ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਬੀ.ਐਸ.ਐਫ਼. ਨੇ ਗੁਆਂਢੀ ਮੁਲਕ ਪਾਕਿਸਤਾਨ ਦੇ ਮਨਸੂਬਿਆਂ 'ਤੇ ਪਾਣੀ ਫੇਰਦਿਆਂ ਗੁਆਂਢੀ ਮੁਲਕ ਤੋਂ ਡਰੋਨ ਰਾਹੀਂ ਆਈ ਸਵਾ ਅਰਬ ਰੁਪਏ ਦੀ ਹੈਰੋਇਨ ਤੇ ਹਥਿਆਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਹ ਖੇਪ ਕੌਮਾਂਤਰੀ ਸਰਹੱਦ ਦੀ ਚੌਕੀ ਸਵਾਰ ਨੇੜਿਓਾ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 12 ਵਜੇ ਡਰੋਨ ਦੀ ਹਲਚਲ ਹੋਣ ਤੋਂ ਬਾਅਦ ਬੀ.ਐਸ.ਐਫ਼. ਜਵਾਨ ਪੂਰੀ ਤਰ੍ਹਾਂ ਮੁਸਤੈਦ ਹੋ ਗਏ ਤਾਂ ਉਨ੍ਹਾਂ ਡਰੋਨ ਦੀ ਆਵਾਜ਼ ਵਾਲੀ ਦਿਸ਼ਾ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ | ਕੁਝ ਹੀ ਦੂਰੀ 'ਤੇ ਜਾ ਕੇ ਜਵਾਨਾਂ ਨੂੰ ਇਕ ਖੇਤ 'ਚ ਸ਼ੱਕੀ ਵਿਅਕਤੀ ਵੀ ਦਿਖਾਈ ਦਿੱਤੇ, ਜਿਨ੍ਹਾਂ ਨੂੰ ਵੰਗਾਰਦਿਆਂ ਜਵਾਨਾਂ ਨੇ ਫਾਇਰਿੰਗ ਕੀਤੀ, ਪਰ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਉਕਤ ਵਿਅਕਤੀ ਮੌਕੇ ਤੋਂ ਭੱਜਣ 'ਚ ਸਫਲ ਹੋ ਗਏ | ਉਥੇ ਹੀ ਡਰੋਨ ਵੀ ਬੀ.ਐਸ.ਐਫ਼. ਦੀ ਗੋਲੀਬਾਰੀ ਤੋਂ ਬਾਅਦ ਵਾਪਸ ਪਰਤ ਗਿਆ, ਜਿਸ ਤੋਂ ਬਾਅਦ ਜਵਾਨਾਂ ਨੇ ਇਸ ਥਾਂ 'ਤੇ ਜਾ ਦੇਖਿਆ ਤਾਂ ਉਨ੍ਹਾਂ ਨੂੰ ਖੇਤ 'ਚ 10 ਪੈਕਟ ਡਿੱਗੇ ਹੋਏ ਦਿਖਾਈ ਦਿੱਤੇ, ਜਿਨ੍ਹਾਂ ਨੂੰ ਖ਼ੋਲ੍ਹ ਕੇ ਦੇਖਿਆ ਤਾਂ ਉਹ ਹੈਰੋਇਨ ਸੀ, ਇਸ ਦੇ ਨਾਲ ਹੀ ਜਵਾਨਾਂ ਨੂੰ 1 ਪਿਸਤੌਲ, 2 ਮੈਗਜ਼ੀਨ, 50 ਜਿੰਦਾ ਰਾੳਾੂਡ 9 ਐਮ.ਐਮ. ਵੀ ਬਰਾਮਦ ਹੋਏ | ਮੌਕੇ ਤੋਂ ਹੀ ਜੋ ਵਿਅਕਤੀ ਖੇਪ ਲੈਣ ਲਈ ਅੱਗੋਂ ਪੁੱਜੇ ਸਨ, ਉਨ੍ਹਾਂ ਦੇ ਕੱਪੜੇ ਵੀ ਬਰਾਮਦ ਕੀਤੇ ਗਏ, ਜਿਨ੍ਹਾਂ 'ਚ ਟੋਪੀ, ਲੋਈ (ਸ਼ਾਲ), ਕੱਪੜੇ ਵਾਲਾ ਥੈਲਾ, ਪਿੱਠੂ ਬੈਗ ਸ਼ਾਮਿਲ ਸਨ | ਇਸ ਤੋਂ ਬਾਅਦ ਬੀ.ਐਸ.ਐਫ਼. ਦੀ 55 ਬਟਾਲੀਅਨ ਦੇ ਉੱਚ-ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਇਲਾਕੇ ਦੀ ਘੇਰਾਬੰਦੀ ਕਰਕੇ ਪੰਜਾਬ ਪੁਲਿਸ ਦੀ ਮਦਦ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ | ਤੜਕਸਾਰ ਉਸੇ ਹੀ ਇਲਾਕੇ 'ਚ ਕੁਝ ਦੂਰੀ ਤੋਂ ਬੀ.ਐਸ.ਐਫ਼. ਨੂੰ 21 ਪੈਕਟਾਂ 'ਚੋਂ ਸਾਢੇ 17 ਕਿੱਲੋ ਦੇ ਕਰੀਬ ਹੈਰੋਇਨ ਦੇ ਪੈਕਟ ਬਰਾਮਦ ਹੋਏ, ਜਿਸ ਤੋਂ ਬਾਅਦ ਬੀ.ਐਸ.ਐਫ਼. ਨੇ ਖ਼ੋਜੀ ਕੁੱਤਿਆਂ ਦੀ ਮਦਦ ਵੀ ਲਈ | ਇਸ ਆਪ੍ਰੇਸ਼ਨ ਦੌਰਾਨ ਬੀ.ਐਸ.ਐਫ਼. ਨੂੰ ਕੁੱਲ 30 ਪੈਕਟਾਂ 'ਚ 26 ਕਿੱਲੋ 850 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧੀ ਬੀ.ਐਸ.ਐਫ਼. ਅਬੋਹਰ ਸੈਕਟਰ ਦੇ ਡੀ.ਆਈ.ਜੀ. ਵੀ.ਪੀ. ਬੰਡੋਲਾ ਨੇ ਪੈੱ੍ਰਸ ਕਾਨਫ਼ਰੰਸ 'ਚ ਦੱਸਿਆ ਕਿ ਇਹ ਬੀ.ਐਸ.ਐਫ਼ ਦੀ ਵੱਡੀ ਕਾਰਵਾਈ ਹੈ | ਇਸ ਦੌਰਾਨ 4 ਤੋਂ 5 ਸ਼ੱਕੀ ਵਿਅਕਤੀ ਵੀ ਦੇਖੇ ਗਏ ਸਨ, ਜਿਨ੍ਹਾਂ ਦੀ ਭਾਲ ਲਈ ਪੰਜਾਬ ਪੁਲਿਸ ਦੀ ਮਦਦ ਲਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬੀ.ਐਸ.ਐਫ਼ ਵਾਸਤੇ ਡਰੋਨ ਇਕ ਬਹੁਤ ਵੱਡੀ ਚੁਨੌਤੀ ਹੈ | ਜਿਸ ਨੂੰ ਸਵੀਕਾਰ ਕਰਕੇ ਹਰ ਮਿਸ਼ਨ ਨੂੰ ਫ਼ੇਲ੍ਹ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀ.ਐਸ.ਐੈਫ਼ ਕੋਲ ਐਂਟੀ ਡਰੋਨ ਤਕਨੀਕ ਵੀ ਆ ਗਈ ਹੈ | ਜਿਸ ਨੂੰ ਛੇਤੀ ਹੀ ਕੌਮਾਂਤਰੀ ਸਰਹੱਦ 'ਤੇ ਲਗਾ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 1 ਅਰਬ 25 ਕਰੋੜ ਰੁਪਏ ਬਣਦੀ ਹੈ | ਇਸ ਮੌਕੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜੋ ਸ਼ੱਕੀ ਲੋਕ ਰਾਤ ਕਾਰਵਾਈ 'ਚ ਭੱਜੇ ਹਨ ਉਨ੍ਹਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ |
ਅੰਮਿ੍ਤਸਰ, 3 ਦਸੰਬਰ (ਜਸਵੰਤ ਸਿੰੰਘ ਜੱਸ)-ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਨਿਤਿਆ ਨੰਦ ਰਾਏ ਸ੍ਰੀ ਹਰਿਮੰਦਰ ਸਹਿਬ ਵਿਖੇ ਦਰਸ਼ਨ ਕਰਨ ਪੁੱਜੇ | ਦਰਸ਼ਨ ਕਰਨ ਉਪਰੰਤ ਸ੍ਰੀ ਨਿਤਿਆ ਨੰਦ ਰਾਏ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੱਜ ਮੁੜ ਦਰਸ਼ਨ ਕਰਨਾ ਮੇਰੇ ...
ਤਰਨ ਤਾਰਨ/ਫਤਿਆਬਾਦ, 3 ਦਸੰਬਰ (ਹਰਿੰਦਰ ਸਿੰਘ, ਹਰਵਿੰਦਰ ਸਿੰਘ ਧੂੰਦਾ)-ਤਰਨ ਤਾਰਨ-ਗੋਇੰਦਵਾਲ ਸਾਹਿਬ ਰੋਡ 'ਤੇ ਪੈਂਦੇ ਪਿੰਡ ਵੇਈਪੂੲੀਂ ਨਜ਼ਦੀਕ ਬੱਜਰੀ ਨਾਲ ਭਰੇ ਟਰਾਲੇ ਵਲੋਂ ਇਕ ਸਕੂਲ ਬੱਸ ਨੂੰ ਟੱਕਰ ਮਾਰਨ ਕਾਰਨ ਸਕੂਲ ਬੱਸ ਦੇ ਡਰਾਈਵਰ ਤੇ ਬੱਸ 'ਚ ਸਵਾਰ ਦੂਸਰੀ ...
ਅੰਮਿ੍ਤਸਰ, 3 ਦਸੰਬਰ (ਗਗਨਦੀਪ ਸ਼ਰਮਾ)-13 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ 'ਚ ਕਾਬੂ ਕੀਤੇ ਨਸ਼ਾ ਤਸਕਰਾਂ ਦੇ 2 ਸਾਥੀਆਂ ਨੂੰ ਗਿ੍ਫ਼ਤਾਰ ਕਰਕੇ 10 ਏ.ਕੇ.-47 ਅਸਾਲਟ ਰਾਈਫਲਾਂ ਅਤੇ 30 ਬੋਰ ਦੇ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ | ਇਹ ਅਹਿਮ ਜਾਣਕਾਰੀ ਡੀ. ਜੀ. ਪੀ. ਗੌਰਵ ...
ਚੰਡੀਗੜ੍ਹ, 3 ਦਸੰਬਰ (ਐਨ.ਐਸ. ਪਰਵਾਨਾ)- ਹਰਿਆਣਾ ਸਰਕਾਰ ਨੇ ਸੂਬੇ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਦੇਖ-ਰੇਖ ਤੇ ਸੇਵਾ ਸੰਭਾਲ ਲਈ ਜੋ 38 ਮੈਂਬਰੀ ਐਡਹਾਕ ਕਮੇਟੀ ਬਣਾਈ ਹੈ, ਉਹ ਅਜੇ ਅਧੂਰੀ ਲੱਗ ਰਹੀ ਹੈ, ਇਸ ਵਿਚ ਹੋਰ ਤਿੰਨ ਮੈਂਬਰ ਲਏ ਜਾਣ ਦੀ ਸੰਭਾਵਨਾ ਹੈ | ਇਹ ...
ਮੂਣਕ, 3 ਦਸੰਬਰ (ਕੇਵਲ ਸਿੰਗਲਾ)-ਭਾਰਤ ਸਰਕਾਰ ਨੇ ਨੈਨੋ ਤਰਲ ਯੂਰੀਆ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਯੂਰੀਆ ਤੇ ਡੀ.ਏ.ਪੀ. ਖਾਦ ਦੀ ਵਿਕਰੀ ਨਾਲ ਨੈਨੋ ਯੂਰੀਆ ਵੇਚਣ ਦੀ ਛੋਟ ਦੇ ਦਿੱਤੀ ਹੈ | 17 ਨਵੰਬਰ ਨੂੰ ਕੇਂਦਰ ਸਰਕਾਰ ਨੇ ਇਕ ਚਿੱਠੀ ਰਾਹੀਂ ਖਾਦਾਂ ਦੀ ਵਿਕਰੀ ...
ਐੱਸ. ਏ. ਐੱਸ. ਨਗਰ, 3 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-2023 ਦੀਆਂ ਬੋਰਡ ਪ੍ਰੀਖਿਆਵਾਂ 'ਚ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਤੋਂ ਬਿਹਤਰੀਨ ਨਤੀਜੇ ਹਾਸਲ ਕਰਨ ਦੇ ਉਦੇਸ਼ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰੰਘ ਬੈਂਸ ਵਲੋਂ 'ਮਿਸ਼ਨ-100 ਪ੍ਰਤੀਸ਼ਤ ...
ਰਾਜਪੁਰਾ, 3 ਦਸੰਬਰ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ 3 ਬੱਚਿਆਂ ਦੀ ਮਾਂ ਦਾ ਉਸ ਦੇ ਪਤੀ ਅਤੇ ਸਹੁਰੇ ਵਲੋਂ ਗਲਾ ਘੁੱਟ ਕੇ ਮਾਰਨ ਦੇ ਦੋਸ਼ ਹੇਠ ਪਤੀ ਅਤੇ ਸਹੁਰੇ ਸਣੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਪੁਲਿਸ ...
ਜਲੰਧਰ, 3 ਦਸੰਬਰ (ਸ਼ਿਵ)-ਲੋਹੇ ਦੀਆਂ ਕੀਮਤਾਂ ਇਕ ਵਾਰ ਫਿਰ ਉੱਪਰ ਚੜ੍ਹਦੀਆਂ ਦੇਖ ਹੁਣ ਨੈਸ਼ਨਲ ਸਮਾਲ ਇੰਡਸਟਰੀ ਕਾਰਪੋਰੇਸ਼ਨ ਲਿ. ਨੇ ਸਨਅਤੀ ਇਕਾਈਆਂ ਨੂੰ ਅਲੱਗ-ਅਲੱਗ ਕਿਸਮਾਂ ਦਾ ਸਸਤਾ ਲੋਹਾ ਉਪਲਬਧ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਨਾਲ ਵਧ ਰਹੀਆਂ ...
ਸਮਾਣਾ, 3 ਦਸੰਬਰ (ਪ੍ਰੀਤਮ ਸਿੰਘ ਨਾਗੀ)-ਸਦਰ ਸਮਾਣਾ ਨਛੱਤਰ ਕੋਰ ਪਤਨੀ ਸੁਖਪਾਲ ਸਿੰਘ ਵਾਸੀ ਪਿੰਡ ਬੁਜਰਕ ਥਾਣਾ ਸਦਰ ਸਮਾਣਾ ਦੀ ਸ਼ਿਕਾਇਤ 'ਤੇ ਆੜ੍ਹਤੀ ਜਰਨੈਲ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਜਾਗਰ ਸਿੰਘ ਵਾਸੀਆਨ ਪਿੰਡ ਬੁਜਰਕ ਖ਼ਿਲਾਫ਼ ...
ਲੁਧਿਆਣਾ, 3 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁ ਕਰੋੜੀ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਗਿ੍ਫ਼ਤਾਰ ਕੀਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ | ਤੇਲੂ ...
ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹਾ ਪੁਲਿਸ ਵਲੋਂ ਅਮਰੀਕਾ ਦੇ ਕੈਲੇਫੋਰਨੀਆ 'ਚ ਰਹਿੰਦੇ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ ਭਾਰਤ ਭੂਸ਼ਨ ਪੰਮੀ 4 ਪਿਸਤੌਲਾਂ ਤੇ 34 ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਪਹਿਲਾਂ ਨਸ਼ਾ ...
ਐੱਸ. ਏ. ਐੱਸ. ਨਗਰ, 3 ਦਸੰਬਰ (ਕੇ. ਐੱਸ. ਰਾਣਾ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜਨਮ ਦਿਹਾੜੇ ਦੀ ਖੁਸ਼ੀ 'ਚ ਸਵੇਰੇ 9 ਵਜੇ ...
ਮੱਲਾਂਵਾਲਾ, 3 ਦਸੰਬਰ (ਗੁਰਦੇਵ ਸਿੰਘ)- ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਹੈ | ਥਾਣਾ ਮੱਲਾਂਵਾਲਾ ਦੇ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁੱਦਈ ਬੂਟਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੋਤੀਆਂ ਵਾਲਾ ਨੇ ਦਰਜ ਕਰਵਾਏ ...
ਇਯਾਲੀ/ਥਰੀਕੇ, 3 ਦਸੰਬਰ (ਮਨਜੀਤ ਸਿੰਘ ਦੁੱਗਰੀ)-ਗੁਰੂ ਨਾਨਕ ਦਰਬਾਰ ਝਾਂਡੇ ਦੇ ਮੁਖੀ ਸੰਤ ਰਾਮਪਾਲ ਸਿੰਘ ਦੇ ਪਿਤਾ ਗੁਲਜ਼ਾਰ ਸਿੰਘ ਦੀ 21ਵੀਂ ਬਰਸੀ ਮੌਕੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ 13 ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਨਾਲ ਹੋਈ | ਇਸ ਤੋਂ ਬਾਅਦ 'ਪਹਿਲਾ ਦਸਤਾਰ ...
ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਨਿੱਕੂਵਾਲ, ਸੈਣੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਿਲੀ ਵਿਖੇ ਸ਼ਹੀਦੀ ਉਪਰੰਤ ਭਾਈ ਜੈਤਾ ਜੀ ਵਲੋਂ ਉਨ੍ਹਾਂ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੈ ਕੇ ਪੁੱਜਣ ਉਪਰੰਤ ...
ਮਥੁਰਾ, 3 ਦਸੰਬਰ (ਪੀ. ਟੀ. ਆਈ.)-ਮਥੁਰਾ ਜ਼ਿਲੇ ਦੇ ਮਹਾਵਨ ਥਾਣਾ ਖੇਤਰ ਦੇ ਅਧੀਨ ਆਉਂਦੇ ਇਕ ਪਿੰਡ 'ਚ 14 ਸਾਲਾ ਦਲਿਤ ਲੜਕੀ ਦੀ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ | ਪੁਲਿਸ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਲੜਕੀ ...
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਦੇ ਕਸਬਾ ਦੋਬੁਰਜੀ ਵਿਖੇ ਸੁਖਚੈਨ ਸਿੰਘ ਪੁੱਤਰ ਸ਼ਰਨ ਸਿੰਘ ਵਾਸੀ ਦੋਬੁਰਜੀ, ਜੋ ਇਸ ਵੇਲੇ ਅਮਰੀਕਾ ਵਿਖੇ ਰਹਿ ਰਿਹਾ ਹੈ, ਦੀ ਪਤਨੀ ਰਾਜਵਿੰਦਰ ਕੌਰ ਨੇ ਸਹੁਰੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ | ...
ਅੰਮਿ੍ਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਹਰਿਮੰਦਰ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਬੰਧੀ ਚੱਲ ਰਹੇ ਵਿਵਾਦ ਦੌਰਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬੀਤੇ ਦਿਨ ਆਦੇਸ਼ ਜਾਰੀ ਕਰਕੇ ਤਖਤ ਸਾਹਿਬ ਦੇ ਸਮੁੱਚੀ ਪ੍ਰਬੰਧਕੀ ਬੋਰਡ ਨੂੰ 6 ਦਸੰਬਰ ਨੂੰ ...
ਡਰੋਲੀ ਕਲਾਂ, 3 ਦਸੰਬਰ (ਸੰਤੋਖ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਯੁਵਕ ਮੇਲਾ ਨੌਜ਼ਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਮਾਪਤ ਹੋਇਆ | ਯੁਵਕ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਜੈਕਿ੍ਸ਼ਨ ਸਿੰਘ ਰੌੜੀ ਡਿਪਟੀ ...
ਐੱਸ. ਏ. ਐੱਸ. ਨਗਰ, 3 ਦਸੰਬਰ (ਕੇ. ਐੱਸ. ਰਾਣਾ)-ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ (ਐਫ. ਏ. ਪੀ.) ਵਲੋਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੰੂਆਂ ਵਿਖੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਸਰਬੋਤਮ ਅਧਿਆਪਕ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ...
ਜਲੰਧਰ, 3 ਦਸੰਬਰ (ਅ.ਬ.)- ਦੇਸ਼ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕ ਪੰਜਾਬ ਐਂਡ ਸਿੰਧ ਬੈਂਕ ਨੇ ਅਕਤੂਬਰ ਤੇ ਨਵੰਬਰ 2022 'ਚ ਆਪਣੀਆਂ ਤਿੰਨ ਨਵੀਆਂ ਸ਼ਾਖਾਵਾਂ ਖੋਲ੍ਹੀਆਂ ਹਨ | ਇਨ੍ਹਾਂ ਤਿੰਨਾਂ 'ਚੋਂ ਦੋ ਰਾਜਸਥਾਨ ਦੇ ਨਾਨੋ ਜ਼ਿਲ੍ਹਾ ਹਨੂਮਾਨਗੜ੍ਹ ਤੇ ਸ਼ੈਤਾਨ ਸਿੰਘ ...
ਚੰਡੀਗੜ੍ਹ, 3 ਦਸੰਬਰ (ਐਨ.ਐਸ. ਪਰਵਾਨਾ)- ਹੁਣੇ ਜਿਹੇ ਸੁਖਬੀਰ ਸਿੰਘ ਬਾਦਲ ਵਲੋਂ ਸ਼ੋ੍ਰਮਣੀ ਅਕਾਲੀ ਦਲ ਦਾ ਜੋ ਨਵਾਂ ਢਾਂਚਾ ਐਲਾਨਿਆ ਗਿਆ ਹੈ, ਉਸ ਵਿਚ 'ਪਟਾਕੇ' ਪੈਣ ਦੇ ਆਸਾਰ ਪੈਦਾ ਹੋ ਗਏ ਹਨ ਤੇ ਜਗਮੀਤ ਸਿੰਘ ਬਰਾੜ ਵਿਰੁੱਧ ਐਕਸ਼ਨ ਲੈਣ ਦੇ ਆਸਾਰ ਪੈਦਾ ਹੋ ਗਏ ਹਨ | ਉਹ ...
ਬੈਂਗਲੁਰੂ, 3 ਦਸੰਬਰ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਵਣ ਨਾਲ ਕਰਨ ਤੋਂ ਮਗਰੋਂ ਹੁਣ ਕਰਨਾਟਕ ਦੇ ਕਾਂਗਰਸੀ ਆਗੂ ਵੀ.ਐਸ. ਉਗਰੱਪਾ ਨੇ ਮੋਦੀ ਦੀ ਤੁਲਨਾ ਭਸਮਾਸੁਰ ਨਾਲ ਕੀਤੀ ਹੈ | ਉਗਰੱਪਾ ਨੇ ਇਥੇ ...
ਨਵੀਂ ਦਿੱਲੀ, 3 ਦਸੰਬਰ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਫਿਲਹਾਲ ਬਣੇ ਰਹਿਣ ਦੀ ਸੰਭਾਵਨਾ ਹੈ | ਇਸ ਸਬੰਧੀ ਸੂਤਰਾਂ ਨੇ ਕਿਹਾ ਹੈ ਕਿ ਪਾਰਟੀ ਨੇ ਉਨ੍ਹਾਂ ਦੇ ਅਸਤੀਫੇ 'ਤੇ ਕੋਈ ਫੈਸਲਾ ਨਹੀਂ ਲਿਆ ਹੈ, ਜੋ ...
ਇਸਲਾਮਾਬਾਦ, 3 ਦਸੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਨਵ-ਨਿਯੁਕਤ ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਦੇਸ਼ 'ਤੇ ਹਮਲਾ ਹੁੰਦਾ ਹੈ ਤਾਂ ਪਾਕਿਸਤਾਨੀ ਹਥਿਆਰਬੰਦ ਸੈਨਾ ਮਾਤਭੂਮੀ ਦੇ ਇਕ-ਇਕ ਇੰਚ ਦੀ ਰੱਖਿਆ ਲਈ ਤਿਆਰ ਹੈ | ਮੁਨੀਰ ਨੇ ਇਹ ...
ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਨਿਆਂਪਾਲਿਕਾ ਅਤੇ ਕੇਂਦਰ ਸਰਕਾਰ ਦਰਮਿਆਨ ਕਾਲਜ਼ੀਅਮ ਬਨਾਮ ਰਾਸ਼ਟਰੀ ਨਿਆਇਕ ਨਿਯੁਕਤੀ ਕਮਿਸ਼ਨ (ਐੱਨ. ਜੇ. ਏ.ਸੀ.) ਨੂੰ ਲੈ ਕੇ ਚੱਲ ਰਹੀ ਸ਼ਬਦੀ ਜੰਗ ਦਰਮਿਆਨ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੁਪਰੀਮ ਕੋਰਟ ਵਲੋਂ ...
ਜੰਮੂ, 3 ਦਸੰਬਰ (ਯੂ.ਐਨ.ਆਈ.)-ਜੰਮੂ ਦੇ ਭਗਵਤੀ ਨਗਰ ਸਥਿਤ ਇਨਡੋਰ ਸਪੋਰਟਸ ਕੰਪਲੈਕਸ ਦੇ ਬਾਹਰ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਪੰਜਾਬ ਟੀਮ ਦੀ ਨੁਮਾਇੰਦਗੀ ਕਰ ਰਹੇ ਸੈਬੋ ਦੇ ਘੱਟੋ-ਘੱਟ 9 ਖਿਡਾਰੀ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX