ਬਠਿੰਡਾ, 4 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ 'ਚੋਂ ਦਿਨ-ਦਿਹਾੜੇ ਇਕ ਪ੍ਰਵਾਸੀ ਔਰਤ ਦਾ ਨਵ-ਜੰਮੇ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਨਰਸ ਦੇ ਭੇਸ 'ਚ ਆਈ ਇਕ ਔਰਤ ਵਲੋਂ ਬੱਚੇ ਦੇ ਟੀਕਾ ਲਗਾਉਣ ਦੇ ਬਹਾਨੇ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀਆਂ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਤਸਵੀਰਾਂ ਵੀ ਕੈਦ ਹੋਈਆਂ ਹਨ, ਪਰ ਖ਼ਬਰ ਲਿਖੇ ਜਾਣ ਤੱਕ ਪੁਲਿਸ ਦੇ ਹੱਥ ਖਾਲੀ ਸਨ | ਇਸ ਕਾਰਨ ਹਸਪਤਾਲ ਦੀ ਸੁਰੱਖਿਆ ਪ੍ਰਣਾਲੀ 'ਤੇ ਸਵਾਲ ਉੱਠ ਰਹੇ ਹਨ | ਬਿਲਮੇਸ਼ ਕੁਮਾਰ ਵਾਸੀ ਉੱਤਰ-ਪ੍ਰਦੇਸ਼ (ਹਾਲ ਆਬਾਦ ਪ੍ਰਤਾਪ ਨਗਰ ਬਠਿੰਡਾ) ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਬਬਲੀ ਆਪਣਾ ਜਣੇਪਾ ਕਰਵਾਉਣ ਲਈ ਉੱਤਰ-ਪ੍ਰਦੇਸ਼ ਤੋਂ ਉਨ੍ਹਾਂ ਕੋਲ ਬਠਿੰਡਾ ਆਈ ਹੋਈ ਸੀ, ਜਿਸ ਨੂੰ ਬਠਿੰਡਾ ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ 'ਚ ਦਾਖਲ ਕਰਵਾਇਆ, ਜਿਥੇ 1 ਦਸੰਬਰ ਨੂੰ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ, ਪਰ 4 ਦਸੰਬਰ ਨੂੰ ਨਰਸ ਦੇ ਭੇਸ 'ਚ ਆਈ ਇਕ ਔਰਤ ਬੱਚੇ ਦੇ ਟੀਕਾ ਲਗਵਾਉਣ ਦਾ ਬਹਾਨਾ ਲਗਾ ਕੇ ਦੁਪਹਿਰ 1 ਵਜੇ ਬੱਚਾ ਚੋਰੀ ਕਰਕੇ ਲੈ ਗਈ | ਜਦੋਂ ਨਰਸ ਦੇ ਭੇਸ 'ਚ ਮੂੰਹ 'ਤੇ ਮਾਸਕ ਪਹਿਨੀ ਉਕਤ ਔਰਤ ਨੇ ਬੱਚੇ ਦੇ ਟੀਕਾ ਲਗਾਉਣ ਲਈ ਕਿਹਾ ਤਾਂ ਉਨ੍ਹਾਂ 10 ਸਾਲਾ ਲੜਕੀ ਉਸ ਦੇ ਨਾਲ ਚਲੀ ਗਈ, ਜਿਸ ਨੇ ਲੜਕੀ ਨੂੰ ਬੱਚੇ ਦੀ ਮਾਂ ਦਾ ਆਧਾਰ ਕਾਰਡ ਲਿਆਉਣ ਦਾ ਬਹਾਨਾ ਲਗਾ ਕੇ ਵਾਪਸ ਭੇਜ ਦਿੱਤਾ ਤੇ ਉਕਤ ਔਰਤ ਬੱਚਾ ਲੈ ਕੇ ਫ਼ਰਾਰ ਹੋ ਗਈ | ਸੂਚਨਾ ਮਿਲਦੇ ਹੀ ਉੱਚ-ਪੁਲਿਸ ਅਧਿਕਾਰੀਆਂ ਸਮੇਤ ਥਾਣਾ ਕੋਤਵਾਲੀ ਦੀ ਪੁਲਿਸ ਤੇ ਹਸਪਤਾਲ ਦੇ ਅਮਲੇ ਵਲੋਂ ਹਸਪਤਾਲ 'ਚ ਲਗਾਏ ਸੀ. ਸੀ. ਟੀ. ਵੀ. ਕੈਮਰੇ ਫਰੋਲੇ ਗਏ, ਜਿਨ੍ਹਾਂ 'ਚ ਬੱਚਾ ਚੋਰੀ ਕਰਨ ਵਾਲੀ ਅÏਰਤ ਨਾਲ ਇਕ ਹੋਰ ਕਾਲੇ ਰੰਗ ਦੇ ਸ਼ਾਲ (ਕੱਪੜੇ) ਵਾਲੀ ਔਰਤ ਵੀ ਸਾਹਮਣੇ ਆਈ ਹੈ | ਦੋਵੇਂ ਔਰਤਾਂ ਦੀ ਇਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਬੱਚਾ ਚੋਰੀ ਕਰਨ ਵਾਲੀ ਔਰਤ ਨੇ ਨਰਸ ਵਾਲਾ ਭੇਸ ਬਦਲ ਕੇ ਹੋਰ ਕੱਪੜੇ ਪਹਿਨੇ ਹੋਏ ਹਨ ਤੇ ਹੱਥ 'ਚ ਕਾਲੇ ਰੰਗ ਦਾ ਬੈਗ ਫੜਿਆ ਹੈ, ਜਿਸ 'ਚ ਬੱਚਾ ਲੁਕਾਏ ਜਾਣ ਦਾ ਖ਼ਦਸ਼ਾ ਹੈ | ਐੱਸ. ਐੱਸ. ਪੀ. ਜੇ. ਇਲਨਚੇਲੀਅਨ ਦਾ ਕਹਿਣਾ ਸੀ ਕਿ ਅਣਪਛਾਤੀਆਂ ਔਰਤਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕਰਨ ਬਾਅਦ ਉਨ੍ਹਾਂ ਦੀ ਵੱਖ-ਵੱਖ ਪੁਲਿਸ ਟੀਮਾਂ ਵਲੋਂ ਭਾਲ ਕੀਤੀ ਜਾ ਰਹੀ ਹੈ | ਸਿਵਲ ਸਰਜਨ ਡਾ. ਤੇਜਵੰਤ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਤੇ ਪੁਲਿਸ ਕਥਿਤ ਦੋਸ਼ੀ ਔਰਤਾਂ ਦੀ ਭਾਲ ਕਰ ਰਹੀ ਹੈ |
ਮਾਨਸਾ, 4 ਦਸੰਬਰ (ਰਵੀ)-ਲਿਬਰੇਸ਼ਨ ਦੀ ਸ਼ਹਿਰੀ ਕਮੇਟੀ ਵਲੋਂ ਸੰਗਰੂਰ ਵਿਖੇ ਮਜ਼ਦੂਰਾਂ 'ਤੇ ਹੋਏ ਲਾਠੀਚਾਰਜ ਖ਼ਿਲਾਫ਼ ਸਥਾਨਕ ਸ਼ਹਿਰ ਦੇ ਵਾਰਡ ਨੰ: 25 'ਚ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਬਿੰਦਰ ਅਲਖ, ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕਬੱਡੀ ਐਸੋਸੀਏਸ਼ਨ ਦੀ ਸਰਪ੍ਰਸਤੀ 'ਚ ਹੋਣ ਵਾਲੇ ਕਬੱਡੀ ਨੈਸ਼ਨਲ ਸਟਾਇਲ ਦੇ ਜ਼ੋਨਲ ਮੁਕਾਬਲਿਆਂ ਲਈ ਬਠਿੰਡਾ ਜ਼ਿਲ੍ਹੇ ਦੀਆਂ ਟੀਮਾਂ ਦੇ ਟਰਾਇਲ 6 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ...
ਮਾਨਸਾ, 4 ਦਸੰਬਰ (ਰਵੀ)-ਲੋੜਵੰਦ ਮਰੀਜ਼ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਕੈਂਸਰ ਰਾਹਤ ਕੋਸ਼' ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ | ਇਹ ਜਾਣਕਾਰੀ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਇਥੇ ਦਿੰਦਿਆਂ ਕਿਹਾ ਕਿ ਸੂਬੇ ਦੇ ਵਸਨੀਕ ਜੋ ਕੈਂਸਰ ਦੀ ਬਿਮਾਰੀ ਤੋਂ ...
ਰਾਮਾਂ ਮੰਡੀ, 4 ਦਸੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਬੰਗੀ ਨਿਹਾਲ ਸਿੰਘ 'ਚ ਅਚਾਨਕ ਆਜੜੀ ਦਾ ਕੰਮ ਕਰਦੇ ਵਿਅਕਤੀ ਦੀਆਂ 2 ਭੇਡਾਂ ਤੇ ਇਕ ਛੱਤਰੇ ਦੀ ਅਚਾਨਕ ਮੌਤ ਹੋ ਗਈ | ਪੀੜਤ ਆਜੜੀ ਘੋਟਾ ਸਿੰਘ ਪੁੱਤਰ ਗਿੱਦੜ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਨੇ ਦੱਸਿਆ ਕਿ ...
ਮਾਨਸਾ, 4 ਦਸੰਬਰ (ਸੱਭਿ. ਪ੍ਰਤੀ.)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਜ਼ਿਲ੍ਹੇ ਅੰਦਰ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ ਮੈਰਿਜ ਪੈਲੇਸਾਂ, ਧਾਰਮਿਕ ...
ਬਠਿੰਡਾ, 4 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ਼ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਬਾਅਦ ਉਸ ਤੋਂ ਅੱਧੀ ਦਰਜਨ ਤੋਂ ਬਾਅਦ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਜਿਸ ਖ਼ਿਲਾਫ਼ ਥਾਣਾ ਥਰਮਲ ਵਿਖੇ ਮੁਕੱਦਮਾ ...
ਬਠਿੰਡਾ, 4 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਲਈ ਚੱਲ ਰਹੇ ਸੰਘਰਸ਼ ਦੇ ਤਹਿਤ 17 ਦਸੰਬਰ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਦੇ ਬਰਨਾਲਾ ਸਥਿਤ ਦਫ਼ਤਰ ਮੂਹਰੇ ਰਾਤ ਨੂੰ ਜਾਗੋ ਕੱਢਣ ...
ਮਾਨਸਾ, 4 ਦਸੰਬਰ (ਰਾਵਿੰਦਰ ਸਿੰਘ ਰਵੀ)-ਵਿਦਿਆਰਥੀਆਂ ਅੰਦਰ ਪੜ੍ਹਨ ਦੀ ਚੇਟਕ ਪੈਦਾ ਕਰਨ ਦੇ ਨਾਲ-ਨਾਲ ਅਧਿਆਪਕ ਵਰਗ ਨੂੰ ਉਨ੍ਹਾਂ ਦੀ ਉਸਾਰੂ ਸ਼ਖ਼ਸੀਅਤ ਵਿਕਾਸ ਲਈ ਯਤਨ ਜੁਟਾਉਣੇ ਚਾਹੀਦੇ ਹਨ | ਅਜਿਹਾ ਤਾਂ ਹੀ ਸੰਭਵ ਹੋ ਸਕੇਗਾ, ਜੇਕਰ ਪਾੜਿਆਂ ਦੀ ਪ੍ਰਤਿਭਾ ਨੂੰ ...
ਬਠਿੰਡਾ, 4 ਦਸੰਬਰ (ਸ. ਰ.)-ਬਠਿੰਡਾ ਦੀ ਅਦਾਲਤ ਦੇ ਡਾ. ਰਾਜ ਕੁਮਾਰ ਸਿੰਗਲਾ ਜੱਜ ਸਪੈਸ਼ਲ ਕੋਰਟ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ, ਇਮਾਨ ਸਿੰਘ ਖਾਰਾ ਤੇ ਕਰਮਿੰਦਰ ਸਿੰਘ ਸੋਢੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਤਕਰੀਬਨ ਪੌਣੇ 2 ਸਾਲ ਪਹਿਲਾਂ ਦਰਜ ਹੋਏ ...
ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ)-ਪਿੰਡ ਨੇਹੀਆਂ ਵਾਲਾ-ਗਿੱਲਪੱਤੀ ਸੰਪਰਕ ਸੜਕ 'ਤੇ ਬਣੇ ਇਕ ਸ਼ੈਲਰ 'ਚੋਂ ਬੀਤੇ ਕੁਝ ਦਿਨਾਂ ਤੋਂ ਚੋਰ ਦਿਨ 'ਚ ਕਈ ਕਈ ਵਾਰੀ ਝੋਨਾ ਚੋਰੀ ਕਰਕੇ ਲੈ ਜਾਦੇ ਹਨ, ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਚੋਰਾਂ ਨੂੰ ...
ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ)-ਗੋਨਿਆਣਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਗਿੱਲਪੱਤੀ ਕੋਲ ਪਿਕਅੱਪ ਗੱਡੀ ਡਵਾਈਡਰ 'ਚ ਵੱਜਣ ਕਾਰਨ ਸੜਕ 'ਤੇ ਪਲਟ ਗਈ | ਪਿਕਅੱਪ ਗੱਡੀ 'ਚ ਕੈਟਰਿੰਗ ਦਾ ਸਾਮਾਨ ਸੀ, ਜੋ ਸਾਰਾ ਸਾਮਾਨ ਸੜਕ ਦੇ ਵਿਚਕਾਰ ਹੀ ਖਿਲਰ ਗਿਆ ਤੇ ਗੱਡੀ 'ਚ ...
ਰਾਮਾਂ ਮੰਡੀ, 4 ਦਸੰਬਰ (ਤਰਸੇਮ ਸਿੰਗਲਾ)-ਭਾਜਪਾ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੱਧੂ ਵਲੋਂ ਲੋਕ-ਸਭਾ ਚੋਣਾਂ 2024 ਨੂੰ ਲੈ ਕੇ ਪਾਰਟੀ ਦੀ ਹੋਰ ਮਜ਼ਬੂਤੀ ਲਈ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਵੱਡੀ ਗਿਣਤੀ ਲੋਕਾਂ ਨੂੰ ਭਾਜਪਾ ਨਾਲ ਜੋੜਨ ਦੀ ਮੁਹਿੰਮ ਜ਼ੋਰਾਂ ...
ਬਠਿੰਡਾ, 4 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ 'ਚ ਪਿਛਲੇ ਕਈ ਦਿਨਾਂ ਤੋਂ ਖ਼ਾਲਸਾ ਖੇਡ ਗਰਾਊਾਡ ਨਜ਼ਦੀਕ ਮੁਲਤਾਨੀਆ ਪੁੱਲ ਵਿਖੇ ਲੱਗੀ ਰੋਇਲ ਸਰਕਸ ਦੇ ਕਲਾਕਾਰ ਵਲੋਂ ਵੱਖ-ਵੱਖ ਹੈਰਤ-ਅੰਗੇਜ਼ ਕਾਰਨਾਮੇ ਕਰਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਜਾ ਰਿਹਾ ਹੈ ...
ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੇ ਹਾਕੀ ਮੈਦਾਨ ਵਿਖੇ ਸੁਰਜੀਤ ਸਿੰਘ ਡੀ. ਪੀ. ਈ. ਹਾਕੀ ਕਲੱਬ ਵਲੋਂ ਪ੍ਰਧਾਨ ਗੋਨੀ ਸਰਾਂ ਦੀ ਅਗਵਾਈ ਵਿਚ ਬਠਿੰਡਾ ਤੇ ਗੋਨਿਆਣਾ ਦਰਮਿਆਨ ਸੀਨੀਅਰ ਹਾਕੀ ਖਿਡਾਰੀਆਂ ਦੇ ਮੈਚ ਕਰਵਾਏ ਗਏ, ਜਿਸ 'ਚ ਦੋਨਾਂ ਟੀਮਾਂ ਨੇ ...
ਬਠਿੰਡਾ, 4 ਦਸੰਬਰ (ਸ. ਰ.)-ਪੰਜਾਬ ਸਕੂਲ ਖੇਡਾਂ ਦੇ ਹਾਕੀ ਮੁਕਾਬਲਿਆਂ 'ਚ ਬਠਿੰਡਾ ਦੀਆਂ ਲੜਕੀਆਂ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਅੰਡਰ-17 ਸਾਲ ਵਰਗ 'ਚ ਜਿੱਤ ਪ੍ਰਾਪਤ ਕੀਤੀ | ਇਸ ਤੋਂ ਪਹਿਲਾਂ ਇਨ੍ਹਾਂ ਲੜਕੀਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਹੋਈਆਂ ਸੂਬਾ ...
ਰਾਮਾਂ ਮੰਡੀ, 4 ਦਸੰਬਰ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਚ ਐਚ. ਡੀ. ਐਫ. ਸੀ. ਬੈਂਕ ਵਲੋਂ ਹੈਲਪ ਲਾਇਨ ਵੈੱਲਫੇਅਰ ਸੁਸਾਇਟੀ ਰਾਮਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਬੌਬੀ ਲਹਿਰੀ ਨੇ 40ਵੀਂ ਵਾਰ ...
ਬਠਿੰਡਾ, 4 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਗੈਰ ਰਾਜਨੀਕਤ ਸੰਯੁਕਤ ਕਿਸਾਨ ਮੋਰਚੇ ਵਲੋਂ 11 ਦਸੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨ ਸ਼ਹੀਦੀ ਸਮਾਰੋਹ ਮਨਾਇਆ ਜਾ ਰਿਹਾ, ਜਿਸ ਦੀ ਤਿਆਰੀ ਵਜੋਂ ਮੋਰਚੇ 'ਚ ਸ਼ਾਮਿਲ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ...
ਚਾਉਕੇ, 4 ਦਸੰਬਰ (ਮਨਜੀਤ ਸਿੰਘ ਘੜੈਲੀ)-ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਦੇ ਸਰਪ੍ਰਸਤ ਤੇ ਉੱਘੇ ਕਾਰੋਬਾਰੀ ਗੁਰਮੀਤ ਸਿੰਘ ਬੱਲ੍ਹੋ ਨੇ ਪਿੰਡ ਦੀਆਂ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਆਪਣੇ ਬੇਟੇ ਤਰਨਜੋਤ ਦੀ ਯਾਦ 'ਚ ਵਧੀਆ ਕਿਸਮ ਦਾ ਫ਼ਰਨੀਚਰ ਐਸ. ਐਚ. ...
ਬਠਿੰਡਾ, 4 ਦਸੰਬਰ (ਅਵਤਾਰ ਸਿੰਘ ਕੈਂਥ)-ਗੋਨਿਆਣਾ ਰੋਡ 'ਤੇ ਵਿਸ਼ਵਕਰਮਾ ਮੰਦਰ ਕੋਲ ਟੈਂਪੂ ਪਲਟਣ ਕਾਰਨ ਟੈਂਪੂ 'ਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਨÏਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਦੀ ਹਾਈਵੇ ਐਂਬੂਲੈਂਸ ਟੀਮ ਸਮੇਤ ਮੌਕੇ 'ਤੇ ...
ਰਾਮਾਂ ਮੰਡੀ, 4 ਦਸੰਬਰ (ਤਰਸੇਮ ਸਿੰਗਲਾ)-ਪੰਜਾਬ ਦਾ ਰਾਜਾ ਕਹਾਉਣ ਵਾਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦਾ ਸੰਤਰੀ ਬਣ ਕੇ ਰਹਿ ਗਿਆ ਹੈ | ਇਹ ਪ੍ਰਗਟਾਵਾ ਸ਼ਹਿਰੀ ਵਪਾਰ ਵਿੰਗ 'ਆਪ' ਦੇ ਪ੍ਰਧਾਨ ਮੁਰਾਰੀ ਲਾਲ ਪੈਸੀਆ ਨੇ ਕੀਤਾ ਅਤੇ ਕਿਹਾ ਕਿ ...
ਚਾਉਕੇ, 4 ਦਸੰਬਰ (ਮਨਜੀਤ ਸਿੰਘ ਘੜੈਲੀ)-ਭਾਰਤੀ ਜਨਤਾ ਪਾਰਟੀ ਵਲੋਂ ਜਾਰੀ ਕੀਤੀ ਪੰਜਾਬ ਦੇ ਜਥੇਬੰਦਕ ਢਾਂਚੇ ਦੀ ਸੂਚੀ 'ਚ ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਇਫ਼ਕੋ ਦੇ ਡਾਇਰੈਕਟਰ ਜਗਦੀਪ ਸਿੰਘ ਨਕੱਈ ਨੂੰ ਭਾਜਪਾ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਬਣਾਏ ...
ਬਠਿੰਡਾ, 4 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਧੋਬੀ ਬਾਜ਼ਾਰ ਸਥਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਕ ਕੱਪੜੇ ਦੇ ਸ਼ੋ-ਰੂਮ ਦੇ ਬਾਹਰ ਧਰਨਾ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਗਈ | ਯੂਨੀਅਨ ਦੇ ਆਗੂਆਂ ਵਲੋਂ ਕੱਪੜੇ ਦੇ ਸ਼ੋ-ਰੂਮ ਦੇ ...
ਲਹਿਰਾ ਮੁਹੱਬਤ, 4 ਦਸੰਬਰ (ਸੁਖਪਾਲ ਸਿੰਘ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਦੇ ਵਿਦਿਆਰਥੀ ਹਰ ਰੋਜ਼ ਕੋਈ ਨਾ ਕੋਈ ਅਜਿਹੀ ਪ੍ਰਾਪਤੀ ਕਰਦੇ ਹਨ ਜਿਸ ਨਾਲ ਸਕੂਲ ਦਾ ਨਾਂਅ ਇਲਾਕੇ 'ਚ ਰੌਸ਼ਨ ਹੁੰਦਾ ਹੈ | ਬੱਚਿਆਂ 'ਚ ਨਵੇਂ ਉਤਸ਼ਾਹ ਤੇ ਨਵੀਂ ਚੇਤਨਾ ...
ਝੁਨੀਰ, 4 ਦਸੰਬਰ (ਨਿ. ਪ. ਪ.)-ਡੇਰਾ ਬਾਬਾ ਪ੍ਰੇਮ ਦਾਸ ਝੁਨੀਰ ਵਿਖੇ ਕਰਵਾਏ ਕਬੱਡੀ ਟੂਰਨਾਮੈਂਟ 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਪੁੱਤਰ ਸਰਪੰਚ ਅਮਨਗੁਰਵੀਰ ਸਿੰਘ ਲਾਡੀ ਵਲੋਂ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ...
ਭਗਤਾ ਭਾਈਕਾ, 4 ਦਸੰਬਰ (ਸੁਖਪਾਲ ਸਿੰਘ ਸੋਨੀ)-ਮਸਤੂਆਣਾ ਵਿਖੇ 43ਵੀਆਂ ਮਾਸਟਰਜ਼ ਗੇਮਜ਼ ਧੂਮ ਧਾਮ ਨਾਲ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚ 35 ਸਾਲ ਤੋਂ ਲੈ ਕੇ 94 ਸਾਲ ਤੱਕ ਦੇ ਖਿਡਾਰੀਆਂ ਨੇ ਹਿੱਸਾ ਲਿਆ | ਬਠਿੰਡਾ ਦੇ 94 ਸਾਲ ਦੇ ਖਿਡਾਰੀ ਨੇ ਹਿੱਸਾ ਲਿਆ | ਇਨ੍ਹਾਂ ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿਜੇ ਕਾਂਤ ਗੋਇਲ ਨੇ ਤਰੱਕੀ ਮਿਲਣ ਉਪਰੰਤ ਐਨ. ਐਫ. ਐਲ. ਬਠਿੰਡਾ ਯੂਨਿਟ ਦੇ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ ਹੈ | ਉਹ ਟੈਕਨੋਕਰੇਟ, ਥਾਪਰ ਕਾਲਜ ਆਫ਼ ਇੰਜੀਨੀਅਰਿੰਗ ਤੋਂ ਮਕੈਨੀਕਲ ਇੰਜੀਨੀਅਰਿੰਗ ...
ਭਗਤਾ ਭਾਈਕਾ, 4 ਦਸੰਬਰ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਵਿਖੇ ਮਿਡ ਡੇ ਮੀਲ ਕੁੱਕ ਯੂਨੀਅਨ ਬਲਾਕ ਭਗਤਾ ਭਾਈਕਾ ਦੀ ਅਹਿਮ ਬੈਠਕ ਪ੍ਰਧਾਨ ਜਸਵੀਰ ਕੌਰ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕਮਲਜੀਤ ...
ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ)-ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ ਦੀ ਪ੍ਰਧਾਨਗੀ ਹੇਠ ਸਥਾਨਕ ਭਾਈ ਜਗਤਾ ਜੀ ਪਾਰਕ ਵਿਖੇ ਮੀਟਿੰਗ ਹੋਈ | ਮੀਟਿੰਗ 'ਚ ਬਲਾਕ ਭਗਤਾ ਭਾਈਕਾ ਦੇ ਕਿਸਾਨ ਜਗਤਾਰ ਸਿੰਘ ਵਾਸੀ ਭਗਤਾ ਭਾਈਕਾ ਨੇ ...
ਰਾਮਾਂ ਮੰਡੀ, 4 ਦਸੰਬਰ (ਤਰਸੇਮ ਸਿੰਗਲਾ)-ਸਪੋਰਟ ਕਿੰਗ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਰਦੀ ਤੋਂ ਬਚਾਅ ਲਈ ਸਹਾਇਤਾ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕਾ ਕਲਾਂ ਦੇ 150 ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ | ...
ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ)-ਕੁਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਜ਼ਿਲ੍ਹਾ ਕਮੇਟੀ ਬਠਿੰਡਾ ਦੀ ਗੋਨਿਆਣਾ ਮੰਡੀ ਦੇ ਪਾਰਟੀ ਦਫ਼ਤਰ ਵਿਖੇ ਜਸਬੀਰ ਸਿੰਘ ਆਕਲੀਆਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ 'ਚ ਹੋਰ ਮੁੱਦਿਆਂ ਤੋਂ ਇਲਾਵਾ 7 ਦਸੰਬਰ ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2023 ਦੇ ਆਧਾਰ 'ਤੇ ਫ਼ੋਟੋ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ | ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ਡਿਊਲ ਅਨੁਸਾਰ ਵੋਟਰ ਸੂਚੀਆਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX