ਤਾਜਾ ਖ਼ਬਰਾਂ


ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  1 minute ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  4 minutes ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  19 minutes ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  24 minutes ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  59 minutes ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  about 1 hour ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  about 1 hour ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  about 1 hour ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  about 1 hour ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  about 1 hour ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  about 2 hours ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  about 2 hours ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  about 2 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 3 hours ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਅੰਮ੍ਰਿਤਪਾਲ ਵਲੋਂ ਫ਼ੌਜ ਤਿਆਰ ਕੀਤੀ ਜਾ ਰਹੀ ਸੀ- ਐਸ.ਐਸ.ਪੀ. ਖੰਨਾ
. . .  about 3 hours ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਾਇਲ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਈ ਨਵੇਂ ਖੁਲਾਸੇ ਕੀਤੇ ਗਏ ਹਨ। ਇਕ ਅਹਿਮ ਜਾਣਕਾਰੀ ਮਿਲੀ ਹੈ ਕਿ ਏ.ਕੇ.ਐਫ., ਅੰਮ੍ਰਿਤਪਾਲ ਦੀ ਤਰਫੋਂ ਇਕ.....
ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ ਲਿਆਂਦਾ ਮਹਿਤਪੁਰ ਥਾਣੇ
. . .  about 3 hours ago
ਮਹਿਤਪੁਰ, 24 ਮਾਰਚ (ਲਖਵਿੰਦਰ ਸਿੰਘ)- ਅੰਮ੍ਰਿਤਪਾਲ ਸਿੰਘ ਜੋ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈਂ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ....
ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
. . .  about 3 hours ago
ਨਵੀਂ ਦਿੱਲੀ, 24 ਮਾਰਚ- ਅਡਾਨੀ ਗਰੁੱਪ ਮੁੱਦੇ ’ਤੇ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਜੇ ਚੌਕ ਵੱਲ ’ਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ....
ਵਿਰੋਧੀਆਂ ਪਾਰਟੀਆਂ ਵਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸੰਬੰਧੀ ਪਾਈ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
. . .  about 3 hours ago
ਨਵੀਂ ਦਿੱਲੀ, 24 ਮਾਰਚ- ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਵਿਰੋਧੀ ਧਿਰ ਨੂੰ ਦਬਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਉਨ੍ਹਾਂ ਵਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ 5 ਅਪ੍ਰੈਲ ਨੂੰ ਸੁਣਵਾਈ ਕਰੇਗਾ। ਦੱਸ ਦੇਈਏ....
ਯੂਥ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ
. . .  about 3 hours ago
ਨਵੀਂ ਦਿੱਲੀ, 24 ਮਾਰਚ- ਯੂਥ ਕਾਂਗਰਸ ਦੇ ਮੈਂਬਰਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਸ ਵਲੋਂ ‘ਮੋਦੀ ਸਰਨੇਮ’ ਟਿੱਪਣੀ ’ਤੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੇ ਮੱਦੇਨਜ਼ਰ ਰਾਹੁਲ ਗਾਂਧੀ...
ਸੁਪਰੀਮ ਕੋਰਟ ਵਲੋਂ ਕੋਵਿਡ-19 ਦੌਰਾਨ ਰਿਹਾਅ ਕੀਤੇ ਗਏ ਦੋਸ਼ੀਆਂ ਨੂੰ ਆਤਮਸਮਰਪਣ ਕਰਨ ਦਾ ਨਿਰਦੇਸ਼
. . .  about 4 hours ago
ਨਵੀਂ ਦਿੱਲੀ, 24 ਮਾਰਚ- ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੌਰਾਨ ਰਿਹਾਅ ਕੀਤੇ ਗਏ ਸਾਰੇ ਦੋਸ਼ੀਆਂ ਅਤੇ ਸੁਣਵਾਈ ਅਧੀਨ ਕੈਦੀਆਂ ਨੂੰ 15 ਦਿਨਾਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਐਮ.ਆਰ. ਸ਼ਾਹ ਅਤੇ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਅੰਡਰ ਟਰਾਇਲ.....
ਲੰਡਨ ਹਾਈ ਕਮਿਸ਼ਨ ਦੇ ਬਾਹਰ ਹੋਏ ਪ੍ਰਦਰਸ਼ਨ ਵਿਰੁੱਧ ਦਿੱਲੀ ’ਚ ਮਾਮਲਾ ਦਰਜ
. . .  about 4 hours ago
ਨਵੀਂ ਦਿੱਲੀ, 24 ਮਾਰਚ- ਦਿੱਲੀ ਪੁਲਿਸ ਦੇ ਇਕ ਵਿਸ਼ੇਸ਼ ਸੈੱਲ ਨੇ ਅੱਜ ਦੱਸਿਆ ਕਿ ਉਸ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ 19 ਮਾਰਚ ਨੂੰ ਹੋਏ ਪ੍ਰਦਰਸ਼ਨ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਲੋਂ ਦਿੱਲੀ ਪੁਲਿਸ ਨੂੰ ਉਚਿਤ ਕਾਨੂੰਨੀ....
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
. . .  about 4 hours ago
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
. . .  about 4 hours ago
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
ਰਾਹੁਲ ਗਾਂਧੀ ਪਾਰਟੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਹੋਏ ਸ਼ਾਮਲ
. . .  about 4 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸੰਸਦ ਕੰਪਲੈਕਸ ਦੇ ਪਾਰਟੀ ਦਫ਼ਤਰ ’ਚ ਕਾਂਗਰਸ ਸੰਸਦ ਮੈਂਬਰਾਂ ਦੀ ਬੈਠਕ ’ਚ ਸ਼ਾਮਿਲ ਹੋਏ। ਬੈਠਕ ’ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਵੀ ਮੌਜੂਦ ਸਨ। ਇਸ ਦੌਰਾਨ ਕਾਂਗਰਸ ਨੇ ਅੱਜ ਸ਼ਾਮ....
ਵਿਸ਼ਵ ਟੀਚੇ ਤੋਂ ਪਹਿਲਾਂ ਹੀ ਟੀ.ਬੀ. ਨੂੰ ਹਰਾ ਦੇਵੇਗਾ ਭਾਰਤ- ਪ੍ਰਧਾਨ ਮੰਤਰੀ
. . .  about 4 hours ago
ਵਾਰਾਣਸੀ, 24 ਮਾਰਚ- ਪ੍ਰਧਾਨ ਮੰਤਰੀ ਮੋਦੀ ਨੇ ਬਟਨ ਦਬਾ ਕੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਹਾਈ ਕੰਟੇਨਮੈਂਟ ਲੈਬਾਰਟਰੀ ਵਾਰਾਣਸੀ ਬ੍ਰਾਂਚ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵਲੋਂ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀ.ਬੀ. ਸੰਮੇਲਨ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਪਹਿਲਾ ਸਫ਼ਾ

ਪਹਿਲੀ ਵਾਰ ਅੰਮਿ੍ਤਸਰ 'ਚ ਮਨਾਇਆ ਬੀ.ਐਸ.ਐਫ. ਦਾ ਸਥਾਪਨਾ ਦਿਵਸ

ਘੁਸਪੈਠ ਤੇ ਤਸਕਰੀ ਨਾਲ ਅਸਰਦਾਰ ਢੰਗ ਨਾਲ ਨਜਿੱਠ ਰਿਹਾ ਹੈ ਸੀਮਾ ਸੁਰੱਖਿਆ ਬਲ-ਨਿੱਤਿਆਨੰਦ ਰਾਏ
ਰੇਸ਼ਮ ਸਿੰਘ

ਅੰਮਿ੍ਤਸਰ, 4 ਦਸੰਬਰ-ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਨੇ 58ਵਾਂ ਸਥਾਪਨਾ ਦਿਵਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ 'ਚ ਮਨਾਇਆ, ਜਿਸ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਪਰੇਡ ਤੋਂ ਸਲਾਮੀ ਲਈ | ਪਰੇਡ 'ਚ ਸ਼ਾਮਿਲ ਊਠ ਤੇ ਘੋੜ ਸਵਾਰ ਜਵਾਨਾ ਤੋਂ ਇਲਾਵਾ ਮਹਿਲਾ ਦਸਤੇ ਦੀ ਟੁਕੜੀ ਨੇ ਵੀ ਸ਼ਿਰਕਤ ਕੀਤੀ | ਸਥਾਪਨਾ ਦਿਵਸ ਮੌਕੇ ਬੀ. ਐਸ. ਐਫ. ਦੀ ਪਰੇਡ ਦੇਖਣ ਲਈ ਸਕੂਲਾਂ ਤੇ ਕਾਲਜਾਂ ਦੇ ਵਿ ਦਿਆਰਥੀਆਂ, ਬੀ. ਐਸ. ਐਫ. ਜਵਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦਰਸ਼ਕ ਗੈਲਰੀ ਪੂਰੀ ਭਰੀ ਹੋਈ ਸੀ ਤੇ ਪਰੇਡ ਪ੍ਰਤੀ ਕਾਫੀ ਉਤਸ਼ਾਹ ਪਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਕਿਹਾ ਕਿ ਸਰਹੱਦ ਪਾਰੋਂ ਹੰੁਦੀ ਘੁਸਪੈਠ ਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਲਈ ਬੀ.ਐਸ.ਐਫ. ਵਲੋਂ ਬਹਾਦਰੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 1 ਦਸੰਬਰ 1965 ਨੂੰ ਬੀ.ਐਸ.ਐਫ. ਦੀ ਸਥਾਪਨਾ ਹੋਈ ਸੀ, ਜਿਸ ਤੋਂ ਬਾਅਦ ਬਲ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ ਤੇ ਇਸ ਦੇ 1964 ਜਵਾਨਾਂ ਤੇ ਅਧਿਕਾਰੀਆਂ ਨੇ ਸਰਹੱਦ 'ਤੇ ਡਿਊਟੀ ਨਿਭਾਉਂਦਿਆਂ ਦੇਸ਼ ਲਈ ਸ਼ਹਾਦਤ ਦਾ ਜਾਮ ਪੀਤਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੀ ਸੀਮਾ ਤੋਂ ਇਲਾਵਾ ਬੀ.ਐਸ.ਐਫ. ਨੇ ਨਕਸਲਵਾਦੀਆਂ ਦਾ ਬਹਾਦਰੀ ਨਾਲ ਟਾਕਰਾ ਕੀਤਾ ਹੈ | ਇਸ ਮੌਕੇ ਨਿੱਤਿਆਨੰਦ ਰਾਏ ਦਾ ਸਵਾਗਤ ਕਰਦਿਆਂ ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਬਲ ਵਲੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਬਹਾਦਰੀ ਨਾਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਆਪਣਾ ਸਥਾਪਨਾ ਦਿਵਸ ਬਹਾਦਰ ਵੀਰ-ਜਵਾਨਾਂ ਤੇ ਸੂਰਬੀਰਾਂ ਦੀ ਧਰਤੀ ਅੰਮਿ੍ਤਸਰ 'ਚ ਮਨਾ ਰਿਹਾ ਹੈ | ਉਨ੍ਹਾਂ ਸ਼ਹੀਦ ਹੋਏ ਜਵਾਨਾਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ | ਉਨ੍ਹਾਂ ਕਿਹਾ ਕਿ ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ, ਗੁਜ਼ਰਾਤ ਤੇ ਬੰਗਲਾਦੇਸ਼ ਨਾਲ ਲਗਦੀ ਸਰਹੱਦ 'ਤੇ ਡਟੇ ਜਾਂਬਾਜ ਜਵਾਨ 6 ਹਜ਼ਾਰ 386 ਕਿਲੋਮੀਟਰ ਲੰਬੀ ਸਰਹੱਦ ਦੀ ਰੱਖਿਆ ਲਈ ਦਿਨ ਰਾਤ ਤੱਤਪਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਬੀ. ਐਸ. ਐਫ. ਲਗਾਤਾਰ ਹਾਈਟੈਕ ਹੋ ਰਹੀ ਹੈ ਤੇ ਐਂਟੀ ਡਰੋਨ ਤਕਨੀਕ ਦਾ ਇਸਤੇਮਾਲ ਵੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਵਲੋਂ ਡਰੋਨ ਦੀ ਵਰਤੋਂ ਕਰ ਰਹੇ ਤਸਕਰਾਂ ਖ਼ਿਲਾਫ਼ ਮੂੰਹਤੋੜ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਬੀਤੇ 11 ਮਹੀਨਿਆਂ 'ਚ 17 ਡਰੋਨ ਡੇਗੇ ਗਏ ਹਨ | ਬੀ. ਐਸ. ਐਫ. ਦੀ ਅੱਜ ਦੀ ਪਰੇਡ 'ਚ ਜਿਥੇ ਪੰਜਾਬ ਸਮੇਤ ਕਈ ਰਾਜਾਂ ਤੋਂ ਪੁੱਜੀਆਂ ਟੁਕੜੀਆਂ ਨੇ ਸ਼ਮੂਲੀਅਤ ਕੀਤੀ ਉਥੇ ਪਰੇਡ ਦੌਰਾਨ ਮੋਟਰਸਾਈਕਲ ਸਵਾਰ ਜਵਾਨਾਂ ਦੇ ਨਾਲ-ਨਾਲ ਡਾਗ ਸਕੁਐਡ ਨੇ ਵੀ ਹੈਰਤਅੰਗੇਜ਼ ਕਾਰਨਾਮੇ ਵੀ ਦਿਖਾਏ | ਇਸ ਮੌਕੇ ਬੀ.ਐਸ.ਐਫ. ਦੀਆਂ ਮਹਿਲਾਂ ਜਵਾਨਾਂ ਨੇ ਵੀ ਮੋਟਰਸਾਈਕਲਾਂ 'ਤੇ ਕਰਤਬ ਦਿਖਾ ਕੇ ਦਰਸ਼ਕਾਂ ਨੂੰ ਕੀਲੀ ਰੱਖਿਆ | ਪ੍ਰੋਗਰਾਮ ਦੇ ਅੰਤ 'ਚ ਖ਼ਾਲਸਾ ਕਾਲਜ ਦੀ ਭੰਗੜੇ ਤੇ ਗਿੱਧੇ ਟੀਮ ਨੇ ਸਮਾਂ ਬੰਨਿਆ | ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਡੀ.ਸੀ. ਹਰਪ੍ਰੀਤ ਸਿੰਘ ਸੂਦਨ, ਵਿਧਾਇਕ ਜਸਬੀਰ ਸਿੰਘ ਸੰਧੂ, ਪੁਲਿਸ ਕਮਿਸ਼ਨਰ ਜਸਕਰਨ ਸਿੰਘ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਜਸਪਾਲ ਸਿੰਘ ਸੰਧੂ ਉਚੇਚੇ ਤੌਰ 'ਤੇ ਹਾਜ਼ਰ ਸਨ |

ਦਿੱਲੀ ਨਗਰ ਨਿਗਮ ਚੋਣਾਂ ਲਈ 50.47 ਫ਼ੀਸਦੀ ਵੋਟਿੰਗ

1349 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. 'ਚ ਬੰਦ-ਨਤੀਜੇ 7 ਨੂੰ
ਜਗਤਾਰ ਸਿੰਘ

ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ (ਐਮ.ਸੀ.ਡੀ.), ਜਿਸ ਨੂੰ ਦਿੱਲੀ ਦੀ 'ਮਿੰਨੀ ਸਰਕਾਰ' ਵਜੋਂ ਵੀ ਜਾਣਿਆ ਜਾਂਦਾ ਹੈ, ਅੱਜ ਦਿੱਲੀ ਦੇ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕਰਕੇ ਦਿੱਲੀ ਦੀ ਨਵੀਂ 'ਮਿੰਨੀ ਸਰਕਾਰ' ਚੁਣਨ ਦਾ ਰਾਹ ਪੱਧਰਾ ਕਰ ਦਿੱਤਾ | ਨਿਗਮ ਚੋਣਾਂ 'ਚ ਕਿਸਮਤ ਅਜ਼ਮਾਉਣ ਵਾਲੇ 1349 ਉਮੀਦਵਾਰਾਂ ਦਾ ਸਿਆਸੀ ਭਵਿੱਖ ਅੱਜ ਈ.ਵੀ.ਐਮ. 'ਚ ਬੰਦ ਹੋ ਗਿਆ | ਦਿੱਲੀ ਨਿਗਮ ਚੋਣਾਂ 'ਚ ਅੱਜ ਕੁੱਲ 50.47 ਫ਼ੀਸਦੀ ਵੋਟਿੰਗ ਹੋਈ | ਜਦਕਿ 2017 ਦੀਆਂ ਚੋਣਾਂ 'ਚ 53 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ | ਵੋਟਾਂ ਦੀ ਗਿਣਤੀ ਬੁੱਧਵਾਰ 7 ਦਸੰਬਰ ਨੂੰ ਹੋਵੇਗੀ | ਪਿਛਲੇ 15 ਸਾਲਾਂ ਤੋਂ ਦਿੱਲੀ ਨਗਰ ਨਿਗਮ ਦੀ ਸੱਤਾ 'ਤੇ ਕਾਬਜ਼ ਭਾਜਪਾ ਨੂੰ ਇਸ ਵਾਰੀ ਆਮ ਆਦਮੀ ਪਾਰਟੀ ਤੋਂ ਸਖ਼ਤ ਚੁਣੌਤੀ ਮਿਲੀ ਹੈ ਜਦਕਿ ਦੂਜੇ ਪਾਸੇ ਕਾਂਗਰਸ ਵਲੋਂ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ | ਸ਼ਾਮ ਨੂੰ ਵੋਟਿੰਗ ਦਾ ਸਮਾਂ ਖਤਮ ਹੋਣ ਤੋਂ ਬਾਅਦ ਵੀ ਕਈ ਬੂਥਾਂ 'ਤੇ ਵੋਟ ਪਾਉਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਸਵੇਰੇ 8 ਵਜੇ ਵੋਟਾਂ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਪਹਿਲੇ 2 ਘੰਟਿਆਂ 'ਚ 9 ਫ਼ੀਸਦੀ ਵੋਟਿੰਗ ਹੋਈ | ਦਿੱਲੀ ਨਗਰ ਨਿਗਮ ਚੋਣਾਂ ਲਈ ਦਿੱਲੀ ਦੇ ਕੁਲ 1 ਕਰੋੜ 45 ਲੱਖ ਵੋਟਰ ਹਨ, ਜਿਸ ਵਿਚ ਮਰਦ ਵੋਟਾਂ ਦੀ ਗਿਣਤੀ ਕਰੀਬ 79 ਲੱਖ ਅਤੇ ਮਹਿਲਾ ਵੋਟਰਾਂ ਦੀ ਗਿਣਤੀ 66 ਲੱਖ ਤੋਂ ਜ਼ਿਆਦਾ ਹੈ | ਇਸ ਤੋਂ ਇਲਾਵਾ 1061 ਟ੍ਰਾਂਸਜੈਂਡਰ ਵੋਟਰ ਹਨ | ਵੱਖ ਵੱਖ ਪਾਰਟੀਆਂ ਵਲੋਂ ਵੋਟ ਪਾਉਣ ਵਾਸਤੇ ਤਕਰੀਬਨ ਸਾਰੇ ਹੀ ਵੋਟਰਾਂ ਨੂੰ ਪੂਰਾ ਦਿਨ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਪਰ ਅਜਿਹੇ ਨੌਜਵਾਨ ਵੋਟਰਾਂ ਦਾ ਖਾਸ ਧਿਆਨ ਰੱਖਿਆ ਗਿਆ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣੀ ਸੀ | ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਣ ਦੇ ਕੁੱਝ ਦੇਰ ਬਾਅਦ ਹੀ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਆਪੋ ਆਪਣੀ ਵੋਟ ਪਾਈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸਾਬਕਾ ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ, ਮੀਨਾਕਸ਼ੀ ਲੇਖੀ, ਗੌਤਮ ਗੰਭੀਰ, ਦਿੱਲੀ ਦੇ ਮੰਤਰੀ ਇਮਰਾਨ ਹੁਸੈਨ, ਵਾਤਾਵਰਨ ਮੰਤਰੀ ਗੋਪਾਲ ਰਾਏ, ਸਾਬਕਾ ਕੇਂਦਰੀ ਮੰਤਰੀ ਅਜੈ ਮਾਕਨ, ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ, ਦਿੱਲੀ ਮਹਿਲਾ ਕਮਿਸ਼ਨ ਚੇਅਰਪਰਸਨ ਸਵਾਤੀ ਮਾਲੀਵਾਲ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਕਾਂਗਰਸ ਦਿੱਲੀ ਪ੍ਰਦੇਸ਼ ਪ੍ਰਧਾਨ ਅਨਿਲ ਕੁਮਾਰ ਚੌਧਰੀ ਜਦੋਂ ਆਪਣੀ ਵੋਟ ਪਾਉਣ ਪੁੱਜੇ ਤਾਂ ਵੋਟਿੰਗ ਸੂਚੀ ਵਿਚੋਂ ਉਨ੍ਹਾਂ ਦਾ ਨਾਂਅ ਹੀ ਗਾਇਬ ਮਿਲਿਆ | ਚੌਧਰੀ ਨੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਸਾਜਿਸ਼ ਕਰਾਰ ਦਿੱਤਾ ਅਤੇ ਬਗੈਰ ਵੋਟ ਪਾਏ ਹੀ ਵਾਪਸ ਮੁੜ ਗਏ | ਇਸ ਤੋਂ ਇਲਾਵਾ ਭਾਜਪਾ ਤੇ 'ਆਪ' ਨੇ ਵੀ ਵੋਟਰ ਸੂਚੀ ਵਿਚੋਂ ਆਪਣੇ ਸਮਰਥਕਾਂ ਦਾ ਨਾਂਅ ਗਾਇਬ ਹੋਣ ਦਾ ਦੋਸ਼ ਲਾਇਆ |

ਖੜਗੇ ਵਲੋਂ ਕਾਂਗਰਸ ਸੰਗਠਨ 'ਚ ਜਵਾਬਦੇਹੀ ਤੈਅ ਕਰਨ ਦੀ ਵਕਾਲਤ

ਕਿਹਾ, ਜ਼ਿੰਮੇਵਾਰੀ ਨਿਭਾਉਣ 'ਚ ਅਸਮਰੱਥ ਆਪਣੇ ਸਾਥੀਆਂ ਨੂੰ ਦੇਣ ਮੌਕਾ
ਨਵੀਂ ਦਿੱਲੀ, 4 ਦਸੰਬਰ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਐਤਵਾਰ ਨੂੰ ਪਾਰਟੀ 'ਚ ਉਪਰ ਤੋਂ ਲੈ ਕੇ ਹੇਠਾਂ ਤੱਕ ਸੰਗਠਨਾਤਮਕ ਜਵਾਬਦੇਹੀ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜਿਹੜੇ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਰਹਿੰਦੇ ਹਨ ਉਹ ਆਪਣੇ ਸਾਥੀਆਂ ਨੂੰ ਮੌਕਾ ਦੇਣ ਲਈ ਰਾਹ ਛੱਡਣ | ਖੜਗੇ ਨੇ ਆਪਣੇ ਵਲੋਂ ਬਣਾਈ ਕਾਂਗਰਸ ਸਟੀਰਿੰਗ (ਸੰਚਾਲਨ) ਕਮੇਟੀ ਦੀ ਪਹਿਲੀ ਮੀਟਿੰਗ 'ਚ ਸ਼ੁਰੂਆਤੀ ਟਿੱਪਣੀਆਂ 'ਚ ਸੂਬਾ ਇੰਚਾਰਜਾਂ ਨੂੰ ਵੀ 30 ਤੋਂ 90 ਦਿਨਾਂ 'ਚ ਲੋਕਾਂ ਦੇ ਮੁੱਦਿਆਂ 'ਤੇ ਜਨ ਅੰਦੋਲਨ ਚਲਾਉਣ ਲਈ ਖਾਕਾ ਪੇਸ਼ ਕਰਨ ਅਤੇ ਜਿਨ੍ਹਾਂ ਸੂਬਿਆਂ 'ਚ 2024 ਤੋਂ ਪਹਿਲਾਂ ਚੋਣਾਂ ਹੋਣੀਆਂ ਹਨ ਉਨ੍ਹਾਂ ਰਾਜਾਂ 'ਚ ਪਾਰਟੀ ਦੀਆਂ ਯੋਜਨਾਵਾਂ ਦਾ ਕਾਰਜਕ੍ਰਮ ਤਿਆਰ ਕਰਨ ਲਈ ਕਿਹਾ | ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਅਤੇ ਦੇਸ਼ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਸਭ ਤੋਂ ਵੱਡਾ ਹਿੱਸਾ ਹੈ ਉਪਰੋਂ ਲੈ ਕੇ ਹੇਠਾਂ ਤੱਕ ਸੰਗਠਨਾਤਮਕ ਜਵਾਬਦੇਹੀ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸੰਗਠਨ ਮਜ਼ਬੂਤ ਹੋਵੇਗਾ, ਜਵਾਬਦੇਹ ਹੋਵੇਗਾ, ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ ਤਾਂ ਹੀ ਅਸੀਂ ਚੋਣਾਂ ਜਿੱਤ ਸਕਾਂਗੇ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰ ਸਕਾਂਗੇ | ਪਾਰਟੀ ਦੇ ਅਹੁਦੇਦਾਰਾਂ ਨੂੰ ਸਖ਼ਤ ਸੰਦੇਸ਼ ਵਿਚ ਖੜਗੇ ਨੇ ਕਿਹਾ ਕਿ ਜਦੋਂ ਕਿ ਪਾਰਟੀ ਵਿਚ ਬਹੁਤ ਜ਼ਿੰਮੇਵਾਰ ਲੋਕ ਹਨ, ਜੋ ਆਪਣਾ ਫਰਜ਼ ਨਿਭਾ ਰਹੇ ਸਨ, ਕੁਝ ਲੋਕਾਂ ਨੇ ਮੰਨ ਲਿਆ ਸੀ ਕਿ ਜ਼ਿੰਮੇਵਾਰੀ ਦੀ ਕਮੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਨਾ ਤਾਂ ਅਧਿਕਾਰ ਹੈ ਅਤੇ ਨਾ ਹੀ ਸਵੀਕਾਰਨਯੋਗ | ਉਨ੍ਹਾਂ ਕਿਹਾ ਕਿ ਜੋ ਆਪਣੀ ਜ਼ਿੰਮੇਵਾਰ ਨਿਭਾਉਣ 'ਚ ਅਸਮਰੱਥ ਹਨ, ਉਨ੍ਹਾਂ ਨੂੰ ਆਪਣੇ ਸਾਥੀਆਂ ਲਈ ਰਾਹ ਛੱਡਣਾ ਹੋਵੇਗਾ | ਉਨ੍ਹਾਂ ਕਿਹਾ ਕਿ ਉਹ ਚਾਹੁਣਗੇ ਕਿ ਪਹਿਲਾਂ ਜਨਰਲ ਸਕੱਤਰ ਅਤੇ ਸੂਬਾ ਇੰਚਾਰਜ ਆਪਣੀਆਂ ਜ਼ਿੰਮੇਵਾਰੀਆਂ ਤੈਅ ਕਰਨ ਅਤੇ ਫਿਰ ਆਪਣੇ ਅਧੀਨ ਸੰਗਠਨ ਦੀਆਂ ਜ਼ਿੰਮੇਵਾਰੀਆਂ ਯਕੀਨੀ ਬਣਾਉਣ | ਖੜਗੇ ਨੇ ਕਿਹਾ ਕਿ ਤੁਸੀਂ ਆਤਮ ਮੰਥਨ ਕਰੋ ਕਿ ਕੀ ਜਨਰਲ ਸਕੱਤਰ ਤੇ ਸੂਬਾ ਇੰਚਾਰਜ ਦੇ ਤੌਰ 'ਤੇ ਘੱਟੋ-ਘੱਟ 10 ਦਿਨ ਆਪਣੀ ਜ਼ਿੰਮੇਵਾਰੀ ਤਹਿਤ ਆਪਣੇ ਖੇਤਰਾਂ ਦਾ ਦੌਰਾ ਕਰਦੇ ਹੋ ਜਾਂ ਨਹੀਂ | ਕੀ ਤੁਸੀਂ ਹਰ ਜ਼ਿਲ੍ਹੇ, ਇਕਾਈਆਂ ਦਾ ਦੌਰਾ ਕੀਤਾ ਅਤੇ ਪਾਰਟੀ ਆਗੂਆਂ ਨਾਲ ਮੁੱਦਿਆਂ 'ਤੇ ਚਰਚਾ ਕੀਤਾ, ਸਥਾਨਿਕ ਸਮੱਸਿਆਵਾਂ ਅਤੇ ਮੁੱਦਿਆਂ ਬਾਰੇ ਪੁੱਛਗਿਛ ਕੀਤੀ | ਖੜਗੇ ਨੇ ਇੰਚਾਰਜਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੇ ਅਧੀਨ ਸਾਰੀਆਂ ਜ਼ਿਲ੍ਹਾ ਅਤੇ ਬਲਾਕ ਕਾਂਗਰਸ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ ਤੇ ਉਹ ਲੋਕਾਂ ਲਈ ਲੜਨ ਵਾਲੀ ਸੰਸਥਾ ਹੈ | ਉਨ੍ਹਾਂ ਕਿਹਾ ਕਿ ਕੀ ਨਵੇਂ ਚਿਹਰਿਆਂ ਨੂੰ ਬਲਾਕ ਅਤੇ ਜ਼ਿਲ੍ਹਾ ਪੱਧਰਾਂ 'ਤੇ ਮੌਕਾ ਦਿੱਤਾ ਗਿਆ? ਉਨ੍ਹਾਂ ਕਿਹਾ ਕਿ ਜਦੋਂ ਤੱਕ ਜਨਰਲ ਸਕੱਤਰ ਅਤੇ ਇੰਚਾਰਜ, ਉਨ੍ਹਾਂ ਦੇ ਸਕੱਤਰ, ਸੂਬਾ ਪ੍ਰਧਾਨ, ਪਾਰਟੀ ਵਿਧਾਇਕ ਅਤੇ ਸੰਸਦ ਮੈਂਬਰ ਜ਼ਮੀਨੀ ਪੱਧਰ 'ਤੇ ਕਾਰਵਾਈ ਲਈ ਬਲੂਪਿ੍ੰਟ ਤਿਆਰ ਨਹੀਂ ਕਰਦੇ, ਤੁਹਾਡੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਸਾਰੇ ਅਗਲੇ 15 ਤੋਂ 30 ਦਿਨਾਂ 'ਚ ਸੰਗਠਨ ਲਈ ਖਾਕਾ ਤਿਆਰ ਕਰਨਗੇ ਤੇ ਉਨ੍ਹਾਂ ਨਾਲ ਚਰਚਾ ਕਰਨਗੇ | ਖੜਗੇ ਨੇ ਭਾਰਤ ਜੋੜੋ ਯਾਤਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ 'ਚ ਇਹ ਇਤਿਹਾਸ ਲਿਖ ਰਹੀ ਹੈ | ਯਾਤਰਾ ਹੁਣ ਰਾਸ਼ਟਰੀ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ | ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਲੋਕਾਂ, ਉਨ੍ਹਾਂ ਦੇ ਅਧਿਕਾਰਾਂ ਅਤੇ ਉਮੀਦਾਂ 'ਤੇ ਹਮਲਾ ਕਰ ਰਹੀ ਹੈ ਤੇ ਲੋਕਾਂ ਦੀ ਰੱਖਿਆ ਕਰਨਾ ਕਾਂਗਰਸ ਦੀ ਜ਼ਿੰਮੇਵਾਰੀ ਹੈ |

ਗੁਜਰਾਤ 'ਚ ਦੂਜੇ ਗੇੜ ਦੀਆਂ ਵੋਟਾਂ ਅੱਜ

ਅਹਿਮਦਾਬਾਦ, 4 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੌਰਾਨ 93 ਸੀਟਾਂ 'ਤੇ ਸੂਬੇ ਦੇ 14 ਕੇਂਦਰੀ ਤੇ ਉੱਤਰੀ ਜ਼ਿਲਿ੍ਹਆਂ 'ਚ ਸੋਮਵਾਰ ਨੂੰ ਵੋਟਾਂ ਪੈਣਗੀਆਂ, 2017 ਦੀਆਂ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ 93 ਸੀਟਾਂ 'ਚੋਂ ਭਾਜਪਾ ਨੇ 51, ਕਾਂਗਰਸ ਨੇ 39 ਅਤੇ 3 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ | ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਚੋਣ ਪ੍ਰਚਾਰ ਸ਼ਨਿਚਰਵਾਰ ਸ਼ਾਮ ਖ਼ਤਮ ਹੋ ਚੁੱਕਾ ਹੈ | ਦੂਜੇ ਪੜਾਅ ਦੌਰਾਨ 61 ਪਾਰਟੀਆਂ ਦੇ ਉਮੀਦਵਾਰਾਂ ਤੇ 285 ਆਜ਼ਾਦ ਸਮੇਤ ਕੁੱਲ 833 ਉਮੀਦਵਾਰ ਚੋਣ ਲੜ ਰਹੇ ਹਨ | ਪ੍ਰਮੁੱਖ ਪਾਰਟੀਆਂ 'ਚੋਂ ਭਾਜਪਾ ਤੇ 'ਆਪ' ਸਭ 93 ਸੀਟਾਂ, ਕਾਂਗਰਸ 90, ਐਨ.ਸੀ.ਪੀ. 2, ਬਸਪਾ 44 ਅਤੇ ਬੀ.ਟੀ.ਪੀ. 12 ਸੀਟਾਂ 'ਤੇ ਚੋਣ ਲੜ੍ਹ ਰਹੀਆਂ ਹਨ | ਇਸ ਪੜਾਅ ਦੌਰਾਨ ਕੁੱਲ 2.51 ਵੋਟਰ ਵੋਟਾਂ ਪਾਉਣਗੇ, ਜਿਨ੍ਹਾਂ 'ਚ 1.29 ਕਰੋੜ ਪੁਰਸ਼ ਤੇ 1.22 ਕਰੋੜ ਔਰਤ ਵੋਟਰ ਹਨ | ਦੂਜੇ ਪੜਾਅ ਦੇ ਮਹਤੱਵਪੂਰਨ ਹਲਕਿਆਂ 'ਚ ਭਾਜਪਾ ਵਲੋਂ ਮੁੱਖ ਮੰਤਰੀ ਭੁਪੇਂਦਰ ਪਟੇਲ ਅਹਿਮਦਾਬਾਦ ਜ਼ਿਲ੍ਹੇ ਦੀ ਘਾਟਲੋਦੀਆ ਸੀਟ ਤੋਂ, ਪਾਟੀਦਾਰ ਨੇਤਾ ਹਾਰਦਿਕ ਪਟੇਲ ਵਿਰਾਮਗਮ ਸੀਟ ਤੋਂ, ਜਦਕਿ ਕਾਂਗਰਸ ਵਲੋਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਰਾਮ ਰਾਥਵਾ ਜੇਤਪੁਰ ਸੀਟ ਤੋਂ ਅਤੇ ਦਲਿਤ ਨੇਤਾ ਜਿਗਨੇਸ਼ ਮੇਵਾਣੀ ਵਡਗਾਮ ਸੀਟ ਤੋਂ ਚੋਣ ਲੜ੍ਹ ਰਹੇ ਹਨ | ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇੇ ਪੜਾਅ 'ਚ ਸੌਰਾਸ਼ਟਰ, ਕੱਛ ਤੇ ਦੱਖਣੀ ਗੁਜਰਾਤ ਦੀਆਂ 89 ਸੀਟਾਂ 'ਤੇ ਵੋਟਾਂ 1 ਦਸੰਬਰ ਨੂੰ ਪੈ ਚੁੱਕੀਆਂ ਹਨ, ਜਿਸ ਦੌਰਾਨ 63.31 ਫ਼ੀਸਦੀ ਵੋਟਿੰਗ ਹੋਈ ਸੀ | ਦੱਸਣਯੋਗ ਹੈ ਕਿ ਗੁਜਰਾਤ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸ਼ਾਮ ਇਥੇ ਪਹੁੰਚ ਗਏ ਹਨ, ਉਹ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਅੰਤਿਮ ਪੜਾਅ ਦੌਰਾਨ 5 ਦਸੰਬਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ |

ਪ੍ਰਦਰਸ਼ਨਕਾਰੀਆਂ ਅੱਗੇ ਝੁਕੀ ਈਰਾਨ ਸਰਕਾਰ ਨੈਤਿਕਤਾ ਪੁਲਿਸ ਭੰਗ

ਤਹਿਰਾਨ, 4 ਦਸੰਬਰ (ਏਜੰਸੀ)-ਈਰਾਨ ਨੇ 22 ਸਾਲਾ ਮਹਿਸਾ ਅਮੀਨੀ ਦੀ ਸਤੰਬਰ 'ਚ ਹਿਰਾਸਤ ਦੌਰਾਨ ਮੌਤ ਹੋਣ ਤੋਂ ਬਾਅਦ ਸਖਤ 'ਡਰੈਸ ਕੋਡ' ਦੇ ਖ਼ਿਲਾਫ਼ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਆਖਿਰਕਾਰ ਨੈਤਿਕਤਾ (ਮੋਰੈਲਿਟੀ) ਪੁਲਿਸ ਦੀਆਂ ਇਕਾਈਆਂ ਭੰਗ ਕਰ ਦਿੱਤੀਆਂ ਹਨ | ਖ਼ਬਰ ਏਜੰਸੀ ਨੇ ਅਟਾਰਨੀ ਜਨਰਲ ਮੁਹੰਮਦ ਜਾਫਰ ਮੋਂਟਾਜੇਰੀ ਦੇ ਹਵਾਲੇ ਨਾਲ ਕਿਹਾ ਕਿ ਨੈਤਿਕਤਾ ਪੁਲਿਸ ਦਾ ਨਿਆਂ ਪਾਲਿਕਾ ਨਾਲ ਕੋਈ ਲੈਣ ਦੇਣ ਨਹੀਂ ਹੈ | ਇਸ ਨੂੰ ਖਤਮ ਕਰ ਦਿੱਤਾ ਗਿਆ ਹੈ | ਨੈਤਿਕਤਾ ਪੁਲਿਸ ਨੂੰ ਕੱਟੜਪੰਥੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਦੁਆਰਾ ਸਥਾਪਿਤ ਕੀਤਾ ਗਿਆ ਸੀ | ਰਸਮੀ ਰੂਪ ਨਾਲ ਇਸ ਨੂੰ ਗਸ਼ਤ-ਏ-ਇਰਸ਼ਾਦ ਦੇ ਰੂਪ 'ਚ ਜਾਣਿਆਂ ਜਾਂਦਾ ਹੈ | ਹਿਜਾਬ ਦੀ ਸੰਸਕ੍ਰਿਤੀ ਦਾ ਪ੍ਰਸਾਰ ਕਰਨ ਲਈ ਨੈਤਿਕਤਾ ਪੁਲਿਸ ਯਕੀਨੀ ਬਣਾਉਂਦੀ ਸੀ ਕਿ ਔਰਤਾਂ ਦਾ ਸਿਰ ਢੱਕਿਆ ਹੋਵੇ | ਨੈਤਿਕਤਾ ਪੁਲਿਸ ਦੀ ਇਕਾਈਆਂ ਨੇ 2006 'ਚ ਗਸ਼ਤ ਸ਼ੁਰੂ ਕੀਤੀ ਸੀ | ਅਟਾਰਨੀ ਜਨਰਲ ਮੋਂਟਾਜੇਰੀ ਨੇ ਕਿਹਾ ਕਿ ਸੰਸਦ ਅਤੇ ਨਿਆਂਪਾਲਿਕਾ ਦੋਵੇਂ ਇਸ ਮੁੱਦੇ 'ਤੇ ਕੰਮ ਕਰ ਰਹੇ ਹਨ ਕਿ ਕੀ ਔਰਤਾਂ ਦੇ ਸਿਰ ਢੱਕਣ ਵਾਲੇ ਕਾਨੂੰਨ ਨੂੰ ਬਦਲਣ ਦੀ ਜ਼ਰੂਰਤ ਹੈ?

ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਨਾਬਾਲਗ ਸਮੇਤ 5 ਗਿ੍ਫ਼ਤਾਰ

ਸੀਕਰ, 4 ਦਸੰਬਰ (ਏਜੰਸੀ)-ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਗੈਂਗਸਟਰ ਰਾਜੂ ਠੇਠ ਦੀ ਉਸ ਦੇ ਘਰ ਸਾਹਮਣੇ ਗੋਲੀਆਂ ਮਾਰ ਕੀਤੀ ਹੱਤਿਆ ਦੇ ਮਾਮਲੇ 'ਚ ਨਾਬਾਲਗ ਸਮੇਤ 5 ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਹੈ | ਐਤਵਾਰ ਨੂੰ ਪੁਲਿਸ ਨਾਲ ਹੋਏ ਸੰਖੇਪ ਮੁਕਾਬਲੇ 'ਚ ਦੋ ਦੋਸ਼ੀ ਜ਼ਖਮੀ ਵੀ ਹੋ ਗਏ | ਰਾਜੂ ਨੂੰ ਗੋਲੀਆਂ ਮਾਰਨ ਤੋਂ ਬਾਅਦ ਹਮਲਾਵਰਾਂ ਦੀਆਂ ਗੋਲੀਆਂ ਨਾਲ ਇਕ ਹੋਰ ਵਿਅਕਤੀ ਤਾਰਾਚੰਦ ਕਦਵਾਸਰਾ ਵੀ ਮਾਰਿਆ ਗਿਆ ਸੀ | ਏ.ਡੀ.ਜੀ. (ਅਪਰਾਧ) ਰਵੀ ਪ੍ਰਕਾਸ਼ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਿ ਪੁਲਿਸ ਨੇ ਸੀਕਰ ਵਾਸੀ ਮਨੀਸ਼ ਜੱਟ (25) ਤੇ ਵਿਕਰਮ ਗੁਰਜਰ (28) ਅਤੇ ਹਰਿਆਣਾ ਦੇ ਸਤੀਸ਼ ਕੁਮਾਵਤ (40), ਜਤਿਨ ਮੇਘਵਾਲ (24) ਤੇ ਇਕ ਨਾਬਾਲਗ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਇਹ ਪਤਾ ਲੱਗਿਆ ਸੀ ਕਿ ਦੋਸ਼ੀ ਹਰਿਆਣਾ ਹੱਦ ਨੇੜੇ ਸੀਕਰ ਦੇ ਦਬਲਾ ਇਲਾਕੇ 'ਚ ਲੁਕੇ ਸਨ ਤਾਂ ਪੁਲਿਸ ਨੇ ਆਪ੍ਰੇਸ਼ਨ ਮੁਹਿੰਮ ਦੌਰਾਨ ਮਨੀਸ਼ ਤੇ ਵਿਕਰਮ ਨੂੰ ਹਥਿਆਰਾਂ ਤੇ ਜ਼ਿੰਦਾ ਰੌਂਦਾਂ ਸਮੇਤ ਅੱਜ ਤੜਕੇ 3 ਵਜੇ ਕਾਬੂ ਕਰ ਲਿਆ, ਜਦੋਂ ਕਿ ਦੂਸਰੇ ਦੋਸ਼ੀਆਂ ਨਾਬਾਲਗ ਸਮੇਤ ਸਤੀਸ਼ ਤੇ ਜਤਿਨ ਨੂੰ ਝੁਨਝੁਨੂ ਦੇ ਪਹਾੜੀ ਇਲਾਕੇ ਤੋਂ ਕਾਬੂ ਕੀਤਾ | ਇਸ ਦੌਰਾਨ ਦੋਸ਼ੀਆਂ ਨੇ ਪੁਲਿਸ 'ਤੇ ਗੋਲੀਆਂ ਵੀ ਚਲਾਈਆਂ ਅਤੇ ਜਵਾਬ 'ਚ ਪੁਲਿਸ ਵਲੋਂ ਕੀਤੀ ਕਾਰਵਾਈ ਦੌਰਾਨ ਸਤੀਸ਼ ਤੇ ਜਤਿਨ ਜ਼ਖਮੀ ਹੋ ਗਏ | ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸੀਕਰ ਦੇ ਕਰਨੀ ਹੋਟਲ 'ਚ ਰਹੇ ਸਨ ਤੇ ਉਨ੍ਹਾਂ ਨੇ ਠੇਠ ਦੇ ਘਰ ਦੀ ਰੇਕੀ ਕੀਤੀ ਸੀ | ਡੀ.ਜੀ.ਪੀ. ਉਮੇਸ਼ ਜੈਨ ਨੇ ਜੈਪੁਰ 'ਚ ਕਿਹਾ ਕਿ ਜਿਨ੍ਹਾਂ ਪੁਲਿਸ ਕਰਮੀਆਂ ਨੇ ਦੋਸ਼ੀਆਂ ਨੂੰ ਫੜਿਆ ਹੈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਏਗਾ | ਪੁਲਿਸ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਦੀ ਜਾਂਚ ਵੱਖਰੇ ਤੌਰ 'ਤੇ ਕੀਤੀ ਜਾਏਗੀ | ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਕ ਟਵੀਟ 'ਚ ਕਿਹਾ ਕਿ ਸੀਕਰ ਹੱਤਿਆਕਾਂਡ ਦੇ 5 ਦੋਸ਼ੀਆਂ ਨੂੰ ਅਸਲੇ ਤੇ ਵਾਹਨਾਂ ਸਮੇਤ ਗਿ੍ਫਤਾਰ ਕਰ ਲਿਆ ਹੈ ਅਤੇ ਅਦਾਲਤ 'ਚ ਜਲਦ ਮੁਕੱਦਮਾ ਚਲਾ ਕੇ ਸਾਰੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾਏਗੀ |

ਜੀ-20 ਸੰਮੇਲਨ ਸੰਬੰਧੀ ਉਦੈਪੁਰ 'ਚ 4 ਦਿਨਾ ਸ਼ੇਰਪਾ ਮੀਟਿੰਗ ਸ਼ੁਰੂ

ਉਦੈਪੁਰ, 4 ਦਸੰਬਰ (ਏਜੰਸੀ)-ਭਾਰਤ ਵਲੋਂ ਜੀ-20 ਦੀ ਪ੍ਰਧਾਨਗੀ ਤਹਿਤ ਅੱਜ ਉਦੈਪੁਰ 'ਚ ਪਹਿਲੀ ਸ਼ੇਰਪਾ ਮੀਟਿੰਗ ਸ਼ੁਰੂ ਹੋਈ, ਜਿਸ 'ਚ ਅਗਲੇ ਸਾਲ ਸਤੰਬਰ 'ਚ ਦਿੱਲੀ 'ਚ ਹੋਣ ਵਾਲੇ ਸੰਮੇਲਨ ਸੰਬੰਧੀ ਏਜੰਡਾ ਤਿਆਰ ਕੀਤਾ ਜਾਵੇਗਾ ਤੇ ਇਹ ਮੀਟਿੰਗ ਦੇਸ਼ ਨੂੰ ਆਪਣੀਆਂ ਵਿਆਪਕ ਤਰਜੀਹਾਂ ਦੀ ਰੂਪ-ਰੇਖਾ ਤਿਆਰ ਕਰਨ ਦਾ ਮੌਕਾ ਦੇਵੇਗੀ | ਭਾਰਤ ਦੇ ਸ਼ੇਰਪਾ ਅਮਿਤਾਭ ਕਾਂਤ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ 4 ਦਿਨਾਂ ਬੈਠਕ 'ਚ ਜੀ-20 ਦੇਸ਼ਾਂ ਦੇ ਪ੍ਰਤੀਨਿਧ, ਸੱਦੇ ਗਏ ਦੇਸ਼ ਤੇ ਕੌਮਾਂਤਰੀ ਸੰਗਠਨਾਂ ਦੇ ਪ੍ਰਤੀਨਿਧ ਹਿੱਸਾ ਲੈ ਰਹੇ ਹਨ | ਮੀਟਿੰਗ 'ਚ ਤਕਨੀਕੀ ਬਦਲਾਅ, ਹਰਾ ਵਿਕਾਸ, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ, ਐਸ.ਡੀ.ਜੀ. ਨੂੰ ਲਾਗੂ ਕਰਨ 'ਚ ਤੇਜ਼ੀ ਲਿਆਉਣ ਤੇ ਸਮਾਵੇਸ਼ੀ ਤੇ ਲਚੀਲੇ ਵਿਕਾਸ ਦੀ ਸਹੂਲਤ ਸਮੇਤ ਕਈ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ | ਇਸ ਸੰਬੰਧੀ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਪਹਿਲੀ ਸ਼ੇਰਪਾ ਮੀਟਿੰਗ ਭਾਰਤ ਦੀ ਅਗਵਾਈ 'ਚ ਭਵਿੱਖ 'ਚ ਹੋਣ ਵਾਲੀਆਂ ਮੀਟਿੰਗਾਂ ਲਈ ਏਜੰਡਾ ਤਿਆਰ ਕਰੇਗੀ, ਜਿਸ ਨਾਲ ਭਾਰਤ ਆਪਣੀਆਂ ਵਿਆਪਕ ਤਰਜੀਹਾਂ ਦੀ ਰੂਪ-ਰੇਖਾ ਤਿਆਰ ਕਰੇਗਾ ਤੇ ਇਸ ਦੀ ਜੀ-20 ਪ੍ਰਧਾਨਗੀ ਬਾਰੇ ਜਾਣਕਾਰੀ ਮੁਹੱਈਆ ਕਰਵਾਏਗੀ |

ਰਣਨੀਤੀਆਂ ਨੂੰ ਅੰਤਿਮ ਰੂਪ ਦੇਣ ਲਈ ਸਰਬ ਪਾਰਟੀ ਮੀਟਿੰਗ ਅੱਜ

ਨਵੀਂ ਦਿੱਲੀ, 4 ਦਸੰਬਰ (ਏਜੰਸੀ)-ਭਾਰਤ ਵਲੋਂ ਅਗਲੇ ਸਾਲ ਸੰਤਬਰ 'ਚ ਜੀ-20 ਸੰਮੇਲਨ ਦੀ ਮੇਜ਼ਬਾਨੀ ਦੇ ਮੱਦੇਨਜ਼ਰ ਕੇਂਦਰ ਵਲੋਂ ਸਲਾਹ-ਮਸ਼ਵਰਾ ਤੇ ਰਣਨੀਤੀਆਂ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਨੂੰ ਸਰਬ-ਪਾਰਟੀ ਮੀਟਿੰਗ ਬੁਲਾਈ ਗਈ ਹੈ | ਸੰਸਦੀ ਮਾਮਲਿਆਂ ਦੇ ਮੰਤਰੀ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਤੇਜ਼ ਰਫ਼ਤਾਰ ਟਰੱਕ ਲੋਕਾਂ 'ਤੇ ਚੜਿ੍ਹਆ-6 ਮੌਤਾਂ

ਰਤਲਾਮ (ਮੱਧ ਪ੍ਰਦੇਸ਼), 4 ਦਸੰਬਰ (ਏਜੰਸੀ)-ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ 'ਚ ਐਤਵਾਰ ਸ਼ਾਮ ਨੂੰ ਸੜਕ ਕਿਨਾਰੇ ਬਣੇ ਇਕ ਬੱਸ ਸਟਾਪ 'ਤੇ ਖੜ੍ਹੇ ਲੋਕਾਂ 'ਤੇ ਤੇਜ਼ ਰਫ਼ਤਾਰ ਟਰੱਕ ਚੜ੍ਹ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ...

ਪੂਰੀ ਖ਼ਬਰ »

ਜਲ ਸੈਨਾ ਤਾਕਤ ਨਾਲ ਅੱਗੇ ਵਧਦੀ ਰਹੇਗੀ-ਰਾਸ਼ਟਰਪਤੀ

ਵਿਸ਼ਾਖਾਪਟਨਮ, 4 ਦਸੰਬਰ (ਏਜੰਸੀ)-ਭਾਰਤੀ ਜਲ ਸੈਨਾ ਨੇ ਐਤਵਾਰ ਨੂੰ ਇਥੇ ਜਲ ਸੈਨਾ ਦਿਵਸ ਮੌਕੇ ਸੰਚਾਲਨ ਪ੍ਰਦਰਸ਼ਨ ਜ਼ਰੀਏ ਸ਼ਾਨਦਾਰ ਢੰਗ ਨਾਲ ਆਪਣੀ ਤਾਕਤਵਰ ਜੰਗੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਰਾਸ਼ਟਰਪਤੀ ਤੇ ਹਥਿਆਰੰਬਦ ਫੌਜਾਂ ਦੀ ਮੁਖੀ ਦਰੋਪਦੀ ...

ਪੂਰੀ ਖ਼ਬਰ »

ਮੁੰਬਈ 'ਚ ਔਰਤ ਨਾਲ ਸਮੂਹਿਕ ਜਬਰ ਜਨਾਹ

ਮੁੰਬਈ, 4 ਦਸੰਬਰ (ਏਜੰਸੀ)-ਮੁੰਬਈ ਦੇ ਕੁਰਲਾ ਇਲਾਕੇ 'ਚ 3 ਲੋਕਾਂ ਨੇ ਇਕ 42 ਸਾਲਾਂ ਔਰਤ ਦੇ ਘਰ 'ਚ ਜਬਰੀ ਦਾਖਲ ਹੋ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਉਸ ਦੇ ਗੁਪਤ ਅੰਗਾਂ ਨੂੰ ਸਿਗਰਟਾਂ ਨਾਲ ਸਾੜ ਦਿੱਤਾ | ਇਕ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਹ ...

ਪੂਰੀ ਖ਼ਬਰ »

ਈਰਾਨ ਨੇ ਜਾਸੂਸੀ ਦੇ ਦੋਸ਼ 'ਚ 4 ਲੋਕਾਂ ਨੂੰ ਦਿੱਤੀ ਫ਼ਾਂਸੀ

ਤਹਿਰਾਨ, 4 ਦਸੰਬਰ (ਏਜੰਸੀ)-ਈਰਾਨੀ ਪ੍ਰਸ਼ਾਸਨ ਵਲੋਂ ਇਜ਼ਰਾਈਲ ਦੀ ਖੁਫੀਆ ਏਜੰਸੀ 'ਮੋਸਾਦ' ਲਈ ਜਾਸੂਸੀ ਕਰਨ ਵਾਲੇ 4 ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ ਅਤੇ 3 ਹੋਰਾਂ ਨੂੰ 5 ਤੋਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਇਰਨਾ ਨੇ ...

ਪੂਰੀ ਖ਼ਬਰ »

ਮੁੰਬਈ ਦੀਆਂ ਜੁੜਵਾਂ ਭੈਣਾਂ ਨੇ ਇਕ ਵਿਅਕਤੀ ਨਾਲ ਕਰਵਾਇਆ ਵਿਆਹ

ਸੋਲਾਪੁਰ (ਮਹਾਰਾਸ਼ਟਰ), 4 ਦਸੰਬਰ (ਇੰਟ.)-ਮੁੰਬਈ ਦੀਆਂ ਆਈ.ਟੀ. ਪ੍ਰੋਫੈਸ਼ਨਲ 36 ਸਾਲ ਦੀਆਂ ਜੁੜਵਾਂ ਭੈਣਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਭੈਣਾਂ ਇਕ ਵਿਅਕਤੀ ਦੇ ਵਰਮਾਲਾ ਪਾਉਂਦੀਆਂ ਨਜ਼ਰ ਆ ਰਹੀਆਂ ਹਨ | ਮਹਾਰਾਸ਼ਟਰ ਦੇ ਸੋਲਾਪੁਰ 'ਚ ਦੋਵੇਂ ਭੈਣਾਂ ...

ਪੂਰੀ ਖ਼ਬਰ »

ਪੈਦਲ ਯਾਤਰਾ ਦੌਰਾਨ ਬਹੁਤ ਕੁਝ ਸਿੱਖ ਰਿਹਾ ਹਾਂ-ਰਾਹੁਲ ਗਾਂਧੀ

ਝਾਲਾਵਾੜ, 4 ਦਸੰਬਰ (ਏਜੰਸੀ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਪਣੀ ਭਾਰਤ ਜੋੜੋ ਪੈਦਲ ਯਾਤਰਾ ਦੌਰਾਨ ਬਹੁਤ ਕੁਝ ਸਿੱਖ ਰਹੇ ਹਨ | ਇਸ ਦੌਰਾਨ ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ ਸ਼ਾਸਨ ਵਾਲੇ ਰਾਜਸਥਾਨ ਦੇ ਝਾਲਾਵਾੜ ਵਿਖੇ ਇਸ ਪੈਦਲ ਯਾਤਰਾ ਦੇ ਦਾਖਲ ਹੋਣ ...

ਪੂਰੀ ਖ਼ਬਰ »

ਇਕ ਲੋਕ ਸਭਾ ਤੇ 6 ਵਿਧਾਨ ਸਭਾ ਸੀਟਾਂ ਦੀ ਉਪ-ਚੋਣ ਅੱਜ

ਨਵੀਂ ਦਿੱਲੀ, 4 ਦਸੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੀ ਮੈਨਪੁਰੀ ਲੋਕ ਸਭਾ ਸੀਟ ਤੋਂ ਇਲਾਵਾ 5 ਸੂਬਿਆਂ ਉੱਤਰ ਪ੍ਰਦੇਸ਼ ਦੀ ਰਾਮਪੁਰ ਸਦਰ ਤੇ ਖਤੌਲੀ, ਓਡਿਸ਼ਾ ਦੀ ਪਦਮਪੁਰ, ਰਾਜਸਥਾਨ ਦੀ ਸਰਦਾਰਸ਼ਹਿਰ, ਬਿਹਾਰ ਦੀ ਕੁਰਹਾਨੀ ਅਤੇ ਛੱਤੀਸਗੜ੍ਹ ਦੀ ਭਾਨੂਪ੍ਰਤਾਪਪੁਰ ...

ਪੂਰੀ ਖ਼ਬਰ »

ਬਚਪਨ ਦੇ ਉੱਡਣ ਦੇ ਜਨੂੰਨ ਨੂੰ ਦਿੱਤੇ ਖੰਭ
ਬਠਿੰਡਾ ਦੇ ਕਿਸਾਨ ਨੇ ਏਅਰੋਮਾਡਲਿੰਗ ਦੇ ਖੇਤਰ 'ਚ ਖੱਟਿਆ ਨਾਮਣਾ

ਚੰਡੀਗੜ੍ਹ, 4 ਦਸੰਬਰ (ਏਜੰਸੀ)-ਬਠਿੰਡਾ ਦੇ ਇਕ ਕਿਸਾਨ ਨੇ ਕੁਝ ਸਾਲ ਪਹਿਲਾਂ ਏਅਰੋਮਾਡਲਿੰਗ ਦੇ ਖੇਤਰ 'ਚ ਕਦਮ ਰੱਖ ਕੇ ਉਡਣ ਦੇ ਆਪਣੇ ਬਚਪਨ ਦੇ ਸੁਪਨੇ ਨੂੰ ਖੰਭ ਦਿੱਤੇ ਅਤੇ ਹੁਣ ਉਸ ਨੇ ਵਿਦਿਆਰਥੀਆਂ ਨੂੰ ਜਹਾਜ਼ ਦੀਆਂ ਬਾਰੀਕੀਆਂ ਸਿਖਾਉਣ ਲਈ ਕਈ ਯੂਨੀਵਰਸਿਟੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX