ਬਟਾਲਾ, 7 ਦਸੰਬਰ (ਕਾਹਲੋਂ)- ਯਾਦਗਾਰ ਪਹਿਲੀ ਸੰਸਾਰ ਜੰਗ (1914-1918) ਪਿੰਡ ਸਰਵਾਲੀ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਹੌਲਦਾਰ ਕਾਲਾ ਸਿੰਘ 45 ਰੈਟਰੋ ਸਿੱਖਸ (ਹੁਣ 3 ਸਿੱਖ) ਤੇ ਪੰਜਾਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ 104ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀਆਂ ਵਿਦਿਆਰਥਣਾਂ ਵਲੋਂ ਕੀਤਾ ਗਿਆ | ਸਮਾਗਮ 'ਚ ਮੁੱਖ ਮਹਿਮਾਨ ਬਿ੍ਗੇਡੀਅਰ ਹਰਚਰਨ ਸਿੰਘ ਬੋਪਾਰਾਏ ਅਰਜਨ ਐਵਾਰਡੀ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਤੇ 1975 ਦੇ ਹਾਕੀ ਉਲੰਪੀਅਨ ਅਤੇ ਸਿੱਖ ਮਿਲਟਰੀ ਦੇ ਇਤਿਹਾਸਕਾਰ ਭੁਪਿੰਦਰ ਸਿੰਘ ਹਾਲੈਂਡ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸ਼ਹੀਦ ਹੌਲਦਾਰ ਕਾਲਾ ਸਿੰਘ ਦੇ ਪੜਪੋਤਰੇ ਹਰਪ੍ਰੀਤ ਸਿੰਘ ਨੇ ਪਹਿਲੀ ਸੰਸਾਰ ਜੰਗ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹੀਦਾਂ ਦੇ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ | ਉਪਰੋਕਤ ਤੋਂ ਇਲਾਵਾ ਨਿਸ਼ਾਨ ਸਿੰਘ ਪੋਤਰਾ ਸ਼ਹੀਦ ਹਰਨਾਮ ਸਿੰਘ ਪਿੰਡ ਖੁੰਡੀ, ਸੂਬੇਦਾਰ ਮੇਜਰ ਹਰਦੇਵ ਸਿੰਘ, ਹੌਲਦਾਰ ਸੁਰਜੀਤ ਸਿੰਘ ਪ੍ਰਧਾਨ ਸਾਰਾਗੜ੍ਹੀ ਅਮਰ ਸ਼ਹੀਦ ਨਾਇਕ ਲਾਲ ਸਿੰਘ ਵੈੱਲਫੇਅਰ ਸੁਸਾਇਟੀ, ਧੁੰਨ ਢਾਹੇਵਾਲਾ (ਚੋਹਲਾ ਸਾਹਿਬ) ਤਰਨਤਾਰਨ, ਰੁਪਿਦਰ ਸਿੰਘ ਸ਼ਾਮਪੁਰਾ ਤੇ ਗੁਰਮੀਤ ਸਿੰਘ ਸਰਵਾਲੀ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਦਮਨਜੀਤ ਸਿੰਘ ਘੱਲੂਘਾਰਾ ਮੈਮੋਰੀਅਲ ਕਾਹਨੂੰਵਾਨ ਛੰਭ, ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਛੀਨਾ, ਗੁਰਬਿੰਦਰ ਸਿੰਘ ਬਾਜਵਾ, ਸੂਬੇਦਾਰ ਸੁਖਬੀਰ ਸਿੰਘ, ਗੁਰਜੀਤ ਸਿੰਘ ਧੁੰਨ, ਗੁਰਵਿੰਦਰ ਸਿੰਘ ਸ਼ਾਮਪੁਰਾ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ, ਸ੍ਰੀ ਰਮੇਸ਼ ਸਾਰੰਗਲ, ਪਿ੍ੰ. ਬਲਵਿੰਦਰ ਕੌਰ, ਪਿ੍ੰ. ਕਮਲੇਸ਼ ਕੌਰ, ਰਣਜੀਤ ਸਿੰਘ ਕਾਹਲੋਂ, ਸਤਨਾਮ ਸਿੰਘ ਕਾਹਲੋਂ, ਸਰਵਾਲੀ ਵੈਲਫੇਅਰ ਐਂਡ ਚੈਰੀਟੈਬਲ ਸੁਸਾਇਟੀ ਰਜਿ: ਸਰਵਾਲੀ ਦੇ ਮੈਂਬਰ, ਸਾ. ਤਹਿਸੀਲ ਹੈੱਡ ਜੀ.ਓ.ਜੀ. ਲੈਫ. ਕਰਨਲ ਜਗਜੀਤ ਸਿੰਘ ਸ਼ਾਹੀ, ਸੂਬੇਦਾਰ ਮੇਜਰ ਹਰਦੇਵ ਸਿੰਘ, ਰੇਸ਼ਮ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਿ੍ੰ. ਇੰਦਰਜੀਤ ਵਾਲੀਆ, ਜਗਮੋਹਨ ਸਿੰਘ ਨਾਗੀ, ਬਲਜੀਤ ਸਿੰਘ, ਨਵਜੋਤ ਸਿੰਘ ਰੰਘਾਵਾ, ਗੁਰਿੰਦਰ ਸਿੰਘ ਮਾਹਲ, ਕਸ਼ਮੀਰ ਸਿੰਘ, ਨਰਿੰਦਰ ਕੌਰ ਖੁੰਡੀ, ਪਲਵਿੰਦਰ ਸਿੰਘ, ਪਿ੍ਤਪਾਲ ਸਿੰਘ, ਗੁਰਮੁਖ ਸਿੰਘ ਰੰਗੀਲਪੁਰ, ਡਾ. ਰਜਿੰਦਰ ਸਿੰਘ ਕਾਹਲੋਂ, ਸ.ਕੰ.ਸ.ਸ.ਸ. ਬਟਾਲਾ ਦਾ ਸਮੂਹ ਸਟਾਫ਼, ਸਰਪੰਚ ਗਗਨਦੀਪ ਸਿੰਘ, ਸਰਪੰਚ ਮਨਦੀਪ ਸਿੰਘ ਟਣਾਨੀਵਾਲ, ਰਾਜਪ੍ਰੀਤ ਸਿੰਘ ਢਿੱਲੋਂ, ਪ੍ਰਵੀਨ ਸਿੰਘ ਲੈਕ. ਰਿਟਾ:, ਨਿਰਮਲ ਸਿੰਘ ਚੀਮਾ, ਪਵੇਲ ਸਿੰਘ ਗੁਰਾਇਆ, ਦਰਸ਼ਨ ਸਿੰਘ, ਦਿਲਬਾਗ ਸਿੰਘ ਸੰਧੂ, ਤੇਜਪ੍ਰਤਾਪ ਸਿੰਘ ਸੰਧੂ ਨਕੋਦਰ, ਸਵਿੰਦਰ ਸਿੰਘ ਗਿੱਲ, ਸ੍ਰੀਮਤੀ ਪਰਮਜੀਤ ਕੌਰ, ਇੰਦਰਜੀਤ ਕੌਰ, ਨਰਿੰਜਣ ਸਿੰਘ ਚੋਰਾਂਵਾਲੀ, ਸੋਹਣ ਸਿੰਘ ਬਾਜਵਾ, ਅਜੈਬ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਪਲਵਿੰਦਰ ਸਿੰਘ ਕਾਹਲੋਂ ਭਾਗੋਵਾਲ, ਅਜੀਤ ਸਿੰਘ ਕਾਹਲੋਂ, ਹਰਮਨਪ੍ਰੀਤ ਸਿੰਘ ਬਾਠ ਆਦਿ ਹਾਜ਼ਰ ਸਨ |
ਬਟਾਲਾ, 7 ਦਸੰਬਰ (ਕਾਹਲੋਂ)- ਸ਼ੋ੍ਰਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਐਲਾਨੀ ਆਪਣੀ ਕੋਰ ਕਮੇਟੀ ਵਿਚ ਸ: ਲਖਬੀਰ ਸਿੰਘ ਲੋਧੀਨੰਗਲ ਨੂੰ ਸ਼ਾਮਲ ਕਰਨ 'ਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਰਮਨਦੀਪ ਸਿੰਘ ਸੰਧੂ ਵਲੋਂ ਆਪਣੇ ਸਾਥੀਆਂ ਸਮੇਤ ਉਨ੍ਹਾਂ ਦਾ ਵਿਸ਼ੇਸ਼ ...
ਗੁਰਦਾਸਪੁਰ, 7 ਦਸੰਬਰ (ਆਰਿਫ਼)- ਪੰਜਾਬ ਸਰਕਾਰ ਦੁਆਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਸ ਦੀ ਤਾਰੀਖ਼ ਵਿਚ ਹੁਣ ਸਰਕਾਰ ਵਲੋਂ 31 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਹੈ | ਡਿਪਟੀ ...
ਬਟਾਲਾ, 7 ਦਸੰਬਰ (ਕਾਹਲੋਂ)- ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਖ਼ਾਸ ਕਰਕੇ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕਾਰਜਸੀਲ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਵਿਚਲੇ ਪਿੰਡ ਤਲਵੰਡੀ ਗੁਰਾਇਆ ਦਾ ਜੰਮਪਲ ਅਤੇ ਜਨ ਕਲਿਆਣ ...
ਬਟਾਲਾ, 7 ਦਸੰਬਰ (ਕਾਹਲੋਂ)- ਆਮ ਆਦਮੀ ਪਾਰਟੀ ਨੂੰ ਦਿੱਲੀ ਨਿਗਮ ਚੋਣਾਂ 'ਚ ਇਤਿਹਾਸਕ ਜਿੱਤ ਮਿਲੀ ਹੈ | ਦਿੱਲੀ ਵਾਸੀਆਂ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ 'ਚ ਕਰਵਾਏ ਵਿਕਾਸ ਕੰਮਾਂ 'ਤੇ ਮੋਹਰ ਲਗਾਈ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਬਟਾਲਾ ...
ਫਤਹਿਗੜ੍ਹ ਚੂੜੀਆਂ, 7 ਦਸੰਬਰ (ਹਰਜਿੰਦਰ ਸਿੰਘ ਖਹਿਰਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ 'ਚ ਡੀ.ਐਸ.ਪੀ. ਫ਼ਤਹਿਗੜ੍ਹ ਚੂੜੀਆਂ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ, ਜਿਸ 'ਚ ਉਨ੍ਹਾਂ ਦੱਸਿਆ ਕਿ ਬਾਬਾ ਨਾਨਕ ...
ਬਟਾਲਾ, 7 ਦਸੰਬਰ (ਕਾਹਲੋਂ)- ਅੱਜ ਸ਼ੋ੍ਰਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਅਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਅਕਾਲੀ ਦਲ ਐੱਸ.ਸੀ. ਵਿੰਗ ਦੇ ਸੀਨੀਅਰ ਅਹੁਦੇਦਾਰਾਂ ਵਲੋਂ ਸ: ਲਖਬੀਰ ਸਿੰਘ ਲੋਧੀਨੰਗਲ ਨੂੰ ਸ਼੍ਰੋਮਣੀ ...
ਧਿਆਨਪੁਰ, 7 ਦਸੰਬਰ (ਕੁਲਦੀਪ ਸਿੰਘ)- 10 ਸਿੱਖ ਰੈਜਮੈਂਟ ਦੇ ਸ਼ਹੀਦ ਹਵਲਦਾਰ ਪਲਵਿੰਦਰ ਸਿੰਘ ਸ੍ਰੀਨਗਰ ਕਾਜੀਕੁਡ ਖੰਨੇਵਾਲਾ ਸੈਕਟਰ ਵਿਚ ਅੱਤਵਾਦੀ ਨਾਲ ਲੜਦੇ ਸ਼ਹੀਦ ਹੋ ਕੇ ਸ਼ਹੀਦੀ ਗਜਟ ਵਿਚ ਨਾਂਅ ਲਿਖਵਾਉਣ ਵਾਲੇ ਸ਼ਹੀਦ ਸਨ | ਉਨ੍ਹਾਂ ਦੀ ਪੰਜਵੀਂ ਬਰਸੀ ਸ਼ਹੀਦ ...
ਧਿਆਨਪੁਰ, 7 ਦਸੰਬਰ (ਕੁਲਦੀਪ ਸਿੰਘ ਨਾਗਰਾ)- ਹਲਕਾ ਇੰਚਾਰਜ ਪਨਸਪ ਦੇ ਚੇਅਰਮੈਨ ਫਤਹਿਗੜ੍ਹ ਚੂੜੀਆਂ ਦੇ ਤੇਜ਼ ਤਰਾਰ ਆਪ ਆਗੂ ਬਲਬੀਰ ਸਿੰਘ ਪਨੂੰ ਦੀ ਅਗਵਾਈ 'ਚ ਪਿੰਡ ਉਮਰਵਾਲ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਅਤੇ ਪਿੰਡ ਦੇ ਨਾਲ ਪੂਰੇ ਸਰਕਲ ਦੇ ਲੋਕ ...
ਬਟਾਲਾ, 7 ਦਸੰਬਰ (ਬੁੱਟਰ)- ਸੜਕ ਹਾਦਸੇ 'ਚ ਫ਼ੌਜੀ ਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਜਰਮਨਜੀਤ ਸਿੰਘ (24) ਪੁੱਤਰ ਬਲਦੇਵ ਸਿੰਘ ਵਾਸੀ ਭੁੱਲਰ ਬਟਾਲਾ, ਜੋ ਲੇਹ-ਲੱਦਾਖ ਵਿਖੇ 307 ਸਿੱਖ ਆਰਮੀ 'ਚ ਪਿਛਲੇ 2 ਸਾਲ ਤੋਂ ਨੌਕਰੀ ਕਰਦਾ ਸੀ, ਛੱੁਟੀ ਆਏ ਦੌਰਾਨ ਜਦ ਉਹ ਆਪਣੇ ...
ਬਟਾਲਾ, 7 ਦਸੰਬਰ (ਬੁੱਟਰ)- ਬੁੱਧੀਜੀਵੀ ਤੇ ਸੀਨੀਅਰ ਸਿਟੀਜਨ ਫੋਰਮ ਦੀ ਮੀਟਿੰਗ ਪ੍ਰਧਾਨ ਪਿ੍ੰ. ਹਰਬੰਸ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਹਾਜ਼ਰ ਬੁਧੀਜੀਵੀਆਂ ਨੇ ਪੰਜਾਬ ਦੀ ਮਾਨ ਸਰਕਾਰ ਵਲੋਂ 4368 ਪੁਲਿਸ ਕਾਂਸਟੇਬਲਾਂ ਦੀ ਭਰਤੀ ਕੱਢਣ 'ਤੇ ਸ਼ਾਲਾਘਾ ...
ਡੇਰਾ ਬਾਬਾ ਨਾਨਕ, 7 ਦਸੰਬਰ (ਵਿਜੇ ਸ਼ਰਮਾ)- ਪੰਜਾਬ ਅੰਦਰ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਚਿੰੰਤਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਗ੍ਰਹਿ ਮੰਤਰਾਲਾ ਦੇ ਸਾਬਕਾ ਡੀ. ਐੱਸ. ਪੀ. ਅਮਨਦੀਪ ਭੱਟੀ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ...
ਗੁਰਦਾਸਪੁਰ, 7 ਦਸੰਬਰ (ਆਰਿਫ਼)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਦੇ ਤਸੱਲੀਬਖ਼ਸ਼ ਢੰਗ ਨਾਲ ਨਿਪਟਾਰੇ ਲਈ 'ਪੰਜਾਬੀ ਐਨ.ਆਰ.ਆਈਜ਼ ਨਾਲ ਮਿਲਣੀ' ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ...
ਘੁਮਾਣ, 7 ਦਸੰਬਰ (ਬੰਮਰਾਹ)- ਕਸਬਾ ਘੁਮਾਣ ਵਿਖੇ ਆਰ.ਐਮ.ਪੀ. ਡਾਕਟਰਾਂ ਦੀ ਮੀਟਿੰਗ ਡਾ. ਗੁਰਨਾਮ ਸਿੰਘ ਮੀਕੇ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਮੁੱਚੇ ਆਰ.ਐਮ.ਪੀ. ਡਾਕਟਰ ਇਕ ਮੰਚ 'ਤੇ ਇਕੱਤਰ ਹੋਣ | ...
ਬਟਾਲਾ, 7 ਦਸੰਬਰ (ਕਾਹਲੋਂ)- ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੀ 8ਵੀਂ ਜਮਾਤ ਦੇ ਵਿਦਿਆਰਥੀ ਤਾਨਿਸ਼ਪ੍ਰੀਤ ਸਿੰਘ ਨੇ ਕਿ੍ਕਟ 'ਚ ਮੱਲਾਂ ਮਾਰਦੇ ਹੋਏ ਨੈਸ਼ਨਲ ਕਿ੍ਕਟ ਕੈਂਪ ਵਿਚ ਆਪਣੀ ਜਗ੍ਹਾ ਬਣਾਈ ਹੈ | ਤਾਨਿਸ਼ਪ੍ਰੀਤ ਸਿੰਘ ਦੁਆਰਾ ਪੰਜਾਬ ਸਕੂਲ ...
ਬਟਾਲਾ, 7 ਦਸੰਬਰ (ਕਾਹਲੋਂ)- ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਵਿਦਿਆਰਥੀਆਂ ਵਿਚ ਤੰਦਰੁਸਤੀ ਦੀਆਂ ਆਦਤਾਂ ਤੇ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਫ਼ਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਸ਼ੁਰੂ 'ਚ ਸਵੇਰ ਦੀ ਸਭਾ ਦੌਰਾਨ ...
ਧਾਰੀਵਾਲ, 7 ਦਸੰਬਰ (ਸਵਰਨ ਸਿੰਘ)- ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਅਤੇ ਪਿ੍ੰਸੀਪਲ ਗੁਰਜੀਤ ਸਿੰਘ ਦੀ ਅਗਵਾਈ ਵਿਚ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ...
ਵਡਾਲਾ ਬਾਂਗਰ, 7 ਦਸੰਬਰ (ਭੁੰਬਲੀ)- ਕਾਂਗਰਸ ਹਾਈਕਮਾਨ ਵਲੋਂ ਸਾ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਬਣਾਉਣ ਨਾਲ ਕਾਂਗਰਸ ਨੂੰ ਹੋਰ ਮਜਬੂਤੀ ਮਿਲੇਗੀ ਤੇ ਪਾਰਟੀ ਰੰਧਾਵਾ ਦੀ ਅਗਵਾਈ ਹੇਠ ਰਾਜਸਥਾਨ 'ਚ ਆਗਾਮੀ ਚੋਣਾਂ ...
ਪੁਰਾਣਾ ਸ਼ਾਲਾ, 7 ਦਸੰਬਰ (ਅਸ਼ੋਕ ਸ਼ਰਮਾ)- ਸਰਕਾਰ ਵਲੋਂ ਜੀ.ਓ.ਜੀ ਵਲੰਟੀਅਰਾਂ ਲਈ ਮਾੜੀ ਕਾਰਗੁਜ਼ਾਰੀ ਸ਼ਬਦ ਵਰਤਣ ਅਤੇ ਬਿਨਾਂ ਕਿਸੇ ਅਗਾਂਹ ਸੂਚਨਾ ਦੇ ਜੀ.ਓ.ਜੀ ਨੰੂ ਬਰਖ਼ਾਸਤ ਕਰਨ ਖ਼ਿਲਾਫ਼ ਜੀ.ਓ.ਜੀ ਮੈਂਬਰਾਂ ਦੀ ਮੀਟਿੰਗ ਤਿੱਬੜੀ ਕੈਂਟ ਵਿਖੇ ਕਰਨਲ ਗੁਰਮੁਖ ...
ਗੁਰਦਾਸਪੁਰ, 7 ਦਸੰਬਰ (ਆਰਿਫ਼)- ਪਸ਼ੂ ਪਾਲਣ ਵਿਭਾਗ ਵਲੋਂ ਸਹਾਇਕ ਧੰਦੇ ਵਜੋਂ ਬੱਕਰੀ ਪਾਲਣ ਕਿੱਤੇ ਨੰੂ ਪ੍ਰਫੁਲਿਤ ਕਰਨ ਲਈ 5 ਦਸੰਬਰ ਤੋਂ ਤਿੰਨ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ 42 ਦੇ ਕਰੀਬ ਸਿੱਖਿਆਰਥੀਆਂ ਨੇ ਮੁਫ਼ਤ ਸਿਖਲਾਈ ਹਾਸਲ ਕੀਤੀ | ਕੈਂਪ ...
ਦੀਨਾਨਗਰ, 7 ਦਸੰਬਰ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੇ ਪਿੰਡ ਧਮਰਾਈ ਦੇ ਨਿਵਾਸੀਆਂ ਵਲੋਂ ਪਿੰਡ ਵਿਚ ਧਰਮਸ਼ਾਲਾ ਦੇ ਕਮਰੇ ਦੀ ਕੀਤੀ ਜਾ ਰਹੀ ਉਸਾਰੀ ਨੂੰ ਰੋਕੇ ਜਾਣ ਦੇ ਰੋਸ ਵਜੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ | ...
ਗੁਰਦਾਸਪੁਰ, 7 ਦਸੰਬਰ (ਆਰਿਫ਼)- ਸ਼ਿਵਾਲਿਕ ਗਰੁੱਪ ਆਫ਼ ਕਾਲਜਸ ਤਿ੍ਮੋ ਰੋਡ ਵਲੋਂ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਵਰਕਸ਼ਾਪ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸਬੰਧੀ ਸ਼ਿਵਾਲਿਕ ਗਰੁੱਪ ਦੇ ਚੇਅਰਮੈਨ ਰਿਸ਼ਬਦੀਪ ਸਿੰਘ ਸੰਧੂ ਨੇ ਦੱਸਿਆ ਕਿ 10 ਦਸੰਬਰ ...
ਗੁਰਦਾਸਪੁਰ, 7 ਦਸੰਬਰ (ਆਰਿਫ਼)- ਟਾਈਟੇਨੀਅਮ ਸਕੂਲ ਆਫ਼ ਇੰਗਲਿਸ਼ ਦੇ ਆਈਲੈਟਸ ਅਤੇ ਪੀ.ਟੀ.ਈ 'ਚੋਂ ਸ਼ਾਨਦਾਰ ਨਤੀਜੇ ਆ ਰਹੇ ਹਨ | ਇਸ ਸੰਸਥਾ ਤੋਂ ਕੋਚਿੰਗ ਲੈਣ ਵਾਲੇ ਵਿਦਿਆਰਥੀ ਹਮੇਸ਼ਾ ਹੀ ਸ਼ਾਨਦਾਰ ਸਕੋਰ ਹਾਸਲ ਕਰਦੇ ਹਨ ਕਿਉਂਕਿ ਸੰਸਥਾ ਦੇ ਮਾਹਿਰ ਟਰੇਨਰ ...
ਅਲੀਵਾਲ, 7 ਦਸੰਬਰ (ਸੁੱਚਾ ਸਿੰਘ ਬੁੱਲੋਵਾਲ)- ਚੀਫ਼ ਖ਼ਾਲਸਾ ਦੀਵਾਨ ਨੇ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੇ ਤੀਸਰੇ ਦਿਨ ਅਹਿਮ ਫ਼ੈਸਲੇ ਕੀਤੇ ਤੇ ਕਈ ਮਤੇ ਵੀ ਪਾਸ ਕੀਤੇ | ਇਸ ਕਾਨਫਰੰਸ ਵਿਚ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਾ ਯੂ.ਕੇ. ਵਾਲੇ ...
ਬਟਾਲਾ, 7 ਦਸੰਬਰ (ਕਾਹਲੋਂ)- ਵਿੰਨਫੋਰਡ ਵਰਲਡ ਸਕੂਲ ਬੁਲੋਵਾਲ (ਬਟਾਲਾ) ਵਲੋਂ ਕਰਵਾਇਆ ਗਿਆ ਆਪਣਾ ਪਹਿਲਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ ਹੈ | ਇਸ ਸਮਾਗਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਮੁੱਖ ...
ਗੁਰਦਾਸਪੁਰ, 7 ਦਸੰਬਰ (ਆਰਿਫ਼)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ 12ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਇਸ ਮੌਕੇ ਸੈਂਕੜੇ ਬੀਬੀਆਂ, ਨੌਜਵਾਨਾਂ, ਮਜ਼ਦੂਰਾਂ ਤੇ ਕਿਸਾਨਾਂ ਵਲੋਂ ਡੀ.ਸੀ ਦਫ਼ਤਰ ਮੇਨ ...
ਬਟਾਲਾ, 7 ਦਸੰਬਰ (ਕਾਹਲੋਂ)- ਧੰਨ ਧੰਨ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਵਾਲਿਆਂ ਦੇ ਚਰਨ ਸੇਵਕ ਸੰਤ ਬਾਬਾ ਤੇਜਾ ਸਿੰਘ ਨਿਕੌੜੇ ਵਾਲੇ ਅਤੇ ਸੰਤ ਹਰਭਜਨ ਸਿੰਘ ਭਾਗੋਵਾਲ ਵਾਲਿਆਂ ਦੀ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਭਾਗੋਵਾਲ ਦੀ ...
ਧਾਰੀਵਾਲ, 7 ਦਸੰਬਰ (ਸਵਰਨ ਸਿੰਘ)- ਭਾਜਪਾ ਹਾਈਕਮਾਂਡ ਵਲੋਂ ਸਾਬਕਾ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦਾ ਮੀਤ ਪ੍ਰਧਾਨ ਬਣਾਏ ਜਾਣ 'ਤੇ ਧਾਰੀਵਾਲ ਵਿਖੇ ਭਾਜਪਾ ਆਗੂਆਂ ਨੇ ਲੱਡੂ ਵੰਡੇ ਤੇ ਕਿਹਾ ਕਿ ਪਾਰਟੀ ਵਲੋਂ ਲਿਆ ਗਿਆ ਇਹ ਫ਼ੈਸਲਾ ...
ਬਟਾਲਾ, 7 ਦਸੰਬਰ (ਹਰਦੇਵ ਸਿੰਘ ਸੰਧੂ)- ਮੈਗਾ ਉਲੰਪੀਆ ਕਾਸਬੈਟ 2022 ਸਬੰਧੀ ਪ੍ਰਤੀਯੋਗਤਾ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਵਿਖੇ ਕਰਵਾਈ ਗਈ, ਜਿਸ ਦਾ ਪਹਿਲਾ ਰਾਊਾਡ ਆਫਲਾਈਨ ਸੋਡ 'ਤੇ ਆਧਾਰਿਤ ਸੀ | ਇਸ ਵਿਚ ਕੁੱਲ 116 ਵਿਦਿਆਰਥੀਆਂ ਨੇ ਸਾਇੰਸ, ਜੀ.ਕੇ., ਇੰਗਲਿਸ਼ ...
ਘੁਮਾਣ, 7 ਦਸੰਬਰ (ਬੰਮਰਾਹ)- ਕਿਸਾਨ ਜਥੇਬੰਦੀ ਤੇ ਥਾਣਾ ਸ੍ਰੀ ਹਰਿਗੋਬਿੰਦਪੁਰ 'ਚ ਲੱਗੇ ਧਰਨੇ ਨਾਲ ਸਾਡਾ ਕੋਈ ਸਬੰਧ ਨਹੀਂ | ਇਹ ਪ੍ਰਗਟਾਵਾ ਪਿੰਡ ਪੇਜੋਚੱਕ ਦੀਆਂ ਬੀਰ ਕੌਰ, ਰਜਵੰਤ ਕੌਰ, ਰਜਵਿੰਦਰ ਕੌਰ, ਕਵਲਜੀਤ ਕੌਰ ਨੇ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਗੁੰਮਰਾਹ ...
ਊਧਨਵਾਲ, 7 ਦਸੰਬਰ (ਪਰਗਟ ਸਿੰਘ)- ਰਾਜਸਥਾਨ 'ਚ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਹਾਈਕਮਾਨ ਵਲੋਂ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉੱਥੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ...
ਗੁਰਦਾਸਪੁਰ, 7 ਦਸੰਬਰ (ਆਰਿਫ਼)- ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਜੇ.ਪੀ.ਐਮ.ਓ. ਦਫ਼ਤਰ ਵਿਖੇ ਸੁਰਿੰਦਰ ਸਿੰਘ ਕੋਠੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ | ਇਸ ਮੌਕੇ ਸੁਖਦੇਵ ਸਿੰਘ ਭਾਗੋਕਾਵਾਂ, ਤਰਲੋਕ ਸਿੰਘ ...
ਗੁਰਦਾਸਪੁਰ, 7 ਦਸੰਬਰ (ਗੁਰਪ੍ਰਤਾਪ ਸਿੰਘ)- ਸ਼ਹਿਰ ਦੀਆਂ ਸੜਕਾਂ 'ਤੇ ਬੁਲਟ ਦੇ ਪਟਾਕੇ ਵਜਾਉਣ ਅਤੇ ਬਿਨਾਂ ਕੰਮ ਤੋਂ ਸ਼ਹਿਰ ਅੰਦਰ ਇਕ ਮੋਟਰਸਾਈਕਲ 'ਤੇ 3-3 ਜਣੇ ਬੈਠ ਕੇ ਅਵਾਰਾਗਰਦੀ ਕਰਦੇ ਸ਼ਰਾਰਤੀ ਅਨਸਰਾਂ 'ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਸਿਕੰਜਾ ਕੱਸਦੀ ...
ਪੁਰਾਣਾ ਸ਼ਾਲਾ, 7 ਦਸੰਬਰ (ਅਸ਼ੋਕ ਸ਼ਰਮਾ)- ਇੱਥੋਂ ਨਜ਼ਦੀਕੀ ਆਰਮੀ ਪਬਲਿਕ ਸਕੂਲ ਤਿੱਬੜੀ ਕੈਂਟ ਦਾ ਆਟੋ (ਛੋਟਾ ਹਾਥੀ) ਪਲਟਣ ਕਾਰਨ ਡਰਾਈਵਰ ਤੇ ਬੱਚੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਹ ਹਾਦਸਾ 3 ਵਜੇ ਦੇ ਕਰੀਬ ਹੋਇਆ ਤੇ ਇਕ ਬੱਚਾ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਜੇਰੇ ...
ਗੁਰਦਾਸਪੁਰ, 7 ਦਸੰਬਰ (ਪ੍ਰੇਮ ਕੁਮਾਰ)- ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਦਾ ਦੂਜਾ ਡੈਲੀਗੇਟ ਇਜਲਾਸ ਰਾਮ ਸਿੰਘ ਦੱਤ ਹਾਲ ਵਿਖੇ ਜਨਰਲ ਸਕੱਤਰ ਇੰਦਰਜੀਤ ਸਿੰਘ ਰੂਪੋਵਾਲੀ ਦੀ ਨਿਗਰਾਨੀ ਹੇਠ ਹੋਇਆ | ਇਸ ਮੌਕੇ ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ ਨੇ ਤਿੰਨ ਸਾਲ 'ਚ ...
ਗੁਰਦਾਸਪੁਰ, 7 ਦਸੰਬਰ (ਪ੍ਰੇਮ ਕੁਮਾਰ)- ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਦਾ ਦੂਜਾ ਡੈਲੀਗੇਟ ਇਜਲਾਸ ਰਾਮ ਸਿੰਘ ਦੱਤ ਹਾਲ ਵਿਖੇ ਜਨਰਲ ਸਕੱਤਰ ਇੰਦਰਜੀਤ ਸਿੰਘ ਰੂਪੋਵਾਲੀ ਦੀ ਨਿਗਰਾਨੀ ਹੇਠ ਹੋਇਆ | ਇਸ ਮੌਕੇ ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ ਨੇ ਤਿੰਨ ਸਾਲ 'ਚ ...
ਕਲਾਨੌਰ, 7 ਦਸੰਬਰ (ਪੁਰੇਵਾਲ)- ਜ਼ਿਲ੍ਹਾ ਗੁਰਦਾਸਪੁਰ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵਲੋਂ ਅਹੁਦਾ ਸੰਭਾਲਣ ਉਪਰੰਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਐਸ.ਸੀ. ਵਿੰਗ ਦੇ ਹਲਕਾ ਕੋਆਰਡੀਨੇਟਰ ਰੂਪਤੇਜਿੰਦਰ ਸਿੰਘ ਨਿੱਕੋਸਰਾਂ ਵਲੋਂ ...
ਬਟਾਲਾ, 7 ਦਸੰਬਰ (ਹਰਦੇਵ ਸਿੰਘ ਸੰਧੂ)- ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਤੇ ਹੁਣ ਮੌਜੂਦਾ ਸਰਕਾਰ ਤੋਂ ਮੰਗ ਕਰਦੇ ਆ ਰਹੇ ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਇਕਾਈ ਬਟਾਲਾ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX