ਤਾਜਾ ਖ਼ਬਰਾਂ


ਸੰਸਦ 'ਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਰਹੇਗਾ ਜਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਸਮਕਾਲੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕਾਲੇ ਕੱਪੜਿਆਂ ਵਿਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਸੰਸਦ ਵਿੱਚ ਗਾਂਧੀ ਦੇ ਬੁੱਤ ਅੱਗੇ ਜਾਰੀ ਰਹੇਗਾ।ਸੂਤਰਾਂ ਅਨੁਸਾਰ ਰਾਜ ਸਭਾ 'ਚ ਵਿਰੋਧੀ ਧਿਰ...
ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ
. . .  1 day ago
ਭੋਪਾਲ, 27 ਮਾਰਚ-22 ਦਸੰਬਰ ਨੂੰ ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ ਹੋ ਗਈ ਹੈ। ਇਹ ਪਾਇਆ ਗਿਆ ਕਿ ਚੀਤਾ ਸ਼ਾਸ਼ਾ ਨੂੰ ਭਾਰਤ ਲਿਆਉਣ ਤੋਂ ਪਹਿਲਾਂ ਕਿਡਨੀ ਦੀ ਲਾਗ...
ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਲਾਪਤਾ
. . .  1 day ago
ਪੁਣੇ, 27 ਮਾਰਚ-ਭਾਰਤੀ ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਮਹਾਦੇਵ ਜਾਧਵ ਅੱਜ ਸਵੇਰ ਤੋਂ ਪੁਣੇ ਸ਼ਹਿਰ ਦੇ ਕੋਥਰੂਦ ਇਲਾਕੇ ਤੋਂ ਲਾਪਤਾ ਹਨ। ਪੁਣੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਲੈ ਕੇ ਅਲੰਕਾਰ ਥਾਣੇ 'ਚ ਪੁਲਿਸ ਸ਼ਿਕਾਇਤ...
ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵਾਂਸ਼ਹਿਰ 27 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਬਣੇ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਉਣ ਖ਼ਿਲਾਫ਼ ਉਸ 'ਤੇ ਕਾਲਖ ਮਲ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ...
ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਨਵਾਂ ਗੀਤ 7 ਅਪ੍ਰੈਲ ਨੂੰ ਹੋਵੇਗਾ ਜਾਰੀ
. . .  1 day ago
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਸਾਂਝਾ ਗੀਤ 7 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। 'ਮਾਈ ਨੇਮ' ਟਾਈਟਲ...
ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਆਦਮਪੁਰ ਹਵਾਈ ਅੱਡੇ ਦਾ ਨਵਾਂ ਟਰਮੀਨਲ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ-ਸੋਮ ਪ੍ਰਕਾਸ਼
. . .  1 day ago
ਫਗਵਾੜਾ, 27 ਮਾਰਚ (ਹਰਜੋਤ ਸਿੰਘ ਚਾਨਾ)-ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੋਂ ਆਦਮਪੁਰ ਹਵਾਈ ਅੱਡੇ ਨੂੰ ਜਾਣਾ ਵਾਲਾ ਮਾਰਗ ਬਹੁਤ ਜਲਦ ਬਣ ਕੇ ਤਿਆਰ ਹੋਵੇਗਾ। ਅੱਜ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਸ ਟਰਮੀਨਲ ਦੇ ਬਣਨ ਨਾਲ ਆਦਮਪੁਰ...
ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਵਿਜੀਲੈਂਸ ਵਲੋਂ ਮੁੜ ਪੁੱਛਗਿੱਛ
. . .  1 day ago
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਫ਼ਰੀਦਕੋਟ...
ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਮਾਮਲੇ 'ਚ ਔਰਤ ਸਣੇ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਦੋਸ਼ ਤਹਿਤ ਪੁਲਿਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਗਰ ਨਿਗਮ ਦੇ ਦੋ ਕੱਚੇ ਮੁਲਾਜ਼ਮ ਵੀ ਸ਼ਾਮਿਲ ਹਨ। ਕਾਬੂ...
ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ, ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ-ਪ੍ਰਮੋਦ ਤਿਵਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਨੋਟਿਸ ਦਿੱਤੇ ਜਾਣ ਤੋਂ ਬਾਅਦ 30 ਦਿਨਾਂ ਦੀ ਮਿਆਦ ਲਈ, ਕੋਈ...
ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ
. . .  1 day ago
ਨਵੀਂ ਦਿੱਲੀ, 27 ਮਾਰਚ-ਲੋਕ ਸਭਾ ਸਕੱਤਰੇਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ।ਸਰਕਾਰੀ ਬੰਗਲੇ ਦੀ ਅਲਾਟਮੈਂਟ 23.04.2023 ਤੋਂ ਰੱਦ ਕਰ ਦਿੱਤੀ...
ਆਈ.ਪੀ.ਐਲ. 2023:ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਨਿਤੀਸ਼ ਰਾਣਾ ਕਰਨਗੇ ਕੋਲਕਾਤਾ ਨਾਈਟ ਰਾਈਡਰਜ਼ ਦੀ ਅਗਵਾਈ
. . .  1 day ago
ਕੋਲਕਾਤਾ, 27 ਮਾਰਚ - ਫ੍ਰੈਂਚਾਇਜ਼ੀ ਨੇ ਐਲਾਨ ਕੀਤਾ ਕਿ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਬੱਲੇਬਾਜ਼ ਨਿਤੀਸ਼ ਰਾਣਾ ਕੋਲਕਾਤਾ ਨਾਈਟ ਰਾਈਡਰਜ਼ (ਆਈ.ਪੀ.ਐੱਲ.) ਦੇ ਕਪਤਾਨ...
ਅਗਲੇ ਨੋਟਿਸ ਤੱਕ ਬੰਦ ਰਹੇਗਾ ਇਜ਼ਰਾਈਲ ਦੂਤਾਵਾਸ
. . .  1 day ago
ਨਵੀਂ ਦਿੱਲੀ, 27 ਮਾਰਚ-ਇਜ਼ਰਾਈਲ ਦੂਤਾਵਾਸ ਅਨੁਸਾਰ ਅੱਜ, ਇਜ਼ਰਾਈਲ ਦੀ ਸਭ ਤੋਂ ਵੱਡੀ ਲੇਬਰ ਯੂਨੀਅਨ, ਹਿਸਟੈਡਰੂਟ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ 'ਤੇ ਜਾਣ ਲਈ ਕਿਹਾਹੈ, ਜਿਸ ਵਿਚ...
ਅੰਮ੍ਰਿਤਪਾਲ ਸਿੰਘ ਦੇ ਸਾਥੀ ਹਰਕਰਨ ਸਿੰਘ ਨੂੰ 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ 'ਚ
. . .  1 day ago
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਹਰਕਰਨ ਸਿੰਘ ਨੂੰ ਅੱਜ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਅਜਨਾਲਾ ਤੋਂ ਟਰਾਂਜ਼ਿਟ ਰਿਮਾਂਡ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ...
'ਆਪ' ਸਰਕਾਰ ਨੇ 2015-2023 ਤੱਕ ਦਿੱਲੀ 'ਚ ਬਣਾਏ ਹਨ 28 ਫਲਾਈਓਵਰ-ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2015-2023 ਤੱਕ ਦਿੱਲੀ ਵਿਚ 28 ਫਲਾਈਓਵਰ ਬਣਾਏ ਹਨ। ਆਉਣ ਵਾਲੇ 2-3 ਸਾਲਾਂ ਵਿਚ ਅਸੀਂ 29 ਫਲਾਈਓਵਰ ਬਣਾਵਾਂਗੇ। ਪਿਛਲੇ 8 ਸਾਲਾਂ ਵਿਚ, ਅਸੀਂ...
ਕਾਂਗਰਸ ਪਾਰਟੀ ਲੋਕਤੰਤਰ ਨੂੰ 'ਰਾਜਤੰਤਰ' ਸਮਝਦੀ ਹੈ - ਗਿਰੀਰਾਜ ਸਿੰਘ
. . .  1 day ago
ਨਵੀਂ ਦਿੱਲੀ, 27 ਮਾਰਚ-ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਨਹਿਰੂ ਜੀ ਕਾਰਨ ਦੇਸ਼ ਦੀ ਬੇਇੱਜ਼ਤੀ ਹੋਈ, ਜਿਵੇਂ ਕਾਇਰ ਨਹਿਰੂ ਜੀ ਨੇ ਚੀਨ ਨੂੰ 1000 ਵਰਗ ਕਿਲੋਮੀਟਰ ਜ਼ਮੀਨ...
ਕੀ ਊਧਵ ਠਾਕਰੇ ਫੂਕਣਗੇ ਰਾਹੁਲ ਗਾਂਧੀ ਦਾ ਪੁਤਲਾ?-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਊਧਵ ਠਾਕਰੇ ਦਾ ਕਹਿਣਾ ਹੈ ਕਿ ਉਹ ਵੀਰ ਸਾਵਰਕਰ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਨੇ ਤਤਕਾਲੀ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦਾ ਪੁਤਲਾ...
ਇਜ਼ਰਾਈਲ ਦੇ ਰਾਸ਼ਟਰਪਤੀ ਹਰਜ਼ੋਗ ਨੇ ਸਰਕਾਰ ਨੂੰ ਕਿਹਾ ਨਿਆਂਇਕ ਸੁਧਾਰ ਕਾਨੂੰਨ ਰੋਕਣ ਲਈ
. . .  1 day ago
ਤੇਲ ਅਵੀਵ, 27 ਮਾਰਚ -ਦੇਸ਼ ਵਿਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੀ ਇਕ ਰਾਤ ਦੇਖਣ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਆਈਜ਼ੈਕ ਹਰਜ਼ੋਗ ਨੇ ਗਵਰਨਿੰਗ ਗੱਠਜੋੜ ਦੇ ਮੈਂਬਰਾਂ ਨੂੰ ਦੇਸ਼ ਦੀ...
ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਦਾ ਕਰਾਂਗੇ ਵਿਰੋਧ-ਫੜਨਵੀਸ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਵੀਰ ਸਾਵਰਕਰ ਦੇ ਯੋਗਦਾਨ ਬਾਰੇ ਗੱਲ ਕਰਨ ਲਈ ਰਾਜ ਦੇ ਹਰ ਜ਼ਿਲ੍ਹੇ ਵਿਚ 'ਸਾਵਰਕਰ ਗੌਰਵ ਯਾਤਰਾ' ਦਾ...
ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ, ਮਹਾਰਾਸ਼ਟਰ 'ਚ ਕਰਾਂਗੇ 'ਸਾਵਰਕਰ ਗੌਰਵ ਯਾਤਰਾ' ਦਾ ਆਯੋਜਨ-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੈਂ ਵੀਰ ਸਾਵਰਕਰ 'ਤੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰਦਾ ਹਾਂ। ਉਨ੍ਹਾਂ (ਵੀਰ ਸਾਵਰਕਰ) ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੱਡੀ ਭੂਮਿਕਾ ਨਿਭਾਈ। ਅਜਿਹੇ ਨਾਇਕਾਂ ਦੇ ਯੋਗਦਾਨ ਸਦਕਾ...
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇੜੇ ਹੋਏ ਧਮਾਕੇ 'ਚ 2 ਦੀ ਮੌਤ, 12 ਜ਼ਖ਼ਮੀ
. . .  1 day ago
ਕਾਬੁਲ, 27 ਮਾਰਚ-ਅੱਜ ਕਾਬੁਲ ਦੇ ਡਾਊਨਟਾਊਨ ਵਿਚ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਇਕ ਜ਼ਬਰਦਸਤ ਧਮਾਕੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ...
ਕਰਨਾਟਕ ਹਾਈਕੋਰਟ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਬੈਂਗਲੁਰੂ, 27 ਮਾਰਚ-ਕਰਨਾਟਕ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ...
ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਤੇ ਦਫ਼ਤਰੀ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਅਤੇ ਦਫ਼ਤਰੀ ਕਰਮਚਾਰੀਆਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੈਤੋ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ...
ਅਪ੍ਰੈਲ ਪਾਲਿਸੀ ਮੀਟਿੰਗ ਵਿਚ ਵਿਆਜ ਦਰਾਂ ਵਿਚ ਵਾਧੇ ਨੂੰ ਰੋਕ ਸਕਦਾ ਹੈ ਰਿਜ਼ਰਵ ਬੈਂਕ-ਐਸ.ਬੀ.ਆਈ. ਰਿਸਰਚ
. . .  1 day ago
ਨਵੀਂ ਦਿੱਲੀ, 27 ਮਾਰਚ-ਐਸ.ਬੀ.ਆਈ. ਰਿਸਰਚ ਨੇ ਆਪਣੀ ਤਾਜ਼ਾ ਈਕੋਰੈਪ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੋਂ ਉਨ੍ਹਾਂ ਦੀ ਵਿਆਜ ਦਰ ਵਿਚ ਵਾਧੇ...
ਊਧਵ ਠਾਕਰੇ ਧੜੇ ਵਲੋਂ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ
. . .  1 day ago
ਮੁੰਬਈ, 27 ਮਾਰਚ-ਸੰਜੇ ਰਾਊਤ ਦਾ ਕਹਿਣਾ ਹੈ ਕਿ ਊਧਵ ਠਾਕਰੇ ਧੜੇ ਨੇ ਅੱਜ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕੀਤਾ ਕਿਉਂਕਿ ਰਾਹੁਲ ਗਾਂਧੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਗਰੂਰ

ਮਹਿਜ਼ 'ਫ਼ੋਟੋਆਂ ਖਿਚਵਾਉਣ' ਤੱਕ ਸੀਮਤ ਰਹੀ ਸਰਕਾਰ ਦੀ 'ਬੂਟੇ ਲਗਾਓ ਮੁਹਿੰਮ'

ਕੁੱਪ ਕਲਾਂ, 4 ਦਸੰਬਰ (ਮਨਜਿੰਦਰ ਸਿੰਘ ਸਰÏਦ)-ਪਿਛਲੇ ਦਿਨੀਂ ਸਰਕਾਰ ਦੇ ਬਾਗ਼ਬਾਨੀ ਵਿਭਾਗ ਤੇ ਕਈ ਸਮਾਜ ਸੇਵਕਾਂ ਵਲੋਂ ਪੰਜਾਬ ਦੇ ਪਲੀਤ ਹੋ ਖ਼ਤਰਨਾਕ ਦਿਸ਼ਾ ਵੱਲ ਜਾ ਰਹੇ ਵਾਤਾਵਰਨ ਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੀਆਂ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਬੂਟੇ ਲਗਾਓ ਮੁਹਿੰਮ ਤਹਿਤ ਹਜ਼ਾਰਾਂ ਦੀ ਗਿਣਤੀ 'ਚ ਫਲਦਾਰ ਤੇ ਹੋਰ ਬੂਟੇ ਲਗਾ ਕੇ ਵਾਤਾਵਰਨ ਨੂੰ ਮੁੜ ਤੋਂ ਪੈਰਾਂ-ਸਿਰ ਕਰਨ ਦੇ ਲਈ ਸਿਰਤੋੜ ਕੋਸ਼ਿਸ਼ ਦੇ ਚੱਲਦਿਆਂ ਵੱਡੀ ਗਿਣਤੀ 'ਚ ਬੂਟੇ ਲਗਾਏ ਸਨ, ਜਿਨ੍ਹਾਂ ਦਾ ਕੁਝ ਦਿਨ ਬੀਤਣ ਦੇ ਬਾਅਦ ਵੀ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਮਿਲਦਾ ਜਾਂ ਫਿਰ ਇੰਞ ਕਹਿ ਲਈਏ ਕਿ ਇਹ ਮੁਹਿੰਮ ਸਿਰਫ਼ ਫ਼ੋਟੋਆਂ ਖਿਚਵਾਉਣ ਤੱਕ ਸੀਮਤ ਸੀ | ਪਿਛਲੇ ਸਮੇਂ 'ਚ ਬੂਟੇ ਲਗਾਉਣ ਤੋਂ ਬਾਅਦ ਕਿਸੇ ਵੀ ਸਰਕਾਰੀ ਮੁਲਾਜ਼ਮਾਂ ਨੇ ਬੂਟਿਆਂ ਨੂੰ ਮੁੜ ਕੇ ਦੇਖਣ ਦੀ ਵੀ ਖੇਚਲ ਨਹੀਂ ਕੀਤੀ ਜਾਂਦੀ ਜਿਸ ਦੀ ਬਦÏਲਤ ਲਗਾਏ ਬੂਟੇ ਕੁਝ ਦਿਨਾਂ ਬਾਅਦ ਇਸ ਇਸ ਸੰਸਾਰ ਤੋਂ ਕੂਚ ਕਰ ਗਏ | ਅਕਸਰ ਅਜਿਹੇ ਮÏਕੇ 'ਤੇ ਕਈ ਸਮਾਜ ਸੇਵੀ, ਸਿਆਸੀ ਆਗੂ ਫ਼ੋਟੋਆਂ ਖਿਚਵਾ ਕੇ ਤੁਰਦੇ ਬਣਦੇ ਹਨ ਤੇ ਸਮਾਜ 'ਚ ਵਾਹ-ਵਾਹ ਖੱਟਣ ਦੇ ਲਈ ਇਹ ਵਰਤਾਰਾ ਵੱਡੇ ਪੱਧਰ 'ਤੇ ਪਨਪ ਰਿਹਾ ਹੈ | ਬਿਨਾ ਸ਼ੱਕ ਸਰਕਾਰ, ਸਮਾਜ ਸੇਵੀ ਜਥੇਬੰਦੀਆਂ ਤੇ ਸਿਆਸੀ ਆਗੂਆਂ ਦੀ ਬੂਟੇ ਲਗਾਓ ਮੁਹਿੰਮ ਪੰਜਾਬ ਦੇ ਹਾਸ਼ੀਏ ਵੱਲ ਜਾ ਰਹੇ ਵਾਤਾਵਰਨ ਨੂੰ ਮੁੜ ਤੋਂ ਹਰਿਆਵਲ ਭਰਪੂਰ ਬਣਾਉਣ ਦਾ ਜ਼ਰੀਆ ਜ਼ਰੂਰ ਬਣ ਸਕਦੀ ਹੈ ਬਸ਼ਰਤੇ ਬੂਟੇ ਲਗਾਉਣ ਦੇ ਨਾਲ ਬੂਟੇ ਬਚਾਉਣ ਦੀ ਮੁਹਿੰਮ 'ਤੇ ਵੀ ਜੋਰ ਦਿੱਤਾ ਜਾਵੇ, ਨਹੀਂ ਤਾਂ ਰਵਾਇਤੀ ਸਮਾਜਿਕ ਕੰਮਾਂ ਵਾਂਗ ਬੂਟੇ ਲਗਾਓ ਮੁਹਿੰਮ ਵੀ ਸਿਵਾਏ ਫ਼ੋਟੋ ਖਿਚਵਾਉਣ ਤੱਕ ਸਿਮਟ ਜਾਵੇਗੀ | ਸਰਕਾਰ ਵਲੋਂ ਇਕ ਵੱਡੇ ਉਪਰਾਲੇ ਤਹਿਤ ਸੜਕਾਂ ਦੇ ਕੰਢੇ ਤੇ ਖਾਲੀ ਪਈਆਂ ਜਗਾਂ ਵਿਚ ਲੱਖਾਂ ਦੀ ਤਾਦਾਦ ਵਿਚ ਬੂਟੇ ਲਗਾ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਇਕ ਵੱਡਾ ਯਤਨ ਜ਼ਰੂਰ ਕੀਤਾ ਗਿਆ ਸੀ ਪਰ ਬਦਕਿਸਮਤੀ ਨਾਲ ਉਨ੍ਹਾਂ 'ਚੋਂ ਬਹੁਤ ਸਾਰੇ ਬੂਟੇ ਅਵਾਰਾ ਪਸ਼ੂਆਂ ਤੇ ਮਨੁੱਖੀ ਲਾਲਸਾਵਾਂ ਦੀ ਭੇਟ ਚੜ੍ਹ ਗਏ |

ਮੈਂਗਲ ਸਿੰਘ ਯਾਦਗਾਰੀ ਵਾਲੀਬਾਲ ਕੱਪ 'ਚ ਐਲ. ਪੀ. ਯੂ. ਨੇ ਅੰਮਿ੍ਤਸਰ ਨੂੰ ਦਿੱਤੀ ਮਾਤ

ਅਮਰਗੜ੍ਹ, 4 ਦਸੰਬਰ (ਸੁਖਜਿੰਦਰ ਸਿੰਘ ਝੱਲ)-ਸਵ. ਮੈਂਗਲ ਸਿੰਘ ਯਾਦਗਾਰੀ ਟਰੱਸਟ ਅਮਰਗੜ੍ਹ ਵਲੋਂ ਪ੍ਰਧਾਨ ਬਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਐਨ. ਆਰ. ਆਈ. ਦੇ ਸਹਿਯੋਗ ਸਦਕਾ 23ਵਾਂ ਵਾਲੀਬਾਲ ਕੱਪ ਕਰਵਾਇਆ ਗਿਆ | ਵਾਲੀਬਾਲ ਕੱਪ ਦਾ ਉਦਘਾਟਨ ਅਵਨੀਤ ਕÏਰ ਸਿੱਧੂ ...

ਪੂਰੀ ਖ਼ਬਰ »

ਸਰਕਾਰੀ ਆਈ. ਟੀ. ਆਈ. ਸੁਨਾਮ ਦੇ ਨਵੀਨੀਕਰਨ ਲਈ 3.27 ਕਰੋੜ ਦੀ ਰਾਸ਼ੀ ਪ੍ਰਵਾਨ

ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਭੁੱਲਰ, ਧਾਲੀਵਾਲ)-ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਊਧਮ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਬੈਂਸ ਨੇ ਸਲੀਮ ਮੁਹੰਮਦ ਨੂੰ ਕੀਤਾ ਸਨਮਾਨਿਤ

ਸੰਦੌੜ, 4 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਰਾਜ ਪੱਧਰੀ ਅਧਿਆਪਕ ਪਰਵ 2022 ਸਰਕਾਰੀ ਹਾਈ ਸਕੂਲ ਖ਼ੁਰਦ ਦੇ ਅਧਿਆਪਕ ਸਲੀਮ ਮੁਹੰਮਦ ਨੇ ...

ਪੂਰੀ ਖ਼ਬਰ »

ਦਿ ਐੱਜ ਓਵਰਸੀਜ਼ ਕੰਸਲਟੈਂਟ ਧੂਰੀ ਨੇ ਸੈਂਕੜੇ ਵਿਦਿਆਰਥੀਆਂ ਦੇ ਕੈਨੇਡਾ ਦੇ ਵੀਜ਼ੇ ਲਗਾਏ

ਧੂਰੀ, 4 ਦਸੰਬਰ (ਲਖਵੀਰ ਸਿੰਘ ਧਾਂਦਰਾ)-ਧੂਰੀ ਹਲਕੇ ਦੀ ਦਿ ਐੱਜ ਓਵਰਸੀਜ਼ ਕੰਸਲਟੈਂਟ ਧੂਰੀ ਵਲੋਂ ਕੈਨੇਡਾ 'ਚ ਪੜ੍ਹਾਈ ਲਈ ਜਨਵਰੀ 2023 ਸੈਸ਼ਨ ਲਈ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਵਿਦੇਸ਼ ਜਾਣ ਦਾ ਸੁਪਨਾ ਸਕਾਰ ਕੀਤਾ | ਦਿ ਐੱਜ ਓਵਰਸੀਜ਼ ...

ਪੂਰੀ ਖ਼ਬਰ »

ਸੀ. ਆਰ. ਪੀ. ਐਫ. ਦੇ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਦੀ ਅਚਾਨਕ ਮÏਤ

ਲੌਂਗੋਵਾਲ, 4 ਦਸੰਬਰ (ਸ.ਸ਼.ਖੰਨਾ, ਵਿਨੋਦ)-ਸਥਾਨਕ ਕਸਬੇ 'ਚ ਪੰਜਾਬ ਪੁਲਿਸ 'ਚੋਂ ਸੇਵਾ ਮੁਕਤ ਨਛੱਤਰ ਸਿੰਘ ਢਿੱਲੋਂ ਦੇ ਹੋਣਹਾਰ ਨÏਜਵਾਨ ਸਪੁੱਤਰ ਗੁਰਵਿੰਦਰ ਸਿੰਘ ਢਿੱਲੋਂ (ਸੀ. ਆਰ. ਪੀ. ਐਫ. ਦੇ ਇੰਸਪੈਕਟਰ) ਜਿਨ੍ਹਾਂ ਦੀ ਅਚਾਨਕ ਮÏਤ ਹੋ ਗਈ ਜੋ ਕਿ ਸ੍ਰੀ ਅਕਾਲ ਤਖ਼ਤ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਕੀਤੀ ਜੈਪੁਰ, ਅਜਮੇਰ ਤੇ ਪੁਸ਼ਕਰ ਦੀ ਸੈਰ

ਮਾਲੇਰਕੋਟਲਾ, 4 ਦਸੰਬਰ (ਪਾਰਸ ਜੈਨ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਮੁੰਡੇ), ਦਿੱਲੀ ਗੇਟ ਦੇ ਪਿ੍ੰਸੀਪਲ ਆਰਤੀ ਗੁਪਤਾ ਦੀ ਸਰਪ੍ਰਸਤੀ ਤੇ ਸਮਾਜਿਕ ਸਿੱਖਿਆ ਮਾਸਟਰ ਨਿਖਿਲੇਸ਼ ਜੈਨ ਦੀ ਅਗਵਾਈ 'ਚ ਸਕੂਲ ਦੇ 47 ਬੱਚਿਆਂ ਦਾ 5 ਰੋਜ਼ਾ ਵਿੱਦਿਅਕ ਟੂਪ ਜੈਪੁਰ, ...

ਪੂਰੀ ਖ਼ਬਰ »

ਖਨੌਰੀ ਖ਼ੁਰਦ ਵਿਖੇ ਗੰਦੇ ਪਾਣੀ ਵਾਲਾ ਛੱਪੜ ਬਣਿਆ ਲੋਕਾਂ ਦੀ ਜਾਨ ਦਾ ਖੌਅ

ਖਨੌਰੀ, 4 ਦਸੰਬਰ (ਬਲਵਿੰਦਰ ਸਿੰਘ ਥਿੰਦ)-ਨਜ਼ਦੀਕੀ ਪਿੰਡ ਖਨੌਰੀ ਖ਼ੁਰਦ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ, ਗੂਗਾ ਮੈੜੀ ਮੰਦਰ, ਲਾਲਾ ਵਾਲਾ ਪੀਰ ਦੀ ਸਮਾਧ, ਕਮਿਊਨਿਟੀ ਸੈਂਟਰ ਤੇ ਗੂਗਾ ਮੈੜੀ ਬਸਤੀ ਦੇ ਨੇੜੇ ਬਣਿਆ ਗੰਦੇ ਪਾਣੀ ਵਾਲਾ ਛੱਪੜ ਇਥੋਂ ਦੇ ਲੋਕਾਂ ਦੇ ਲਈ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਧੂਰੀ ਦੇ ਅਹੁਦੇਦਾਰਾਂ ਦੀ ਚੋਣ 16 ਨੂੰ -ਸਿੱਧੂ

ਧੂਰੀ, 4 ਦਸੰਬਰ (ਸੁਖਵੰਤ ਸਿੰਘ ਭੁੱਲਰ)-ਬਾਰ ਐਸੋਸੀਏਸ਼ਨ ਧੂਰੀ ਦੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਵੋਟਿੰਗ 16 ਦਸੰਬਰ ਨੂੰ ਕੀਤੀ ਜਾ ਰਹੀ ਹੈ ਤੇ ਇਹ ਚੋਣ ਬਾਰ ਐਸੋਸੀਏਸ਼ਨ ਚੋਣ ਕਮੇਟੀ ਦੀ ਬਾਰ ਕਾਊਾਸਿਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਕਮੇਟੀ ਮੈਂਬਰਾਨ ਦੀ ...

ਪੂਰੀ ਖ਼ਬਰ »

ਆਯੁਰਵੈਦ ਸੇਵਾ ਸੰਘ ਦੀ ਮੀਟਿੰਗ

ਛਾਜਲੀ, 4 ਦਸੰਬਰ (ਹਰਬੰਸ ਸਿੰਘ ਛਾਜਲੀ)-ਪੰਜਾਬ ਸਟੇਟ ਆਯੁਰਵੈਦ ਸੇਵਾ ਸੰਘ ਦੀ ਮੀਟਿੰਗ ਪ੍ਰਧਾਨ ਪਿਆਰਾ ਸਿੰਘ ਦੀ ਅਗਵਾਈ ਹੇਠ ਛਾਜਲੀ ਵਿਖੇ ਹੋਈ, ਜਿਸ 'ਚ ਸਟੇਟ ਕਮੇਟੀ, ਜ਼ਿਲ੍ਹਾ ਕਮੇਟੀ, ਬਲਾਕ ਕਮੇਟੀਆ ਤੇ ਇਕਾਈਆਂ ਦੇ ਪ੍ਰਧਾਨ ਸ਼ਾਮਿਲ ਹੋਏ | ਮੀਟਿੰਗ 'ਚ ਭਾਟੀਆ ...

ਪੂਰੀ ਖ਼ਬਰ »

ਮੋਟਰਾਂ ਦੀਆਂ ਕੇਬਲਾਂ ਕੱਟ ਕੇ ਸਟਾਰਟਰਾਂ ਦੀ ਭੰਨਤੋੜ ਕਰਦਿਆਂ ਅੱਗ ਲਗਾਈ

ਭਵਾਨੀਗੜ੍ਹ, 4 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਆਲੋਅਰਖ਼ ਵਿਖੇ ਬੀਤੀ ਰਾਤ ਚੋਰਾਂ ਵਲੋਂ 7 ਕਿਸਾਨਾਂ ਦੀਆਂ ਖੇਤਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਕੱਟ ਕੇ ਸਟਾਰਟਰਾਂ ਦੀ ਭੰਨਤੋੜ ਕਰਨ ਤੇ ਮੋਟਰਾਂ ਦੇ ਪਏ ਸਾਮਾਨ ਨੂੰ ਅੱਗ ਲਗਾ ਦੇਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਜÏਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਡੀ. ਪੀ. ਆਈ. ਸੈਣੀ ਨਾਲ ਮੁਲਾਕਾਤ

ਸੰਗਰੂਰ, 4 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਦੇ ਲਗਪਗ 2000 ਸੀਨੀਅਰ ਸੈਕ: ਸਕੰ: ਸਕੂਲਾਂ 'ਚ ਭੂਗੋਲ (ਜÏਗਰਫ਼ੀ) ਲੈਕਚਰਾਰਾਂ ਦੀਆਂ ਅਸਾਮੀਆਂ ਦੀ ਘਾਟ ਨੂੰ ਪੂਰਾ ਕਰਵਾਉਣ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨ ਅਨੁਸਾਰ ਜÏਗਰਫ਼ੀ ਲੈਕਚਰਾਰਾਂ ਦੀਆਂ ...

ਪੂਰੀ ਖ਼ਬਰ »

ਮਨਦੀਪ ਸਿੰਘ ਸਿੱਧੂ ਦੀ ਤਰੱਕੀ 'ਤੇ ਹੋਏ ਸਮਾਗਮ 'ਚ ਪਹੁੰਚੀਆਂ ਸ਼ਖ਼ਸੀਅਤਾਂ

ਸੰਗਰੂਰ, 4 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਜ਼ਿਲ੍ਹਾ ਪੁਲਿਸ ਕਪਤਾਨ ਸੰਗਰੂਰ ਤੋਂ ਲੁਧਿਆਣਾ ਦੇ ਬਣੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਖੁਸ਼ੀ ਸਾਂਝੀ ਕਰਨ ਲਈ ਸਥਾਨਕ ਭਾਈ ਗੁਰਦਾਸ ਇੰਸਟੀਚਿਊਟ 'ਚ ਕਰਵਾਏ ਸਮਾਗਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ...

ਪੂਰੀ ਖ਼ਬਰ »

ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕੱਲ੍ਹ

ਸੰਗਰੂਰ, 4 ਦਸੰਬਰ (ਅਮਨਦੀਪ ਸਿੰਘ ਬਿੱਟਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਸੁਰਿੰਦਰਪਾਲ ਸਿੰਘ ਸਿੱਦਕੀ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ 150ਵੇਂ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਨਨਕਾਣਾ ਸਾਹਿਬ ਪਬਲਿਕ ...

ਪੂਰੀ ਖ਼ਬਰ »

ਅਰਵਿੰਦ ਖੰਨਾ ਤੇ ਮੈਡਮ ਦਾਮਨ ਥਿੰਦ ਬਾਜਵਾ ਦੀ ਨਿਯੁਕਤੀ ਨੂੰ ਲੈ ਕੇ ਭਾਜਪਾ 'ਚ ਖ਼ੁਸ਼ੀ ਦੀ ਲਹਿਰ-ਸ਼ੰਕਰ ਬਾਂਸਲ

ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਭੁੱਲਰ, ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਵਲੋਂ ਅਸ਼ਵਨੀ ਸਰਮਾ ਨੂੰ ਤੀਜੀ ਵਾਰ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਤੋਂ ਇਲਾਵਾ ਅਰਵਿੰਦ ਖੰਨਾ ਨੂੰ ਸੂਬਾ ਉਪ ਪ੍ਰਧਾਨ ਤੇ ਮੈਡਮ ਦਾਮਨ ਥਿੰਦ ਬਾਜਵਾ ...

ਪੂਰੀ ਖ਼ਬਰ »

ਜਗਦੀਪ ਸਿੰਘ ਨੇ ਥਾਣਾ ਸਦਰ ਧੂਰੀ ਦੇ ਐੱਸ. ਐੱਚ. ਓ. ਵਜੋਂ ਚਾਰਜ ਸੰਭਾਲਿਆ

ਧੂਰੀ, 4 ਦਸੰਬਰ (ਲਖਵੀਰ ਸਿੰਘ ਧਾਂਦਰਾ, ਸੁਖਵੰਤ ਭੁੱਲਰ) - ਸਬ ਇੰਸਪੈਕਟਰ ਜਗਦੀਪ ਸਿੰਘ ਨੇ ਥਾਣਾ ਸਦਰ ਧੂਰੀ ਦੇ ਐੱਸ. ਐੱਚ. ਓ. ਵਜੋਂ ਚਾਰਜ ਸੰਭਾਲਿਆ¢ ਥਾਣਾ ਸਦਰ ਧੂਰੀ ਦੇ ਐੱਸ. ਐੱਚ. ਓ. ਜਗਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਥਾਣਾ ਸਦਰ ...

ਪੂਰੀ ਖ਼ਬਰ »

ਗੁਰਿੰਦਰਪਾਲ ਦਿਉਲ ਫੈਪ ਬੈੱਸਟ ਟੀਚਰ ਨੈਸ਼ਨਲ ਐਵਾਰਡ ਨਾਲ ਸਨਮਾਨਿਤ

ਅਹਿਮਦਗੜ੍ਹ, 4 ਦਸੰਬਰ (ਸੋਢੀ)-ਸਥਾਨਕ ਗਰੀਨ ਵੈਲੀ ਪਬਲਿਕ ਸਕੂਲ 'ਚ ਬਤੌਰ ਕੰਪਿਊਟਰ ਟੀਚਰ ਸੇਵਾਵਾਂ ਨਿਭਾ ਰਹੇ ਗੁਰਿੰਦਰਪਾਲ ਸਿੰਘ ਦਿਉਲ ਨੂੰ ਸਿੱਖਿਆ ਦੇ ਖੇਤਰ 'ਚ ਚੰਗੀ ਕਾਰਗੁਜ਼ਾਰੀ ਲਈ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਵਲੋਂ ਨੈਸ਼ਨਲ ...

ਪੂਰੀ ਖ਼ਬਰ »

ਮਾਤਾ ਹਰਦੇਵ ਕÏਰ ਦੁੱਲਟ ਨੂੰ ਸ਼ਰਧਾਂਜਲੀਆਂ ਭੇਟ

ਲੌਂਗੋਵਾਲ, 4 ਦਸੰਬਰ (ਵਿਨੋਦ, ਸ. ਸ. ਖੰਨਾ)-ਗੁਰਦੁਆਰਾ ਸਿੱਧ ਸਮਾਧਾਂ ਲੌਂਗੋਵਾਲ ਵਿਖੇ ਬੀਬੀ ਹਰਦੇਵ ਕÏਰ ਧਰਮ ਸੁਪਤਨੀ ਇੰਸਪੈਕਟਰ ਕਰਨੈਲ ਸਿੰਘ ਦੁੱਲਟ ਨਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਬਾਬਾ ਗੁਰਪਾਲ ਸਿੰਘ ਭੁੱਚੋ ਮੰਡੀ ਦੇ ਜਥੇ ...

ਪੂਰੀ ਖ਼ਬਰ »

ਪੈਨਸ਼ਨਰਜ਼ 17 ਨੂੰ ਮਨਾਉਣਗੇ ਪੈਨਸ਼ਨਰ ਦਿਹਾੜਾ

ਧੂਰੀ, 4 ਦਸੰਬਰ (ਸੰਜੇ ਲਹਿਰੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਵਲੋਂ ਪੈਨਸ਼ਨਰ ਦਿਹਾੜਾ 17 ਦਸੰਬਰ ਨੂੰ ਮੰਗਲਾ ਆਸ਼ਰਮ (ਗਊਸ਼ਾਲਾ) ਧੂਰੀ ਵਿਖੇ ਮਨਾਇਆ ਜਾਵੇਗਾ, ਜਿਸ 'ਚ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਨੰਬਰਦਾਰ ਗੁਰਦਿਆਲ ਸਿੰਘ ਮੀਰਹੇੜੀ ਤੇ ਪ੍ਰਧਾਨ ...

ਪੂਰੀ ਖ਼ਬਰ »

ਅੰਤਰ ਸਕੂਲ ਮੁਕਾਬਲਿਆਂ 'ਚ ਚਮਕਾਇਆ ਨਾਂਅ

ਸੰਦÏੜ, 4 ਦਸੰਬਰ (ਜਸਵੀਰ ਸਿੰਘ ਜੱਸੀ)-ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ 'ਚ ਮਾਡਰਨ ਗਰੁੱਪ ਅਧੀਨ ਚੱਲ ਰਹੀਆਂ ਸੰਸਥਾਵਾਂ ਵਿਚ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈਂਦਿਆਂ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾਂ ਦੇ ਪਹਿਲੀ ...

ਪੂਰੀ ਖ਼ਬਰ »

ਪਾਰਕਿੰਗ ਦੀ ਥੁੜ ਨਾਲ ਜੂਝ ਰਿਹੈ ਸੁਨਾਮ ਸ਼ਹਿਰ

ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਧਾਲੀਵਾਲ, ਭੁੱਲਰ)-ਦਿਨੋ ਦਿਨ ਵੱਧ ਰਹੀ ਵਾਹਨਾਂ ਦੀ ਗਿਣਤੀ ਕਾਰਨ ਭਾਵੇਂ ਟ੍ਰੈਫਿਕ ਇਕ ਸਮੱਸਿਆ ਬਣੀ ਹੋਈ ਹੈ ਪਰ ਸੁਨਾਮ ਸ਼ਹਿਰ 'ਚ ਕੋਈ ਵੀ ਪਾਰਕਿੰਗ ਨਾ ਹੋਣ ਕਾਰਨ ਇਹ ਮਸਲਾ ਹੋਰ ਵੀ ਗੰਭੀਰ ਬਣਿਆ ਹੋਇਆ ਹੈ, ਜਿਸ ਕਾਰਨ ਸ਼ਹਿਰ ਦੀ ...

ਪੂਰੀ ਖ਼ਬਰ »

ਬੀ. ਐੱਡ ਦਾ ਨਤੀਜਾ ਸ਼ਾਨਦਾਰ ਰਿਹਾ

ਮਹਿਲਾਂ ਚੌਕ, 4 ਦਸੰਬਰ (ਸੁਖਮਿੰਦਰ ਸਿੰਘ ਕੁਲਾਰ)-ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ ਮਹਿਲਾਂ ਚੌਕ ਵਿਖੇ ਬੀ. ਐਡ ਸੈਸ਼ਨ (2020-22) ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥੀ ਗੁਰਪ੍ਰੀਤ ਕੌਰ ਨੇ 406 ਅੰਕਾਂ ਨਾਲ ਪਹਿਲਾ, ਰੀਤਿਕਾ ਰਾਣੀ ਨੇ 403 ਅੰਕਾਂ ਨਾਲ ...

ਪੂਰੀ ਖ਼ਬਰ »

ਵਿਦਿਆਰਥੀ ਵਰਗ ਸੋਹਣਾ ਬਣਨ ਦੀ ਥਾਂ ਸਿਆਣਾ ਬਣੇ-ਐਸ. ਐਸ. ਪੀ. ਸਿੱਧੂ

ਕੁੱਪ ਕਲਾਂ, 4 ਦਸੰਬਰ (ਮਨਜਿੰਦਰ ਸਿੰਘ ਸਰÏਦ)-ਸਿੱਖਿਆ ਦੇ ਖੇਤਰ ਅੰਦਰ ਵੱਡੀਆਂ ਮੱਲਾਂ ਮਾਰਨ ਵਾਲੀ ਇਲਾਕੇ ਦੀ ਨਾਮੀ ਵਿਦਿਅਕ ਸੰਸਥਾ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਫੱਲੇਵਾਲ ਖੁਰਦ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦÏਰਾਨ ਮੁੱਖ ਮਹਿਮਾਨ ...

ਪੂਰੀ ਖ਼ਬਰ »

ਅਲ-ਫਲਾਹ ਸਕੂਲ ਦਾ ਦੋ ਦਿਨਾ ਸਾਲਾਨਾ ਇਨਾਮ ਵੰਡ ਸਮਾਰੋਹ ਸਮਾਪਤ

ਮਾਲੇਰਕੋਟਲਾ, 4 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਇਲਾਕੇ 'ਚ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਇਸਲਾਮੀ ਵਿੱਦਿਆ ਵੀ ਮੁਹੱਈਆ ਕਰਵਾ ਰਿਹਾ ਸਥਾਨਕ ਵਿੱਦਿਅਕ ਅਦਾਰਾ ਅਲ-ਫਲਾਹ ਸੀਨੀਅਰ ਸੈਕੰਡਰੀ ਪਬਲਿਕ ਵਲੋਂ ਪਿ੍ੰਸੀਪਲ ਸ੍ਰੀਮਤੀ ਰਿਹਾਨਾ ਨਕਵੀ ਤੇ ...

ਪੂਰੀ ਖ਼ਬਰ »

ਗਰਗ ਨੂੰ ਸਲਾਹਕਾਰ ਬੋਰਡ ਦਾ ਮੈਂਬਰ ਬਣਾਉਣ 'ਤੇ ਸਨਮਾਨ

ਭਵਾਨੀਗੜ੍ਹ, 4 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਮੁੱਖ ਸਲਾਹਕਾਰ ਬੋਰਡ ਦਾ ਮੈਂਬਰ ਬਣਾਉਣ 'ਤੇ ਸਨਮਾਨ ਕਰਨ ਸੰਬੰਧੀ ਸਮਾਗਮ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਜਬਰ ਨਾਲ ਹੱਕ ਸੱਚ ਦੀ ਆਵਾਜ਼ ਨੂੰ ਕੁਚਲਣ ਦਾ ਭਰਮ ਪਾਲ ਰਹੀ ਮਾਨ ਸਰਕਾਰ-ਰਣ ਸਿੰਘ ਮਹਿਲਾਂ

ਮਹਿਲਾਂ ਚੌਕ, 4 ਦਸੰਬਰ (ਸੁਖਮਿੰਦਰ ਸਿੰਘ ਕੁਲਾਰ)-ਲੋਕਤੰਤਰ ਦੇ ਦਾਇਰੇ 'ਚ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਮਜ਼ਦੂਰਾਂ 'ਤੇ ਲਾਠੀਚਾਰਜ ਕਰਨ ਕਰਕੇ ਆਮ ਆਦਮੀ ਪਾਰਟੀ ਦੀ ਕਰੜੇ ਸ਼ਬਦਾਂ 'ਚ ਨਿੰਦਿਆ ਕਰਦਿਆਂ ਸਮਾਜ ਸੇਵਕ ਦਲਿਤ ਆਗੂ ਰਣ ਸਿੰਘ ਮਹਿਲਾਂ ਨੇ ਕਿਹਾ ...

ਪੂਰੀ ਖ਼ਬਰ »

ਮਨਦੀਪ ਸਿੰਘ ਸਿੱਧੂ ਦੀ ਤਰੱਕੀ 'ਤੇ ਹੋਏ...

ਸੰਗਰੂਰ, 4 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਜ਼ਿਲ੍ਹਾ ਪੁਲਿਸ ਕਪਤਾਨ ਸੰਗਰੂਰ ਤੋਂ ਲੁਧਿਆਣਾ ਦੇ ਬਣੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਖੁਸ਼ੀ ਸਾਂਝੀ ਕਰਨ ਲਈ ਸਥਾਨਕ ਭਾਈ ਗੁਰਦਾਸ ਇੰਸਟੀਚਿਊਟ 'ਚ ਕਰਵਾਏ ਸਮਾਗਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ...

ਪੂਰੀ ਖ਼ਬਰ »

ਪ੍ਰੋ. ਸੰਤੋਖ ਕÏਰ ਨੇ ਪੰਜਾਬ ਮਾਸਟਰ ਅਥਲੈਟਿਕ ਮੀਟ 'ਚੋਂ 2 ਸੋਨੇ ਦੇ ਤਗਮੇ ਜਿੱਤੇ

ਮਸਤੂਆਣਾ ਸਾਹਿਬ, 4 ਦਸੰਬਰ (ਦਮਦਮੀ)-ਬੀਤੇ ਦਿਨੀਂ ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਪੰਜਾਬ ਵਲੋਂ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਕਰਵਾਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਦÏਰਾਨ 70 ਸਾਲਾ ਵਰਗ ਦੇ 5 ਕਿੱਲੋਮੀਟਰ ਵਾਕ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਨੇ ਨਿਰੋਏ ਸਮਾਜ ਦੀ ਕੀਤੀ ਕਾਮਨਾ

ਮਲੇਰਕੋਟਲਾ, 4 ਦਸੰਬਰ (ਪਾਰਸ ਜੈਨ)-ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਮਾਲੇਰਕੋਟਲਾ ਨੇ ਪੁਲਿਸ ਮੁਲਾਜ਼ਮਾਂ ਨੂੰ ਏਡਜ਼ ਤੋਂ ਜਾਗਰੂਕ ਕਰਨ ਲਈ ਇਕ ਸਮਾਗਮ ਕਰਵਾਇਆ | ਸਮਾਗਮ ਦÏਰਾਨ ਡਾ. ਰਾਹੁਲ ਗਾਰਗੀ ਨੇ ਏਡਜ਼ ਦੇ ਕਾਰਨਾਂ, ਲੱਛਣਾਂ ਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਲਗਾਏ ਬੂਟੇ

ਸੂਲਰ ਘਰਾਟ, 4 ਦਸੰਬਰ (ਜਸਵੀਰ ਸਿੰਘ ਅÏਜਲਾ)-ਸਮੇਂ ਦੀ ਲੋੜ ਨੂੰ ਸਮਝਦੇ ਹੋਏ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮÏੜਾਂ ਵਿਚ ਸੈਂਕੜੇ ਹੀ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਹੈ | ਸਕੂਲ ਡਾਇਰੈਕਟਰ ਲੱਕੀ ਗੋਇਲ ਨੇ ਗੱਲਬਾਤ ਕਰਦਿਆਂ ਵਾਤਾਵਰਨ ਦੀ ਹੋ ਰਹੀ ਬਰਬਾਦੀ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਨਕਸ਼ਿਆਂ 'ਤੇ ਰੰਗੋਲੀ ਮੁਕਾਬਲੇ ਕਰਵਾਏ

ਧੂਰੀ, 4 ਦਸੰਬਰ (ਲਖਵੀਰ ਸਿੰਘ ਧਾਂਦਰਾ)-ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਨਕਸ਼ਿਆਂ 'ਤੇ ਰੰਗੋਲੀ ਮੁਕਾਬਲਿਆਂ ਦਾ ਆਯੋਜਨ ਕੀਤਾ, ਜਿਸ 'ਚ ਕਾਲਜ ਟਰੱਸਟ ਦੇ ਸਕੱਤਰ ਬਲਵੰਤ ਸਿੰਘ ਮੀਮਸਾ ਤੇ ਕਾਲਜ ਦੇ ਪਿ੍ੰਸੀਪਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਦੇ ...

ਪੂਰੀ ਖ਼ਬਰ »

ਨਗਰ ਕੌਂਸਲ ਪ੍ਰਧਾਨ ਵਲੋਂ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਦੁਕਾਨਦਾਰਾਂ ਨਾਲ ਵਿਚਾਰ ਚਰਚਾ

ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਧਾਲੀਵਾਲ, ਭੁੱਲਰ)-ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵਲੋਂ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਦੁਕਾਨਦਾਰਾਂ ਦੀਆਂ ਵੱਖ-ਵੱਖ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਸਥਾਨਕ ਨਗਰ ਕੌਂਸਲ ...

ਪੂਰੀ ਖ਼ਬਰ »

ਪੈਨਸ਼ਨਰ ਦਿਵਸ ਸਮਾਗਮ ਲਈ ਵਿੱਢੀਆਂ ਤਿਆਰੀਆਂ

ਸੰਗਰੂਰ, 4 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਈ. ਟੀ. ਮਾਲ ਬਰਨਾਲਾ ਕੈਂਚੀਆਂ ਵਿਖੇ ਆਬਕਾਰੀ ਤੇ ਕਰ ਵਿਭਾਗ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦੀ ਅਹਿਮ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਭੁੱਲਰ, ਚੇਅਰਮੈਨ ਰਵਿੰਦਰ ...

ਪੂਰੀ ਖ਼ਬਰ »

ਨੀਵੀਂ ਹੋ ਚੁੱਕੀ ਗਲੀ 'ਚ ਖੜ੍ਹਦੇ ਪਾਣੀ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਸ਼ੇਰਪੁਰ, 4 ਦਸੰਬਰ (ਮੇਘ ਰਾਜ ਜੋਸ਼ੀ)-ਬਲਾਕ ਸ਼ੇਰਪੁਰ ਦੇ ਪਿੰਡ ਫਤਹਿਗੜ੍ਹ ਪੰਜਗਰਾਈਆਂ ਵਿਖੇ ਨੀਵੀਂ ਹੋ ਚੁੱਕੀ ਗਲੀ ਵਿਚ ਛੱਪੜ ਵਾਂਗ ਭਰੇ ਨਾਲੀਆਂ ਦੇ ਗੰਦੇ ਪਾਣੀ ਕਾਰਨ ਲੋਕ ਘਰਾਂ ਅੰਦਰ ਹੀ ਕੈਦ ਹੋਣ ਲਈ ਮਜਬੂਰ ਹੋਏ ਹਨ | ਰਵਿਦਾਸੀਆ ਸਿੱਖ ਭਾਈਚਾਰੇ ਸਮੇਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX