ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਡੀ.ਸੀ. ਦਫ਼ਤਰਾਂ ਦੇ ਬਾਹਰ ਅਣਮਿੱਥੇ ਸਮੇਂ ਦੇ ਚੱਲ ਰਹੇ ਮੋਰਚੇ ਦਰਮਿਆਨ ਕੱਲ੍ਹ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ 5 ਮੈਂਬਰੀ ਵਫਦ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ | ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਨਾਲ ਸੰਬੰਧਿਤ ਅਦਾਰਿਆਂ ਦੇ ਅਫ਼ਸਰਾਂ ਨਾਲ ਕਿਸਾਨ ਜਥੇਬੰਦੀ ਦੀ ਮੀਟਿੰਗ ਪੰਜਾਬ ਭਵਨ ਸੈਕਟਰ 3 ਵਿਚ 11:30 ਵਜੇ ਹੋਵੇਗੀ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 5 ਮੈਂਬਰੀ ਵਫ਼ਦ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿੱਧਵਾਂ ਸ਼ਾਮਿਲ ਹੋਣਗੇ | ਇਸ ਸੰਬੰਧੀ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦੱਸਿਆ ਕਿ ਜਥੇਬੰਦੀ ਨੇ ਜਿਥੇ ਸਰਕਾਰ ਵਲੋਂ ਮੰਗਾਂ ਸਬੰਧੀ ਮੀਟਿੰਗ ਦੀ ਕੀਤੀ ਪੇਸ਼ਕਸ਼ ਨੂੰ ਸਵੀਕਾਰ ਕੀਤਾ ਹੈ ਉਥੇ ਹੀ ਜਥੇਬੰਦੀ ਪਹਿਲਾਂ ਤੋਂ ਹੀ ਤਹਿ ਕੀਤੇ ਫੈਸਲੇ ਮੁਤਾਬਕ ਪੰਜਾਬ ਭਰ ਦੇ ਡੀ.ਸੀ. ਦਫਤਰਾਂ ਦੇ ਕੰਮਕਾਜ 4 ਘੰਟੇ ਲਈ ਸੰਕੇਤਕ ਤੌਰ ਤੇ ਠੱਪ ਕੀਤੇ ਜਾਣਗੇ | ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਅਤੇ ਬਲਦੇਵ ਸਿੰਘ ਬੱਗਾ ਨੇ ਕਿਹਾ ਕਿ ਸਰਕਾਰ ਨੂੰ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕਰਨੀਆਂ ਹੋਣਗੀਆਂ ਅਤੇ ਜਿੰਨੀ ਦੇਰ ਇਹ ਲਾਗੂ ਨਹੀਂ ਹੁੰਦੀਆਂ ਓਨੀ ਦੇਰ ਮੋਰਚੇ ਜਾਰੀ ਰਹਿਣਗੇ | ਇਸ ਮੌਕੇ ਮੌਜੂਦ ਕਿਸਾਨ ਮਜ਼ਦੂਰ ਅਤੇ ਬੀਬੀਆਂ ਨੂੰ ਜ਼ਿਲ੍ਹਾ ਆਗੂ ਕੰਵਰਦਲੀਪ ਸੈਦੋਲੇਹਲ, ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭਗਵਾ, ਕਿਰਪਾਲ ਸਿੰਘ ਕਲੇਰ ਮਾਂਗਟ, ਸੁਖਦੇਵ ਸਿੰਘ ਕਾਜੀਕੋਟ, ਬਲਵਿੰਦਰ ਸਿੰਘ ਕਲੇਰ ਬਾਲਾ, ਗੁਰਬਾਜ਼ ਸਿੰਘ, ਕੰਵਲਜੀਤ ਸਿੰਘ ਵੰਚੜੀ, ਦਿਲਬਾਗ ਸਿੰਘ ਖਾਪੜਖੇੜੀ, ਮੇਜ਼ਰ ਸਿੰਘ ਅਬਦਾਲ ਆਦਿ ਹਾਜਰ ਸਨ |
ਅਟਾਰੀ, 6 ਦਸੰਬਰ (ਗੁਰਦੀਪ ਸਿੰਘ ਅਟਾਰੀ) - ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦੇਖਣ ਵਾਲੇ ਸੈਲਾਨੀਆਂ ਲਈ ਬੀ. ਐਸ. ਐਫ. ਵਲੋਂ ਇਕ ਵੈਬਸਾਈਟ ਲਾਂਚ ਕੀਤੀ ਗਈ ਹੈ | ਹੁਣ ...
ਵੇਰਕਾ, 6 ਦਸੰਬਰ (ਪਰਮਜੀਤ ਸਿੰਘ ਬੱਗਾ)-ਥਾਣਾ ਵੇਰਕਾ ਦੀ ਪੁਲਿਸ ਨੇ ਚੋਰੀ ਦੇ ਦਰਜ ਕੀਤੇ ਮਾਮਲੇ 'ਚ ਕਾਰਵਾਈ ਕਰਦਿਆਂ ਚੋਰ ਗਿਰੋਹ ਦੇ ਦੋ ਨੌਜਵਾਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਵਲੋਂ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ ਜਦਕਿ ਇਨ੍ਹਾਂ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ) - ਨਾਮਵਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਇਕ ਵਾਰ ਫਿਰ ਯੂੁ. ਕੇ. ਦੇ ਰਿਕਾਰਡ ਤੋੜ ਵੀਜ਼ੇ ਲਗਵਾ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਟੀਮ ...
ਸੁਲਤਾਨਵਿੰਡ, 6 ਦਸੰਬਰ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਮਕਬੂਲਪੁਰਾ ਦੇ ਅਧੀਨ ਆਉਂਦੀ ਪੁਲਿਸ ਚੌਕੀ ਨਿਊ ਅੰਮਿ੍ਤਸਰ ਦੇ ਇਲਾਕਾ ਜੀ. ਟੀ. ਰੋਡ ਤੋਂ ਨਿਊ ਅੰਮਿ੍ਤਸਰ ਦੇ ਫਲੈਟਾਂ ਨੂੰ ਜਾਂਦੀ ਸੜਕ 'ਤੇ ਇਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਣ ਦਾ ਸਮਾਚਾਰ ਹੈ | ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸ਼ੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਵਲੋਂ ਰੇਲਵੇ ਸਟੇਸ਼ਨ ਤੋਂ 30 ਨੱਗ ਜਬਤ ਕੀਤੇ ਗਏ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਸਹਾਇਕ ਕਮਿਸ਼ਨਰ ਸੰਦੀਪ ਗੁਪਤਾ ਤੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਵੇਂ ਆਰਮੀ ਚੀਫ਼ (ਸੀ. ਓ. ਏ. ਐਸ.) 'ਤੇ ਜ਼ੁਬਾਨੀ ਹਮਲਾ ਨਾ ਕਰਨ ਦੀ ਅਪੀਲ ਕੀਤੀ ਹੈ | ਅਲਵੀ ਨੇ ਕਿਹਾ ਕਿ ਇਮਰਾਨ ਖ਼ਾਨ ਪੀ. ਟੀ. ਆਈ. ...
ਵੇਰਕਾ, 6 ਦਸੰਬਰ (ਪਰਮਜੀਤ ਸਿੰਘ ਬੱਗਾ) - ਥਾਣਾ ਵੱਲ੍ਹਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ 'ਤੇ ਮਾਮਲਾ ਦਰਜ਼ ਕੀਤਾ ਹੈ | ਥਾਣਾ ਮੱੁਖੀ ਐਸ. ਆਈ. ਜਸਬੀਰ ਸਿੰਘ ਪਵਾਰ ਨੇ ਜਾਣਕਾਰੀ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਦੇਸ਼ ਦੀਆਂ ਪੁਰਾਣੀਆਂ ਬਾਰ ਐਸੋਸੀਏਸ਼ਨਾਂ 'ਚ ਸ਼ੁਮਾਰ ਅੰਮਿ੍ਤਸਰ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ | 16 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਇਸ ਵਾਰ ਪ੍ਰਧਾਨਗੀ ਲਈ ਮੁੱਖ ਤੌਰ 'ਤੇ ਤਿੰਨ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਭਲਕੇ 7 ਦਸੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ, ਜਿਸ 'ਚ ਨਾਮਵਰ ਕੰਪਨੀਆਂ ਜਿਵੇਂ ਐਸ. ਬੀ. ਆਈ, ਐਡਲੇਵਿਸ, ਵਰਧਮਾਨ ਟੈਕਸਟਾਇਲ ਲਿਮਿ. ਅਤੇ ਆਰਿਅਨ ਹੁੰਦਈ ਸ਼ਾਮਿਲ ...
ਅੰਮਿ੍ਤਸਰ, 6 ਦਸੰਬਰ (ਗਗਨਦੀਪ ਸ਼ਰਮਾ)-ਉੱਤਰ ਭਾਰਤ ਵਿਚ ਸਵੇਰੇ-ਸ਼ਾਮ ਪੈ ਰਹੀ ਸੰਘਣੀ ਧੁੰਦ ਦਾ ਰੇਲ ਆਵਾਜਾਈ 'ਤੇ ਲਗਾਤਾਰ ਅਸਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਅੱਜ (12318) ਅੰਮਿ੍ਤਸਰ-ਕਲਕੱਤਾ ਰੱਦ ਰਹੀ ਅਤੇ ਕਈ ਲੰਬੇ ਰੂਟ ਦੀਆਂ ਕਈ ਹੋਰ ਰੇਲ ਗੱਡੀਆਂ ...
ਅਜਨਾਲਾ/ਜਗਦੇਵ ਕਲਾਂ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਸ਼ਰਨਜੀਤ ਸਿੰਘ ਗਿੱਲ) - ਪਿਛਲੇ ਦਿਨੀਂ ਅਜਨਾਲਾ ਵਿਖੇ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਭੋਗ 'ਚ ਹਾਜ਼ਰੀ ਭਰਨ ਤੋਂ ਬਾਅਦ ਭੇਦਭਰੇ ਹਾਲਾਤਾਂ 'ਚ ਗੁੰਮ ਹੋਏ ਨੌਜਵਾਨ ਦੀ ਅੱਜ ਪਿੰਡ ਰਾਣੇਵਾਲੀ ਨੇੜੇ ਨਹਿਰ ...
ਵੇਰਕਾ, 6 ਦਸੰਬਰ (ਪਰਮਜੀਤ ਸਿੰਘ ਬੱਗਾ)-ਵੇਰਕਾ ਮਿਲਕ, ਕੈਟਲਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਬੀਤੇ ਦਿਨ ਲੁਧਿਆਣਾ ਵਿਖੇ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ | ਸੂਬਾਈ ਆਗੂ ਪਵਨਦੀਪ ਸਿੰਘ ਪ੍ਰਧਾਨ ਪਲਾਂਟ ਕਮੇਟੀ ਨੇ ਜਾਣਕਾਰੀ ...
ਮਾਨਾਂਵਾਲਾ, 6 ਦਸੰਬਰ (ਗੁਰਦੀਪ ਸਿੰਘ ਨਾਗੀ) - ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਣਾਈ ਜਾ ਰਹੀ ਜੰਮੂ-ਕੱਟੜਾ ਐਕਸਪ੍ਰੈੱਸ ਸੜਕ ਦੇ ਰਾਹ ਵਿਚ ਆਏ ਪਿੰਡ ਕਿਲ੍ਹਾ ਜੀਵਨ ਸਿੰਘ ਅਤੇ ਮਾਨਾਂਵਾਲਾ ਨੂੰ ਜੋੜਦੇ ਕਸੂਰ ਨਾਲੇ 'ਤੇ ਪੁੱਲ ਨੂੰ ਤੋੜਨ ਦੇ ਵਿਰੋਧ ਵਿਚ ਕੁੱਲ ਹਿੰਦ ...
ਛੇਹਰਟਾ, 6 ਦਸੰਬਰ (ਵਡਾਲੀ) - ਹਲਕਾ ਪੱਛਮੀ ਅੰਮਿ੍ਤਸਰ ਦੇ ਅਧੀਨ ਆਉਂਦੇ ਇਲਾਕਾ ਗੁਰੂ ਕੀ ਵਡਾਲੀ ਵਿਖੇ ਆਲ ਇੰਡੀਆ ਹਿੰਦੁਸਤਾਨ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਸਤਿੰਦਰਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਮੁੱਖ ਮਹਿਮਾਨ ਆਲ ਇੰਡੀਆ ਹਿੰਦੁਸਤਾਨ ਕਾਂਗਰਸ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੱਜ ਰਾਮ ਤਲਾਈ ਚੌਕ ਵਾਰਡ ਨੰ. 30 ਵਿਖੇ ਸੜਕ ਦੇ ਕਿਨਾਰਿਆਂ 'ਤੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਜੀ. ਟੀ. ਰੋਡ ਨੂੰ ਚੌੜਾ ਕਰਨ ਦੇ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਇਥੇ ਰਣਜੀਤ ਐਵ ੀਨਿਊ ਖੇਤਰ 'ਚ ਚੱਲ ਰਹੇ ਹੁੱਕਾ ਬਾਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤਹਿਤ ਪੁਲਿਸ ਵਲੋਂ ਅੱਜ ਇਥੇ ਯੂਰਪੀਅਨ ਨਾਮ ਦੇ ਇਕ ਹੁੱਕਾ ਬਾਰ 'ਚ ਛਾਪੇਮਾਰੀ ਕੀਤੀ ਗਈ ਜਿਥੇ ਵੱਡੀ ਤਾਦਾਦ 'ਚ ਨੌਜਵਾਨ ਮੁੰਡੇ ਖਾਸਕਰ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਅਸ਼ੋਕ ਵਾਟਿਕਾ ਪਬਲਿਕ ਸਕੂਲ ਦੀ ਅਧਿਆਪਕਾ ਵੰਦਨਾ ਠਾਕੁਰ ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਪੰਜਾਬ ਵਲੋਂ ਸਿੱਖਿਆ ਦੇ ਖੇਤਰ 'ਚ ਪਾਏ ਗਏ ਯੋਗਦਾਨ ਲਈ ਬੈਸਟ ਟੀਚਰ ਐਵਾਰਡ ਨਾਲ ਨਿਵਾਜਿਆ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ) - ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਆਮਦਨ ਕਰ ਵਿਭਾਗ ਦੇ ਕਮਿਸ਼ਨਰ ਵਲੋਂ ਆਈ ਸ਼ਿਕਾਇਤ ਦੇ ਆਧਾਰ ਤੇ ਸਥਾਨਕ ਲਾਰੇਂਸ ਰੋਡ ਸਥਿਤ ਇਨਕਮ ਟੈਕਸ ਕਾਲੋਨੀ ਦੇ ਬਾਹਰ ਅਣਅਧਿਕਾਰਤ ਤੌਰ ਤੇ ਸਥਾਪਤ ਅੱਧੀ ਦਰਜ਼ਨ ਦੇ ਕਰੀਬ ਖੋਖੇ ਅਤੇ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - 7 ਦਸੰਬਰ ਨੂੰ ਹੋਣ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀ ਚੋਣ 'ਚ ਪ੍ਰੋਗਰੈਸਿਵ ਟੀਚਰਜ਼ ਫਰੰਟ (ਪੀਟੀਐਫ) ਵਲੋਂ ਪ੍ਰਧਾਨਗੀ ਦੀ ਚੋਣ ਲੜ ਰਹੇ ਪ੍ਰੋ. ਡਾ. ਦਲਬੀਰ ਸਿੰਘ ਸੋਗੀ ਅਤੇ ਸਕੱਤਰ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ, ਅੰਮਿ੍ਤਸਰ ਵਿਖੇ ਦਸਵੀਂ/ਬਾਰ੍ਹਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ...
ਅੰਮਿ੍ਤਸਰ, 6 ਦਸੰਬਰ (ਜੱਸ) - ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵਨਿਊ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਸ਼ਹਿਰ 'ਚ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਜਦੋਂ ਕਿ ਪੁਲਿਸ ਇਨ੍ਹਾਂ 'ਤੇ ਪੂਰੀ ਤਰ੍ਹਾਂ ਲਗਾਮ ਪਾਉਣ ਤੋਂ ਹਾਲੇ ਅਸਫਲ ਦਿਖਾਈ ਦੇ ਰਹੀ ਹੈ | ਇਥੇ ਬੱਸ ਅੱਡੇ ਨੇੜੇ ਜਾ ਰਹੀ ਇਕ ਸਕੂਲ ਅਧਿਆਪਕਾ ਤੋਂ 11 ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਹੀ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ (ਉਡਦਾ ਬਾਜ਼) ਵਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਪਹਿਲੇ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਆਮ ਆਦਮੀ ਪਾਰਟੀ ਦੇ ਵਫਦ ਵਲੋਂ ਅੱਜ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਸੂਬਾ ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਆਹਲੂਵਾਲੀਆ, ਰਛਪਾਲ ਸਿੰਘ, ਸੁਖਦੇਵ ਸਿੰਘ ਸੁੱਖ ਆਦਿ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਵਲੋਂ ਅੱਜ ਸ਼ਹੀਦ ਮਦਨ ਲਾਲ ਢੀਂਗਰਾਂ ਬੱਸ ਟਰਮੀਨਲ (ਬੱਸ ਅੱਡਾ) ਵਿਖੇ ਅੰਗਹੀਣਾਂ ਨੂੰ ਸਹੂਲਤਾਂ ਦੇਣ ਲਈ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ) - ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਮੰਦੀ ਹਾਲਤ ਕਾਰਨ ਨਗਰ ਨਿਗਮ ਦੀ ਅਖਬਾਰਾ ਵਿਚ ਅਕਸਰ ਹੀ ਕਿਰਕਰੀ ਹੁੰਦੀ ਸੀ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਸਿਹਤ ਅਫ਼ਸਰਾਂ ਵਿਚ ਕੰਮ ਦੀ ਵੰਡ ਕਰ ਦਿੱਤੀ ...
ਅੰਮਿ੍ਤਸਰ, 6 ਦਸੰਬਰ (ਗਗਨਦੀਪ ਸ਼ਰਮਾ) - ਮਿੰਨੀ ਬੱਸ ਆਪ੍ਰੇਟਰਾਂ ਦੀ ਏ. ਡੀ. ਸੀ. ਪੀ. ਟਰੈਫ਼ਿਕ ਨਾਲ ਮੀਟਿੰਗ ਹੋਈ, ਜਿਸ ਵਿਚ ਬੱਸ ਅੱਡੇ ਨੇੜੇ ਲੱਗਦੇ ਆਵਾਜਾਈ ਜਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸਾਹਿਤ ਅਕਾਦਮੀ ਦਿੱਲੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਪੰਜਾਬੀ ਅਧਿਐਨ ਵਿਭਾਗ ਦੇ ਸਹਿਯੋਗ ਸਦਕਾ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 'ਬਹੁ ਅਤੇ ਪਾਰ ਸਭਿਆਚਾਰਵਾਦ : ਪੰਜਾਬੀ ਸਾਹਿਤ' ਵਿਸ਼ੇ 'ਤੇ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਡੀ. ਏ. ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮਿ੍ਤਸਰ ਵਿਚ ਦਸਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਨੌਜਵਾਨਾਂ ਵਿਚ ਮਾਨਸਿਕ ਤੰਦਰੁਸਤੀ 'ਤੇ ਇਕ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਡਾ. ਜਗਦੀਪ ਪਾਲ ਸਿੰਘ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦੇ ਨਿਰਦੇਸ਼ਾਂ 'ਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਪੁਲਿਸ ਸਰਗਰਮ ਹੋ ਗਈ ਹੈ ਜਿਨ੍ਹਾਂ ਵਲੋਂ ਥਾਂ-ਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ, ਨਾਜਾਇਜ਼ ਵਾਹਨ ਖੜ੍ਹੇ ਕਰਨ ਵਾਲਿਆਂ ਤੇ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ) - ਪੰਜਾਬ 'ਚ ਰੇਤ ਦੀ ਮਾਈਨਿੰਗ ਨੂੰ ਲੈ ਕੇ ਕੋਈ ਠੋਸ ਨੀਤੀ ਨਾ ਹੋਣ ਕਰਕੇ ਬੰਦ ਹੋਏ ਮਾਈਨਿੰਗ ਦੇ ਕੰਮ ਕਾਰਨ ਇਕ ਪਾਸੇ ਜਿਥੇ ਆਮ ਲੋਕਾਂ ਵਲੋਂ ਆਪਣੇ ਆਸ਼ਿਆਨਿਆਂ 'ਚ ਹੋਣ ਵਾਲੇ ਕੰਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਉਥੇ ਇਸ ਦੇ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ) - ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ 8 ਦਸੰਬਰ ਨੂੰ ਹੋਣ ਵਾਲੀ ਬੈਠਕ ਨੂੰ ਲੈ ਕੇ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ ਤਾਂ ਜੋ ਇਸ ਬੈਠਕ 'ਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇ ਕੇ ਉਨ੍ਹਾਂ ਨੂੰ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਆਜ਼ਾਦੀ ਸੰਗਰਾਮੀਏ ਕਾਮਰੇਡ ਦਲੀਪ ਸਿੰਘ ਟਪਿਆਲਾ ਤੀਹਵੀਂ ਬਰਸੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਆਰ. ਐੱਮ. ਪੀ. ਆਈ., ਵਲੋਂ 18 ਦਸੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਟਪਿਆਲਾ ਵਿਖੇ ਬੜੇ ਜੋਸ਼ੋ ਖਰੋਸ਼ ਨਾਲ ਮਨਾਈ ਜਾ ਰਹੀ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਸ੍ਰੀ ਰਾਮ ਸ਼ਰਣਮ ਆਸ਼ਰਮ ਅੰਮਿ੍ਤਸਰ ਵਲੋਂ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸਥਾਨਕ 88 ਫੁਟੀ ਰੋਡ ਸਥਿਤ ਭਾਬਾ ਪਬਲਿਕ ਸਕੂਲ ਵਿਖੇ ਅੰਮਿ੍ਤ ਬਾਣੀ ਸਤਿਸੰਗ ਕਰਵਾਇਆ ਗਿਆ | ਪੋ੍ਰਗਰਾਮ ਦੀ ...
ਅੰਮਿ੍ਤਸਰ, 6 ਦਸੰਬਰ (ਜੱਸ) - ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਚੱਲ ਰਹੇ ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਂ ਉਸਾਰੀ ਕੰਟੀਨ ਦਾ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੌਂਸਲ ਦੇ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਗਿਨੀਜ਼ ਵਰਲਡ ਰਿਕਾਰਡ ਹੋਲਡਰ ਅਤੇ ਦੇਸ਼ 'ਚ ਸਭ ਤੋਂ ਜ਼ਿਆਦਾ ਭਾਸ਼ਾਵਾਂ ਦੇ ਗਿਆਨੀ ਮਸ਼ਹੂਰ ਲੇਖਕ ਅਤੇ ਸਮਾਜ ਸੇਵੀ ਡਾ. ਤਿਲਕ ਕੰਵਰ ਵਲੋਂ ਲਿਖੀ ਗਈ ਕਿਤਾਬ '100 ਇੰਸਪਾਇਰਿੰਗ ਇੰਡੀਅਨਜ਼-2022' 'ਚ ਡਾ. ਸਵਰਾਜ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵਲੋਂ ਤਹਿਸੀਲਦਾਰ ਲਛਮਣ ਸਿੰਘ ਨੂੰ ਸਹਿ-ਪ੍ਰਧਾਨ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਫਿਰੋਜ਼ਪੁਰ, ਫਰੀਦਕੋਟ ਅਤੇ ਪਟਿਆਲਾ ਡਵੀਜ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਹ ਸਮਾਗਮ ਸੂਬਾ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਇਸ ਵਾਰ ਯੂਨੀਵਰਸਿਟੀ ਦੀ ਸਮੈਸਟਰ ਪ੍ਰੀਖਿਆ ਆਫਲਾਈਨ ਮੋਡ ਵਿਚ ਚੱਲ ਰਹੀ ਹੈ | ਅੱਜ ਬੀ.ਏ., ਬੀ. ਬੀ. ਏ., ਬੀ.ਕਾਮ, ਬੀ.ਐਸ.ਸੀ. ਪਹਿਲੇ ਸਾਲ ਦੇ ਵਿਦਿਆਰਥੀਆਂ ਦੀ ਪੰਜਾਬੀ ਪ੍ਰੀਖਿਆ ਕਰਵਾਈ ਗਈ | ਡੀ. ਏ. ਵੀ. ਕਾਲਜ ਵਿਚ ਸਵੇਰ ਦੀ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਸ੍ਰੀ ਦੁਰਗਿਆਣਾ ਤੀਰਥ ਸਥਿਤ ਵੇਦ ਕਥਾ ਭਵਨ ਵਿਖੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ ਜਿਸ ਵਿਚ ਸਾਧਵੀ ਕਾਤਯਾਨੀ ਭਾਰਤੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਅੱਜ ਦਾ ਮਨੁੱਖ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਡੀ. ਏ. ਵੀ. ਕਾਲਜ ਅੰਮਿ੍ਤਸਰ ਨੇ ਕੰਪਿਊਟਿੰਗ ਮੁਕਾਬਲਿਆਂ ਵਿਚ ਕਈ ਇਨਾਮ ਜਿੱਤ ਕੇ ਕਾਲਜ ਦਾ ਨਾਂਅ ਰÏਸ਼ਨ ਕੀਤਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਗਲੋਬਲ ਇੰਸਟੀਚਿਊਟ ਵਲੋਂ ਉਡਾਣ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ) - ਭਾਜਪਾ ਵਲੋਂ ਪੰਜਾਬ 'ਚ ਆਪਣਾ ਜਥੇਬੰਥਕ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ | ਬੀਤੇ ਦਿਨੀਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਸੂਬਾ ਬਾਡੀ ਬਣਾਈ ਗਈ ਜਿਸ ਤੋਂ ਬਾਅਦ ਅੱਜ ਭਾਜਪਾ ਵਲੋਂ ਸੂਬੇ ਦੀ 17 ਮੈਂਬਰੀ ਨਵੀਂ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਭਾਈ ਵੀਰ ਸਿੰਘ ਫਲਾਵਰ ਅਤੇ ਪਲਾਂਟਸ ਸ਼ੋਅ 14 ਤੋਂ 16 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਫਲਾਵਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX