ਸਿਆਟਲ, 2 ਦਸੰਬਰ (ਗੁਰਚਰਨ ਸਿੰਘ ਢਿੱਲੋਂ)-ਫਰਦੀਕੋਟ ਬਾਬਾ ਫਰੀਦ ਕੁਸ਼ਤੀ ਸੈਂਟਰ ਦੇ ਕੁਸ਼ਤੀ ਕੋਚ ਹਰਗੋਬਿੰਦ ਸਿੰਘ ਸੰਧੂ ਨਿੱਜੀ ਦੌਰੇ 'ਤੇ ਸਿਆਟਲ ਪਹੁੰਚੇ, ਜਿਥੇ ਪੰਜਾਬੀ ਭਾਈਚਾਰੇ ਵਲੋਂ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਬਾਬਾ ਫਰੀਦ ਕੁਸ਼ਤੀ ਸੈਂਟਰ ਦੇ ਬਾਨੀ ਜਗਦੇਵ ਸਿੰਘ ਧਾਲੀਵਾਲ ਤੇ ਸੁਖਦੇਵ ਸਿੰਘ ਰੋੜਾਂਵਾਲਾ ਨੇ ਸਵਾਗਤੀ ਭਾਸ਼ਨ 'ਚ ਦੱਸਿਆ ਕਿ ਹਰਗੋਬਿੰਦ ਸਿੰਘ ਸੰਧੂ ਮਿਹਨਤੀ, ਇਮਾਨਦਾਰ ਅਤੇ ਮਿਲਣਸਾਰ ਹਨ ਜਿਨ੍ਹਾਂ ਨੇ ਭਾਰਤੀ ਕੁਸ਼ਤੀ ਟੀਮ ਗ੍ਰੀਕੋਰੋਮਨ ਸਟਾਈਲ 'ਚ 2007 ਤੋਂ 2014 ਤੱਕ ਬਤੌਰ ਚੀਫ਼ ਕੋਚ ਸਿਖਲਾਈ ਦਿੱਤੀ ਤੇ 2018 ਤੋਂ ਹੁਣ ਤੱਕ ਬਤੌਰ ਚੀਫ ਕੋਚ ਕੰਮ ਕਰ ਰਹੇ ਹਨ, ਜਿਨ੍ਹਾਂ ਨੇ ਸ਼ਾਨਦਾਰ ਨਤੀਜੇ ਦਿੱਤੇ ਹਨ | ਹਰਗੋਬਿੰਦ ਸਿੰਘ ਸੰਧੂ ਨੇ ਧੰਨਵਾਦੀ ਭਾਸ਼ਨ 'ਚ ਦੱਸਿਆ ਕਿ ਸਿਆਟਲ 'ਚ ਕੁਸ਼ਤੀ ਸੈਂਟਰ ਚਲਾਉਣਾ ਚਾਹੀਦਾ ਹੈ | ਪੰਜਾਬੀ ਭਾਈਚਾਰ ਦੇੇ ਬੱਚੇ ਕੁਸ਼ਤੀ 'ਚ ਚੰਗੇ ਨਤੀਜੇ ਦੇ ਸਕਦੇ ਹਨ | ਬਾਸਕਟਬਾਲ ਤੇ ਫੁੱਟਬਾਲ 'ਚ ਗੋਰੇ ਕਾਲਿਆਂ ਸਾਹਮਣੇ ਟੀਮਾਂ 'ਚ ਆਉਣਾ ਬਹੁਤ ਔਖਾ ਹੈ |
ਲੰਡਨ, 2 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਲ ਇੰਡੀਆ ਰੇਡੀਓ ਪੇਸ਼ਕਾਰ ਸੰਦੀਪ ਮਨਨ ਦੀ ਕਾਵਿ ਪੁਸਤਕ 'ਬੇਤਰਤੀਬ' ਲੰਡਨ ਵਿਚ ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਵਲੋਂ ਕਰਵਾਏ ਗਏ ਸਾਹਿਤਕ ਸਮਾਗਮ 'ਚ ਜਾਰੀ ਕੀਤੀ ਗਈ | ਇਸ ਮÏਕੇ ਸਭਾ ਦੀ ਸਰਪ੍ਰਸਤ ਯਸ਼ ਸਾਥੀ ...
ਲੰਡਨ, 2 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਘੇ ਪੱਤਰਕਾਰ ਅਤੇ ਪੇਸ਼ਕਾਰ ਸਵਰਨ ਸਿੰਘ ਟਹਿਣਾ ਦੇ ਸਨਮਾਨ ਵਿਚ ਸਾਊਥਾਲ ਵਿਖੇ ਪੰਜਾਬੀ ਭਾਈਚਾਰੇ ਵਲੋਂ ਗੁਰਚਰਨ ਸਿੰਘ ਸੂਜਾਪੁਰ ਅਤੇ ਜਗਜੀਤ ਸਿੰਘ ਵਲੋਂ ਰੂਬਰੂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਐਮ ਪੀ ਵਰਿੰਦਰ ...
ਟੋਰਾਂਟੋਂ, 2 ਦਸੰਬਰ (ਹਰਜੀਤ ਸਿੰਘ ਬਾਜਵਾ)- ਵਿਦੇਸ਼ਾਂ 'ਚ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਿਛਲੇ ਕਈ ਸਾਲਾਂ ਤੋਂ ਯਤਨਸ਼ੀਲ ਅਤੇ ਕੈਨੇਡਾ 'ਚ ਮਾਂ ਦਿਵਸ 'ਤੇ ਮੇਲਾ ਮਤਾਵਾਂ ਭੈਣਾਂ ਦਾ ਅਤੇ ਤੀਆਂ ਦਾ ਮੇਲਾ ਦੀ ਸ਼ੁਰੂਆਤ ਕਰਨ ਵਾਲੇ ਸੁੱਖੀ ਨਿੱਝਰ ਜੋ ਕਿ ...
ਟੋਰਾਂਟੋ, 2 ਦਸੰਬਰ (ਏਜੰਸੀਆਂ)-ਟੋਰਾਂਟੋ ਪੁਲਿਸ ਨੇ ਇਕ ਪਿਕਅੱਪ ਟਰੱਕ ਦੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ ਜੋ ਕੈਨੇਡਾ 'ਚ ਇਕ 20 ਸਾਲਾ ਭਾਰਤੀ ਨਾਗਰਿਕ ਦੀ ਮੌਤ ਲਈ ਜ਼ਿੰਮੇਵਾਰ ਸੀ ਕਿਉਂਕਿ ਪਿਛਲੇ ਮਹੀਨੇ ਇਕ ਵਿਦਿਆਰਥੀ ਆਪਣੇ ਸਾਈਕਲ 'ਤੇ ਜਾ ਰਿਹਾ ਸੀ ਤਾਂ ...
ਵਿਨੀਪੈਗ, 2 ਦਸੰਬਰ (ਸਰਬਪਾਲ ਸਿੰਘ)-ਵਿਨੀਪੈਗ ਸਥਿਤ ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਦੇ ਬਾਹਰ ਲੱਗੇ ਮਹਾਰਾਣੀ ਵਿਕਟੋਰੀਆ ਦੇ ਬੁੱਤ, ਜਿਸ ਨੂੰ ਕਿ ਪਿਛਲੇ ਸਾਲ 1 ਜੁਲਾਈ, 2021 ਨੂੰ ਕੈਨੇਡਾ ਭਰ 'ਚ ਰਿਹਾਇਸ਼ੀ ਸਕੂਲਾਂ ਅੰਦਰ ਹੋਈਆਂ ਮੂਲਨਿਵਾਸੀ ਬੱਚਿਆਂ ਦੀਆਂ ...
ਲੰਡਨ, 2 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਭਾਰਤੀ ਮੂਲ ਦੇ ਇਕ ਸਿਖਿਆਰਥੀ ਪੁਲਿਸ ਅਧਿਕਾਰੀ ਨੂੰ ਇਕ ਮਹਿਲਾ ਡਰਾਈਵਰ ਪ੍ਰਤੀ 'ਅਸ਼ਲੀਲ' ਅਤੇ 'ਹਮਲਾਵਰ' ਵਿਵਹਾਰ ਕਰਨ ਦਾ ਦੋਸ਼ੀ ਪਾਇਆ ਗਿਆ¢ ਸਕਾਟਲੈਂਡ ਯਾਰਡ ਦਾ ਸਿਖਿਆਰਥੀ ਜਾਂਚ ਅਧਿਕਾਰੀ (ਟਰੇਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX