ਗੁਰਦਾਸਪੁਰ, 1 ਦਸੰਬਰ (ਆਰਿਫ਼)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਲਗਾਏ ਪੱਕੇ ਮੋਰਚੇ ਵਿਚ ਅੱਜ ਬੀਬੀਆਂ ਦੇ ਵਿਸ਼ਾਲ ਇਕੱਠ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫ਼ੌਜੀ, ਜ਼ਿਲ੍ਹਾ ਸਕੱਤਰ ਹਰਵਿੰਦਰ ਸਿੰਘ ਖੁਜਾਲਾ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ, ਗੁਰਪ੍ਰੀਤ ਨਾਨੋਵਾਲ ਨੇ ਕੇਂਦਰ ਸਰਕਾਰ ਵਲੋਂ ਅੰਨ ਕਲਿਆਣ ਯੋਜਨਾ ਤਹਿਤ ਪੰਜਾਬ ਨੰੂ ਦਿੱਤੇ ਜਾ ਰਹੇ ਕੋਟੇ 'ਤੇ 11 ਫ਼ੀਸਦੀ ਕੱਟ ਲਗਾਉਣ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਇਹ ਭੁਲੇਖਾ ਕੱਢ ਦੇਵੇ ਕਿ ਮਜ਼ਦੂਰ ਇਕੱਲੇ ਹਨ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਮੇਸ਼ਾ ਮਜ਼ਦੂਰ ਵਰਗ ਨਾਲ ਚਟਾਨ ਵਾਂਗ ਖੜ੍ਹੀ ਰਹੇਗੀ | ਇਸ ਮੌਕੇ ਬੀਬੀਆਂ ਨੇ ਜ਼ੋਰਦਾਰ ਮੰਗ ਕਰਦਿਆਂ ਬਿਜਲੀ ਵੰਡ ਕਾਨੰੂਨ ਰੱਦ ਕਰਨ, 23 ਫ਼ਸਲਾਂ ਦੀ ਖ਼ਰੀਦ ਦਾ ਗਰੰਟੀ ਕਾਨੰੂਨ ਬਣਾਉਣ, ਚੋਣ ਵਾਅਦੇ ਅਨੁਸਾਰ 300 ਯੂਨਿਟ ਮੁਆਫ਼ੀ ਸਾਰੇ ਖਪਤਕਾਰਾਂ ਨੰੂ ਇਕਸਾਰ ਦੇਣ, ਔਰਤਾਂ ਨੰੂ ਪ੍ਰਤੀ ਮਹੀਨਾ 1 ਹਜ਼ਾਰ ਦੇਣ, ਸਾਢੇ 17 ਏਕੜ ਹੱਦਬੰਦੀ ਕਾਨੰੂਨ ਲਾਗੂ ਕਰਕੇ ਵੱਡੇ ਧਨਾਢਾਂ, ਕਾਰਪੋਰੇਟਾਂ, ਨੇਤਾਵਾਂ, ਵੱਡੀ ਅਫ਼ਸਰਸ਼ਾਹੀ ਤੇ ਮਾਫ਼ੀਆ ਗਰੁੱਪਾਂ ਪਾਸੋਂ ਸਰਪਲੱਸ ਜ਼ਮੀਨਾਂ ਖੋਹ ਕੇ ਬੇਜ਼ਮੀਨਿਆਂ 'ਚ ਵੰਡਣ, ਫ਼ਰੀਦਕੋਟ ਦੀ ਰਿਆਸਤ ਦੀ 20 ਹਜ਼ਾਰ ਏਕੜ ਤੋਂ ਵੱਧ ਦੀ ਜ਼ਮੀਨ ਪੰਜਾਬ ਸਰਕਾਰ ਵਲੋਂ ਜ਼ਬਤ ਕਰਕੇ ਬੇਜ਼ਮੀਨਿਆਂ ਤੇ ûੜ ਜ਼ਮੀਨਿਆਂ ਵਿਚ ਵੰਡਣ ਆਦਿ ਦੀ ਮੰਗ ਕੀਤੀ | ਇਸ ਮੌਕੇ ਬੀਬੀ ਗੁਰਪ੍ਰੀਤ ਕੌਰ, ਰਣਜੀਤ ਕੌਰ, ਗੁਰਦੀਪ ਕੌਰ, ਗੁਰਮੀਤ ਕੌਰ, ਸੁਰਜੀਤ ਕੌਰ, ਹਰਭਜਨ ਕੌਰ, ਸੁਖਦੇਵ ਕੌਰ, ਮਨਜਿੰਦਰ ਕੌਰ, ਬੀਬੀ ਦਵਿੰਦਰ ਕੌਰ, ਬਲਵਿੰਦਰ ਕੌਰ, ਬੀਬੀ ਪ੍ਰਕਾਸ਼ ਕੌਰ, ਬਲਵਿੰਦਰ ਕੌਰ, ਗੁਰਮੀਤ ਕੌਰ, ਰਾਜਿੰਦਰ ਕੌਰ, ਦਵਿੰਦਰ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਦਰਸ਼ਨ ਕੌਰ, ਨਿਰਮਲ ਕੌਰ, ਹਰਜੀਤ ਕੌਰ, ਸੁਖਵਿੰਦਰ ਕੌਰ, ਜਸਪ੍ਰੀਤ ਕੌਰ, ਸੁਖਜਿੰਦਰ ਸਿੰਘ, ਜਸਬੀਰ ਸਿੰਘ ਗੋਰਾਇਆ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਖ਼ਜ਼ਾਨਚੀ, ਕਰਨੈਲ ਸਿੰਘ, ਗੁਰਮੁਖ ਸਿੰਘ, ਹਰਜੀਤ ਸਿੰਘ, ਕੈਪਟਨ ਸਮਿੰਦਰ ਸਿੰਘ, ਹਰਭਜਨ ਸਿੰਘ ਤੇ ਹੋਰ ਆਗੂ ਹਾਜ਼ਰ ਸਨ |
ਕਾਦੀਆਂ, 1 ਦਸੰਬਰ (ਕੁਲਵਿੰਦਰ ਸਿੰਘ)-ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਖੇ 42ਵੀਂਆਂ ਦੋ ਰੋਜ਼ਾ ਅੰਤਰ ਹਾਊਸ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ | ਇਨ੍ਹਾ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ...
ਗੁਰਦਾਸਪੁਰ, 1 ਦਸੰਬਰ (ਆਰਿਫ਼)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਲਈ 16 ਦਸੰਬਰ ਨੰੂ ਹੋਣ ਜਾ ਰਹੇ ਮੁਕਾਬਲਿਆਂ ਤੋਂ ਪਹਿਲਾਂ ਵੱਖ-ਵੱਖ ਉਮੀਦਵਾਰਾਂ ਵਲੋਂ ਰਿਟਰਨਿੰਗ ਅਫ਼ਸਰ ਐਡਵੋਕੇਟ ਪ੍ਰਦੀਪ ਕੁਮਾਰ ਤੇ ਵਧੀਕ ਰਿਟਰਨਿੰਗ ਅਫ਼ਸਰ ਕੁਲਵੰਤ ...
ਬਟਾਲਾ, 1 ਦਸੰਬਰ (ਕਾਹਲੋਂ)- ਸੰਤ ਫਰਾਂਸਿਸ ਸਕੂਲ ਬਟਾਲਾ ਵਿਖੇ ਕਿਊਰਿਸ ਸੋਤੇਕਾਨ ਕਰਾਟੇ ਐਸੋਸੀਏਸ਼ਨ ਵਲੋਂ ਗੁਲਸ਼ਨ ਕੁਮਾਰ ਮਹਿਰਾ ਦੀ ਅਗਵਾਈ ਵਿਚ 15ਵੀਂ ਇੰਡੋ-ਨਿਪਾਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦਾ ਉਦਘਾਟਨ ਭਾਜਪਾ ਆਗੂ ਫ਼ਤਹਿਜੰਗ ...
ਬਟਾਲਾ, 1 ਦਸੰਬਰ (ਕਾਹਲੋਂ)- ਬੀਤੇ ਦਿਨੀਂ ਦਮਦਮੀ ਟਕਸਾਲ ਰਣਜੀਤ ਅਖਾੜਾ ਸੋਸ਼ਲ ਵੈੱਲਫੇਅਰ ਟਰੱਸਟ ਵਲੋਂ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਰਾਗ ਅਧਾਰਿਤ ਕੀਰਤਨ, ਕਵਿਤਾ, ਕਵੀਸ਼ਰੀ ਸੁੰਦਰ ਦਸਤਾਰ ਅਤੇ ਚਾਰਟ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ...
ਬਟਾਲਾ, 1 ਦਸੰਬਰ (ਕਾਹਲੋਂ)- ਮੁੱਖ ਮੰਤਰੀ ਭਗਵੰਤ ਮਾਨ ਦੀ ਆਗਵਾਈ ਹੇਠ ਸੂਬਾ ਸਰਕਾਰ ਵਲੋਂ ਰਾਜ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਿਤ ਕੀਤਾ ਜਾ ਰਿਹਾ ਤੇ ਨੌਜਵਾਨ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਫਲ ਯਤਨ ਕੀਤੇ ਗਏ ਹਨ | ਇਹ ਪ੍ਰਗਟਾਵਾ ਵਿਧਾਇਕ ਅਮਨਸ਼ੇਰ ਸਿੰਘ ...
ਗੁਰਦਾਸਪੁਰ, 1 ਦਸੰਬਰ (ਭੁਪਿੰਦਰ ਸਿੰਘ ਬੋਪਾਰਾਏ)- ਲੋਕ ਨਿਰਮਾਣ ਵਿਭਾਗ ਵਲੋਂ ਨਵੀਂ ਬਣਾਈ ਸੜਕ 'ਤੇ ਦੋ ਹਫ਼ਤੇ ਪਹਿਲਾਂ ਪਾਈ ਗਈ ਲੁੱਕ, ਬਜਰੀ 'ਚ ਘਾਹ ਉੱਗਣ ਕਾਰਨ ਸਥਾਨਕ ਪਿੰਡਾਂ ਦੇ ਲੋਕ ਟਿਚਰਾਂ ਕਰਦੇ ਦੇਖੇ ਜਾ ਸਕਦੇ ਹਨ | ਜਾਣਕਾਰੀ ਅਨੁਸਾਰ ਪਿੰਡ ਸਰਸਪੁਰ ਦੇ ...
ਪੁਰਾਣਾ ਸ਼ਾਲਾ, 1 ਦਸੰਬਰ (ਅਸ਼ੋਕ ਸ਼ਰਮਾ)- ਪਾਵਰਕਾਮ ਦੀ ਸਬ ਡਵੀਜ਼ਨ ਪੁਰਾਣਾ ਸ਼ਾਲਾ ਦੇ ਵੱਖ-ਵੱਖ ਫੀਡਰਾਂ ਦੇ ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਹੋਣ ਨਾਲ ਮਹਿਕਮਾ ਕਾਫ਼ੀ ਪ੍ਰੇਸ਼ਾਨ ਹੈ | ਉਪ ਮੰਡਲ ਅਫ਼ਸਰ ਗਗਨਦੀਪ ਸਿੰਘ ਤੇ ਜੇ.ਈ. ਮਨਜੀਤ ਸਿੰਘ ਨੇ ਦੱਸਿਆ ਕਿ ...
ਗੁਰਦਾਸਪੁਰ, 1 ਦਸੰਬਰ (ਆਰਿਫ਼)- ਬਾਬਾ ਖਰਿਮਤੀ ਯੂਥ ਕਲੱਬ ਪਿੰਡ ਹਰਦਾਨ ਵਲੋਂ ਗਰਾਮ ਪੰਚਾਇਤ, ਫ਼ੌਜੀ ਵੀਰ, ਕਲੱਬ ਮੈਂਬਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ...
ਬਟਾਲਾ, 1 ਦਸੰਬਰ (ਕਾਹਲੋਂ)- ਸਥਾਨਕ ਡਾ: ਐਮ.ਆਰ.ਐਸ. ਭੱਲਾ ਡੀ.ਏ.ਵੀ. ਸਕੂਲ, ਕਿਲਾ ਮੰਡੀ ਬਟਾਲਾ ਦੀ ਪਿ੍ੰਸੀਪਲ ਰਿਚਾ ਮਹਾਜਨ ਨੇ ਦੱਸਿਆ ਕਿ 43ਵੀਆਂ ਸਬ-ਜੂਨੀਅਰ ਅਤੇ ਕੈਡਿਟ ਪੰਜਾਬ ਸਟੇਟ ਜੂਡੋ ਚੈਂਪੀਅਨਸ਼ਿਪ, ਜੋ ਬੀਤੇ ਦਿਨੀਂ ਅੰਮਿ੍ਤਸਰ ਵਿਖੇ ਕਰਵਾਈ ਗਈ, ਉਸ ਵਿਚ ...
ਧਾਰੀਵਾਲ, 1 ਦਸੰਬਰ (ਸਵਰਨ ਸਿੰਘ)- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਬਲਾਕ ਧਾਰੀਵਾਲ ਦੇ ਪਿੰਡ ਜ਼ਫ਼ਰਵਾਲ ਦੀ 'ਨਵੀਂ ਸਵੇਰ ਮਹਿਲਾ ਗ੍ਰਾਮ ਸੰਗਠਨ' ਵਲੋਂ ਲਿੰਗ ਆਧਾਰਿਤ ਹਿੰਸਾ ਦੇ ਵਿਰੁੱਧ ਅਭਿਆਨ ਦੀ ਸ਼ੁਰੂਆਤ ਨਾਇਬ ...
ਗੁਰਦਾਸਪੁਰ, 1 ਦਸੰਬਰ (ਆਰਿਫ਼)- ਟੀ.ਸੀ ਇੰਟਰਨੈਸ਼ਨਲ ਸਕੂਲ ਵਲੋਂ ਸਕੂਲ ਦੇ ਵਿਦਿਆਰਥੀਆਂ ਦਾ ਅੰਮਿ੍ਤਸਰ ਦਾ ਟੂਰ ਲਗਾਇਆ ਗਿਆ | ਸਕੂਲ ਪਿ੍ੰਸੀਪਲ ਦੀ ਅਗਵਾਈ ਹੇਠ ਲਗਾਏ ਇਸ ਟੂਰ ਦੌਰਾਨ ਵਿਦਿਆਰਥੀਆਂ ਵਲੋਂ ਰਾਜਸਥਾਨੀ ਕਲਚਰ, ਰੀਤੀ ਰਿਵਾਜ਼ਾਂ, ਡਾਂਸ ਅਤੇ ਭੋਜਨ ਦਾ ...
ਧਿਆਨਪੁਰ, 1 ਦਸੰਬਰ (ਕੁਲਦੀਪ ਸਿੰਘ)- ਪਿੰਡ ਚੰਦੂਮਾਜੇ 'ਚ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪਨੂੰ ਦੀ ਅਗਵਾਈ 'ਚ ਦਿੱਲੀ ਦੀ ਤਰਜ਼ 'ਤੇ ਪਿੰਡ ਦਾ ਵਿਕਾਸ ਜੰਗੀ ਪੱਧਰ 'ਤੇ ਕਰਨ ਲਈ ਯਤਨ ਕੀਤੇ ਜਾਣਗੇ | ਉਨ੍ਹਾਂ ਦੀ ਅਗਵਾਈ 'ਚ ਪਾਰਟੀ ਹਲਕੇ 'ਚ ਸ਼ਿਖ਼ਰਾਂ 'ਤੇ ਪਹੁੰਚੀ ਹੈ ...
ਧਿਆਨਪੁਰ, 1 ਦਸੰਬਰ (ਕੁਲਦੀਪ ਸਿੰਘ)- ਇਲਾਕੇ ਦੀ ਨਾਮਵਰ ਸੰਸਥਾ ਜੋ ਮਹਾਨ ਤਪੀਸਰ ਸੰਤ ਬਾਬਾ ਹਜ਼ਾਰਾ ਸਿੰਘ ਦੇ ਨਾਂਅ 'ਤੇ ਬਣੀ ਸੰਸਥਾ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਜਿੱਥੇ ਬੱਚਿਆਂ ਨੂੰ ਅਜੋਕੇ ਵਿੱਦਿਅਕ ਢਾਂਚੇ ਦੇ ਹਾਣੀ ਬਣਾਉਣ ਦੇ ਨਾਲ-ਨਾਲ ...
ਧਿਆਨਪੁਰ, 1 ਦਸੰਬਰ (ਕੁਲਦੀਪ ਸਿੰਘ)- ਸੰਤ ਬਾਬਾ ਰਤਨ ਦਾਸ ਯੂਥ ਕਲੱਬ ਰਹੀਮਾਬਾਦ ਵਲੋਂ ਉਭਰ ਰਹੇ ਨੌਜਵਾਨ ਖਿਡਾਰੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਹਰ ਵਰਗ ਪ੍ਰਸ਼ੰਸਾ ਕਰ ਰਿਹਾ ਹੈ ਕਿਉਂਕਿ ਇਹ ਸਰਬੱਤ ਦੇ ਭਲੇ ਦੇ ਮਿਸ਼ਨ 'ਤੇ ਚੱਲ ਕੇ ਨੌਜਵਾਨ ਵਰਗ ਨੂੰ ਨਸ਼ਿਆਂ ...
ਬਟਾਲਾ, 1 ਦਸੰਬਰ (ਕਾਹਲੋਂ)- ਕਿਸੇ ਵੀ ਸੰਸਥਾ, ਮਾਤਾ-ਪਿਤਾ ਤੇ ਇਲਾਕਾ ਵਾਸੀਆਂ ਲਈ ਇਹ ਮਾਣ ਦੇ ਪਲ ਹੁੰਦੇ ਹਨ, ਜਦੋਂ ਉਸ ਸੰਸਥਾ ਦੇ ਵਿਦਿਆਰਥੀ ਕਿਸੇ ਖ਼ਾਸ ਖੇਤਰ ਵਿਚ ਬੁਲੰਦੀਆਂ ਛੂੰਹਦੇ ਹਨ | ਰਿਆੜਕੀ ਇਲਾਕੇ ਦੀ ਸਿਰਮੌਰ ਸੰਸਥਾ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ...
ਬਟਾਲਾ, 1 ਦਸੰਬਰ (ਕਾਹਲੋਂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐੱਡ ਸਮੈਸਟਰ ਦੂਜਾ ਦੇ ਨਤੀਜੇ 'ਚ ਬਟਾਲਾ ਕਾਲਜ ਆਫ਼ ਐਜੂਕੇਸ਼ਨ ਬੁੱਲੋਵਾਲ (ਨੇੜੇ ਅਲੀਵਾਲ) ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਚੇਅਰਮੈਨ ਬਿਕਰਮਜੀਤ ਸਿੰਘ ਬਾਠ ਨੇ ...
ਫ਼ਤਹਿਗੜ੍ਹ ਸਾਹਿਬ, 1 ਦਸੰਬਰ (ਪੱਤਰ ਪ੍ਰੇਰਕ)-ਆਮ ਆਦਮੀ ਪਾਰਟੀ ਦਾ ਮੰਤਰੀ ਮੰਡਲ ਗੁਜਰਾਤ ਚੋਣਾਂ ਨੂੰ ਛੱਡ ਕੇ ਪੰਜਾਬ 'ਚ ਵਾਪਸੀ ਕਰੇ, ਕਿਉਂਕਿ ਸੂਬੇ ਦੇ ਹਾਲਾਤ ਖ਼ਰਾਬ ਹੋ ਰਹੇ ਹਨ ਤੇ ਆਏ ਦਿਨ ਵਾਰਦਾਤਾਂ ਹੋ ਰਹੀਆਂ ਹਨ, ਜਿਨ੍ਹਾਂ ਵੱਲ ਸੂਬੇ ਦੇ ਮੁੱਖ ਮੰਤਰੀ ਧਿਆਨ ...
ਪਟਿਆਲਾ, 1 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਯੁਵਕ ਭਲਾਈ ਵਿਭਾਗ, ਨਾਰਥ ਜ਼ੋਨ ਕਲਚਰਲ ਸੈਂਟਰ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਿਕ ਰੰਗਮੰਚ ਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਪ੍ਰੋ. ਅਜਮੇਰ ਸਿੰਘ ਔਲਖ ਨੂੰ ...
ਸਮਾਣਾ, 1 ਦਸੰਬਰ (ਹਰਵਿੰਦਰ ਸਿੰਘ ਟੋਨੀ)-ਪਬਲਿਕ ਕਾਲਜ ਸਮਾਣਾ ਦੇ ਪੰਜਾਬੀ ਵਿਭਾਗ ਵਲੋਂ ਕਾਲਜ ਦੇ ਸੈਮੀਨਾਰ ਹਾਲ 'ਚ ਸਈਅਦ ਵਾਰਸ਼ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਮਨਾਉਂਦੇ ਹੋਏ ਤੇ ਪੰਜਾਬੀ ਮਹੀਨੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਕਵੀ ਦਰਬਾਰ ਦੀ ...
ਪਟਿਆਲਾ, 1 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਹਾਲ ਹੀ ਵਿਚ ਗੁਹਾਟੀ, ਆਸਾਮ ਵਿਖੇ ਸਮਾਪਤ ਹੋਈ 37ਵੀਂ ਨੈਸ਼ਨਲ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਡਿਸਕਸ ਥਰੋਅ ਈਵੈਂਟ 'ਚ ਪੰਜਾਬੀ ਯੂਨੀਵਰਸਿਟੀ ਦੇ ਅਥਲੀਟ ਜਾਂਬਾਜ ਸਿੰਘ ਚਹਿਲ ਨੇ 52.92 ਮੀਟਰ ਦੀ ਥਰੋਅ ਲਗਾ ਕੇ ...
ਭੜੀ, 1 ਦਸੰਬਰ (ਭਰਪੂਰ ਸਿੰਘ ਹਵਾਰਾ)-ਨੈਸ਼ਨਲ ਟੈਸਟਿੰਗ ਏਜੰਸੀ ਵਲੋਂ 'ਪ੍ਰਧਾਨ ਮੰਤਰੀ ਯੰਗ ਅਚੀਵਰ ਸਕਾਲਰਸ਼ਿਪ 2022' ਵਲੋਂ 25 ਸਤੰਬਰ 2022 ਨੂੰ ਲਏ ਗਏ ਟੈੱਸਟ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੜੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ | ਜਿਸ ...
ਖਮਾਣੋਂ, 1 ਦਸੰਬਰ (ਜੋਗਿੰਦਰ ਪਾਲ)-ਭਾਰਤੀ ਜਨਤਾ ਪਾਰਟੀ ਮੰਡਲ ਖਮਾਣੋਂ ਦੀ ਮੀਟਿੰਗ ਮੰਡਲ ਪ੍ਰਧਾਨ ਦੀਪਕ ਕੁਮਾਰ ਰਾਜੂ ਤੇ ਗੁਰਦੀਪ ਸਿੰਘ ਅਮਰਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ...
ਫ਼ਤਹਿਗੜ੍ਹ ਸਾਹਿਬ, 1 ਦਸੰਬਰ (ਮਨਪ੍ਰੀਤ ਸਿੰਘ)-ਅਮਰ ਸ਼ਹੀਦੀ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਵਿਖੇ 26 ਤੋਂ 28 ਦਸੰਬਰ ਤੱਕ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ...
ਬਸੀ ਪਠਾਣਾਂ, 1 ਦਸੰਬਰ (ਰਵਿੰਦਰ ਮੌਦਗਿਲ)-ਨਿਊ ਯੂਥ ਸਪੋਰਟਸ ਐਂਡ ਵੈੱਲਫੇਅਰ ਕਲੱਬ ਸ਼ਹੀਦਗੜ੍ਹ ਵਲੋਂ ਸਥਾਨਕ ਆਈ.ਟੀ.ਆਈ. ਦੇ ਮੈਦਾਨ 'ਚ ਸੁੱਖੀ ਝਿੰਜਰ, ਉਜਵਲ ਸੂਦ ਤੇ ਹੱਮੀ ਖਰੌਡ ਦੀ ਯਾਦ 'ਚ 16ਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਜਿਸ 'ਚ ਅੱਜ ਖੇਡੇ ਗਏ ...
ਫ਼ਤਹਿਗੜ੍ਹ ਸਾਹਿਬ, 1 ਦਸੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਚਲਾਉਣ ਦੇ ਉਲੀਕੇ ਪੋ੍ਰਗਰਾਮ ਤਹਿਤ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ...
ਅਮਲੋਹ, 1 ਦਸੰਬਰ (ਕੇਵਲ ਸਿੰਘ)-ਮਾਧਵ ਕੇ.ਆਰ.ਜੀ ਗਰੁੱਪ ਵਲੋਂ ਵਿਸ਼ਵ ਏਡਜ਼ ਦਿਵਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਸਹਿਯੋਗ ਨਾਲ ਰੈਲੀ ਕੱਢੀ ਗਈ | ਜਿਸ 'ਚ ਏ.ਜੀ.ਐਮ ਦਾਨਿਸ਼ ਗੋਇਲ, ਏ.ਜੀ.ਐਮ ਰਾਜੀਵ ਸ਼ਰਮਾ, ਸੁਮਿਤ ਕੁਮਾਰ, ਗੁਰਮੀਤ ਸਿੰਘ ਤੇ ਸਕੂਲ ...
ਫ਼ਤਹਿਗੜ੍ਹ ਸਾਹਿਬ, 1 ਦਸੰਬਰ (ਬਲਜਿੰਦਰ ਸਿੰਘ)-ਸਰਹਿੰਦ ਤੋਂ ਮੁਹਾਲੀ ਗਰੀਨ ਫ਼ੀਲਡ ਹਾਈਵੇ 205-ਏ ਨਵੀਂ ਬਣਨ ਵਾਲੀ ਸੜਕ ਦੀ ਲੈਂਡ ਐਕੂਜੀਸਨ ਸਬੰਧੀ ਪਟਵਾਰੀਆਂ ਵਲੋਂ ਪਿੰਡਾਂ 'ਚ ਕੈਂਪ ਲਗਾ ਕੇ ਵੇਰਵੇ ਇਕੱਠੇ ਕੀਤੇ ਜਾਣਗੇ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...
ਬਟਾਲਾ, 1 ਦਸੰਬਰ (ਹਰਦੇਵ ਸਿੰਘ ਸੰਧੂ)- ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ ਨਜ਼ਦੀਕ ਪਿੰਡ ਕੋਟਲਾ ਸਰਫ਼ ਵਿਖੇ ਸਥਾਪਤ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਵਿਖੇ ਪ੍ਰਬੰਧਕਾਂ ਵਲੋਂ 7 ਦਸੰਬਰ ਨੂੰ ਮਹਾਨ ਗੁਰਮਤਿ ...
ਫਤਹਿਗੜ੍ਹ ਚੂੜੀਆਂ, 1 ਦਸੰਬਰ (ਐੱਮ.ਐੱਸ. ਫੁੱਲ)- ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ ਫਤਹਿਗੜ੍ਹ ਚੂੜੀਆਂ ਵਿਖੇ ਪਿ੍ੰਸੀਪਲ ਪ੍ਰਦੀਪ ਕੌਰ ਦੀ ਰਹਿਨੁਮਾਈ ਹੇਠ ਐੱਨ.ਐੱਸ.ਐੱਸ. ਵਿੰਗ ਵਲੋਂ ਕਾਲਜ ਵਿਚ ਇਕ ਮੈਡੀਕਲ ਕੈਂਪ ਲਗਾਇਆ ਗਿਆ | ਇਸ ਦਿਨ ਸੀ.ਐੱਚ.ਸੀ. ...
ਗੁਰਦਾਸਪੁਰ, 1 ਦਸੰਬਰ (ਆਰਿਫ਼)- ਸ਼ਿਵਾਲਿਕ ਡਿਗਰੀ ਕਾਲਜ ਤਿ੍ਮੋ ਰੋਡ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਆਈ.ਟੀ.ਆਈ ਦੇ ਪਿ੍ੰਸੀਪਲ ਸ.ਸ. ਕਾਹਲੋਂ ਨੇ ਇਸ ਬਿਮਾਰੀ ਦੇ ਕਾਰਨ ਤੇ ਇਲਾਜ ਬਾਰੇ ਵਿਦਿਆਰਥੀਆਂ ਨੰੂ ਜਾਗਰੂਕ ਕੀਤਾ, ...
ਧਾਰੀਵਾਲ, 1 ਦਸੰਬਰ (ਸਵਰਨ ਸਿੰਘ)- ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ ਨਵੇਂ ਤਾਇਨਾਤ ਹੋਏ ਵਧੀਕ ਨਿਗਰਾਨ ਇੰਜੀਨੀਅਰ ਹਰਮਨਪ੍ਰੀਤ ਸਿੰਘ ਗਿੱਲ ਨੂੰ ਡਵੀਜ਼ਨ ਪ੍ਰਧਾਨ, ਜਸਵਿੰਦਰ ਸਿੰਘ ਗਿੱਲ ਤੇ ਡਵੀਜ਼ਨ ਸਕੱਤਰ ਗੁਰਜੀਤ ਸਿੰਘ ਲੇਹਲ ਦੀ ਆਗਵਾਈ ਹੇਠ ...
ਡੇਰਾ ਬਾਬਾ ਨਾਨਕ, 1 ਦਸੰਬਰ (ਅਵਤਾਰ ਸਿੰਘ ਰੰਧਾਵਾ)- ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲਈ ਗਈ ਨੈਤਿਕ ਪ੍ਰੀਖਿਆ ਸਫਲਤਾਪੂਰਵਕ ਸਿਰੇ ਚੜ੍ਹਾਈ ਗਈ | ਇਸ ਮੌਕੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਪੱਪੂ ਸਿੰਘ ਵਿਸ਼ੇਸ਼ ...
ਕਾਦੀਆਂ, 1 ਦਸੰਬਰ (ਯਾਦਵਿੰਦਰ ਸਿੰਘ)- ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ 'ਚ ਭਾਰਤੀ ਸੰਵਿਧਾਨ ਦਿਵਸ ਮਨਾਇਆ ਗਿਆ | ਪਿ੍ੰਸੀਪਲ ਮਮਤਾ ਡੋਗਰਾ ਦੀ ਅਗਵਾਈ ਹੇਠ ਸਵੇਰ ਦੀ ਸਭਾ ਵਿਚ ਸੰਵਿਧਾਨ ਪ੍ਰਤੀ ਸਹੁੰ ਚੁਕਾਈ ਗਈ | ਵਿਦਿਆਰਥੀਆਂ ਦੁਆਰਾ ...
ਕਲਾਨੌਰ, 1 ਦਸੰਬਰ (ਪੁਰੇਵਾਲ)- ਨੇੜਲੇ ਪਿੰਡ ਨੜਾਂਵਾਲੀ ਵਾਸੀ ਐਨ.ਆਰ.ਆਈ. ਗੋਸਲ ਪਰਿਵਾਰ ਵਲੋਂ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਪਿੰਡ 'ਚ ਸਥਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ, ਜਿਸ ਦੇ ਅੱਜ ਉਦਘਾਟਨੀ ਸਮਾਗਮ 'ਚ ਪੰਜਾਬ ਦੇ ਕੈਬਨਿਟ ਮੰਤਰੀ ਸ਼ਿਰਕਤ ਕਰ ...
ਧਾਰੀਵਾਲ, 1 ਦਸੰਬਰ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੀ ਮਹਿਮਾ, ਉਸਤਤ ਤੇ ਵਡਿਆਈ ਲਈ ਇਸ ਵਾਰ ਵੀ ਸਾਲਾਨਾ ਮਸੀਹ ਸਮਾਗਮ ਪਾਸਟਰ ਜੇਕਬ ਜੌਨ ਦੀ ਅਗਵਾਈ ਤੇ ਪਾਸਟਰ ਸੰਨੀ ਭੱਟੀ ਦੇ ਪ੍ਰਬੰਧਾਂ ਹੇਠ ਬੜੀ ਧੂਮਧਾਮ ਤੇ ਸ਼ਰਧਾ ਨਾਲ ਵਾਰਡ ਨੰਬਰ-6 ਮਾਡਲ ਟਾਊਨ ਧਾਰੀਵਾਲ ...
ਵਡਾਲਾ ਬਾਂਗਰ, 1 ਦਸੰਬਰ (ਭੁੰਬਲੀ)- ਕੈਪਟਨ ਪਿਆਰਾ ਸਿੰਘ ਸਰਪੰਚ ਮੱਲਿਆਂਵਾਲ ਇਲਾਕੇ ਦੀ ਇਕ ਅਜਿਹੀ ਮਾਣਮੱਤੀ ਸ਼ਖ਼ਸੀਅਤ ਹਨ, ਜੋ ਸਮਾਜ ਭਲਾਈ ਕੰਮਾਂ ਨੂੰ ਸਮਰਪਿਤ ਹਨ | ਉਨ੍ਹਾਂ 28 ਸਾਲ ਦੇ ਕਰੀਬ ਆਰਮੀ 'ਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਤੇ ਫਿਰ 1994 ਵਿਚ ਬਤੌਰ ਕੈਪਟਨ ...
ਗੁਰਦਾਸਪੁਰ, 1 ਦਸੰਬਰ (ਆਰਿਫ਼)- ਦਿਓਲ ਹਸਪਤਾਲ ਵਲੋਂ ਡਾ: ਹਰਿੰਦਰ ਸਿੰਘ ਦਿਓਲ ਦੇ ਨਿਰਦੇਸ਼ਾਂ ਤਹਿਤ ਇਕ ਹੋਰ ਉਪਰਾਲਾ ਕਰਦਿਆਂ ਗੁਰਦਾਸਪੁਰ ਵਿਖੇ ਪਹਿਲੀ ਵਾਰ ਬੱਚਿਆਂ ਦੇ ਮਾਹਿਰ ਡਾਕਟਰ ਤੋਂ ਓ. ਪੀ. ਡੀ. ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਸਬੰਧੀ ਡਾ: ਹਰਿੰਦਰ ...
ਕਲਾਨੌਰ, 1 ਦਸੰਬਰ (ਪੁਰੇਵਾਲ)- ਬਲਾਕ ਵਿਕਾਸ ਅਤੇ ਪੰਚਾਇਤ ਦਫਤਰਾਂ 'ਚ ਕੰਮ ਕਰਨ ਵਾਲੇ ਪੰਚਾਇਤ ਸੰਮਤੀ ਦੇ ਅਮਲੇ ਵਲੋਂ ਆਪਣੀਆਂ ਮੰਗਾਂ ਤਹਿਤ ਸਥਾਨਕ ਬੀ.ਡੀ.ਪੀ.ਓ. ਦਫਤਰ ਵਿਖੇ ਲਗਾਤਾਰ 10ਵੇਂ ਦਿਨ ਦੀ ਕਲਮ ਛੋੜ ਹੜਤਾਲ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ...
ਘੁਮਾਣ, 1 ਦਸੰਬਰ (ਬੰਮਰਾਹ)- ਸ਼ੋ੍ਰਮਣੀ ਭਗਤ ਨਾਮਦੇਵ ਜੀ ਦੇ 752ਵੇਂ ਜਨਮ ਦਿਵਸ ਨੂੰ ਸਮਰਪਿਤ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਪੰਡਰਪੁਰ ਮਹਾਂਨਗਰ ਤੋਂ ਇਕ ਵਿਸ਼ੇਸ਼ ਸਾਈਕਲ ਤੇ ਰੱਥ ਯਾਤਰਾ 2200 ਕਿਲੋਮੀਟਰ ਦਾ ਸਫ਼ਰ 22 ਦਿਨਾਂ ਵਿਚ ਤੈਅ ਕਰਕੇ ਘੁਮਾਣ (ਗੁਰਦਾਸਪੁਰ) ...
ਸ੍ਰੀ ਹਰਿਗੋਬਿੰਦਪੁਰ, 1 ਦਸੰਬਰ (ਕੰਵਲਜੀਤ ਸਿੰਘ ਚੀਮਾ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਵਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਿਗੋਬਿੰਦਪੁਰ ਸਾਹਿਬ 'ਚ ਵਿਦਿਆਰਥੀਆਂ ਦੀਆਂ ਦੋ ...
ਧਾਰੀਵਾਲ, 1 ਦਸੰਬਰ (ਸਵਰਨ ਸਿੰਘ)- ਸਥਾਨਕ ਐੱਸ.ਜੀ.ਏ.ਡੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਬੁਰਜ ਸਾਹਿਬ) ਧਾਰੀਵਾਲ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਹਮੇਸ਼ਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ | ...
ਡੇਰਾ ਬਾਬਾ ਨਾਨਕ, 1 ਦਸੰਬਰ (ਵਿਜੇ ਸ਼ਰਮਾ)- ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਆਰਥਿਕ ਤੌਰ 'ਤੇ ਕਮਜ਼ੋਰ ਤੇ ਲੋੜਵੰਦ ਮਰੀਜ਼ਾਂ ਲਈ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਦੇ ਸਹਿਯੋਗ ਨਾਲ ਪਿੰਡ ਘੋਨੇਵਾਲ ...
ਧਾਰੀਵਾਲ, 1 ਦਸੰਬਰ (ਜੇਮਸ ਨਾਹਰ)- 25 ਦਸੰਬਰ ਨੂੰ ਦੇਸ਼-ਦੁਨੀਆ 'ਚ ਮਸੀਹ ਭਾਈਚਾਰੇ ਵਲੋਂ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ (ਕ੍ਰਿਸਮਸ-ਡੇਅ) ਨੂੰ ਮਨਾਉਣ ਸਮੇਂ ਗਿਰਜਾਂ ਘਰਾਂ ਵਿਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਤੇ ਪੁਲਿਸ ਮੁਲਾਜ਼ਮਾਂ ...
ਕਾਲਾ ਅਫਗਾਨਾ, 1 ਦਸੰਬਰ (ਅਵਤਾਰ ਸਿੰਘ ਰੰਧਾਵਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਸਾਬਕਾ ਵਿਧਾਇਕ ਅਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਨੂੰ ...
ਗੁਰਦਾਸਪੁਰ, 1 ਦਸੰਬਰ (ਆਰਿਫ਼)- ਗੁਰਦਾਸਪੁਰ ਵਿਖੇ ਨਵੇਂ ਆਏ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਦਾ ਅਹੁਦਾ ਸੰਭਾਲਣ 'ਤੇ ਇਲੈੱਕਸ਼ਨ ਤਹਿਸੀਲਦਾਰ ਮਨਜਿੰਦਰ ਸਿੰਘ ਤੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਕਮ ਨੋਡਲ ਅਫ਼ਸਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ...
ਗੁਰਦਾਸਪੁਰ, 1 ਦਸੰਬਰ (ਆਰਿਫ਼)- ਤਜਰਬੇਕਾਰ ਵੀਜ਼ਾ ਮਾਹਿਰ ਦੀਪਕ ਅਬਰੋਲ ਇਕ ਵਾਰ ਫਿਰ ਸਪਾਊਸ ਵਿਦਿਆਰਥੀਆਂ ਲਈ ਆਸਟ੍ਰੇਲੀਆ ਤੇ ਯੂ.ਕੇ. ਜਾਣ ਦਾ ਬਿਹਤਰੀਨ ਮੌਕਾ ਲੈ ਕੇ ਆਏ ਹਨ | ਇਸ ਸਬੰਧੀ ਵੀਜ਼ਾ ਮਾਹਿਰ ਦੀਪਕ ਅਬਰੋਲ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਯੂ.ਕੇ. ਜਾਂ ...
ਦੋਰਾਂਗਲਾ, 1 ਦਸੰਬਰ (ਚੱਕਰਾਜਾ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਐਲਾਨੇ ਜਥੇਬੰਦਕ ਢਾਂਚੇ ਵਿਚ ਗੁਰਬਚਨ ਸਿੰਘ ਬੱਬੇਹਾਲੀ ਨੰੂ ਪਾਰਟੀ ਦੀ ਕੋਰ ਕਮੇਟੀ ਵਿਚ ਸ਼ਾਮਿਲ ਕਰਨ ਨਾਲ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ...
ਕਲਾਨੌਰ, 1 ਦਸੰਬਰ (ਪੁਰੇਵਾਲ)- ਸਥਾਨਕ ਕਸਬਾ ਵਾਸੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਅਸ਼ੋਕ ਕੋਹਲੀ ਅਤੇ ਨਾਮਵਰ ਕਾਰੋਬਾਰੀ ਸ੍ਰੀ ਅਸ਼ਵਨੀ ਕੋਹਲੀ ਦੇ ਪਿਤਾ ਸ੍ਰੀ ਤਰਲੋਕ ਚੰਦ ਕੋਹਲੀ ਦੇ ਬੀਤੇ ਦਿਨ ਦਿਹਾਂਤ ਹੋਣ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ...
ਧਾਰੀਵਾਲ, 1 ਦਸੰਬਰ (ਸਵਰਨ ਸਿੰਘ)- ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਅਤੇ ਪਿ੍ੰਸੀਪਲ ਗੁਰਜੀਤ ਸਿੰਘ ਦੀ ਅਗਵਾਈ ਵਿਚ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ...
ਵਡਾਲਾ ਬਾਂਗਰ, 1 ਦਸੰਬਰ (ਮਨਪ੍ਰੀਤ ਸਿੰਘ ਘੁੰਮਣ)- ਨਜ਼ਦੀਕ ਪਿੰਡ ਸ਼ਾਹਪੁਰ ਅਮਰਗੜ੍ਹ ਵਿਚ ਖੇਡ ਮੇਲਾ ਕਰਵਾਇਆ ਗਿਆ, ਜਿਸ ਦੀ ਅਗਵਾਈ 'ਆਪ' ਆਗੂ ਸੱਤਪਾਲ ਸਿੰਘ ਘੁੰਮਣ ਲਾਡੀ ਨੇ ਕੀਤੀ | ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਖੇਡ ਮੇਲਾ ਡੇਰਾ ਬਾਬਾ ਨਾਨਕ ਤੋਂ 'ਆਪ' ਹਲਕਾ ...
ਧਾਰੀਵਾਲ, 1 ਦਸੰਬਰ (ਸਵਰਨ ਸਿੰਘ)- ਸਥਾਨਕ ਸ਼ਹਿਰ ਧਾਰੀਵਾਲ ਦੇ ਮੁਹੱਲਾ ਮਾਡਲ ਟਾਊਨ ਵਿਖੇ ਪਾਸਟਰ ਸੰਨੀ ਮਸੀਹ ਵਲੋਂ ਸਾਲਾਨਾ ਇਕ ਰੋਜ਼ਾ ਮਸੀਹ ਕਨਵੈਨਸਨ ਕਰਵਾਈ ਗਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਬਾ ਮਸੀਹ ਭੱਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...
ਕਾਹਨੂੰਵਾਨ, 1 ਦਸੰਬਰ (ਜਸਪਾਲ ਸਿੰਘ ਸੰਧੂ)- ਨਜ਼ਦੀਕ ਪੈਂਦੇ ਪਿੰਡ ਭਿੱਟੇਵੱਡ ਦੇ ਇਕ ਪਰਿਵਾਰ ਨੂੰ ਸ਼ਬਦੀ ਜਥੇ ਵਲੋਂ ਸਿਲਾਈ ਮਸ਼ੀਨ ਭੇਟ ਕੀਤੀ ਗਈ | ਇਸ ਸਬੰਧੀ ਸਵਿੰਦਰ ਸਿੰਘ ਲੰਬੜਦਾਰ ਪਿੰਡ ਮਾਲੀਏ ਵਾਲੇ ਨੇ ਦੱਸਿਆ ਕਿ ਧੰਨ-ਧੰਨ ਬਾਬਾ ਰਾਜਾ ਰਾਮ ਸ਼ਬਦੀ ਜਥੇ ...
ਕਾਦੀਆਂ, 1 ਦਸੰਬਰ (ਕੁਲਵਿੰਦਰ ਸਿੰਘ, ਯਾਦਵਿੰਦਰ ਸਿੰਘ)- ਦੇਸ਼ ਅੰਦਰ ਘੱਟ ਗਿਣਤੀ ਕੌਮਾਂ ਦੀ ਸੁਰੱਖਿਆ ਤੇ ਸੰਵਿਧਾਨਕ ਅਧਿਕਾਰਾਂ ਦੀ ਸੁਰੱਖਿਆ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਹਮੇਸ਼ਾ ਵਚਨਬੱਧ ਰਿਹਾ ਹੈ ਤੇ ਕਿਸੇ ਵੀ ਕੌਮ ਨੂੰ ਉਸ ਦੇ ਬਣਦੇ ਅਧਿਕਾਰਾਂ ਤੋਂ ...
ਧਿਆਨਪੁਰ, 1 ਦਸੰਬਰ (ਕੁਲਦੀਪ ਸਿੰਘ)- ਸਾ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰੰਧਾਵਾ ਆਪਣੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਕਰਕੇ ਪੰਜਾਬ ਦੇ ਹਰ ਹਿੰਦੂ ਮੁਸਲਮਾਨ, ਸਿੱਖ, ਇਸਾਈ ਹਰ ਵਰਗ, ਬੁੱਧਜੀਵੀ, ਧਾਰਮਿਕ ਤੇ ਰਾਜਨੀਤਕ ਵਰਗਾਂ ਦੇ ਸਾਰੇ ਧਰਮਾਂ ਦੇ ਲੋਕਾਂ ਦੇ ਹਰਮਨ ...
ਧਾਰੀਵਾਲ, 1 ਦਸੰਬਰ (ਸਵਰਨ ਸਿੰਘ)- ਇੱਥੋਂ ਨਜ਼ਦੀਕੀ ਪਿੰਡ ਧਾਰੀਵਾਲ-ਜਾਪੂਵਾਲ ਦੇ ਵਸਨੀਕ ਨੰਬਰਦਾਰ ਬਲਦੇਵ ਸਿੰਘ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਨਮਾਨਿਤ ਕੀਤਾ ਹੈ | ਇੱਥੇ ਦੱਸਣਯੋਗ ਹੈ ਕਿ ਭਾਈ ਘਨੱਈਆ ਕੈਂਸਰ ਰੋਕੋ ਸੇਵਾ ...
ਗੁਰਦਾਸਪੁਰ, 1 ਦਸੰਬਰ (ਆਰਿਫ਼)-ਸ਼ਿਵਾਲਿਕ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪਹਿਲਾਂ ਸਕੂਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਉਪਰੰਤ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਕੀਰਤਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX