ਜਲੰਧਰ, 2 ਦਸੰਬਰ (ਸ਼ਿਵ)-ਸਮਾਰਟ ਸਿਟੀ ਦੇ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ ਵਿਚ ਕਈ ਅਹਿਮ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਮਨਜੂਰੀ ਦੇ ਦਿੱਤੀ ਗਈ ਹੈ | ਆਨਲਾਈਨ ਹੋਈ ਮੀਟਿੰਗ ਵਿਚ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਵਿਕਾਸ ਪ੍ਰਤਾਪ ਸਿੰਘ, ਸੀ. ਈ. ਓ. ਅਭੀਜੀਤ ਕਪਲਿਸ਼, ਪੀ. ਐਮ. ਆਈ. ਡੀ. ਸੀ. ਦੀ ਸੀ. ਈ. ਓ. ਈਸ਼ਾ ਕਾਲੀਆ, ਡੀ. ਸੀ. ਜਸਪ੍ਰੀਤ ਸਿੰਘ, ਡੀ. ਸੀ. ਪੀ. ਅੰਕੁਰ ਗੁਪਤਾ ਤੇ ਹੋਰ ਅਧਿਕਾਰੀ ਸ਼ਾਮਿਲ ਸਨ | ਕੁਝ ਸਮਾਂ ਪਹਿਲਾਂ ਸਮਾਰਟ ਕੰਪਨੀ ਦੇ ਪ੍ਰਾਜੈਕਟ ਅਫ਼ਸਰ ਤੋਂ ਇਲਾਵਾ ਹੋਰ ਵੀ ਕਈ ਅਫ਼ਸਰ ਤੇ ਸਟਾਫ਼ ਕੰਮ ਛੱਡ ਗਿਆ ਸੀ ਜਿਸ ਕਰਕੇ ਸਮਾਰਟ ਸਿਟੀ ਕੰਪਨੀ ਖ਼ਾਲੀ ਹੋ ਗਈ ਸੀ ਤਾਂ ਇਸ ਵੇਲੇ ਸ਼ਹਿਰ ਦੇ ਸਮਾਰਟ ਪ੍ਰਾਜੈਕਟਾਂ ਦਾ ਕੰਮ ਕਾਫੀ ਹੌਲੀ ਗਤੀ ਨਾਲ ਚੱਲ ਰਿਹਾ ਹੈ | ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿਚ ਸਮਾਰਟ ਸਿਟੀ ਵਿਚ ਨਵੀਂ ਭਰਤੀ ਕਰਨ ਦੀ ਮਨਜੂਰੀ ਦੇ ਦਿੱਤੀ ਗਈ ਹੈ | ਇਸ ਦੇ ਤਹਿਤ ਕਮਾਨ ਐਂਡ ਕੰਟਰੋਲ ਸੈਂਟਰ ਵਿਚ ਕੈਮਰੇ ਅਤੇ ਕੰਪਿਊਟਰ ਆਦਿ ਨੂੰ ਸੰਭਾਲਣ ਲਈ ਤਕਨੀਕੀ ਸਟਾਫ਼ ਵੀ ਸ਼ਾਮਿਲ ਹੈ | ਇਸ ਮੀਟਿੰਗ ਵਿਚ ਅਭੀਜੀਤ ਕਪਲਿਸ਼ ਨੇ ਜਾਣਕਾਰੀ ਦਿੱਤੀ ਕਿ ਚੱਲ ਰਹੇ ਪ੍ਰਾਜੈਕਟਾਂ ਬਾਰੇ ਠੇਕੇਦਾਰਾਂ ਨੂੰ ਅਦਾਇਗੀਆਂ ਕੀਤੀਆਂ ਗਈਆਂ ਹਨ | ਜਿਨ੍ਹਾਂ 'ਚ ਮਿੱਠਾਪੁਰ ਸਟੇਡੀਅਮ ਦੇ ਨਿਰਮਾਣ ਦਾ ਕੰਮ ਸ਼ਾਮਿਲ ਹੈ | ਇਸ ਤੋਂ ਇਲਾਵਾ ਕਾਲਾ ਸੰਘਿਆਂ ਨਾਲੇ ਅਤੇ ਕੂੜਾ ਪ੍ਰਬੰਧਨ ਲਈ ਮਸ਼ੀਨਰੀ ਦੀ ਖ਼ਰੀਦ ਕਰਨ ਨੂੰ ਮਨਜੂਰੀ ਪ੍ਰਦਾਨ ਕੀਤੀ ਗਈ |
ਸਫ਼ਾਈ ਸਮੇਤ ਹੋਰ ਕੰਮ ਦੇਖਣ ਲਈ ਕਮਿਸ਼ਨਰ ਵਲੋਂ ਟੀਮਾਂ ਦਾ ਗਠਨ
ਜਲੰਧਰ- ਨਗਰ ਨਿਗਮ ਦੇ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਸਫ਼ਾਈ ਤੇ ਹੋਰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੇ ਮਾਮਲੇ ਵਿਚ ਹੁਣ ਤੇਜ਼ੀ ਨਾਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ | ਕਮਿਸ਼ਨਰ ਵਲੋਂ ਕੰਮਾਂ ਨੂੰ ਕਰਾਉਣ ਲਈ ਹੁਣ ਟੀਮਾਂ ਦਾ ਗਠਨ ਕੀਤਾ ਗਿਆ ਹੈ | ਸਵੱਛ ਭਾਰਤ ਮਿਸ਼ਨ ਦੇ ਕੰਮਾਂ ਬਾਰੇ ਵੀ ਚਰਚਾ ਕੀਤੀ ਗਈ ਹੈ | ਮੀਟਿੰਗ 'ਚ ਕੀਤੇ ਗਏ ਫ਼ੈਸਲਿਆਂ ਮੁਤਾਬਕ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੂੰ ਸਿਹਤ ਵਿਭਾਗ ਦੀ ਟੀਮ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ | ਇਸ ਤੋਂ ਇਲਾਵਾ ਡਾ. ਸੁਮਿਤਾ ਅਬਰੋਲ ਅਤੇ ਡਾ. ਰਾਜਕਮਲ ਕੈਂਟ ਅਤੇ ਉੱਤਰੀ ਹਲਕੇ 'ਚ ਕੰਮਕਾਜ ਦੇਖਣਗੇ | ਕਮਿਸ਼ਨਰ ਨੇ ਪਹਿਲੀ ਵਾਰ ਸਿਹਤ ਅਤੇ ਸਫ਼ਾਈ ਸ਼ਾਖਾ ਦੇ ਕੰਮ 'ਚ ਦੂਜੇ ਵਿਭਾਗਾਂ ਨੂੰ ਜੋੜ ਦਿੱਤਾ ਹੈ | ਐੱਸ. ਈ. ਓ. ਐਂਡ. ਐਮ. ਅਧੀਨ ਇਕ ਤਕਨੀਕੀ ਕਮੇਟੀ ਬਣਾ ਦਿੱਤੀ ਗਈ ਹੈ | ਜਿਹੜੇ ਕਿ ਟੈਂਡਰ ਅਤੇ ਰੱਖ-ਰਖਾਅ ਦੇ ਕੰਮ ਦੇਖੇਗੀ | ਬੀ. ਐਂਡ.ਆਰ. ਦੇ ਐੱਸ. ਈ. ਨੂੰ ਨਾਲ ਸਹਿਯੋਗ ਕਰਨ ਲਈ ਕਿਹਾ ਹੈ | ਇਨਫੋਰਸਮੈਂਟ ਦਾ ਕੰਮ ਦੇਖਣ ਲਈ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਨੂੰ ਨਿਯੁਕਤ ਕੀਤਾ ਗਿਆ ਹੈ | ਚਲਾਨ ਕਰਨ ਦੇ ਮਾਮਲੇ 'ਚ ਵੀ ਟੀਮ ਦਾ ਗਠਨ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪਾਰਕਾਂ 'ਚ ਕੂੜੇ ਦੀ ਸਫ਼ਾਈ ਲਈ ਕੰਮ ਦੇਖਣ ਲਈ ਕਿਹਾ ਗਿਆ ਹੈ | ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ |
ਸਮਾਰਟ ਸਿਟੀ ਕੰਪਨੀ ਵਲੋਂ ਵਾਰ-ਵਾਰ ਹਦਾਇਤ ਦੇਣ ਦੇ ਬਾਵਜੂਦ ਕਰੋੜਾਂ ਦੀਆਂ ਸਮਾਰਟ ਸੜਕਾਂ ਬਣਾਉਣ ਦਾ ਕੰਮ ਕਾਫੀ ਹੌਲੀ ਚੱਲ ਰਿਹਾ ਹੈ ਜਿਸ ਕਰਕੇ ਸਮਾਰਟ ਸਿਟੀ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ 'ਚ ਦੇ ਸੀ. ਈ. ਓ. ਅਤੇ ਨਿਗਮ ਕਮਿਸ਼ਨਰ ਅਭੀਜੀਤ ...
ਜਲੰਧਰ, 2 ਦਸੰਬਰ (ਜਸਪਾਲ ਸਿੰਘ, ਪਵਨ ਖਰਬੰਦਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਅੱਜ ਸ਼ਹਿਰ 'ਚ ਝੰਡਾ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਨਾਂਅ ਇਕ ਮੰਗ ਪੱਤਰ ਸੌਂਪਿਆ ਗਿਆ | ਇਹ ਝੰਡਾ ਮਾਰਚ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਅਤੇ ਜਥੇਦਾਰ ਕਸ਼ਮੀਰ ...
ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ)-470 ਬੈੱਡਾਂ ਦੀ ਸਮਰੱਥਾ ਵਾਲੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਹਸਪਤਾਲ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਇਲਾਜ ਪ੍ਰਬੰਧਾਂ ...
ਜਲੰਧਰ ਛਾਉਣੀ, 2 ਦਸੰਬਰ (ਪਵਨ ਖਰਬੰਦਾ)-ਚੋਰ-ਲੁਟੇਰਿਆਂ ਨੂੰ ਕਾਬੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕਮਿਸ਼ਨਰੇਟ ਪੁਲਿਸ ਦੇ ਥਾਣਾ ਰਾਮਾ ਮੰਡੀ ਅਤੇ ਇਲਾਕੇ 'ਚ ਗਸ਼ਤ ਕਰਨ ਵਾਲੀ ਪੀਸੀਆਰ ਟੀਮ ਦੀ ਢਿੱਲੀ ਕਾਰਗੁਜਾਰੀ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਚੋਰਾਂ ...
ਆਦਮਪੁਰ, 2 ਦਸੰਬਰ (ਹਰਪ੍ਰੀਤ ਸਿੰਘ)-ਨੇੜੇ ਪਿੰਡ ਸੱਤੋਵਾਲੀ ਰੋਡ ਉੱਤੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪ੍ਰਾਪਤ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦੇ ਏ.ਐੱਸ.ਆਈ ਜਗਦੀਪ ਸਿੰਘ ਆਦਮਪੁਰ ਨੇ ਦੱਸਿਆ ਕਿ ਤਹਿਸੀਲ ਨੇੜੇ ਗਾਊਸ਼ਾਲਾ ਸੱਤੋਵਾਲੀ ਰੋਡ ਵਿਖੇ ਪਰਾਲੀ ਦੇ ...
ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਅਮਨਦੀਪ ਕੌਰ ਦੀ ਅਦਾਲਤ ਨੇ ਅਸਲ੍ਹਾ ਐਕਟ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕਰਨ ਥਾਪਰ ਪੁੱਤਰ ਬੂਟਾ ਥਾਪਰ ਵਾਸੀ ਕੈਨਾਲ ਕਾਲੋਨੀ, ਨੇੜੇ ਸਪੋਰਟਸ ਕਾਲਜ, ਜਲੰਧਰ ਨੂੰ 1 ਸਾਲ ਦੀ ਕੈਦ ਅਤੇ 500 ਰੁਪਏ ਜੁਰਮਾਨੇ ਦੀ ...
ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਵੋਟਰ ਸੂਚੀ 'ਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ 3 ਅਤੇ 4 ਦਸੰਬਰ (ਸਨਿਚਰਵਾਰ ਅਤੇ ਐਤਵਾਰ) ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਬੂਥ ਲੈਵਲ ਅਫ਼ਸਰਾਂ ਵਲੋਂ ਹਾਜ਼ਰ ਰਹਿ ਕੇ ਆਮ ...
ਜਲੰਧਰ ਛਾਉਣੀ, 2 ਦਸੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਂਕੀ ਦਕੋਹਾ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ 'ਤੇ ਅੱਜ ਇਕ ਤੇਜ਼ ਰਫ਼ਤਾਰ ਇਨੋਵਾ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਿਸ ਉਪਰੰਤ ਇਨੋਵਾ ਦਾ ਚਾਲਕ ...
ਲੋਹੀਆਂ ਖਾਸ, 2 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਦੀ 'ਮਾਨ ਸਰਕਾਰ' ਵੀ ਹੁਣ ਦੂਜੀਆਂ ਸਰਕਾਰਾਂ ਦੇ ਰਾਹ ਤੁਰ ਪਈ ਹੈ, ਜੋ ਕਿਸੇ ਵੀ ਵਰਗ ਦੀ ਸੁਣਵਾਈ ਨਹੀਂ ਕਰ ਰਹੀ, ਜੇਕਰ ਪੰਜਾਬ ਸਰਕਾਰ ਨੇ ਕਾਲੀ ਵੇਂਈ 'ਚ ਫੈਕਟਰੀਆਂ ਦਾ ਪੈਂਦਾ ਗੰਦਾ ਪਾਣੀ ਬੰਦ ਨਾ ਕੀਤਾ ...
ਜਲੰਧਰ, 2 ਦਸੰਬਰ (ਰਣਜੀਤ ਸਿੰਘ ਸੋਢੀ)-66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ਅੰਡਰ 14/17 ਸਾਲ ਲੜਕੇ/ਲੜਕੀਆਂ ਜੋ ਕਿ 28 ਨਵੰਬਰ ਤੋਂ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜਾਂ ਜਲੰਧਰ ਵਿਖੇ ਪਿ੍ੰਸੀਪਲ ਸਾਰਿਕਾ, ਪਿ੍ੰਸੀਪਲ ਸੁਖਦੇਵ ਲਾਲ ਬੱਬਰ ...
ਆਦਮਪੁਰ, 2 ਦਸੰਬਰ (ਰਮਨ ਦਵੇਸਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਦੇ ਹੋਏ ਅਕਾਲੀ ਦਲ ਹਲਕਾ ਆਦਮਪੁਰ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਅਕਾਲੀ ਦਲ ਦੇ ਮੁੱਖ ਬੁਲਾਰੇ ਪਵਨ ਟੀਨੂੰ ਨੂੰ ਕੋਰ ...
ਜਲੰਧਰ, 2 ਦਸੰਬਰ (ਸ਼ਿਵ)-ਭਾਜਪਾ ਵਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੂੰ ਕੌਮੀ ਕਾਰਜਕਾਰਨੀ 'ਚ ਵਿਸ਼ੇਸ਼ ਇਨਵਾਇਟੀ ਮੈਂਬਰ ਨਿਯੁਕਤ ਕਰਕੇ ਜਿੱਥੇ ਸ੍ਰੀ ਕਾਲੀਆ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਉੱਥੇ ਕੌਮੀ ਪੱਧਰ 'ਤੇ ਇਹ ...
ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਪੀ.ਓ. ਸਟਾਫ਼ ਨੇ ਇਕ ਭਗੌੜਾ ਮੁਲਜ਼ਮ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਬਰਿੰਦਰ ਸਿੰਘ ਉਰਫ਼ ਬੱਬੂ ਪੁੱਤਰ ਦਵਿੰਦਰ ਸਿੰਘ ਵਾਸੀ ਨਿਊ ਅਮਰ ਨਗਰ, ਗੁਲਾਬ ਦੇਵੀ ਰੋਡ, ਜਲੰਧਰ ਵਜੋਂ ਦੱਸੀ ਗਈ ਹੈ | ਏ.ਸੀ.ਪੀ. ...
ਜਲੰਧਰ, 2 ਦਸੰਬਰ (ਸ਼ਿਵ)- ਨਗਰ ਨਿਗਮ ਦੀ ਸਮੂਹ ਯੂਨੀਅਨਾਂ ਦੇ ਅਹੁਦੇਦਾਰਾਂ ਵਲੋਂ ਸਮਾਰਟ ਸਿਟੀ ਜਲੰਧਰ ਦੇ ਦਫਤਰ ਵਿਚ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਦੇ ਨਾਲ ਨਵੀਂ ਭਰਤੀ ਅਤੇ ਸ਼ਹਿਰ ਨੂੰ ਪਹਿਲ ਦੇ ਤੌਰ 'ਤੇ ਸਾਫ਼ ਰੱਖਣ ਬਾਰੇ ਮੀਟਿੰਗ ਕੀਤੀ ਗਈ | ਇਸ ਵਿਚ ...
ਜਲੰਧਰ, 2 ਦਸੰਬਰ (ਐੱਮ.ਐੱਸ. ਲੋਹੀਆ)-ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਮਰੀਜ਼ਾਂ ਦੇ ਹੱਕਾਂ ਦੀ ਰਾਖੀ ਬਾਰੇ ਜਾਣਕਾਰੀ ਲੈਣ ਲਈ ਸਕੱਤਰ ਮਾਨਵ ਅਧਿਕਾਰ ਕਮਿਸ਼ਨ ਵਿਨੇ ਬੁਬਲਾਨੀ ਨੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਦਾ ਦੌਰਾ ...
ਜਲੰਧਰ, 2 ਦਸੰਬਰ (ਸ਼ਿਵ)-ਪੀ. ਪੀ. ਆਰ. ਮਾਰਕੀਟ ਐਸੋਸੀਏਸ਼ਨ ਅਤੇ ਮੈਨੇਜਮੈਂਟ ਵਲੋਂ ਫਾਇਰ ਅਫ਼ਸਰ ਜੇ. ਐੱਸ. ਕਾਹਲੋਂ ਤੇ ਉਨ੍ਹਾਂ ਦੀ ਟੀਮ ਵਲੋਂ ਐਂਟੀ ਫਾਇਰ ਸਿਸਟਮ ਦੀ ਜਾਂਚ ਕੀਤੀ ਗਈ | ਪੀ. ਪੀ. ਆਰ. ਮਾਰਕੀਟ 'ਚ ਕਿਸੇ ਵੀ ਅਣਹੋਣੀ ਦੇ ਖ਼ਤਰੇ ਨੂੰ ਟਾਲਣ ਲਈ ਪੂਰਾ ...
ਜਲੰਧਰ, 2 ਦਸੰਬਰ (ਐੱਮ.ਐ ੱਸ. ਲੋਹੀਆ) - ਜ਼ਿਲ੍ਹਾ ਸਾਂਝ ਕੇਂਦਰ ਅਤੇ ਜ਼ਿਲ੍ਹਾ ਮਹਿਲਾ ਹੈਲਪ ਡੈਸਕ ਵਲੋਂ ਡੀ.ਐੱਸ.ਐੱਸ.ਡੀ. ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਪਿ੍ੰਸੀਪਲ ਸ੍ਰੀਮਤੀ ਨਿਸ਼ਾ ਸ਼ੁਕਲਾ ਦੇ ਸਹਿਯੋਗ ਨਾਲ ਲਗਾਏ ਕੈਂਪ ...
ਜਲੰਧਰ , 2 ਦਸੰਬਰ (ਸ਼ਿਵ)-ਐੱਸ.ਡੀ. ਓ. ਪ੍ਰਸ਼ਾਂਤ ਕੁਮਾਰ ਦੀਆਂ ਹਦਾਇਤਾਂ 'ਤੇ ਨਗਰ ਨਿਗਮ ਜਲੰਧਰ ਅਧੀਨ ਜ਼ੋਨ 7 ਦੀ ਟੀਮ ਦੇ ਜੇ. ਈ. ਚਰਨਜੀਤ ਸਿੰਘ, ਵਾਟਰ ਸਪਲਾਈ ਰਿਕਵਰੀ ਇੰਚਾਰਜ ਹਰਜੀਤ ਕੁਮਾਰ ਬÏਬੀ (ਯੂਨੀਅਨ ਹੈੱਡ) ਨੇ ਟੀਮ ਸਮੇਤ ਵਪਾਰਕ ਅਦਾਰਿਆਂ ਦੇ ਜਲ ਸਪਲਾਈ ਦੇ ...
ਜਲੰਧਰ ਛਾਉਣੀ, 2 ਦਸੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਰਾਮਾ ਮੰਡੀ ਮਾਰਕੀਟ 'ਚ ਰਾਤ ਸਮੇਂ ਘੁੰਮਣ ਵਾਲੇ ਸ਼ਰਾਰਤੀ ਅਨਸਰਾਂ ਅਤੇ ਚੋਰਾਂ 'ਤੇ ਨੱਥ ਪਾਉਣ ਲਈ ਮਾਰਕੀਟ 'ਚ ਰਾਤ ਸਮੇਂ ਪੁਲਿਸ ਨਾਕਾ ਲਾਉਣ ਸੰਬੰਧੀ ਰਾਮਾ ਮੰਡੀ ਕੱਪੜਾ ਤੇ ਸੁਨਾਰ ...
ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ)-ਤਹਿਸੀਲ ਕੰਪਲੈਕਸ 'ਚ ਵਸੀਕਾ ਨਵੀਸ ਵਜੋਂ ਕੰਮ ਕਰਦੇ ਸਰਿੰਦਰ ਸਿੰਘ ਛਿੰਦਾ ਵਾਸੀ ਅਸ਼ੋਕ ਵਿਹਾਰ, ਸਲੇਮਪੁਰ ਰੋਡ, ਜਲੰਧਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਇਕ ਰਿਸ਼ਤੇਦਾਰ ਵਲੋਂ ਉਸ ਨੂੰ ਜਾਨੋਂ ਮਾਰਨ ਦੀਆਂ ...
ਜਲੰਧਰ, 2 ਦਸੰਬਰ (ਸ਼ਿਵ)-ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਮੁੱਖ ਬੁਲਾਰਾ, ਮਨਦੀਪ ਸਿੰਘ ਸੁਮਰਾ ਪ੍ਰਧਾਨ ਜ਼ਿਲ੍ਹਾ ਇਕਾਈ ਜਲੰਧਰ ਅਤੇ ਅਮਰਜੋਤ ਸਿੰਘ ਜੰਡਿਆਲਾ ਜ਼ਿਲ੍ਹਾ ਯੂਥ ਪ੍ਰਧਾਨ ਇਕਾਈ ਜਲੰਧਰ ਨੇ ਮੁਹੱਲਾ ਲਤੀਫਪੁਰਾ ਦੇ ਵਾਸੀਆਂ ਗੁਰਬਖ਼ਸ਼ ਸਿੰਘ, ਹਰੀ ...
ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਅੱਜ ਵੱਖ-ਵੱਖ ਕੰਮਾਂ ਲਈ ਅਲਾਟ ਕੀਤੇ ਜਾਣ ਵਾਲੇ 46 ਬੂਥਾਂ ਦੀ ਬੋਲੀ ਐੱਸ.ਡੀ.ਐਮ ਜਲੰਧਰ-1 ਡਾ. ਜੈ ਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫਤਰ ਵਿਖੇ ਕਰਵਾਈ ਗਈ | ਇਸ ਸੰਬੰਧੀ ਜਾਣਕਾਰੀ ...
ਜਲੰਧਰ, 2 ਦਸੰਬਰ (ਜਸਪਾਲ ਸਿੰਘ)-ਤਹਿਸੀਲਦਾਰ ਹਰਮਿੰਦਰ ਸਿੰਘ ਅਤੇ ਡਾ. ਵਰਿੰਦਰ ਸਿੰਘ ਨਰਵਾਲ ਦੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ ਸੁਪਤਨੀ ਸਵਰਗੀ ਡਾ. ਮਲਕੀਅਤ ਸਿੰਘ ਨਰਵਾਲ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਇਆ | ...
ਚੁਗਿੱਟੀ/ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਸੂਰਵੀਰ ਸੇਵਕ ਦਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ 35ਵਾਂ ਕੀਰਤਨ ਸਮਾਗਮ 10 ਦਸੰਬਰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ ...
ਜਲੰਧਰ, 2 ਦਸੰਬਰ (ਰਣਜੀਤ ਸਿੰਘ ਸੋਢੀ)-ਜਲੰਧਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਸਾਲਾਨਾ ਇਨਾਮ ਵੰਡ ਸਮਾਰੋਹ ਕੇ. ਐਮ. ਵੀ. ਕਾਲਜ ਦੇ ਆਡੀਟੋਰੀਅਮ 'ਚ ਬੜੇ ਜੋਸ਼ ਤੇ ਉਤਸ਼ਾਹ ਨਾਲ 'ਨਯਾ ਦੌਰ-ਨਈਾ ਕਹਾਣੀ' ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਆਲੋਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX