ਤਾਜਾ ਖ਼ਬਰਾਂ


ਭਿਆਨਕ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
. . .  27 minutes ago
ਹੁਸ਼ਿਆਰਪੁਰ, 2 ਅਪ੍ਰੈਲ (ਨਰਿੰਦਰ ਸਿੰਘ ਬੱਡਲਾ) - ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਫਗਵਾੜਾ ਮਾਰਗ ’ਤੇ ਸਥਿਤ ਪਿੰਡ ਸਿੰਬਲੀ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਇੱਕੋ ...
ਨੂਰ ਵਿਲਾ ਖਰੜ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਖਰੜ-ਚੰਡੀਗੜ੍ਹ ਹਾਈਵੇਅ ਕੀਤਾ ਜਾਮ
. . .  about 1 hour ago
ਖਰੜ ,2 ਅਪ੍ਰੈਲ (ਗੁਰਮੁਖ ਸਿੰਘ ਮਾਨ ) - ਪਿਛਲੇ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਨੂਰ ਵਿਲਾ ਖਰੜ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਖਰੜ-ਚੰਡੀਗੜ੍ਹ ਹਾਈਵੇਅ ਜਾਮ ਕਰ ...
ਮੁੰਬਈ ਏਅਰਪੋਰਟ 'ਤੇ ਇਕੱਠੇ ਨਜ਼ਰ ਆਏ ਰਾਘਵ ਚੱਡਾ ਤੇ ਪਰਿਨੀਤੀ ਚੋਪੜਾ
. . .  about 1 hour ago
ਆਈ.ਪੀ.ਐੱਲ-2023:ਰਾਜਸਥਾਨ ਖ਼ਿਲਾਫ਼ ਟਾਸ ਜਿੱਤ ਕੇ ਹੈਦਰਾਬਾਦ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਹੈਦਰਾਬਾਦ, 2 ਅਪ੍ਰੈਲ-ਆਈ.ਪੀ.ਐੱਲ-2023 ਦੇ ਅੱਜ ਦੇ ਪਹਿਲੇ ਮੁਕਾਬਲੇ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਟਾਸ ਜਿੱਤ ਕੇ ਸਨਰਾਈਜ਼ ਹੈਦਰਾਬਾਦ ਨੇ ਪਹਿਲਾਂ ਗੇਂਦਬਾਜ਼ੀ ਕਰਨ...
ਪੁਲਿਸ ਮੁਲਾਜ਼ਮ ਦੀ ਵਰਦੀ ਪਾੜ ਅਸਲਾ ਖੋਹਣ ਦੀ ਕੋਸ਼ਿਸ਼
. . .  about 2 hours ago
ਫਿਲੌਰ, 2 ਅਪ੍ਰੈਲ (ਵਿਪਨ ਗੈਰੀ)-ਫਿਲੌਰ ਪੰਜਾਬ ਪੁਲਿਸ ਅਕੈਡਮੀ ਵਿਚ ਟਰੈਨਿੰਗ 'ਤੇ ਆਏ ਸੀਨੀਅਰ ਸਿਪਾਹੀ 'ਤੇ ਇਕ ਨੌਜਵਾਨ ਵਲੋਂ ਹਮਲਾ ਕਰਕੇ ਵਰਦੀ ਦੀ ਖਿੱਚ ਧੂੁਹ ਅਤੇ ਉਸ ਕੋਲੋਂ...
ਮੱਧ ਪ੍ਰਦੇਸ਼ ਦੇ ਪਚਮੜੀ 'ਚ ਆਇਆ ਭੂਚਾਲ
. . .  about 3 hours ago
ਭੋਪਾਲ, 2 ਅਪ੍ਰੈਲ-ਮੱਧ ਪ੍ਰਦੇਸ਼ ਦੇ ਪਚਮੜੀ ਤੋਂ 1100 ਘੰਟੇ 218 ਕਿਲੋਮੀਟਰ ਪੂਰਬ-ਉੱਤਰ-ਪੂਰਬ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਤਸੇਵਾਂਗ ਮੁਰੋਪ, ਵੀਰ ਚੱਕਰ ਨੇ ਸੜਕ ਹਾਦਸੇ 'ਚ ਗੁਆਈ ਜਾਨ
. . .  about 3 hours ago
ਲੇਹ, 2 ਅਪ੍ਰੈਲ-ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਤਸੇਵਾਂਗ ਮੁਰੋਪ, ਵੀਰ ਚੱਕਰ ਬੀਤੀ ਰਾਤ ਲੇਹ ਨੇੜੇ ਇਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ...
ਆਈ.ਪੀ.ਐੱਲ-2023 'ਚ ਅੱਜ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਤੇ ਬੈਂਗਲੌਰ ਦਾ ਮੁੰਬਈ ਨਾਲ
. . .  about 3 hours ago
ਹੈਦਰਾਬਾਦ/ਬੈਂਗਲੁਰੂ, 2 ਅਪ੍ਰੈਲ-ਆਈ.ਪੀ.ਐੱਲ-2023 'ਚ ਅੱਜ ਪਹਿਲਾ ਮੁਕਾਬਲਾ ਸਨਰਾਈਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਦੁਪਹਿਰ 3.30 ਵਜੇ ਹੈਦਰਾਬਾਦ ਵਿਖੇ ਅਤੇ ਦੂਜਾ ਮੁਕਾਬਲਾ ਰਾਇਲ ਚੈਲੰਜਰਸ ਬੈਂਗਲੌਰ ਅਤੇ ਮੁੰਬਈ ਇੰਡੀਅਨਸ ਵਿਚਕਾਰ ਸ਼ਾਮ...
ਆਈ.ਆਈ.ਟੀ.-ਮਦਰਾਸ ਦੇ ਪੀ.ਐਚ.ਡੀ. ਵਿਦਿਆਰਥੀ ਵਲੋਂ ਖੁਦਕੁਸ਼ੀ
. . .  about 4 hours ago
ਚੇਨਈ, 2 ਅਪ੍ਰੈਲ-ਆਈ.ਆਈ.ਟੀ.-ਮਦਰਾਸ ਦੇ ਪੀ.ਐਚ.ਡੀ. ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਸ ਸਾਲ ਆਈ.ਆਈ.ਟੀ.-ਮਦਰਾਸ 'ਚ ਖੁਦਕੁਸ਼ੀ ਦਾ ਇਹ ਤੀਜਾ...
ਦੀਪ ਸਿੱਧੂ ਦੇ ਜਨਮ ਦਿਨ 'ਤੇ ਦੁਮਾਲਾ ਸਜਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ
. . .  about 4 hours ago
ਅੰਮ੍ਰਿਤਸਰ, 2 ਅਪ੍ਰੈਲ (ਹਰਮਿੰਦਰ ਸਿੰਘ)-ਵਾਰਿਸ ਪੰਜਾਬ ਦੇ ਸੰਸਥਾ ਦੇ ਸੰਸਥਾਪਕ ਮਰਹੂਮ ਦੀਪ ਸਿੱਧੂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 4 hours ago
ਕਪੂਰਥਲਾ, 2 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਇਕ ਨੌਜਵਾਨ ਦੀ ਨਸ਼ੇ ਦੀ ਕਥਿਤ ਤੌਰ 'ਤੇ ਵੱਧ ਮਾਤਰਾ ਲੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਥਾਣਾ ਸਿਟੀ ਦੇ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ 26 ਸਾਲਾ ਨੌਜਵਾਨ ਬਲਜੀਤ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ...
ਬਲਬੀਰ ਸਿੰਘ ਰਾਜੇਵਾਲ ਜਰੂਰੀ ਤੇ ਅਹਿਮ ਮੁੱਦੇ 'ਤੇ ਕਰਨਗੇ ਐਮਰਜੰਸੀ ਪ੍ਰੈਸ ਕਾਨਫ਼ਰੰਸ
. . .  about 3 hours ago
ਚੰਡੀਗੜ੍ਹ, 2 ਅਪ੍ਰੈਲ-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਜਰੂਰੀ ਤੇ ਅਹਿਮ ਮੁੱਦੇ 'ਤੇ ਅੱਜ ਦੁਪਿਹਰ 1.00 ਵਜੇ ਕਿਸਾਨ ਭਵਨ, ਸੈਕਚਰ-35 ਚੰਡੀਗੜ੍ਹ ਵਿਖੇ ਐਮਰਜੰਸੀ ਪ੍ਰੈਸ ਕਾਨਫ਼ਰੰਸ...।
ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਕਿਵੇਂ ਵਿਗੜਦੀ ਹੈ ਲਈ ਮਮਤਾ ਬੈਨਰਜੀਰੋਲ ਮਾਡਲ-ਅਨੁਰਾਗ ਠਾਕੁਰ
. . .  about 5 hours ago
ਨਵੀਂ ਦਿੱਲੀ, 2 ਅਪ੍ਰੈਲ-ਰਾਜ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਰਕਰ ਦੀ ਮੌਤ ਨੂੰ ਲੈ ਕੇ ਪੱਛਮੀ ਬੰਗਾਲ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੁੱਖ ਮੰਤਰੀ...
259ਵੇਂ ਆਰਮੀ ਮੈਡੀਕਲ ਕੋਰ ਦਿਵਸ 'ਤੇ ਵਾਕਾਥਨ ਦਾ ਆਯੋਜਨ
. . .  about 4 hours ago
ਨਵੀਂ ਦਿੱਲੀ, 2 ਅਪ੍ਰੈਲ-259ਵੇਂ ਆਰਮੀ ਮੈਡੀਕਲ ਕੋਰ ਦਿਵਸ 'ਤੇ, ਫੌਜੀ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਇਕ ਵਾਕਾਥਨ ਦਾ ਆਯੋਜਨ ਕੀਤਾ ਗਿਆ।ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼...
ਵਾਈਸ ਐਡਮਿਰਲ ਸੂਰਜ ਬੇਰੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਆਫ਼ ਪਰਸੋਨਲ ਵਜੋਂ ਸੰਭਾਲਿਆ ਅਹੁਦਾ
. . .  about 6 hours ago
ਨਵੀਂ ਦਿੱਲੀ, 2 ਅਪ੍ਰੈਲ-ਵਾਈਸ ਐਡਮਿਰਲ ਸੂਰਜ ਬੇਰੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਆਫ਼ ਪਰਸੋਨਲ ਵਜੋਂ ਅਹੁਦਾ ਸੰਭਾਲ ਲਿਆ...
ਨਹੀਂ ਰਹੇ 'ਅਜੀਤ' ਦੇ ਪੱਤਰਕਾਰ ਸੁਖਵੰਤ ਸਿੰਘ ਗਿੱਲ
. . .  about 4 hours ago
ਮਾਛੀਵਾੜਾ ਸਾਹਿਬ, 2 ਅਪੑੈਲ (ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਤੋਂ 'ਅਜੀਤ' ਦੇ ਪੱਤਰਕਾਰ ਸੁਖਵੰਤ ਸਿੰਘ ਗਿੱਲ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਕੁਝ ਦਿਨ ਪਹਿਲਾ...
ਉਮੇਸ਼ ਪਾਲ ਕਤਲ ਮਾਮਲਾ: ਐਸ.ਟੀ.ਐਫ. ਨੇ ਅਤੀਕ ਅਹਿਮਦ ਦੇ ਸਾਲੇ ਨੂੰ ਕੀਤਾ ਗ੍ਰਿਫ਼ਤਾਰ
. . .  about 6 hours ago
ਪ੍ਰਯਾਗਰਾਜ, 2 ਅਪ੍ਰੈਲ -ਉਮੇਸ਼ ਪਾਲ ਕਤਲ ਮਾਮਲੇ ਵਿਚ ਇਕ ਵੱਡੇ ਘਟਨਾਕ੍ਰਮ ਵਿਚ, ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਮੇਰਠ ਤੋਂ ਗੈਂਗਸਟਰ ਅਤੀਕ ਅਹਿਮਦ ਦੇ ਸਾਲੇ ਅਖਲਾਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ ਅਖਲਾਕ ਨੂੰ ਕਥਿਤ ਤੌਰ 'ਤੇ ਨਿਸ਼ਾਨੇਬਾਜ਼ਾਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,824 ਨਵੇਂ ਮਾਮਲੇ
. . .  about 5 hours ago
ਨਵੀਂ ਦਿੱਲੀ, 2 ਅਪ੍ਰੈਲ-ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,824 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਮਰਮ ਮਾਮਲਿਆਂ ਦੀ ਗਿਣਤੀ...
ਨਕਲੀ ਦਿੱਲੀ ਪੁਲਿਸ ਕਰਮਚਾਰੀਆਂ ਦੇ ਇਕ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ
. . .  about 7 hours ago
ਨਵੀਂ ਦਿੱਲੀ, 2 ਅਪ੍ਰੈਲ-ਦਿੱਲੀ ਪੁਲਿਸ ਨੇ ਨਕਲੀ ਦਿੱਲੀ ਪੁਲਿਸ ਕਰਮਚਾਰੀਆਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਜੋ ਏ.ਏ.ਟੀ.ਐਸ. (ਐਂਟੀ ਆਟੋ-ਥੈਫਟ ਸਕੁਐਡ) ਬਾਹਰੀ ਉੱਤਰੀ ਜ਼ਿਲ੍ਹੇ ਦੇ ਨਾਂਅ 'ਤੇ ਬੂਟਲੇਗਰਾਂ...
ਨਿਪਾਲ ਦੇ ਨਵਨਿਯੁਕਤ ਰਾਸ਼ਟਰਪਤੀ ਰਾਮਚੰਦਰ ਹਸਪਤਾਲ ਭਰਤੀ
. . .  about 4 hours ago
ਕਾਠਮੰਡੂ, 2 ਅਪ੍ਰੈਲ-ਨਿਪਾਲ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕਾਠਮੰਡੂ ਦੇ ਮਹਾਰਾਜਗੰਜ ਦੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਭਰਤੀ ਕਰਵਾਇਆ...
ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ
. . .  about 7 hours ago
ਨਵੀਂ ਦਿੱਲੀ, 2 ਅਪ੍ਰੈਲ-ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ...
ਮੁੜ ਵਰਤੋਂ ਯੋਗ ਲਾਂਚ ਵਾਹਨ ਦੀ ਆਟੋਨੋਮਸ ਟੈਸਟ ਲੈਂਡਿੰਗ ਦਾ ਸਫਲਤਾਪੂਰਵਕ ਆਯੋਜਨ-ਇਸਰੋ
. . .  about 6 hours ago
ਚਿਤਰਦੁਰਗਾ, 2 ਅਪ੍ਰੈਲ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ ਡੀ.ਆਰ.ਡੀ.ਓ. ਅਤੇ ਭਾਰਤੀ ਹਵਾਈ ਸੈਨਾ ਦੇ ਨਾਲ ਇਸਰੋ ਨੇ ਅੱਜ ਏਰੋਨੌਟਿਕਲ ਟੈਸਟ ਰੇਂਜ (ਏ.ਟੀ.ਆਰ.), ਚਿਤਰਦੁਰਗਾ, ਕਰਨਾਟਕ ਵਿਖੇ ਮੁੜ ਵਰਤੋਂ ਯੋਗ ਲਾਂਚ ਵਹੀਕਲ ਆਟੋਨੋਮਸ ਲੈਂਡਿੰਗ ਮਿਸ਼ਨ...
ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਤੋਂ ਇੰਦਰਜੀਤ ਸਿੰਘ ਗਰੇਵਾਲ ਨੌਮੀਨੇਸ਼ਨ ਚੋਣ ਜਿੱਤੇ
. . .  about 8 hours ago
ਕੈਲਗਰੀ, 2 ਅਪ੍ਰੈਲ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਵਾਸਤੇ ਕਰਵਾਈ ਨੌਮੀਨੇਸ਼ਨ ਚੋਣ ਇੰਦਰਜੀਤ ਸਿੰਘ ਗਰੇਵਾਲ...
ਇਟਲੀ ਦੀ ਸਰਕਾਰ ਰਸਮੀ ਸੰਚਾਰ 'ਚ ਅੰਗਰੇਜ਼ੀ ਦੀ ਵਰਤੋਂ 'ਤੇ ਲਗਾ ਸਕਦੀ ਹੈ ਪਾਬੰਦੀ
. . .  about 8 hours ago
ਰੋਮ, 2 ਅਪ੍ਰੈਲ--ਰਸਮੀ ਸੰਚਾਰ ਲਈ ਇਟਲੀ ਦੇ ਨਾਗਰਿਕਾਂ ਦੁਆਰਾ ਅੰਗਰੇਜ਼ੀ ਜਾਂ ਕਿਸੇ ਹੋਰ ਵਿਦੇਸ਼ੀ ਭਾਸ਼ਾ ਦੀ ਵਰਤੋਂ ਜਲਦੀ ਹੀ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਬ੍ਰਦਰਜ਼ ਪਾਰਟੀ ਨੇ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜਿਸ ਵਿਚ ਅਧਿਕਾਰਤ...
ਬਿਹਾਰ: ਤਾਜ਼ਾ ਝੜਪਾਂ ਤੋਂ ਬਾਅਦ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ
. . .  about 9 hours ago
ਪਟਨਾ, 2 ਅਪ੍ਰੈਲ-ਬੀਤੀ ਰਾਤ ਬਿਹਾਰਸ਼ਰੀਫ ਵਿਚ ਤਾਜ਼ਾ ਝੜਪਾਂ ਤੋਂ ਬਾਅਦ ਡੀ.ਐਮ. ਨਾਲੰਦਾ ਸ਼ਸ਼ਾਂਕ ਸ਼ੁਭੰਕਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ। ਇਕੱਠ ਨੂੰ ਰੋਕਣ ਲਈ ਧਾਰਾ 144 ਲਗਾਈ ਗਈ ਹੈ। ਮੈਂ ਜਨਤਾ ਨੂੰ ਅਫਵਾਹਾਂ 'ਤੇ ਧਿਆਨ ਨਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

43ਵੀਂ ਚੰਡੀਗੜ੍ਹ ਸਟੇਟ ਅਥਲੈਟਿਕਸ ਮੀਟ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਸਪੋਰਟਸ ਸਟੇਡੀਅਮ ਸੈਕਟਰ-46 ਦੇ ਖੇਡ ਮੈਦਾਨ ਵਿਚ 43ਵੀਂ ਚੰਡੀਗੜ੍ਹ ਸਟੇਟ ਅਥਲੈਟਿਕਸ ਮੀਟ ਅੱਜ ਇੱਥੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ | ਖੇਡ ਮੈਦਾਨ ਅਤੇ ਸਟੇਡੀਅਮ ਦੇ ਆਲੇ-ਦੁਆਲੇ ਨੂੰ ਰੰਗ-ਬਿਰੰਗੇ ਝੰਡਿਆਂ ਨਾਲ ਸ਼ਿੰਗਾਰਿਆ ਗਿਆ | ਮਾਸਟਰ ਅਥਲੈਟਿਕਸ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ, ਜਨਰਲ ਸਕੱਤਰ ਗੁਰਦਿਆਲ ਸਿੰਘ ਸੈਣੀ ਹੁਰਾਂ ਦੀ ਅਗਵਾਈ ਹੇਠ ਕਰਵਾਈ ਇਸ ਅਥਲੈਟਿਕ ਮੀਟ ਦੀ ਇਹ ਵਿਸ਼ੇਸ਼ਤਾ ਬਣੀ ਕਿ ਇਸ 30 ਪਲੱਸ ਤੋਂ ਲੈ ਕੇ 90 ਸਾਲ ਤੱਕ ਦੇ ਹਰ ਵਰਗ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਅਥਲੈਟਿਕ ਮੀਟ ਦੌਰਾਨ ਆਰ.ਐਸ. ਤੋਮਰ, ਸੁੱਚਾ ਸਿੰਘ, ਸਦਾ ਰਾਮ, ਰਘਵੀਰ ਭੁੱਲਰ, ਗੁਰਵਿੰਦਰ ਢੇਸੀ ਅਤੇ ਅਸ਼ੋਕ ਕੁਮਾਰ ਦੀ ਰਹਿਨੁਮਾਈ ਹੇਠ ਮਰਦਾਂ ਅਤੇ ਔਰਤਾਂ ਦੇ ਵੱਖ-ਵੱਖ ਈਵੈਂਟ ਵਿਚ ਮੁਕਾਬਲੇ ਕਰਵਾਏ ਗਏ | ਔਰਤਾਂ ਦੇ 35 ਪਲੱਸ ਉਮਰ ਵਰਗ ਵਿਚ ਅੰਗਰੇਜ਼ ਕੌਰ, ਰਾਜਦੀਪ ਅਤੇ ਰਾਮ ਕੁਮਾਰੀ ਨੇ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਥਾਂ ਹਾਸਲ ਕੀਤੀ, ਜਦਕਿ 30 ਪਲੱਸ ਦੇ ਮੁਕਾਬਲੇ ਸੰਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕਰਨ 'ਚ ਮੋਹਰੀ ਬਣੀ | ਇਸੇ ਤਰ੍ਹਾਂ 45 ਪਲੱਸ ਉਮਰ ਵਰਗ ਦੇ 3 ਕਿਲੋ ਮੀਟਰ ਵਾਕ 'ਚ ਜਸਵੀਰ ਕੌਰ, ਸੁਰੇਸ਼ ਅਤੇ ਨਵੀਨਤਾ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਥਾਂ ਮੱਲੀ | ਮਰਦਾਂ ਦੇ ਲਾਂਗ ਜੰਪ ਦੇ 50 ਸਾਲ ਤੋਂ 55 ਤੱਕ ਉਮਰ ਦੇ ਵਿਚ ਗੁਲਜਿੰਦਰ ਸਿੰਘ, ਰਾਜੇਸ਼ ਵਰਮਾ, ਬੀਰਪਾਲ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਮਰਦਾਂ ਦੇ ਹੀ ਲਾਂਗ ਜੰਪ (35 ਤੋਂ 40 ਸਾਲ ਤੱਕ) 'ਚ ਅਭੀਸ਼ੇਰ ਗਰਗ, ਦਵਿੰਦਰ ਸਿੰਘ ਅਤੇ ਜੈਪਾਲ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਲਈ | ਮਰਦਾਂ ਦੇ 60 ਸਾਲ ਤੋਂ ਉਪਰ ਦੇ 5 ਕਿਲੋਮੀਟਰ ਵਾਕ 'ਚ ਗੁਰਜੀਤ ਭੋਲਾ ਮੋਹਰੀ ਬਣਿਆ | ਇਸੇ ਤਰ੍ਹਾਂ 50 ਪਲੱਸ ਦੇ ਔਰਤਾਂ ਦੇ ਵਰਗ ਦੀ 3 ਕਿਲੋਮੀਟਰ ਵਾਕ 'ਚ ਬਲਬੀਰ ਕੌਰ ਬੈਣੀਪਾਲ ਨੇ ਪਹਿਲੀ ਥਾਂ ਹਾਸਲ ਕੀਤੀ | ਇਕ ਹੋਰ ਰੌਚਿਕ ਮੁਕਾਬਲੇ (ਔਰਤਾਂ ਦੇ ਵਰਗ) 'ਚ 45 ਸਾਲ ਪਲੱਸ ਉਮਰ ਵਿਚ ਕੰਵਲਜੀਤ ਕੌਰ ਬਰਾੜ ਨੇ ਡਿਸਕਸ ਥਰੋ 'ਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਇੰਦਰਜੀਤ ਕੌਰ, ਨੀਲਮ ਨੇ ਕ੍ਰਮਵਾਰ ਦੂਜੀ ਤੇ ਤੀਜੀ ਪੁਜੀਸ਼ਨ ਲਈ | ਇਸ ਵਰਗ ਦੇ 40 ਸਾਲ ਪਲੱਸ ਉਮਰ 'ਚ ਸੁਨੀਤਾ ਢਾਕਾ ਨੇ ਪਹਿਲਾ, ਮੋਨਿਕ ਵਰਮਾ ਨੇ ਦੂਜਾ ਸਥਾਨ ਲਿਆ | 60 ਸਾਲ ਉਮਰ 'ਚ ਉਪਿੰਦਰ ਕੌਰ ਸ਼ੇਖੋਂ ਨੇ ਡਿਸਕਸ ਥਰੋ ਮੁਕਾਬਲੇ 'ਚ ਪਹਿਲੀ ਥਾਂ ਅਤੇ ਸ਼ਾਟਪੁਟ ਮੁਕਾਬਲੇ 'ਚ ਦੂਜੀ ਥਾਂ ਮੱਲੀ | ਔਰਤਾਂ ਦੇ ਹੀ 55 ਸਾਲ ਪਲੱਸ ਉਮਰ 'ਚ ਮਹਿੰਦਰ ਕੌਰ ਨੇ ਸ਼ਾਟਪੁਟ 'ਚ ਪਹਿਲੀ ਥਾਂ ਹਾਸਲ ਕੀਤੀ, ਜਦਕਿ ਡਿਸਕਸ ਥਰੋ 'ਚ ਇਨ੍ਹਾਂ ਨੂੰ ਤੀਜੀ ਥਾਂ ਮਿਲੀ | ਇਸੇ ਦੌਰਾਨ ਕੁਲਬੀਰ ਕੌਰ ਚਾਹਲ ਨੇ 50 ਪਲੱਸ ਵਰਗ ਦੀ 3 ਕਿਲੋਮੀਟਰ ਦੌੜ 'ਚ ਪਹਿਲੀ ਥਾਂ ਹਾਸਲ ਕੀਤੀ | ਔਰਤਾਂ ਦੇ ਵਿਚ ਇਕ 90 ਸਾਲ ਦੀ ਸੁਰਜੀਤ ਕੌਰ ਚਾਹਲ ਨੇ ਪਹਿਲੀ ਥਾਂ ਹਾਸਲ ਕਰਕੇ ਦਰਸ਼ਕਾਂ ਨੂੰ ਅਚੰਭੇ ਪਾ ਛੱਡਿਆ | ਡਿਸਕਸ ਥਰੋ ਦੇ 35 ਸਾਲ ਤੋਂ ਉਮਰ ਨੀਲਮ ਰਾਣੀ ਨੇ ਪਹਿਲੀ ਥਾਂ ਹਾਸਲ ਕੀਤੀ | ਸੁਨਿਦਾ ਬੇਰੀ ਲਾਂਗ ਜੰਪ 'ਚ ਮੋਹਰੀ ਰਹੀ | ਇਸ ਤਰ੍ਹਾਂ ਲੁਧਿਆਣਾ ਦੀ ਐਡਵੋਕੇਟ ਮਨਜੀਤ ਕੌਰ 50 ਪਲੱਸ ਉਮਰ 'ਚ ਲਾਂਗ ਜੰਪ 'ਚ ਪਹਿਲਾ ਸਥਾਨ ਮੱਲਿ੍ਹਆ | ਹੁਸ਼ਿਆਰਪੁਰ ਦੀ ਕਮਲਜੀਤ ਕੌਰ ਦੇ 45 ਪਲੱਸ 'ਚ ਦੋ ਤਮਗੇ ਹੱਥ ਲੱਗੇ | ਲਾਂਗ ਜੰਪ 'ਚ ਦੂਜੀ ਅਤੇ 100 ਮੀਟਰ ਦੌੜ 'ਚ ਤੀਜੀ ਥਾਂ ਹਾਸਲ ਕੀਤੀ | ਰਾਮ ਕੁਮਾਰੀ ਨੂੰ 35 ਪਲੱਸ 'ਚ 3 ਕਿਲੋਮੀਟਰ ਵਾਕ 'ਚ ਪਹਿਲਾ ਅਤੇ ਲਾਂਗ ਜੰਪ 'ਚ ਤੀਜਾ ਸਥਾਨ ਮਿਲਿਆ | ਅਮਰ ਬਹਾਦਰ ਮੋਰਿਆ ਨੇ 35 ਪਲੱਸ 'ਚ ਮਰਦਾਂ ਦੇ ਵਰਗ ਦੇ 5 ਕਿਲੋਮੀਟਰ ਵਾਕ ਮੁਕਾਬਲੇ 'ਚ ਪਹਿਲੀ ਥਾਂ ਹਾਸਲ ਕੀਤੀ | ਔਰਤਾਂ ਦੇ 35 ਪਲੱਸ ਦੇ ਸ਼ਾਟਪੁਟ ਮੁਕਾਬਲੇ 'ਚ ਪੂਨਮ ਰਾਣੀ ਨੇ ਪਹਿਲਾ ਸਥਾਨ, ਜਦਕਿ 100 ਮੀਟਰ ਦੌੜ 'ਚ ਦੂਜਾ ਸਥਾਨ ਵੀ ਪ੍ਰਾਪਤ ਕੀਤਾ | ਸੁਰਿੰਦਰ ਕੌਰ ਨੇ 55 ਪਲੱਸ ਦੇ 100 ਦੌੜ 'ਚ ਪਹਿਲੀ ਥਾਂ ਵੀ ਹਾਸਲ ਕੀਤੀ | ਔਰਤਾਂ ਦੀ 3 ਕਿਲੋਮੀਟਰ ਦੌੜ ਦੇ 40 ਪਲੱਸ 'ਚ ਕਵਲੀਨ ਕੌਰ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ 'ਚ ਸਫ਼ਲਤਾ ਪਾਈ | ਇਸ ਤਰ੍ਹਾਂ ਕਮਲਜੀਤ ਕੌਰ ਸੁਲਤਾਨਪੁਰ ਲੋਧੀ ਨੇ 40 ਪਲੱਸ ਦੇ 100 ਮੀਟਰ ਦੌੜ ਤੇ ਲਾਂਗ ਜੰਪ 'ਚ ਪਹਿਲਾ ਸਥਾਨ ਮੱਲਿਆ | ਇਕ ਹੋਰ ਰੁਮਾਂਚਿਕ ਮੁਕਾਬਲੇ 'ਚ ਸਮੀਤਾ ਆਹੂਜਾ ਨੇ 45 ਪਲੱਸ ਦੇ ਵਰਗ 'ਚ 100 ਮੀਟਰ ਦੌੜ ਜਿੱਤਣ 'ਚ ਮੋਹਰੀ ਬਣੀ | ਇਸ ਮੀਟ 'ਚ ਮਰਦਾਂ ਤੇ ਔਰਤਾਂ ਦੇ ਹੋਰ ਮੁਕਾਬਲੇ ਵੀ ਕਾਫ਼ੀ ਰੌਚਕ ਰਹੇ | ਇਸੇ ਦੌਰਾਨ ਪਵਿੱਤਰ ਕੌਰ ਗਰੇਵਾਲ ਵਲੋਂ ਗੀਤ 'ਜੁੱਤੀ ਕਸੂਰੀ' ਨੂੰ ਪ੍ਰਭਾਵਸ਼ਾਲੀ ਅੰਦਾਜ਼ ਅਤੇ ਵਧੀਆ ਗਾਇਕੀ ਵਿਚ ਗਾ ਕੇ ਸਟੇਡੀਅਮ ਦੇ ਮਾਹੌਲ ਨੂੰ ਖੁਸ਼ਗਵਾਰ ਕੀਤਾ | ਰੋਮੀ ਘੜਾਮਵਾਲਾ ਨੇ ਵੀ ਆਪਣੀ ਨਜ਼ਮ ਨਾਲ ਦਰਸ਼ਕ ਮੋਹੇ | ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਗਿੱਲ ਵਲੋਂ ਅਦਾ ਕੀਤੀ ਗਈ | ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਚੌਹਾਨ ਨੇ ਇਸ ਮੌਕੇ ਕਿਹਾ ਕਿ ਸਾਰੇ ਖਿਡਾਰੀਆਂ ਵਲੋਂ ਵਧੇਰੇ ਖੇਡ ਭਾਵਨਾ ਨਾਲ ਮੁਕਾਬਲਿਆਂ 'ਚ ਹਿੱਸਾ ਲੈਣਾ ਖੇਡ ਜਗਤ ਲਈ ਸੁਭਸ਼ਗਨ ਵਾਂਗ ਹੈ |

ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਸਮੇਂ ਦੀ ਲੋੜ : ਰਜਿੰਦਰ ਸਿੰਘ ਰਾਏ

ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ) ਯੂ. ਕੇ. ਦੀ ਸਿੱਖ ਸੰਗਤ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਦੇ ਸੰਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28 ਚੰਡੀਗੜ੍ਹ ਵਿਖੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਅੱਜ ਇੱਥੇ ਇਕ ...

ਪੂਰੀ ਖ਼ਬਰ »

ਚੰਡੀਗੜ੍ਹ ਕਾਰਨੀਵਾਲ ਦੇ ਆਖ਼ਰੀ ਦਿਨ ਬਾਲੀਵੁੱਡ ਗਾਇਕ ਤੇ ਅਦਾਕਾਰ ਸ਼ਾਨ ਨੇ ਆਪਣੀ ਕਲਾ ਨਾਲ ਸਰੋਤੇ ਮੋਹੇ

ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ)-ਕੋਰੋਨਾ ਮਾਹੀਮਾਰੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪਹਿਲੀ ਵਾਰ 'ਚੰਡੀਗੜ੍ਹ ਕਾਰਨੀਵਾਲ' ਦਾ ਆਯੋਜਨ ਕੀਤਾ ਗਿਆ | ਚੰਡੀਗੜ੍ਹ ਦੇ ਟੂਰਿਜ਼ਮ ਵਿਭਾਗ, ਪ੍ਰਸ਼ਾਸਨ ਤੋਂ ਇਲਾਵਾ ਉਤਰੀ ਖੇਤਰ, ਸਭਿਆਚਾਰਕ ਕੇਂਦਰ ...

ਪੂਰੀ ਖ਼ਬਰ »

ਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਪੰਜਾਬ ਨੇ ਬਹੁਤ ਤਰੱਕੀ ਕੀਤੀ : ਜੌੜਾਮਾਜਰਾ

ਚੰਡੀਗੜ੍ਹ, 4 ਦਸੰਬਰ (ਅਜੀਤ ਬਿਊਰੋ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਭਾਰਤ ਦੇ ਰਜਿਸਟਰਾਰ ਜਨਰਲ ਵਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਪੰਜਾਬ ਵਿਚ ਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ 129 ਤੋਂ ਘੱਟ ਕੇ 105 ਤੱਕ ਆ ਗਈ ਹੈ, ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ ਡਾ. ਨੀਲਿਮਾ ਢੀਂਗਰਾ ਦਾ ਰਾਸ਼ਟਰਪਤੀ ਵਲੋਂ ਸਨਮਾਨ

ਚੰਡੀਗੜ੍ਹ, 4 ਦਸੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸ ਦੇ ਅਸਿਸਟੈਂਟ ਪੋ੍ਰਫੈਸਰ ਡਾ. ਨੀਲਿਮਾ ਢੀਂਗਰਾ ਨੂੰ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵਲੋਂ ਤਿੰਨ ਦਸੰਬਰ ਨੂੰ 'ਸਵਸ਼ੇ੍ਰਥ ...

ਪੂਰੀ ਖ਼ਬਰ »

ਵੱਖ-ਵੱਖ ਘੱਟ ਗਿਣਤੀ ਕੌਮਾਂ ਦੇ ਪ੍ਰਤੀਨਿਧਾਂ ਦੀ ਵਿਸ਼ੇਸ਼ ਮੀਟਿੰਗ ਹੋਈ

ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ)-ਕੇਂਦਰੀ ਸਿੰਘ ਸਭਾ ਦੇ ਵਫ਼ਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪ੍ਰਸਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਸਿੱਖ ਮਸਲਿਆਂ ਬਾਰੇ ਮੰਗ ਪੱਤਰ ਦਿੱਤਾ | ਚੰਡੀਗੜ੍ਹ ਪ੍ਰਸ਼ਾਸਨ ਨੇ ਯੂ.ਟੀ. ਗੈਸਟ ਹਾਊਸ ਸੈਕਟਰ-6 ਵਿਖੇ ...

ਪੂਰੀ ਖ਼ਬਰ »

ਫਲੈਟ ਦੀ ਖ਼ਰੀਦੋ-ਫਰੋਖ਼ਤ ਨੂੰ ਲੈ ਕੇ ਲੱਖਾਂ ਦੀ ਠੱਗੀ ਮਾਰੀ

ਐੱਸ. ਏ. ਐੱਸ. ਨਗਰ, 4 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਨੇ ਫਲੈਟ ਦੀ ਖਰੀਦੋ ਫਰੋਖ਼ਤ ਨੂੰ ਲੈ ਕੇ 85 ਲੱਖ ਰੁ. ਦੀ ਠੱਗੀ ਮਾਰਨ ਦੇ ਦੋਸ਼ ਵਿਚ 5 ਮੁਲਜ਼ਮਾਂ ਖ਼ਿਲਾਫ਼ ਧਾਰਾ-406, 420, 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਦੀ ਪਛਾਣ ਸੌਰਵ ਸ਼ੱਪੜਾ, ਸ਼ੀਨਮ ਸ਼ੱਪੜਾ ...

ਪੂਰੀ ਖ਼ਬਰ »

ਨਾਬਾਲਗ 'ਤੇ ਚਾਕੂ ਨਾਲ ਕੀਤਾ ਹਮਲਾ-ਇਰਾਦਾ ਕਤਲ ਦਾ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 4 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਦੀ ਪੁਲਿਸ ਨੇ ਇਰਾਦਾ ਕਤਲ ਦੇ ਮਾਮਲੇ 'ਚ ਇਕ ਵਿਅਕਤੀ ਖ਼ਿਲਾਫ਼ ਧਾਰਾ-307 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ਸੋਵਿਕ ਦਾਸ ਵਜੋਂ ਹੋਈ ਹੈ | ਇਸ ਸੰਬੰਧੀ ਸ਼ਿਕਾਇਤਕਰਤਾ ਮੋਹਿਤ ਬਘੇਲ ...

ਪੂਰੀ ਖ਼ਬਰ »

ਲੋਕ ਸਭਾ ਸੀਟਾਂ 'ਤੇ ਜਿੱਤ ਹਾਸਲ ਕਰਨ ਲਈ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਾਂਗੇ : ਬੀਬੀ ਗਰਚਾ

ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ)-ਮੁਹਾਲੀ ਦੇ ਵਸਨੀਕ ਅਤੇ ਉੱਘੇ ਆਗੂ ਬੀਬੀ ਲਖਵਿੰਦਰ ਕੌਰ ਗਰਚਾ, ਸਾਬਕਾ ਓ. ਐੱਸ. ਡੀ. ਮੁੱਖ ਮੰਤਰੀ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬੀਬੀ ਲਖਵਿੰਦਰ ...

ਪੂਰੀ ਖ਼ਬਰ »

ਸਫ਼ਾਈ ਕਾਮਿਆਂ ਵਲੋਂ 7 ਦਸੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦੀ ਚਿਤਾਵਨੀ : ਪਵਨ ਗੋਡਯਾਲ

ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ)-ਅੱਜ ਇਥੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਸੂਬਾ ਸੀਨੀਅਰ ਵਾਈਸ ਪ੍ਰਧਾਨ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਫੇਜ਼-3ਬੀ1 ਦੇ ਰੋਜ਼ ਗਾਰਡਨ ਮੁਹਾਲੀ ਵਿਖੇ ਹੋਈ, ਜਿਸ ਵਿਚ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਗਲੋਬਲ ਅਲੂਮਨੀ ਮੀਟ ਦਾ ਆਯੋਜਨ

ਐੱਸ. ਏ. ਐੱਸ. ਨਗਰ, 4 ਦਸੰਬਰ (ਜਸਬੀਰ ਸਿੰਘ ਜੱਸੀ)-ਰਿਆਤ-ਬਾਹਰਾ ਯੂਨੀਵਰਸਿਟੀ ਵਲੋਂ ਗਲੋਬਲ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਮÏਜੂਦਾ ਵਿਦਿਆਰਥੀਆਂ ਨਾਲ ਆਪਣੀ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ | ਪ੍ਰੋ. ...

ਪੂਰੀ ਖ਼ਬਰ »

3 ਮੱਝਾਂ 2 ਕੱਟੀਆਂ ਕੈਂਟਰ ਵਿਚ ਲੈ ਗਏ ਚੋਰ-ਪਿੰਡ ਵਾਸੀਆਂ ਨੇ ਕੀਤਾ ਹਰਿਆਣਾ ਤੱਕ ਪਿੱਛਾ

ਡੇਰਾਬੱਸੀ, 4 ਦਸੰਬਰ (ਗੁਰਮੀਤ ਸਿੰਘ)-ਬੀਤੀ ਰਾਤ ਪਿੰਡ ਕੂੜਾਂਵਾਲਾ ਵਿਖੇ ਮੱਝਾਂ ਚੋਰੀ ਕਰਨ ਆਏ ਚੋਰਾਂ ਦਾ ਪਿੰਡ ਵਾਸੀਆਂ ਨਾਲ ਪੇਚਾ ਪੈ ਗਿਆ ਪਰ ਚੋਰ ਮੱਝਾਂ ਚੋਰੀ ਕਰਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਭੱਜਦੇ ਚੋਰਾਂ ਦਾ ਰਾਹ ਰੋਕਣ ਲਈ ਪਿੰਡ ਵਾਸੀਆਂ ਵਲੋਂ ...

ਪੂਰੀ ਖ਼ਬਰ »

ਸਬੂਤਾਂ ਦੀ ਘਾਟ ਕਾਰਨ ਗੋਲੀਬਾਰੀ ਦੇ ਸਾਰੇ 15 ਮੁਲਜ਼ਮਾਂ ਨੂੰ ਕੀਤਾ ਬਰੀ

ਐੱਸ. ਏ. ਐੱਸ. ਨਗਰ, 4 ਦਸੰਬਰ (ਜਸਬੀਰ ਸਿੰਘ ਜੱਸੀ)- ਵਧੀਕ ਅਤੇ ਸੈਸ਼ਨ ਜੱਜ ਮੁਹਾਲੀ ਦੀ ਅਦਾਲਤ ਨੇ 2016 ਵਿਚ ਸੈਕਟਰ 80 ਮੁਹਾਲੀ ਵਿਚ ਬਾਊਾਸਰਾਂ ਦੇ ਦੋ ਧੜਿਆਂ ਦਰਮਿਆਨ ਦਿਨ-ਦਿਹਾੜੇ ਹੋਈ ਗੋਲੀਬਾਰੀ ਵਿਚ ਸਾਰੇ 15 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ...

ਪੂਰੀ ਖ਼ਬਰ »

ਵਪਾਰੀਆਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣਾ ਗ਼ਲਤ : ਨੀਰਜ ਕੰਸਲ

ਜ਼ੀਰਕਪੁਰ, 4 ਦਸੰਬਰ (ਅਵਤਾਰ ਸਿੰਘ)-ਬੀਤੇ ਚਾਰ ਦਿਨ ਤੋਂ ਰਾਇਲ ਅਸਟੇਟ ਕੰਪਨੀ ਦੇ ਟ੍ਰਾਈਸਿਟੀ ਵਿਚ ਦਫ਼ਤਰਾਂ ਵਿਚ ਆਮਦਨ ਕਰ ਦੇ ਛਾਪੇ ਖ਼ਤਮ ਹੋਣ ਤੋਂ ਬਾਅਦ ਕੰਪਨੀ ਦੇ ਪਾਰਟਨਰ ਨੀਰਜ ਕੰਸਲ ਨੇ ਕਿਹਾ ਕਿ ਸਰਕਾਰ ਨੂੰ ਕਰੋੜਾਂ ਰੁ. ਟੈਕਸ ਦੇਣ ਦੇ ਨਾਲ-ਨਾਲ ਸੈਂਕੜੇ ...

ਪੂਰੀ ਖ਼ਬਰ »

ਪੰਜਾਬ ਕਲਾ ਭਵਨ 'ਚ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਦੂਜੇ ਦਿਨ ਨਾਟਕ 'ਨਟੀ ਬਿਨੋਦਨੀ' ਦੀ ਪੇਸ਼ਕਾਰੀ

ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ)-ਸੁਚੇਤਕ ਰੰਗਮੰਚ ਵਲੋਂ ਕਰਵਾਏ ਜਾ ਰਹੇ 'ਗੁਰਸ਼ਰਨ ਸਿੰਘ ਨਾਟ ਉਤਸਵ' ਦੇ ਅੱਜ ਦੂਜੇ ਦਿਨ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ਨਟੀ ਬਿਨੋਦਨੀ ਦੀ ਕਹਾਣੀ ਪੇਸ਼ ਹੋਈ | ਇਹ ਨਾਟਕ ਦੱਸ ਰਿਹਾ ਸੀ ਕਿ ਕਲਾ ਦੀ ਦੁਨੀਆਂ ਵੀ ਡੇਢ ...

ਪੂਰੀ ਖ਼ਬਰ »

ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ

ਡੇਰਾਬੱਸੀ, 4 ਦਸੰਬਰ (ਰਣਬੀਰ ਸਿੰਘ ਪੜ੍ਹੀ)- ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਡੇਰਾਬੱਸੀ ਵਿਖੇ ਤੀਜੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਮਨੋਰੰਜਨ ...

ਪੂਰੀ ਖ਼ਬਰ »

ਗ੍ਰਾਮ ਸਭਾ ਚੰਦੋਂ ਗੋਬਿੰਦਗੜ੍ਹ ਦਾ ਆਮ ਇਜਲਾਸ

ਖਰੜ, 4 ਦਸੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਗ੍ਰਾਮ ਸਭਾਵਾਂ ਦੇ ਆਮ ਇਜਲਾਸ 31 ਦਸੰਬਰ ਤੱਕ ਕਰਵਾਏ ਜਾ ਰਹੇ ਹਨ ਅਤੇ ਇਸ ਲੜੀ ਤਹਿਤ ਬਲਾਕ ਖਰੜ ਦੇ ਪਿੰਡ ਚੰਦੋਂ ਗੋਬੰਦਗੜ੍ਹ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਕੁਲਦੀਪ ਕੌਰ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਵਿਚਕਾਰ ਬਣੇ ਟੋਏ ਕਰਨ ਵਾਪਰਿਆ ਹਾਦਸਾ, ਬੱਸ ਨੇ ਦੋ ਗੱਡੀਆਂ ਭੰਨੀਆਂ

ਡੇਰਾਬੱਸੀ, 4 ਦਸੰਬਰ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਹੈਲਾ ਇੰਡੀਆ ਫੈਕਟਰੀ ਸਾਹਮਣੇ ਖਰਾਬ ਸੜਕ ਕਾਰਨ ਹਾਦਸਾ ਵਾਪਰ ਗਿਆ | ਹਾਦਸੇ ਵਿਚ ਬੱਸ ਦੀ 2 ਕਾਰਾਂ ਨਾਲ ਟੱਕਰ ਹੋ ਗਈ | ਹਾਦਸੇ ਵਿਚ ਕਾਰ ਸਵਾਰ ਵਾਲ-ਵਾਲ ਬਚ ਗਏ | ਲੋਕਾਂ ਨੇ ਰੋਸ ਪ੍ਰਗਟ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਵਲੋਂ ਪਿੰਡ ਧੜਾਕ ਖੁਰਦ ਵਿਖੇ ਆਮ ਇਜਲਾਸ ਕਰਵਾਇਆ

ਖਰੜ, 4 ਦਸੰਬਰ (ਗੁਰਮੁੱਖ ਸਿੰਘ ਮਾਨ)-ਪੰਚਾਇਤ ਵਿਭਾਗ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਖਰੜ ਮਹਿੰਦਰ ਸਿੰਘ ਦੀ ਰਹਿਨੁਮਾਈ ਵਿਚ ਬਲਾਕ ਖਰੜ ਦੇ ਪਿੰਡ ਧੜਾਕ ਖੁਰਦ ਵਿਖੇ ਸਰਪੰਚ ਕੁਲਦੀਪ ਸਿੰਘ ਦੀ ਪ੍ਰਧਾਨਗੀ ਤਹਿਤ ਆਮ ਸਭਾ ਦਾ ਇਜਲਾਸ ਕਰਵਾਇਆ ਗਿਆ | ਬੀ. ਡੀ. ਪੀ. ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਮਿਸ਼ਨ ਵਲੋਂ ਖ਼ੂਨਦਾਨ ਕੈਂਪ ਲਗਾਇਆ

ਕੁਰਾਲੀ, 4 ਦਸੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਬਡਾਲੀ ਰੋਡ 'ਤੇ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਅਸ਼ੀਰਵਾਦ ਸਦਕਾ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ...

ਪੂਰੀ ਖ਼ਬਰ »

ਮਾਨਵ ਮੰਗਲ ਸਮਾਰਟ ਵਰਲਡ ਸਕੂਲ 'ਚ ਸਾਲਾਨਾ ਖੇਡ ਮੇਲਾ ਕਰਵਾਇਆ

ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ)-ਨਗਲਾ ਸੜਕ 'ਤੇ ਸਥਿਤ ਮਾਨਵ ਮੰਗਲ ਸਮਾਰਟ ਵਰਲਡ 'ਚ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ 10ਵੀਂ ਜਮਾਤ ਦੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਵਿਚ 36 ਨੌਜਵਾਨਾਂ ਨੇ ਦਾਨ ਕੀਤਾ ਖ਼ੂਨ

ਜ਼ੀਰਕਪੁਰ, 4 ਦਸੰਬਰ (ਅਵਤਾਰ ਸਿੰਘ)-ਵਿਸ਼ਵਾਸ ਫਾਊਾਡੇਸ਼ਨ, ਐੱਚ. ਡੀ. ਐੱਫ. ਸੀ. ਬੈਂਕ, ਐੱਫ. ਟੀ. ਵੀ. ਸੈਲੂਨ ਅਕੈਡਮੀ ਅਤੇ ਆਈ ਜ਼ੋਨ ਜਿੰਮ ਵਲੋਂ ਸਾਂਝੇ ਤੌਰ 'ਤੇ ਖ਼ੂਨਦਾਨ ਕੈਂਪ ਦੁਕਾਨ ਨੰ. 6, ਕਾਸਮੋ ਪਲਾਜ਼ਾ ਜ਼ੀਰਕਪੁਰ ਵਿਖੇ ਲਗਾਇਆ ਗਿਆ | ਇੰਡੀਅਨ ਰੈੱਡ ਕਰਾਸ ...

ਪੂਰੀ ਖ਼ਬਰ »

ਸੋਮਵਾਰ ਦੀ ਮੰਡੀ ਤੋਂ ਪ੍ਰੇਸ਼ਾਨ ਵਿਕਾਸ ਨਗਰ ਵਾਸੀਆਂ ਕੀਤਾ ਰੋਸ ਪ੍ਰਦਰਸ਼ਨ

ਡੇਰਾਬੱਸੀ, 4 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਗੁਲਾਬਗੜ੍ਹ ਸੜਕ 'ਤੇ ਲੱਗਦੀ ਸੋਮਵਾਰ ਦੀ ਮੰਡੀ ਕਾਰਨ ਲੱਗਦੇ ਜਾਮ ਅਤੇ ਭੀੜ ਹੋਣ ਕਾਰਨ ਸਥਾਨਕ ਵਿਕਾਸ ਨਗਰ ਵਾਸੀਆਂ ਨੇ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਮੰਗ ਕੀਤੀ ਕਿ ਮੰਡੀ ਨੂੰ ਭੀੜ ਭਾੜ ...

ਪੂਰੀ ਖ਼ਬਰ »

ਐੱਫ. ਏ. ਪੀ. ਵਲੋਂ ਦਿੱਤੇ ਜਾ ਰਹੇ ਨੈਸ਼ਨਲ ਐਵਾਰਡਾਂ ਦਾ ਦੂਜਾ ਪੜਾਅ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ

ਐੱਸ. ਏ. ਐੱਸ. ਨਗਰ, 4 ਦਸੰਬਰ (ਜਸਬੀਰ ਸਿੰਘ ਜੱਸੀ)-ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਐੱਫ. ਏ. ਪੀ.) ਵਲੋਂ ਦਿੱਤੇ ਜਾ ਰਹੇ ਨੈਸ਼ਨਲ ਪੁਰਸਕਾਰਾਂ ਦੇ ਦੂਜਾ ਪੜਾਅ ਦੇ ਸਮਾਪਤੀ ਸਮਾਰੋਹ ਦੇ ਮੌਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ...

ਪੂਰੀ ਖ਼ਬਰ »

ਵਿਸ਼ਵ ਏਡਜ਼ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 4 ਦਸੰਬਰ (ਰਾਣਾ)- ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਦੀ ਮੁਹਾਲੀ ਬ੍ਰਾਂਚ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਅਤੇ ਮਹਿੰਦਰਾ ਐਂਡ ਮਹਿੰਦਰਾ ਲਿਮ. ਸਵਰਾਜ ਡਵੀਜ਼ਨ ਮੁਹਾਲੀ ਦੇ ਸਹਿਯੋਗ ਨਾਲ 'ਵਿਸ਼ਵ ਏਡਜ਼ ਦਿਵਸ' ...

ਪੂਰੀ ਖ਼ਬਰ »

ਸਰਕਾਰੀ ਮਾਡਲ ਸਕੂਲ 'ਚ ਸਾਲਾਨਾ ਖੇਡ ਦਿਵਸ ਮਨਾਇਆ

ਚੰਡੀਗੜ੍ਹ, 4 ਦਸੰਬਰ (ਨਵਿੰਦਰ ਸਿੰਘ ਬੜਿੰਗ) ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-40-ਬੀ ਚੰਡੀਗੜ੍ਹ ਵਲੋਂ ਸਲਾਨਾ ਖੇਡ ਦਿਵਸ ਮੌਕੇ ਖੇਡਾਂ ਕਰਵਾਈਆਂ ਗਈਆਂ | ਇਸ ਮੌਕੇ ਸਕੂਲ ਦੇ ਕਰੀਬ 200 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਨ੍ਹਾਂ ਖੇਡਾਂ ਵਿਚ ਭਾਗ ਲਿਆ | ਇਸ ...

ਪੂਰੀ ਖ਼ਬਰ »

ਜ਼ੀਰਕਪੁਰ-ਚੰਡੀਗੜ੍ਹ ਬੈਰੀਅਰ 'ਤੇ ਬਣ ਰਹੇ ਫਲਾਈਓਵਰ ਤੋਂ 15 ਦਸੰਬਰ ਤੱਕ ਸ਼ੁਰੂ ਹੋਵੇਗੀ ਵਾਹਨਾਂ ਦੀ ਆਵਾਜਾਈ ਇਕ ਘੰਟਾ ਆਵਾਜਾਈ ਚਲਾ ਕੇ ਕੀਤਾ ਗਿਆ ਟ੍ਰਾਇਲ

ਜ਼ੀਰਕਪੁਰ, 4 ਦਸੰਬਰ (ਅਵਤਾਰ ਸਿੰਘ)-ਚੰਡੀਗੜ੍ਹ-ਜ਼ੀਰਕਪੁਰ 'ਤੇ ਬਣ ਰਹੇ ਫਲਾਈਓਵਰ ਤੋਂ 15 ਦਸੰਬਰ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ, ਜਿਸ ਦੇ ਮਕਸਦ ਨਾਲ ਫਲਾਈਓਵਰ ਬਣਾਉਣ ਵਾਲੇ ਠੇਕੇਦਾਰ ਨੇ ਕੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਠੇਕੇਦਾਰ ਵਲੋਂ ਹੁਣ ਤੱਕ ...

ਪੂਰੀ ਖ਼ਬਰ »

ਸਿਹਤਮੰਦ ਸਮਾਜ ਲਈ ਖਾਦਾਂ ਤੇ ਰਸਾਇਣਾਂ ਦੀ ਵਰਤੋਂ ਨੂੰ ਘਟਾਉਣਾ ਜ਼ਰੂਰੀ - ਸੰਧਵਾਂ

ਚੰਡੀਗੜ੍ਹ, 4 ਦਸੰਬਰ (ਅਜੀਤ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਖਾਦਾਂ ਅਤੇ ਰਸਾਇਣਾਂ ਆਧਾਰਿਤ ਖੇਤੀ ਦੇ ਰੁਝਾਨ ਮੋੜਾ ਦੇਣ ਅਤੇ ਇਸ ਦੀ ਥਾਂ ਆਰਗੈਨਿਕ ਖੇਤੀ ਵੱਲ ਨੂੰ ਕਦਮ ਪੁੱਟਣ ਵਾਸਤੇ ਕਿਸਾਨਾਂ ਨੂੰ ਲੋਕ ਲਹਿਰ ਉਸਾਰਨ ਦਾ ...

ਪੂਰੀ ਖ਼ਬਰ »

ਸਰਕਾਰੀ ਜ਼ੁਲਮ ਕਿਰਤੀ ਸੰਘਰਸ਼ਾਂ ਨੂੰ ਰੋਕ ਨਹੀਂ ਸਕਦੇ : ਭਾਕਪਾ

ਚੰਡੀਗੜ੍ਹ, 4 ਦਸੰਬਰ (ਐਨ.ਐਸ. ਪਰਵਾਨਾ) - ਸੰਗਰੂਰ ਵਿਖੇ ਪੰਜਾਬ ਦੀਆਂ ਖੇਤ ਮਜ਼ਦੂਰ ਜਥੇਬੰਦੀਆਂ ਦੇ ਪੁਰ-ਅਮਨ ਮੁਜ਼ਾਹਰੇ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਪੰਜਾਬ ਸੀ.ਪੀ.ਆਈ. ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਪੰਜਾਬ ਸੀ.ਪੀ.ਆਈ ਦੇ ਸਕੱਤਰ ...

ਪੂਰੀ ਖ਼ਬਰ »

ਸੌਪਿੰਨਸ ਸਕੂਲ ਮੋਹਾਲੀ ਵਲੋਂ ਸਾਲਾਨਾ ਖੇਡ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 4 ਦਸੰਬਰ (ਬੜਿੰਗ) ਸੌਪਿੰਨਸ ਸਕੂਲ ਸੈਕਟਰ-70 ਮੋਹਾਲੀ ਵਲੋਂ ਚੰਡੀਗੜ੍ਹ ਦੇ ਸੈਕਟਰ-46 ਸਥਿਤ ਖੇਡ ਸਟੇਡੀਅਮ ਵਿਖੇ ਸਲਾਨਾ ਖੇਡ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਖੇਡ ਪ੍ਰੋਗਰਾਮ ...

ਪੂਰੀ ਖ਼ਬਰ »

ਨਾਰੀ ਸ਼ਕਤੀ ਸੰਗਠਨ ਵਲੋਂ ਮਹਿਲਾ ਮੰਡਲ ਦੀਆਂ ਮੈਂਬਰਾਂ ਦਾ ਸਨਮਾਨ

ਜ਼ੀਰਕਪੁਰ, 4 ਦਸੰਬਰ (ਅਵਤਾਰ ਸਿੰਘ)-ਸਮਾਜ ਸੇਵੀ ਸੰਸਥਾ ਨਾਰੀ ਸ਼ਕਤੀ ਸੰਗਠਨ ਵਲੋਂ ਸੰਸਥਾ ਦੀ ਪ੍ਰਧਾਨ ਮਮਤਾ ਰਾਣਾ ਅਤੇ ਉਨ੍ਹਾਂ ਦੀ ਟੀਮ ਵਲੋਂ ਮਹਿਲਾ ਮੰਡਲ ਜ਼ੀਰਕਪੁਰ ਦੀ ਪ੍ਰਧਾਨ ਜਤਿੰਦਰ ਪਾਲ ਕੌਰ ਬੱਬੂ ਤੇ ਉਨ੍ਹਾਂ ਦੀ ਟੀਮ ਦਾ ਸਮਾਜ ਪ੍ਰਤੀ ਦਿੱਤੀਆਂ ਗਈਆਂ ...

ਪੂਰੀ ਖ਼ਬਰ »

ਬ੍ਰਹਮਸਰੋਵਰ ਦੇ ਪਵਿੱਤਰ ਘਾਟ ਬਣੇ ਕਲਾ ਅਤੇ ਸੱਭਿਆਚਾਰ ਦੇ ਵਿਲੱਖਣ ਸੰਗਮ ਸਥਾਨ

ਚੰਡੀਗੜ੍ਹ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) - ਕੌਮਾਂਤਰੀ ਗੀਤਾ ਮਹਾਉਤਸਵ ਦੇ ਪੁਰਬ 'ਤੇ ਪਵਿੱਤਰ ਕੁਰੂਕਸ਼ੇਤਰ ਬ੍ਰਹਮਸਰੋਵਰ ਦੇ ਘਾਟ ਕਲਾ ਅਤੇ ਸਭਿਆਚਾਰ ਦੇ ਵਿਲੱਖਣ ਸੰਗਮ ਸਥਾਨ ਬਣ ਗਏ ਹਨ | ਇਸ ਦਿ੍ਸ਼ ਦਾ ਆਨੰਦ ਲੈਣ ਅਤੇ ਆਪਣੇ ਮੋਬਾਈਲ ਵਿਚ ਕੈਦ ਕਰਨ ਦੇ ਲਈ ...

ਪੂਰੀ ਖ਼ਬਰ »

ਗੋਦਾਮ ਖ਼ੇਤਰ ਦੀਆਂ ਖਸਤਾ ਹਾਲ ਸੜਕਾਂ ਬਣ ਰਹੀਆਂ ਨੇ ਵਪਾਰੀਆਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ

ਜ਼ੀਰਕਪੁਰ, 4 ਦਸੰਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਗੋਦਾਮ ਖ਼ੇਤਰ ਦੀਆਂ ਸੜਕਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਥੋਂ ਪੈਦਲ ਤੁਰਨਾ ਵੀ ਜਾਨ ਨੂੰ ਜੋਖ਼ਮ 'ਚ ਪਾਉਣ ਵਾਲੀ ਗੱਲ ਹੈ | ਸੜਕਾਂ ਦੀ ਖਸਤਾ ਹਾਲਤ ਕਾਰਨ ਇਥੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ...

ਪੂਰੀ ਖ਼ਬਰ »

ਰੀਹੈਬਲੀਟੇਸ਼ਨ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ (ਪ੍ਰਯਾਸ) ਵਿਖੇ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 4 ਦਸੰਬਰ (ਨਵਿੰਦਰ ਸਿੰਘ ਬੜਿੰਗ)-ਅੰਤਰਰਾਸ਼ਟਰੀ ਅੰਗਹੀਣ ਦਿਹਾੜੇ ਮੌਕੇ ਰੀਹੈਬਲੀਟੇਸ਼ਨ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ (ਪ੍ਰਯਾਸ) ਸੈਕਟਰ-38-ਬੀ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਲਗਭਗ 60 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੱਖ-ਵੱਖ ...

ਪੂਰੀ ਖ਼ਬਰ »

ਕਲਪਨਾ ਪਬਲਿਕ ਸਕੂਲ ਵਲੋਂ ਸਾਲਾਨਾ ਖੇਡਾਂ ਕਰਵਾਈਆਂ

ਲਾਲੜੂ, 4 ਦਸੰਬਰ (ਰਾਜਬੀਰ ਸਿੰਘ)-ਕਲਪਨਾ ਪਬਲਿਕ ਸਕੂਲ ਪਿੰਡ ਜਿਊਲੀ ਵਿਖੇ ਵਿਦਿਆਰਥੀਆਂ ਦੀਆਂ ਸਾਲਾਨਾ ਖੇਡਾਂ (ਸਪੋਰਟਸ ਮੀਟ) ਕਰਵਾਈਆਂ ਗਈਆਂ, ਜਿਸ ਵਿਚ ਨਰਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਸਕੂਲ ਦੇ ਐਮ. ਡੀ. ...

ਪੂਰੀ ਖ਼ਬਰ »

ਰਾਜਨੀਤੀ ਸ਼ਾਸਤਰ ਵਿਸ਼ੇ ਦੇ ਲੈਕਚਰਾਰਾਂ ਦੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਸਮਾਪਤ

ਐੱਸ. ਏ. ਐੱਸ. ਨਗਰ, 4 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ 11ਵੀਂ ਅਤੇ ...

ਪੂਰੀ ਖ਼ਬਰ »

ਲੋਹੇ ਦੀ ਰਾਡ ਤੇ ਚਾਕੂ ਨਾਲ ਕੀਤਾ ਹਮਲਾ

ਚੰਡੀਗੜ੍ਹ, 4 ਦਸੰਬਰ (ਨਵਿੰਦਰ ਸਿੰਘ ਬੜਿੰਗ)- ਸਥਾਨਕ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮੌਲੀ ਜਾਗਰਾਂ ਦੇ ਰਹਿਣ ਵਾਲੇ ਆਜ਼ਾਦ ਨੇ ਦੋਸ਼ ਲਗਾਇਆ ਕਿ ਮੌਲੀ ਜਾਗਰਾਂ ਦੇ ਰਹਿਣ ਵਾਲੇ ਵਿਜੇ ਅਤੇ ਵਿਕਾਸ ਉਰਫ਼ ਲੱਲਾ ਅਤੇ ਉਨ੍ਹਾਂ ਦੇ ਇਕ ਹੋਰ ਅਣਪਛਾਤੇ ਸਾਥੀ ਨੇ ...

ਪੂਰੀ ਖ਼ਬਰ »

ਛੱਤਬੀੜ ਚਿੜੀਆਘਰ ਵਿਖੇ ਜੰਗਲੀ ਜੀਵ ਸੁਰੱਖਿਆ ਅਤੇ ਕੌਮਾਂਤਰੀ ਚੀਤਾ ਦਿਵਸ ਮਨਾਇਆ

ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ)-ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸੇ ਸੰਦਰਭ 'ਚ ਛੱਤਬੀੜ ਚਿੜੀਆਘਰ ਵਿਖੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ...

ਪੂਰੀ ਖ਼ਬਰ »

ਡਾ. ਵੇਦ ਪ੍ਰਕਾਸ਼ ਨਾਗਪਾਲ ਦੀ ਪੁਸਤਕ 'ਕਹਾਣੀ ਰਿਸ਼ਤਿਆਂ ਦੀ' ਲੋਕ ਅਰਪਣ

ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ) ਪ੍ਰਸਿੱਧ ਸਾਹਿਤਕਾਰ ਡਾ. ਵੇਦ ਪ੍ਰਕਾਸ਼ ਨਾਗਪਾਲ ਦੇ ਨਵੇਂ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ 'ਕਹਾਣੀ ਰਿਸ਼ਤਿਆਂ ਦੀ' ਨੂੰ ਲੋਕ ਅਰਪਣ ਕੀਤਾ ਗਿਆ ਤੇ ਇਸ 'ਤੇ ਵਿਚਾਰ ਚਰਚਾ ਵੀ ਹੋਈ | ਪ੍ਰੈੱਸ ਕਲੱਬ ਵਿਖੇ ਕਰਵਾਏ ਪ੍ਰੋਗਰਾਮ ...

ਪੂਰੀ ਖ਼ਬਰ »

ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ

ਖਰੜ, 4 ਦਸੰਬਰ (ਜੰਡਪੁਰੀ)- ਰੋਟਰੀ ਕਲੱਬ ਖਰੜ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਜਹੇੜੀ ਵਿਖੇ ਦੰਦਾਂ ਦੀ ਜਾਂਚ, ਸਾਫ਼-ਸਫ਼ਾਈ ਤੇ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਣਕਾਰੀ ਦੇਣ ਸੰਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਨੀਤੂ ਗੋਇਲ (ਐਮ. ਡੀ. ਐਸ.) ਮਹਿਮਾਨ ਬੁਲਾਰੇ ...

ਪੂਰੀ ਖ਼ਬਰ »

ਕ੍ਰਿਕਟ ਖੇਡ ਮੇਲਾ ਕਰਵਾਇਆ

ਮੁੱਲਾਂਪੁਰ ਗਰੀਬਦਾਸ, 4 ਦਸੰਬਰ (ਖੈਰਪੁਰ)-ਪਿੰਡ ਟਾਂਡਾ ਕਰੌਰਾਂ ਵਿਖੇ ਖਾਲਸਾ ਸਪੋਰਟਸ ਤੇ ਵੈੱਲਫੇਅਰ ਕਲੱਬ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਦੂਜਾ ਕਿ੍ਕਟ ਖੇਡ ਮੇਲਾ ਕਰਵਾਇਆ ਗਿਆ | ਖੇਡ ਮੇਲੇ 'ਚ 32 ਟੀਮਾਂ ਨੇ ਭਾਗ ਲਿਆ | ਦੋ ਰੋਜ਼ਾ ਖੇਡ ਮੇਲੇ 'ਚ ਪਹਿਲਾ ਇਨਾਮ 21 ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਏਡਜ਼ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ

ਐੱਸ. ਏ. ਐੱਸ. ਨਗਰ, 4 ਦਸੰਬਰ (ਜਸਬੀਰ ਸਿੰਘ ਜੱਸੀ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਵਲੋਂ ਵਿਸ਼ਵ ਏਡਜ਼ ਦਿਵਸ 'ਤੇ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਨੂੰ ਏਡਜ਼ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ...

ਪੂਰੀ ਖ਼ਬਰ »

ਸਰਕਾਰੀ ਕਾਲਜ 'ਚ ਮਨਾਇਆ ਵਿਸ਼ਵ ਏਡਜ਼ ਦਿਵਸ

ਡੇਰਾਬੱਸੀ, 4 ਦਸੰਬਰ (ਰਣਬੀਰ ਸਿੰਘ ਪੜ੍ਹੀ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪਿ੍ੰਸੀਪਲ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਰੈਡ ਰਿਬਨ ਕਲੱਬ ਵਲੋਂ ਵਿਸ਼ਵ ਏਡਜ਼ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਡੇਰਾਬੱਸੀ, 4 ਦਸੰਬਰ (ਗੁਰਮੀਤ ਸਿੰਘ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜ ਭਲਾਈ ਸੰਸਥਾ ਡੇਰਾਬੱਸੀ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ 4 ਲੜਕੀਆਂ ਦੇ ਵਿਆਹ ਕਰਵਾਏ ਗਏ | ਧਨੋਨੀ ਅਨਾਜ ਮੰਡੀ ਵਿਖੇ ਕਰਵਾਏ ਸਮੂਹਿਕ ਸਮਾਗਮ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਵੈਟਰ ਵੰਡੇ

ਖਰੜ, 4 ਦਸੰਬਰ (ਜੰਡਪੁਰੀ)- ਫਰੈਂਡਜ਼ ਫੌਰਐਵਰ ਵੈੱਲਫ਼ੇਅਰ ਸੁਸਾਇਟੀ ਖਰੜ ਵਲੋਂ ਦੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਵੈਟਰ ਵੰਡੇ ਗਏ | ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਪਿੰਡ ਬਰੌਲੀ ਦੇ 38 ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »

ਵਿਸ਼ਵ ਏਡਜ ਜਾਗਰੂਕਤਾ ਦਿਵਸ ਮਨਾਇਆ

ਲਾਲੜੂ, 4 ਦਸੰਬਰ (ਰਾਜਬੀਰ ਸਿੰਘ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਹੈੱਡਮਾਸਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਸਰਸੀਣੀ ਵਿਖੇ 'ਵਿਸ਼ਵ ਏਡਜ਼ ਦਿਵਸ' ਮਨਾਇਆ ਗਿਆ | ਸਾਇੰਸ ਅਧਿਆਪਕ ਜਸਕਰਨ ...

ਪੂਰੀ ਖ਼ਬਰ »

ਸ਼ਾਰਦਾ ਸਰਵਹਿੱਤਕਾਰੀ ਸਕੂਲ 'ਚ ਗਣਿਤ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 4 ਦਸੰਬਰ (ਨਵਿੰਦਰ ਸਿੰਘ ਬੜਿੰਗ)- ਸ਼ਾਰਦਾ ਸਾਹਿੱਤਕਾਰੀ ਸਕੂਲ ਚੰਡੀਗੜ੍ਹ ਵਿਖੇ ਗਣਿਤ ਵਿਸ਼ੇ ਵਿਚ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ 10ਵੀਂ ਜਮਾਤ ਦੇ ਵਿਦਿਆਰਥੀ ਰਵਨੀਤ ਅਤੇ ਕਿ੍ਸ਼ਮਾ ਨੇ ਗਣਿਤ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX