ਸਿਆਟਲ, 6 ਦਸੰਬਰ (ਹਰਮਨਪ੍ਰੀਤ ਸਿੰਘ, ਗੁਰਚਰਨ ਸਿੰਘ ਢਿੱਲੋਂ)-ਭਾਰਤ ਤੇ ਅਮਰੀਕਾ ਦੇ ਸੰਬੰਧ ਪੂਰੀ ਮਜ਼ਬੂਤੀ ਨਾਲ ਸਿੱਖਰਾਂ 'ਤੇ ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਮਹੱਤਵਪੂਰਨ ਮੁੱਦਿਆਂ 'ਤੇ ਅਕਸਰ ਆਪਸ 'ਚ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਜੀ-20 ਸੰਮੇਲਨ ਭਾਰਤ ਲਈ ਬਹੁਤ ਮਹੱਤਵਪੂਰਨ ਹੋਵੇਗਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਇਥੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਇਸ ਵੇਲੇ ਤਕਰੀਬਨ ਸਾਰੇ ਮਹੱਤਵਪੂਰਨ ਕੰਮਾਂ ਵਿਚ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਿਹਾ ਹੈ | ਸ: ਤਰਨਜੀਤ ਸਿੰਘ ਸੰਧੂ ਅੱਜ ਇਥੇ ਕੈਂਟ ਇਵੈਂਟ ਸੈਂਟਰ ਵਿਖੇ ਸਿਆਟਲ ਦੇ ਪ੍ਰਸਿੱਧ ਕਾਰੋਬਾਰ ਸੈਮ ਵਿਰਕ ਦੇ ਸੱਦੇ ਉੱਤੇ ਰਾਤ ਦੇ ਖਾਣੇ 'ਤੇ ਇਥੇ ਪੰਜਾਬੀ, ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਖ਼ਾਸ ਕਰਕੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁਲਕ ਵਿਚ ਵਿੱਦਿਅਕ ਖੇਤਰ ਵਿਚ ਵਧੇਰੇ ਨਿਵੇਸ਼ ਕਰਨ ਤਾਂ ਜੋ ਸਾਡੀਆਂ ਅਗਲੀਆਂ ਪੀੜ੍ਹੀਆਂ ਪੂਰੀ ਤਰ੍ਹਾਂ ਸਿੱਖਿਅਤ ਹੋ ਸਕਣ | ਬਾਅਦ ਵਿਚ 'ਅਜੀਤ' ਨਾਲ ਖ਼ਾਸ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਿਆਟਲ ਦੇ ਭਾਰਤੀ ਭਾਈਚਾਰੇ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਸਿਆਟਲ ਵਿਚ ਕੌਂਸਲੇਟ ਦਫ਼ਤਰ ਖੋਲਿ੍ਹਆ ਜਾਵੇ ਤਾਂ ਜੋ ਇਸ ਖੇਤਰ ਦੇ ਲੋਕਾਂ ਨੂੰ ਵੀਜ਼ਾ ਲੈਣ ਲਈ ਸਨਫਰਾਂਸਿਸਕੋ ਨਾ ਜਾਣਾ ਪਵੇ | ਉਨ੍ਹਾਂ ਦੱਸਿਆ ਕਿ ਇਸ ਵਿਸ਼ੇ 'ਤੇ ਅਮਰੀਕਾ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਹੀ ਇਹ ਮੰਗ ਪੂਰੀ ਹੋ ਜਾਵੇਗੀ | ਸਮਾਗਮ ਵਿਚ ਸਨਫਰਾਂਸਿਸਕੋ ਕੌਂਸਲੇਟ ਦਫ਼ਤਰ ਦੇ ਕੌਂਸਲ ਜਨਰਲ ਡਾ. ਨਗਿੰਦਰ ਪ੍ਰਸਾਦ ਨੇ ਤਰਨਜੀਤ ਸਿੰਘ ਸੰਧੂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਿਆਟਲ ਦੇ ਲੋਕ ਬੜੇ ਚਿਰਾਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਸਨ | ਇਸ ਮੌਕੇ ਸਿਆਟਲ ਦੀ ਚਰਚਿਤ ਸ਼ਖ਼ਸੀਅਤ ਹਰਦੇਵ ਸਿੰਘ ਜੱਜ ਨੇ ਬੋਲਦੇ ਭਾਰਤੀ ਰਾਜਦੂਤ ਅੱਗੇ ਕੁਝ ਅਹਿਮ ਨੁਕਤੇ ਰੱਖਦੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਦੀਆਂ ਕੁਝ ਚੋਣਵੀਆਂ ਯੂਨੀਵਰਸਿਟੀਆਂ ਨਾਲ ਗੱਲ ਕਰ ਕੇ ਭਾਰਤ ਤੇ ਅਮਰੀਕਾ ਵਲੋਂ ਸਾਂਝੇ ਤੌਰ 'ਤੇ ਇਕ ਐਸੀ ਏਜੰਸੀ ਬਣਨੀ ਚਾਹੀਦੀ ਹੈ ਜੋ ਭਾਰਤ ਵਿਚ ਉੱਚ ਡਿਗਰੀ, ਚਾਹੇ ਡਾਕਟਰ, ਇੰਜੀਨੀਅਰ, ਵਿਗਿਆਨੀ ਜਾਂ ਕੋਈ ਹੋਰ ਖੇਤਰ ਨਾਲ ਸੰਬੰਧਿਤ ਡਿਗਰੀ ਹੋਵੇ, ਉਸ ਨੂੰ ਮੁੜ ਅਮਰੀਕਾ ਆ ਕੇ 2 ਜਾਂ 3 ਸਾਲ ਦੀ ਫੇਰ ਡਿਗਰੀ ਨਾ ਕਰਨੀ ਪਵੇ | ਜਦੋਂ ਉਸ ਨੇ ਅਮਰੀਕਾ ਆਉਣਾ ਹੋਵੇ ਤਾਂ ਉਸ ਨੂੰ ਪਹਿਲਾਂ ਹੀ ਸਾਰਾ ਕੁਝ ਸਾਫ਼ ਹੋਵੇ ਤਾਂ ਕਿ ਉਸ ਦਾ ਹੋਰ ਸਮਾਂ ਖ਼ਰਾਬ ਨਾ ਹੋਵੇ | ਇਸ ਤੋਂ ਇਲਾਵਾ ਕੈਂਟ ਸਿਟੀ ਦੀ ਮੇਅਰ ਡਾਨਾ ਰਾਲਫ਼ ਅਤੇ ਕੈਂਟ ਸਿਟੀ ਪੁਲਿਸ ਮੁਖੀ ਸ਼ੈਫ ਰਾਫਲ ਨੇ ਵੀ ਉੱਚੇਚੇ ਤੌਰ 'ਤੇ ਭਾਰਤੀ ਰਾਜਦੂਤ ਦਾ ਸਵਾਗਤ ਕੀਤਾ | ਇਸ ਮੌਕੇ ਸਮਾਗਮ ਨੂੰ ਇੰਡੋ-ਅਮੈਰਿਕਨ ਫਰੈਂਡਸ਼ਿਪ ਕਲੱਬ ਦੇ ਪ੍ਰਧਾਨ ਡਾ. ਵਿਜੇ ਮਾਥਰ, ਰੁਪਿੰਦਰ ਢੀਂਡਸਾ, ਮਿਸ ਅਮੈਰਿਕਾ 2021, ਸ੍ਰੀ ਸੈਣੀ, ਜਗਦੀਸ਼ ਸ਼ਰਮਾ, ਗੁਰਦੀਪ ਸਿੰਘ ਸਿੱਧੂ ਅਤੇ ਹਰਦੇਵ ਸਿੰਘ ਜੱਜ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੈਮ ਵਿਰਕ ਵਲੋਂ ਤਰਨਜੀਤ ਸਿੰਘ ਸੰਧੂ ਅਤੇ ਡਾ. ਨਗੇਂਦਰ ਪ੍ਰਸਾਦ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਬਾਅਦ ਵਿਚ ਤਰਨਜੀਤ ਸਿੰਘ ਸੰਧੂ ਨੇ ਮਾਈਕਰੋਸੋਫਟ ਦੇ ਸੀ.ਈ.ਓ. ਅਤੇ ਬੋਇੰਗ ਅਤੇ ਕੁਝ ਯੂਨੀਵਰਸਿਟੀਆਂ ਦੇ ਮੁਖੀਆਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀਆਂ | ਇਸ ਮੌਕੇ ਸਟੇਜ ਦੀ ਕਾਰਵਾਈ ਡਾ. ਬੌਬੀ ਵਿਰਕ ਨੇ ਚਲਾਈ | ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਵਾਸ਼ਿੰਗਟਨ ਸਟੇਟ ਦੇ ਪ੍ਰਧਾਨ ਚੇਤ ਸਿੰਘ ਸਿੱਧੂ, ਸਰਪ੍ਰਸਤ ਸੁਖਮਿੰਦਰ ਸਿੰਘ ਰੱਖੜਾ, ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਗੁਰਦੁਆਰਾ ਰੈਂਟਨ ਦੇ ਪ੍ਰਧਾਨ ਮਾਸਟਰ ਦਲਬੀਰ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ ਛੀਨਾ, ਕਮਲ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਰਸ਼ਪਾਲ ਸਿੰਘ ਸੰਧੂ, ਦਯਾਬੀਰ ਸਿੰਘ ਬਾਠ, ਡਾ. ਹਰਚੰਦ ਸਿੰਘ, ਹੀਰਾ ਸਿੰਘ ਭੁੱਲਰ, ਓਾਕਾਰ ਭੰਡਾਲ, ਡਾ. ਪਰਮਿੰਦਰ ਸਿੰਘ ਬੈਨੀਪਾਲ, ਦਵਿੰਦਰ ਸਿੰਘ ਬਿੱਲਾ, ਮਨਜੀਤ ਸਿੰਘ ਇਨਸ਼ੋਰੈਂਸ, ਹਰਦੀਪ ਗਿੱਲ, ਕਿੰਦਰਬੀਰ ਸਿੰਘ, ਗਾਇਕ ਅਵਤਾਰ
ਵੈਨਿਸ (ਇਟਲੀ), 6 ਦਸੰਬਰ (ਹਰਦੀਪ ਸਿੰਘ ਕੰਗ)-ਭਾਰਤ ਸਰਕਾਰ 'ਚ ਖੇਤੀਬਾੜੀ ਰਾਜ ਮੰਤਰੀ ਸ਼ੋਭਾ ਕਰੰਦਲਜੇ ਆਪਣੇ ਵਿਸ਼ੇਸ਼ ਖੇਤੀਬਾੜੀ ਦੇ ਮਾਹਿਰ ਵਫ਼ਦ ਨਾਲ ਪਹਿਲੀ ਵਾਰ ਇਟਲੀ ਵਿਖੇ ਪਹੁੰਚੇ ਜਿੱਥੇ ਕਿ ਉਹ ਭਾਰਤੀ ਖੇਤੀਬਾੜੀ ਦੀਆਂ ਵਿਸ਼ੇਸ਼ਤਾਵਾਂ ਤੇ ਹੋਰ ...
ਟੋਰਾਂਟੋਂ, 6 ਦਸੰਬਰ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਮਿਸੀਸਾਗਾ ਅਤੇ ਬਰੈਂਪਟਨ ਸ਼ਹਿਰਾਂ ਵਲੋਂ ਲੋਕਾਂ ਦੇ ਸਹਿਯੋਗ ਨਾਲ ਮਿਸੀਸਾਗਾ ਵਿਖੇ ਕਿ੍ਸਮਸ ਦੇ ਤਿਉਹਾਰ ਦੇ ਮੱਦੇਨਜ਼ਰ 'ਸੈਂਟਾ ਕਲਾਜ਼' ਪਰੇਡ ਕੱਢੀ ਗਈ ਜਿਸ 'ਚ ਪੰਜਾਬ ਪਵੇਲੀਅਨ ਵਲੋਂ ਪੰਜਾਬ ਅਤੇ ...
ਸਿਡਨੀ, 6 ਦਸੰਬਰ (ਹਰਕੀਰਤ ਸਿੰਘ ਸੰਧਰ)-ਪੱਤਰਕਾਰ ਪਰਮਵੀਰ ਸਿੰਘ ਬਾਠ ਇਸ ਸਮੇਂ ਆਸਟ੍ਰੇਲੀਆ ਦੌਰੇ 'ਤੇ ਹਨ | ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਸੱਦੇ 'ਤੇ ਪੱਤਰਕਾਰ ਪਰਮਵੀਰ ਸਿੰਘ ਬਾਠ ਦੀ 'ਜੀ ਜਾਨ' ਵਿਖੇ ਸਾਹਿਤਕ ਮਿਲਣੀ ਰੱਖੀ ਗਈ | ਇਸ ਮੌਕੇ ਪ੍ਰਭਜੋਤ ਸਿੰਘ ...
ਸੈਕਰਾਮੈਂਟੋ, 6 ਦਸੰਬਰ (ਹੁਸਨ ਲੜੋਆ ਬੰਗਾ)-ਉੱਤਰੀ ਕੈਰੋਲੀਨਾ 'ਚ ਕਾਰਥੇਜ ਵਿਖੇ ਗੋਲੀਬਾਰੀ ਕਾਰਨ ਸਬ ਸਟੇਸ਼ਨਾਂ ਨੂੰ ਪੁੱਜੇ ਨੁਕਸਾਨ ਦੇ ਸਿੱਟੇ ਵਜੋਂ 40,000 ਦੇ ਕਰੀਬ ਖਪਤਕਾਰਾਂ ਦੀ ਬਿਜਲੀ ਸਪਲਾਈ ਗੁੱਲ ਹੋ ਗਈ | ਅਧਿਕਾਰੀਆਂ ਵਲੋਂ ਖੁਲਾਸਾ ਕੀਤਾ ਗਿਆ ਹੈ ਕਿ ...
ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਸਫੋਰਡ ਡਿਕਸ਼ਨਰੀ ਵਲੋਂ ਆਨਲਾਈਨ ਵੋਟਿੰਗ ਰਾਹੀਂ 'ਗੋਬਲਿਨ ਮੋਡ' ਨੂੰ ਇਸ ਸਾਲ ਦਾ ਸ਼ਬਦ ਚੁਣਿਆ ਹੈ | ਸ਼ਬਦ-ਕੋਸ਼ ਦੀ ਵਿਆਖਿਆ ਦੇ ਅਨੁਸਾਰ 'ਗੋਬਲਿਨ ਮੋਡ' ਦਾ ਮਤਲਬ 'ਇਕ ਕਿਸਮ ਦਾ ਵਿਵਹਾਰ ਹੈ, ਜਿਸ ਵਿਚ ਵਿਅਕਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX