ਲੰਬੀ, 6 ਦਸੰਬਰ (ਮੇਵਾ ਸਿੰਘ)-ਸਬ ਤਹਿਸੀਲ ਲੰਬੀ ਵਿਖੇ ਆਪਣੇ ਘਰੇਲੂ ਕਾਗ਼ਜ਼ੀ ਦਸਤਾਵੇਜ ਤਿਆਰ ਕਰਵਾਉਣ ਵਾਲੇ ਲੋਕਾਂ ਨੂੰ ਇਥੇ ਕਈ ਮੁਸ਼ਕਿਲਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ | ਜਾਣਕਾਰੀ ਦਿੰਦਿਆਂ ਇਲਾਕਾ ਲੰਬੀ ਦੇ ਆਮ ਲੋਕਾਂ ਤੋਂ ਇਲਾਵਾ ਵਸੀਕਾ ਨਵੀਸ ਹਰਦੇਵ ਸਿੰਘ ਬੀਏ, ਐਡਵੋਕੇਟ ਸੁਰਜੀਤ ਸਿੰਘ, ਸੁਰਿੰਦਰ ਕੁਮਾਰ ਗੋਇਲ ਆਦਿ ਨੇ ਦੱਸਿਆ ਕਿ ਇਥੇ ਸਭ ਤੋਂ ਵੱਡੀ ਮੁਸ਼ਕਿਲ ਪੀਣ ਵਾਲੇ ਪਾਣੀ ਦੀ ਹੈ | ਆਮ ਲੋਕਾਂ ਨੂੰ ਪੀਣ ਵਾਲਾ ਪਾਣੀ ਇਥੇ ਲਗਾਤਾਰ ਮੁਹੱਈਆ ਨਹੀਂ ਹੁੰਦਾ | ਪਿੰਡਾਂ ਦੇ ਲੋਕਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਬ ਤਹਿਸੀਲ ਲੰਬੀ ਵਿਖੇ ਲੋਕਾਂ ਲਈ ਸਾਫ਼ ਪਾਣੀ ਪੀਣ ਵਾਲਾ ਲਾਇਆ ਗਿਆ ਆਰ.ਓ. ਵੀ ਖ਼ਰਾਬ ਪਿਆ ਹੈ | ਇਥੋਂ ਦੇ ਵਾਟਰ ਵਰਕਸ ਦੀ ਪਾਣੀ ਸਪਲਾਈ ਵੀ ਬਹੁਤ ਹੀ ਘੱਟ ਆਉਂਦੀ ਹੈ | ਇਥੇ ਪ੍ਰਾਈਵੇਟ ਤੌਰ 'ਤੇ ਕੰਮ ਕਰਨ ਵਾਲੇ ਵਸੀਕਾ ਨਵੀਸ ਆਪਣਾ ਤੇ ਆਮ ਲੋਕਾਂ ਲਈ 2-2 ਵਾਟਰ ਕੂਲਰ ਪਾਣੀ ਆਪਣੇ ਨਾਲ ਲੈ ਕੇ ਆਉਂਦੇ ਹਨ | ਇਥੇ ਜੋ ਪਖਾਨੇ ਆਮ ਲੋਕਾਂ ਲਈ ਬਣਾਏ ਗਏ ਹਨ, ਉਨ੍ਹਾਂ ਦੀ ਸਫ਼ਾਈ ਦਾ ਬੜਾ ਹੀ ਮੰਦਾ ਹਾਲ ਹੈ ਅਤੇ ਬਦਬੂ ਦੂਰ-ਦੂਰ ਤੱਕ ਮਾਰਦੀ ਹੈ | ਸਭ ਤੋਂ ਵੱਡੀ ਤ੍ਰਾਸਦੀ ਦੀ ਗੱਲ ਹੈ ਕਿ ਇਨ੍ਹਾਂ ਪਖਾਨਿਆਂ ਵਾਸਤੇ ਕੋਈ ਪੱਕਾ ਸਫ਼ਾਈ ਸੇਵਕ ਹੀ ਨਹੀਂ ਹੈ | ਸਬ ਤਹਿਸੀਲ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਹੜੇ ਸਫ਼ਾਈ ਸੇਵਕ ਦੀ ਡਿਊਟੀ ਇਨ੍ਹਾਂ ਪਖਾਨਿਆਂ ਨੂੰ ਸਾਫ਼ ਰੱਖਣ ਦੀ ਲਗਾਈ ਗਈ ਹੈ, ਉਹ ਸਫ਼ਾਈ ਸੇਵਕ ਵੀ ਇਥੇ ਲੰਘੇ ਡੰਗ ਹੀ ਪਹੁੰਚਦਾ ਹੈ | ਜਦ ਇਸ ਸੰਬੰਧੀ ਸਬ ਤਹਿਸੀਲ ਲੰਬੀ ਦੇ ਨਾਇਬ ਤਹਿਸੀਲਦਾਰ ਭੋਲਾ ਰਾਮ ਗੋਇਲ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਆਮ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਘਾਟ ਉਹ ਵੀ ਮਹਿਸੂਸ ਕਰਦੇ ਹਨ, ਜਿਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ | ਇਸੇ ਤਰ੍ਹਾਂ ਪਖਾਨਿਆਂ ਦੀ ਲਗਾਤਾਰ ਸਫ਼ਾਈ ਵਾਸਤੇ ਇਕ ਸਫ਼ਾਈ ਸੇਵਕ ਰੈਗੂਲਰ ਰੱਖਣ ਦੀ ਮੰਗ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੋਂ ਲਿਖ਼ਤੀ ਤੌਰ 'ਤੇ ਕੀਤੀ ਹੋਈ ਹੈ | ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੰਨ 1994 ਤੋਂ ਇਥੇ ਬਣੀ ਸਬ ਤਹਿਸੀਲ ਲੰਬੀ ਬਾਰੇ ਹਲਕਾ ਲੰਬੀ ਦੇ ਲੋਕਾਂ ਦਾ ਉਸ ਦਿਨ ਤੋਂ ਹੀ ਆਖਣਾ ਹੈ ਕਿ ਸਬ ਤਹਿਸੀਲ ਬਣਾ ਕੇ ਜਿਥੇ ਉਸ ਮੌਕੇ ਦੀ ਪੰਜਾਬ ਸਰਕਾਰ ਨੇ ਹਲਕਾ ਲੰਬੀ ਦੇ ਲੋਕਾਂ ਦਾ ਸਫ਼ਰ ਘਟਾਇਆ, ਕਿਉਂਕਿ ਪਹਿਲਾਂ ਲੋਕਾਂ ਨੂੰ ਤਹਿਸੀਲ ਮਲੋਟ ਜਾਣਾ ਪੈਂਦਾ ਸੀ | ਉੱਥੇ ਸਰਕਾਰ ਨੇ ਸਬ ਤਹਿਸੀਲ ਬਣਾਉਣ ਥਾਂ ਦੀ ਚੋਣ ਗ਼ਲਤ ਕੀਤੀ ਹੈ, ਕਿਉਂਕਿ ਬੱਸ ਅੱਡਾ ਲੰਬੀ ਤੋਂ ਇਸ ਦੀ ਦੂਰੀ ਕਰੀਬ 2 ਕਿੱਲੋਮੀਟਰ ਹੋਣ ਕਰਕੇ ਅਤੇ ਦੂਜਾ ਇੱਥੇ ਸਬ ਤਹਿਸੀਲ ਦੇ ਸਾਹਮਣੇ ਬੱਸ ਅੱਡਾ ਨਾ ਹੋਣ ਕਾਰਨ ਆਮ ਲੋਕਾਂ ਨੂੰ ਇਥੇ ਆਉਣ-ਜਾਣ ਵਿਚ ਕਾਫ਼ੀ ਮੁਸ਼ਕਿਲਾਂ 'ਚੋਂ ਗੁਜ਼ਰਨਾ ਪੈਂਦਾ ਹੈ |
ਮਲੋਟ, 6 ਦਸੰਬਰ (ਪਾਟਿਲ)-ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੇ ਸੱਦੇ 'ਤੇ ਡਵੀਜ਼ਨ ਮਲੋਟ ਦੀ ਮੀਟਿੰਗ ਕੀਤੀ ਗਈ | ਬਿਆਨ ਜਾਰੀ ਕਰਦਿਆਂ ਡਵੀਜ਼ਨ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ...
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਸ੍ਰੀ ਮੁਕਤਸਰ ਦੀ ਮਹੀਨਾਵਾਰ ਮੀਟਿੰਗ ਡੀ.ਸੀ. ਦਫ਼ਤਰ ਦੇ ਮੀਟਿੰਗ ਹਾਲ 'ਚ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਦੇਸ਼ ਭਗਤ ...
ਮਲੋਟ, 6 ਦਸੰਬਰ (ਪਾਟਿਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਬਲਵੰਤ ਸਿੰਘ ਮੁੱਖ ਅਫ਼ਸਰ ਥਾਣਾ ਕਬਰਵਾਲਾ ਪੁਲਿਸ ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਸ੍ਰੀ ਮੁਕਤਸਰ ਸਾਹਿਬ ਏਰੀਏ ਵਿਚ ਨਸ਼ਾ ਵੇਚਣ ਆਏ ਇਕ ...
ਮਲੋਟ, 6 ਦਸੰਬਰ (ਪਾਟਿਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਗੁਰਚਰਨ ਸਿੰਘ ਐੱਸ.ਪੀ. (ਡੀ) ਅਤੇ ਬਲਕਾਰ ਸਿੰਘ ਸੰਧੂ ਡੀ.ਐੱਸ.ਪੀ. ਮਲੋਟ ਦੀ ਨਿਗਰਾਨੀ ਹੇਠ ਐੱਸ.ਆਈ. ਲਖਵਿੰਦਰ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਪੁਲਿਸ ...
ਗਿੱਦੜਬਾਹਾ, 6 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨੀਂ ਕਸ਼ਮੀਰ ਤੋਂ ਸੇਬ ਲੈ ਕੇ ਪੰਜਾਬ ਆ ਰਹੇ ਟਰੱਕ ਦੇ ਫ਼ਤਹਿਗੜ੍ਹ ਸਾਹਿਬ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਲੋਕਾਂ ਵਲੋਂ ਟਰੱਕ ਵਿਚਲੇ ਸੇਬਾਂ ਦੀ ਚੋਰੀ ਕਰਨ ਦੀ ਵੀਡੀਓ ਅਤੇ ਫ਼ੋਟੋਆਂ ਸ਼ੋਸ਼ਲ ...
ਮੰਡੀ ਲੱਖੇਵਾਲੀ, 6 ਦਸੰਬਰ (ਮਿਲਖ ਰਾਜ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੇਂਡੂ ਖੇਤਰ 'ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਜਲਦੀ ਨਿਪਟਾਰਾ ਕਰਨ ਲਈ ਜ਼ਿਲ੍ਹਾ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਲੱਖੇਵਾਲੀ ਦੀ ਧਰਮਸ਼ਾਲਾ ...
ਗਿੱਦੜਬਾਹਾ, 6 ਦਸੰਬਰ (ਪਰਮਜੀਤ ਸਿੰਘ ਥੇੜੀ)-ਪ੍ਰਦੀਪ ਕੁਮਾਰ ਯਾਦਵ ਆਈ.ਪੀ.ਐਸ. ਇੰਸਪੈਕਟਰ ਜਨਰਲ ਆਫ਼ ਪੁਲਿਸ ਫ਼ਰੀਦਕੋਟ ਰੇਂਜ ਫ਼ਰੀਦਕੋਟ ਵਲੋਂ ਪੰਜਾਬ ਹੋਮ ਗਾਰਡਜ਼ ਦੇ ਸੁਖਦੇਵ ਸਿੰਘ ਨੰਬਰ 11996 ਨੂੰ ਮੁਕੱਦਮਾ ਨੰਬਰ 165 / 2022 ਵਿਚ ਦੋਸ਼ੀ ਪਾਸੋਂ ਨਾਜਾਇਜ਼ ਸ਼ਰਾਬ ...
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ 17 ਦਸੰਬਰ ਦਿਨ ਸ਼ਨਿਚਰਵਾਰ ਨੂੰ ਸਵੇਰੇ 10 ਵਜੇ ਸਥਾਨਕ ਮਲੋਟ ਰੋਡ ਸਥਿਤ ਤਾਜ ਪੈਲੇਸ ਵਿਖੇ ਪੈਨਸ਼ਨਰ ਦਿਵਸ ਸੰਬੰਧੀ ਸਮਾਗਮ ਕਰਵਾਇਆ ਜਾਵੇਗਾ | ਸਮਾਰੋਹ ਦੀ ...
ਗਿੱਦੜਬਾਹਾ, 6 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਚੋਟੀਆਂ ਦੇ ਆਬਾਦਕਾਰਾਂ ਤੋਂ ਜ਼ਮੀਨ ਦਾ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਕਿਰਤੀ ਕਿਰਤੀ ਕਿਸਾਨ ਯੂਨੀਅਨ ਦੇ ਸਖ਼ਤ ਵਿਰੋਧ ਕਰਨ ਉਪਰੰਤ ਬੇਰੰਗ ਵਾਪਸ ਮੁੜਨਾ ਪਿਆ | ਕਿਸਾਨ ਜਥੇਬੰਦੀ ਦੇ ਸੂਬਾ ਕਮੇਟੀ ...
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਹਰਮਹਿੰਦਰ ਪਾਲ)-ਪੰਜਾਬ ਨਾਨ ਗਜ਼ਟਿਡ ਫਾਰੈਸਟ ਅਫ਼ਸਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵਣ ਮੰਡਲ ਦੀ ਮੰਡਲ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ 'ਚ ਜਗਦੀਪ ਸਿੰਘ ਫ਼ੌਜੀ ਨੂੰ ਸ੍ਰੀ ਮੁਕਤਸਰ ਸਾਹਿਬ ਵਣ ਮੰਡਲ ਦਾ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਸੱਟਾ ਲਗਵਾਉਂਦੇ ਇਕ ਵਿਅਕਤੀ ਨੂੰ 520 ਰੁਪਏ ਸਣੇ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਗਸ਼ਤ ਅਤੇ ...
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਿਹਤ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ...
ਦੋਦਾ, 6 ਦਸੰਬਰ (ਰਵੀਪਾਲ)-ਸਥਾਨਕ ਨਗਰ 'ਚ ਪ੍ਰਸਿੱਧ ਤਪੱਸਵੀਂ ਸੰਤ ਬਾਬਾ ਕਿ੍ਸ਼ਨ ਦਾਸ ਜੀ ਦੀ ਬਰਸੀ 7 ਦਸੰਬਰ ਨੂੰ ਮਨਾਈ ਜਾ ਰਹੀ ਹੈ | ਸੰਮਤੀ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸੰਮਤੀ ਆਗੂਆਂ ਨੇ ਦੱਸਿਆ ਕਿ ਡੇਰਾ ਸੰਤ ਬਾਬਾ ਕਿ੍ਸ਼ਨ ਦਾਸ ਜੀ ਗਊਸੇਵਾ ਸੰਮਤੀ, ਪੰਚਾਇਤ ...
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਵ: ਬਾਬਾ ਲਾਲ ਸਿੰਘ ਦੇ ਪੋਤਰੇ ਅਤੇ ਪਾਲ ਸਿੰਘ ਬਰਾੜ ਸਰਪੰਚ ਕਾਉਣੀ ਦੇ ਹੋਣਹਾਰ ਸਪੁੱਤਰ ਹਰਜਸ ਸਿੰਘ ਬਰਾੜ (21) ਕੁਸ਼ਤੀ ਖਿਡਾਰੀ ਅਤੇ ਵਿਦਿਆਰਥੀ ਐੱਲ.ਐੱਲ.ਬੀ. ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਪਿਛਲੇ ...
ਮਲੋਟ, 6 ਦਸੰਬਰ (ਪਾਟਿਲ)-ਮਲੋਟ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਇਤਿਹਾਸ ਸਮੇਤ ਮਲੋਟ ਸ਼ਹਿਰ ਵਿਚ ਮੋਬਾਈਲ ਫ਼ੋਨ ਡਾਇਰੈਕਟਰੀ ਜਾਰੀ ਕਰਨ ਦੇ ਪ੍ਰਚਲਨ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ ਮਲੋਟ 'ਤੇ ਆਧਾਰਿਤ 14ਵੀਂ ਕਿਤਾਬ 'ਮਲੋਟ ਕਾਲਿੰਗ' ...
ਗਿੱਦੜਬਾਹਾ, 6 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਬਾਬਾ ਗੰਗਾ ਰਾਮ ਸੇਵਾ ਸੰਮਤੀ ਗਿੱਦੜਬਾਹਾ ਵਲੋਂ ਅੱਜ ਡੇਰਾ ਬਾਬਾ ਸ੍ਰੀ ਗੰਗਾ ਰਾਮ ਜੀ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਮਤੀ ਦੇ ਅਸ਼ੋਕ ਸ਼ਰਮਾ ਅਤੇ ਵਿਨੇ ...
ਗਿੱਦੜਬਾਹਾ, 6 ਦਸੰਬਰ (ਪਰਮਜੀਤ ਸਿੰਘ ਥੇੜੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੀ.ਟੀ.ਯੂ. ਵਲੋਂ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਸ਼ੇਖ਼ ਦੀ ਪ੍ਰਧਾਨਗੀ ਹੇਠ ਸੀ.ਟੀ.ਯੂ. ਵਲੋਂ ਜਲੰਧਰ ਸੂਬਾ ਕਮੇਟੀ ਵਲੋਂ ਕਿਰਤ ਮੰਤਰੀ ਪੰਜਾਬ ਦੇ ਨਾਂਅ 'ਤੇ ਜ਼ਿਲ੍ਹਾ ਯੋਜਨਾ ...
ਫ਼ਰੀਦਕੋਟ, 6 ਦਸੰਬਰ (ਸਰਬਜੀਤ ਸਿੰਘ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਫ਼ਰੀਦਕੋਟ ਦੇ ਸਾਬਕਾ ਅਧਿਆਪਕ ਆਗੂ ਰਾਜਗੁਰੂ ਸ਼ਰਮਾ ਪਿਛਲੇ ਦਿਨੀਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦੇ ਹੋਏ ਸਦੀਵੀ ਵਿਛੋੜਾ ਦੇ ਗਏ | ਸਾਥੀ ਰਾਜ ਗੁਰੂ ਸ਼ਰਮਾ ਦੇ ਦਿਹਾਂਤ ਕਾਰਨ ਨਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX