ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਹਿੰਦ ਦੀ ਚਾਦਰ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ |
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਸਮਾਗਮ
ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਵੇਰੇ ਅੰਮਿ੍ਤ ਵੇਲੇ ਤੋਂ ਦੇਰੇ ਰਾਤ ਤੱਕ ਸਮਾਗਮ ਚੱਲਦੇ ਰਹੇ | ਸਮਾਗਮ ਦੌਰਾਨ ਸੰਤ ਗਿਆਨੀ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ, ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮਿ੍ਤਸਰ, ਭਾਈ ਗਗਨਪ੍ਰੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ, ਭਾਈ ਪਵਨਦੀਪ ਸਿੰਘ ਕਾਨਪੁਰੀ, ਭਾਈ ਸਤਿੰਦਰਪਾਲ ਸਿੰਘ ਅਖੰਡ ਕੀਰਤਨੀ ਜੱਥਾ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ 'ਤੇ ਚਾਨਣਾ ਪਾਇਆ | ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਅਤੇ ਕਥਾ ਵਾਚਕਾਂ ਨੇ ਵੀ ਹਾਜ਼ਰੀਆਂ ਭਰੀਆਂ | ਸਮਾਗਮ ਵਿਚ ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ, ਜਨਰਲ ਸਕੱਤਰ ਜਰਨੈਲ ਸਿੰਘ, ਭੁਪਿੰਦਰਪਾਲ ਧਵਨ, ਦਰਸ਼ਨ ਸਿੰਘ ਰਾਜੂ, ਦਰਸ਼ਨ ਸਿੰਘ, ਮਹਿੰਦਰਪਾਲ ਸਿੰਘ ਧਵਨ, ਚਰਨਜੀਤ ਸਿੰਘ, ਸੰਤੋਖ ਸਿੰਘ ਖਰਾਣਾ, ਦਰਸ਼ਨ ਸਿੰਘ ਦਰਸ਼ੀ, ਹਰਵਿੰਦਰ ਸਿੰਘ ਹੈਪੀ ਕਾਲੜਾ, ਰਛਪਾਲ ਸਿੰਘ, ਗੁਰਮਿੰਦਰ ਸਿੰਘ ਬੱਤਰਾ, ਗੁਰਚਰਨ ਸਿੰਘ ਚੰਨ, ਅਮਨਪ੍ਰੀਤ ਸਿੰਘ ਅਮਨ, ਸੰਦੀਪ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਹੈਪੀ, ਰਮਨਦੀਪ ਸਿੰਘ, ਹਰਸ਼ਰਨ ਸਿਘ, ਹਰਕੀਰਤ ਸਿੰਘ ਵੀ ਮੌਜੂਦ ਸਨ |
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਮਾਗਮ
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ | ਮਸਾਗਮ ਵਿਚ ਅੰਮਿ੍ਤ ਵੇਲੇ ਤੋਂ ਸੰਗਤਾਂ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਵਿਚ ਕੀਤੇ ਗਏ, ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਤਾਰਵਲਬੀਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਕੀਰਤਨੀ ਜੱਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਰਤਨੀ ਜੱਥੇ ਦਾ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ | ਗੁਰੂ ਦੇ ਲੰਗਰ ਅੰਮਿ੍ਤ ਵੇਲੇ ਤੋਂ ਨਿਰੰਤਰ ਅਤੁਟ ਵਰਤਾਏ ਗਏ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਗੁਰਿੰਦਰਪਾਲ ਸਿੰਘ ਬਿੰਦਰਾ, ਹਰਭਜਨ ਸਿੰਘ ਡੰਗ, ਸੁਖਵਿੰਦਰਪਾਲ ਸਿੰਘ ਲਾਲੀ, ਲਵਪ੍ਰੀਤ ਸਿੰਘ ਬਿੰਦਰਾ, ਅਮਰਜੀਤ ਸਿੰਘ ਟਿੱਕਾ, ਅਮਰਪਾਲ ਸਿੰਘ ਸਰਨਾ, ਕਵੰਲਜੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਰਾਜਧਾਨੀ, ਹਰਵਿੰਦਰ ਪਾਲ ਸਿੰਘ ਚਾਵਲਾ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |
ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਲੋਂ ਸਮਾਗਮ
ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਭਾਈ ਹਰਪ੍ਰੀਤ ਸਿੰਘ ਖਾਲਸਾ ਲੁਧਿਆਣਾ ਵਾਲੇ, ਭਾਈ ਪਰਮਵੀਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਗੁਰਦੀਪ ਸਿੰਘ ਜੈਪੁਰ ਵਾਲਿਆਂ ਤੋਂ ਇਲਾਵਾ ਭਾਈ ਸੁਖਜੀਤ ਸਿੰਘ ਜੀ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਵਲੋਂ ਕੀਰਤਨ ਦੀ ਸੇਵਾ ਨਿਭਾਈ ਗਈ | ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਕਥਾ ਵਾਚਕ ਭਾਈ ਮਨਪ੍ਰੀਤ ਸਿੰਘ ਨੇ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਅੰਮਿ੍ਤ ਵੇਲਾ ਸੰਭਾਲਣ ਲਈ ਪ੍ਰੇਰਿਤ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਸੰਗਤੀ ਰੂਪ 'ਚ ਰਾਗੀ ਜੱਥਿਆਂ ਨੂੰ ਸਿਰੋਪਾਉ ਭੇਟ ਕੀਤੇ | ਤੇਜਿੰਦਰ ਸਿੰਘ ਡੰਗ, ਸਤਪਾਲ ਸਿੰਘ ਪਾਲ, ਪਰਮਜੀਤ ਸਿੰਘ ਲਾਇਲਪੁਰੀ, ਇੰਦਰਜੀਤ ਸਿੰਘ ਗੋਲਾ, ਸੁਰਿੰਦਰਜੀਤ ਸਿੰਘ ਮੱਕੜ, ਗੁਰਚਰਨ ਸਿੰਘ ਗੁਰੂ, ਅਰਜਨ ਸਿੰਘ ਚੀਮਾ, ਸਵਰਨ ਸਿੰਘ ਮਹੌਲੀ, ਸੁਰਜੀਤ ਸਿੰਘ ਮਠਾੜੂ, ਤਰਲੋਚਨ ਸਿੰਘ ਬੱਬਰ, ਇੰਦਰਜੀਤ ਸਿੰਘ ਮੱਕੜ, ਗੁਰਮੀਤ ਸਿੰਘ ਨਿੱਝਰ, ਜਰਨੈਲ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ ਕਾਲੜਾ, ਸੁਰਿੰਦਰ ਸਿੰਘ ਨਾਰੰਗ, ਦਵਿੰਦਰ ਸਿੰਘ ਸਿੱਬਲ, ਬਾਊ ਬਨਾਰਸੀ ਦਾਸ ਵੀ ਗੁਰੂ ਘਰ ਨਤਮਸਤਕ ਹੋਏ | ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਜਵੱਦੀ ਟਕਸਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਵਲੋਂ ਸਥਾਪਿਤ ਸਥਾਨ ਜਵੱਦੀ ਟਕਸਾਲ ਵਿਖੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਵਿਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਉਪਰੰਤ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ | ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਸਮੁੱਚੀ ਦੁਨੀਆ ਵਿਚ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਲਾਸਾਨੀ ਤੇ ਅਦੁੱਤੀ ਹੈ ਕਿਉਂਕਿ ਆਪਣੇ ਧਰਮ ਲਈ ਤਾਂ ਸਾਰੇ ਹੀ ਜੂਝਦੇ ਹਨ, ਪਰ ਕਿਸੇ ਹੋਰ ਧਰਮ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰਨਾ, ਇਸ ਸੰਸਾਰ ਵਿਚ ਪਹਿਲੀ ਉਦਾਹਰਨ ਹੈ | ਸਤਿਗੁਰੂ ਜੀ ਨੇ 1675 ਈ. ਨੂੰ ਦਿੱਲੀ ਵਿਖੇ ਸ਼ਹਾਦਤ ਦਾ ਜਾਮ ਪੀਤਾ | ਗੁਰੂ ਸਾਹਿਬ ਜੀ ਦੀ ਬਾਣੀ ਵਿਚ ਤਿੰਨ ਚੀਜ਼ਾਂ ਪ੍ਰਮੁੱਖ ਹਨ ਅਨੁਰਾਗ, ਵੈਰਾਗ ਤੇ ਤਿਆਗ |
ਸਲੂਜਾ ਦੀ ਅਗਵਾਈ 'ਚ ਨਗਰ ਕੀਰਤਨ ਦਾ ਸਵਾਗਤ
ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਚੌਕ ਦੁੱਗਰੀ ਬਾਈਪਾਸ 200 ਫੁੱਟੀ ਰੋਡ 'ਤੇ ਸਜਾਏ ਨਗਰ ਕੀਰਤਨ ਦਾ ਲੋਕ ਇੰਨਸਾਫ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਤੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਗਿੱਲ-2 ਦੇ ਪ੍ਰਧਾਨ ਗੁਰਮੇਲ ਸਿੰਘ ਦੀ ਅਗਵਾਈ 'ਚ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਮਾਰਕੀਟ ਵਲੋਂ ਕੇਲਿਆਂ ਦਾ ਲੰਗਰ ਵੀ ਲਗਾਇਆ ਗਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਬੀਰ ਸਿੰਘ, ਬਲਦੇਵ ਸਿੰਘ ਸਵੱਦੀ, ਦਮਨਦੀਪ ਸਿੰਘ ਸਲੂਜਾ, ਸੰਦੀਪ ਪੁਰੀ, ਰਜਿੰਦਰ ਸਿੰਘ ਰਾਣਾ, ਮਨਜੀਤ ਸਿੰਘ ਅਰਨੇਜਾ, ਨਰੇਸ਼ ਕੁਮਾਰ ਸ਼ਰਮਾ, ਗੁਰਮੇਲ ਸਿੰਘ, ਸੰਜੀਵ ਖੁਰਾਣਾ ਤੇ ਜਸ਼ਨਪ੍ਰੀਤ ਵੀ ਹਾਜ਼ਰ ਸਨ |
ਗੁਰਦੁਆਰਾ ਛੇਵੀਂ ਪਾਤਸ਼ਾਹੀ ਸੀ. ਐਮ. ਸੀ. ਚੌਕ ਵਿਖੇ ਸਮਾਗਮ
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਸੀ. ਐਮ. ਸੀ. ਚੌਕ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਪਿਛਲੇ ਦਿਨੀਂ ਆਰੰਭ ਕਰਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਪਾਏ ਗਏ, ਜਿਸ ਉਪਰੰਤ ਪੰਥ ਪ੍ਰਸਿੱਧ ਰਾਗੀ ਭਾਈ ਗੁਰਜੰਟ ਸਿੰਘ, ਭਾਈ ਜਗਦੀਪ ਸਿੰਘ ਦਰਬਾਰ ਸਾਹਿਬ, ਭਾਈ ਪਵਨਦੀਪ ਸਿੰਘ ਅਖੰਡ ਕੀਰਤਨੀ ਜੱਥਾ, ਭਾਈ ਪਵਨਵੀਰ ਸਿੰਘ, ਭਾਈ ਸੁਖਦੇਵ ਸਿੰਘ ਕੋਮਲ, ਭਾਈ ਭੁਪਿੰਦਰ ਸਿੰਘ, ਭਾਈ ਜਗਵਿੰਦਰ ਸਿੰਘ, ਭਾਈ ਰਾਜਵਿੰਦਰ ਸਿੰਘ ਦੇ ਰਾਗੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ 'ਚ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਸੇਠੀ, ਸੀਨੀਅਰ ਮੀਤ ਪ੍ਰਧਾਨ ਤਰਵਿੰਦਰ ਸਿੰਘ ਸਾਹਨੀ, ਮੀਤ ਪ੍ਰਧਾਨ ਬਲਜੀਤ ਸਿੰਘ ਬਲੀ, ਜਨਰਲ ਸਕੱਤਰ ਗੁਰਚਰਨ ਸਿੰਘ, ਸਕੱਤਰ ਇੰਦਰਜੀਤ ਸਿੰਘ ਰੇਖੀ, ਵਰਿੰਦਰ ਸਿੰਘ ਸ਼ੈਲੀ, ਸੁਖਦੇਵ ਸਿੰਘ, ਗੁਰਸ਼ਰਨ ਸਿੰਘ, ਜੋਗਿੰਦਰ ਸਿੰਘ ਮੁੰਜਾਲ, ਇੰਦਰਜੀਤ ਸਿੰਘ ਸੱਚਦੇਵਾ, ਯਾਤਿੰਦਰ ਸਿੰਘ, ਗੁਰਦੀਪ ਸਿੰਘ, ਪਰਵਿੰਦਰ ਸਿੰਘ ਛਾਬੜਾ ਤੇ ਹੋਰ ਸੰਗਤਾਂ ਹਾਜ਼ਰ ਸਨ |
ਗੁਰਦੁਆਰਾ ਸਾਹਿਬ ਹਾਉਸਿੰਗ ਬੋਰਡ ਕਾਲੋਨੀ ਵਿਖੇ ਸਮਾਗਮ
ਤਿਲਕ ਅਤੇ ਜੰਜੂ ਦੇ ਰਾਖੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ
(ਬਾਕੀ ਸਫਾ 7 'ਤੇ)
ਗੁਰਪੁਰਬ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਉਪਰੰਤ ਦੀਵਾਨ ਸਜਾਏ ਗਏ | ਸਮਾਗਮ ਵਿਚ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਗੁਰਦੁਆਰਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਭਾਈ ਸੁਖਜੀਵਨ ਸਿੰਘ, ਸ਼ਬਦੀ ਜਥਿਆਂ ਅਤੇ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਿਆ ਅਤੇ ਕਥਾ ਵਾਚਕ ਭਾਈ ਦਵਿੰਦਰਪਾਲ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਹਰਜਿੰਦਰ ਸਿੰਘ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ | ਸਮਾਗਮ ਵਿਚ ਵੱਡੀ ਗਿਣਤੀ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ | ਗੁਰਪੁਰਬ ਮੌਕੇ ਮੈਡੀਟੈਕ ਲੈਬ ਜੇ. ਬਲਾਕ ਵਾਲਿਆਂ ਵਲੋਂ ਡਾ: ਗੁਰਦੀਪ ਸਿੰਘ ਨੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਲਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ | ਗੁਰਦੁਆਰਾ ਸਾਹਿਬ ਵਿਖੇ ਸੰਗਤੀ ਰੂਪ 'ਚ ਹਾਜ਼ਰੀ ਭਰਦੇ ਹੋਏ ਪ੍ਰਧਾਨ ਬਲਵੀਰ ਸਿੰਘ, ਜਨਰਲ ਸਕੱਤਰ ਬਲਜੀਤ ਸਿੰਘ ਬੱਬਲੂ, ਜਥੇਦਾਰ ਨਛੱਤਰ ਸਿੰਘ ਸਿੱਧੂ, ਗੁਰਦੀਪ ਸਿੰਘ ਲੀਲ, ਸੁਖਦੇਵ ਸਿੰਘ ਐਲ.ਏ., ਚਰਨਜੀਤ ਸਿੰਘ ਸੇਠੀ, ਬਾਬਾ ਤੇਜਾ ਸਿੰਘ, ਮਾਸਟਰ ਬਲਰਾਜ ਸਿੰਘ, ਗੁਰਿੰਦਰਪਾਲ ਸਿੰਘ ਪੱਪੂ, ਨਰੈਣ ਸਿੰਘ ਦੋਲੋ, ਜਗਦੀਸ਼ ਸਿੰਘ ਬਿੱਟੂ, ਡਾ: ਮਹਿੰਦਰ ਸਿੰਘ, ਗੁਰਦੀਪ ਸਿੰਘ ਘੁਮਾਣ, ਕਾਕਾ ਕੁਲਜੀਤ ਸਿੰਘ, ਜਥੇਦਾਰ ਚਰਨ ਸਿੰਘ, ਜਥੇਦਾਰ ਜੋਰਾ ਸਿੰਘ, ਮਨਮੋਹਣ ਸਿੰਘ ਮਨੀ, ਕਮਲਜੀਤ ਸਿੰਘ, ਹਰਪ੍ਰੀਤ ਸਿੰਘ ਗੁਰੀ ਮਝੈਲ, ਬਲਵੀਰ ਸਿੰਘ, ਰਾਮਸ਼ਰਨ ਸਿੰਘ, ਸੰਦੀਪ ਸਿੰਘ, ਬਾਬਾ ਬੁਲੰਦਦੀਪ ਸਿੰਘ ਖਾਲਸਾ, ਗੁਰਮੀਤ ਸਿੰਘ ਕੋਚਰ, ਸ਼ਰਨਦੀਪ ਸਿੰਘ ਲੀਲ, ਭਗਤ ਸਿੰਘ, ਨਾਹਰ ਸਿੰਘ, ਮਾਸਟਰ ਕਤਿੰਦਰ ਸਿੰਘ, ਦਵਿੰਦਰ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਕਿਰਪਾਲ ਸਿੰਘ, ਝਿਲਮਣ ਸਿੰਘ ਡੀਜੇ, ਦਵਿੰਦਰ ਸਿੰਘ, ਦੀਵਾਨ ਸਿੰਘ ਖੇੜਾ, ਕੁਲਦੀਪ ਸਿੰਘ ਮਾਂਗਟ, ਜਗਤਾਰ ਸਿੰਘ ਐਤੀਆਣਾ, ਮਾਸਟਰ ਪਿ੍ਤਪਾਲ ਸਿੰਘ, ਗੁਰਿੰਦਰਪਾਲ ਸਿੰਘ ਆਦਿ ਸਮੇਤ ਸੰਗਤਾਂ ਨੇ ਵੱਡੀ ਗਿਣਤੀ ਵਿਚ ਸੰਗਤੀ ਰੂਪ 'ਚ ਹਾਜ਼ਰੀ ਭਰੀ |
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਦੁਕਾਨ 'ਤੇ ਖ਼ਰੀਦਦਾਰੀ ਕਰ ਰਹੀ ਔਰਤ ਦੀ ਨਗਦੀ ਚੋਰੀ ਕਰਨ ਦੇ ਦੋਸ਼ ਤਹਿਤ ਦੋ ਭੈਣਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਦੀ ਚੰਡੀਗੜ੍ਹ ਦੀ ਰਹਿਣ ...
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੁੰਡੀਆਂ ਖ਼ੁਰਦ ਦੇ ਇਲਾਕੇ ਗੁਰੂ ਤੇਗ ਬਹਾਦਰ ਕਾਲੋਨੀ ਵਿਚ ਅੱਜ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਦੇਸ਼ ਦੇ ਉਪਰਾਸ਼ਟਰਪੀ ਦੇ ਦਫ਼ਤਰ ਵਲੋਂ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਪ੍ਰੋ. ਤਰੁਣ ਘਈ ਦੀ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜਕੁਮਾਰ ਦੀ ਸ਼ਿਕਾਇਤ ਕਰਨ ਸੰਬੰਧੀ ਲਿਖਿਆ ਗਿਆ ਹੈ ਕਿ ਇਸ ਸ਼ਿਕਾਇਤ ਦੇ ...
ਫੁੱਲਾਂਵਾਲ, 28 ਨਵੰਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੇ ਪਿੰਡ ਝਮੇੜੀ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਉਨ੍ਹਾਂ ਦੇ ਪਿੰਡ ਦੀ ਪਾਰਕ ਬਣਾਉਣ ਲਈ ਗੁਹਾਰ ਲਗਾਈ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਮੌਕੇ ਇਹ ਪਾਰਕ ਬਣਾਉਣ ਲਈ 5 ਲੱਖ ਰੁਪਏ ਦੀ ...
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਚੋਰ ਗਰੋਹ ਦੇ ਸਰਗਣੇ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 19 ਕੱਪੜੇ ਦੇ ਥਾਨ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਦੋਸ਼ੀ ਦੀ ਸ਼ਨਾਖ਼ਤ ਸੋਨੰੂ ਸ਼ੁਕਲਾ ਵਾਸੀ ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਨਵਚੇਤਨਾ ਬਾਲ ਭਲਾਈ ਕਮੇਟੀ ਦੁਆਰਾ ਬਾਲ ਅਧਿਕਾਰਾਂ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਜੱਥੇਬੰਦੀ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਅਹਿਮ ਯਤਨ ਕੀਤੇ ਜਾ ਰਹੇ ਹਨ | ਇਸੇ ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਤੇ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਸਾਬਕਾ ਪਿ੍ੰਸੀਪਲ ਡਾ: ਗੁਰਇਕਬਾਲ ਸਿੰਘ ਦੀ ਲਿਖੀ ਪਲੇਠੀ ਕਾਵਿ ਪੁਸਤਕ 'ਜੋਗੀ ਅਰਜ਼ ਕਰੇ' ਨੂੰ ਲੋਕ ਅਰਪਿਤ ਕਰਦਿਆਂ ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਇਕ ਸਮਾਗਮ ਦੌਰਾਨ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਇਕਬਾਲ ਸਿੰਘ ਲਾਲਪੁਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਸਮਾਜ ਸੇਵੀ ...
ੇਡਾਬਾ/ਲੁਹਾਰਾ, 28 ਨਵੰਬਰ (ਕੁਲਵੰਤ ਸਿੰਘ ਸੱਪਲ)-ਸ਼ਿਮਲਾਪੁਰੀ ਮੈੜ ਦੀ ਚੱਕੀ ਚੌਂਕ ਗਲੀ ਨੰਬਰ 16 ਵਿਖੇ ਫਰੀਡਮ ਫਾਈਟਰ ਪਾਰਟੀ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ, ਮਹਿਲਾ ਪ੍ਰਧਾਨ ਬੀਬੀ ਰਚਨਾ ਵਰਮਾ, ਬੀਬੀ ਜਰਨੈਲ ਕੌਰ ਮਠਾੜੂ ਅਤੇ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ...
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਗ਼ੈਰ ਕਾਨੂੰਨੀ ਢੰਗ ਨਾਲ ਕਾਲੋਨੀ ਬਣਾਉਣ ਵਾਲੇ ਕਾਲੋਨਾਈਜ਼ਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ | ਪੁਲਿਸ ਵਲੋਂ ਇਹ ਕਾਰਵਾਈ ਗਲਾਡਾ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਪ੍ਰਸਿੱਧ ਪੰਜਾਬੀ ਲੇਖਕ ਸਵ. ਸ਼ਿਵਚਰਨ ਗਿੱਲ ਦੀ ਯੂਕੇ ਤੋਂ ਪੰਜਾਬ ਆਈ ਬੇਟੀ ਸ਼ਿਵਦੀਪ ਕੌਰ ਢੇਸੀ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕਿਹਾ ਕਿ ਆਪਣੇ ਬਾਬਲ ਦੀ ਸਾਹਿੱਤਿਕ ਵਿਰਾਸਤ ਸੰਭਾਲਣ ਲਈ ਸਾਡੇ ਮਾਤਾ ਜੀ ਅਤੇ ...
ਲੁਧਿਆਣਾ, 28 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਤੇਜ਼ੀ ਨਾਲ ਹੋਈ ਤਰੱਕੀ ਦੇ ਜ਼ਮਾਨੇ ਵਿਚ ਹੁਣ ਲੋਕ ਆਨ ਲਾਈਨ ਪ੍ਰਣਾਲੀ ਰਾਹੀਂ ਵੀ ਰਸੋਈ ਗੈਸ ਦਾ ਕੁਨੈਕਸ਼ਨ ਲੈ ਸਕਦੇ ਹਨ, ਜਦੋਂ ਕਿ ਰਸੋਈ ਦੀ ਬੁਕਿੰਗ ਲਈ ਤਾਂ ਖਪਤਕਾਰਾਂ ਵਲੋਂ ਕਾਫ਼ੀ ਦੇਰ ਤੋਂ ਆਨ ਲਾਈਨ ਪ੍ਰਣਾਲੀ ...
ਲੁਧਿਆਣਾ, 28 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਚੱਲ ਰਹੇ ਰਾਸ਼ਨ ਡੀਪੂਆਂ ਵਿਚੋਂ ਅਨੇਕਾਂ ਲੋਕਾਂ ਵਲੋਂ ਪਿਛਲੇ ਦਿਨੀਂ ਆਪਣੇ ਰਾਸ਼ਨ ਡੀਪੂ ਖ਼ੁਰਾਕ ਸਪਲਾਈ ਵਿਭਾਗ ਨੂੰ ਵਾਪਸ ਕਰ ਦਿੱਤੇ ਗਏ, ਜਿਸ ਨੰੂ ਤਿਆਗਣਾ ਵੀ ਕਿਹਾ ਜਾਂਦਾ ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਕਾਉਂਸਿਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਵਲੋਂ ਕੈਨੇਡਾ ਵਿਚ ਸ੍ਰੀਮਤੀ ਸਿੰਮੀ ਪਾਸ਼ਾਨ ਨੂੰ ਸਨਮਾਨਿਤ ਕੀਤਾ ਗਿਆ | ਕਾਨਫ਼ਰੰਸ ਹਾਲ ਵਿਚ ਲੋਕਾਂ ਦੇ ਇਕੱਠ ਵਿਚ ਕੌਂਸਲ ਦੇ ਪ੍ਰਧਾਨ ਵਲੋਂ ਭਾਰਤ ਅਤੇ ਕੈਨੇਡਾ ਸੰਬੰਧਾਂ ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਸਲੇਮ ਟਾਬਰੀ ਦੇ ਵਿਦਿਆਰਥੀਆਂ ਦਾ ਸ਼੍ਰੀ ਚਮਕੌਰ ਸਾਹਿਬ ਵਿਖੇ ਇਕ ਦਿਨ ਦਾ ਵਿੱਦਿਅਕ ਅਤੇ ਧਾਰਮਿਕ ਟੂਰ ਕਰਵਾਇਆ ਗਿਆ, ਜਿਸ ਵਿਚ 45 ਵਿਦਿਆਰਥੀ, 2 ਅਧਿਆਪਕ, ਡਾਇਰੈਕਟਰ ਰਣਜੀਤ ਸਿੰਘ ਅਤੇ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਭਾਜਪਾ ਪੰਜਾਬ ਦੇ ਕਾਰਜਕਾਰਨੀ ਮੈਂਬਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੇ ਜ਼ਿਲ੍ਹਾ ਮਲੇਰਕੋਟਲਾ ਦੇ ਇੰਚਾਰਜ ਰਜਨੀਸ਼ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਚਿੱਠੀ ਲਿਖ ਕੇ ਤੁਰੰਤ ...
ਲੁਧਿਆਣਾ, 28 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਖਪਤਕਾਰਾਂ ਦੀ ਸਹੂਲਤ ਲਈ ਗੈਸ ਕੰਪਨੀਆਂ ਵਲੋਂ ਪੰਜ ਕਿੱਲੋ ਵਾਲਾ ਛੋਟਾ ਰਸੋਈ ਗੈਸ ਸਿਲੰਡਰ ਮਾਰਕੀਟ ਵਿਚ ਉਤਾਰਿਆ ਗਿਆ ਹੈ | ਭਾਵੇਂ ਕਿ ਕਾਫ਼ੀ ਦੇਰ ਤੋਂ ਇਹ ਛੋਟਾ ਗੈਸ ਸਿਲੰਡਰ ਬਾਜ਼ਾਰ ਵਿਚ ਉਤਾਰਿਆ ਗਿਆ ਹੈ ਅਤੇ ਵੱਖ ...
ਮੁੱਲਾਂਪੁਰ-ਦਾਖਾ, 28 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੀ ਲੁਧਿਆਣਾ ਪਾਸਪੋਰਟ ਦਫਤਰ ਸਾਹਮਣੇ ਮੈਕਰੋ ਗਲੋਬਲ ਬ੍ਰਾਂਚ ਰਾਹੀਂ ਜਿਥੇ ਆਈਲੈਟਸ ਦੀ ਕੋਚਿੰਗ ਲੈ ਕੇ ਟੈਸਟ ਦੇਣ ਵਾਲੇ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰ ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਫੇਜ਼ 2, ਅਰਬਨ ਅਸਟੇਟ, ਦੁੱਗਰੀ ਵਿਖੇ ਨੌਵੀਂ ਪਾਤਿਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼ਾਮ ਦੇ ਸਮਾਗਮ ਵਿਚ ਭਾਈ ...
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਲੇਬਰ ਕਾਲੋਨੀ ਦੇ ਰਹਿਣ ਵਾਲੇ ਸ਼ਿਵਮ ਰੰਧਾਵਾ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਲੁਧਿਆਣਾ ਸ਼ਹਿਰ ਵਿਚੋਂ ਲੰਘਣ ਵਾਲੀ ਸਿੱਧਵਾਂ ਨਹਿਰ ਦੇ ਪ੍ਰਦੂਸ਼ਣ ਸਬੰਧੀ ਕਮੇਟੀ ਦਾ ਗਠਨ ਕੀਤਾ ਹੈ, ਨਹਿਰ ਦੇ ਨਾਲ-ਨਾਲ ਪਈ ਰਹਿੰਦ-ਖੂੰਹਦ, ਨਹਿਰ ਦੇ ਕਿਨਾਰੇ ਅਤੇ ਨਹਿਰ ਦੁਆਲੇ ਨੋ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਲੁਧਿਆਣਾ ਫ਼ੇਰੀ ਦੌਰਾਨ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਵਲੋਂ ਮੁਲਾਕਾਤ ਕੀਤੀ ਗਈ | ਐਡਵੋਕੇਟ ਸਿੱਧੂ ਨੇ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਅਤੇ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਸਾਂਝੀ ਮੀਟਿੰਗ ਹੋਈ | ਜਿਸ ਵਿਚ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਗਈ | ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਭੱਠਲ, ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਸਾਹਿਤਕਦੀਪ ਵੈਲਫੇਅਰ ਸੁਸਾਇਟੀ ਵਲੋਂ ਪੰਜਾਬੀ ਭਵਨ ਵਿਖੇ ਪੁਸਤਕ ਲੋਕ ਅਰਪਣ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ: ਗੁਰਭਜਨ ਗਿੱਲ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ ਅਤੇ ...
ਆਲਮਗੀਰ, 28 ਨਵੰਬਰ (ਜਰਨੈਲ ਸਿੰਘ ਪੱਟੀ)-ਯੂਨੀਵਰਸ ਆਫ਼ ਆਰਟ 2022 ਦੇ ਬੈਨਰ ਹੇਠ ਸਥਾਨਕ ਪਟਿਆਲਾ ਵਿਖੇ ਆਲ ਸਟੇਟ ਪੱਧਰੀ ਕਰਵਾਏ ਡਾਂਸ ਐਂਡ ਮੋਡਲਿੰਗ ਦੇ ਮੁਕਾਬਲੇ ਵਿਚ ਹਿੱਸਾ ਲੈਣ ਲਈ ਰਾਜਬੀਰ ਸਿੰਘ ਉਮਰ 8 ਸਾਲ ਪੁੱਤਰ ਰਘਬੀਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਇਆ | ...
ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)-ਨÏਵੀਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਈ ...
ਡੇਹਲੋਂ, 28 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪਾਵਰਕਾਮ ਸਬ-ਡਵੀਜ਼ਨ ਨਾਰੰਗਵਾਲ ਵਿਖੇ ਜੇ. ਈ. ਸਤਪਾਲ ਸਿੰਘ ਗਰੇਵਾਲ ਜੱਸੋਵਾਲ ਨੇ ਵਿਭਾਗ ਦਾ ਕਾਰਜ ਸੰਭਾਲਦਿਆਂ ਹੀ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਝਿਜਕ ਬਿਜਲੀ ਸੰਬੰਧੀ ਆ ਰਹੀਆਂ ਮੁਸ਼ਕਲਾਂ ਦੇ ...
ਲੁਧਿਆਣਾ, 28 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾਂ ਸਿੰਘ ਮੈਨੂਫੈਕਚਰਜ਼ ਅਤੇ ਟਰੇਡਰ ਐਸੋਸੀਏਸ਼ਨ ਦੇ ਮੈਂਬਰ ਰਵਿੰਦਰ ਸਿੰਘ ਪਿੰ੍ਰਸ ਨੇ ਗੱਲਬਾਤ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਲੁਧਿਆਣਾ ਵਿਚ ਟੈਕਸਟਾਈਲ ਹੱਬ ਅਤੇ ਪ੍ਰਦਰਸ਼ਨੀ ਕੇਂਦਰ ਦੀ ਸਥਾਪਨਾ ...
ਭਾਮੀਆਂ ਕਲਾਂ, 28 ਨਵੰਬਰ (ਜਤਿੰਦਰ ਭੰਬੀ)-ਹਲਕਾ ਸਾਹਨੇਵਾਲ ਦੇ ਪਿੰਡ ਖਾਸੀ ਕਲਾਂ 'ਚ ਨੌਜਵਾਨਾਂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਕਮੇਟੀ ਦਾ ਗਠਨ ਕੀਤਾ ਗਿਆ | ਸੰਸਥਾ ਦੇ ਗਠਨ ਦੇ ਬਾਅਦ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਕਰਵਾਏ ਗਏ ਸਾਧਾਰਨ ਸਮਾਗਮ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਖੇਤੀ ਪੱਤਰਕਾਰੀ, ਭਾਸ਼ਾਵਾਂ ਤੇ ਸਭਿਆਚਾਰ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 'ਪੰਜਾਬੀ ਮਾਹ' ਮਨਾਇਆ ਗਿਆ | ਇਸ ਮੌਕੇ ਪੰਜਾਬੀ ਭਾਸ਼ਾ ਨਾਲ ਸਬੰਧਿਤ ਨਾਅਰੇ ਲਿਖਣ ਅਤੇ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ, ...
ਭਾਮੀਆਂ ਕਲਾਂ, 28 ਨਵੰਬਰ (ਜਤਿੰਦਰ ਭੰਬੀ)-ਸਰਕਾਰੀ ਹਾਈ ਸਕੂਲ ਭਾਮੀਆਂ ਕਲਾਂ ਵਿਖੇ ਸਕੂਲ ਮੁਖੀ ਕਰਨ ਸੇਤੀਆ ਦੀ ਅਗਵਾਈ ਵਿਚ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ. ਜਗਤਾਰ ਸਿੰਘ, ਸ. ਲਾਭ ਸਿੰਘ, ਸ. ਮੋਹਨ ਸਿੰਘ, ਸ. ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਮੀਤ ਪ੍ਰਧਾਨ, ਸਾਬਕਾ ਸੂਬਾ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਦੇਸ਼ ਦੀ ਸੱਤਾ 'ਤੇ ਕਾਂਗਰਸ ਪਾਰਟੀ ਹੁਣ ਕਦੇ ਕਾਬਜ਼ ਨਹੀਂ ਹੋ ਸਕਦੀ, ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਂਸ ਕਲਾ ਤਹਿਸੀਲ ਜਗਰਾਓ ਜ਼ਿਲ੍ਹਾ ਲੁਧਿਆਣਾ ਦੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ 105 ਵਿਦਿਆਰਥੀਆਂ ਵਲੋਂ 5 ਅਧਿਆਪਕਾਂ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਕ ਰੋਜ਼ਾ ਦੌਰਾ ਕੀਤਾ ਗਿਆ | ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਮੁੱਖ ਮੰਤਰੀ ਪੰਜਾਬ ਭਗਤ ਮਾਨ ਦੇ ਦਫ਼ਤਰ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ (ਪੀ.ਪੀ.ਬੀ.ਐਮ.) ਵਲੋਂ ਸੂਬਾ ਜਨਰਲ ਸਕੱਤਰ ਸੁਨੀਲ ਮਹਿਰਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਆਯੂਸ਼ ਅਗਰਵਾਲ ਦੇ ਦਸਤਖਤਾਂ ਹੇਠ ਦਰਜ ਕਰਵਾਈ ਸ਼ਿਕਾਇਤ ਦਾ ...
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਐਸ. ਐਸ. ਓ. ਸੰਜੀਵ ...
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਚੋਰ ਅਤੇ ਲੁਟੇਰਾ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਐਚ. ਓ. ਮੈਡਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX