ਅਮਿਤਾਭ ਬੱਚਨ ਨੇ 'ਗੁੱਡ ਬਾਏ' ਫ਼ਿਲਮ ਦੇ ਪ੍ਰਚਾਰ 'ਤੇ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਜੇਕਰ ਵੱਧ ਤੋਂ ਵੱਧ ਮੌਕੇ ਐਲੀ ਅਵਰਾਮ ਨੂੰ ਦਿੱਤੇ ਜਾਣ ਤਾਂ ਉਹ ਖ਼ੂਬ ਤਰੱਕੀ ਕਰ ਸਕਦੀ ਹੈ। ਦਸ ਸਾਲ ਤੋਂ ਭਾਰਤੀ ਫ਼ਿਲਮਾਂ ਦਾ ਹਿੱਸਾ ਬਣ ਰਹੀ ਐਲੀ ਨੇ ਦੱਸਿਆ ਕਿ ਭਾਰਤ ਆਉਣ ਲਈ ਬੱਚਤ ਕਰਕੇ ਉਹ ਪੈਸੇ ਜਮ੍ਹਾਂ ਕਰਦੀ ਰਹੀ ਤੇ ਇਥੇ ਆ ਕੇ ਕਈ ਫਰਿਸ਼ਤੇ ਉਸ ਨੂੰ ਮਿਲੇ, ਜਿਨ੍ਹਾਂ ਕਾਰਨ ਉਸ ਦੇ ਸੁਪਨੇ ਪੂਰੇ ਹੋਣੇ ਸ਼ੁਰੂ ਹੋਏ। ਦਰਅਸਲ ਚੰਗਾ ਸਾਥ ਦੇਣ ਵਾਲਿਆਂ ਨੂੰ ਉਹ ਫਰਿਸ਼ਤੇ ਹੀ ਕਹਿੰਦੀ ਹੈ। ਢਾਈ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਐਲੀ ਦਾ ਆਮਿਰ ਖ਼ਾਨ ਨਾਲ ਗਾਣਾ 'ਹਰਫ਼ਨ ਮੌਲਾ' ਦੇਖਿਆ ਸੀ ਪਰ ਜ਼ਿਆਦਾ ਮਿਹਨਤ ਤੇ ਚੰਗੇ ਪ੍ਰਤੀਕਰਮ ਮਿਲਣ ਦੇ ਬਾਵਜੂਦ ਐਲੀ ਨੂੰ ਉਹ ਥਾਂ ਹਾਸਲ ਨਹੀਂ ਹੋ ਸਕੀ, ਜਿਹੜੀ ਉਸ ਨੂੰ ਚਾਹੀਦੀ ਸੀ। ਆਪਣੇ ਹੇਅਰ ਸਟਾਈਲ ਤੇ ਪਹਿਰਾਵੇ ਦੀ ਗ਼ਲਤ ਚੋਣ ਕਾਰਨ ਅਨੇਕਾਂ ਵਾਰ ਐਲੀ ਦੀ ਆਲੋਚਨਾ ਹੁੰਦੀ ਹੈ ਪਰ ਉਹ ਇਸ ਤੋਂ ਸਬਕ ਨਹੀਂ ਲੈਂਦੀ। ਦਰਸ਼ਕ ਆਖਦੇ ਹਨ ਕਿ ਭਾਰਤੀ ਸੰਸਕ੍ਰਿਤੀ ਨੂੰ ਜੋ ਦਿਲੋਂ ਨਹੀਂ ਅਪਣਾ ਸਕਦਾ, ਉਸ ਨੂੰ ਅਸੀਂ ਵੀ ਕਿਉਂ ਅਪਣਾ ਲਈਏ। ਇਹੀ ਕਾਰਨ ਹੈ ਕਿ ਐਲੀ ਦਾ ਗਰਾਫ਼ ਤੇਜ਼ੀ ਨਾਲ ਡਿੱਗਿਆ ਹੈ। ਕੁਝ ਸਮਾਂ ਤਾਂ ਐਲੀ ਦਾ ਕ੍ਰਿਕਟਰ ਹਾਰਦਿਕ ਪੰਡਿਆ ਨਾਲ ਹੀ ਬਰਬਾਦ ਹੋ ਗਿਆ ਪਰ ਐਲੀ ਦਾ ਕਹਿਣਾ ਹੈ ਕਿ ਇਹ ਸਭ ਤਕਦੀਰ ਦੀ ਖੇਡ ਹੈ। ਸਵੀਡਨ ਦੇ ਸਟਾਕੋਹਮ ਦੀ ਮੂਲ ਰੂਪ 'ਚ ਰਹਿਣ ਵਾਲੀ ਐਲੀ ਮੰਨਦੀ ਹੈ ਕਿ ਚਾਹੇ ਗੋਰੇ ਰੰਗ ਦੇ ਲੋਕ ਕਾਇਲ ਹੋਣ ਭਾਰਤੀ ਦਰਸ਼ਕਾਂ ਲਈ ਇਹ ਗੋਰਾ ਰੰਗ ਮੇਮਾਂ ਵਾਲਾ ਨਹੀਂ, ਬਲਕਿ ਸ਼ੁੱਧ ਭਾਰਤੀ ਕੁੜੀਆਂ ਵਾਲਾ ਗੋਰਾ ਰੰਗ ਹੀ ਚੰਗਾ ਲੱਗਦਾ ਹੈ। ਇਸ ਨੂੰ ਆਪਣੇ ਕਰੀਅਰ 'ਚ ਵੱਡੀ ਪ੍ਰਾਪਤੀ ਨਾ ਹੋਣ ਨਾਲ ਜੋੜਦੀ ਹੈ। ਇਸ ਦੇ ਬਾਵਜੂਦ ਉਹ ਸੰਤੁਸ਼ਟ ਹੈ ਕਿ 10 ਸਾਲ ਦੇ ਫ਼ਿਲਮੀ ਸਫ਼ਰ 'ਚ ਉਸ ਨੇ ਬਹੁਤ ਕੁਝ ਪ੍ਰਾਪਤ ਕੀਤਾ ਹੈ।
-ਸੁਖਜੀਤ ਕੌਰ
1942 ਵਿਚ ਭਾਰਤ ਛੱਡੋ ਅੰਦੋਲਨ ਦੀ ਪਿੱਠਭੂਮੀ 'ਤੇ ਆਧਾਰਿਤ ਸਾਰਾ ਅਲੀ ਖਾਨ ਦੀ ਫ਼ਿਲਮ 'ਐ ਵਤਨ ਮੇਰੇ ਵਤਨ' ਅਮੇਜਨ ਪ੍ਰਾਈਮ 'ਤੇ ਰਿਲੀਜ਼ ਹੋ ਰਹੀ ਹੈ। ਆਮ ਤੌਰ 'ਤੇ ਗਲੈਮਰ ਭੂਮਿਕਾ ਕਰਨ ਵਾਲੀ ਸਾਰਾ, ਪਹਿਲੀ ਵਾਰ ਇਕ ਬਹੁਦਰ ਸ਼ੇਰ ਦਿਲ ਊਸ਼ਾ ਮਹਿਤਾ ਨਾਂਅ ਦੀ ਸੁਤੰਤਰਤਾ ...
ਮਲਾਇਕਾ ਅਰੋੜਾ ਆਖ਼ਰੀ ਵਾਰ 2010 ਵਿਚ 'ਹਾਊਸਫੁੱਲ' ਅਤੇ ਉਸ ਤੋਂ ਬਾਅਦ 2014 ਵਿਚ ਆਈ 'ਹੈਪੀ ਨਿਊ ਈਯਰ' ਦੇ ਇਕ ਕੈਮਿਓ ਵਿਚ ਨਜ਼ਰ ਆਈ ਸੀ ਪਰ ਹੁਣ ਉਹ ਐਕਟਿੰਗ ਵਿਚ ਵਾਪਸੀ ਕਰਨਾ ਚਾਹੁੰਦੀ ਹੈ। ਲੰਮੇ ਸਮੇਂ ਤੋਂ ਉਹ ਕਿਸੇ ਐਕਸਾਈਟਿੰਗ ਭੂਮਿਕਾ ਦੇ ਇੰਤਜ਼ਾਰ ਵਿਚ ਹੈ, ਕਿਉਂਕਿ ...
ਏਕਤਾ ਅਤੇ ਰੀਆ ਕਪੂਰ ਇਕ ਔਰਤਾਂ 'ਤੇ ਕੇਂਦਰਤ ਫ਼ਿਲਮ ਸ਼ੁਰੂ ਕਰਨ ਜਾ ਰਹੇ ਹਨ। ਇਸ ਦਾ ਟਾਈਟਲ ਹਾਲੇ ਤੈਅ ਨਹੀਂ ਹੋਇਆ ਹੈ ਪਰ ਇਸ ਲਈ ਤੱਬੂ, ਕਰੀਨਾ ਕਪੂਰ ਅਤੇ ਕ੍ਰਿਤੀ ਸੈਨਨ ਨੂੰ ਫਾਈਨਲ ਕੀਤਾ ਜਾ ਚੁੱਕਾ ਹੈ।
ਇਹ ਇਕ ਕਾਮੇਡੀ ਆਧਾਰਿਤ ਫ਼ਿਲਮ ਹੋਵੇਗੀ, ਜਿਸ ਦਾ ਨਿਰਦੇਸ਼ਨ ...
'ਮਹਾਭਾਰਤ' ਅਤੇ 'ਬਹਾਦਰਸ਼ਾਹ ਜ਼ਫ਼ਰ ' ਜਿਹੇ ਸ਼ਾਹਕਾਰ ਟੀ.ਵੀ.ਲੜੀਵਾਰ ਅਤੇ 'ਧੂਲ ਕਾ ਫ਼ੂਲ', 'ਸਾਧਨਾ', 'ਕਾਨੂੰਨ', 'ਨਇਆ ਦੌਰ', 'ਵਕਤ', 'ਹਮਰਾਜ਼', 'ਨਿਕਾਹ', 'ਇਨਸਾਫ਼ ਕਾ ਤਰਾਜ਼ੂ' ਆਦਿ ਤਿੰਨ ਦਰਜਨ ਦੇ ਕਰੀਬ ਸੁਪਰਹਿੱਟ ਫ਼ਿਲਮਾਂ ਭਾਰਤੀ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ...
ਪ੍ਰਿਅੰਕਾ ਚੋਪੜਾ ਯਕੀਨਨ ਹੀ ਬੇਹੱਦ ਖ਼ੂਬਸੂਰਤ ਅਤੇ ਸ਼ਾਨਦਾਰ ਅਦਾਕਾਰਾ ਹੈ। ਵਿਆਹ ਤੋਂ ਏਨੇ ਸਮੇਂ ਬਾਅਦ ਵੀ ਉਹ ਪਹਿਲਾਂ ਦੀ ਤਰ੍ਹਾਂ ਆਕਰਸ਼ਕ ਨਜ਼ਰ ਆਉਂਦੀ ਹੈ, ਸਗੋਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਵਿਆਹ ਤੋਂ ਬਾਅਦ ਉਸ ਦੇ ਚਿਹਰੇ ਦੀ ਚਮਕ ਪਹਿਲਾਂ ਨਾਲੋਂ ਜ਼ਿਆਦਾ ...
ਆਪਣੇ ਜ਼ਮਾਨੇ ਦੀ ਬੇਹੱਦ ਆਕਰਸ਼ਕ ਅਤੇ ਗੈਲਮਰ ਅਦਾਕਾਰਾ ਪੂਜਾ ਬੇਦੀ ਦੀ ਬੇਟੀ ਅਲਾਇਆ ਐਫ. ਨੇ ਸੈਫ ਅਲੀ ਖਾਨ ਦੇ ਮੁੱਖ ਭੂਮਿਕਾ ਵਾਲੀ ਫ਼ਿਲਮ 'ਜਵਾਨੀ ਜਾਨੇਮਨ' (2020) ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ।
ਅਲਾਇਆ ਦੀ ਕਾਰਤਿਕ ਆਰੀਅਨ ਨਾਲ ਫ਼ਿਲਮ 'ਫ੍ਰੈਡੀ' ਕਰ ਰਹੀ ਹੈ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX