ਮੋਰਿੰਡਾ, 4 ਦਸੰਬਰ (ਕੰਗ)-ਕਾਈਨੌਰ ਚੌਕ ਮੋਰਿੰਡਾ ਵਿੱਚ ਚੱਲ ਰਹੇ ਸੀਵਰੇਜ ਦੇ ਕੰਮ ਦਾ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆਂ | ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਦਿਆਂ ਸਬੰਧਿਤ ਠੇਕੇਦਾਰ ਨੂੰ ਕਾਈਨੌਰ ਚੌਕ ਮੋਰਿੰਡਾ ਵਿਚਲੇ ਕੰਮ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨ ਦੇ ਆਦੇਸ਼ ਦਿੱਤੇ ਹਨ | ਉਨ੍ਹਾਂ ਟਰੈਫਿਕ ਇੰਚਾਰਜ ਮਲਕੀਤ ਸਿੰਘ ਤੋਂ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰੋਪੜ ਤੋਂ ਮੋਰਿੰਡਾ ਆਉਣ ਵਾਲੀਆਂ ਗੱਡੀਆਂ ਨੂੰ ਅਗਲੇ ਹੁਕਮਾਂ ਤੱਕ ਸਾਲਾਪੁਰ ਚੌਕ ਤੋਂ ਬਦਲਵੇਂ ਰਸਤੇ ਰਾਹੀਂ ਭੇਜਣ ਲਈ ਹਦਾਇਤਾਂ ਦਿੱਤੀਆਂ ਹਨ | ਵਰਨਣਯੋਗ ਹੈ ਕਿ ਸੀਵਰੇਜ ਵਿਭਾਗ ਵਲੋਂ ਸ਼ਹਿਰ ਵਿੱਚ ਪਾਈਪ ਲਾਈਨ ਵਿਛਾਉਣ ਲਈ ਸਾਰੇ ਵਾਰਡਾਂ ਵਿਚ ਪੁਟਾਈ ਕੀਤੀ ਹੋਈ ਹੈ | ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਣ ਤੋਂ ਇਲਾਵਾ ਦੁਕਾਨਦਾਰਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਹਿਕਾਰੀ ਖੰਡ ਮਿੱਲ ਮੋਰਿੰਡਾ ਦੇ ਚੱਲਣ ਨਾਲ ਗੰਨਾ ਕਾਸ਼ਤਕਾਰਾਂ ਨੂੰ ਟਰੈਕਟਰ-ਟਰਾਲੀਆਂ ਰਾਹੀਂ ਆਪਣਾ ਗੰਨਾ ਲੈ ਕੇ ਕਾਈਨੌਰ ਚੌਕ ਤੋਂ ਹੀ ਲੰਘਣਾ ਪੈਂਦਾ ਹੈ ਜਿਨ੍ਹਾਂ ਨੂੰ ਟਰੈਫ਼ਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਨ.ਪੀ. ਰਾਣਾ, ਸਕਿੰਦਰ ਸਿੰਘ ਸਹੇੜੀ ਬਲਾਕ ਪ੍ਰਧਾਨ, ਨਿਰਮਲਪ੍ਰੀਤ ਸਿੰਘ ਮੇਹਰਵਾਨ ਸ਼ਿਕਾਇਤ ਇੰਚਾਰਜ, ਬਰਿੰਦਰਜੀਤ ਸਿੰਘ ਪੀ.ਏ., ਜਗਮੋਹਨ ਸਿੰਘ ਰੰਗੀ, ਨਵਦੀਪ ਸਿੰਘ ਟੋਨੀ, ਮਨਜੀਤ ਕੌਰ, ਅੰਮਿ੍ਤਪਾਲ ਕੌਰ ਨਾਗਰਾ, ਆਰ.ਡੀ. ਸਿੰਘ, ਬਲਵਿੰਦਰ ਕੁਮਾਰ ਬਿੱਟੂ, ਮਜੀਦ ਮੋਨੂੰ ਖ਼ਾਨ, ਫ਼ਰਿਆਦ ਅਲੀ, ਸੁਖਮਿੰਦਰ ਸਿੰਘ, ਭੂਸ਼ਣ ਰਾਣਾ, ਕੁਲਦੀਪ ਰਾਏ ਸੂਦ, ਕੁਲਦੀਪ ਸਿੰਘ ਮੰਡੇਰ, ਲਖਵਿੰਦਰ ਸਿੰਘ ਕਾਕਾ, ਬਲਵਿੰਦਰ ਸਿੰਘ ਚੈੜੀਆਂ, ਸੁਖਮਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਪੱਪੀ, ਨਿਰਵੈਰ ਸਿੰਘ, ਪਰਮਜੀਤ ਸਿੰਘ ਬਲਦੇਵ ਨਗਰ, ਸਰਬਜੀਤ ਸਿੰਘ, ਕੁਲਦੀਪ ਸਿੰਘ ਖੇੜੀ ਬਲਾਕ ਪ੍ਰਧਾਨ, ਕਿ੍ਸ਼ਨ ਰਾਣਾ ਬਲਾਕ ਪ੍ਰਧਾਨ, ਜੱਗੀ, ਲਖਵੀਰ ਸਿੰਘ ਤਾਜਪੁਰਾ, ਕਮਲ ਸਿੰਘ ਗੋਪਾਲਪੁਰ ਮੀਡੀਆ ਇੰਚਾਰਜ ਮੌਜੂਦ ਸਨ |
ਨੂਰਪੁਰ ਬੇਦੀ, 4 ਦਸੰਬਰ (ਵਿੰਦਰ ਪਾਲ ਝਾਂਡੀਆਂ)-ਇਲਾਕੇ ਦੀਆਂ ਵੱਖ-ਵੱਖ ਮੰਗਾਂ ਸਬੰਧੀ ਅੱਜ ਜਮਹੂਰੀ ਕਿਸਾਨ ਸਭਾ ਦੀ ਅਹਿਮ ਮੀਟਿੰਗ ਪਿੰਡ ਜੇਤੇਵਾਲ ਵਿਖੇ ਮਾ. ਗੁਰਨੈਬ ਸਿੰਘ ਜੇਤੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਨੂਰਪੁਰ ਬੇਦੀ ਇਲਾਕੇ ਦੀਆਂ ...
ਰੂਪਨਗਰ, 4 ਦਸੰਬਰ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਗਲੋਬਲ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਮÏਜੂਦਾ ਵਿਦਿਆਰਥੀਆਂ ਨਾਲ ਆਪਣੀ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ¢ ਪ੍ਰੋ. ਸਿਮਰਜੀਤ ਕÏਰ, ...
ਸ੍ਰੀ ਅਨੰਦਪੁਰ ਸਾਹਿਬ, 4 ਦਸੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਵਿਧਾਨ ਸਭਾ ਚੋਣ ਹਲਕਾ 49-ਅਨੰਦਪੁਰ ਸਾਹਿਬ ਵਿਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵਲੋਂ ਆਪਣੇ-ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ ਜਿਸ ਵਿਚ ਹਰ ਯੋਗ ...
ਬੇਲਾ, 4 ਦਸੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮੌਕੇ 15 ਦਿਨਾਂ ਕੰਪਿਊਟਰ ਟਾਈਪਿੰਗ ਵਰਕਸ਼ਾਪ ਦਾ ਆਰੰਭ ਹੋ ਗਿਆ ਹੈ | ਕਾਲਜ ਦੇ ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਲਈ ...
ਕੀਰਤਪੁਰ ਸਾਹਿਬ, 4 ਦਸੰਬਰ (ਬੀਰ ਅੰਮਿ੍ਤ ਪਾਲ ਸਿੰਘ ਸੰਨ੍ਹੀ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ...
ਭਰਤਗੜ੍ਹ, 4 ਦਸੰਬਰ (ਜਸਬੀਰ ਸਿੰਘ ਬਾਵਾ)-ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ, ਇਸੇ ਕੜ੍ਹੀ ਤਹਿਤ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ...
ਸ੍ਰੀ ਚਮਕੌਰ ਸਾਹਿਬ, 4 ਦਸੰਬਰ (ਨਾਰੰਗ)-ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੀ ਜ਼ਰੂਰੀ ਮੀਟਿੰਗ 6 ਦਸੰਬਰ ਨੂੰ ਸ਼ਾਮ 4 ਵਜੇ ਇੱਥੋਂ ਦੇ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਚ ਹੋਵੇਗੀ | ਇਹ ...
ਰੂਪਨਗਰ, 4 ਦਸੰਬਰ (ਸਤਨਾਮ ਸਿੰਘ ਸੱਤੀ)-ਐਸ.ਸੀ/ਬੀ.ਸੀ. ਅਧਿਆਪਕ ਜਥੇਬੰਦੀ ਪੰਜਾਬ ਵਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਹੇਠ ਐਲਾਨੇ ਗਏ ਐਕਸ਼ਨ ਅਨੁਸਾਰ 5 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਟਰ ਉੱਤੇ ਸਿੱਖਿਆ ਮੰਤਰੀ ਪੰਜਾਬ ਅਤੇ ਪਿ੍ੰਸੀਪਲ ਸਕੱਤਰ ...
ਨੂਰਪੁਰ ਬੇਦੀ, 4 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮਾ. ਚੰਨਣ ਸਿੰਘ ਦੀ ਅਗਵਾਈ ਹੇਠ ਅੱਜ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ 53ਵੀਂ ਲੰਗਰ ਸੇਵਾ ਭੇਜੀ ਗਈ | ਇਸ ਮੌਕੇ ਵਿਸ਼ੇਸ਼ ਤੌਰ ਤੇ ...
ਕਾਹਨਪੁਰ ਖੂਹੀ, 4 ਦਸੰਬਰ (ਗੁਰਬੀਰ ਵਾਲੀਆ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪੰਜਾਬ ਦੇ ਸਾਰੇ ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੀ ਪ੍ਰਾਈਵੇਟ ਸਕੂਲ ਫੈਡਰੇਸ਼ਨ ਐਸੋਸੀਏਸ਼ਨ ਪੰਜਾਬ ਵਲੋਂ ਵੱਖ-ਵੱਖ ਸਕੂਲਾਂ ਦੀ ਕਾਰਗੁਜ਼ਾਰੀ 'ਤੇ ਆਧਾਰਿਤ ਆਯੋਜਿਤ ...
ਸ੍ਰੀ ਅਨੰਦਪੁਰ ਸਾਹਿਬ, 4 ਦਸੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸੰਤ ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲਿਆਂ ਦੇ ਪ੍ਰਬੰਧ ਹੇਠ ਪਿੰਡ ਲੋਧੀਪੁਰ ਵਿਖੇ ਚੱਲ ਰਹੇ ਸ੍ਰੀ ਗੁਰੂ ਹਰ ਰਾਏ ਸਾਹਿਬ ਹਸਪਤਾਲ ਵਿਖੇ ਅੱਖਾਂ ਦਾ ਮੁਫ਼ਤ ਮਹੀਨਾਵਰ ਜਾਂਚ ਕੈਂਪ ਲਗਾਇਆ ...
ਸ੍ਰੀ ਚਮਕੌਰ ਸਾਹਿਬ, 4 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸੀਨੀਅਰ ਸਿਟੀਜ਼ਨ ਹੋਮਜ਼ ਫ਼ਾਰ ਐਲਡਰਲੀ ਪਰਸਨਜ਼ ਐਕਟ 2019 ਅਧੀਨ ਪੰਜਾਬ ਵਿਚ ਚੱਲ ਰਹੇ ਬਿਰਧ ਆਸ਼ਰਮਾਂ ਦੀ ਰੋਕੀ ਵਿੱਤੀ ਸਹਾਇਤਾ ਕਾਰਨ ਸੰਸਥਾਵਾਂ ਦੇ ਹਾਲਾਤ ਤਰਸਯੋਗ ਬਣ ਗਏ ਹਨ | ਐਸੋ:ਆਫ਼ ਪੰਜਾਬ ਸਟੇਟ ...
ਕਾਹਨਪੁਰ ਖੂਹੀ, 4 ਦਸੰਬਰ (ਗੁਰਬੀਰ ਸਿੰਘ ਵਾਲੀਆ)-ਭਾਜਪਾ ਦੇ ਐਸ.ਸੀ ਮੋਰਚਾ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਸੁੱਚਾ ਰਾਮ ਲੱਧੜ (ਸਾਬਕਾ ਆਈਏਐਸ ਅਧਿਕਾਰੀ) ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਕੇਂਦਰੀ ਸੰਸਦੀ ਬੋਰਡ ਤੇ ਚੋਣ ਕਮੇਟੀ ਦੇ ਮੈਂਬਰ ਇਕਬਾਲ ਸਿੰਘ ...
ਸ੍ਰੀ ਚਮਕੌਰ ਸਾਹਿਬ, 4 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਲਹੂ ਭਿੱਜੀ ਗਾਥਾ ਨੂੰ ਰੂਪਮਾਨ ਕਰਦੇ ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸਭਿਆਚਾਰਕ ਵਿਭਾਗ ਦੇ ਪ੍ਰਬੰਧਾਂ ਅਧੀਨ ਸ੍ਰੀ ...
ਸ੍ਰੀ ਅਨੰਦਪੁਰ ਸਾਹਿਬ, 4 ਦਸੰਬਰ (ਜੇ.ਐਸ.ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਲੋਦੀਪੁਰ 'ਚ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ.ਰਣਬੀਰ ਸਿੰਘ ਬੈਂਸ ਵਲੋਂ ਆਪਣੇ ਭਾਣਜੇ ਹਰਮਨਜੀਤ ਸਿੰਘ ਯਾਦ ਨੂੰ ਸਮਰਪਿਤ ਉਸ ਦੀ ਅੰਤਿਮ ਅਰਦਾਸ ...
ਜ਼ੀਰਕਪੁਰ, 4 ਦਸੰਬਰ (ਅਵਤਾਰ ਸਿੰਘ)-ਵਿਸ਼ਵਾਸ ਫਾਊਾਡੇਸ਼ਨ, ਐੱਚ. ਡੀ. ਐੱਫ. ਸੀ. ਬੈਂਕ, ਐੱਫ. ਟੀ. ਵੀ. ਸੈਲੂਨ ਅਕੈਡਮੀ ਅਤੇ ਆਈ ਜ਼ੋਨ ਜਿੰਮ ਵਲੋਂ ਸਾਂਝੇ ਤੌਰ 'ਤੇ ਖ਼ੂਨਦਾਨ ਕੈਂਪ ਦੁਕਾਨ ਨੰ. 6, ਕਾਸਮੋ ਪਲਾਜ਼ਾ ਜ਼ੀਰਕਪੁਰ ਵਿਖੇ ਲਗਾਇਆ ਗਿਆ | ਇੰਡੀਅਨ ਰੈੱਡ ਕਰਾਸ ...
ਕੁਰਾਲੀ, 4 ਦਸੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਬਡਾਲੀ ਰੋਡ 'ਤੇ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਅਸ਼ੀਰਵਾਦ ਸਦਕਾ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ...
ਡੇਰਾਬੱਸੀ, 4 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਗੁਲਾਬਗੜ੍ਹ ਸੜਕ 'ਤੇ ਲੱਗਦੀ ਸੋਮਵਾਰ ਦੀ ਮੰਡੀ ਕਾਰਨ ਲੱਗਦੇ ਜਾਮ ਅਤੇ ਭੀੜ ਹੋਣ ਕਾਰਨ ਸਥਾਨਕ ਵਿਕਾਸ ਨਗਰ ਵਾਸੀਆਂ ਨੇ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਮੰਗ ਕੀਤੀ ਕਿ ਮੰਡੀ ਨੂੰ ਭੀੜ ਭਾੜ ...
ਡੇਰਾਬੱਸੀ, 4 ਦਸੰਬਰ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਹੈਲਾ ਇੰਡੀਆ ਫੈਕਟਰੀ ਸਾਹਮਣੇ ਖਰਾਬ ਸੜਕ ਕਾਰਨ ਹਾਦਸਾ ਵਾਪਰ ਗਿਆ | ਹਾਦਸੇ ਵਿਚ ਬੱਸ ਦੀ 2 ਕਾਰਾਂ ਨਾਲ ਟੱਕਰ ਹੋ ਗਈ | ਹਾਦਸੇ ਵਿਚ ਕਾਰ ਸਵਾਰ ਵਾਲ-ਵਾਲ ਬਚ ਗਏ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ...
ਨੂਰਪੁਰ ਬੇਦੀ, 4 ਦਸੰਬਰ (ਵਿੰਦਰ ਪਾਲ ਝਾਂਡੀਆਂ)-ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਦੂਨ ਵੈੱਲਫੇਅਰ ਸੁਸਾਇਟੀ ਨੂਰਪੁਰ ਬੇਦੀ ਅਤੇ ਜਨ ਅਧਿਕਾਰ ਕਲਿਆਣ ਸੰਮਤੀ ਨੂਰਪੁਰ ਬੇਦੀ ਦੀ ਸਾਂਝੀ ਅਹਿਮ ਮੀਟਿੰਗ ਪਿੰਡ ਜੇਤੇਵਾਲ ਵਿਖੇ ਸੰਸਥਾ ਦੇ ਸਰਪ੍ਰਸਤ ਮਾ. ਜਗਨ ਨਾਥ ...
ਮੋਰਿੰਡਾ, 4 ਦਸੰਬਰ (ਕੰਗ)-ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਸਵੀਪ ਗਤੀਵਿਧੀਆਂ ਤਹਿਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਨਵੇਂ ...
ਪੁਰਖਾਲੀ, 4 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਪਿੰਡ ਮਾਣਕ ਮਾਜਰਾ ਵਿਖੇ ਨਗਰ ਨਿਵਾਸੀਆਂ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪੁਰਾਤਨ ਗਾਇਕੀ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ | ਇਸ ਪੁਰਾਤਨ ਅਖਾੜੇ ਦੌਰਾਨ ਕਲਾਕਾਰਾਂ ਨੇ ਪੁਰਾਤਨ ਸਾਜਾਂ ਨਾਲ ...
ਨੂਰਪੁਰ ਬੇਦੀ, 4 ਦਸੰਬਰ (ਰਾਜੇਸ਼ ਚੌਧਰੀ)-ਜ਼ਿਲ੍ਹਾ ਚੋਣ ਅਧਿਕਾਰੀ ਰੂਪਨਗਰ ਦੇ ਆਦੇਸ਼ਾਂ ਤਹਿਤ ਅੱਜ ਦੂਜੇ ਦਿਨ ਵੀ ਵੱਖ-ਵੱਖ ਪਿੰਡਾਂ 'ਚ ਲਗਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਪੋਲਿੰਗ ਥਾਵਾਂ 'ਤੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ, ਨਵੀਆਂ ਵੋਟਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX