ਤਾਜਾ ਖ਼ਬਰਾਂ


ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਰਜ਼ੀ ਤੌਰ 'ਤੇ ਇੰਜਾਜ਼ ਇੰਟਰਨੈਸ਼ਨਲ ਦੀ 20.16 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੀਤੀ ਕੁਰਕ
. . .  about 2 hours ago
ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਨਿੰਦਣਯੋਗ-ਸੁਖਬੀਰ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ ,20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ...
ਹੁਣ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਵੀ ਭਾਰਤ 'ਚ ਹੋਇਆ ਬੰਦ
. . .  about 3 hours ago
ਮਹਿਲ ਕਲਾਂ, 20 ਮਾਰਚ (ਗੁਰਪ੍ਰੀਤ ਸਿੰਘ ਅਣਖੀ) -'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਪੰਜਾਬ 'ਚ ਇੰਟਰਨੈੱਟ 'ਤੇ ਪਾਬੰਦੀ ...
ਪਿੰਡ ਭਬਿਆਣਾ ਵਿਖੇ ਇਕ ਵਿਅਕਤੀ ਨੂੰ ਕਹੀ ਦਾ ਦਸਤਾ ਮਾਰ ਕੇ ਮੌਤ ਦੇ ਘਾਟ ਉਤਾਰਿਆ
. . .  about 3 hours ago
ਫਗਵਾੜਾ, 20 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੇ ਪਿੰਡ ਭਬਿਆਣਾ ਵਿਖੇ ਇਕ ਘਰ ’ਚ ਵਿਅਕਤੀ ਦਾ ’ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ (45) ਪੁੱਤਰ ਸ਼ਾਮ ਸਿੰਘ ...
‘ਕੋਟਫੱਤਾ ਬਲੀ ਕਾਂਡ’ ਦੇ ਸਾਰੇ ਜਣੇ ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  about 3 hours ago
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਫੱਤਾ ਦੇ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ‘ਚ ਅੱਜ ਬਠਿੰਡਾ ਦੇ ਵਧੀਕ ਸ਼ੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਾਰੇ 7 ਵਿਅਕਤੀਆਂ ...
ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਦੀ ਸਿਆਸੀ ਬਦਲਾਖ਼ੋਰੀ ਵਿਰੁੱਧ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬੀਆਂ ਦੇ ਨਾਂਅ ਖੁੱਲ੍ਹੀ ਚਿੱਠੀ
. . .  about 4 hours ago
ਮੌਸਮ ਵਿਚ ਬਦਲਾਅ ਕਾਰਨ 10 ਉਡਾਣਾਂ ਵਿਚ ਕੀਤਾ ਬਦਲਾਅ
. . .  about 4 hours ago
ਨਵੀਂ ਦਿੱਲੀ, 20 ਮਾਰਚ- ਦਿੱਲੀ ਵਿਚ ਮੌਸਮ ’ਚ ਹੋਏ ਬਦਲਾਅ ਕਾਰਨ ਕੁੱਲ 10 ਉਡਾਣਾਂ ਦੇ ਰਾਹ ਬਦਲੇ ਗਏ, ਜਿਨ੍ਹਾਂ ਵਿਚੋਂ 7 ਜੈਪੁਰ ਅਤੇ 3 ਲਖਨਊ ਵੱਲ ਮੋੜੀਆਂ....
ਅੰਮ੍ਰਿਤਪਾਲ ਸਿੰਘ ਦੇ 4 ਹੋਰ ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਕੀਤਾ ਪੇਸ਼
. . .  about 6 hours ago
ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਲਗਾਤਾਰ ਜਾਰੀ ਹੈ । ਬੀਤੇ ਕੱਲ੍ਹ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਅੱਜ ਅੰਮ੍ਰਿਤਪਾਲ.....
ਲੰਡਨ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਬਿ੍ਟਿਸ਼ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  about 6 hours ago
ਨਵੀਂ ਦਿੱਲੀ, 20 ਮਾਰਚ- ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਝੰਡਾ ਉਤਾਰਨ ਦੀ ਕੋਸ਼ਿਸ਼ ਦੀ ਘਟਨਾ ਨੂੰ ਲੈ ਕੇ ਅੱਜ ਸਿੱਖ ਭਾਈਚਾਰੇ ਨੇ ਇੱਥੇ ਸਥਿਤ ਬ੍ਰਿਟਿਸ਼ ਹਾਈ....
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਸਿੱਖ ਜਥੇਬੰਦੀਆਂ ਨੇ ਦੂਸਰੇ ਦਿਨ ਵੀ ਕੀਤਾ ਜਾਮ
. . .  about 7 hours ago
ਮਖੂ, 20 ਮਾਰਚ (ਵਰਿੰਦਰ ਮਨਚੰਦਾ)- ‘ਵਾਰਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੱਲ੍ਹ ਸਵੇਰ ਤੋਂ ਹੀ ਮਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਮਖੂ ਵਿਖੇ ਸਿੱਖ ਜਥੇਬੰਦੀਆਂ ਤੇ ਆਮ ਲੋਕਾਂ ਨੇ ਜੋ ਜਾਮ ਲਗਾਇਆ ਸੀ, ਉਹ ਅੱਜ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਿਹਾ। ਕੱਲ੍ਹ ਮੌਕੇ ’ਤੇ ਜ਼ਿਲ੍ਹੇ ਭਰ.....
ਇਲਾਕੇ ਵਿਚ ਮੀਂਹ ਦੇ ਨਾਲ ਹਲਕੀ ਗੜ੍ਹੇਮਾਰੀ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਮੁੜ ਮੀਂਹ ਦੇ ਨਾਲ ਹਲਕੀ ਗੜੇਮਾਰੀ ਵੀ ਹੋਈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕੁਝ ਦਿਨਾਂ ਤੋਂ ਮੌਸਮ ਦੀ ਲਗਾਤਾਰ ਖ਼ਰਾਬੀ ਚੱਲ ਰਹੀ ਹੈ, ਜਿਸ ਕਾਰਨ ਕਣਕ ਦੀ ਪੱਕੀ ਫ਼ਸਲ ਡਿੱਗਣ....
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
. . .  about 7 hours ago
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
. . .  about 8 hours ago
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
. . .  about 8 hours ago
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
. . .  about 8 hours ago
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
. . .  about 8 hours ago
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
. . .  about 8 hours ago
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
. . .  about 8 hours ago
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ’ਚ 14 ਦਿਨਾਂ ਦਾ ਵਾਧਾ
. . .  about 8 hours ago
ਨਵੀਂ ਦਿੱਲੀ, 20 ਮਾਰਚ- ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਕੇਸ ਵਿਚ ਆਪ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 14....
ਪੰਜਾਬ ’ਚ ਇੰਟਰਨੈੱਟ ਬੰਦ: ਹਾਈਕੋਰਟ ਵਿਚ ਪਟੀਸ਼ਨ ਦਾਖ਼ਲ
. . .  about 8 hours ago
ਚੰਡੀਗੜ੍ਹ, 20 ਮਾਰਚ (ਤਰੁਣ ਭਜਨੀ)- ਪੰਜਾਬ ਵਿਚ ਪਿਛਲੇ ਤਿੰਨ ਦਿਨਾਂ ਤੋਂ ਇੰਟਰਨੈੱਟ ਬੰਦ ਹੋਣ ਦੇ ਖ਼ਿਲਾਫ਼ ਐਡਵੋਕੇਟ ਜਗਮੋਹਨ ਭੱਟੀ ਵਲੋਂ ਹਾਈਕੋਰਟ ’ਚ ਪਟੀਸ਼ਨ ਦਾਖ਼ਲ....
ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  about 9 hours ago
ਅਜਨਾਲਾ, ਰਾਜਾਸਾਂਸੀ 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ/ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਹਰਜੀਤ....
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
. . .  about 9 hours ago
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
ਅਮਰੀਕਾ: ਮਿਆਮੀ ਬੀਚ ਵਿਚ ਹਿੰਸਾ ਤੋਂ ਬਾਅਦ ਕਰਫ਼ਿਊ ਤੇ ਹੰਗਾਮੀ ਸਥਿਤੀ ਦਾ ਐਲਾਨ
. . .  about 9 hours ago
ਸੈਕਰਾਮੈਂਟੋ, ਕੈਲੀਫ਼ੋਰਨੀਆ, 20 ਮਾਰਚ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਫ਼ਲੋਰਿਡਾ ਰਾਜ ਦੇ ਸ਼ਹਿਰ ਮਿਆਮੀ ਬੀਚ ਵਿਚ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਵੱਡੀ ਪੱਧਰ ਉਪਰ ਬੇਕਾਬੂ ਹੋਈ ਭੀੜ ’ਤੇ ਕਾਬੂ ਪਾਉਣ ਲਈ ਹੰਗਾਮੀ ਸਥਿਤੀ ਤੇ ਬੀਤੀ ਅੱਧੀ ਰਾਤ ਤੋਂ ਕਰਫ਼ਿਊ ਲਾ ਦੇਣ ਦੀ ਰਿਪੋਰਟ ਹੈ। ਸ਼ਹਿਰ.....
ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸੰਮੇਲਨ ’ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
. . .  about 10 hours ago
ਨਵੀਂ ਦਿੱਲੀ, 20 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫ਼ੂਮਿਓ ਕਿਸ਼ਿਦਾ ਵਿਚਕਾਰ ਇੱਥੇ ਦੇ ਹੈਦਰਾਬਾਦ ਹਾਊਸ ਵਿਖੇ ਵਫ਼ਦ ਪੱਧਰ ਦੀ ਗੱਲਬਾਤ ਹੋਈ। ਇਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦਾ ਇਕ ਮਹੱਤਵਪੂਰਨ ਥੰਮ੍ਹ ਗਲੋਬਲ ਸਾਊਥ ਦੀਆਂ....
ਬੇਕਸੂਰੇ ਸਿੱਖ ਨੌਜਵਾਨਾਂ ਦੀ ਫ਼ੜ੍ਹੋ ਫ਼ੜ੍ਹਾਈ ਬੰਦ ਕਰੇ ਪੰਜਾਬ ਸਰਕਾਰ- ਐਡਵੋਕੇਟ ਧਾਮੀ
. . .  about 10 hours ago
ਅੰਮ੍ਰਿਤਸਰ, 20 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਪੁਲਿਸ ਵਲੋਂ ਸਿੱਖ ਨੌਜਵਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਕਰੜੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਅੰਦਰ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 17 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਰਾਜਪਾਲ ਵਲੋਂ ਡੱਡੂਮਾਜਰਾ ਵਿਖੇ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ

ਚੰਡੀਗੜ੍ਹ, 1 ਦਸੰਬਰ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂ.ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਡੱਡੂਮਾਜਰਾ ਵਿਖੇ ਸੁੱਕੇ ਰਹਿੰਦ-ਖੂੰਹਦ ਨੂੰ ਪੋ੍ਰਸੈੱਸ ਕਰਨ ਅਤੇ ਇਸ ਨੂੰ ਆਰ.ਡੀ.ਐਫ (ਰਿਫਿਊਜ਼ ਡਿਰਾਈਵਡ ਫਿਊਲ) ਵਿਚ ਬਦਲਣ ਲਈ ਅਪਗ੍ਰੇਡ ਕੀਤੇ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕੀਤਾ | ਇਸ ਮੌਕੇ ਲੋਕ ਸਭਾ ਮੈਂਬਰ ਕਿਰਨ ਖੇਰ, ਮੇਅਰ ਸਰਬਜੀਤ ਕੌਰ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ | ਉਦਘਾਟਨ ਕਰਨ ਤੋਂ ਬਾਅਦ ਰਾਜਪਾਲ ਨੇ ਕਿਹਾ ਕਿ ਅੱਜ ਨਗਰ ਨਿਗਮ ਨੇ ਚੰਡੀਗੜ੍ਹ ਦੀ ਸਫ਼ਾਈ ਮੁਹਿੰਮ ਨੂੰ ਨਵੀਂ ਤਾਕਤ ਦਿੱਤੀ ਹੈ | ਨਗਰ ਨਿਗਮ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਨਗਰ ਨਿਗਮ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਤੋਹਫ਼ਾ ਦਿੱਤਾ ਹੈ, ਜਿਸ ਨਾਲ ਨਾ ਸਿਰਫ਼ ਸ਼ਹਿਰ ਦੀ ਸਵੱਛਤਾ ਰੈਂਕਿੰਗ ਵਿਚ ਵਾਧਾ ਹੋਵੇਗਾ, ਸਗੋਂ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਵੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਸੁੱਕੇ ਅਤੇ ਗਿੱਲੇ ਰਹਿੰਦ-ਖੂੰਹਦ ਨੂੰ ਨਗਰ ਨਿਗਮ ਦੁਆਰਾ ਸਥਾਪਿਤ ਕੀਤੀਆਂ ਮੌਜੂਦਾ ਮਸ਼ੀਨਾਂ ਨਾਲ ਪਲਾਂਟ ਵਿਚ ਪੋ੍ਰਸੈੱਸ ਕੀਤਾ ਜਾਵੇਗਾ | ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਕੰਮ ਕਰਨ ਅਤੇ ਕੂੜੇ ਦੀ ਪ੍ਰੋਸੈਸਿੰਗ ਨੂੰ ਰੋਜ਼ਾਨਾ ਆਧਾਰ 'ਤੇ ਬਿਨਾਂ ਕਿਸੇ ਰੁਕਾਵਟ ਦੇ ਯਕੀਨੀ ਬਣਾਉਣ | ਇਸ ਮੌਕੇ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਨੂੰ ਪਛਾਣ ਕੇ ਸੁਹਿਰਦ ਯਤਨ ਕੀਤੇ ਜਾਣ ਤਾਂ ਬਦਲਾਅ ਸੰਭਵ ਹੈ | ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਅਤੇ ਗਿੱਲੇ ਕੂੜੇ ਦੀ 100 ਫ਼ੀਸਦੀ ਪ੍ਰੋਸੈਸਿੰਗ ਨਾਲ ਚੰਡੀਗੜ੍ਹ ਮੁੜ ਤੋਂ ਸੁੰਦਰ ਸ਼ਹਿਰ ਦਾ ਖ਼ਿਤਾਬ ਬਰਕਰਾਰ ਰੱਖੇਗਾ | ਚੰਡੀਗੜ੍ਹ ਨਗਰ ਨਿਗਮ ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਇਹ ਪਲਾਂਟ ਸਾਲ 2008 ਵਿਚ ਜੈ ਪ੍ਰਕਾਸ਼ ਐਸੋਸੀਏਟਸ ਲਿਮਟਿਡ ਦੁਆਰਾ 30 ਸਾਲਾਂ ਲਈ ਬਿਲਟ, ਓਨ, ਓਪਰੇਟ ਤੇ ਟਰਾਂਸਫਰ ਦੇ ਆਧਾਰ 'ਤੇ ਸਥਾਪਿਤ ਕੀਤਾ ਗਿਆ ਸੀ |

ਪਿੰਡਾਂ ਨੂੰ ਸ਼ਹਿਰੀ ਪੱਧਰ ਦੀਆਂ ਸਹੂਲਤਾਂ ਦੇਣਾ 'ਮਾਨ ਸਰਕਾਰ' ਦੀ ਤਰਜੀਹ- ਧਾਲੀਵਾਲ

ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)- ਪੰਜਾਬ ਦੇ ਪਿੰਡਾਂ ਨੂੰ ਸ਼ਹਿਰੀ ਪੱਧਰ ਦੀਆਂ ਸਹੂਲਤਾਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜ਼ੀਹ ਹੈ ਅਤੇ ਸੂਬੇ ਦੇ ਪੰਚ/ਸਰਪੰਚ ਤੇ ਪਿੰਡ ਵਾਸੀ ਰਾਜਨੀਤੀ ਤੇ ਧੜੇਬੰਦੀ ਤੋਂ ...

ਪੂਰੀ ਖ਼ਬਰ »

ਰਾਸ਼ਟਰੀ ਰਾਜਮਾਰਗ 205-ਏ ਲਈ ਪ੍ਰਾਪਤ ਕੀਤੀ ਜ਼ਮੀਨ ਦਾ ਹਾਈਵੇਅ ਅਥਾਰਟੀ ਨੇ ਲਿਆ ਕਬਜ਼ਾ

ਖਰੜ, 1 ਦਸੰਬਰ (ਗੁਰਮੁੱਖ ਸਿੰਘ ਮਾਨ)- ਭਾਰਤ ਸਰਕਾਰ ਦੀ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਖਰੜ-ਬਨੂੰੜ ਸੜਕ 'ਤੇ ਆਈ. ਟੀ. ਪਾਰਕ ਤੋਂ ਲੈ ਕੇ ਖਰੜ-ਕੁਰਾਲੀ ਤੱਕ ਰਾਸ਼ਟਰੀ ਰਾਜ ਮਾਰਗ 205-ਏ ਲਈ ਪ੍ਰਾਪਤ ਕੀਤੀ ਗਈ ਜ਼ਮੀਨ ਦਾ ਕਬਜ਼ਾ ਲੈਣ ਲਈ ਅੱਜ ਕਈ ਥਾਵਾਂ 'ਤੇ ਜ਼ਮੀਨਾਂ ਦੇ ...

ਪੂਰੀ ਖ਼ਬਰ »

ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ ਸਜਾਈ

ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)- ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਵਿਸ਼ਾਲ ...

ਪੂਰੀ ਖ਼ਬਰ »

ਬਲਕਾਰ ਸਿੱਧੂ ਨੂੰ ਰਾਸ਼ਟਰੀ ਸੰਗੀਤ ਨਾਟਕ ਅਕਾਦਮੀ ਵਲੋਂ ਪੰਜਾਬੀ ਲੋਕ ਨਾਚਾਂ ਲਈ ਪਾਏ ਯੋਗਦਾਨ ਲਈ ਪੁਰਸਕਾਰ ਦਾ ਐਲਾਨ ਸਵਾਗਤਯੋਗ : ਇਪਟਾ

ਚੰਡੀਗੜ੍ਹ, 1 ਦਸੰਬਰ (ਅਜਾਇਬ ਸਿੰਘ ਔਜਲਾ)- ਪਿਛਲੇ 50 ਸਾਲ ਤੋਂ ਪੰਜਾਬੀ ਲੋਕ ਨਾਚਾਂ ਵਿਚ ਯੋਗਦਾਨ ਲਈ ਕੱਥਕ, ਭਾਰਤ ਨਾਟਯਮ, ਰੰਗਮੰਚ ਅਤੇ ਫ਼ਿਲਮਾਂ ਵਿਚ ਕਾਰਜਸ਼ੀਲ ਅਤੇ ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਰੰਗਮੰਚ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਨੇ ਐਵਰੈਸਟ ਬੈਟਰ ਕਿਚਨ ਕਲੀਨਰੀ ਚੈਲੰਜ ਦੇ ਸੀਜ਼ਨ-4 ਦੀ ਕੀਤੀ ਮੇਜ਼ਬਾਨੀ

ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਕਾਲਜ ਆਫ਼ ਹਾਸਪਿਟੈਲਿਟੀ ਸੀ. ਜੀ. ਸੀ. ਲਾਂਡਰਾਂ ਨੇ ਐਵਰੈਸਟ-ਬੈਟਰ ਕਿਚਨ ਕਲੀਨਰੀ ਚੈਲੰਜ (ਐਵਰੈਸਟ-ਬੀ. ਕੇ. ਸੀ. ਸੀ.) ਦੇ ਸੀਜ਼ਨ 4 ਦੀ ਮੇਜ਼ਬਾਨੀ ਕੀਤੀ ਜਿਸ 'ਚ ਜੀ. ਐਨ. ਏ. ਯੂਨੀਵਰਸਿਟੀ ਫਗਵਾੜਾ ਜੇਤੂ ਵਜੋਂ ...

ਪੂਰੀ ਖ਼ਬਰ »

ਨਗਰ ਨਿਗਮ ਦੀ ਟੀਮ ਨੇ ਫੇਜ਼-7 ਤੇ ਫੇਜ਼-3-ਬੀ-2 ਦੀ ਮਾਰਕੀਟ ਤੋਂ ਇਲਾਵਾ ਪਿੰਡ ਸੋਹਾਣਾ 'ਚੋਂ ਨਾਜਾਇਜ਼ ਕਬਜ਼ੇ ਹਟਾਏ

ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)- ਮੁਹਾਲੀ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਜਾਰੀ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਸਥਾਨਕ ਫੇਜ਼-7 ਤੇ ਫੇਜ਼-3ਬੀ2 ਦੀ ਮਾਰਕੀਟ ਤੋਂ ਇਲਾਵਾ ਪਿੰਡ ਸੋਹਾਣਾ ਦੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਖੇਤਰਾਂ ...

ਪੂਰੀ ਖ਼ਬਰ »

ਮਿਆਰੀ ਸਿਹਤ ਸੇਵਾਵਾਂ ਲਈ ਵੱਡੇ ਪੱਧਰ 'ਤੇ ਯਤਨ ਜਾਰੀ : ਸਿਹਤ ਮੰਤਰੀ

ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੁਚੱਜੀ ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ਪੰਜਾਬ ਵਾਸੀਆਂ ਨੂੰ ਮਿਆਰੀ ਤੇ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸੂਬੇ ਵਿਚ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ 26 ਦੇ ਪ੍ਰੋਫ਼ੈਸਰਾਂ ਵਲੋਂ ਅੱਜ ਦੂਸਰੇ ਦਿਨ ਵੀ ਧਰਨਾ

ਚੰਡੀਗੜ੍ਹ, 1 ਦਸੰਬਰ (ਪ੍ਰੋ. ਅਵਤਾਰ ਸਿੰਘ)- ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੀ ਸਥਾਨਕ ਇਕਾਈ ਵਲੋਂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਦਫ਼ਤਰਾਂ ਅੱਗੇ ਦੂਸਰੇ ਦਿਨ ਵੀ ਧਰਨਾ ਦਿੱਤਾ ਗਿਆ | ਇਹ ਧਰਨਾ ਪ੍ਰਬੰਧਕੀ ਕਮੇਟੀ ...

ਪੂਰੀ ਖ਼ਬਰ »

ਡੀ. ਸੀ. ਮੁਹਾਲੀ ਨੇ ਡੇਰਾਬੱਸੀ ਹਲਕੇ ਦਾ ਦੌਰਾ ਕਰਦਿਆਂ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਓਵਰਲੋਡ ਤੇ ਤੇਜ਼ ਰਫ਼ਤਾਰ ਦੌੜਦੇ ਟਿੱਪਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ ਡੀ. ਸੀ. ਮੁਹਾਲੀ ਨੇ ਮੁਬਾਰਕਪੁਰ ਦੌਰੇ ਦੌਰਾਨ ਸੜਕਾਂ 'ਤੇ ਦੌੜਦੇ ਬੇਲਗਾਮ ਟਿੱਪਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ | ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ...

ਪੂਰੀ ਖ਼ਬਰ »

ਘਰ 'ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ

ਐੱਸ. ਏ. ਐੱਸ. ਨਗਰ, 1 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਵਲੋਂ ਸੈਕਟਰ-71 ਵਿਚਲੇ ਇਕ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸ਼ਿਕਾਇਤਕਰਤਾ ਅਮਰਬੀਰ ਕੌਰ ਵਾਸੀ ਸੈਕਟਰ-71 ਨੇ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਮੰਤਰੀ ਦੀ ਪੋਸਟ 'ਤੇ ਕੀਤੇ ਕੁਮੈਂਟ ਨਾ ਹਟਾਉਣ 'ਤੇ ਪਰਿਵਾਰ ਦੀ ਘਰ ਅੰਦਰ ਵੜ੍ਹ ਕੇ ਕੀਤੀ ਕੁੱਟਮਾਰ

ਐੱਸ. ਏ. ਐੱਸ. ਨਗਰ, 1 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਸੈਦਪੁਰ ਵਿਖੇ ਕੁਝ ਵਿਅਕਤੀਆਂ ਵਲੋਂ ਇਕ ਘਰ ਵਿਚ ਜਬਰਦਸਤੀ ਵੜ੍ਹ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਮਾਮਲੇ 'ਚ 7 ਵਿਅਕਤੀਆਂ ਖ਼ਿਲਾਫ਼ ...

ਪੂਰੀ ਖ਼ਬਰ »

ਏਡਜ਼ ਨੂੰ ਰੋਕਣ 'ਚ ਔਕੜਾਂ ਪੈਦਾ ਕਰਦੀਆਂ ਅਸਮਾਨਤਾਵਾਂ ਨੂੰ ਖ਼ਤਮ ਕਰਨ ਦੀ ਲੋੜ: ਚੇਤਨ ਸਿੰਘ ਜੌੜਾਮਾਜਰਾ

ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)- ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ 'ਵਿਸ਼ਵ ਏਡਜ਼ ਦਿਵਸ' ਸੰਬੰਧੀ ਮੁਹਾਲੀ ਦੇ ਕਿਸਾਨ ਵਿਕਾਸ ਚੈਂਬਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਸਮਾਗਮ ਸਿਹਤ ਤੇ ਪਰਿਵਾਰ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਯੂਥ ਕਾਂਗਰਸ ਨੇ ਜਾਗਰੂਕਤਾ ਮੁਹਿੰਮ ਆਰੰਭੀ : ਰਵੀ ਵੜੈਚ

ਕੁਰਾਲੀ, 1 ਦਸੰਬਰ (ਬਿੱਲਾ ਅਕਾਲਗੜ੍ਹੀਆ)- ਯੂਥ ਕਾਂਗਰਸ ਵਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਲਦੀ ਹੀ 'ਹੰਝੂ ਪੰਜਾਬ ਦੇ' ਜਾਗਰੂਕਤਾ ਮੁਹਿੰਮ ਵਿੱਢੀ ਜਾ ਰਹੀ ਹੈ | ਇਸ ਮੁਹਿੰਮ ਦਾ ਅੱਜ ਸਥਾਨਕ ਸ਼ਹਿਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ ...

ਪੂਰੀ ਖ਼ਬਰ »

ਡਾ: ਗੁਰਬਚਨ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ

ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)- ਡਾ. ਗੁਰਬਚਨ ਸਿੰਘ ਨੇ ਮੁਹਾਲੀ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਡਾ. ਗੁਰਬਚਨ ਸਿੰਘ ਇਸ ਤੋਂ ਪਹਿਲਾਂ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ ਤੇ ਬਲਾਕ ਖੇਤੀਬਾੜੀ ਅਫ਼ਸਰ ...

ਪੂਰੀ ਖ਼ਬਰ »

ਤੋਫਾਂਪੁਰ ਦੇ ਗੁਰਦੁਆਰਾ ਸਾਹਿਬ 'ਚ ਸ਼ੱਕੀ ਵਿਅਕਤੀ ਦੇ ਦਾਖ਼ਲ ਹੋਣ ਦਾ ਮਸਲਾ ਸੁਲਝਿਆ

ਲਾਲੜੂ, 1 ਦਸੰਬਰ (ਰਾਜਬੀਰ ਸਿੰਘ)- ਨੇੜਲੇ ਪਿੰਡ ਤੋਫਾਂਪੁਰ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਵੜੇ ਇਕ ਸ਼ੱਕੀ ਵਿਅਕਤੀ ਨੂੰ ਪਿੰਡ ਦੀ ਸੰਗਤ ਵਲੋਂ ਕਾਬੂ ਕਰਨ ਉਪਰੰਤ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਗਿਆ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਘਟਨਾ ਦਾ ਪਤਾ ...

ਪੂਰੀ ਖ਼ਬਰ »

ਜੀ.ਐਮ.ਸੀ.ਐਚ. ਸਾਊਥ ਕੈਂਪਸ ਸੈਕਟਰ 48 'ਚ ਓ.ਪੀ.ਡੀ. ਸੇਵਾਵਾਂ ਦੀ ਸ਼ੁਰੂਆਤ

ਚੰਡੀਗੜ੍ਹ, 1 ਦਸੰਬਰ (ਮਨਜੋਤ ਸਿੰਘ ਜੋਤ)- ਜੀ.ਐਮ.ਸੀ.ਐਚ ਸਾਊਥ ਕੈਂਪਸ ਸੈਕਟਰ 48 ਵਿਚ ਨਵੇਂ ਮਰੀਜ਼ਾਂ ਅਤੇ ਫਾਲੋ-ਅਪ ਓ.ਪੀ.ਡੀ. ਸੇਵਾਵਾਂ ਦਾ ਉਦਘਾਟਨ ਸਕੱਤਰ ਸਿਹਤ ਕਮ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਯਸ਼ਪਾਲ ਗਰਗ ਵਲ਼ੋਂ ਕੀਤਾ ਗਿਆ | ਇਨ੍ਹਾਂ ਓ.ਪੀ.ਡੀ. ਸੇਵਾਵਾਂ ਦੇ ...

ਪੂਰੀ ਖ਼ਬਰ »

ਰਾਜ ਦੇ 5500 ਐਲੀਮੈਂਟਰੀ, 2200 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਬਾਲਾ ਵਰਕ ਲਈ ਤਿੰਨ ਕਰੋੜ ਪਚਾਸੀ ਲੱਖ ਦੀ ਰਾਸ਼ੀ ਜਾਰੀ : ਬੈਂਸ

ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਅਕ ਪ੍ਰਣਾਲੀ ਨੂੰ ਹੋਰ ਚੁਸਤ ਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਪੰਜਾਬ ਸਰਕਾਰ ਵਲੋਂ ਕੀਤੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਿਲਿਟਸ ਸਾਲ ਦੀ ਸ਼ੁਰੂਆਤ ਮੌਕੇ ਪੰਜਾਬ ਰਾਜ ਭਵਨ ਵਿਖੇ ਸਮਾਰੋਹ

ਚੰਡੀਗੜ੍ਹ, 1 ਦਸੰਬਰ (ਮਨਜੋਤ ਸਿੰਘ ਜੋਤ)- ਦੇਸ਼ ਭਰ ਵਿਚ ਮਿਲੇਟਸ (ਕੋਦਰਾ, ਕੰਗਨੀ, ਕੁਟਕੀ, ਬਾਜਰਾ, ਰਾਗੀ, ਹਰੀ ਕੰਗਣੀ, ਜਵਾਰ) ਨੂੰ ਆਪਣੀ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤੇ ਰਾਜ ਭਵਨ ਵਿਚ ਹੋਣ ਵਾਲੇ ਪ੍ਰੋਗਰਾਮਾਂ 'ਚ ਵੀ ਮਿਲੇਟਸ ਦੀ ਵਰਤੋਂ ਕਰਨੀ ...

ਪੂਰੀ ਖ਼ਬਰ »

12 ਬੋਤਲਾਂ ਸ਼ਰਾਬ ਸਮੇਤ ਵਿਅਕਤੀ ਕਾਬੂ

ਚੰਡੀਗੜ੍ਹ, 1 ਦਸੰਬਰ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਪੁਲਿਸ ਨੇ ਸੁਭਾਸ਼ ਕੇ.ਸੀ ਵਾਸੀ ਪਿੰਡ-ਬਹਿਲਾਣਾ ਚੰਡੀਗੜ੍ਹ ਨੂੰ ਬਹਿਲਾਣਾ ਮੋੜ ਨੇੜੇ ਰੋਕ ਕੇ ਤਲਾਸ਼ੀ ਲੈਣ ਉਪਰੰਤ ਉਕਤ ਵਿਅਕਤੀ ਦੇ ਕੋਲੋਂ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ | ਇਸ ਸੰਬੰਧ ਵਿਚ ...

ਪੂਰੀ ਖ਼ਬਰ »

ਵਿਧਾਇਕਾਂ ਦੇ ਭੱਤੇ 'ਚ ਵਾਧਾ, ਆਯੂਸ਼ ਡਾਕਟਰਾਂ ਦੇ ਅਹੁਦਿਆਂ 'ਤੇ ਕੀਤੀ ਜਾਵੇਗੀ ਭਰਤੀ

ਚੰਡੀਗੜ੍ਹ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਕੈਬਨਿਟ ਦੀ ਮੀਟਿੰਗ ਵਿਚ ਹਰਿਆਣਾ ਵਿਧਾਨ ਸਭਾ (ਮੈਂਬਰਾਂ ਦੀ ਤਨਖਾਹ, ਭੱਤੇ ਤੇ ਪੈਨਸ਼ਨ) ਐਕਟ, 1975 ਦੀ ਧਾਰਾ 3ਸੀ ਵਿਚ ਸੋਧ ਕਰਨ ਦੇ ਪ੍ਰਸਤਾਵ ਨੂੰ ...

ਪੂਰੀ ਖ਼ਬਰ »

ਸੁਰੱਖਿਆ ਵਧਾਉਣ ਦੀ ਮੰਗ ਨੂੰ ਲੈ ਕੇ ਪਰਮਿੰਦਰ ਸਿੰਘ ਪਿੰਕੀ ਵਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ

ਚੰਡੀਗੜ੍ਹ, 1 ਦਸੰਬਰ (ਤਰੁਣ ਭਜਨੀ) : ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਪਣੀ ਸੁਰੱਖਿਆ ਕਟੌਤੀ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਸੁਰੱਖਿਆ ਦੇ ਪ੍ਰਬੰਧ ਨਾਕਾਫ਼ੀ ਦੱਸਦੇ ਹੋਏ ਇਕ ...

ਪੂਰੀ ਖ਼ਬਰ »

ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਇਕਬਾਲ ਸਿੰਘ ਲਾਲਪੁਰਾ ਦੇ ਬਿਆਨਾਂ ਦੀ ਨਿੰਦਾ

ਚੰਡੀਗੜ੍ਹ, 1 ਦਸੰਬਰ (ਐਨ.ਐਸ ਪਰਵਾਨਾ)- ਪੰਜਾਬ ਵਿਧਾਨ ਸਭਾ ਵਿਚ ਤਿੰਨ ਮੈਂਬਰੀ ਅਕਾਲੀ ਗਰੁੱਪ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਨੇ ਮੰਗ ਕੀਤੀ ਹੈ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਿਰੁੱਧ ਊਲ-ਜਲੂਲ ਬਿਆਨਬਾਜ਼ੀ ਕਰਨ ਨੂੰ ਲੈ ...

ਪੂਰੀ ਖ਼ਬਰ »

ਅਦਾਲਤ ਨੇ ਮੁਲਜ਼ਮ ਨੂੰ ਭਗੌੜਾ ਐਲਾਨਿਆ

ਚੰਡੀਗੜ੍ਹ, 1 ਦਸੰਬਰ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਲੋਂ ਆਦਰਸ਼ ਨਗਰ ਡੇਰਾਬਸੀ ਜ਼ਿਲ੍ਹਾ ਮੋਹਾਲੀ ਦੇ ਰਹਿਣ ਵਾਲੇ ਹਰਨੇਕ ਸਿੰਘ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ | ਉਕਤ ਮੁਲਜ਼ਮ ਖਿਲਾਫ਼ ਪੁਲਿਸ ਸਟੇਸ਼ਨ ਸੈਕਟਰ-36 ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਕੱਲ੍ਹ ਮਲੋਟ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ

ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਅੰਤਰਰਾਸ਼ਟਰੀ ਦਿਵਿਆਂਗ ਦਿਵਸ 3 ਦਸੰਬਰ ਨੂੰ ਮਲੋਟ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ | ਸਮਾਗਮ ਵਿਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ...

ਪੂਰੀ ਖ਼ਬਰ »

ਮਿਆਦ ਪੁੱਗਾ ਚੁੱਕੇ ਅਸਲ੍ਹਾ ਲਾਇਸੰਸ ਧਾਰਕਾਂ ਨੂੰ ਇਕ ਹਫ਼ਤੇ ਅੰਦਰ ਲਾਇਸੰਸ ਰੀਨਿਊ ਕਰਾਉਣ ਦੀ ਹਦਾਇਤ

ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)- ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਅਮਿਤ ਤਲਵਾੜ ਵਲੋਂ ਮਿਆਦ ਪੁੱਗ ਚੁੱਕੇ ਅਸਲ੍ਹਾ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਅਸਲ੍ਹਾ ਲਾਇਸੰਸ ਰੀਨਿਊ ਕਰਾਉਣ ਲਈ ਅਪਲਾਈ ਕਰਨ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਲਗਾਇਆ ਜਾਵੇਗਾ 'ਕਿਤਾਬਾਂ ਦਾ ਲੰਗਰ'

ਐੱਸ. ਏ. ਐੱਸ. ਨਗਰ, 1 ਦਸੰਬਰ (ਰਾਣਾ)- ਜਸਵੰਤ ਸਿੰਘ ਪੂਨੀਆ ਵਾਸੀ ਪਿੰਡ ਮਾਣਕ ਮਾਜਰਾ ਅਤੇ ਜਸਪਾਲ ਸਿੰਘ ਗਿੱਲ ਵਾਸੀ ਪਿੰਡ ਲਾਂਡਰਾਂ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 'ਕਿਤਾਬਾਂ ਦਾ ਲੰਗਰ' ਲਗਾਉਣ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਦੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਖਰੜ, 1 ਦਸੰਬਰ (ਮਾਨ)- ਤਹਿਸੀਲ ਖਰੜ ਤਹਿਤ ਪੈਂਦੀ ਔਜਲਾ ਕਾਲੋਨੀ ਦੇ ਇਕ ਬੱਚੇ ਮਨਬੀਰ ਸਿੰਘ ਨੂੰ ਵਰਗਲਾ ਕੇ ਆਪਣੇ ਨਾਲ ਲਿਜਾਣ ਸੰਬੰਧੀ ਸਿਟੀ ਪੁਲਿਸ ਖਰੜ ਵਲੋਂ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਬੱਚੇ ਦੇ ਪਿਤਾ ਸਿਮਰਨਜੀਤ ਸਿੰਘ ਉਰਫ਼ ਬੰਟੀ ...

ਪੂਰੀ ਖ਼ਬਰ »

ਜੰਗਲਾਤ ਖੇਤਰ 'ਚ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਡੇਰਾਬੱਸੀ, 1 ਦਸੰਬਰ (ਰਣਬੀਰ ਸਿੰਘ ਪੜ੍ਹੀ)- ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਡੇਰਾਬੱਸੀ ਨੇੜੇ ਛੱਤਬੀੜ ਦੇ ਜੰਗਲੀ ਖੇਤਰ 'ਚ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਨੂੰ ਰੁਕਵਾਇਆ | ਨਾਜਾਇਜ਼ ਮਾਈਨਿੰਗ ਕਰਨ ਆਏ ਮੁਲਜ਼ਮ ਰੇਤ ਨਾਲ ਭਰੀ ...

ਪੂਰੀ ਖ਼ਬਰ »

7 ਦਸੰਬਰ ਨੂੰ ਮਟਕਾ ਚੌਕ 'ਚ ਰੋਸ ਪ੍ਰਦਰਸ਼ਨ ਨੂੰ ਲੈ ਕੇ ਮੀਟਿੰਗ

ਚੰਡੀਗੜ੍ਹ, 1 ਦਸੰਬਰ (ਨਵਿੰਦਰ ਸਿੰਘ ਬੜਿੰਗ)- 7 ਦਸੰਬਰ ਨੂੰ ਯੂ.ਟੀ. ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਮੂਹ ਵਰਕਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ ਵਜੋਂ ਮਟਕਾ ਚੌਕ 'ਚ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਲੁਧਿਆਣਾ, ਗੋਬਿੰਦਗੜ੍ਹ ਤੇ ਸੰਗਰੂਰ ਦੇ ਵਿਕਾਸ ਕਾਰਜਾਂ 'ਤੇ 8.97 ਕਰੋੜ ਰੁਪਏ ਖ਼ਰਚਣ ਦਾ ਫ਼ੈਸਲਾ : ਡਾ: ਇੰਦਰਬੀਰ ਸਿੰਘ ਨਿੱਜਰ

ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ | ਇਸ ਦਿਸ਼ਾ ਵਿਚ ਕੰਮ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ...

ਪੂਰੀ ਖ਼ਬਰ »

ਹਰਜੋਤ ਸਿੰਘ ਬੈਂਸ ਵਲੋਂ ਜਾਤ ਤੇ ਬਰਾਦਰੀ ਅਧਾਰਿਤ ਨਾਵਾਂ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਾਂਅ ਬਦਲਣ ਦੇ ਹੁਕਮ

ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿਚ ਸਥਿਤ ਅਜਿਹੇ ਸਾਰੇ ਸਰਕਾਰੀ ਸਕੂਲਾਂ ਦੇ ਨਾਂਅ ਬਦਲਣ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਦੇ ਨਾਂਅ ਜਾਤ ਤੇ ਬਰਾਦਰੀ ਅਧਾਰਿਤ ਰੱਖੇ ਗਏ ਸਨ | ਸ. ਹਰਜੋਤ ਸਿੰਘ ...

ਪੂਰੀ ਖ਼ਬਰ »

ਪੰਜਾਬ ਕਲਾ ਭਵਨ 'ਚ ਗੁਰਸ਼ਰਨ ਸਿੰਘ ਯਾਦਗਾਰੀ 5 ਰੋਜ਼ਾ ਨਾਟ ਉਤਸਵ ਕੱਲ੍ਹ ਤੋਂ

ਚੰਡੀਗੜ੍ਹ, 1 ਦਸੰਬਰ (ਅਜਾਇਬ ਸਿੰਘ ਔਜਲਾ)- ਸੁਚੇਤਕ ਰੰਗਮੰਚ ਹਰ ਵਰ੍ਹੇ ਦੀ ਤਰ੍ਹਾਂ 5 ਰੋਜ਼ਾ ਗੁਰਸ਼ਰਨ ਸਿੰਘ ਨਾਟ ਉਤਸਵ ਕਰਨ ਜਾ ਰਿਹਾ ਹੈ ਤੇ ਇਹ ਸਾਲਾਨਾ ਨਾਟ ਉਤਸਵ ਪੰਜਾਬ ਕਲਾ ਭਵਨ ਸੈਕਟਰ 16 ਵਿਖੇ 3 ਤੋਂ 7 ਦਸੰਬਰ ਤੱਕ ਹੋਵੇਗਾ | ਇਹ ਗੱਲ ਅੱਜ ਪੰਜਾਬ ਭਵਨ ਵਿਖੇ ਇਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX