ਪਟਿਆਲਾ, 28 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਅਤੇ ਅੰਬਾਲਾ 'ਚ ਹੱਤਿਆ ਤੇ ਇਰਾਦਾ ਕਤਲ ਕੇਸਾਂ 'ਚ ਲੋੜੀਂਦੇ ਮੁਲਜ਼ਮ ਨੂੰ ਸਾਥੀ ਸਮੇਤ ਪਟਿਆਲਾ ਦੇ ਐਸ.ਐਸ. ਪੀ. ਵਰੁਣ ਸੈਣੀ ਦੀ ਅਗਵਾਈ 'ਚ ਸੀ.ਆਈ.ਏ. ਦੇ ਮੁਖੀ ਇੰਸ. ਸ਼ਮਿੰਦਰ ਸਿੰਘ ਦੀ ਟੀਮ ਨੇ ਭਾਦਸੋਂ ਰੋਡ ਲਾਗੇ ਤੋਂ ਚਾਰ ਪਿਸਟਲ ਅਤੇ 20 ਕਾਰਤੂਸਾਂ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਕਾਬੂ ਕੀਤੇ ਰਵਿੰਦਰ ਸਿੰਘ ਉਰਫ਼ ਬਿੰਦਾ ਗੁੱਜਰ ਅਤੇ ਗੁਰਵਿੰਦਰ ਸਿੰਘ ਉਰਫ ਗੁੰਦਰ ਵਾਸੀਆਨ ਜ਼ਿਲ੍ਹਾ ਪਟਿਆਲਾ ਗੈਂਗਸਟਰ ਐਸ.ਕੇ, ਖਰੋੜ ਗਰੱੁਪ ਦੇ ਵਿਰੋਧੀ ਹੋਣ ਦੇ ਨਾਲ ਹਰਿਆਣਾ ਦੇ ਗੈਂਗਸਟਰਾਂ ਨਾਲ ਸੰਬੰਧ ਰੱਖਣ ਸੰਬੰਧੀ ਪੁਲਿਸ ਨੇ ਦੱਸਿਆ ਹੈ | ਇਹ ਹੋਰ ਕੇਸ 'ਚ ਸੀ.ਆਈ.ਏ. ਦੀ ਟੀਮ ਨੇ ਦੋ ਮੁਲਜ਼ਮਾਂ ਨੂੰ 2 ਪਿਸਟਲ 315 ਬੋਰ ਸਮੇਤ ਕਾਬੂ ਕੀਤਾ ਹੈ | ਐਸ.ਐਸ.ਪੀ. ਵਰੁਣ ਸੈਣੀ ਨੇ ਦੱਸਿਆ ਕਿ ਗੁੱਜਰ ਅਤੇ ਗੁੰਦਰ ਗੈਂਗਸਟਰ ਕੰਵਰ ਰਣਦੀਪ ਸਿੰਘ ਉਰਫ ਐਸ.ਕੇ. ਖਰੌੜ ਦੇ ਵਿਰੋਧੀ ਗਰੁੱਪ ਦੇ ਮੁੱਖ ਸਰਗਨਾ ਹਨ | ਐਸ.ਕੇ. ਖਰੌੜ ਹਰਵਿੰਦਰ ਸਿੰਘ ਰਿੰਦਾ ਦਾ ਕੇਸਵਾਲ ਰਿਹਾ ਹੈ | ਗਰੋਹ ਦੇ ਮੈਂਬਰਾਂ ਨੂੰ ਪੁਲਿਸ ਅਸਲੇ੍ਹ ਸਮੇਤ ਪਹਿਲਾਂ ਹੀ ਗਿ੍ਫ਼ਤਾਰ ਕਰ ਚੁੱਕੀ ਹੈ | ਇਨ੍ਹਾਂ ਦੋਵੇਂ ਗਰੁੱਪਾਂ ਵਿਚਕਾਰ ਕਤਲ, ਇਰਾਦਾ ਕਤਲ ਵਰਗੇ ਸੰਗੀਨ ਜੁਰਮਾਂ ਤਹਿਤ ਪਟਿਆਲਾ ਜ਼ਿਲੇ੍ਹ 'ਚ 9 ਕੇਸ ਦਰਜ ਹਨ | ਥਾਣਾ ਅਰਬਨ ਅਸਟੇਟ ਦੇ ਇਕ ਕੇਸ 'ਚੋਂ ਗੁਰਿੰਦਰ ਸਿੰਘ ਗੁੰਦਰ ਭਗੌੜਾ ਚੱਲਿਆ ਆ ਰਿਹਾ ਸੀ | ਜੁਲਾਈ 2022 ਦੌਰਾਨ ਦੋਵਾਂ ਧਿਰਾਂ ਵਿਚਕਾਰ ਗੋਲੀ ਵੀ ਚੱਲੀ ਸੀ | ਇਨ੍ਹਾਂ ਦੀ ਗੈਂਗਵਾਰ ਦੇ ਚਲਦਿਆਂ ਸਾਲ 2020 ਦੌਰਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਸਾਲ 2022 ਦੌਰਾਨ ਤਾਰਾ ਦੱਤ ਸਰਪੰਚ ਦਾ ਕਤਲ ਵੀ ਹੋਇਆ ਸੀ | ਐਸ.ਐਸ.ਪੀ. ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤਾ ਰਵਿੰਦਰ ਸਿੰਘ ਉਰਫ਼ ਬਿੰਦਾ ਗੁੱਜਰ ਹਰਿਆਣਾ ਦੀਆਂ ਗੈਂਗਾ ਨਾਲ ਨੇੜਤਾ ਵਧਾ ਰਿਹਾ ਸੀ | ਜਿਸ ਨੇ ਪੁੱਛਗਿੱਛ ਦੌਰਾਨ ਪੁਲਿਸ ਕੋਲ ਮੰਨਿਆ ਹੈ ਕਿ ਉਹ ਹਰਿਆਣਾ ਦੇ ਇਕ ਨਾਮੀ ਗੈਂਗਸਟਰ ਦੇ ਸੰਪਰਕ 'ਚ ਹਨ | ਵਰੁਣ ਸੈਣੀ ਨੇ ਦੱਸਿਆ ਕਿ ਇਕ ਹੋਰ ਕੇਸ 'ਚ ਸਨੌਰ ਥਾਣੇ ਦੇ ਇਕ ਕੇਸ ਲੋੜੀਂਦੇ ਮੁਲਜਮ ਸ਼ਮਸਾਦ ਅਲੀ ਉਰਫ ਸ਼ਾਦ ਵਾਸੀ ਫਤਹਿਗੜ੍ਹ ਸਾਹਿਬ ਅਤੇ ਅਰਮਨ ਅਲੀ ਵਾਸੀ ਪਟਿਆਲਾ ਨੂੰ ਦੇਵੀਗੜ੍ਹ ਰੋਡ ਤੋਂ ਸੀ.ਆਈ.ਏ. ਦੀ ਟੀਮ ਨੇ 2 ਪਿਸਟਲ 315 ਬੋਰ ਅਤੇ 6 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ |
ਚੰਡੀਗੜ੍ਹ, 28 ਨਵੰਬਰ (ਅਜੀਤ ਬਿਊਰੋ)-ਪਠਾਨਕੋਟ ਦੇ ਧਾਰ ਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ 'ਤੇ ਧੋਖੇ ਨਾਲ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਪਠਾਨਕੋਟ ਤੋਂ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ...
ਸੁਰਿੰਦਰ ਕੋਛੜ
ਅੰਮਿ੍ਤਸਰ, 28 ਨਵੰਬਰ-ਸੰਨ 1756 ਦੇ ਆਸ-ਪਾਸ ਅੰਮਿ੍ਤਸਰ 'ਚ ਆਬਾਦ ਕੀਤੇ ਕਟੜਾ ਹਰੀ ਸਿੰਘ 'ਚ ਮਜੀਠ ਮੰਡੀ ਨੂੰ ਸਥਾਪਿਤ ਕੀਤਾ ਗਿਆ | ਸ਼ੁਰੂਆਤ 'ਚ ਇਸ ਮੰਡੀ 'ਚ ਜ਼ਿਆਦਾਤਰ ਦੁਕਾਨਾਂ ਮਜੀਠ ਰੰਗ ਦੇ ਥੋਕ ਵਪਾਰੀਆਂ ਦੀਆਂ ਹੋਣ ਕਾਰਨ ਇਸ ਦਾ ਨਾਂਅ ਮਜੀਠ ਮੰਡੀ ...
ਜਲੰਧਰ, 28 ਨਵੰਬਰ (ਜਸਪਾਲ ਸਿੰਘ)-ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਡਾ. ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ 'ਚ ਸਿੱਖਾਂ ਦੀ ਘੱਟ ਰਹੀ ਗਿਣਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਲ 2011 ਦੇ ਜਨਗਣਨਾ ਅੰਕੜਿਆਂ ਅਨੁਸਾਰ ਸਿੱਖਾਂ ਦੀ ਗਿਣਤੀ 63 ਫੀਸਦੀ ...
ਜਲੰਧਰ, 28 ਨਵੰਬਰ (ਜਸਪਾਲ ਸਿੰਘ)-ਕਾਂਗਰਸ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਨਵ-ਨਿਯੁਕਤ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਕਿਹਾ ਹੈ ਕਿ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਦੇ ਦਿਹਾਤੀ ਖੇਤਰ 'ਚ ਪੈਂਦੇ ਸਾਰੇ 5 ਹਲਕਿਆਂ 'ਚ ...
ਚੰਡੀਗੜ੍ਹ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਵਾਤਾਵਰਨ ਸੰਭਾਲਣ ਲਈ ਵਾਤਾਵਰਨ ਨੂੰ ਸਰਕੂਲਰ ਇਕੋਨਾਮੀ ਮੰਨਦੇ ਹੋਏ ਨਵੀਂ ਵਿਵਸਥਾ ਅਤੇ ਪ੍ਰੋਗ੍ਰਾਮਾਂ ਨੂੰ ਲਾਗੂ ਕਰਨ ਲਈ ਸਭ ਤੋਂ ਪਹਿਲਾਂ ਇਕ ਸਹੀ ...
ਅੰਮਿ੍ਤਸਰ, 28 ਨਵੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀ: ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ 29 ਨਵੰਬਰ ਨੂੰ ਵਿਜੀਲੈਂਸ ਪੁਲਿਸ ਮੁੂਹਰੇ ਪੇਸ਼ ਹੋ ਰਹੇ ਹਨ | ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਸੰਮਨ ਜਾਰੀ ...
ਰੂਪਨਗਰ, 28 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਪੁਲਿਸ ਵਲੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ 4 ਮੁਲਜ਼ਮਾਂ ਨੂੰ 3 ਪਿਸਟਲ, 1 ਮੈਗਜ਼ੀਨ ਤੇ 22 ਜਿੰਦਾ ਕਾਰਤੂਸ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ ...
ਡੇਰਾ ਬਾਬਾ ਨਾਨਕ, 28 ਨਵੰਬਰ (ਅਵਤਾਰ ਸਿੰਘ ਰੰਧਾਵਾ)-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਨਵੰਬਰ 2019 ਨੂੰ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ਉੱਪਰੋਂ ਭਾਰਤ-ਪਾਕਿਸਤਾਨ ਦੋਵਾਂ ਸਰਕਾਰਾਂ ਦੇ ਮੇਲ-ਮਿਲਾਪ ਨਾਲ ਲਾਂਘਾ ਸ਼ੁਰੂ ਹੋਇਆ ਸੀ | ਇਸ ਦੇ ਚਲਦਿਆਂ ਭਾਰਤ ...
ਲੋਹਟਬੱਦੀ, 28 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ 'ਚ ਹਰ ਵਰਗ ਦੀਆਂ ਮੰਗਾਂ ਅਤੇ ਲੋੜਾਂ ਨੂੰ ਸਮਾਂਬੱਧ ਪੂਰਾ ਕਰਨ ਦੇ ਦਾਅਵੇ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ 'ਆਪ' ਸਰਕਾਰ ਕੇਂਦਰ ਦੀਆਂ 2 ਯੋਜਨਾਵਾਂ ਅਧੀਨ ਗਰੀਬ ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ ...
ਰਾਕੇਸ਼ ਚਾਵਲਾ
ਫ਼ਿਰੋਜ਼ਪੁਰ, 28 ਨਵੰਬਰ -ਦੇਸ਼ ਦੀ ਅਦਾਲਤਾਂ ਵਿਚ ਆਮ ਇਨਸਾਨ ਨੂੰ ਇਨਸਾਫ਼ ਮਿਲਣ ਲਈ ਕਿੰਨਾ ਕੁ ਸਮਾਂ ਲੱਗਦਾ ਹੈ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਸਾਲ 2015 ਵਿਚ ਜੱਜ ਨੂੰ ਰਿਸ਼ਵਤ ਦੇਣ ...
ਫ਼ਰੀਦਕੋਟ, 28 ਨਵੰਬਰ (ਜਸਵੰਤ ਸਿੰਘ ਪੁਰਬਾ)-ਸਾਲ 2015 ਵਿਚ ਵਾਪਰੇ ਕੋਟਕਪੂਰਾ ਗੋਲੀਕਾਂਡ ਸਮੇਂ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਅੱਜ ਵਿਸ਼ੇਸ਼ ਜਾਂਚ ਟੀਮ ਵਲੋਂ ਦਰਜ ਕੀਤੇ ਗਏ | ਸਥਾਨਕ ਸਰਕਟ ਹਾਊਸ 'ਚ ਸਿੱਟ ਦੇ ਬਣੇ ਦਫ਼ਤਰ ਵਿਚ ਟੀਮ ਦੇ ਮੈਂਬਰ ਗੁਲਨੀਤ ਸਿੰਘ ...
ਅੰਮਿ੍ਤਸਰ, 28 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਅੱਜ ਇਕ ਨਵੀਂ ਦੇਸ਼ ਵਿਆਪੀ ਪੋਲੀਓ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ | ਪਾਕਿ 'ਚ ਬੱਚਿਆਂ 'ਚ ਪੋਲੀਓ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ | ਸਿਹਤ ਅਧਿਕਾਰੀਆਂ ਨੇ ...
ਲੁਧਿਆਣਾ, 28 ਨਵੰਬਰ (ਸਲੇਮਪੁਰੀ)-ਚੌਥਾ ਦਰਜਾ ਮੁਲਾਜ਼ਮਾਂ ਦੀ ਸੂਬਾ ਪੱਧਰੀ ਸਿਰਮੌਰ ਜਥੇਬੰਦੀ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ 'ਚ ...
ਸ਼ਿਲਾਂਗ, 28 ਨਵੰਬਰ (ਏਜੰਸੀ)-ਮੇਘਾਲਿਆ 'ਚ ਸੱਤਾਧਾਰੀ ਪਾਰਟੀ ਐਨ.ਪੀ.ਪੀ. ਦੇ ਵਿਧਾਇਕਾਂ ਅਤੇ ਇਕ ਵਿਰੋਧੀ ਟੀ.ਐਮ.ਸੀ. ਪਾਰਟੀ ਦੇ ਵਿਧਾਇਕ ਨੇ ਸੋਮਵਾਰ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨਾਲ ਦੋਵਾਂ ਦਲਾਂ ਨੂੰ ਝਟਕਾ ਲੱਗਾ | ਵਿਧਾਨ ਸਭਾ ਕਮਿਸ਼ਨਰ ਅਤੇ ...
ਹਿਊਸਟਨ, 28 ਨਵੰਬਰ (ਏਜੰਸੀ)-ਪੁਲਿਸ ਦੇ ਅਨੁਸਾਰ ਹਫ਼ਤੇ ਦੇ ਅੰਤ 'ਚ ਅਮਰੀਕਾ ਦੇ ਮਿਸੂਰੀ ਸੂਬੇ ਦੇ ਓਜ਼ਾਰਕਸ ਸਥਿਤ ਇਕ ਝੀਲ 'ਚ ਤੇਲੰਗਾਨਾ ਦੇ ਦੋ ਭਾਰਤੀ ਵਿਦਿਆਰਥੀਆਂ ਦੇ ਡੁੱਬਣ ਦੀ ਦੁਖਾਂਤਕ ਘਟਨਾ ਵਾਪਰੀ ਹੈ | ਮਿਸੂਰੀ ਸਟੇਟ ਹਾਈਵੇਅ ਗਸ਼ਤ ਪਾਰਟੀ ਅਨੁਸਾਰ ...
ਮੁੱਲਾਂਪੁਰ-ਦਾਖਾ, 28 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ 'ਚ ਵਧ ਰਹੀਆਂ ਲੁੱਟ-ਖੋਹ, ਕਤਲੇਆਮ ਵਾਰਦਾਤਾਂ ਨੂੰ ਲੈ ਕੇ ਸੂਬਾ ਕਾਂਗਰਸ ਵਲੋਂ ਦਸੰਬਰ ਮਹੀਨੇ ਪੰਜਾਬ ਵਿਧਾਨ ਸਭਾ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ ਹੋ ...
ਚੰਡੀਗੜ੍ਹ, 28 ਨਵੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਰਾਜ ਸਭਾ ਸ. ਵਿਕਰਮਜੀਤ ਸਿੰਘ ਸਾਹਨੀ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਆਪਣਾ 100 ਦਿਨ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਐਮ.ਐਸ.ਪੀ. ਅਤੇ ਸੀ.ਏ.ਸੀ.ਪੀ. ...
ਕਾਦੀਆਂ, 28 ਨਵੰਬਰ (ਕੁਲਵਿੰਦਰ ਸਿੰਘ, ਯਾਦਵਿੰਦਰ ਸਿੰਘ)- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਸਰਦਾਰਨੀ ਬਲਬੀਰ ਕੌਰ (75) ਪਤਨੀ ਸ: ਪ੍ਰੀਤਮ ਸਿੰਘ ਅੱਜ ਕਾਦੀਆਂ ਵਿਖੇ ਸਵੇਰੇ ਤੜਕਸਾਰ ਅਕਾਲ ਚਲਾਣਾ ਕਰ ਗਏ | ਮਾਤਾ ...
ਸਾਹਨੇਵਾਲ-
'ਦੁੱਖ ਦਵਾਈ, ਫੁੱਲ ਪੱਥਰ, ਚਾਨਣ ਨੇ੍ਹਰਾ ਖ਼ੁਸ਼ੀਆਂ ਤੇ ਗ਼ਮ,'
'ਇਹਨਾਂ ਬਾਝੋਂ ਜ਼ਿੰਦਗੀ ਸਦਾ ਅਧੂਰੀ ਹੈ, ਇਹ ਮੰਨਣਾ ਪਊ |'
ਇਹ ਸ਼ੇਅਰ ਸ਼ਾਇਰ ਹਰਜੀਤ ਸਿੰਘ ਢਿੱਲੋਂ ਦਾ ਹੈ | ਹਰਜੀਤ ਸਿੰਘ ਢਿੱਲੋਂ ਦਾ ਜਨਮ 26 ਜੂਨ 1945 ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ...
ਸੰਗਰੂਰ, 28 ਨਵੰਬਰ (ਧੀਰਜ ਪਸ਼ੌਰੀਆ)-ਪੰਜਾਬ ਰਾਜ ਫਾਰਮੇਸੀ ਕੌਂਸਲ ਵਿਚ ਪਿਛਲੇ ਸਾਲਾਂ ਦੌਰਾਨ ਹੋਈਆਂ ਫਾਰਮਾਸਿਸਟਾਂ ਦੀਆਂ ਕਈ ਜਾਅਲੀ ਰਜਿਸਟਰੇਸ਼ਨਾਂ ਦਾ ਮੁੱਦਾ ਫਿਰ ਗਰਮਾ ਗਿਆ ਹੈ | ਇਸ ਬਾਰੇ ਮਾਮਲੇ ਦੀ ਕਈ ਸਾਲਾਂ ਤੋਂ ਪੈਰਵੀ ਕਰ ਰਹੇ ਪੈਰਾ ਮੈਡੀਕਲ ਅਤੇ ...
ਅੰਮਿ੍ਤਸਰ, 28 ਨਵੰਬਰ (ਸੁਰਿੰਦਰ ਕੋਛੜ)-ਗੁਰੂ ਘਰ ਤੇ ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਹਾਸਲ ਕਰਨ ਵਾਲੇ ਭਾਈ ਮਰਦਾਨਾ ਦੀ 17ਵੀਂ, 18ਵੀਂ ਤੇ 19ਵੀਂ ਪੀੜ੍ਹੀ ਦੇ ਵਾਰਸਾਂ ਨੇ ਅੱਜ ਪਾਕਿਸਤਾਨ ਦੇ ਲਾਹੌਰ ਸਥਿਤ ਮਹਾਨ ਰਬਾਬੀ ਭਾਈ ਮਰਦਾਨਾ ਜੀ ਦਾ ਅਕਾਲ ...
ਅੰਮਿ੍ਤਸਰ, 28 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਤੋਂ ਸੂਬਾਈ ਅਸੈਂਬਲੀ ਮੈਂਬਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਬੀਬੀ ਮੰਗਲਾ ਸ਼ਰਮਾ ਨੇ ਅਸੈਂਬਲੀ 'ਚ ਸੰਬੋਧਨ ਦੌਰਾਨ ਪਾਕਿ 'ਚ ਘੱਟ-ਗਿਣਤੀਆਂ ਲਈ ਪਾਕਿ ਸਰਕਾਰ ਵਲੋਂ ਜਾਰੀ ਕੀਤੇ ਫ਼ੰਡ 'ਤੇ ...
ਜਲੰਧਰ, 28 ਨਵੰਬਰ (ਸ਼ਿਵ ਸ਼ਰਮਾ)-ਅੰਤਰਰਾਸ਼ਟਰੀ ਬਾਜ਼ਾਰ 'ਚ ਮੰਦੀ ਅਤੇ ਹੋਰ ਕਾਰਨਾਂ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਹਨ ਤੇ ਨਵੰਬਰ ਮਹੀਨੇ 'ਚ ਹੀ ਕੱਚੇ ਤੇਲ ਦੀਆਂ ਕੀਮਤਾਂ 20 ਫ਼ੀਸਦੀ ਤੱਕ ਦੀ ਕਮੀ ਆ ਚੁੱਕੀ ਹੈ | ਕੱਚੇ ਤੇਲ ਦੀਆਂ ਕੀਮਤਾਂ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਏਮਜ਼ ਦਿੱਲੀ ਦਾ ਸਰਵਰ ਲਗਾਤਾਰ 6ਵੇਂ ਦਿਨ ਬੰਦ ਰਹਿਣ ਕਾਰਨ ਹੈਕਰਾਂ ਨੇ ਏਮਜ਼ ਤੋਂ 200 ਕਰੋੜ ਰੁਪਏ ਦੀ ਕ੍ਰਿਪਟੋਕਰੰਸੀ ਦੀ ਮੰਗ ਕੀਤੀ ਹੈ | ਇਸ ਸਬੰਧੀ ਅਧਿਕਾਰਕ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ...
ਚੰਡੀਗੜ੍ਹ, 28 ਨਵੰਬਰ (ਅਜੀਤ ਬਿਊਰੋ)-ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਹਿਲੇ 6 ਮਹੀਨਿਆਂ ਦੌਰਾਨ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਐਲਾਨ ਤੋਂ ...
ਚੰਡੀਗੜ੍ਹ, 28 ਨਵੰਬਰ (ਨਵਿੰਦਰ ਸਿੰਘ ਬੜਿੰਗ)-ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੇ ਬਾਹਰ ਪੈਰਾ ਖਿਡਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਉਨ੍ਹਾਂ ਨੂੰ ਸਮਰਥਨ ਦੇਣ ਲਈ ਐਨ.ਐਸ.ਯੂ.ਆਈ. ਦੇ ਪੰਜਾਬ ਪ੍ਰਧਾਨ ਇਸ਼ਰਪ੍ਰੀਤ ਸਿੰਘ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਫਰਾਂਸੀਸੀ ਹਮਰੁਤਬਾ ਸੇਬੇਸਟੀਅਨ ਲੇਕੋਰਨੂ ਨੇ ਚੌਥੀ ਭਾਰਤ-ਫਰਾਂਸ ਸਾਲਾਨਾ ਰੱਖਿਆ ਗੱਲਬਾਤ ਕੀਤੀ ਗਈ | ਇਸ ਮੌਕੇ ਦੋਵਾਂ ਨੇਤਾਵਾਂ ਨੇ ਭਾਰਤ-ਪ੍ਰਸ਼ਾਂਤ ਖੇਤਰ 'ਤੇ ਧਿਆਨ ਕੇਂਦਰਿਤ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਸਰਕਾਰ ਨੇ ਸੁਪਰੀਮ ਕੋਰਟ ਕਾਲਜੀਅਮ ਨੂੰ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਨਾਲ ਸੰਬੰਧਿਤ 20 ਫਾਈਲਾਂ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ, ਜਿਸ 'ਚ ਐਡਵੋਕੇਟ ਸੌਰਭ ਕਿ੍ਪਾਲ ਦੀ ਫਾਈਲ ਵੀ ਸ਼ਾਮਿਲ ਹੈ, ਜਿਸ ਨੇ ਆਪਣੇ ਸਮਲਿੰਗੀ ਰੁਤਬੇ ...
ਪਿਸ਼ਾਵਰ, 28 ਨਵੰਬਰ (ਏਜੰਸੀ)-ਪਾਕਿ ਸੁਰੱਖਿਆ ਸੂਤਰਾਂ ਅਨੁਸਾਰ ਉੱਤਰ-ਪੱਛਮੀ ਪਾਕਿਸਤਾਨ 'ਚ ਅੱਜ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ) ਕਮਾਂਡਰ ਤੇ 10 ਹੋਰ ਅੱਤਵਾਦੀ ਮਾਰੇ ਗਏ | ਸੂਤਰਾਂ ਨੇ ਦੱਸਿਆ ਕਿ ਖ਼ੈਬਰ ਪਖਤੂਨਵਾ ਸੂਬੇ ਦੇ ਦੱਖਣੀ ਵਜ਼ੀਰਸਤਾਨ ਕਬਾਇਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX