ਤਾਜਾ ਖ਼ਬਰਾਂ


ਸੰਸਦ 'ਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਰਹੇਗਾ ਜਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਸਮਕਾਲੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕਾਲੇ ਕੱਪੜਿਆਂ ਵਿਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਸੰਸਦ ਵਿੱਚ ਗਾਂਧੀ ਦੇ ਬੁੱਤ ਅੱਗੇ ਜਾਰੀ ਰਹੇਗਾ।ਸੂਤਰਾਂ ਅਨੁਸਾਰ ਰਾਜ ਸਭਾ 'ਚ ਵਿਰੋਧੀ ਧਿਰ...
ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ
. . .  1 day ago
ਭੋਪਾਲ, 27 ਮਾਰਚ-22 ਦਸੰਬਰ ਨੂੰ ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ ਹੋ ਗਈ ਹੈ। ਇਹ ਪਾਇਆ ਗਿਆ ਕਿ ਚੀਤਾ ਸ਼ਾਸ਼ਾ ਨੂੰ ਭਾਰਤ ਲਿਆਉਣ ਤੋਂ ਪਹਿਲਾਂ ਕਿਡਨੀ ਦੀ ਲਾਗ...
ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਲਾਪਤਾ
. . .  1 day ago
ਪੁਣੇ, 27 ਮਾਰਚ-ਭਾਰਤੀ ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਮਹਾਦੇਵ ਜਾਧਵ ਅੱਜ ਸਵੇਰ ਤੋਂ ਪੁਣੇ ਸ਼ਹਿਰ ਦੇ ਕੋਥਰੂਦ ਇਲਾਕੇ ਤੋਂ ਲਾਪਤਾ ਹਨ। ਪੁਣੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਲੈ ਕੇ ਅਲੰਕਾਰ ਥਾਣੇ 'ਚ ਪੁਲਿਸ ਸ਼ਿਕਾਇਤ...
ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵਾਂਸ਼ਹਿਰ 27 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਬਣੇ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਉਣ ਖ਼ਿਲਾਫ਼ ਉਸ 'ਤੇ ਕਾਲਖ ਮਲ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ...
ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਨਵਾਂ ਗੀਤ 7 ਅਪ੍ਰੈਲ ਨੂੰ ਹੋਵੇਗਾ ਜਾਰੀ
. . .  1 day ago
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਸਾਂਝਾ ਗੀਤ 7 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। 'ਮਾਈ ਨੇਮ' ਟਾਈਟਲ...
ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਆਦਮਪੁਰ ਹਵਾਈ ਅੱਡੇ ਦਾ ਨਵਾਂ ਟਰਮੀਨਲ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ-ਸੋਮ ਪ੍ਰਕਾਸ਼
. . .  1 day ago
ਫਗਵਾੜਾ, 27 ਮਾਰਚ (ਹਰਜੋਤ ਸਿੰਘ ਚਾਨਾ)-ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੋਂ ਆਦਮਪੁਰ ਹਵਾਈ ਅੱਡੇ ਨੂੰ ਜਾਣਾ ਵਾਲਾ ਮਾਰਗ ਬਹੁਤ ਜਲਦ ਬਣ ਕੇ ਤਿਆਰ ਹੋਵੇਗਾ। ਅੱਜ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਸ ਟਰਮੀਨਲ ਦੇ ਬਣਨ ਨਾਲ ਆਦਮਪੁਰ...
ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਵਿਜੀਲੈਂਸ ਵਲੋਂ ਮੁੜ ਪੁੱਛਗਿੱਛ
. . .  1 day ago
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਫ਼ਰੀਦਕੋਟ...
ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਮਾਮਲੇ 'ਚ ਔਰਤ ਸਣੇ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਦੋਸ਼ ਤਹਿਤ ਪੁਲਿਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਗਰ ਨਿਗਮ ਦੇ ਦੋ ਕੱਚੇ ਮੁਲਾਜ਼ਮ ਵੀ ਸ਼ਾਮਿਲ ਹਨ। ਕਾਬੂ...
ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ, ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ-ਪ੍ਰਮੋਦ ਤਿਵਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਨੋਟਿਸ ਦਿੱਤੇ ਜਾਣ ਤੋਂ ਬਾਅਦ 30 ਦਿਨਾਂ ਦੀ ਮਿਆਦ ਲਈ, ਕੋਈ...
ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ
. . .  1 day ago
ਨਵੀਂ ਦਿੱਲੀ, 27 ਮਾਰਚ-ਲੋਕ ਸਭਾ ਸਕੱਤਰੇਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ।ਸਰਕਾਰੀ ਬੰਗਲੇ ਦੀ ਅਲਾਟਮੈਂਟ 23.04.2023 ਤੋਂ ਰੱਦ ਕਰ ਦਿੱਤੀ...
ਆਈ.ਪੀ.ਐਲ. 2023:ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਨਿਤੀਸ਼ ਰਾਣਾ ਕਰਨਗੇ ਕੋਲਕਾਤਾ ਨਾਈਟ ਰਾਈਡਰਜ਼ ਦੀ ਅਗਵਾਈ
. . .  1 day ago
ਕੋਲਕਾਤਾ, 27 ਮਾਰਚ - ਫ੍ਰੈਂਚਾਇਜ਼ੀ ਨੇ ਐਲਾਨ ਕੀਤਾ ਕਿ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਬੱਲੇਬਾਜ਼ ਨਿਤੀਸ਼ ਰਾਣਾ ਕੋਲਕਾਤਾ ਨਾਈਟ ਰਾਈਡਰਜ਼ (ਆਈ.ਪੀ.ਐੱਲ.) ਦੇ ਕਪਤਾਨ...
ਅਗਲੇ ਨੋਟਿਸ ਤੱਕ ਬੰਦ ਰਹੇਗਾ ਇਜ਼ਰਾਈਲ ਦੂਤਾਵਾਸ
. . .  1 day ago
ਨਵੀਂ ਦਿੱਲੀ, 27 ਮਾਰਚ-ਇਜ਼ਰਾਈਲ ਦੂਤਾਵਾਸ ਅਨੁਸਾਰ ਅੱਜ, ਇਜ਼ਰਾਈਲ ਦੀ ਸਭ ਤੋਂ ਵੱਡੀ ਲੇਬਰ ਯੂਨੀਅਨ, ਹਿਸਟੈਡਰੂਟ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ 'ਤੇ ਜਾਣ ਲਈ ਕਿਹਾਹੈ, ਜਿਸ ਵਿਚ...
ਅੰਮ੍ਰਿਤਪਾਲ ਸਿੰਘ ਦੇ ਸਾਥੀ ਹਰਕਰਨ ਸਿੰਘ ਨੂੰ 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ 'ਚ
. . .  1 day ago
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਹਰਕਰਨ ਸਿੰਘ ਨੂੰ ਅੱਜ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਅਜਨਾਲਾ ਤੋਂ ਟਰਾਂਜ਼ਿਟ ਰਿਮਾਂਡ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ...
'ਆਪ' ਸਰਕਾਰ ਨੇ 2015-2023 ਤੱਕ ਦਿੱਲੀ 'ਚ ਬਣਾਏ ਹਨ 28 ਫਲਾਈਓਵਰ-ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2015-2023 ਤੱਕ ਦਿੱਲੀ ਵਿਚ 28 ਫਲਾਈਓਵਰ ਬਣਾਏ ਹਨ। ਆਉਣ ਵਾਲੇ 2-3 ਸਾਲਾਂ ਵਿਚ ਅਸੀਂ 29 ਫਲਾਈਓਵਰ ਬਣਾਵਾਂਗੇ। ਪਿਛਲੇ 8 ਸਾਲਾਂ ਵਿਚ, ਅਸੀਂ...
ਕਾਂਗਰਸ ਪਾਰਟੀ ਲੋਕਤੰਤਰ ਨੂੰ 'ਰਾਜਤੰਤਰ' ਸਮਝਦੀ ਹੈ - ਗਿਰੀਰਾਜ ਸਿੰਘ
. . .  1 day ago
ਨਵੀਂ ਦਿੱਲੀ, 27 ਮਾਰਚ-ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਨਹਿਰੂ ਜੀ ਕਾਰਨ ਦੇਸ਼ ਦੀ ਬੇਇੱਜ਼ਤੀ ਹੋਈ, ਜਿਵੇਂ ਕਾਇਰ ਨਹਿਰੂ ਜੀ ਨੇ ਚੀਨ ਨੂੰ 1000 ਵਰਗ ਕਿਲੋਮੀਟਰ ਜ਼ਮੀਨ...
ਕੀ ਊਧਵ ਠਾਕਰੇ ਫੂਕਣਗੇ ਰਾਹੁਲ ਗਾਂਧੀ ਦਾ ਪੁਤਲਾ?-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਊਧਵ ਠਾਕਰੇ ਦਾ ਕਹਿਣਾ ਹੈ ਕਿ ਉਹ ਵੀਰ ਸਾਵਰਕਰ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਨੇ ਤਤਕਾਲੀ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦਾ ਪੁਤਲਾ...
ਇਜ਼ਰਾਈਲ ਦੇ ਰਾਸ਼ਟਰਪਤੀ ਹਰਜ਼ੋਗ ਨੇ ਸਰਕਾਰ ਨੂੰ ਕਿਹਾ ਨਿਆਂਇਕ ਸੁਧਾਰ ਕਾਨੂੰਨ ਰੋਕਣ ਲਈ
. . .  1 day ago
ਤੇਲ ਅਵੀਵ, 27 ਮਾਰਚ -ਦੇਸ਼ ਵਿਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੀ ਇਕ ਰਾਤ ਦੇਖਣ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਆਈਜ਼ੈਕ ਹਰਜ਼ੋਗ ਨੇ ਗਵਰਨਿੰਗ ਗੱਠਜੋੜ ਦੇ ਮੈਂਬਰਾਂ ਨੂੰ ਦੇਸ਼ ਦੀ...
ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਦਾ ਕਰਾਂਗੇ ਵਿਰੋਧ-ਫੜਨਵੀਸ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਵੀਰ ਸਾਵਰਕਰ ਦੇ ਯੋਗਦਾਨ ਬਾਰੇ ਗੱਲ ਕਰਨ ਲਈ ਰਾਜ ਦੇ ਹਰ ਜ਼ਿਲ੍ਹੇ ਵਿਚ 'ਸਾਵਰਕਰ ਗੌਰਵ ਯਾਤਰਾ' ਦਾ...
ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ, ਮਹਾਰਾਸ਼ਟਰ 'ਚ ਕਰਾਂਗੇ 'ਸਾਵਰਕਰ ਗੌਰਵ ਯਾਤਰਾ' ਦਾ ਆਯੋਜਨ-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੈਂ ਵੀਰ ਸਾਵਰਕਰ 'ਤੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰਦਾ ਹਾਂ। ਉਨ੍ਹਾਂ (ਵੀਰ ਸਾਵਰਕਰ) ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੱਡੀ ਭੂਮਿਕਾ ਨਿਭਾਈ। ਅਜਿਹੇ ਨਾਇਕਾਂ ਦੇ ਯੋਗਦਾਨ ਸਦਕਾ...
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇੜੇ ਹੋਏ ਧਮਾਕੇ 'ਚ 2 ਦੀ ਮੌਤ, 12 ਜ਼ਖ਼ਮੀ
. . .  1 day ago
ਕਾਬੁਲ, 27 ਮਾਰਚ-ਅੱਜ ਕਾਬੁਲ ਦੇ ਡਾਊਨਟਾਊਨ ਵਿਚ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਇਕ ਜ਼ਬਰਦਸਤ ਧਮਾਕੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ...
ਕਰਨਾਟਕ ਹਾਈਕੋਰਟ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਬੈਂਗਲੁਰੂ, 27 ਮਾਰਚ-ਕਰਨਾਟਕ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ...
ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਤੇ ਦਫ਼ਤਰੀ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਅਤੇ ਦਫ਼ਤਰੀ ਕਰਮਚਾਰੀਆਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੈਤੋ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ...
ਅਪ੍ਰੈਲ ਪਾਲਿਸੀ ਮੀਟਿੰਗ ਵਿਚ ਵਿਆਜ ਦਰਾਂ ਵਿਚ ਵਾਧੇ ਨੂੰ ਰੋਕ ਸਕਦਾ ਹੈ ਰਿਜ਼ਰਵ ਬੈਂਕ-ਐਸ.ਬੀ.ਆਈ. ਰਿਸਰਚ
. . .  1 day ago
ਨਵੀਂ ਦਿੱਲੀ, 27 ਮਾਰਚ-ਐਸ.ਬੀ.ਆਈ. ਰਿਸਰਚ ਨੇ ਆਪਣੀ ਤਾਜ਼ਾ ਈਕੋਰੈਪ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੋਂ ਉਨ੍ਹਾਂ ਦੀ ਵਿਆਜ ਦਰ ਵਿਚ ਵਾਧੇ...
ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਵਲੋਂ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ ।ਭਾਰਤ॥, 27 ਮਾਰਚ -ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਲੋਕ ਸਭਾ ਲਈ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿਚ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਹਿੱਸਿਆਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਵਿਸ਼ਵਾਸ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ ਪਰ ਤੋੜਨ ਲਈ ਇਕ ਪਲ ਹੀ ਲਗਦਾ ਹੈ। -ਬਲਵੰਤ ਗਾਰਗੀ

ਕਪੂਰਥਲਾ / ਫਗਵਾੜਾ

ਡਾ. ਅੰਬੇਡਕਰ ਨੇ ਧਰਮ, ਮਜ਼੍ਹਬ, ਜਾਤ, ਰੰਗ, ਨਸਲ ਦੇ ਭੇਦਭਾਵ ਨੂੰ ਖ਼ਤਮ ਕਰਨ ਲਈ ਸੰਘਰਸ਼ ਕੀਤਾ- ਨੀਲਮ ਮਹੇ

ਕਪੂਰਥਲਾ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦੇ 66ਵੇਂ ਪ੍ਰੀ ਨਿਰਵਾਣ ਦਿਵਸ ਦੇ ਸਬੰਧ ਵਿਚ ਡਾ: ਅੰਬੇਡਕਰ ਭਵਨ ਕਪੂਰਥਲਾ ਵਿਚ ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਕਪੂਰਥਲਾ ਵਲੋਂ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਢੋਡ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨੀਲਮ ਮਹੇ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਫ਼ਸਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਨੀਲਮ ਮਹੇ ਨੇ ਕਿਹਾ ਕਿ ਬਾਬਾ ਸਾਹਿਬ ਉਸਾਰੂ ਸੋਚ ਤੇ ਮਨੋਵਿਗਿਆਨਕ ਦੂਰ ਦਿ੍ਸ਼ਟੀ ਦੇ ਮਾਲਕ ਸਨ ਤੇ ਉਨ੍ਹਾਂ ਨੇ ਧਰਮ, ਮਜ਼੍ਹਬ, ਜਾਤ ਪਾਤ ਤੇ ਰੰਗ ਨਸਲ ਦੇ ਭੇਦਭਾਵ ਨੂੰ ਖ਼ਤਮ ਕਰਨ ਲਈ ਸੰਘਰਸ਼ ਕੀਤਾ ਤੇ ਉਨ੍ਹਾਂ ਨੇ ਸੰਵਿਧਾਨ ਵਿਚ ਸਾਰੇ ਨਾਗਰਿਕਾਂ ਦੇ ਬਰਾਬਰ ਹੱਕਾਂ ਦੀ ਵਿਵਸਥਾ ਕੀਤੀ | ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵਲੋਂ ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿਚ ਬੋਲਦਿਆਂ ਹਰਪਾਲ ਸਿੰਘ ਗਿੱਲ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਅਫ਼ਸਰ ਨੇ ਡਾ: ਅੰਬੇਡਕਰ ਦੇ ਜੀਵਨ, ਇਤਿਹਾਸ ਤੇ ਉਨ੍ਹਾਂ ਵਲੋਂ ਕੀਤੇ ਸੰਘਰਸ਼ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਕਿਹਾ ਕਿ ਬਾਬਾ ਸਾਹਿਬ ਨੇ ਗ਼ਰੀਬ ਪਰਿਵਾਰ ਵਿਚ ਜਨਮ ਲੈ ਕੇ ਤੇ ਗ਼ਰੀਬੀ ਵਿਚ ਰਹਿ ਕੇ ਉੱਚ ਵਿੱਦਿਆ ਹਾਸਲ ਕੀਤੀ | ਸਮਾਗਮ ਦੀ ਸਮਾਪਤੀ 'ਤੇ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਢੋਡ ਨੇ ਸਮੂਹ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਮੌਕੇ ਡਾ: ਅੰਬੇਡਕਰ ਭਵਨ ਵਿਚ ਸੁਸਾਇਟੀ ਵਲੋਂ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਨੀਲਮ ਮਹੇ, ਗੁਰਮੁਖ ਸਿੰਘ ਢੋਡ, ਹਰਪਾਲ ਸਿੰਘ ਗਿੱਲ, ਮਲਕੀਤ ਸਿੰਘ ਨਾਂਗਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਤੇ ਹੋਰ ਸ਼ਖ਼ਸੀਅਤਾਂ ਨੇ ਡਾ: ਅੰਬੇਡਕਰ ਦੇ ਬੁੱਤ 'ਤੇ ਫ਼ੁਲ ਮਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ | ਸਮਾਗਮ ਵਿਚ ਐਡਵੋਕੇਟ ਜਸਪਾਲ ਸਿੰਘ ਗਿੱਲ, ਰਣਜੀਤ ਸਿੰਘ ਤਹਿਸੀਲ ਭਲਾਈ ਅਫ਼ਸਰ, ਬਲਵੰਤ ਸਿੰਘ ਬੱਲ ਪ੍ਰਧਾਨ ਰਣਜੀਤ ਵੈੱਲਫੇਅਰ ਸੁਸਾਇਟੀ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਸੁਦੇਸ਼ ਸ਼ਰਮਾ, ਵਿਕਰਮ ਸਿੰਘ, ਬਿੱਟੂ ਕਾਂਜਲੀ ਆਦਿ ਹਾਜ਼ਰ ਸਨ |

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪਾਵਰਕਾਮ ਦੇ ਸਰਕਲ ਦਫ਼ਤਰ ਮੂਹਰੇ ਧਰਨਾ

ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸ਼ਹਿਰੀ ਤੇ ਦਿਹਾਤੀ ਮੰਡਲ ਕਪੂਰਥਲਾ ਦੇ ਪੈਨਸ਼ਨਰਾਂ ਵਲੋਂ ਪਾਵਰਕਾਮ ਦੇ ਸਰਕਲ ਦਫ਼ਤਰ ਮੂਹਰੇ ਧਰਨਾ ਦੇ ਕੇ ਪਾਵਰਕਾਮ ਦੀ ਮੈਨੇਜਮੈਂਟ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਚਲਾਈ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆਏ- ਨਵਜੋਤ ਭਾਰਤੀ

ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਕਪੂਰਥਲਾ ਦੇ ਆਬਕਾਰੀ ਅਫ਼ਸਰ ਨਵਜੋਤ ਭਾਰਤੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ, ਸੀਨੀਅਰ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ, ਆਬਕਾਰੀ ਵਿਭਾਗ ਦੇ ਜਲੰਧਰ ਜ਼ੋਨ ਦੇ ਉਪ ਕਮਿਸ਼ਨਰ ਰਾਜਪਾਲ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਤੇ ਧਰਨਾ 15ਵੇਂ ਦਿਨ 'ਚ ਦਾਖ਼ਲ

ਕਪੂਰਥਲਾ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਚਾਇਤੀ ਰਾਜ ਮੁਲਾਜ਼ਮ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੁਲਾਜ਼ਮਾਂ ਵਲੋਂ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਤੇ ਧਰਨਾ ਅੱਜ 15ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਮੁਲਾਜ਼ਮਾਂ ਦੀ ...

ਪੂਰੀ ਖ਼ਬਰ »

ਲੋਕ ਦਸਤਖ਼ਤੀ ਮੁਹਿਮ ਨੂੰ ਸਫ਼ਲ ਬਣਾਉਣ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਜਾ ਸਕੇ- ਡੋਗਰਾਂਵਾਲ, ਵਾਲੀਆ

ਕਪੂਰਥਲਾ, 6 ਨਵੰਬਰ (ਵਿ. ਪ੍ਰ.)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪਿੰਡ-ਪਿੰਡ ਜਾ ਕੇ ਚਲਾਈ ਜਾ ਰਹੀ ਦਸਤਖ਼ਤੀ ਮੁਹਿਮ ਤਹਿਤ ਪਿੰਡ ਮਨਸੂਰਵਾਲ ਦੋਨਾ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਪ੍ਰੋਫਾਰਮੇ ਭਰੇ | ਇਸ ਮੌਕੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਫਗਵਾੜਾ, 6 ਦਸੰਬਰ (ਹਰਜੋਤ ਸਿੰਘ ਚਾਨਾ)-ਬਾਬਾ ਸਾਹਿਬ ਡਾ: ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਰਜਿੰਦਰ ਘੇੜਾ ਚੇਅਰਮੈਨ ਅੰਬੇਡਕਰ ਸੈਨਾ ਪੰਜਾਬ ਦੀ ਅਗਵਾਈ ਹੇਠ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ...

ਪੂਰੀ ਖ਼ਬਰ »

ਵਾਟਰ ਸਪਲਾਈ ਦੀ ਲੀਕੇਜ ਹੋਣ ਕਰਕੇ ਰੋਡ 'ਤੇ ਪਏ ਖੱਡੇ ਬਣ ਸਕਦੇ ਦੁਰਘਟਨਾ ਦਾ ਕਾਰਨ- ਰਿੰਪੀ

ਭੁਲੱਥ, 6 ਦਸੰਬਰ (ਮੇਹਰ ਚੰਦ ਸਿੱਧੂ)-ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਨਡਾਲਾ ਰੋਡ 'ਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਨਜ਼ਦੀਕ ਵਾਟਰ ਸਪਲਾਈ ਦੇ ਪਾਣੀ ਦੀ ਲੀਕੇਜ ਹੋਣ ਕਰਕੇ ਸੜਕ 'ਤੇ ਆ ਜਾਂਦਾ ਹੈ, ਜਿਸ ਕਰਕੇ ਰੋਡ 'ਤੇ ਖੱਡੇ ਪਾਣੀ ਨਾਲ ਭਰਨ ਕਰਕੇ ਟੋਇਆਂ ਦਾ ਰੂਪ ਧਾਰਨ ...

ਪੂਰੀ ਖ਼ਬਰ »

277 ਮੁਕੱਦਮਿਆਂ 'ਚ ਬਰਾਮਦ ਹੋਏ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਕੀਤੇ ਨਸ਼ਟ

ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਪੁਲਿਸ ਵਲੋਂ ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕੀਤੇ 277 ਮੁਕੱਦਮਿਆਂ ਵਿਚ ਬਰਾਮਦ 174 ਕਿੱਲੋ 840 ਗਰਾਮ ਡੋਡੇ ਚੂਰਾ ਪੋਸਤ, 558 ਗਰਾਮ ...

ਪੂਰੀ ਖ਼ਬਰ »

ਜੇਲ੍ਹ 'ਚ ਬੰਦ ਹਵਾਲਾਤੀ ਦੀ ਸਾਥੀਆਂ ਵਲੋਂ ਕੁੱਟਮਾਰ

ਕਪੂਰਥਲਾ, 6 ਦਸੰਬਰ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਕਪੂਰਥਲਾ ਵਿਚ ਇਕ ਹਵਾਲਾਤੀ ਨੂੰ ਉਸ ਦੇ ਸਾਥੀ ਹਵਾਲਾਤੀਆਂ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਡਾ: ਜਸਵਿੰਦਰ ਨੇ ਦੱਸਿਆ ਕਿ ਹਵਾਲਾਤੀ ਗੁਰਪ੍ਰੀਤ ਸਿੰਘ ਨੂੰ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਦੀ ਮੀਟਿੰਗ ਵੱਡੀ ਗਿਣਤੀ 'ਚ ਆਗੂਆਂ ਤੇ ਵਰਕਰਾਂ ਵਲੋਂ ਸ਼ਮੂਲੀਅਤ

ਬੇਗੋਵਾਲ, 6 ਦਸੰਬਰ (ਸੁਖਜਿੰਦਰ ਸਿੰਘ)-ਬੀਬੀ ਜਗੀਰ ਕੌਰ ਨੇ ਭੁਲੱਥ ਵਿਧਾਨ ਸਭਾ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ, ਜੋ ਰੈਲੀ ਦਾ ਰੂਪ ਧਾਰਨ ਕਰ ਗਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ, ਰਜਿੰਦਰ ...

ਪੂਰੀ ਖ਼ਬਰ »

ਲੜਕੀ ਨੂੰ ਅਗਵਾ ਕਰਕੇ ਲੈ ਜਾਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ

ਫਗਵਾੜਾ, 6 ਦਸੰਬਰ (ਹਰਜੋਤ ਸਿੰਘ ਚਾਨਾ)-ਇਕ ਸਕੂਲੀ ਵਿਦਿਆਰਥਣ ਨੂੰ ਅਗਵਾ ਕਰਕੇ ਲੈ ਜਾਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਸਿਟੀ ਪੁਲਿਸ ਨੇ ਧਾਰਾ 365 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ | ਐੱਸ. ਐੱਚ. ਓ. ਸਿਟੀ ਅਮਨਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਭਾਜਪਾ ਕੋਰ ਕਮੇਟੀ ਵਿਚ ਕਾਲੀਆ ਨੂੰ ਫਿਰ ਮਿਲੀ ਅਹਿਮ ਥਾਂ

ਜਲੰਧਰ, 6 ਦਸੰਬਰ (ਸ਼ਿਵ)- ਪੰਜਾਬ ਪ੍ਰਦੇਸ਼ ਭਾਜਪਾ ਵਲੋਂ ਆਪਣੀ ਐਲਾਨੀ ਗਈ ਕੋਰ ਕਮੇਟੀ ਵਿਚ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੂੰ ਸ਼ਾਮਿਲ ਕਰਕੇ ਅਹਿਮ ਥਾਂ ਦਿੱਤੀ ਗਈ ਹੈ | ਸ੍ਰੀ ਕਾਲੀਆ ਨੂੰ ਕੌਂਮੀ ਭਾਜਪਾ ਨੇ ਕੁਝ ਦਿਨ ਪਹਿਲਾਂ ਹੀ ਵਿਸ਼ੇਸ਼ ਇਨਵਾਇਟੀ ...

ਪੂਰੀ ਖ਼ਬਰ »

ਚੁਗਿੱਟੀ ਚੌਕ 'ਚ ਪੁਲਿਸ ਤਾਇਨਾਤ ਕਰਨ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ 'ਤੇ ਇਸ ਦੇ ਆਸ-ਪਾਸ ਵਧੀ ਟ੍ਰੈਫ਼ਿਕ ਸਮੱਸਿਆ ਨੂੰ ਵੇਖਦੇ ਹੋਏ ਲੋਕਾਂ ਵਲੋਂ ਉਕਤ ਚੌਕ 'ਚ ਪੁਲਿਸ ਤਾਇਨਾਤ ਕਰਨ ਦੀ ਮੰਗ ਉੱਚ ਪੁਲਿਸ ਅਧਿਕਾਰੀਆਂ ਤੋਂ ਕੀਤੀ ਗਈ ਹੈ | ਗੱਲਬਾਤ ਕਰਦਿਆਂ ਬਿ੍ਜ ...

ਪੂਰੀ ਖ਼ਬਰ »

ਵਾਰਡ ਨੰਬਰ 17 ਵਿਚ ਪਾਸ ਹੋਏ ਕੰਮ ਨਾ ਕਰਨ ਦੀ ਕੀਤੀ ਸ਼ਿਕਾਇਤ

ਜਲੰਧਰ, 6 ਦਸੰਬਰ (ਸ਼ਿਵ)- ਵਾਰਡ ਨੰਬਰ 17 ਦੀ ਕੌਂਸਲਰ ਸ਼ੈਲੀ ਖੰਨਾ ਨੇ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੂੰ 9 ਸੂਤਰੀ ਮੰਗ ਪੱਤਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਦੇ ਵਾਰਡ ਵਿਚ 70 ਲੱਖ ਦੇ ਕੰਮ ਪਾਸ ਹੋਣ ਦੇ ਬਾਵਜੂਦ ਅਜੇ ਤੱਕ 35 ਲੱਖ ਦੇ ਕੰਮ ਪਾਸ ਹੋਏ ਹਨ | ਬਾਕੀ ਕੰਮਾਂ ...

ਪੂਰੀ ਖ਼ਬਰ »

ਪੂਜਾ ਮਹੰਤ ਜ਼ਿਲ੍ਹੇ ਦੀ ਸਵੀਪ ਆਈਕਨ ਨਿਯੁਕਤ

ਜਲੰਧਰ, 6 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹੇ ਦੇ ਵਸਨੀਕ ਸਮੁੱਚੇ ਯੋਗ ਟਰਾਂਸਜੈਂਡਰਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਪੂਜਾ ਮਹੰਤ ਨੂੰ ਜ਼ਿਲ੍ਹੇ ਦੀ ਸਵੀਪ ਆਈਕਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਵਲੋਂ ਡਾ. ਇਕਬਾਲ ਸਿੰਘ ਤੇ ਐੱਚ. ਐੱਸ. ਫੂਲਕਾ ਨਾਲ ਮੁਲਾਕਾਤ

ਜਲੰਧਰ, 6 ਦਸੰਬਰ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਜੋ ਕਿ ਅੱਜ ਕੱਲ ਕੈਨੇਡਾ ਤੋਂ ਭਾਰਤ ਫੇਰੀ 'ਤੇ ਹਨ ਨੇ ਅੱਜ ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਦੇ ਗ੍ਰਹਿ ਵਿਖੇ ਸੁਪਰੀਮ ਕੋਰਟ ਦੇ ਨਾਮਵਰ ਵਕੀਲ ਹਰਵਿੰਦਰ ਸਿੰਘ ਫੂਲਕਾ ਨਾਲ ...

ਪੂਰੀ ਖ਼ਬਰ »

ਜੀ.ਐੱਨ.ਏ. ਯੂਨੀਵਰਸਿਟੀ ਨੇ ਕਰਵਾਇਆ 36 ਘੰਟੇ ਦਾ ਮੈਗਾ 'ਜੀ.ਐੱਨ.ਏ. ਹੈਕਾਥਨ 1.0' ਸਮਾਗਮ

ਹੁਸ਼ਿਆਰਪੁਰ, 6 ਦਸੰਬਰ (ਅ.ਬ.)- ਜੀ.ਐੱਨ.ਏ. ਯੂਨੀਵਰਸਿਟੀ 36 ਘੰਟੇ ਦਾ ਮੈਗਾ 'ਜੀ.ਐੱਨ.ਏ. ਹੈਕਾਥਨ 1.0' ਸਮਾਗਮ ਕਰਵਾਇਆ, ਜਿਸ 'ਚ ਭਾਰਤ ਦੀਆਂ 50 ਤੋਂ ਵੱਧ ਯੂਨੀਵਰਸਿਟੀਆਂ/ਸੰਸਥਾਵਾਂ ਦੀਆਂ 150 ਟੀਮਾਂ ਦੇ 450 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਹੁਨਰ ਤੇ ਵਿਕਾਸ ਤਕਨੀਕੀ ਵਿਧੀਆਂ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਬੇਗੋਵਾਲ, 6 ਦਸੰਬਰ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪ੍ਰਧਾਨ ਡਾ: ਤਰਸੇਮ ਸਿੰਘ ਦੀ ਅਗਵਾਈ ਹੇਠ ਪਰਮਜੀਤ ਹਸਪਤਾਲ ਬੇਗੋਵਾਲ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਪਿੰਡ ਡੌਲਾ ਵਿਖੇ ਡਾ. ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਤਲਵੰਡੀ ਚੌਧਰੀਆਂ, 6 ਦਸੰਬਰ (ਪਰਸਨ ਲਾਲ ਭੋਲਾ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਬਹੁਜਨ ਸਮਾਜ ਪਾਰਟੀ ਸੁਲਤਾਨਪੁਰ ਲੋਧੀ ਵਲੋਂ ਸਵ: ਤਰਸੇਮ ਸਿੰਘ ਡੌਲਾ ਦੇ ਗ੍ਰਹਿ ਪਿੰਡ ਡੌਲਾ ਵਿਖੇ ਮਨਾਇਆ ਗਿਆ | ਸ਼ਰਧਾ ਦੇ ਫ਼ੁਲ ...

ਪੂਰੀ ਖ਼ਬਰ »

ਭਾਣੋ ਲੰਗਾ ਨੂੰ ਜਾਂਦੀ ਲਿੰਕ ਸੜਕ ਟੋਇਆ 'ਚ ਗੁਆਚੀ, ਰਾਹਗੀਰ ਪ੍ਰੇਸ਼ਾਨ

ਹੁਸੈਨਪੁਰ, 6 ਦਸੰਬਰ (ਤਰਲੋਚਨ ਸਿੰਘ ਸੋਢੀ)-ਵਿਧਾਨ ਸਭਾ ਹਲਕਾ ਕਪੂਰਥਲਾ ਅਧੀਨ ਆਉਂਦੇ ਦੋਨਾਂ ਖੇਤਰ ਦੇ ਮਸ਼ਹੂਰ ਪਿੰਡ ਭਾਣੋ ਲੰਗਾ, ਸਿਆਲ ਤੇ ਤੋਗਾਂਵਾਲ ਤੋਂ ਇਲਾਵਾ ਅਨੇਕਾਂ ਪਿੰਡਾਂ ਨੂੰ ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨਾਲ ਜੋੜਦੀ ਇਹ ਲਿੰਕ ਸੜਕ ...

ਪੂਰੀ ਖ਼ਬਰ »

ਸਰਕਾਰ ਜੀ ਫਗਵਾੜਾ 'ਚ ਪੱਕਾ ਬੀ. ਡੀ. ਪੀ. ਓ ਤਾਂ ਭੇਜ ਦਿਓ

ਫਗਵਾੜਾ, 6 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਤਹਿਸੀਲ ਵਿਚ ਪੱਕਾ ਬੀ. ਡੀ. ਪੀ. ਓ. ਨਾ ਹੋਣ ਕਰਕੇ 91 ਪਿੰਡਾਂ ਦੀਆਂ ਪੰਚਾਇਤਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ | ਜਲੰਧਰ ਦੇ ਬੀ. ਡੀ. ਪੀ. ਓ. ਨੂੰ ਫਗਵਾੜੇ ਦਾ ਚਾਰਜ ਦਿੱਤਾ ਹੋਇਆ ਹੈ | ਫਗਵਾੜਾ ਵਿਚ ਪੱਕਾ ਬੀ. ਡੀ. ਪੀ. ...

ਪੂਰੀ ਖ਼ਬਰ »

ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਤੇ ਸਿੰਮ ਬਰਾਮਦ

ਕਪੂਰਥਲਾ, 6 ਦਸੰਬਰ (ਵਿ.ਪ੍ਰ.)-ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ ਜੇਲ੍ਹ ਪ੍ਰਸ਼ਾਸਨ ਵਲੋਂ ਇਕ ਹਵਾਲਾਤੀ ਕੋਲੋਂ ਇਕ ਮੋਬਾਈਲ ਫ਼ੋਨ, ਇਕ ਏਅਰਟੈੱਲ ਦੀ ਸਿੰਮ ਬਰਾਮਦ ਕਰਨ ਉਪਰੰਤ ਥਾਣਾ ਕੋਤਵਾਲੀ ਪੁਲਿਸ ਨੇ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਦਿੱਤੀ ...

ਪੂਰੀ ਖ਼ਬਰ »

ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਰਕਾਰ ਸਖ਼ਤ ਸਜ਼ਾਵਾਂ ਦੇਵੇ- ਡੋਗਰਾਂਵਾਲ

ਸੁਲਤਾਨਪੁਰ ਲੋਧੀ, 6 ਦਸੰਬਰ (ਥਿੰਦ)-ਜਲੰਧਰ ਦੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ: ਜਰਨੈਲ ਸਿੰਘ ਡੋਗਰਾਂਵਾਲ ਨੇ ਕਿਹਾ ...

ਪੂਰੀ ਖ਼ਬਰ »

ਨਗਰ ਪੰਚਾਇਤ ਢਿਲਵਾਂ ਦੇ ਵਿਕਾਸ ਲਈ ਚੋਣਾਂ ਲੜਾਂਗੇ- ਵਿਸ਼ਾਲ

ਢਿਲਵਾਂ, 6 ਦਸੰਬਰ (ਸੁਖੀਜਾ, ਪ੍ਰਵੀਨ)-ਜਿਉਂ-ਜਿਉਂ ਨਗਰ ਪੰਚਾਇਤ ਚੋਣਾਂ ਨਜ਼ਦੀਕ ਆ ਰਹੀਆਂ ਹਨ, ਨਗਰ ਪੰਚਾਇਤ ਢਿਲਵਾਂ ਦੀਆਂ ਚੋਣਾਂ ਲਈ ਢਿਲਵਾਂ ਦੇ ਵੱਖ-ਵੱਖ ਵਾਰਡਾਂ ਤੋਂ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਚੋਣਾਂ ਲੜਨ ਲਈ ਤਿਆਰੀਆਂ ਕਰ ਲਈਆਂ ਹਨ | ਉੱਥੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਡਡਵਿੰਡੀ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ

ਡਡਵਿੰਡੀ, 6 ਦਸੰਬਰ (ਦਿਲਬਾਗ ਸਿੰਘ ਝੰਡ)-ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ ਜੋ ਸਮਾਜ ਵਿਚ ਫੈਲੇ ਹਨੇਰੇ ਨੂੰ ਦੂਰ ਕਰਨ ਲਈ ਚਾਨਣ ਬਿਖੇਰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ...

ਪੂਰੀ ਖ਼ਬਰ »

ਮਜੀਠੀਆ ਨੂੰ ਕੋਰ ਕਮੇਟੀ ਮੈਂਬਰ ਬਣਾਏ ਜਾਣਾ ਪਾਰਟੀ ਹਿਤ 'ਚ ਵੱਡਾ ਫ਼ੈਸਲਾ- ਨਾਨਕਪੁਰ

ਸੁਲਤਾਨਪੁਰ ਲੋਧੀ, 6 ਦਸੰਬਰ (ਥਿੰਦ, ਹੈਪੀ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤੇ ਜਾਣ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਾਝੇ ਦੇ ਨਿਧੜਕ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੋਰ ਕਮੇਟੀ ...

ਪੂਰੀ ਖ਼ਬਰ »

ਹੱਡੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ

ਸੁਲਤਾਨਪੁਰ ਲੋਧੀ, 6 ਦਸੰਬਰ (ਥਿੰਦ, ਹੈਪੀ)-ਸਮਾਜ ਸੇਵਾ ਨੂੰ ਸਮਰਪਿਤ ਰੋਟਰੀ ਤੇ ਇਨਰਵੀਲ ਕਲੱਬ ਵਲੋਂ ਹਰਜੀਤ ਹੈਲਥ ਸੈਂਟਰ ਵਿਖੇ ਹੱਡੀਆਂ ਦਾ ਮੁਫ਼ਤ ਚੈੱਕਅਪ ਕੈਂਪ ਅਜੇ ਧੀਰ ਪ੍ਰਧਾਨ ਰੋਟਰੀ ਕਲੱਬ ਦੇ ਪ੍ਰਬੰਧਾਂ ਹੇਠ ਲਗਾਇਆ ਗਿਆ | ਇਸ ਮੌਕੇ ਡਾ: ਵੰਦਨਾ ਸ਼ੁਕਲਾ ...

ਪੂਰੀ ਖ਼ਬਰ »

ਪਵਿੱਤਰ ਨਗਰੀ 'ਚ ਥਾਂ-ਥਾਂ ਪਰੋਸੀ ਜਾ ਰਹੀ ਨਾਜਾਇਜ਼ ਸ਼ਰਾਬ ਦੇ ਵਿਰੋਧ 'ਚ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਵਿਚ ਜਗ੍ਹਾ-ਜਗ੍ਹਾ ਚਲਾਏ ਜਾ ਰਹੇ ਨਾਜਾਇਜ਼ ਅਹਾਤੇ ਤੇ ਸ਼ਰਾਬ ਦੇ ਠੇਕਿਆਂ 'ਤੇ ਸ਼ਰਾਬ ਦੀਆਂ ਬੋਤਲਾਂ 'ਤੇ ਲਿਖੇ ਰੇਟ ਤੋਂ ਵੱਧ ਪੈਸੇ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਨੇ ਟਿੱਬਾ 'ਚ ਇਨਕਲਾਬੀ ਨਾਟਕ ਮੇਲਾ ਕਰਵਾਇਆ

ਤਲਵੰਡੀ ਚੌਧਰੀਆਂ, 6 ਦਸੰਬਰ (ਪਰਸਨ ਲਾਲ ਭੋਲਾ)-ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਟਿੱਬਾ ਵਲੋਂ 10ਵਾਂ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ 'ਤੇ ਸੋਨੀ ਜੀਰਾ ਨੇ ਜਾਦੂ ਦੇ ਟਰਿੱਕ ਦਿਖਾਏ ਤੇ ਅਵਤਾਰ ਆਜ਼ਾਦ ਲੋਹੀਆਂ ਦੀ ਟੀਮ ਵਲੋਂ ਗਦਰੀ ਬੀਬੀ ...

ਪੂਰੀ ਖ਼ਬਰ »

ਯੂਨਾਈਟਿਡ ਪਾਸਟਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਭੁਲੱਥ, 6 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ 'ਚ ਕਿ੍ਸਮਸ ਦੇ ਤਿਉਹਾਰ ਸਬੰਧੀ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਦੇ ਸੱਦੇ 'ਤੇ ਸੈਵਨਥ ਡੇ ਅਨਵਾਨਟੇਜ ਚਰਚ ਭੁਲੱਥ ਵਿਖੇ ਪਾਸਟਰਜ਼ ਤੇ ਮਸੀਹੀ ਆਗੂਆਂ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਕਿ੍ਸਮਸ ਦੇ ...

ਪੂਰੀ ਖ਼ਬਰ »

ਕਿਹਾ, ਬੇਸਹਾਰਾ ਬੱਚਿਆਂ ਦੀ ਬਿਹਤਰੀ ਲਈ ਨਾਰੀ ਨਿਕੇਤਨ ਟਰੱਸਟ ਦਾ ਯੋਗਦਾਨ ਅਹਿਮ
ਜ਼ਿੰਦਗੀ 'ਚ ਸਫਲਤਾ ਹਾਸਲ ਕਰਨ ਲਈ ਬੱਚੇ ਟੀਚਾ ਮਿੱਥ ਕੇ ਅੱਗੇ ਵਧਣ-ਸੰਧਵਾਂ

ਜਲੰਧਰ, 6 ਦਸੰਬਰ (ਜਸਪਾਲ ਸਿੰਘ, ਰਣਜੀਤ ਸਿੰਘ ਸੋਢੀ)-ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜ਼ਿੰਦਗੀ 'ਚ ਸਫਲਤਾ ਹਾਸਿਲ ਕਰਨ ਲਈ ਬੱਚਿਆਂ ਨੂੰ ਟੀਚਾ ਮਿੱਥ ਕੇ ਅੱਗੇ ਵਧਣਾ ਚਾਹੀਦਾ ਹੈ ਤੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ...

ਪੂਰੀ ਖ਼ਬਰ »

'ਆਪ' ਆਗੂਆਂ ਨੇ ਡਾ. ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ 'ਤੇ ਸ਼ਰਧਾ ਦੇ ਫ਼ੁਲ ਕੀਤੇ ਭੇਟ

ਕਪੂਰਥਲਾ, 6 ਦਸੰਬਰ (ਅਮਨਜੋਤ ਸਿੰਘ ਵਾਲੀਆ)-ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ 'ਤੇ 'ਆਪ' ਦੇ ਜ਼ਿਲ੍ਹਾ ਕਪੂਰਥਲਾ ਦੇ ਆਗੂ ਗੁਰਪਾਲ ਸਿੰਘ ਇੰਡੀਅਨ, ਕੰਵਰ ਇਕਬਾਲ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਤੇ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਨੇ ...

ਪੂਰੀ ਖ਼ਬਰ »

ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਜਿੱਤ ਨਿਸ਼ਚਿਤ- ਰਕੇਸ਼ ਨੀਟੂ

ਸੁਲਤਾਨਪੁਰ ਲੋਧੀ, 6 ਦਸੰਬਰ (ਥਿੰਦ, ਹੈਪੀ)-ਗੁਜਰਾਤ ਤੇ ਹਿਮਾਚਲ ਵਿਚ ਭਾਜਪਾ ਸੱਤਾ ਵਿਚ ਆ ਕੇ ਇਕ ਨਵਾਂ ਇਤਿਹਾਸ ਸਿਰਜੇਗੀ | ਇਸ ਦੇ ਨਾਲ ਹੀ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਲਗਾਤਾਰ ਕੇਂਦਰ 'ਚ ਤੀਜੀ ਵਾਰ ਸਰਕਾਰ ਬਣਾਏਗੀ | ...

ਪੂਰੀ ਖ਼ਬਰ »

ਸਹੋਦਿਆ ਅੰਤਰ ਸਕੂਲ ਪੰਜਾਬੀ ਸਕਿੱਟ ਮੁਕਾਬਲੇ ਕਰਵਾਏ

ਫਗਵਾੜਾ, 6 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸੈਫਰਨ ਪਬਲਿਕ ਸਕੂਲ ਵਿਚ ਸਹੋਦਿਆ ਅੰਤਰ ਸਕੂਲ ਪੰਜਾਬੀ ਸਕਿੱਟ ਮੁਕਾਬਲਾ ਕਰਵਾਇਆ ਗਿਆ | ਮੁਕਾਬਲਿਆਂ ਦਾ ਉਦਘਾਟਨ ਸਕੂਲ ਦੀ ਵਾਈਸ ਚੇਅਰਪਰਸਨ ਇੰਦਰਜੀਤ ਕੌਰ, ਪਿ੍ੰਸੀਪਲ ਡਾ: ਸੰਦੀਪਾ ਸੂਦ ਤੇ ਹੋਰਨਾਂ ਸਕੂਲਾਂ ਦੇ ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ, ਥਿੰਦ)-ਕ੍ਰਾਤੀਕਾਰੀ ਬਸਪਾ ਅੰਬੇਡਕਰ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਪਿੰਡ ਅਦਾਲਤ ਚੱਕ ਕਲੋਨੀ ਵਿਚ ਯੂਥ ਆਗੂ ਅਮਰੀਕ ਸਿੰਘ ਦੀ ਅਗਵਾਈ ਵਿਚ ਮਨਾਇਆ ਗਿਆ, ਜਿਸ ਵਿਚ ਪਾਰਟੀ ਪ੍ਰਧਾਨ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਿੱਖਾਂ ਦੇ ਹਿਰਦੇ ਵਲੰੂਧਰੇ ਗਏ- ਤੇਜਵੰਤ ਸਿੰਘ

ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ, ਥਿੰਦ)-ਜਲੰਧਰ ਦੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਤੇ ਮਨਮੋਹਨ ਸਿੰਘ ਐੱਮ. ...

ਪੂਰੀ ਖ਼ਬਰ »

ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਵਲੋਂ ਬੈਡਮਿੰਟਨ 'ਚ ਸ਼ਾਨਦਾਰ ਪ੍ਰਦਰਸ਼ਨ

ਫਗਵਾੜਾ, 6 ਦਸੰਬਰ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਆਰ. ਸੀ. ਐੱਫ਼. ਕਪੂਰਥਲਾ ਰਣਜੀਤ ਅਕੈਡਮੀ ਦੇ ਅੰਤਰਗਤ 'ਕਪੂਰਥਲਾ ਸਕੂਲ ਡਿਸਟਿ੍ਕ' ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ 'ਚ ਅੰਡਰ-14, ਅੰਡਰ-17, ਅੰਡਰ-19 ...

ਪੂਰੀ ਖ਼ਬਰ »

ਵਾਲੀਬਾਲ ਟੂਰਨਾਮੈਂਟ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਲੜਕੀਆਂ ਦੀ ਟੀਮ ਤੀਜੇ ਸਥਾਨ 'ਤੇ ਰਹੀ

ਕਪੂਰਥਲਾ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ. ਸੀ. ਐੱਫ. ਵਿਚ ਸੀ. ਬੀ. ਐੱਸ. ਈ. ਵਲੋਂ ਕਰਵਾਏ ਗਏ ਕਲੱਸਟਰ ਦੇ 18ਵੇਂ ਅੰਡਰ-19 ਲੜਕੇ ਤੇ ਲੜਕੀਆਂ ਦੇ ਵਾਲੀਬਾਲ ਟੂਰਨਾਮੈਂਟ ਵਿਚ ਮੇਜ਼ਬਾਨ ਸ੍ਰੀ ਗੁਰੂ ਹਰਕ੍ਰਿਸ਼ਨ ...

ਪੂਰੀ ਖ਼ਬਰ »

ਡਾ. ਬੀ. ਆਰ. ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ)-ਸਾਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ ਤਾਂ ਜੋ ਸਾਡਾ ਸਮਾਜ ਉੱਜਵਲ ਭਵਿੱਖ ਸਿਰਜ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX