ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਲੰਬੇ ਸਮੇਂ ਤੋਂ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੋ੍ਰਮਣੀ ਗੁਰਦੁਆਰਾ ਕਮੇਟੀ ਵਲੋਂ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਗੁਰਦੁਆਰਾ ਬਾਬਾ ਗਾਂਧਾ ਸਿੰਘ ਨਾਲ ਸੰਬੰਧਿਤ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕÏਰ ਜੀ ਬਰਨਾਲਾ ਵਿਖੇ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਸ਼ੋ੍ਰਮਣੀ ਕਮੇਟੀ ਦੇ ਮੀਤ ਸਕੱਤਰ ਕੁਲਦੀਪ ਸਿੰਘ ਰੋਡੇ ਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਦੀ ਅਗਵਾਈ ਵਿਚ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ ਹੋਈ | ਦਸਤਖ਼ਤੀ ਮੁਹਿੰਮ 'ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ, ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਤੇ ਵੱਡੀ ਗਿਣਤੀ ਵਿਚ ਨÏਜਵਾਨਾਂ ਤੇ ਬੀਬੀਆਂ ਨੇ ਆਪਣੇ ਫ਼ਰਜ਼ ਨੂੰ ਪਹਿਚਾਣਦੇ ਹੋਏ ਸ਼ਮੂਲੀਅਤ ਕੀਤੀ | ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੱਜ 800 ਦੇ ਲਗਪਗ ਸੰਗਤਾਂ ਦੇ ਦਸਤਖ਼ਤ ਕੀਤੇ ਹਨ | ਇਸ ਤੋਂ ਬਾਅਦ ਸਮੁੱਚੇ ਇਲਾਕੇ 'ਚ ਸਕੂਲਾਂ/ਕਾਲਜਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੋਂ ਇਲਾਵਾ ਵਸੋਂ ਵਾਲੇ ਖੇਤਰਾਂ 'ਚ ਕੈਂਪ ਲਾ ਕੇ ਦਸਤਖ਼ਤ ਕਰਵਾਏ ਜਾਣਗੇ | ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਸਾਰੇ ਹੀ ਪਿੰਡਾਂ 'ਚ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਦਸਤਖ਼ਤੀ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ | ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਰਾਹੀ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਤੇਜਿੰਦਰ ਸਿੰਘ ਸੋਨੀ ਜਾਗਲ, ਸੰਜੀਵ ਸ਼ੋਰੀ, ਜਥੇਦਾਰ ਜਰਨੈਲ ਸਿੰਘ ਭੋਤਨਾ, ਬੇਅੰਤ ਸਿੰਘ ਬਾਠ, ਨਾਮ ਸਿਮਰਨ ਸੇਵਾ ਸੁਸਾਇਟੀ ਵਲੋ ਕੁਲਵੰਤ ਸਿੰਘ ਰਾਜੀ, ਜਗਜੀਤ ਸਿੰਘ, ਮੱਖਣ ਸਿੰਘ ਮਹਿਰਮੀਆ, ਕੌਰ ਸਿੰਘ, ਬਾਬਾ ਦਾਰਾ ਸਿੰਘ, ਬਾਬਾ ਧੀਰਜ ਸਿੰਘ, ਮੈਨੇਜਰ ਗੁਲਜ਼ਾਰ ਸਿੰਘ, ਮੈਨੇਜਰ ਬਲਦੇਵ ਸਿੰਘ, ਮੈਨੇਜਰ ਹਰਜੀਤ ਸਿੰਘ, ਮੈਨੇਜਰ ਅਮਰੀਕ ਸਿੰਘ, ਮੈਨੇਜਰ ਕੁਲਵਿੰਦਰ ਸਿੰਘ, ਚੀਫ਼ ਮੈਨੇਜਰ ਅਵਤਾਰ ਸਿੰਘ, ਮੈਨੇਜਰ ਜੀਤ ਸਿੰਘ, ਮੈਨੇਜਰ ਕੁਲਦੀਪ ਸਿੰਘ, ਸੁਖਪਾਲ ਸਿੰਘ ਰੁਪਾਣਾ, ਇੰਚਾਰਜ ਪਰਮਜੀਤ ਸਿੰਘ, ਗੁਰਤੇਜ ਸਿੰਘ ਖੁੱਡੀ, ਨਿਹਾਲ ਸਿੰਘ ਉਪਲੀ, ਗੁਰਬਚਨ ਸਿੰਘ ਬਿੱਲੂ, ਗੁਰਜੰਟ ਸਿੰਘ ਸੋਨਾ, ਬੇਅੰਤ ਸਿੰਘ ਧਾਲੀਵਾਲ, ਮਨਦੀਪ ਕੌਰ, ਬਿੱਟੂ ਸਿੰਘ ਆਦਿ ਹਾਜ਼ਰ ਸਨ |
ਤਪਾ ਮੰਡੀ, 1 ਦਸੰਬਰ (ਪ੍ਰਵੀਨ ਗਰਗ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸਟੇਟ ਸਕੱਤਰ ਸ਼ੇਰ ਸਿੰਘ ਫਰਵਾਹੀ ਤੇ ਪ੍ਰਧਾਨ ਪ੍ਰੇਮ ਸਿੰਘ ਜ਼ਿਲ੍ਹਾ ਆਗੂ ਦੀ ਅਗਵਾਈ ਹੇਠ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ...
ਮਹਿਲ ਕਲਾਂ, 1 ਦਸੰਬਰ (ਅਵਤਾਰ ਸਿੰਘ ਅਣਖੀ)-ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਮਹਿਲ ਖ਼ੁਰਦ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸੰਗਰੂਰ ਵਿਖੇ ਆਪਣੇ ਹੱਕ ਮੰਗ ਰਹੇ ਮਜ਼ਦੂਰਾਂ 'ਤੇ ਪੰਜਾਬ ਪੁਲਿਸ ਵਲੋਂ ਲਾਠੀਚਾਰਜ ਕੀਤੇ ਜਾਣ 'ਤੇ ਪੰਜਾਬ ਸਰਕਾਰ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਡਾ. ਜਗਦੀਸ਼ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਵਜੋਂ ਆਪਣਾ ਅਹੁਦਾ ਸੰਭਾਲਿਆ ਹੈ | ਇਸ ਤੋਂ ਪਹਿਲਾਂ ਡਾ. ਜਗਦੀਸ਼ ਸਿੰਘ ਇਨਸੈਕਟੀਸਾਈਡ ਟੈਸਟਿੰਗ ਲੈਬ ਬਠਿੰਡਾ 'ਚ ਸੀਨੀਅਰ ਐਨਾਲਿਸਟ ਦੀ ਅਸਾਮੀ 'ਤੇ ਤਾਇਨਾਤ ਸਨ ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਪੱਖੋਂ ਕੈਂਚੀਆਂ ਤੋਂ ਸ਼ਹਿਣਾ ਸੜਕ ਦੀ ਮਾੜੀ ਹਾਲਤ ਕਾਰਨ ਤੇ ਨਵੀਂ ਬਣਾਈ ਜਾ ਰਹੀ ਸੜਕ ਦੀ ਧੀਮੀ ਗਤੀ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ | ਬੀਤੀ ਰਾਤ ਪੱਖੋਂ ਕੈਂਚੀਆਂ ਨੇੜੇ ਜੀਰੀ ਦਾ ਭਰਿਆ ਟਰੱਕ ਸੜਕ ਦਾ ਇਕ ਪਾਸਾ ਨੀਵਾਂ ਹੋਣ ...
ਧਨੌਲਾ, 1 ਦਸੰਬਰ (ਚੰਗਾਲ)-ਪਸ਼ੂ ਮੇਲਾ ਗਰਾਊਾਡ ਧਨੌਲਾ ਵਿਖੇ ਪਸ਼ੂ ਮੇਲਾ ਸ਼ੁਰੂ ਹੋ ਗਿਆ ਹੈ | ਪਸ਼ੂ ਮੇਲੇ 'ਚ ਭਾਰਤ ਦੇ 5 ਰਾਜਾਂ ਦੇ ਪਸ਼ੂ ਪਾਲਕ ਆਪਣੇ ਵਧੀਆ ਨਸ਼ਲ ਦੇ ਪਸ਼ੂਆਂ ਦੀ ਨੁਮਾਇਸ਼ ਕਰਨ ਲਈ ਹਿੱਸਾ ਲੈਣਗੇ | ਇਸ ਲਈ ਮੇਲਾ ਗਰਾਊਾਡ ਦੀਆਂ ਸਾਰੀਆਂ ਤਿਆਰੀਆਂ ...
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਬੀਤੀ ਕੱਲ੍ਹ ਬਾਜਾਖਾਨਾ ਰੋਡ 'ਤੇ ਸਥਿਤ ਡਰੇਨ 'ਚੋਂ ਤੈਰਦੀ ਹੋਈ ਇਕ ਵਿਅਕਤੀ ਲਾਸ਼ ਮਿਲਣ 'ਤੇ ਥਾਣਾ ਸਿਟੀ-1 ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਫਿਰ ਪਰਿਵਾਰ ਦੇ ਰੋਹ ਅੱਗੇ ਝੁਕਦਿਆਂ ਇਸ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਨਵਨਿਯੁਕਤ ਮੰਡਲ ਰੇਲ ਪ੍ਰਬੰਧਕ (ਉੱਤਰ ਰੇਲਵੇ) ਅੰਬਾਲਾ ਮਨਦੀਪ ਸਿੰਘ ਭਾਟੀਆ ਵਲੋਂ ਅਬੋਹਰ, ਬਠਿੰਡਾ, ਬਰਨਾਲਾ, ਧੂਰੀ ਰੇਲਵੇ ਸਟੇਸ਼ਨਾਂ ਦਾ ਦੌਰਾ ਕੀਤਾ ਗਿਆ | ਬਰਨਾਲਾ ਪਹੁੰਚਣ 'ਤੇ ਉਨ੍ਹਾਂ ਦਾ ਸਟੇਸ਼ਨ ਸੁਪਰਡੰਟ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਆਰ. ਬੀ. ਆਰ. ਸੈਕਸ਼ਨ ਦੇ ਦੋਹਰੀਕਰਨ ਦੇ ਕੰਮ ਨੂੰ ਰਫ਼ਤਾਰ ਦੇਣ ਲਈ ਬਰਨਾਲਾ ਰੇਲਵੇ ਸਟੇਸ਼ਨ ਦੀ ਪਲੇਟੀ ਨੂੰ ਅਸਥਾਈ ਤੌਰ 'ਤੇ ਪਿੰਡ ਸੇਖਾ 'ਚ ਸ਼ਿਫ਼ਟ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਆਰ. ਵੀ. ਐਨ. ਐਲ. ਦੇ ਅਧਿਕਾਰੀ ...
ਧਨੌਲਾ, 1 ਦਸੰਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਬੀਤੀ ਰਾਤ ਪਿੰਡ ਕੋਟਦੁੱਨਾ ਦੇ ਬੱਸ ਅੱਡੇ ਦੇ ਨਜ਼ਦੀਕ ਹੋਏ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪੰਧੇਰ ਤੇ ਜਸਪ੍ਰੀਤ ਸਿੰਘ ਪੁੱਤਰ ...
ਟੱਲੇਵਾਲ, 1 ਦਸੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਰਮ ਸਿੰਘ ਹੈਲਥ ਸੁਪਰਵਾਈਜ਼ਰ ਪ੍ਰਾਇਮਰੀ ਹੈਲਥ ਸੈਂਟਰ ਗਹਿਲ (ਬਰਨਾਲਾ) ਨੇ ਵਿਸ਼ਵ ਏਡਜ਼ ਦਿਵਸ ਦੀ ਮਹੱਤਤਾ ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਪਿੰਡ ਦੁੱਲਮਸਰ ਵਿਖੇ ਪੰਚਾਇਤ ਵਲੋਂ ਬਣਾਏ ਪਾਰਕ ਦਾ ਉਦਘਾਟਨ ਕਰਨਗੇ | ਇਹ ਜਾਣਕਾਰੀ ਦਿੰਦਿਆਂ ਸਰਪੰਚ ਰਾਮ ਸਿੰਘ ਮਾਨ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਤੀਆਂ ਗਰਾਂਟਾਂ ਨਾਲ ਪਿੰਡ ਦੇ ਕਾਫ਼ੀ ...
ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਵੀ ਲਾਗੂ ਕਰਨ ਜਾ ਰਹੀ ਹੈ | ਜਿਸ ਦੇ ਪਹਿਲੇ ਕਦਮ ਵਜੋਂ ਪੀ. ਐੱਮ. ਸ੍ਰੀ ਸਕੂਲ ਸਕੀਮ ਤਹਿਤ ਦੇਸ਼ 'ਚ 14500 ਸਕੂਲਾਂ ਦੀ ਚੋਣ ਕੀਤੀ ਜਾ ਰਹੀ ਹੈ, ...
ਬਰਨਾਲਾ, 1 ਦਸੰਬਰ (ਨਰਿੰਦਰ ਅਰੋੜਾ)-ਸਿਵਲ ਹਸਪਤਾਲ ਬਰਨਾਲਾ ਵਿਖੇ ਡਾ. ਮਨੋਹਰ ਲਾਲ ਨੇ ਸਹਾਇਕ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ | ਅਹੁਦਾ ਸੰਭਾਲਣ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਆਮ ਲੋਕਾਂ ਦਾ ਹੱਕ ਹਨ ਤੇ ਉਨ੍ਹਾਂ ਦੇ ਹੱਕਾਂ ਦੀ ...
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਪੁਲਿਸ ਮੁਲਾਜ਼ਮ ਦੀ ਡਿਊਟੀ 'ਚ ਵਿਘਨ ਪਾਉਣ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਹੌਲਦਾਰ ਰਾਜੀਵ ਕੁਮਾਰ ਨੇ ਦੱਸਿਆ ਕਿ ਮੱੁਦਈ ਸੀਨੀਅਰ ਸਿਪਾਹੀ ਗਗਨਦੀਪ ...
ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਅਥਲੈਟਿਕਸ ਮੁਕਾਬਲਿਆਂ 'ਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ...
ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਅੰਤਰ ਕਾਲਜ ਖੇਡ ਮੁਕਾਬਲਿਆਂ 'ਚ ਐਸ. ਐਸ. ਡੀ. ਕਾਲਜ ਬਰਨਾਲਾ ਦੇ ਵਿਦਿਆਰਥੀ ਗੁਰਦੀਪ ਸਿੰਘ ਨੇ ਤੀਹਰੀ ਛਾਲ 'ਚ ਤੀਜਾ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ...
ਟੱਲੇਵਾਲ, 1 ਦਸੰਬਰ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਵਲੋਂ ਭਵਿੱਖ ਦੇ ਸੰਘਰਸ਼ਾਂ ਦੇ ਮੱਦੇਨਜ਼ਰ ਪਿੰਡ ਚੀਮਾ ਵਿਖੇ ਵਾਸ ਇਕੱਤਰ ਕੀਤੀ ਗਈ | ਇਸ ਮੌਕੇ ਬਲਾਕ ਆਗੂ ਸੰਦੀਪ ਸਿੰਘ ਲੱਡੂ ਤੇ ਦਰਸ਼ਨ ਸਿੰਘ ਚੀਮਾ ਨੇ ਦੱਸਿਆ ਕਿ ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦੇ ਹੁਕਮਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤਪਾਲ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਸ਼ਹਿਣਾ ਦੇ ਕਰਮਚਾਰੀਆਂ ਨੇ ਏਡਜ਼ ਦਿਵਸ ਮਨਾਇਆ | ਸਿਹਤ ਕਰਮਚਾਰੀ ...
ਟੱਲੇਵਾਲ, 1 ਦਸੰਬਰ (ਸੋਨੀ ਚੀਮਾ)-ਪਿੰਡ ਨਰੈਣਗੜ੍ਹ ਸੋਹੀਆਂ, ਦੀਵਾਨਾ, ਗਹਿਲ ਤੇ ਛੀਨੀਵਾਲ ਖ਼ੁਰਦ ਉਕਤ ਚਾਰੇ ਪਿੰਡਾਂ ਦੇ ਵਿਚਕਾਰ ਪੈਂਦੇ ਧਾਰਮਿਕ ਸਥਾਨ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਚੰਦੂਆਣਾ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ...
ਮਹਿਲ ਕਲਾਂ, 1 ਦਸੰਬਰ (ਅਵਤਾਰ ਸਿੰਘ ਅਣਖੀ)-ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਰੜ ਵਿਖੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਦੇ ਮਨੋਰਥ ਨੂੰ ਮੁੱਖ ਰੱਖਦਿਆਂ ਅਥਲੈਟਿਕ ਮੀਟ ਦਾ ਆਯੋਜਨ ਕਰਵਾਇਆ ਗਿਆ | ਅਥਲੈਟਿਕ ਮੀਟ ਦਾ ਅਰੰਭ ਮਾਰਚ ਪਾਸਟ ਕਰ ...
ਬਰਨਾਲਾ, 1 ਦਸੰਬਰ (ਨਰਿੰਦਰ ਅਰੋੜਾ)-ਸਿਵਲ ਹਸਪਤਾਲ ਬਰਨਾਲਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਏਡਜ਼ ਬਿਮਾਰੀ ਐਚ. ਆਈ. ਵੀ. ਵਾਇਰਸ ਰਾਹੀਂ ਫੈਲਦੀ ਹੈ | ਇਹ ਸਰੀਰ 'ਚ ਬਿਮਾਰੀਆਂ ਵਿਰੁੱਧ ਲੜਨ ਦੀ ...
ਧਨੌਲਾ, 1 ਦਸੰਬਰ (ਚੰਗਾਲ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਬਰਨਾਲਾ ਦੇ ਮੁਖੀ ਵਿਭਾਗ ਸਿਵਲ ਇੰਜੀਨੀਅਰਿੰਗ ਨੂੰ ਸੇਵਾ ਮੁਕਤੀ ਮੌਕੇ ਪਿ੍ੰਸੀਪਲ ਯਾਦਵਿੰਦਰ ਸਿੰਘ ਤੇ ਸਮੁੱਚੇ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਪਿ੍ੰਸੀਪਲ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਅਨਾਜ ਮੰਡੀ ਵਿਖੇ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਗਰੀਬ ਪਰਿਵਾਰਾਂ ਦੇ ਵੱਖ-ਵੱਖ ਸਕੂਲਾਂ 'ਚ ਪੜ੍ਹਾਈ ਕਰ ਰਹੇ ਲੋੜਵੰਦ ਵਿਦਿਆਰਥੀਆਂ ਨੂੰ ਪੰਜਾਬੀ ਲੋਕਧਾਰਾ ਗਰੁੱਪ ਵਲੋਂ ਭੈਣ ਰਣਜੀਤ ਕੌਰ ਯੂ. ਐਸ. ਏ. ਦੇ ...
ਤਪਾ ਮੰਡੀ, 1 ਦਸੰਬਰ (ਪ੍ਰਵੀਨ ਗਰਗ)-ਸਵਾਮੀ ਰਾਮ ਤੀਰਥ ਜੀ ਮਹਾਰਾਜ (ਜਲਾਲ ਵਾਲਿਆਂ) ਦੀ ਦੇਖ-ਰੇਖ ਹੇਠ ਰਾਮ ਕਥਾ ਪ੍ਰਬੰਧਕ ਕਮੇਟੀ ਵਲੋਂ ਸਮੁੱਚੇ ਨਗਰ ਦੇ ਸਹਿਯੋਗ ਨਾਲ ਮਰਿਆਦਾ ਪ੍ਰਸ਼ੋਤਮ ਪ੍ਰਭੂ ਸ੍ਰੀ ਰਾਮ ਚੰਦਰ ਦੇ ਨਾਂਅ ਦਾ ਸਿਮਰਨ ਕਰਦਿਆਂ ਪ੍ਰਭਾਤ ਫੇਰੀ ਕੱਢੀ ...
ਰੂੜੇਕੇ ਕਲਾਂ, 1 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ਕੌਰ ਬਬਲੀ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਦਿਵਿਆਂਗਜਨਾਂ ਦੀ ਭਲਾਈ ਦੇ ਖੇਤਰ 'ਚ ਵਧੀਆ ਸੇਵਾਵਾਂ ਬਦਲੇ ਜ਼ਿਲ੍ਹਾ ਬਰਨਾਲਾ ਦੇ ਹਿੱਸੇ ਦੋ ਰਾਜ ਪੱਧਰੀ ਪੁਰਸਕਾਰ ਆਏ ਹਨ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਲਈ ਮਾਣ ...
ਲਹਿਰਾਗਾਗਾ, 1 ਦਸੰਬਰ (ਪ੍ਰਵੀਨ ਖੋਖਰ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਆਗੂਆਂ ਬਲਬੀਰ ਚੰਦ ਲੌਂਗੋਵਾਲ, ਦਾਤਾ ਸਿੰਘ ਅਨਮੋਲ ਤੇ ਹਰਭਗਵਾਨ ਗੁਰਨੇ ਨੇ ਕੇਂਦਰ ਸਰਕਾਰ ਦੇ ਘੱਟ ਗਿਣਤੀ ਮੰਤਰਾਲੇ ਵਲੋਂ ਇਸੇ ਸਾਲ 2022-23 ਤੋਂ ਵਜ਼ੀਫ਼ੇ ਨੂੰ ਸਿਰਫ਼ ...
ਅਹਿਮਦਗੜ੍ਹ, 1 ਦਸੰਬਰ (ਰਣਧੀਰ ਸਿੰਘ ਮਹੋਲੀ, ਸੁਖਸਾਗਰ ਸਿੰਘ ਸੋਢੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਨਵੇਂ ਗਠਨ ਕੀਤੇ ਗਏ ਢਾਂਚੇ ਵਿਚ ਸੀਨੀਅਰ ਟਕਸਾਲੀ ਆਗੂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ ਕੋਰ ਕਮੇਟੀ ਦਾ ...
ਮਾਲੇਰਕਟਲਾ, 1 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਟ੍ਰੈਫ਼ਿਕ ਨਿਯਮਾਂ ਨੂੰ ਟਿੱਚ ਜਾਣਦੇ ਬੁਲਟ ਮੋਟਰਸਾਈਕਲਾਂ ਦੇ ਉੱਚੀ ਆਵਾਜ਼ ਵਿਚ ਪਟਾਕੇ ਵਜਾਉਣ ਵਾਲੇ ਵਾਹਨ ਚਾਲਕ ਮਲੇਰਕੋਟਲਾ ਟ੍ਰੈਫ਼ਿਕ ਪੁਲਿਸ ਦੇ ਆਏ ਅੜਿੱਕੇ | ਟ੍ਰੈਫ਼ਿਕ ਪੁਲਿਸ ਮਲੇਰਕੋਟਲਾ ਦੇ ਜ਼ਿਲ੍ਹਾ ...
ਕੌਹਰੀਆਂ, 1 ਦਸੰਬਰ (ਮਾਲਵਿੰਦਰ ਸਿੰਘ ਸਿੱਧੂ)-ਦਿੜ੍ਹਬਾ ਤਹਿਸੀਲ ਵਿਚ ਆਪਣੇ ਦਫ਼ਤਰੀ ਕੰਮਕਾਰ ਕਰਵਾਉਣ ਲਈ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਸੀ ਕਿਉਂਕਿ ਸਾਰੇ ਹੀ ਦਫ਼ਤਰ ਆਪਸ ਵਿਚ ਕਿੱਲੋਮੀਟਰਾਂ ਦੇ ਫ਼ਰਕ ਨਾਲ ਸਨ ਪਰ ਹੁਣ ਹਰਪਾਲ ਸਿੰਘ ਚੀਮਾ ਖਜਾਨਾ ...
ਕੁੱਪ ਕਲਾਂ, 1 ਦਸੰਬਰ (ਮਨਜਿੰਦਰ ਸਿੰਘ ਸਰÏਦ)-ਸਿੱਖ ਇਤਿਹਾਸ ਅੰਦਰ ਖੂਨ ਡੋਲਵੀਂ ਦਾਸਤਾਨ ਦੀ ਜਾਮਨ ਮੰਨੀ ਜਾਂਦੀ ਵੱਡਾ ਘੱਲੂਘਾਰਾ ਕੁੱਪ ਰੋਹੀੜਾ ਦੀ ਧਰਤੀ ਜਿਥੇ ਹਰ ਸਾਲ ਵੱਡੇ ਪੱਧਰ 'ਤੇ ਸਮਾਜ ਸੇਵਾ ਨੂੰ ਪਹਿਲ ਦਿੰਦੇ ਕਾਰਜ ਕੀਤੇ ਜਾਂਦੇ ਹਨ | ਇਸ ਵਰੇ੍ਹ ਬਾਬਾ ...
ਮਾਲੇਰਕੋਟਲਾ, 1 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਅਸੀਂ ਆਪਣੀ ਨਿੱਤ ਦੀ ਫਜ਼ੂਲ ਖ਼ਰਚੀ ਨੂੰ ਘੱਟ ਕਰ ਕੇ ਇਕ ਵੱਡੀ ਪੂੰਜੀ ਜਮਾਂ ਕਰ ਸਕਦੇ ਹਾਂ ਤੇ ਉਸ ਜਮਾਂ ਕੀਤੀ ਪੂੰਜੀ ਨਾਲ ਦੇਸ਼ ਕÏਮ ਦੀ ਤਰੱਕੀ ਲਈ ਬਣਦਾ ਹਿੱਸਾ ਪਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਹਜ਼ਰਤ ਮÏਲਾਨਾ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੋਰੀਆ)-ਸਥਾਨਕ ਅਫ਼ਸਰ ਕਾਲੋਨੀ ਪਾਰਕ ਕਮੇਟੀ ਵਲੋਂ ਕਾਲੋਨੀ ਦੇ ਪਾਰਕ 'ਚ ਬੱਚਿਆਂ ਦਾ ਨÏਵਾਂ ਖੇਡ ਮੁਕਾਬਲਾ ਕਰਵਾਇਆ ਗਿਆ | ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ ਤੇ ਕਮੇਟੀ ਮੈਂਬਰ ਗੁਰਤੇਜ ਸਿੰਘ ਚਹਿਲ, ਮਾਸਟਰ ਸੁਖਵੀਰ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 1 ਦਸੰਬਰ (ਭੁੱਲਰ, ਧਾਲੀਵਾਲ)-ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਸਨੀ ਖਟਕ ਸੁਨਾਮ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੰਡੀਆਂ 'ਚ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਮੰਗਾਂ ...
ਸੰਦੌੜ, 1 ਦਸੰਬਰ (ਜਸਵੀਰ ਸਿੰਘ ਜੱਸੀ)-ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਸਾਧੂ ਰਾਮ ਟਿੱਬੇ ਵਾਲੇ, ਸੰਤ ਬਾਬਾ ਗਰੀਬ ਦਾਸ ਟਿੱਬੇ ਵਾਲੇ ਤੇ ਸੰਤ ਬਾਬਾ ਨਰੈਣ ਸਿੰਘ ਮੋਨੀ ਤਪਾ ਦਰਾਜ ਵਾਲੇ ਸੰਤ ਮਹਾਂਪੁਰਸ਼ ਦੀ ਨਿੱਘੀ ਯਾਦ ਨੂੰ ਸਮਰਪਿਤ ...
ਸੰਗਰੂਰ, 1 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਜੀਵਨ ਨਗਰ ਹਰੇੜੀ ਰੋਡ ਸੰਗਰੂਰ ਵਿਖੇ ਨਗਰ ਵਾਸੀਆਂ ਵਲੋਂ ਕਰਵਾਏ ਚੌਥੇ ਸਾਲਾਨਾ ਜਗਰਾਤੇ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਭਾਈ ਗੁਰਦਾਸ ਇੰਜੀਨੀਅਰ ਕਾਲਜ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਸਲਾਹਕਾਰ ਬੋਰਡ 'ਚ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੂੰ ਸ਼ਾਮਲ ਕਰਨ 'ਤੇ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ...
ਧਨੌਲਾ, 1 ਦਸੰਬਰ (ਜਤਿੰਦਰ ਸਿੰਘ ਧਨੌਲਾ)-ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤੇ ਹੇਠ ਐਸ. ਐਮ. ਓ. ਬਲਾਕ ਧਨੌਲਾ ਡਾ. ਸਤਵੰਤ ਸਿੰਘ ਔਜਲਾ ਦੀ ਰਹਿਨੁਮਾਈ ਹੇਠ ਮਾਸ ਮੀਡੀਆ ਵਿੰਗ ਦੀ ਟੀਮ ਵਲੋਂ ਸੀ. ਐਚ. ਸੀ. ਧਨੌਲਾ ਵਿਖੇ ਵਿਸ਼ਵ ਏਡਜ਼ ਜਾਗਰੂਕਤਾ ...
ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ. ਐਸ. ਐਸ. ਵਿਭਾਗ ਤੇ ਰੈੱਡ ਰੀਬਨ ਕਲੱਬ ਵਲੋਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ...
ਰੂੜੇਕੇ ਕਲਾਂ, 1 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ. ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸੰਸਥਾ ਦੇ ਚੇਅਰਮੈਨ ਰਿਸਵ ਜੈਨ, ਸਰੇਸ਼ ਬਾਂਸਲ ਦੀ ਅਗਵਾਈ 'ਚ ਸੰਵਿਧਾਨ ਦਿਹਾੜੇ ਨੂੰ ਸਮਰਪਿਤ ਸੰਸਥਾ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ | ...
ਟੱਲੇਵਾਲ, 1 ਦਸੰਬਰ (ਸੋਨੀ ਚੀਮਾ)-ਸੀ. ਐਸ. ਇੰਮੀਗੇ੍ਰਸ਼ਨ ਰਾਏਕੇਟ ਕੈਨੇਡਾ ਦੇ ਵੀਜ਼ੇ ਲਗਵਾਉਣ 'ਚ ਪੰਜਾਬ ਦੀਆਂ ਮੋਹਰੀ ਇੰਮੀਗ੍ਰੇਸ਼ਨ ਸੰਸਥਾਵਾਂ 'ਚੋਂ ਇਕ ਬਣੀ ਹੋਈ ਹੈ ਤੇ ਦਿਨ ਪ੍ਰਤੀ ਦਿਨ ਕੈਨੇਡਾ ਦੇ ਵੀਜ਼ੇ ਲਗਵਾਉਣ 'ਚ ਨਵੀਆਂ ਮੱਲਾਂ ਮਾਰ ਰਹੀ ਹੈ | ਇਸੇ ਕੜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX