ਤਾਜਾ ਖ਼ਬਰਾਂ


ਹੁਣ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਵੀ ਭਾਰਤ 'ਚ ਹੋਇਆ ਬੰਦ
. . .  26 minutes ago
ਮਹਿਲ ਕਲਾਂ, 20 ਮਾਰਚ (ਗੁਰਪ੍ਰੀਤ ਸਿੰਘ ਅਣਖੀ) -'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਪੰਜਾਬ 'ਚ ਇੰਟਰਨੈੱਟ 'ਤੇ ਪਾਬੰਦੀ ...
ਪਿੰਡ ਭਬਿਆਣਾ ਵਿਖੇ ਇਕ ਵਿਅਕਤੀ ਨੂੰ ਕਹੀ ਦਾ ਦਸਤਾ ਮਾਰ ਕੇ ਮੌਤ ਦੇ ਘਾਟ ਉਤਾਰਿਆ
. . .  50 minutes ago
ਫਗਵਾੜਾ, 20 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੇ ਪਿੰਡ ਭਬਿਆਣਾ ਵਿਖੇ ਇਕ ਘਰ ’ਚ ਵਿਅਕਤੀ ਦਾ ’ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ (45) ਪੁੱਤਰ ਸ਼ਾਮ ਸਿੰਘ ...
‘ਕੋਟਫੱਤਾ ਬਲੀ ਕਾਂਡ’ ਦੇ ਸਾਰੇ ਜਣੇ ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  56 minutes ago
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਫੱਤਾ ਦੇ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ‘ਚ ਅੱਜ ਬਠਿੰਡਾ ਦੇ ਵਧੀਕ ਸ਼ੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਾਰੇ 7 ਵਿਅਕਤੀਆਂ ...
ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਦੀ ਸਿਆਸੀ ਬਦਲਾਖ਼ੋਰੀ ਵਿਰੁੱਧ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬੀਆਂ ਦੇ ਨਾਂਅ ਖੁੱਲ੍ਹੀ ਚਿੱਠੀ
. . .  about 1 hour ago
ਮੌਸਮ ਵਿਚ ਬਦਲਾਅ ਕਾਰਨ 10 ਉਡਾਣਾਂ ਵਿਚ ਕੀਤਾ ਬਦਲਾਅ
. . .  about 2 hours ago
ਨਵੀਂ ਦਿੱਲੀ, 20 ਮਾਰਚ- ਦਿੱਲੀ ਵਿਚ ਮੌਸਮ ’ਚ ਹੋਏ ਬਦਲਾਅ ਕਾਰਨ ਕੁੱਲ 10 ਉਡਾਣਾਂ ਦੇ ਰਾਹ ਬਦਲੇ ਗਏ, ਜਿਨ੍ਹਾਂ ਵਿਚੋਂ 7 ਜੈਪੁਰ ਅਤੇ 3 ਲਖਨਊ ਵੱਲ ਮੋੜੀਆਂ....
ਅੰਮ੍ਰਿਤਪਾਲ ਸਿੰਘ ਦੇ 4 ਹੋਰ ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਕੀਤਾ ਪੇਸ਼
. . .  about 3 hours ago
ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਲਗਾਤਾਰ ਜਾਰੀ ਹੈ । ਬੀਤੇ ਕੱਲ੍ਹ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਅੱਜ ਅੰਮ੍ਰਿਤਪਾਲ.....
ਲੰਡਨ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਬਿ੍ਟਿਸ਼ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 20 ਮਾਰਚ- ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਝੰਡਾ ਉਤਾਰਨ ਦੀ ਕੋਸ਼ਿਸ਼ ਦੀ ਘਟਨਾ ਨੂੰ ਲੈ ਕੇ ਅੱਜ ਸਿੱਖ ਭਾਈਚਾਰੇ ਨੇ ਇੱਥੇ ਸਥਿਤ ਬ੍ਰਿਟਿਸ਼ ਹਾਈ....
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਸਿੱਖ ਜਥੇਬੰਦੀਆਂ ਨੇ ਦੂਸਰੇ ਦਿਨ ਵੀ ਕੀਤਾ ਜਾਮ
. . .  about 4 hours ago
ਮਖੂ, 20 ਮਾਰਚ (ਵਰਿੰਦਰ ਮਨਚੰਦਾ)- ‘ਵਾਰਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੱਲ੍ਹ ਸਵੇਰ ਤੋਂ ਹੀ ਮਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਮਖੂ ਵਿਖੇ ਸਿੱਖ ਜਥੇਬੰਦੀਆਂ ਤੇ ਆਮ ਲੋਕਾਂ ਨੇ ਜੋ ਜਾਮ ਲਗਾਇਆ ਸੀ, ਉਹ ਅੱਜ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਿਹਾ। ਕੱਲ੍ਹ ਮੌਕੇ ’ਤੇ ਜ਼ਿਲ੍ਹੇ ਭਰ.....
ਇਲਾਕੇ ਵਿਚ ਮੀਂਹ ਦੇ ਨਾਲ ਹਲਕੀ ਗੜ੍ਹੇਮਾਰੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਮੁੜ ਮੀਂਹ ਦੇ ਨਾਲ ਹਲਕੀ ਗੜੇਮਾਰੀ ਵੀ ਹੋਈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕੁਝ ਦਿਨਾਂ ਤੋਂ ਮੌਸਮ ਦੀ ਲਗਾਤਾਰ ਖ਼ਰਾਬੀ ਚੱਲ ਰਹੀ ਹੈ, ਜਿਸ ਕਾਰਨ ਕਣਕ ਦੀ ਪੱਕੀ ਫ਼ਸਲ ਡਿੱਗਣ....
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
. . .  about 4 hours ago
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
. . .  about 5 hours ago
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
. . .  about 5 hours ago
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
. . .  about 5 hours ago
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
. . .  about 5 hours ago
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
. . .  about 5 hours ago
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
. . .  about 5 hours ago
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ’ਚ 14 ਦਿਨਾਂ ਦਾ ਵਾਧਾ
. . .  about 5 hours ago
ਨਵੀਂ ਦਿੱਲੀ, 20 ਮਾਰਚ- ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਕੇਸ ਵਿਚ ਆਪ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 14....
ਪੰਜਾਬ ’ਚ ਇੰਟਰਨੈੱਟ ਬੰਦ: ਹਾਈਕੋਰਟ ਵਿਚ ਪਟੀਸ਼ਨ ਦਾਖ਼ਲ
. . .  about 6 hours ago
ਚੰਡੀਗੜ੍ਹ, 20 ਮਾਰਚ (ਤਰੁਣ ਭਜਨੀ)- ਪੰਜਾਬ ਵਿਚ ਪਿਛਲੇ ਤਿੰਨ ਦਿਨਾਂ ਤੋਂ ਇੰਟਰਨੈੱਟ ਬੰਦ ਹੋਣ ਦੇ ਖ਼ਿਲਾਫ਼ ਐਡਵੋਕੇਟ ਜਗਮੋਹਨ ਭੱਟੀ ਵਲੋਂ ਹਾਈਕੋਰਟ ’ਚ ਪਟੀਸ਼ਨ ਦਾਖ਼ਲ....
ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  about 6 hours ago
ਅਜਨਾਲਾ, ਰਾਜਾਸਾਂਸੀ 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ/ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਹਰਜੀਤ....
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
. . .  about 6 hours ago
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
ਅਮਰੀਕਾ: ਮਿਆਮੀ ਬੀਚ ਵਿਚ ਹਿੰਸਾ ਤੋਂ ਬਾਅਦ ਕਰਫ਼ਿਊ ਤੇ ਹੰਗਾਮੀ ਸਥਿਤੀ ਦਾ ਐਲਾਨ
. . .  about 7 hours ago
ਸੈਕਰਾਮੈਂਟੋ, ਕੈਲੀਫ਼ੋਰਨੀਆ, 20 ਮਾਰਚ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਫ਼ਲੋਰਿਡਾ ਰਾਜ ਦੇ ਸ਼ਹਿਰ ਮਿਆਮੀ ਬੀਚ ਵਿਚ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਵੱਡੀ ਪੱਧਰ ਉਪਰ ਬੇਕਾਬੂ ਹੋਈ ਭੀੜ ’ਤੇ ਕਾਬੂ ਪਾਉਣ ਲਈ ਹੰਗਾਮੀ ਸਥਿਤੀ ਤੇ ਬੀਤੀ ਅੱਧੀ ਰਾਤ ਤੋਂ ਕਰਫ਼ਿਊ ਲਾ ਦੇਣ ਦੀ ਰਿਪੋਰਟ ਹੈ। ਸ਼ਹਿਰ.....
ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸੰਮੇਲਨ ’ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
. . .  about 7 hours ago
ਨਵੀਂ ਦਿੱਲੀ, 20 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫ਼ੂਮਿਓ ਕਿਸ਼ਿਦਾ ਵਿਚਕਾਰ ਇੱਥੇ ਦੇ ਹੈਦਰਾਬਾਦ ਹਾਊਸ ਵਿਖੇ ਵਫ਼ਦ ਪੱਧਰ ਦੀ ਗੱਲਬਾਤ ਹੋਈ। ਇਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦਾ ਇਕ ਮਹੱਤਵਪੂਰਨ ਥੰਮ੍ਹ ਗਲੋਬਲ ਸਾਊਥ ਦੀਆਂ....
ਬੇਕਸੂਰੇ ਸਿੱਖ ਨੌਜਵਾਨਾਂ ਦੀ ਫ਼ੜ੍ਹੋ ਫ਼ੜ੍ਹਾਈ ਬੰਦ ਕਰੇ ਪੰਜਾਬ ਸਰਕਾਰ- ਐਡਵੋਕੇਟ ਧਾਮੀ
. . .  about 7 hours ago
ਅੰਮ੍ਰਿਤਸਰ, 20 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਪੁਲਿਸ ਵਲੋਂ ਸਿੱਖ ਨੌਜਵਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਕਰੜੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਅੰਦਰ....
ਭਾਰਤੀ ਤੇ ਜਾਪਾਨੀ ਪ੍ਰਧਾਨ ਮੰਤਰੀਆਂ ਵਿਚਕਾਰ ਵਫ਼ਦ ਪੱਧਰ ਦੀ ਗੱਲਬਾਤ ਸ਼ੁਰੂ
. . .  about 8 hours ago
ਨਵੀਂ ਦਿੱਲੀ. 20 ਮਾਰਚ- ਆਪਣੇ ਭਾਰਤ ਦੌਰੇ ’ਤੇ ਇੱਥੇ ਪਹੁੰਚੇ ਜਾਪਾਨ ਦੇ ਪ੍ਰਧਾਨ ਮੰਤਰੀ ਫ਼ੂਮਿਓ ਕਿਸ਼ਿਦਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਕੀਤੀ। ਇੱਥੇ ਦੋਹਾਂ ਦੇਸ਼ਾਂ ਦੇ....
ਕਿਸਾਨਾਂ ਵਲੋਂ ਮਹਾਪੰਚਾਇਤ ਜਾਰੀ
. . .  about 8 hours ago
ਨਵੀਂ ਦਿੱਲੀ, 20 ਮਾਰਚ- ਦਿੱਲੀ ਦੇ ਰਾਮਲੀਲਾ ਮੈਦਾਨ ’ਚ ਕਿਸਾਨ ਵਲੋਂ ਮਹਾਪੰਚਾਇਤ ਜਾਰੀ ਹੈ। ਇੱਥੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 14 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਤਰਨਤਾਰਨ

ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਤਰਨ ਤਾਰਨ, 28 ਨਵੰਬਰ (ਇਕਬਾਲ ਸਿੰਘ ਸੋਢੀ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋੋਹ ਪ੍ਰਾਪਤ ਮਾਝੇ ਦੇ ਪਵਿੱਤਰ ਸ਼ਹਿਰ ਤਰਨ ਤਾਰਨ ਵਿਖੇ ਸ਼ੁਸ਼ੋਭਿਤ ਸ੍ਰੀ ਦਰਬਾਰ ਸਾਹਿਬ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਸਹਿਤ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਹਲ ਦੇ ਯੋਗ ਪ੍ਰਬੰਧਾਂ ਹੇਠ ਮਨਾਇਆ ਗਿਆ | ਇਸ ਮੌਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਤੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਮਨ ਬਿਰਤੀ ਇਕਾਗਰ ਕਰ ਕੇ ਗੁਰਬਾਣੀ ਕਰੀਤਨ ਸਰਵਣ ਕੀਤਾ | ਹਜ਼ੂਰੀ ਰਾਗੀ ਜਥਿਆਂ ਵਲੋਂ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁਰਦੁਆਰਾ ਬਾਬਾ ਫੂਲਾ ਸਿੰਘ ਵਿਖੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਚਤਰ ਸਿੰਘ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਤੋਂ ਬਾਅਦ ਦੀਵਾਨ ਹਾਲ ਵਿਖੇ ਕਥਾ ਕੀਰਤਨ ਦਾ ਨਿਰੰਤਰ ਪ੍ਰਵਾਹ ਦੇਰ ਤੱਕ ਚੱਲਿਆ, ਜਿਸ ਵਿਚ ਅਨੇਕਾ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ | ਸਮਾਗਮ ਦੌਰਾਨ ਭਾਈ ਸਤਪਾਲ ਸਿੰਘ ਹੈੱਡ ਗ੍ਰੰਥੀ, ਸੁਖਦੇਵ ਸਿੰਘ, ਦਿਲਬਾਗ ਸਿੰਘ, ਸੁਰਿੰਦਰ ਸਿੰਘ, ਜੋੜਾ ਘਰ ਦੇ ਪ੍ਰਧਾਨ ਮਨਿੰਦਰ ਸਿੰਘ, ਰਜਿੰਦਰ ਸਿੰਘ ਬੇਦੀ ਤੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਸਟਾਫ਼ ਵੱਡੀ ਗਿਣਤੀ ਵਿਚ ਸ਼ਾਮਿਲ ਹੋਇਆ |

ਸਪੀਕਰ ਸੰਧਵਾਂ ਨੇ ਜ਼ਿਲ੍ਹੇ 'ਚ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ

ਖਡੂਰ ਸਾਹਿਬ, 28 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਹਾਜ਼ਰੀ 'ਚ ਜ਼ਿਲ੍ਹੇ ਵਿਚ ਪਰਾਲੀ ਨੂੰ ਅੱਗ ਨਾ ...

ਪੂਰੀ ਖ਼ਬਰ »

ਭਿੱਖੀਵਿੰਡ ਜ਼ੋਨ ਵਲੋਂ ਡੀ. ਸੀ. ਦਫ਼ਤਰ ਦੇ ਪੱਕੇ ਮੋਰਚੇ 'ਚ ਸ਼ਮੂਲੀਅਤ ਦੀਆਂ ਤਿਆਰੀਆਂ ਮੁਕੰਮਲ

ਭਿੱਖੀਵਿੰਡ, 28 ਨਵੰਬਰ (ਬੌਬੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵਲੋਂ ਪੰਜਾਬ ਭਰ ਵਿਚ ਚੱਲ ਰਹੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪੱਕੇ ਮੋਰਚੇ ਵਿਚ 30 ਨਵੰਬਰ ਨੂੰ ਸ਼ਮੂਲੀਅਤ ਕਰਨ ਦੇ ਲਈ ਜ਼ੋਨ ਦੇ ...

ਪੂਰੀ ਖ਼ਬਰ »

ਪੰਜਾਬ ਦਾ ਪੈਸਾ ਤੇ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ- ਤਨੇਜਾ

ਤਰਨ ਤਾਰਨ, 28 ਨਵੰਬਰ (ਹਰਿੰਦਰ ਸਿੰਘ)-ਪੰਜਾਬ ਵਿਚ ਹਜ਼ਾਰਾ ਆਈਲਟਸ ਸੈਂਟਰ ਖੁੱਲ ਗਏ ਹਨ ਤੇ ਬਾਰ੍ਹਵੀਂ ਤੋਂ ਬਾਅਦ ਵਿਦਿਆਰਥੀ ਧੜਾਧੜ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚ ਪੜ੍ਹਨ ਜਾ ਰਹੇ ਹਨ | ਪੰਜਾਬ ਦਾ ਪੈਸਾ ਤੇ ਜਵਾਨੀ ਵਿਦੇਸ਼ ਨੂੰ ਜਾ ਰਹੇ ਹਨ | ਇਨ੍ਹਾਂ ਵਿਚਾਰਾ ...

ਪੂਰੀ ਖ਼ਬਰ »

ਬਿਜਲੀ ਬਿੱਲ ਜੀਰੋ ਆਉਣ ਤੋਂ ਬਾਅਦ ਆਮ ਪਰਿਵਾਰਾਂ ਦਾ ਘਰੇਲੂ ਪੱਧਰ ਉੱਚਾ ਹੋਇਆ- ਔਲਖ

ਤਰਨ ਤਾਰਨ, 28 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਦ ਤੋਂ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਹਨ ਉਸ ਤੋਂ ਬਾਅਦ ਆਮ ਪਰਿਵਾਰਾਂ ਦਾ ਘਰੇਲੂ ਪੱਧਰ ਉੱਚਾ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਸੇਵਕ ...

ਪੂਰੀ ਖ਼ਬਰ »

ਵਿਆਹ ਵੇਖ ਕੇ ਵਾਪਸ ਘਰ ਆ ਰਹੇ ਮਾਂ-ਪੁੱਤ 'ਤੇ ਡਿਗਿਆ ਸਫ਼ੈਦਾ, ਪੁੱਤ ਦੀ ਮੌਤ, ਮਾਂ ਜ਼ਖ਼ਮੀ

ਤਰਨ ਤਾਰਨ, 28 ਨਵੰਬਰ (ਹਰਿੰਦਰ ਸਿੰਘ)-ਅੰਮਿ੍ਤਸਰ-ਤਰਨ ਤਾਰਨ ਰੋਡ 'ਤੇ ਸਥਿਤ ਸੋਖੀ ਗਾਰਡਨ ਦੇ ਨਜ਼ਦੀਕ ਮੋਟਰਸਾਈਕਲ 'ਤੇ ਆ ਰਹੇ ਮਾਂ-ਪੁੱਤ ਉਪਰ ਇਕ ਪੁਰਾਣਾ ਸਫ਼ੈਦਾ ਡਿੱਗ ਪਿਆ | ਜ਼ਖ਼ਮੀ ਹਾਲਤ ਵਿਚ ਮਾ-ਪੁੱਤ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ...

ਪੂਰੀ ਖ਼ਬਰ »

ਮੰਦੀ ਕਾਰਨ ਲਘੂ ਉਦਯੋਗਾਂ ਦੇ ਮਾਲਕ ਤੇ ਛੋਟੇ ਦੁਕਾਨਦਾਰ ਵੀ ਸੜਕਾਂ ਜਾਮ ਕਰਨ ਲਈ ਹੋਣਗੇ ਮਜਬੂਰ- ਹੀਰਾ ਸਿੰਘ

ਤਰਨ ਤਾਰਨ, 28 ਨਵੰਬਰ (ਇਕਬਾਲ ਸਿੰਘ ਸੋਢੀ)-ਪਹਿਲਾਂ ਕਰੋਨਾ ਤੇ ਉਸ ਤੋਂ ਬਾਅਦ ਮੰਦੀ ਕਾਰਨ ਲਘੂ ਉਦਯੋਗਾਂ ਦੇ ਮਾਲਕ ਤੇ ਮਜ਼ਦੂਰ ਮੰਦਹਾਲੀ ਵਿਚ ਆਪਣਾ ਜੀਵਨ ਬਸਰ ਕਰ ਰਹੇ ਹਨ, ਪਰ ਕਿਸੇ ਵੀ ਸਰਕਾਰ ਨੇ ਇਨ੍ਹਾਂ ਦੀ ਬਾਂਹ ਨਹੀਂ ਫੜੀ ਜਦਕਿ ਕਿਸਾਨ ਵੀਰਾਂ ਜਿਨ੍ਹਾਂ ਦੀ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਸਮਰਾ ਨੇ ਸਪੀਕਰ ਸੰਧਵਾਂ ਨੂੰ ਦਿੱਤਾ ਮੰਗ ਪੱਤਰ

ਮੀਆਂਵਿੰਡ, 28 ਨਵੰਬਰ (ਸੰਧੂ)-ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਰਸ਼ਪਾਲ ਸਿੰਘ ਨੇ ਸਪੀਕਰ ਨੂੰ ਯਾਦ ਕਰਵਾਇਆ ਕਿ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਤਰਨ ਤਾਰਨ, 28 ਨਵੰਬਰ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਤਰਨ ਤਾਰਨ ਵਲੋਂ ...

ਪੂਰੀ ਖ਼ਬਰ »

ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ

ਤਰਨ ਤਾਰਨ, 28 ਨਵੰਬਰ (ਹਰਿੰਦਰ ਸਿੰਘ)-ਵਟਸਅੱਪ 'ਤੇ ਫ਼ੋਨ ਕਰਕੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਪਾਸੋਂ ਫਿਰੌਤੀ ਮੰਗਣ ਦੇ ਦੋਸ਼ ਹੇਠ ਥਾਣਾ ਹਰੀਕੇ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਲਈ ...

ਪੂਰੀ ਖ਼ਬਰ »

ਨਾਜਾਇਜ਼ ਸੰਬੰਧ ਬਣਾਉਣ ਲਈ ਔਰਤ ਨੂੰ ਮਜ਼ਬੂਰ ਕਰਨ 'ਤੇ ਤਿੰਨ ਖਿਲਾਫ਼ ਕੇਸ ਦਰਜ

ਤਰਨ ਤਾਰਨ, 28 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਔਰਤ ਨੂੰ ਨਾਜਾਇਜ਼ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ...

ਪੂਰੀ ਖ਼ਬਰ »

300 ਗ੍ਰਾਮ ਹੈਰੋਇਨ ਸਮੇਤ ਕੀਤਾ ਗਿ੍ਫ਼ਤਾਰ

ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ | ਉਸਦੀ ਪਹਿਚਾਣ ਅੰਗਰੇਜ਼ ਸਿੰਘ ਵਾਸੀ ਪਿੰਡ ਛਿੱਡਣ ਵਜੋਂ ਹੋਈ ਹੈ | ਪੁਲਿਸ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਹਰਪਾਲ ਸਿੰਘ ਨੇ ...

ਪੂਰੀ ਖ਼ਬਰ »

ਪ੍ਰੈਸ਼ਰ ਹਾਰਨਾਂ ਨੂੰ ਬੰਦ ਕਰਵਾਉਣ ਦੀ ਪ੍ਰਸ਼ਾਸਨ ਤੋਂ ਮੰਗ

ਅੰਮਿ੍ਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)- ਅੰਮਿ੍ਤਸਰ ਵਿਕਾਸ ਮੰਚ ਨੇ ਚੰਡੀਗੜ੍ਹ ਵਾਂਗ ਪ੍ਰੈਸ਼ਰ ਹਾਰਨ ਸਖ਼ਤੀ ਨਾਲ ਬੰਦ ਕਰਵਾਉਣ ਦੀ ਮੰਗ ਕੀਤੀ ਹੈ | ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇੇ ਮੁੱਖ ਮੰਤਰੀ ਭਗਵੰਤ ਮਾਨ, ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਸਾਲਾਨਾ ਮੇਲਾ ਕਰਵਾਇਆ

ਜੀਓਬਾਲਾ, 28 ਨਵੰਬਰ (ਰਜਿੰਦਰ ਸਿੰਘ ਰਾਜੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸ਼ੇਖ ਵਿਖੇ ਮਨਾਇਆ ਜਾਣ ਵਾਲਾ ਦੋ ਰੋਜ਼ਾ ਸਾਲਾਨਾ ਮੇਲਾ ਗੁਰਬਾਣੀ ਦੀ ਛਹਿਬਰ ਬਿਖੇਰਦਾ ਹੋਇਆ ਸਮਾਪਿਤ ਹੋ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਭਿੱਖੀਵਿੰਡ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਭਿੱਖੀਵਿੰਡ, 28 ਨਵੰਬਰ (ਬੌਬੀ)-ਗੁਰੂ ਨਾਨਕ ਦੇਵ ਡੀ. ਏ. ਵੀ. ਪਬਲਿਕ ਸਕੂਲ ਭਿੱਖੀਵਿੰਡ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪਿ੍ੰਸੀਪਲ ਪਰਮਜੀਤ ਕੁਮਾਰ ਦੀ ਅਗਵਾਈ ਹੇਠ ਮਨਾਇਆ ਗਿਆ | ਗੁਰਮਤਿ ਸਮਾਗਮ ਦੀ ਸ਼ੁਰੂਆਤ ਸਕੂਲ ਦੇ ...

ਪੂਰੀ ਖ਼ਬਰ »

ਲਿਖਾਰੀ ਸਾਹਿਤ ਸਭਾ ਹਰੀਕੇ ਨੇ ਪੰਜਾਬੀ ਅਦਬ ਕਵੀ ਦਰਬਾਰ ਤੇ ਪੁਸਤਕ ਮੇਲਾ ਕਰਵਾਇਆ

ਹਰੀਕੇ ਪੱਤਣ, 28 ਨਵੰਬਰ (ਸੰਜੀਵ ਕੁੰਦਰਾ)-ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪਸਾਰੇ ਲਈ ਲਿਖਾਰੀ ਸਾਹਿਤ ਸਭਾ ਹਰੀਕੇ ਵਲੋਂ ਪੰਜਾਬੀ ਅਦਬ ਕਵੀ ਦਰਬਾਰ ਕਰਵਾਇਆ ਗਿਆ | ਇਸ ਕਵੀ ਦਰਬਾਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਇੰਚਾਰਜ ਰਣਜੀਤ ਕੌਰ, ਸੁਪਰਡੈਂਟ ...

ਪੂਰੀ ਖ਼ਬਰ »

ਮਾਨ ਸਰਕਾਰ ਸੂਬੇ ਦੇ ਲੋਕਾਂ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਗੰਭੀਰ ਨਹੀਂ- ਔਲਖ

ਗੋਿੋੲੰਦਵਾਲ ਸਾਹਿਬ, 28 ਨਵੰਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਸੀਨੀਅਰ ਆਗੂ ਬਾਬਾ ਇੰਦਰਜੀਤ ਸਿੰਘ ਖੱਖ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ...

ਪੂਰੀ ਖ਼ਬਰ »

ਪੰਜਾਬ ਦੇ 18 ਰੋਡਵੇਜ਼ ਤੇ 9 ਪੀ. ਆਰ. ਟੀ. ਸੀ. ਡੀਪੂਆਂ 'ਚ ਗੇਟ ਰੈਲੀਆਂ ਭਲਕੇ

ਅੰਮਿ੍ਤਸਰ, 28 ਨਵੰਬਰ (ਗਗਨਦੀਪ ਸ਼ਰਮਾ)- ਮੀਟਿੰਗਾਂ ਦਾ ਸਮਾਂ ਦੇਣ ਤੋਂ ਬਾਅਦ ਟਾਲ-ਮਟੋਲ ਦੀ ਨੀਤੀ ਅਪਨਾਉਣ ਕਰਕੇ ਟਰਾਂਸਪੋਰਟ ਵਿਭਾਗ ਅਧੀਨ ਪਿਛਲੇ 10-12 ਸਾਲਾਂ ਤੋਂ ਕੰਮ ਕਰ ਰਹੇ ਪਨਬੱਸ ਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ 'ਚ ਸੂਬਾ ਸਰਕਾਰ ਤੇ ਟਰਾਂਸਪੋਰਟ ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਸਕੂਲ ਰਾਜੋਕੇ ਦੇ ਵਿਦਿਆਰਥੀਆਂ ਨੇ ਐੱਨ. ਸੀ. ਸੀ. ਕੈਂਪ 'ਚ ਪੁਜੀਸ਼ਨਾਂ ਕੀਤੀਆਂ ਹਾਸਿਲ

ਖਾਲੜਾ/ਖੇਮਕਰਨ, 28 ਨਵੰਬਰ (ਜੱਜ, ਬਿੱਲਾ)-ਬਾਬਾ ਬੁੱਢਾ ਜੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਜੋਕੇ ਦੇ ਵਿਦਿਆਰਥੀਆਂ ਵਲੋਂ ਬੀਤੇ ਦਿਨ ਖ਼ਾਲਸਾ ਇੰਜੀਨੀਅਰਿੰਗ ਕਾਲਜ ਅੰਮਿ੍ਤਸਰ ਵਿਖੇ 24 ਪੰਜਾਬ ਐੱਨ. ਐੱਨ. ਸੀ. ਵਲੋਂ ਲਗਾਏ ਗਏ ਐੱਨ. ਐੱਨ. ਸੀ. ਕੈਂਪ ਵਿਚ ਮੱਲਾਂ ...

ਪੂਰੀ ਖ਼ਬਰ »

ਮੋਦੀਖਾਨਾ ਦੀ ਦੂਜੀ ਮੰਜਿਲ ਦਾ ਲੈਂਟਰ ਪਾਇਆ

ਪੱਟੀ, 28 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵਲੋਂ 2021 ਵਿਚ ਪੱਟੀ ਸ਼ਹਿਰ ਅੰਦਰ ਇਕ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਸੀ, ਜਿਸ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੋਦੀਖਾਨਾ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੇ ਧਾਰਮਿਕ ਨਫ਼ਰਤਾਂ ਤੇ ਜ਼ਬਰ ਜ਼ੁਲਮ ਨੂੰ ਠੱਲ ਪਾਈ ਸੀ- ਖਾਲੜਾ ਮਿਸ਼ਨ ਕਮੇਟੀ

ਤਰਨ ਤਾਰਨ, 28 ਨਵੰਬਰ (ਹਰਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ, ਬਾਬਾ ਦਰਸ਼ਨ ਸਿੰਘ, ...

ਪੂਰੀ ਖ਼ਬਰ »

ਜੇਲ੍ਹ 'ਚ ਬੰਦ ਬੰਦੀਆਂ ਦੇ ਹੈਪਾਟਾਈਟਿਸ ਬੀ ਤੇ ਸੀ ਦੀ ਟੈੱਸਟਿੰਗ ਦੀ ਸ਼ੁਰੂਆਤ

ਪੱਟੀ, 28 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਿਵਲ ਸਰਜਨ ਤਰਨ ਤਾਰਨ ਡਾ. ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰ ਕੁਮਾਰ ਭਗਤ ਦੇ ਯੋਗ ਅਗਵਾਈ ਹੇਠ ਮੈਡੀਕਲ ਅਫ਼ਸਰ ਐੱਮ.ਡੀ. ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਅੱਗੇ ਲੱਗਾ ਪੱਕਾ ਮੋਰਚਾ ਤੀਸਰੇ ਦਿਨ 'ਚ ਦਾਖ਼ਲ

ਤਰਨ ਤਾਰਨ, 28 ਨਵੰਬਰ (ਹਰਿੰਦਰ ਸਿੰਘ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਅੱਗੇ ਲੱਗੇ ਮੋਰਚੇ ਦੇ ਤੀਸਰੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਤੇ ...

ਪੂਰੀ ਖ਼ਬਰ »

ਸਵ. ਧਰਮਬੀਰ ਸਿੰਘ ਔਲਖ ਨੂੰ ਸ਼ਰਧਾਂਜਲੀਆਂ ਭੇਟ

ਸ਼ਾਹਬਾਜਪੁਰ, 28 ਨਵੰਬਰ (ਪ੍ਰਦੀਪ ਬੇਗੇਪੁਰ)-ਨੇੜ੍ਹਲੇ ਪਿੰਡ ਮੰਮਣਕੇ ਦੇ ਵਸਨੀਕ ਤੇ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਬਾਪੂ ਜਰਨੈਲ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੇ ਪੋਤਰੇ ਅਤੇ ਸਰਪੰਚ ਹਰਭੇਜ ਸਿੰਘ ਔਲਖ ਦੇ ਨੌਜਵਾਨ ਸਪੁੱਤਰ ਧਰਮਬੀਰ ਸਿੰਘ ਔਲਖ, ਜੋ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਨੂੰ ਮਿਲਿਆ ਰੁਜ਼ਗਾਰ

ਅੰਮਿ੍ਤਸਰ, 28 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਚ ਬੰਪਰ ਪਲੇਸਮੈਂਟ ਦਾ ਸਿਲਸਿਲਾ ਜਾਰੀ ਹੈ | ਇਸ ਵਾਰ ਲਾਈਫ ਵਰਕਸ ਕੰਪਨੀ ਵਲੋਂ 5 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ | ਇਨ੍ਹਾਂ ਵਿਦਿਆਰਥੀਆਂ ਨੂੰ 3.50 ਲੱਖ ਰੁਪਏ ਦਾ ਸਾਲਾਨਾ ਪੈਕੇਜ ...

ਪੂਰੀ ਖ਼ਬਰ »

ਦਰਗਾਹ ਬਾਬਾ ਚੰਨਣ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ

ਅੰਮਿ੍ਤਸਰ, 28 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਦਰਗਾਹ ਬਾਬਾ ਚੰਨਣ ਸ਼ਾਹ ਬਟਾਲਾ ਰੋਡ ਵਿਖੇ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ 'ਚ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਹੈਵਨ ਸਿਟੀ 'ਚ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਢੁੱਕਵਾਂ ਹੱਲ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ

ਮਾਨਾਂਵਾਲਾ, 28 ਨਵੰਬਰ (ਗੁਰਦੀਪ ਸਿੰਘ ਨਾਗੀ)- ਹੈਵਨ ਸਿਟੀ ਕਲੋਨੀ ਅੰਮਿ੍ਤਸਰ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਢੱੁਕਵਾਂ ਪ੍ਰਬੰਧ ਨਾ ਕਰਨ ਕਰਕੇ ਅਤੇ ਸੀਵਰੇਜ਼ ਦਾ ਗੰਦਾ ਪਾਣੀ ਪਿੰਡ ਮਾਨਾਂਵਾਲਾ ਖੁਰਦ ਦੇ ਛੱਪੜ ਵਿਚ ਪਾਉਣ ਕਰਕੇ ਕਲੋਨੀ ਦੇ ਵਸਨੀਕ ...

ਪੂਰੀ ਖ਼ਬਰ »

ਦੁਨੀਆ ਭਰ 'ਚ 40 ਫ਼ੀਸਦੀ ਲੋਕ ਹਰ ਸਾਲ ਇਨਫੈਕਸ਼ਨ ਕਾਰਨ ਮਰਦੇ ਹਨ : ਡਾ: ਅਸ਼ੋਕ ਉੱਪਲ

ਅੰਮਿ੍ਤਸਰ, 28 ਨਵੰਬਰ (ਰੇਸ਼ਮ ਸਿੰਘ)- ਅੰਮਿ੍ਤਸਰ ਮੈਡੀਕਲ ਐਸੋਸੀਏਸ਼ਨ ਵਲੋਂ ਡਾ: ਅਸ਼ੋਕ ਉੱਪਲ ਦੀ ਪ੍ਰਧਾਨਗੀ ਹੇਠ ਸੈਪਟੀਕੋਨ ਦੀ ਸਾਲਾਨਾ ਕਾਨਫੰਰਸ ਇਥੇ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ, ਡੀ. ...

ਪੂਰੀ ਖ਼ਬਰ »

ਸੁਲਤਾਨਵਿੰਡ ਵਿਖੇ ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਵਲੋਂ ਸ਼ਹੀਦੀ ਸਮਾਗਮ

ਸੁਲਤਾਨਵਿੰਡ, 28 ਨਵੰਬਰ (ਗੁਰਨਾਮ ਸਿੰਘ ਬੁੱਟਰ)- ਪਿੰਡ ਸੁਲਤਾਨਵਿੰਡ ਦੋਬੁਰਜੀ ਲਿੰਕ ਰੋਡ ਸਥਿਤ ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ (ਅੰਮਿ੍ਤਸਰ) ਵਿਖੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਭਾਈ ਸਾਹਿਬ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ ਦਾ ਫੈਲਾਅ ਘਟਣ ਦੀ ਜਗ੍ਹਾ ਹੋਰ ਵਧਿਆ

ਅੰਮਿ੍ਤਸਰ, 28 ਨਵੰਬਰ (ਹਰਮਿੰਦਰ ਸਿੰਘ)- ਸ਼ਹਿਰ 'ਚ ਨਜਾਇਜ਼ ਕਬਜ਼ਿਆਂ ਦੀ ਵੱਡੀ ਭਰਮਾਰ ਹੈ ਜਿਸ ਨੂੰ ਹਟਾਉਣ ਦਾ ਯਤਨ ਕਰਦੇ ਹੋਏ ਨਗਰ ਨਿਗਮ ਅੰਮਿ੍ਤਸਰ ਦੇ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਪ ਅੰਮਿ੍ਤਸਰ ਤੋਂ ਹੱਟ ਕੇ ਦੂਸਰੀ ਜਗ੍ਹਾ 'ਤੇ ਤਬਦੀਲ ਹੋ ਗਏ ਹਨ ਪਰ ਇਹ ...

ਪੂਰੀ ਖ਼ਬਰ »

ਗੁਰੂ ਨਗਰੀ 'ਚ ਲੱਗਣ ਵਾਲੇ ਆਵਾਜਾਈ ਜਾਮ ਦੀ ਚਰਚਾ ਚੁਫੇਰੇ ਹੋਣ ਲੱਗੀ

ਅੰਮਿ੍ਤਸਰ, 28 ਨਵੰਬਰ (ਹਰਮਿੰਦਰ ਸਿੰਘ)- ਸ਼ਹਿਰ 'ਚ ਆਵਾਜਾਈ ਬੇਨਿਯਮੀਆਂ ਕਾਰਨ ਨਿੱਤ ਦਿਨ ਸ਼ਹਿਰ 'ਚ ਆਵਾਜਾਈ ਦੇ ਜਾਮ ਲੱਗਦੇ ਹਨ | ਸ਼ਹਿਰ ਦੀ ਸ਼ਾਇਦ ਹੀ ਕੋਈ ਸੜਕ ਹੋਵੇਗੀ ਜੋ ਆਵਾਜਾਈ ਜਾਮ ਤੋਂ ਰਾਹਤ ਮਹਿਸੂਸ ਕਰਦੀ ਹੋਵੇਗੀ | ਦੁਪਹਿਰ ਦੇ ਵੇਲੇ ਸੜਕੀ ਜਾਮ ਵੱਧ ਜਾਣ ...

ਪੂਰੀ ਖ਼ਬਰ »

ਤੀਜੇ ਦਿਨ ਵੀ ਪੁਲਿਸ ਦੇ ਹੱਥ ਖਾਲੀ, ਲੁਟੇਰਿਆਂ ਦਾ ਅਜੇ ਨਹੀਂ ਲੱਗਿਆ ਕੋਈ ਥਹੁ ਪਤਾ

-ਮਾਮਲਾ ਲੁਟੇਰਿਆਂ ਵਲੋਂ ਸੁਨਿਆਰੇ ਦਾ ਲਾਇਸੰਸੀ ਰਿਵਾਲਰ ਖੋਹ ਕੇ ਲੈ ਜਾਣ ਦਾ- ਅੰਮਿ੍ਤਸਰ/ਵੇਰਕਾ, 28 ਨਵੰਬਰ (ਰੇਸ਼ਮ ਸਿੰਘ, ਪਰਮਜੀਤ ਸਿੰਘ ਬੱਗਾ)- ਥਾਣਾ ਸਦਰ ਖੇਤਰ ਵਿਚ ਦੋ ਦਿਨ ਪਹਿਲਾਂ ਲੁਟੇਰਿਆਂ ਵਲੋਂ ਇਕ ਸੁਨਿਆਰੇ ਦੀ ਦੁਕਾਨ ਤੋਂ ਲਾਇਸੰਸੀ ਰਿਵਾਲਵਰ ਖੋਹ ...

ਪੂਰੀ ਖ਼ਬਰ »

ਆਰ. ਐੱਮ. ਪੀ. ਆਈ. ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਤੇਜ਼ ਕਰੇਗੀ- ਕਾ. ਪਾਸਲਾ

ਫਤਿਆਬਾਦ, 28 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਪੰਜਾਬ ਦੇ ਮੁੱਦਿਆਂ 'ਤੇ ਸੰਘਰਸ਼ ਤੇਜ਼ ਕਰੇਗੀ ਅਤੇ ਦਿ੍ੜ੍ਹਤਾ ਨਾਲ ਲੜੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਰ. ਐੱਮ. ਪੀ. ਆਈ. ਦੇ ਕੁੱਲ ਹਿੰਦ ਜਨਰਲ ਸਕੱਤਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX