ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ/ਭੁਪਿੰਦਰ ਸਿੰਘ ਬੈਂਸ)-ਸਮਾਰਟ ਸਿਟੀ ਲੁਧਿਆਣਾ ਵਿਚ ਸਾਫ਼ ਸਫ਼ਾਈ ਨੂੰ ਉਤਸ਼ਾਹਿਤ ਕਰਨ ਅਤੇ ਪਲਾਸਟਿਕ ਪ੍ਰਦੂਸ਼ਣ ਘਟਾਉਣ ਦੇ ਮਕਸਦ ਨਾਲ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਵਲੋਂ ਸਿਵਲ ਹਸਪਤਾਲ ਲੁਧਿਆਣਾ ਵਿਚ ਪਲਾਸਟਿਕ ਰਿਵਰਸ ਵੈਂਡਿੰਗ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ | ਮਸ਼ੀਨਾਂ ਪਲਾਸਟਿਕ ਦੇ ਕਚਰੇ ਨੂੰ ਰੀਸਾਈਕਲ ਕਰਨ ਵਿਚ ਸਹਾਇਤਾ ਕਰਨਗੀਆਂ | ਪਹਿਲੇ ਗੇੜ ਵਿਚ ਸਮਾਰਟ ਸਿਟੀ ਮਿਸ਼ਨ ਤਹਿਤ 51.33 ਲੱਖ ਰੁਪਏ ਦੀ ਲਾਗਤ ਨਾਲ 10 ਮਸ਼ੀਨਾਂ ਖ੍ਰੀਦੀਆਂ ਗਈਆਂ ਹਨ, ਜਿੰਨ੍ਹਾਂ ਦੀ 5 ਸਾਲ ਲਈ ਸਾਂਭ-ਸੰਭਾਲ ਵੀ ਕੰਪਨੀ ਵਲੋਂ ਕੀਤੀ ਜਾਵੇਗੀ | 10 ਪਲਾਸਟਿਕ ਰਿਵਰਸ ਵੈਂਡਿੰਗ ਮਸ਼ੀਨਾਂ ਵਿਚੋਂ 2 ਮਸ਼ੀਨਾਂ ਸਿਵਲ ਹਸਪਤਾਲ, ਦੋ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ (ਮਿੰਨੀ ਸਕੱਤਰੇਤ), ਇੱਕ-ਇੱਕ ਮਸ਼ੀਨ ਈ.ਐਸ.ਆਈ.ਸੀ. ਹਸਪਤਾਲ, ਸਰਾਭਾ ਨਗਰ ਮਾਰਿਕਟ, ਟਿਊਸ਼ਨ ਮਾਰਿਕਟ ਮਾਡਲ ਟਾਊਨ ਐਕਸਟੈਨਸ਼ਨ, ਮਾਡਲ ਟਾਊਨ ਗੋਲ ਮਾਰਿਕਟ, ਸਰਕਾਰੀ ਕਾਲਜ (ਕੁੜੀਆਂ) ਅਤੇ ਗੁਰੂ ਨਾਨਕ ਸਟੇਡੀਅਮ ਵਿਖੇ ਲਗਾਈ ਜਾਵੇਗੀ | ਮਸ਼ੀਨ ਪਲਾਸਟਿਕ ਦੀਆਂ ਬੋਤਲਾਂ/ਐਲੂਮੀਨੀਅਮ ਦੇ ਡੱਬਿਆਂ ਤੇ ਮਲਟੀ ਲੇਅਰ ਪੈਕੇਜਿੰਗ ਨੂੰ ਕੁਚਲ ਦੇਵੇਗੀ ਜਿਸ ਵਿਚ ਆਲੂ ਦੇ ਚਿਪਸ, ਵੇਫਰ, ਚਾਕਲੇਟ ਰੈਪਰ, ਮਾਊਥ ਫਰੈਸ਼ਨਰ, ਸਾਰੇ ਚਮਕਦਾਰ ਲਚਕਦਾਰ ਪੈਕੇਜਿੰਗ (ਸ਼ੈਂਪੂ ਆਦਿ), ਕੈਚੱਪ, ਡੈਟੋਲ ਪੈਕ, ਫੇਸ ਵਾਸ਼, ਟੂਥਪੇਸਟ ਟਿਊਬ ਆਦਿ ਦੇ ਪੈਕੇਟ ਸ਼ਾਮਲ ਹਨ | ਕੁਚਲਿਆ/ਸੰਕੁਚਿਤ ਸਮੱਗਰੀ ਨੂੰ ਫਿਰ ਰੀਸਾਈਕਲਿੰਗ ਲਈ ਭੇਜਿਆ ਜਾਵੇਗਾ ਅਤੇ ਠੇਕੇਦਾਰ ਇਸ ਲਈ ਜ਼ਿੰਮੇਵਾਰ ਹੋਵੇਗਾ | ਨਗਰ ਨਿਗਮ ਕਮਿਸ਼ਨਰ ਡਾ.ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜੋ ਵੀ ਮਸ਼ੀਨਾਂ ਵਿਚ ਪਲਾਸਟਿਕ ਦਾ ਕੂੜਾ ਸੁੱਟਣਗੇ, ਉਨ੍ਹਾਂ ਲਈ ਵੱਖ-ਵੱਖ ਰੈਸਟੋਰੈਂਟਾਂ ਦੇ ਡਿਸਕਾਊਾਟ ਕੂਪਨ ਜਾਰੀ ਕਰਨ ਲਈ ਵੀ ਟ੍ਰਾਇਲ ਚੱਲ ਰਿਹਾ ਹੈ | ਸਿਵਲ ਹਸਪਤਾਲ ਵਿਖੇ ਮਸ਼ੀਨ ਦਾ ਉਦਘਾਟਨ ਕਰਦਿਆਂ ਮੰਤਰੀ ਡਾ.ਨਿੱਝਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਕੂੜੇ ਨੂੰ ਮਸ਼ੀਨਾਂ ਵਿਚ ਹੀ ਡੰਪ ਕਰਨ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ | ਉਦਘਾਟਨੀ ਸਮਾਰੋਹ ਦੌਰਾਨ ਵਿਧਾਇਕ (ਲੁਧਿਆਣਾ ਕੇਂਦਰੀ) ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ (ਲੁਧਿਆਣਾ ਉੱਤਰੀ) ਮਦਨ ਲਾਲ ਬੱਗਾ, ਵਧੀਕ ਕਮਿਸ਼ਨਰ ਆਦਿੱਤਿਆ ਡਚਲਵਾਲ ਆਦਿ ਵੀ ਹਾਜ਼ਰ ਸਨ |
ਲੁਧਿਆਣਾ, 7 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਜ਼ੋਨ-ਡੀ ਦੀ ਇਮਾਰਤੀ ਸ਼ਾਖਾ ਵਲੋਂ ਅੱਜ ਭਾਰੀ ਵਿਰੋਧਤਾ ਦੇ ਬਾਵਜੂਦ ਮਾਡਲ ਟਾਊਨ ਦੇ ਇਲਾਕੇ ਵਿਚ ਬੁਲਡਜੋਰ ਚਲਾ ਕੇ ਵੱਖ-ਵੱਖ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਇਸ ਮੌਕੇ ਨਿਗਮ ਦੀ ਟੀਮ ਨੂੰ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ ਭਿੰਡਰ ਨੇ ਅੱਜ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਵਜੋਂ ਆਹੁਦਾ ਸੰਭਾਲ ਲਿਆ ਹੈ, ਆਹੁਦਾ ਸੰਭਾਲਣ ਤੋਂ ਪਹਿਲਾਂ ਸ.ਭਿੰਡਰ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ...
ਲੁਧਿਆਣਾ, 7 ਦਸੰਬਰ (ਕਵਿਤਾ ਖੁੱਲਰ)-ਗੁਰਮਤਿ ਸੰਗੀਤ ਦੇ ਖੇਤਰ 'ਚ ਮਿਆਰ ਪੱਖੋਂ ਆ ਰਹੀ ਗਿਰਾਵਟ ਤੋਂ ਚਿੰਤਤ ਅਤੇ ਗੁਰਬਾਣੀ ਨੂੰ ਪੂਰਨ ਰੂਪ 'ਚ ਗੁਰੂ ਸਾਹਿਬਾਨਾਂ ਵਲੋਂ ਦਰਸ਼ਾਏ ਗੁਰਮਤਿ ਸੰਗੀਤ 'ਚ ਕੀਰਤਨ ਕਰਵਾਉਣ ਅਤੇ ਕੀਰਤਨ ਦੀ ਸਿੱਖਿਆ ਦਿਵਾਉਣ ਲਈ ਜੀਵਨ ਭਰ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਬੀਰ ਨਗਰ ਵਿਚ ਸ਼ੱਕੀ ਹਾਲਾਤ ਵਿਚ ਇਕ ਔਰਤ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਰਿੰਪੀ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 42 ਸਾਲ ਦੇ ਕਰੀਬ ਸੀ | ਜਾਂਚ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵਲੋਂ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਸ਼ੀਰਵਾਦ ਸਕੀਮ ਤਹਿਤ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਕਿਰਾਏਦਾਰ ਔਰਤ ਨਾਲ ਛੇੜਖ਼ਾਨੀ ਅਤੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਨੌਜਵਾਨ ਆਗੂ ਅਤੇ ਉਸ ਦੇ ਪਿਓ ਖ਼ਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਵਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਗਰਭਪਾਤ ਦਾ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਡਾਕਟਰ ਸਮੇਤ ਦੋ ਵਿਅਕਤੀਆਂ ਖਿਲਾਫ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਗੁਰੂ ਅਰਜਨ ਦੇਵ ਨਗਰ ਵਾਸੀ ...
ਲੁਧਿਆਣਾ, 7 ਦਸੰਬਰ (ਕਵਿਤਾ ਖੁੱਲਰ)-ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਹੈਪੀ ਹਰਨਾਮਪੁਰਾ, ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਰਾਜ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵਲੋਂ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਪ੍ਰੋਜੈਕਟਾਂ ਲਈ ਅਲਾਟ ਕੀਤੀ ਗਈ ਰਾਸ਼ੀ ਸੰਬੰਧੀ ਪੁੱਛੇ ਸਵਾਲ ਦੇ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਅਣ-ਅਧਿਕਾਰਤ ਕੀਟਨਾਸ਼ਕ ਦਵਾਈਆਂ ਵੇਚਣ ਦੇ ਮਾਮਲੇ ਵਿਚ ਹਰਿਆਣਾ ਦੇ ਦੋ ਵਪਾਰੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਖੇਤੀਬਾੜੀ ਅਫ਼ਸਰ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਇਕ ਵਿਅਕਤੀ ਦੀ ਜਾਇਦਾਦ ਹੜੱਪਣ ਲਈ ਔਰਤ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਵਿਆਹ ਦਾ ਸਰਟੀਫਿਕੇਟ ਬਣਵਾ ਲਿਆ | ਪੁਲਿਸ ਵਲੋਂ ਇਸ ਮਾਮਲੇ ਵਿਚ ਔਰਤ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਇਹ ...
ਲੁਧਿਆਣਾ, 7 ਦਸੰਬਰ (ਕਵਿਤਾ ਖੁੱਲਰ)-ਨਵਚੇਤਨਾ ਬਾਲ ਭਲਾਈ ਕਮੇਟੀ ਵਲੋਂ ਬਾਲ ਮਜ਼ਦੂਰੀ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਆਮ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਜਸਵੰਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿਕਾਇਤ 'ਤੇ ਪੱਪੂ ਸਿੰਘ ਵਾਸੀ ਮੱਧ ਪ੍ਰਦੇਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਲੋਕ ਨਿਰਮਾਣ ਵਿਭਾਗ ਦਫ਼ਤਰ ਲੁਧਿਆਣਾ ਦਾ ਪਲੇਠਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ | ਸ. ਈ.ਟੀ.ਓ. ਨੇ ...
ਲੁਧਿਆਣਾ, 7 ਦਸੰਬਰ (ਕਵਿਤਾ ਖੁੱਲਰ)-ਲਾਇਸੰਸੀ ਹਥਿਆਰਾਂ ਵਾਲਿਆਂ ਉੱਪਰ ਕਰਵਾਈ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ...
ਲੁਧਿਆਣਾ, 7 ਦਸੰਬਰ (ਕਵਿਤਾ ਖੁੱਲਰ)-ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ ਅਤੇ ਮਹਾਰਾਸ਼ਟਰ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਗਰੇਵਾਲ ਨੇ ਮਰਹੂਮ ਗਾਇਕ ਸਵ: ਸ਼ੁਭਦੀਪ ਸਿੰਘ ਸਿੱਧੂ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ/ਜੋਗਿੰਦਰ ਸਿੰਘ ਅਰੋੜਾ)-ਸਹਿਰ ਵਿਚ ਸਫ਼ਾਈ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਅੱਜ ਸਥਾਨਕ ਸਰਕਾਰ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਵਲੋਂ ਖਰੀਦੀਆਂ ਗਈਆਂ 8 ਬੈਕਹੋ ਲੋਡਰ ਮਸ਼ੀਨਾਂ ਨੂੰ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਸਿੱਖਿਆ ਦੇ ਖੇਤਰ ਵਿਚ ਇੱਕ ਹੋਰ ਅਗਾਂਹਵਧੂ ਕਦਮ ਚੁੱਕਦੇ ਹੋਏ ਸੀਟੀ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ ਨਗਰ, ਮੁਹਾਲੀ ਤੋਂ ਮਾਨਤਾ ਪ੍ਰਾਪਤ ਸੀਟੀ ਡਿਗਰੀ ਕਾਲਜ ਕਾਲਜੀਏਟ ਪ੍ਰੋਗਰਾਮ ਦਾ ਮੁੱਖ ...
ਲੁਧਿਆਣਾ, 7 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਮੈਂਬਰ ਅਤੇ ਨੌਜਵਾਨ ਕਾਰੋਬਾਰੀ ਆਗੂ ਬਰਿੰਦਰ ਸਿੰਘ ਜੌਲੀ ਬਾਵਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਨ ਕਿਹਾ ਕਿ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਲਈ ਸਾਂਝੇ ...
ਲੁਧਿਆਣਾ, 7 ਦਸੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ)-ਪਲਾਸਟਿਕ ਦੀ ਆੜ ਵਿਚ ਨਾਨ ਵੋਵਨ ਲਿਫ਼ਾਫਿਆਂ 'ਤੇ ਪਾਬੰਦੀ ਲਗਾਉਣ ਦੇ ਵਿਰੋਧ ਵਿਚ ਐਸੋਸੀਏਸ਼ਨ ਆਫ਼ ਪੰਜਾਬ ਟੈਕਨੀਕਲ ਟੈਕਸਟਾਈਲ ਵਲੋਂ ਜਗਰਾਉਂ ਪੁੱਲ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ...
ਲੁਧਿਆਣਾ, 7 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਸਮਾਰਟ ਸਿਟੀ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਦੇ ਵੱਖ-ਵੱਖ ਹੌਜਰੀ ਅਤੇ ਗਰਮ ਕੱਪੜੇ ਦੇ ਬਜ਼ਾਰਾਂ ਵਿਚ ਲੋਕਾਂ ਦੀ ਭਾਰੀ ਚਹਿਲ ਪਹਿਲ ਨਜ਼ਰ ਆ ਰਹੀ ਹੈ | ਇਨ੍ਹਾਂ ਦਿਨਾਂ ਵਿਚ ਸਰਦੀ ਦਾ ਸੀਜ਼ਨ ਆਰੰਭ ਹੋਣ ਕਾਰਨ ਅਤੇ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਪੰਜਾਬ ਦੇ ਮੌਜੂਦਾ ਉਦਯੋਗ ਨੂੰ ਬਚਾਉਣ ਲਈ ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਇੱਕ ਵਫ਼ਦ ਨੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਜਨਰਲ ਸਕੱਤਰ ਰਾਜੀਵ ਜੈਨ ਦੀ ਅਗਵਾਈ ਹੇਠ ਭਗਵੰਤ ਸਿੰਘ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤਾਂ ਕਰਵਾਉਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਾਨਯੋਗ ਜੱਜ ਸ਼ਿੰਪਾ ਰਾਣੀ ਦੀ ਸ਼ਿਕਾਇਤ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਧੋਖੇ ਨਾਲ ਕਾਰ ਦੀ ਮਾਲਕੀ ਆਪਣੇ ਨਾਮ 'ਤੇ ਤਬਦੀਲ ਕਰਵਾਉਣ ਦੇ ਦੋਸ਼ ਤਹਿਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਰਾਖੀ ਕਵਾਤਰਾ ਵਾਸੀ ਭਾਈ ਰਣਧੀਰ ਸਿੰਘ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਵਪਾਰ ਦੇ ਮਾਮਲੇ ਵਿਚ ਠੱਗੀ ਕਰਨ ਦੇ ਦੋਸ਼ ਤਹਿਤ ਪੰਜ ਵਪਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸਰਾਭਾ ਨਗਰ ਦੇ ਰਹਿਣ ਵਾਲੇ ਵਰੁਨ ਦੀ ਸ਼ਿਕਾਇਤ 'ਤੇ ਅਮਲ ਵਿਚ ...
ਭਾਮੀਆਂ ਕਲਾਂ, 7 ਦਸੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਆਪ ਦੇ ਦਫ਼ਤਰ 33 ਫੁੱਟਾ ਰੋਡ ਵਿਖੇ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਦੀ ਅਗਵਾਈ ਹੇਠ ਦਿੱਲੀ 'ਚ ਐਮ.ਸੀ.ਡੀ. ਦੀਆਂ ਚੋਣਾਂ ਵਿਚ ਹੋਈ ਆਪ ਦੀ ਇਤਿਹਾਸਕ ਜਿੱਤ ਦੀ ...
ਲੁਧਿਆਣਾ, 7 ਦਸੰਬਰ (ਆਹੂਜਾ)-ਪੁਲਿਸ ਨੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸ਼ਮਸ਼ੇਰ ਸਿੰਘ ਉਰਫ਼ ਮੋਤੀ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਤੋਂ 24 ਅਤੇ ਹੰਨੂਮਾਨਗੜ੍ਹ ਤੋਂ 50 ਦੇ ਕਰੀਬ ਅਗਾਂਹਵਧੂ ਕਿਸਾਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ | ਇਸ ਦੌਰੇ ਦੇ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਅਪਰ ...
ਡਾਬਾ/ਲੁਹਾਰਾ, 7 ਦਸੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਸਥਾਨਕ ਵਾਰਡ ਨੰਬਰ 31 ਤੋਂ ਕਾਂਗਰਸ ਪਾਰਟੀ ਦੇ ਵਾਰਡ ਇੰਚਾਰਜ ਸਰਬਜੀਤ ਸਿੰਘ ਸਰਬਾ ਢਿੱਲੋਂ ਲੁਹਾਰਾ ਨੇ ਆਪਣੇ ਲੁਹਾਰਾ ਸਥਿਤ ਦਫ਼ਤਰ ਵਿਖੇ ਇਲਾਕੇ ਦੇ ਜ਼ਰੂਰਤਮੰਦ ...
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਨੇ ਪਹਿਲੇ ਮਾਮਲੇ ਵਿਚ ਅਲਟੌਸ ਚੌਕ ਨੇੜਿਓਾ ਕਮਲਜੀਤ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ...
ਲੁਧਿਆਣਾ, 7 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸਕੂਲ ਸਿੱਖਿਆ ਵਿਭਾਗ ਖੇਡ ਨੀਤੀ (2021) ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਦੂਜੇ ਵਿਦਿਆਰਥੀਆਂ ਦੀ ਤਰ੍ਹਾਂ ਖੇਡਾਂ ਨਾਲ ਜੋੜਨ ਲਈ ਦੋ-ਰੋਜ਼ਾ ਰਾਜ ਪੱਧਰੀ ਖੇਡਾਂ 8 ਤੇ 9 ਦਸੰਬਰ ...
ਲੁਧਿਆਣਾ, 7 ਦਸੰਬਰ (ਭੁੁਪਿੰਦਰ ਸਿੰਘ ਬੈਂਸ)-ਭਾਰਤ ਤੇ ਰਾਸ਼ਟਰੀ ਨੇਤਾਵਾਂ ਨੰੂ ਸ਼ਰਧਾਂਜਲੀ ਦੇਣ ਲਈ ਭਾਰਤ ਦੀ ਸੰਸਦ ਨਵੀਂ ਦਿੱਲੀ ਵਿਖੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਵਿਚ ਲੁਧਿਆਣਾ ਦੀ ਮਿਸ ਜਪਨੀਤ ਕੌਰ ਪੰਜਾਬ ਸੂਬੇ ਦੀ ਪ੍ਰਤੀਨਿਧਤਾ ਕੀਤੀ | ਉਹ ਇਸ ਸਾਲ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਉਦਯੋਗ ਤੇ ਵਣਜ ਦਲੀਪ ਕੁਮਾਰ ਵਲੋਂ ਅੱਜ ਲੁਧਿਆਣਾ ਦੇ ਫੇਸ-8 ਵਿਚਲੇ ਇਲੈਕਟੋ੍ਰਪਲੇਟਿੰਗ ਇਕਾਈਆਂ ਲਈ ਲੱਗੇ ਸੀ.ਈ.ਟੀ.ਪੀ. ਪਲਾਂਟ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਪਲਾਂਟ ਦੀ ਕਾਰਜ ਪ੍ਰਣਾਲੀ ...
ਲੁਧਿਆਣਾ, 7 ਦਸੰਬਰ (ਕਵਿਤਾ ਖੁੱਲਰ/ਸਲੇਮਪੁਰੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜੇਰੇ ਇਲਾਜ ਬਾਪੂ ਸੂਰਤ ਸਿੰਘ ਦੀ ਸਿਹਤ ਦਾ ਹਾਲ ਚਾਲ ਪੁੱਛਣ ਲਈ ਗਏ ਅਤੇ ਉਥੇ ...
ਲੁਧਿਆਣਾ, 7 ਦਸੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੀਤੀ ਸ਼ਾਮ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਏ.ਯੂ.ਜੀ.ਸੀ. ਵਲੋਂ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਨੂੰ ਲਿਖੇ ਪੱਤਰ ਦੇ ਅਸਰ ਵਜੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਿ੍ਤਸਰ ਵਲੋਂ ਉਸ ਅਧੀਨ ਆਉਂਦੇ ਕਾਲਜਾਂ ਨੂੰ ਪੱਤਰ ਕੱਢ ਕੇ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ...
ਲੁਧਿਆਣਾ, 7 ਦਸੰਬਰ (ਪੁਨੀਤ ਬਾਵਾ)-ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੀ ਯਾਦ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੱਜ 2 ਰੋਜਾ ਗੁਲਦਾਉਦੀ ਸ਼ੋਅ ਸਮਾਪਤ ਹੋ ਗਿਆ | ਸ਼ੋਅ ਦੌਰਾਨ ਰੰਗ-ਬਿਰੰਗੀ ਗੁਲਦਾਉਦੀ ਦੇ ਮਨਮੋਹਕ ਦਿ੍ਸ਼ ਨੇ ਦਰਸ਼ਕਾਂ ਦਾ ਮਨ ...
ਡਾਬਾ/ਲੁਹਾਰਾ, 7 ਦਸੰਬਰ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਨੇ ਵਿਦਿਆਰਥੀਆਂ ਲਈ ਧਾਰਮਿਕ ਟੂਰ ਕਰਵਾਇਆ, ਜਿਸ ਦਾ ਵਿਦਿਆਰਥੀਆਂ ਨੇ ਖ਼ੂਬ ਆਨੰਦ ਮਾਣਿਆ | ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ...
ਆਲਮਗੀਰ, 7 ਦਸੰਬਰ (ਜਰਨੈਲ ਸਿੰਘ ਪੱਟੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਇਕ ਅਹਿਮ ਬੈਠਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ, ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX