ਲਾਹੌਰ, 1 ਦਸੰਬਰ (ਅਜੀਤ ਬਿਊਰੋ)-ਕੁਝ ਦਿਨਾਂ ਲਈ ਨਿੱਜੀ ਫੇਰੀ 'ਤੇ ਪਾਕਿਸਤਾਨ ਆਏ ਪੰਜਾਬੀ ਦੇ ਉੱਘੇ ਲੇਖਕ ਤੇ ਪੱਤਰਕਾਰ ਐੱਸ.ਅਸ਼ੋਕ ਭੌਰਾ ਦਾ ਲਹਿੰਦੇ ਪੰਜਾਬ ਦੇ ਪੱਤਰਕਾਰ ਤੇ ਲੇਖਕ ਭਾਈਚਾਰੇ ਵਲੋਂ ਪ੍ਰੈੱਸ ਕਲੱਬ ਲਾਹੌਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਪੁੱਜੇ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦੇ ਪੱਤਰਕਾਰਾਂ ਨੇ ਕਿਹਾ ਕਿ ਇਹ ਇਕ ਮਿਲਣੀ ਨਹੀਂ ਸਗੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਇਕ ਸਾਹਿਤਕ ਤੇ ਵਿਰਾਸਤੀ ਸਾਂਝ ਦਾ ਪ੍ਰਗਟਾਵਾ ਹੈ | ਸਮਾਗਮ ਵਿਚ ਅਜ਼ੀਮ ਕੁਰੈਸ਼ੀ, ਇਕਬਾਲ ਜਾਖਰ, ਮਿਰਜ਼ਾ ਰਿਜ਼ਵਾਨ ਬੇਗ਼, ਫ਼ਾਰੂਕ ਰਿਆਜ਼ ਬੱਟ, ਸਰਫ਼ਰਾਜ਼ ਅਲੀ, ਸ਼ਹਿਜ਼ਾਦ ਫਰਾਮੋਸ਼, ਫ਼ੈਸਲ ਪੰਜਾਬੀ ਤੇ ਦੋਹਾਂ ਪੰਜਾਬਾਂ ਦੇ ਸਾਂਝੇ ਸ਼ਾਇਰ ਬਾਬਾ ਨਜਮੀਂ ਵੀ ਹਾਜ਼ਰ ਸਨ | ਇਸ ਮੌਕੇ 'ਤੇ ਐੱਸ.ਅਸ਼ੋਕ ਭੌਰਾ ਵਲੋਂ ਪ੍ਰੈੱਸ ਕਲੱਬ ਦੇ ਨੁਮਾਇੰਦਿਆਂ ਨੂੰ ਇਕ ਸ਼ਾਲ ਤੇ ਲੁਧਿਆਣੇ ਤੋਂ ਉਚੇਚੇ ਤੌਰ 'ਤੇ ਤਿਆਰ ਕਰਵਾਈ ਮਠਿਆਈ ਚੜ੍ਹਦੇ ਪੰਜਾਬ ਦੇ ਤੋਹਫਿਆਂ ਵਜੋਂ ਭੇਟ ਕੀਤੇ ਗਏ | ਉੱਘੇ ਤੇ ਨਾਮੀ ਸੀਨੀਅਰ ਪੱਤਰਕਾਰ ਅਜ਼ੀਮ ਕੁਰੈਸ਼ੀ ਨੇ ਕਿਹਾ ਕਿ ਐੱਸ. ਅਸ਼ੋਕ ਭੌਰਾ ਪੰਜਾਬੀ ਜ਼ੁਬਾਨ ਲਈ ਸਾਹਿਤ, ਸੱਭਿਆਚਾਰ ਅਤੇ ਪੱਤਰਕਾਰੀ ਦੇ ਖੇਤਰਾਂ 'ਚ ਪਿਛਲੇ ਚਾਰ ਦਹਾਕਿਆਂ ਤੋਂ ਆਪਣੀਆਂ ਜ਼ਿੰਮੇਵਾਰੀ ਭਰੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਅੱਜ ਦਾ ਦਿਨ ਲਾਹੌਰ ਪ੍ਰੈੱਸ ਕਲੱਬ ਲਈ ਵੀ ਖਾਸ ਹੋ ਨਿੱਬੜਿਆ ਹੈ | ਬਾਬਾ ਨਜਮੀ ਨੇ ਐੱਸ. ਅਸ਼ੋਕ ਭੌਰਾ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ | ਉਨ੍ਹਾਂ ਇੱਛਾ ਜ਼ਾਹਿਰ ਕੀਤੀ ਕਿ ਚੜ੍ਹਦੇ ਪੰਜਾਬ 'ਚ ਵੀ ਮੇਰਾ ਦਿਲ ਧੜ੍ਹਕਦਾ ਹੈ ਤੇ ਜੀ ਕਰਦਾ ਹੈ ਕਿ ਉੱਡ ਕੇ ਚਲਾ ਜਾਵਾਂ, ਪਰ ਸਰਹੱਦਾਂ ਅਜਿਹਾ ਹੋਣ ਨਹੀਂ ਦੇ ਰਹੀਆਂ | ਇਸ ਮੌਕੇ 'ਤੇ ਅਮਰੀਕਾ ਤੋਂ ਥਿਏਟਰ ਨਾਲ ਜੁੜੇ ਪਰਮਪਾਲ ਸਿੰਘ ਵੀ ਪੁੱਜੇ ਹੋਏ ਸਨ |
ਐਬਟਸਫੋਰਡ, 1 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਵੈਨਕੂਵਰ 'ਚ ਹੋਈ ਭਾਰੀ ਬਰਫ਼ਵਾਰੀ ਕਾਰਨ ਜਿੱਥੇ ਲੋਕਾਂ ਦੇ ਜਨਜੀਵਨ 'ਤੇ ਭਾਰੀ ਅਸਰ ਪਿਆ ਉੱਥੇ ਕਈ ਥਾਵਾਂ 'ਤੇ ਆਪਸੀ ਵਾਹਨ ਟਕਰਾਉਣ ਕਾਰਨ ਮਾਲੀ ਨੁਕਸਾਨ ਵੀ ਹੋਇਆ | ਬਰਫ਼ਵਾਰੀ ਕਾਰਨ ਤਾਇਵਾਨ ਦੀ ਰਾਜਧਾਨੀ ਤੈਪਈ ਤੋਂ ...
ਸੈਕਰਾਮੈਂਟੋ, 1 ਦਸੰਬਰ (ਹੁਸਨ ਲੜੋਆ ਬੰਗਾ)-ਮਨਟੀਕਾ, ਕੈਲੀਫੋਰਨੀਆ ਦੇ ਸ਼ਹਿਰ ਚਉਸ ਸਮੇਂ ਇਤਿਹਾਸ ਰਚਿਆ ਗਿਆ, ਜਦੋਂ ਸਿਟੀ ਕੌਂਸਲਾਂ ਨੇ ਸਰਬਸੰਮਤੀ ਨਾਲ ਇਕ ਮਤੇ ਨੂੰ ਰੱਦ ਕਰਨ ਲਈ ਵੋਟਿੰਗ ਕੀਤੀ, ਇਹ ਮਤਭੇਦੀ ਮਤਾ ਪਿਛਲੇ ਮਹੀਨੇ ਹਿੰਦੂ ਸੋਇਮ ਸੰਘ ਸੇਵਕ ਸੰਘ ...
ਮੈਲਬੋਰਨ, 1 ਦਸੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਰਹਿਣ ਵਾਲਾ ਪੰਜਾਬੀ ਭਾਈਚਾਰਾ ਜੋ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਕੂਲਾਂ ਤੇ ਕਾਲਜਾਂ 'ਚ ਪੰਜਾਬੀ ਨੂੰ ਇਕ ਵਿਸ਼ੇ ਵਜੋਂ ਪੜਾਉਣ ਲਈ ਮੰਗ ਕਰਦਾ ਆ ਰਿਹਾ ਸੀ ਦੀ ਮਿਹਨਤ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX