ਸੈਕਰਾਮੈਂਟੋ, 4 ਦਸੰਬਰ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ 'ਚ ਅਮਰੀਕੀ ਕਾਂਗਰਸ ਦੇ 13ਵੇਂ ਡਿਸਟਿ੍ਕਟ ਤੋਂ ਰਿਪਬਲਿਕਨ ਉਮੀਦਵਾਰ ਜÏਹਨ ਡੂਰਟੇ ਚੋਣ ਜਿੱਤੇ ਗਏ ਹਨ¢ ਉਨ੍ਹਾਂ ਦੇ ਵਿਰੋਧੀ ਡੈਮੋਕ੍ਰੈਟਿਕ ਉਮੀਦਵਾਰ ਐਡਮ ਗੈਰੀ ਨੇ ਹਾਰ ਸਵਿਕਾਰ ਕਰ ਲਈ ¢ ਗੈਰੀ ਨੇ ਇਕ ਬਿਆਨ 'ਚ ਕਿਹਾ ਕਿ ਮੈਂ ਨਤੀਜਾ ਆਪਣੇ ਹੱਕ 'ਚ ਆਉਣ ਦੀ ਆਸ ਰੱਖਦਾ ਸੀ ਪਰੰਤੂ ਜੋ ਨਤੀਜਾ ਆਇਆ ਹੈ, ਉਸ ਨੂੰ ਮੈਂ ਸਵਿਕਾਰ ਕਰਦਾ ਹਾਂ ਤੇ ਜÏਹਨ ਡੂਰਟੇ ਨੂੰ ਵਧਾਈ ਦਿੰਦਾ ਹਾਂ¢ ਇਸ ਤਰ੍ਹਾਂ ਹੁਣ ਪ੍ਰਤੀਨਿੱਧ ਸਦਨ 'ਚ ਰਿਪਬਲਿਕਨਾਂ ਦੀਆਂ 222 ਸੀਟਾਂ ਹੋ ਗਈਆਂ ਹਨ, ਜਦ ਕਿ ਡੈਮੋਕ੍ਰੈਟਿਕ ਪਾਰਟੀ ਦੀਆਂ 213 ਸੀਟਾਂ ਹਨ, ਪਰੰਤੂ ਵਿਰਜੀਨੀਆ ਦੇ ਡੈਮੋਕ੍ਰੈਟਿਕ ਉਮੀਦਵਾਰ ਡੋਨਲਡ ਮੈਕਈਚਿਨ ਦੀ ਜਿੱਤ ਉਪਰੰਤ ਹਾਲ ਹੀ 'ਚ ਹੋਈ ਮÏਤ ਦੇ ਸਿੱਟੇ ਵਜੋਂ ਪਾਰਟੀ ਦੀਆਂ 212 ਸੀਟਾਂ ਰਹਿ ਗਈਆਂ ਹਨ¢ ਇਸ ਸੀਟ ਉਪਰ ਵਿਸ਼ੇਸ਼ ਚੋਣ ਪ੍ਰੋਗਰਾਮ ਐਲਾਨਣ ਉਪਰੰਤ ਚੋਣ ਹੋਵੇਗੀ ¢ ਇੱਥੇ ਜ਼ਿਕਰਯੋਗ ਹੈ ਕਿ 2020 'ਚ 2022 ਦੇ ਉਲਟ ਨਤੀਜੇ ਆਏ ਸਨ ¢ ਉਸ ਸਮੇਂ ਡੈਮੋਕ੍ਰੈਟਿਕ ਪਾਰਟੀ ਨੇ 222 ਤੇ ਰਿਪਬਲੀਕਨ ਪਾਰਟੀ ਨੇ 213 ਸੀਟਾਂ ਜਿੱਤੀਆਂ ਸਨ |
ਸੋਲਾਪੁਰ (ਮਹਾਰਾਸ਼ਟਰ), 4 ਦਸੰਬਰ (ਏਜੰਸੀ)- ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ 'ਚ ਆਯੋਜਿਤ ਇਕ ਸਮਾਰੋਹ 'ਚ ਮੁੰਬਈ ਦੀਆਂ ਆਈ.ਟੀ. ਪੇਸ਼ੇਵਰ ਦੋ ਜੁੜਵਾ ਭੈਣਾਂ ਨੇ ਇਕੋ ਵਿਅਕਤੀ ਨਾਲ ਅਸਧਾਰਣ ਵਿਵਸਥਾ ਦੇ ਤਹਿਤ ਵਿਆਹ ਕੀਤਾ | ...
ਐਡਮਿੰਟਨ, 4 ਦਸੰਬਰ (ਦਰਸ਼ਨ ਸਿੰਘ ਜਟਾਣਾਂ)-ਪਿਛਲੇ ਦਿਨੀਂ ਕੈਨੇਡਾ ਵਲੋਂ ਭਾਰਤ ਨਾਲ ਕੀਤੇ ਹਵਾਈ ਸਫ਼ਰ ਸਮਝੌਤੇ 'ਚ ਪੰਜਾਬ ਦੇ ਕਿਸੇ ਵੀ ਏਅਰਪੋਰਟ ਨੂੰ ਨਾ ਜੋੜਣ ਨੂੰ ਲੈ ਕੇ ਪੰਜਾਬੀਆਂ ਨੇ ਕੈਨੇਡਾ ਸਰਕਾਰ ਦੇ ਵਿਦੇਸ਼ ਮੰਤਰੀ ਸ਼ਾਨ ਫਰੈਜ਼ਰ ਨੂੰ ਲਿਖਤੀ ਤੇ ...
ਮੈਲਬੌਰਨ, 4 ਦਸੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਭਾਈ ਲਾਲੋ ਸਮਾਜ ਸੇਵੀ ਸੰਸਥਾ ਦੇ ਸੰਸਥਾਪਕ ਡਾ. ਹਰਜਿੰਦਰ ਸਿੰਘ ਢਿੱਲੋਂ ਜੋ ਕਿ ਪਿਛਲੇ ਦਿਨੀ ਆਸਟ੍ਰੇਲੀਆ ਦੇ ਸ਼ਹਿਰ ਮੈਲਬÏਰਨ ਵਿਖੇ ਅਕਾਲ ਚਲਾਣਾ ਕਰ ਗਏ ਸਨ, ਦਾ ਅੱਜ ਅੰਤਿਮ ਸੰਸਕਾਰ ਮੈਲਬÏਰਨ ਦੇ ਫÏਕਨਰ ...
ਸੈਕਰਾਮੈਂਟੋ, 4 ਦਸੰਬਰ (ਹੁਸਨ ਲੜੋਆ ਬੰਗਾ)- ਉੱਤਰੀ ਟੈਕਸਾਸ 'ਚ ਫੈਡੈਕਸ ਕੰਪਨੀ ਦੇ ਇਕ ਡਰਾਈਵਰ 31 ਸਾਲਾ ਟੈਨਰ ਲਿਨ ਹਾਰਨਰ ਵਿਰੁੱਧ 7 ਸਾਲਾ ਬੱਚੀ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ¢ ਪੁਲਿਸ ਨੇ ਕਿਹਾ ਕਿ ਉਸ ਨੇ ਘਰ ਵਿਚ ਪਾਰਸਲ ਦੇਣ ਵੇਲੇ ਲੜਕੀ ਨੂੰ ਅਗਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX