ਜਲੰਧਰ, 28 ਨਵੰਬਰ (ਹਰਵਿੰਦਰ ਸਿੰਘ ਫੁੱਲ)-ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿਚ ਬੜੀ ਸ਼ਰਧਾ ਨਾਲ ਮਨਾਇਆ ਗਿਆ | ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰਾਂ ਵਿਚ ਹਾਜ਼ਰੀ ਭਰੀ ਅਤੇ ਕੀਰਤਨ ਸਰਵਣ ਕੀਤਾ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਥਾ ਵਾਚਕਾਂ ਨੇ ਗੁਰਮਤਿ ਵਿਚਾਰਾਂ ਕਰਦੇ ਹੋਏ ਗੁਰੂ ਸਾਹਿਬ ਦੇ ਜੀਵਨ ਅਤੇ ਫ਼ਲਸਫ਼ੇ 'ਤੇ ਰੌਸ਼ਨੀ ਪਾਈ | ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਗੁਰਦੁਆਰਾ ਮਾਡਲ ਟਾਊਨ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸਜਾਏ ਗਏ | ਇਸ ਮੌਕੇ ਸਜਾਏ ਦੀਵਾਨਾਂ 'ਚ ਗਿਆਨੀ ਮੁਖ਼ਤਿਆਰ ਸਿੰਘ, ਬੀਬੀ ਜਸਜੀਤ ਕੌਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਪਰ ਰੌਸ਼ਨੀ ਪਾਈ ਅਤੇ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਸਿਧਾਂਤਾਂ 'ਤੇ ਚੱਲਦੇ ਹੋਏ ਦੇਸ਼, ਕੌਮ ਅਤੇ ਧਰਮ ਦੇ ਰਸਤਿਆਂ 'ਤੇ ਚੱਲਦੇ ਰਹਿਣ ਲਈ ਪ੍ਰੇਰਿਤ ਕੀਤਾ | ਭਾਈ ਫ਼ਤਹਿ ਸਿੰਘ ਅਤੇ ਭਾਈ ਤਜਿੰਦਰ ਸਿੰਘ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜਗਮੋਹਨ ਸਿੰਘ ਡਿਪਟੀ ਕਮਿਸ਼ਨਰ ਪੁਲਿਸ, ਨਿਰੰਜਨ ਸਿੰਘ ਸਾਬਕਾ ਡਿਪਟੀ ਡਾਇਰੈਕਟਰ.ਈ.ਡੀ. ਨੇ ਗੁਰੂ ਘਰ ਵਿਖੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਮਹਿੰਦਰਜੀਤ ਸਿੰਘ ਕੰਵਲਜੀਤ ਸਿੰਘ ਕੋਛੜ, ਕੁਲਤਾਰਨ ਸਿੰਘ ਅਨੰਦ, ਤੇਜਦੀਪ ਸਿੰਘ ਸੇਠੀ, ਐੱਚ.ਐਸ. ਭਸੀਨ, ਗਗਨਦੀਪ ਸਿੰਘ ਸੇਠੀ, ਮਨਮੀਤ ਸਿੰਘ ਸੋਢੀ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ |
ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ਼ ਵਿਖੇ
ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਨÏਵੇਂ ਸਤਿਗੁਰੂ ਤਿਲਕ ਅਤੇ ਜੰਝੂ ਦੇ ਰਾਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੇ ਪਿਆਰ ਤੇ ਸ਼ਰਧਾ ਨਾਲ ਮਨਾਇਆ ਗਿਆ¢ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਬੇਅੰਤ ਸਿੰਘ ਸਰਹੱਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਜਸਪਾਲਵੀਰ ਸਿੰਘ ਵਲੋਂ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਇਆ ਗਿਆ¢ ਉਪਰੰਤ ਭਾਈ ਸੀਤਲ ਸਿੰਘ ਅਤੇ ਭਾਈ ਲਾਲ ਸਿੰਘ ਦੇ ਜਥਿਆਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ¢ ਇਸ ਮੌਕੇ ਬੇਅੰਤ ਸਿੰਘ ਸਰਹੱਦੀ ਨੇ ਸਮੂਹ ਸੰਗਤਾਂ ਅਤੇ ਰਾਗੀ ਜਥਿਆਂ ਦਾ ਧੰਨਵਾਦ ਕੀਤਾ¢ ਇਸ ਮੌਕੇ ਕਾਰਜਕਾਰੀ ਪ੍ਰਧਾਨ ਗੁਰਕਿਰਪਾਲ ਸਿੰਘ, ਕੋਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ, ਅਮਰੀਕ ਸਿੰਘ, ਕੁਲਵੰਤਬੀਰ ਸਿੰਘ ਕਾਲੜਾ, ਇੰਦਰਪਾਲ ਸਿੰਘ ਸਕੱਤਰ, ਬਲਵਿੰਦਰ ਸਿੰਘ ਹੇਅਰ, ਚਰਨਜੀਤ ਸਿੰਘ ਲੁਬਾਣਾ, ਇੰਦਰਪਾਲ ਸਿੰਘ ਅਰੋੜਾ, ਸੁਰਿੰਦਰ ਸਿੰਘ ਸਿਆਲ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਹਰਬੰਸ ਸਿੰਘ, ਡਾ.ਸਤਨਾਮ ਸਿੰਘ 'ਤੇ ਹੋਰ ਪਤਵੰਤੇ ਹਾਜ਼ਰ ਸਨ¢
ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ਼ ਬਹਾਦਰ ਨਗਰ
ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ਼ ਬਹਾਦਰ ਨਗਰ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿਛਲੇ ਹਫ਼ਤੇ ਤੋਂ ਚੱਲ ਰਹੇ ਸਮਾਗਮ ਦੇ ਅੱਜ ਆਖ਼ਰੀ ਦਿਨ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾ ਵਿਚ ਭਾਈ ਸਤਿੰਦਰਪਾਲ ਸਿੰਘ ਦੇ ਰਾਗੀ ਜਥੇ ਤੋਂ ਇਲਾਵਾ ਭਾਈ ਜਬਰਤੋੜ ਸਿੰਘ, ਸਤਵਿੰਦਰ ਸਿੰਘ (ਸਾਰੇ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) ਦੇ ਰਾਗੀ ਜਥਿਆਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਗਿਆਨੀ ਸਰਬਜੀਤ ਸਿੰਘ, ਬੀਬੀ ਜਸਜੀਤ ਕੌਰ ਐਡਵੋਕੇਟ ਅਤੇ ਜਥੇਦਾਰ ਜਗਜੀਤ ਸਿੰਘ ਖ਼ਾਲਸਾ ਨੇ ਗੁਰਮਤਿ ਵਿਚਾਰਾਂ ਕਰਦੇ ਹੋਏ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਖ਼ਾਲਸਾ, ਕੰਵਲਜੀਤ ਸਿੰਘ ਟੋਨੀ, ਮਨਜੀਤ ਸਿੰਘ ਠੁਕਰਾਲ, ਪਰਮਜੀਤ ਸਿੰਘ ਪਹਿਲਵਾਨ, ਦਲਜੀਤ ਸਿੰਘ ਲੈਂਡ-ਲਾਰਡ, ਜੋਗਿੰਦਰ ਸਿੰਘ, ਪਰਮਜੀਤ ਸਿੰਘ ਕਾਨਪੁਰੀ, ਗੁਰਵਿੰਦਰ ਸਿੰਘ ਸੰਤ ਮੋਟਰਜ਼, ਕੁਲਵਿੰਦਰ ਸਿੰਘ ਮੱਲ੍ਹੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ |
ਗੁਰਦਵਾਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਗੁਰਦਵਾਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚÏਾਕ ਅੱਡਾ ਹੁਸ਼ਿਆਰਪੁਰ ਵੀ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾਂ 'ਚ ਭਾਈ ਲਖਵਿੰਦਰ ਸਿੰਘ, ਗ੍ਰੰਥੀ ਭਾਈ ਪਵਨੀਤ ਸਿੰਘ, ਬੱਚੀ ਅਗਮਦੀਪ ਕÏਰ ਦੁਆਰਾ ਗੁਰਬਾਣੀ ਕੀਰਤਨ, ਕਥਾ ਅਤੇ ਕਵਿਤਾਵਾਂ ਨਾਲ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਅੰਮਿ੍ਤਪਾਲ ਸਿੰਘ, ਜਰਨਲ ਸਕੱਤਰ ਮੱਖਣ ਸਿੰਘ, ਬੂਟਾ ਸਿੰਘ ਭਾਟੀਆ, ਮਨਮੋਹਨ ਸਿੰਘ, ਜਥੇਦਾਰ ਸਰਦਾਰਾ ਸਿੰਘ ਮੱਕੜ, ਮਨਮਹਿੰਦਰ ਸਿੰਘ ਸੰਦਲ, ਦੀਦਾਰ ਸਿੰਘ ਵਿਰਦੀ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ |
ਗੁਰਦੁਆਰਾ ਸੈਂਟਰਲ ਟਾਊਨ
ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵਲੋਂ ਵੀ ਸਮੂਹ ਸੰਗਤਾਂ ਦਾ ਸਹਿਯੋਗ ਨਾਲ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਭਾਈ ਸਤਵਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਪਿੰ੍ਰਸ ਪਾਲ ਸਿੰਘ (ਸਾਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਦੇ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਗਿਆਨੀ ਸਰਬਜੀਤ ਸਿੰਘ, ਗਿਆਨੀ ਜਸਵੰਤ ਸਿੰਘ ਪਰਵਾਨਾ ਅਤੇ ਭਾਈ ਜਸਕਰਨ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੁਆਰਾ ਗੁਰੂ ਸਾਹਿਬ ਦੀ ਜੀਵਨ ਅਤੇ ਫ਼ਲਸਫ਼ੇ 'ਤੇ ਚਾਨਣਾ ਪਾਇਆ | ਇਸ ਤੋਂ ਪਹਿਲਾ ਗੁਰੂ ਤੇਗ਼ ਬਹਾਦਰ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਅਤੇ ਇਸਤਰੀ ਸਤਿਸੰਗ ਸਭਾ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਪਰਮਿੰਦਰ ਸਿੰਘ ਡਿੰਪੀ ਵਲੋਂ ਨਿਭਾਈ ਗਈ | ਇਸ ਮੌਕੇ ਰਜਿੰਦਰ ਬੇਰੀ (ਸਾਬਕਾ ਵਿਧਾਇਕ), ਓਮਾ ਬੇਰੀ ਕੌਂਸਲਰ, ਅਮਰਜੀਤ ਸਿੰਘ ਅਮਰੀ, ਪ੍ਰਧਾਨ ਚਰਨਜੀਤ ਸਿੰਘ ਅਤੇ ਚੇਅਰਮੈਨ ਗੁਰਚਰਨ ਸਿੰਘ ਬਾਗਾਂਵਾਲੇ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਰਵਿੰਦਰ ਸਿੰਘ ਰੀਹਲ, ਦਵਿੰਦਰ ਸਿੰਘ, ਗੁਰਮਿੰਦਰ ਸਿੰਘ ਗੋਮਾ, ਬਲਜੀਤ ਸਿੰਘ ਸੇਠੀ, ਬਲਦੇਵ ਸਿੰਘ ਕੁੰਦੀ ਐਡਵੋਕੇਟ, ਮਨਵਿੰਦਰ ਸਿੰਘ ਸਹਿਗਲ, ਰਜਿੰਦਰ ਸਿੰਘ ਬੇਦੀ, ਰਵਿੰਦਰਜੀਤ ਸਿੰਘ ਖੁਰਾਨਾ, ਹਰਜਿੰਦਰ ਸਿੰਘ, ਬਲਬੀਰ ਸਿੰਘ, ਸਰਬਜੀਤ ਸਿੰਘ, ਭੁਪਿੰਦਰ ਸਿੰਘ ਰੇਖੀ, ਪਰਮਜੀਤ ਸਿੰਘ, ਸੁਖਦੇਵ ਸਿੰਘ ਸਹਿਗਲ, ਗੁਰਜੀਤ ਸਿੰਘ ਅਤੇ ਸਰਦੂਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ |
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਮੁਹੱਲਾ ਚਾਹਿਆਮ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਸਤਰੀ ਸਤਿਸੰਗ ਸਭਾ ਵਲੋਂ ਪਾਠ ਸ੍ਰੀ ਸੁਖਮਨੀ ਸਾਹਿਬ ਕੀਤੇ ਗਏ | ਉਪਰੰਤ ਭਾਈ ਅਵਤਾਰ ਸਿੰਘ ਜਲੰਧਰ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਰਾਤ ਦੇ ਦੀਵਾਨ ਵਿਚ ਭਾਈ ਗੁਰਪ੍ਰੀਤ ਸਿੰਘ ਅਤੇ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਚੰਦਨ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਪਤੀ 'ਤੇ ਜਸਬੀਰ ਸਿੰਘ ਸਚਦੇਵਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਮਨਜੀਤ ਸਿੰਘ, ਹਰਬੰਸ ਸਿੰਘ, ਜਸਬੀਰ ਸਿੰਘ ਲੱਕੀ, ਗਿਆਨ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ, ਕੁਲਵੰਤ ਸਿੰਘ ਨਿਹੰਗ, ਸੁਰਿੰਦਰ ਸਿੰਘ, ਅਸ਼ੋਕ ਕੁਮਾਰ, ਰਜਿੰਦਰਪਾਲ ਸਿੰਘ ਤੇ ਹਰਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |
ਸ਼ਾਹਕੋਟ, 28 ਨਵੰਬਰ (ਸੁਖਦੀਪ ਸਿੰਘ)- ਸ੍ਰੀ ਗੁਰੂ ਤੇਗ਼ ਬਹਾਦਰ ਵੈੱਲਫੇਅਰ ਸੁਸਾਇਟੀ (ਰਜਿ.) ਮੁਹੱਲਾ ਕਰਤਾਰ ਨਗਰ ਸ਼ਾਹਕੋਟ ਵਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸ਼ਾਹਕੋਟ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਅੱਜ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਪਰਸੋਂ ਤੋਂ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਸਵੇਰ ਸਮੇਂ ਭੋਗ ਪਾਏ ਗਏ, ਉਪਰੰਤ ਭਾਈ ਸਰਬਜੀਤ ਸਿੰਘ ਖ਼ਾਲਸਾ ਮੋਗੇ ਵਾਲਿਆਂ ਦੇ ਕੀਰਤਨੀ ਜਥਾ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਸਮਾਗਮ ਦੌਰਾਨ ਸੰਗਤਾਂ ਵਲੋਂ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਅਤੇ ਪ੍ਰਭਾਤ ਫੇਰੀਆਂ ਦੀ ਅੱਜ ਸਮਾਪਤੀ ਹੋਈ | ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਪਤੀ ਮੌਕੇ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਪ੍ਰਧਾਨ ਹਰਜੀਤ ਸਿੰਘ, ਮਨਮੋਹਣ ਸਿੰਘ, ਅਰਵਿੰਦਰ ਸਿੰਘ, ਕਰਮਜੀਤ ਸਿੰਘ, ਅਜੈਪਾਲ ਦੀਪ ਸਿੰਘ, ਬੰਟੀ ਵਾਲੀਆ, ਸਰਬਜੀਤ ਸਿੰਘ, ਅਵਤਾਰ ਸਿੰਘ, ਜੋਗਾ ਸਿੰਘ, ਲਾਡੀ ਬੱਬਰ, ਜਸਪਾਲ ਸਿੰਘ ਮਿਗਲਾਨੀ, ਡਾ. ਅਰਵਿੰਦਰ ਸਿੰਘ ਰੂਪਰਾ, ਪਰਮਜੀਤ ਸਿੰਘ ਖ਼ਾਲਸਾ, ਸੁਖਦੇਵ ਸਿੰਘ, ਗੁਰਮੁਖ ਸਿੰਘ ਬਾਟੂ, ਜਸਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਇਕੱਤਰ ਸਿੰਘ, ਬਲਜੀਤ ਸਿੰਘ, ਜਸਨੂਰ ਕੌਰ, ਹਰਪਾਲ ਕੌਰ, ਸਰੂਪ ਕੌਰ, ਬਲਜੀਤ ਕੌਰ, ਹਰਦੀਪ ਕੌਰ, ਗੁਰਪ੍ਰੀਤ ਕੌਰ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰ ਸਨ |
ਗੁਰਦੁਆਰਾ ਛੱਪੜੀ ਸਾਹਿਬ ਬੱਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਕਿਸ਼ਨਗੜ੍ਹ, 28 ਨਵੰਬਰ (ਹੁਸਨ ਲਾਲ)- ਗੁਰਦੁਆਰਾ ਛਪੜੀ ਸਾਹਿਬ ਪਿੰਡ ਬੱਲਾਂ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮÏਕੇ ਸ੍ਰੀ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਢਾਡੀ ਜਥਾ ਬੀਬੀ ਪਰਮਿੰਦਰ ਕੌਰ ਖ਼ਾਲਸਾ ਬਰਸਾਲਾਂ ਵਾਲਿਆਂ ਦੇ ਜਥੇ ਵਲੋਂ ਢਾਡੀ ਵਾਰਾਂ ਪੇਸ਼ ਕਰਦੇ ਹੋਏ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ | ਇਸ ਮÏਕੇ 'ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ,ਵਾਈਸ ਚੇਅਰਮੈਨ ਕੁਲਦੀਪ ਸਿੰਘ ਹੋਠੀ, ਵਾਈਸ ਪ੍ਰਧਾਨ ਸਾਬਕਾ ਸਰਪੰਚ ਸੇਵਾ ਸਿੰਘ, ਸੈਕਟਰੀ ਮੇਵਾ ਸਿੰਘ, ਨੰਬਰਦਾਰ ਅਮਰੀਕ ਸਿੰਘ, ਸਰਪੰਚ ਪ੍ਰਦੀਪ ਕੁਮਾਰ ਬੱਲਾਂ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ, ਸੂਬੇਦਾਰ ਰਣਜੀਤ ਸਿੰਘ, ਗੁਰਮੁਖ ਸਿੰਘ ਬੱਬੂ, ਸਾਬਕਾ ਸਰਪੰਚ ਪਿਆਰਾ ਸਿੰਘ, ਅਰਜਨ ਸਿੰਘ ਬਿੱਟੂ, ਜੋਗਿੰਦਰ ਸਿੰਘ ਹੋਠੀ, ਜਸਵੀਰ ਸਿੰਘ ਰੋਮੀ, ਕਸ਼ਮੀਰ ਸਿੰਘ, ਪਾਖਰ ਸਿੰਘ, ਸੁਰਿੰਦਰ ਸਿੰਘ ਸੇਵਾ-ਮੁਕਤ ਜੇ ਈ, ਦਲਵੀਰ ਸਿੰਘ ਯੂ ਕੇ, ਸਾਬਕਾ ਚੇਅਰਮੈਨ ਭੁੱਲਾ ਸਿੰਘ,ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖੀ ਆਦਿ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ |
ਜਲੰਧਰ, 28 ਨਵੰਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਜਲੰਧਰ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਉੱਚ ਪੱਧਰੀ ਪਲੇਸਮੈਂਟ ਲਈ ਜਾਣਿਆ ਜਾਂਦਾ ਹੈ¢ ਸਕੂਲ ਆਫ਼ ਮੈਨੇਜਮੈਂਟ ਐੱਲ. ਕੇ. ਸੀ. ਟੀ. ਸੀ. ਜਲੰਧਰ ਦੇ ...
ਚੁਗਿੱਟੀ/ਜੰਡੂਸਿੰਘਾ, 28 ਨਵੰਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਤੇ ਇਸ ਦੇ ਆਸ-ਪਾਸ ਸਥਿਤ ਮੁਹੱਲਿਆਂ 'ਚ ਆਏ ਦਿਨ ਕਿਤੇ ਨਾ ਕਿਤੇ ਹੋ ਰਹੀਆਂ ਚੋਰੀਆਂ ਤੇ ਲੁੱਟਾਂ-ਖੋਹ ਦੀਆਂ ਵਾਰਦਾਤਾਂ ਤੋਂ ਡਰੇ ਹੋਏ ਇਲਾਕਾ ਵਸਨੀਕਾਂ ਵਲੋਂ ਪੁਲਿਸ ਗਸ਼ਤ ...
ਫਿਲੌਰ, 28 ਨਵੰਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਰੋਡ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ | ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਨੰਬਰ ਪੀਬੀ 01 ਸੀ- 3058 ਦੀ ਇਕ ਟਰੱਕ ਨੰਬਰ ਪੀਬੀ 23ਐਮ-5659 ...
ਲਾਂਬੜਾ, 28 ਨਵੰਬਰ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਜਲੰਧਰ ਨਕੋਦਰ ਕੌਂਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਬਾਦਸ਼ਾਹਪੁਰ ਵਿਖੇ ਸੋਮਵਾਰ ਦੀ ਰਾਤ ਡੋਲੀ ਵਾਲੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ¢ ਡੋਲੀ ਵਾਲੀ ਕਾਰ ਦੇ ਹਾਦਸੇ ਦੌਰਾਨ ਕਾਰ ਵਿਚ ਸਵਾਰ ...
ਜਲੰਧਰ ਛਾਉਣੀ, 28 ਨਵੰਬਰ (ਪਵਨ ਖਰਬੰਦਾ)- ਪੰਜਾਬ ਵਿਚ ਫੈਲੇ ਗੰਨ ਕਲਚਰ 'ਤੇ ਨੱਥ ਪਾਉਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਫਲ ਨਹੀਂ ਹੋ ਪਾ ਰਹੀ ਹੈ ਜਿਸ ਤਹਿਤ ਅੱਜ ਵੀ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਅਤੇ ਸ਼ਹਿਰਾਂ ...
ਜਲੰਧਰ, 28 ਨਵੰਬਰ (ਸ਼ਿਵ)- ਮੌਜੂਦਾ ਕਾਂਗਰਸੀ ਨਿਗਮ ਦਾ ਕਾਰਜਕਾਲ 25 ਜਨਵਰੀ ਨੂੰ ਖ਼ਤਮ ਹੋਣ ਜਾ ਰਿਹਾ ਹੈ ਤੇ ਆਉਣ ਵਾਲੀਆਂ ਨਿਗਮ ਚੋਣਾਂ ਨੂੰ ਲੈ ਕੇ ਹੁਣ ਭਾਜਪਾ ਵੀ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ | ਭਾਜਪਾ ਵਲੋਂ ਕਈ ਵਾਰਡਾਂ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ...
ਜਲੰਧਰ, 28 ਨਵੰਬਰ (ਐੱਮ. ਐੱਸ. ਲੋਹੀਆ)- ਕੇਵਲ ਫੋਕੀ ਸ਼ਾਨ ਬਣਾਉਣ ਲਈ ਬਿਨਾ ਅਧਿਕਾਰ ਵਾਹਨਾਂ 'ਤੇ ਪੁਲਿਸ ਦੇ ਸਟਿੱਕਰ ਅਤੇ ਲਾਲ-ਨੀਲੀਆਂ ਲਾਈਟਾਂ ਲਗਵਾਉਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤੀ ਦਿਖਾਉਂਦੇ ਹੋਏ ਏ.ਐੱਸ.ਪੀ ਮਾਡਲ ਟਾਊਨ ਰਣਧੀਰ ਕੁਮਾਰ ਵਲੋਂ ਬੀਤੀ ਰਾਤ ...
ਜਲੰਧਰ, 28 ਨਵੰਬਰ (ਸ਼ਿਵ)- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ | ਜਿਸ ਵਜੋਂ ਸੰਘਰਸ਼ ਦਾ ਐਲਾਨ ਕਰਦੇ ਹੋਏ ...
ਜਲੰਧਰ ਛਾਉਣੀ, 28 ਨਵੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰ ਗੁਰੂ ਨਾਨਕ ਪੁਰਾ ਨੇੜੇ ਸਤਨਾਮ ਨਗਰ 'ਚ ਅੱਜ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਉਕਤ ਮੁਹੱਲੇ 'ਚ ਰਹਿੰਦੇ ਟੈਕਸੀ ਯੂਨੀਅਨ ਦੇ ਇਕ ਪ੍ਰਧਾਨ ਦਾ ਆਪਣੇ ਗੁਆਂਢ ਵਿਚ ...
ਜਲੰਧਰ, 28 ਨਵੰਬਰ (ਸ਼ਿਵ)- ਪੰਜਾਬ ਵਿਚ ਕਾਂਗਰਸ ਦੀ ਸਰਕਾਰ ਜਾਣ ਤੋਂ ਬਾਅਦ ਹੁਣ ਨਗਰ ਨਿਗਮ ਵਿਚ ਵੀ ਕਾਂਗਰਸ ਦਾ ਕਾਰਜਕਾਲ ਜਨਵਰੀ ਮਹੀਨੇ ਵਿਚ ਖ਼ਤਮ ਹੋਣ ਜਾ ਰਿਹਾ ਹੈ | ਕਾਂਗਰਸ ਵਲੋਂ ਕਰੋੜਾਂ ਦਾ ਵਿਕਾਸ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ ਪਰ ਬਸਤੀ ਸ਼ੇਖ਼ ਨਿਊ ...
ਜਲੰਧਰ, 28 ਨਵੰਬਰ (ਐੱਮ. ਐੱਸ. ਲੋਹੀਆ) - ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਮੋਟੀਆਂ ਰਿਸ਼ਵਤਾਂ ਲੈ ਕੇ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.), ਜਲੰਧਰ ਨਰੇਸ਼ ਕਲੇਰ ਅਤੇ ਉਸ ਦੇ ਨਿੱਜੀ ...
ਜਲੰਧਰ, 28 ਨਵੰਬਰ (ਜਸਪਾਲ ਸਿੰਘ, ਹਰਵਿੰਦਰ ਸਿੰਘ ਫੁੱਲ)-ਪੰਜਾਬ ਪ੍ਰੈੱਸ ਕਲੱਬ ਦਾ ਜਨਰਲ ਇਜਲਾਸ ਸਥਾਨਕ ਦੇਸ਼ ਭਗਤ ਯਾਦਗਾਰ ਵਿਖੇ ਹੋਇਆ, ਜਿਸ ਵਿਚ ਪੰਜਾਬ ਪ੍ਰੈੱਸ ਕਲੱਬ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰਦਿਆਂ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ...
ਜਲੰਧਰ, 28 ਨਵੰਬਰ (ਅ.ਬ)- ਜਲੰਧਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦੇਆ ਦੀ ਇਕ ਜ਼ਰੂਰੀ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਨੇ ਸਿੱਖ ਕੌਮ ਨੂੰ ਇਕ ਨਿਸ਼ਾਨ ਥੱਲੇ ਇਕੱਤਰ ਹੋ ਕੇ ਪੰਥ ਅਤੇ ਮਾਨਵਤਾ ਦੀ ਚੜ੍ਹਦੀਕਲਾ ਦੇ ਕਾਰਜ ਕਰਨੇ ਚਾਹੀਦੇ ਹਨ | ਜਥੇਦਾਰ ਜਗਜੀਤ ਸਿੰਘ ...
ਜਲੰਧਰ, 28 ਨਵੰਬਰ (ਐੱਮ. ਐੱਸ. ਲੋਹੀਆ)- ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਰੋਕਣ ਲਈ ਕੀਤੀ ਕਾਰਵਾਈ ਦੌਰਾਨ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਇਕ ਵਿਅਕਤੀ ਤੋਂ 50 ਗਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ...
ਜਲੰਧਰ, 28 ਨਵੰਬਰ (ਰਣਜੀਤ ਸਿੰਘ ਸੋਢੀ)-ਜਲੰਧਰ ਦੇ ਸਥਾਨਕ ਹੋਟਲ 'ਚ ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ 'ਚ ਸਰਬ-ਸੰਮਤੀ ਨਾਲ ਅਗਲੇ ਚਾਰ ਸਾਲ ਲਈ ਐਸੋਸੀਏਸ਼ਨ ਦੇ ਅਹੁਦੇਦਾਰ ਚੁਣੇ ਗਏ | ਜਲੰਧਰ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ...
ਜਲੰਧਰ, 28 ਨਵੰਬਰ (ਐੱਮ. ਐੱਸ. ਲੋਹੀਆ)- ਸਥਾਨਕ ਗੁਰੂ ਅਮਰਦਾਸ ਚੌਂਕ ਨੇੜੇ ਚੱਲ ਰਹੇ ਗਾਰਡੀਅਨ ਹਸਪਤਾਲ 'ਚ ਸੇਵਾਵਾਂ ਦੇ ਰਹੇ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੰਜੀਵ ਗੋਇਲ ਨੇ ਆਲ ਇੰਡੀਆ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਇਮਾ) ਵਲੋਂ ...
ਲਾਂਬੜਾ, 28 ਨਵੰਬਰ (ਪਰਮੀਤ ਗੁਪਤਾ)-ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ 'ਚ ਬੀਤੀ 10 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਕਸਬਾ ਲਾਂਬੜਾ ਦੇ ਨਜ਼ਦੀਕੀ ਪਿੰਡ ਸਿੰਘਾਂ ਦੇ ਵਾਸੀ ਸੁਰਜੀਤ ਸਿੰਘ ਮੱਲ੍ਹੀ ਨਮਿੱਤ ਅੰਤਿਮ ਅਰਦਾਸ ਅਤੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਸਿੰਘਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX