ਮਨਿੰਦਰ ਸਿੰਘ ਸੋਖੀ
ਮਜੀਠਾ, 7 ਦਸੰਬਰ-ਇਕ ਕਹਾਵਤ ਹੈ ਕਿ ਬਾਰ੍ਹਾਂ ਸਾਲਾਂ ਬਾਅਦ ਰੂੜੀਆਂ ਦੀ ਵੀ ਸੁਣੀ ਜਾਂਦੀ ਹੈ ਕਿ ਪਰ ਸਬਜ਼ੀ ਮੰਡੀ ਮਜੀਠਾ ਦੇ ਨੇੜੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਣੀ ਸਾਫ਼ ਪੀਣ ਵਾਲੇ ਪਾਣੀ ਦੀ ਟੈਂਕੀ ਜਿਸ ਨੂੰ ਬਣੀ ਨੂੰ ਕਰੀਬ 14 ਸਾਲ ਦਾ ਅਰਸਾ ਹੋ ਚੁੱਕਾ ਹੈ ਪਰ ਇਸ ਦੀ ਹੁਣ ਤੱਕ ਕਿਸੇ ਨੇ ਨਹੀਂ ਸੁਣੀ | ਬਿਨਾਂ ਪਾਣੀ ਦੇ ਇਹ ਟੈਂਕੀ ਇਲਾਕਾ ਵਾਸੀਆਂ ਦਾ ਮੂੰਹ ਚਿੜ੍ਹਾ ਰਹੀ ਹੈ | ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਮਜੀਠਾ ਵਿਖੇ ਇਕ ਲੱਖ ਗੈਲਣ ਪਾਣੀ ਦੀ ਸਮਰੱਥਾ ਦੀ ਇਹ ਟੈਂਕੀ ਬਣਾਈ ਗਈ, ਜਿਸ ਨੂੰ ਚਾਲੂ ਕਰਨ ਦਾ ਉਦਘਾਟਨ ਸੰਨ 2008 ਵਿਚ ਉਸ ਵਕਤ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਸੀ | ਉਸ ਵਕਤ ਟੈਂਕੀ ਵਿਚ ਪਾਣੀ ਛੱਡ ਕੇ ਇਸ ਨੂੰ ਚਾਲੂ ਤਾਂ ਕਰ ਦਿੱਤਾ ਗਿਆ ਪਰ ਇਸ ਟੈਂਕੀ ਵਿਚ ਤਰੇੜ੍ਹਾਂ ਹੋਣ ਕਰਕੇ ਇਸ 'ਚੋਂ ਪਾਣੀ ਲੀਕ ਹੋਣ ਲੱਗ ਪਿਆ ਸੀ, ਜਿਸ ਕਾਰਨ ਇਸ ਵਿਚਲਾ ਪਾਣੀ ਕੁਝ ਦਿਨਾਂ ਬਾਅਦ ਹੀ ਕੱਢ ਲਿਆ ਗਿਆ | ਜਿਸ ਤੋਂ ਬਾਅਦ ਹੁਣ ਤੱਕ ਨਾ ਤਾਂ ਇਸ ਟੈਂਕੀ ਦੀ ਮੁਰੰਮਤ ਕਰਵਾਈ ਗਈ ਅਤੇ ਨਾ ਹੀ ਇਸ ਵਿਚ ਪਾਣੀ ਛੱਡਿਆ ਗਿਆ | ਸ਼ਹਿਰ ਵਿਚਲੀ ਆਬਾਦੀ ਨੂੰ ਪਾਣੀ ਸਪਲਾਈ ਕਰਨ ਵਾਸਤੇ ਕੇਵਲ ਇਕ ਹੀ ਟੈਂਕੀ ਹੈ | ਜਿਸ ਦੇ ਪਾਣੀ 'ਤੇ ਵੀ ਨਾ ਤਾਂ ਲੋਕਾਂ ਦਾ ਅਤੇ ਨਾ ਹੀ ਸੰਬੰਧਿਤ ਵਿਭਾਗ ਦਾ ਨਿਯੰਤਰਣ ਹੈ | ਆਪ ਮੁਹਾਰੇ ਪਾਣੀ ਟੂਟੀਆਂ ਵਿਚ ਸਾਰਾ ਦਿਨ ਚੱਲਦਾ ਰਹਿੰਦਾ ਹੈ, ਕਦੀ ਵੀ ਕਿਸੇ ਨੇ ਟੂਟੀ ਬੰਦ ਕਰਨ ਦੀ ਖੇਚਲ ਨਹੀਂ ਕੀਤੀ, ਜਿਸ ਨਾਲ ਜਿਆਦਾਤਰ ਪਾਣੀ ਬਰਬਾਦ ਹੋ ਰਿਹਾ ਹੈ | ਇਲਾਕਾ ਵਾਸੀਆਂ ਨੇ ਸਾਫ ਤੇ ਸ਼ੁੱਧ ਪੀਣ ਵਾਲਾ ਪਾਣੀ ਮਹੁੱਈਆ ਕਰਾਉਣ ਲਈ ਖ਼ਰਾਬ ਹੋਈ ਟੈਂਕੀ ਜਲਦੀ ਮੁੜ ਚਾਲੂ ਕਰਨ ਅਤੇ ਬਰਬਾਦ ਹੋ ਰਹੇ ਪਾਣੀ 'ਤੇ ਕੰਟਰੋਲ ਕਰਨ ਦੀ ਮੰਗ ਕੀਤੀ | ਕਿਸਾਨ ਅੰਦੋਲਨ ਦੀ ਆੜ੍ਹ ਵਿਚ ਨੌਜਵਾਨਾਂ ਵਲੋਂ ਆਪਣੇ ਟਰੈਕਟਰਾਂ 'ਤੇ ਡੈਕ ਲਗਾਏ ਗਏ ਹਨ | ਪਰ ਇਸ ਦਾ ਕੁਝ ਨੌਜਵਾਨ ਨਾਜਾਇਜ ਲਾਹਾ ਲੈ ਰਹੇ ਹਨ | ਦੇਖਣ ਵਿਚ ਆਇਆ ਹੈ ਕਿ ਕਈ ਨੌਜਵਾਨਾਂ ਨੇ ਟੌਹਰ ਵਾਸਤੇ ਆਪਣੇ ਟਰੈਕਟਰਾਂ 'ਤੇ ਹੋਮ ਥੀਏਟਰ ਲਗਵਾਏ ਹਨ ਅਤੇ ਇਨ੍ਹਾਂ ਦੀ ਆਕਾਸ਼ ਗੁੰਜਾਊ ਆਵਾਜ ਕਰਕੇ ਅਕਸਰ ਬਾਜ਼ਾਰਾਂ ਅਤੇ ਗਲੀਆਂ ਵਿਚ ਗੇੜੀਆਂ ਲਗਾਉਂਦੇ ਹਨ ਇਹ ਟਰੈਕਟਰ ਅਕਸਰ ਹੀ ਐਸ. ਡੀ. ਐਮ. ਦਫਤਰ ਤੇ ਥਾਣਾ ਮਜੀਠਾ ਦੇ ਗੇਟ ਸਾਹਮਣੇ ਗੁਜ਼ਰਦੇ ਹਨ ਪਰ ਪ੍ਰਸ਼ਾਸਨ ਇਸ ਦਾ ਕੋਈ ਨੋਟਿਸ ਨਹੀਂ ਲੈ ਰਿਹਾ | ਇਲਾਕੇ ਵਿਚ ਕਈ ਸਕੂਲ ਵੈਨਾਂ ਵਾਲੇ ਸੂਬੇ ਦੀ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਸਕੂਲੀ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ | ਦੇਖਣ ਵਿਚ ਆਇਆ ਹੈ ਕਿ ਦੂਸਰੇ ਰਾਜਾਂ ਦੀਆਂ ਰਜਿ: ਮਿਆਦ ਪੁਗਾ ਚੁੱਕੀਆਂ ਇਹ ਗੱਡੀਆਂ ਨੂੰ ਸਕੂਲ ਵੈਨ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ | ਜਿਹੜੀਆਂ ਕਿ ਸੜ੍ਹਕ 'ਤੇ ਚੱਲਣ ਦੇ ਸਮਰੱਥ ਨਹੀਂ ਹਨ | ਕਈ ਸਕੂਲ ਵੈਨਾਂ ਕੋਲ ਤਾਂ ਸੰਬੰਧਿਤ ਵਿਭਾਗ ਵਲੋਂ ਜਾਰੀ ਫਿਟਨੈਸ ਸਰਟੀਫਿਕੇਟ ਵੀ ਨਹੀਂ ਹਨ ਪਰ ਫਿਰ ਵੀ ਇਹ ਲੋੜ ਤੋਂ ਕਿਤੇ ਵੱਧ ਬੱਚੇ ਬਿਠਾ ਕੇ ਸੜਕ 'ਤੇ ਫਿਰਦੀਆਂ ਹਨ | ਕਦੀ ਵੀ ਸੜਕੀ ਆਵਾਜਾਈ ਵਿਭਾਗ ਵਲੋਂ ਇਨ੍ਹਾਂ ਨੂੰ ਚੈੱਕ ਨਹੀਂ ਕੀਤਾ ਗਿਆ | ਜਿਸ ਕਰਕੇ ਦਿਨੋ-ਦਿਨ ਅਜਿਹੀਆਂ ਸਕੂਲ ਵੈਨਾਂ ਦੀ ਗਿਣਤੀ ਵੱਧ ਰਹੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਬੇਖੌਫ਼ ਸੁੱਤੇ ਹਨ | ਖੁਦਾ ਨਾ ਖਾਸਤਾ ਜਦ ਕੋਈ ਵੱਡਾ ਹਾਦਸਾ ਵਾਪਰਿਆ ਤਾਂ ਸਾਰਾ ਪ੍ਰਸ਼ਾਸਨਿਕ ਅਮਲਾ ਇਸ ਦੇ ਕਾਰਨ ਲੱਭਣ ਵਿਚ ਲੱਗ ਜਾਵੇਗਾ | ਲੋੜ ਹੈ ਸਮਾਂ ਰਹਿੰਦਿਆਂ ਪ੍ਰਸ਼ਾਸਨ ਹਰਕਤ ਵਿਚ ਆਵੇ ਅਤੇ ਹੋਣ ਵਾਲੀ ਕਿਸੇ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਪਹਿਲਾਂ ਕਾਬੂ ਪਾ ਲਿਆ ਜਾਵੇ |
ਟਾਂਗਰਾ, 7 ਦਸੰਬਰ (ਹਰਜਿੰਦਰ ਸਿੰਘ ਕਲੇਰ)-ਪਿੰਡ ਰਾਣਾ ਕਾਲਾ ਦੇ ਨਹਿਰ ਵਾਲੇ ਪੁਲ ਤੋਂ ਵੱਖ-ਵੱਖ ਪਿੰਡਾਂ ਨੂੰ ਜਾਂਦੇ ਰਸਤਿਆਂ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਲੋਕਾਂ ਨੇ ਘੇਰਾ ਪਾ ਕੇ ਫੜ ਕੇ ਪੁਲਿਸ ਹਵਾਲੇ ਕੀਤਾ | ਜਾਣਕਾਰੀ ਅਨੁਸਾਰ ਤਿੰਨ ...
ਜੰਡਿਆਲਾ ਗੁਰੂ, (ਰਣਜੀਤ ਸਿੰਘ ਜੋਸਨ)-ਲੋਕਾਂ ਵਲੋਂ ਕਾਬੂ ਕੀਤੇ ਗਏ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਗੁਰਜੰਟ ਸਿੰਘ ਉਰਫ਼ ਜੰਟਾ ਅਤੇ ਹਰਿੰਦਰ ਸਿੰਘ ਨਾਂਅ ਦੇ ਵਿਅਕਤੀਆਂ ਨੂੰ ਜੰਡਿਆਲਾ ਗੁਰੂ ਪੁਲਿਸ ਵਲੋਂ ਪੁਲ ਸੂਆ ਧੀਰੇਕੋਟ 'ਚ ਗਸ਼ਤ ਦੌਰਾਨ ਗਿ੍ਫਤਾਰ ਕਰਨ ਦਾ ...
ਅੰਮਿ੍ਤਸਰ, 7 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਚÏਕ ਪਾਸੀਆਂ ਸਥਿਤ ਮੰਦਰ ਜੈ ਕ੍ਰਿਸ਼ਨਿਆ ਵਿਖੇ ਸ੍ਰੀ ਦੱਤਾਤ੍ਰੇਯ ਜੈਅੰਤੀ ਮਨਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਦੱਤਾਤ੍ਰੇਯ ਕਵਚ ਦੇ ਪਾਠ ਨਾਲ ਕੀਤੀ ਗਈ | ਮੰਦਰ ਦੇ ਮੁੱਖ ਸੰਚਾਲਕ ਦਰਸ਼ਨਾਚਾਰਿਆ ਸਾਗਰ ਮੁਨੀ ...
ਰਈਆ, 7 ਦਸੰਬਰ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਵਿਖੇ ਜੀ. ਟੀ. ਰੋਡ ਉਪਰ ਬਣ ਰਹੇ ਫਲਾਈਓਵਰ ਨੂੰ ਪਿੱਲਰਾਂ 'ਤੇ ਅਧਾਰਿਤ ਬਣਵਾਉਣ ਦੀ ਮੰਗ ਨੂੰ ਲੈ ਕੇ ਇਲਾਕੇ ਦੀ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਕਸਬਾ ਰਈਆ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵਲੋਂ ...
ਰਈਆ, 7 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਕਸਬੇ ਅੰਦਰ ਜੀ. ਟੀ. ਰੋਡ ਉਪਰ ਬਣ ਰਹੇ ਫਲਾਈਓਵਰ ਨੂੰ ਪਿੱਲਰਾਂ 'ਤੇ ਅਧਾਰਿਤ ਬਣਵਾਉਣ ਦੀ ਮੰਗ ਨੂੰ ਲੈ ਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਸੱਦੇ 'ਤੇ ਫਲਾਈਓਵਰ ਬਣਵਾਉਣ ਲਈ ਬਣੀ ...
ਤਰਸਿੱਕਾ, 7 ਦਸੰਬਰ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਦੀ ਪੁਲਿਸ ਵਲੋਂ 1 ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਤੇ ਸਪਲੈਂਡਰ ਮੋਟਰਸਾਈਕਲ ਸਮੇਤ ਗਿ੍ਫਤਾਰ ਕੀਤਾ ਗਿਆ | ਜਾਣਕਾਰੀ ਅਨੁਸਾਰ ਬਘੇਲ ਸਿੰਘ ਸਬ ਇੰਸਪੈਕਟਰ, ਸਵਿੰਦਰ ਸਿੰਘ ਤੇ ਹਰਜੀਤ ਸਿੰਘ ਏ. ਐਸ. ਆਈ. ...
ਓਠੀਆਂ, 7 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਦਲਾਅ ਕਰਕੇ ਕੀਤੇ ਜਾ ਕੰਮਾਂ ਤੋਂ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਹਨ ਅਤੇ 'ਆਪ' ਦੀ ਸਰਕਾਰ ਤੋਂ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਬਹੁਤ ਆਸਾਂ ਲਗਾ ਰਹੇ ਹਨ | 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ...
ਤਰਸਿੱਕਾ, 7 ਦਸੰਬਰ (ਅਤਰ ਸਿੰਘ ਤਰਸਿੱਕਾ)-ਉੱਘੇ ਅਕਾਲੀ ਆਗੂ ਬਲਵਿੰਦਰ ਸਿੰਘ ਮੰਡ ਜਬੋਵਾਲ (ਬਲਾਕ ਤਰਸਿੱਕਾ) ਦੇ ਭਰਾ ਅਵਤਾਰ ਸਿੰਘ ਸਾਬਕਾ ਸਰਪੰਚ ਜਬੋਵਾਲ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਉਨ੍ਹਾਂ ਦੇ ਗ੍ਰਹਿ ...
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦਿੱਲੀ ਐੱਮ.ਸੀ.ਡੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਹੂੰਝਾ ਫੇਰ ਜਿੱਤ ਦੀ ਖ਼ਬਰ ਮਿਲਦਿਆਂ ਹੀ ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦੀਪਕ ਕੁਮਾਰ ਚੈਨਪੁਰੀਆ ਦੀ ਅਗਵਾਈ 'ਚ ਸ਼ਹਿਰੀ ਕਾਰਕੁੰਨਾਂ ਤੇ ...
ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਲੀ ਐੱਮ.ਸੀ.ਡੀ. ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਜਸ਼ਨ ਮਨਾਏ, ਆਤਿਸ਼ਬਾਜੀ ਕੀਤੀ, ਲੱਡੂ ਵੰਡੇ ਅਤੇ ...
ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਰੋਸਾਇਆ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਆਉਣ ਵਾਲੇ ਯਾਤਰੂਆਂ ਨੂੰ ਸਥਾਨਕ ਬੱਸ ਅੱਡੇ ਕਾਰਨ, ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ...
ਗੱਗੋਮਾਹਲ, 7 ਦਸੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ, ਖੇਤੀਬਾੜੀ ਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਮੁਤਾਬਿਕ ਸਰਹੱਦੀ ਪਿੰਡ ਨੰਗਲ ਸੋਹਲ ਵਿਖੇ ਸਾਉਣੀ ਸੀਜ਼ਨ ਦਾ ਗ੍ਰਾਮ ਸਭਾ ...
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕਿਰਤੀ ਕਿਸਾਨ ਯੂਨੀਅਨ ਬੰਦੀ ਸਿੰਘਾਂ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਮਿ੍ਤਸਰ ਵਿਚ ਮਾਰਚ ਕਰੇਗੀ ਜੋ ਭੰਡਾਰੀ ਪੁਲ ਤੋਂ ਸ਼ੁਰੂ ...
ਚੌਕ ਮਹਿਤਾ, 7 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਜੀਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਅਕੈਡਮੀ ...
ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੇ ਪਿੰਡ ਘੋਗੇ ਨਾਲ ਸੰਬੰਧਿਤ ਮੈਡਮ ਡਾ: ਸੁਰਿੰਦਰ ਕੰਵਲ ਨੂੰ ਬੀ.ਜੇ.ਪੀ. ਵਲੋਂ ਮੀਡੀਆ ਇੰਚਾਰਜ ਪੰਜਾਬ ਨਿਯੁਕਤ ਕੀਤਾ ਗਿਆ ਹੈ | ਜਿਸ ਨਾਲ ਹਲਕਾ ਬਾਬਾ ਬਕਾਲਾ ਸਾਹਿਬ ...
ਮੱਤੇਵਾਲ, 7 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਇਕਾਲੇ ਦਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੋ ਗਿਆ ਜਦੋਂ ਇੱਥੋਂ ਨਜ਼ਦੀਕੀ ਪਿੰਡ ਬੋਪਾਰਾਏ ਤੋਂ ਇਕ ਨੌਜਵਾਨ ਗੁਰਪ੍ਰੀਤ ਸਿੰਘ ਭਾਰਤੀ ਫੌਜ ਵਿਚ ਲੈਫਟੀਨੈਂਟ ਪਦ 'ਤੇ ਨਿਯੁਕਤ ਹੋਇਆ ਹੈ | ਲੈਫਟੀਨੈਂਟ ਗੁਰਪ੍ਰੀਤ ...
ਮੱਤੇਵਾਲ, 7 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਇਕਾਲੇ ਦਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੋ ਗਿਆ ਜਦੋਂ ਇੱਥੋਂ ਨਜ਼ਦੀਕੀ ਪਿੰਡ ਬੋਪਾਰਾਏ ਤੋਂ ਇਕ ਨੌਜਵਾਨ ਗੁਰਪ੍ਰੀਤ ਸਿੰਘ ਭਾਰਤੀ ਫੌਜ ਵਿਚ ਲੈਫਟੀਨੈਂਟ ਪਦ 'ਤੇ ਨਿਯੁਕਤ ਹੋਇਆ ਹੈ | ਲੈਫਟੀਨੈਂਟ ਗੁਰਪ੍ਰੀਤ ...
ਗੱਗੋਮਾਹਲ, 7 ਦਸੰਬਰ (ਬਲਵਿੰਦਰ ਸਿੰਘ ਸੰਧੂ)-ਦਿਹਾਤੀ ਖੇਤਰ ਅੰਦਰ ਵਿਦਿਆ ਦੇ ਮੁੱਢਲੇ ਢਾਂਚੇ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਨੇ ਵੱਡੇ ਫੈਸਲੇ ਕੀਤੇ ਹਨ ਇਸੇ ਅਧਾਰ ਤੇ ਪਿੰਡਾਂ 'ਚ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਨੂੰ ਮੁਰੰਮਤ ਤੇ ...
ਜੰਡਿਆਲਾ ਗੁਰੂ, 7 ਦਸੰਬਰ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਵਿਚ ਟ੍ਰੈਫ਼ਿਕ ਇਕ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ | ਰੋਜ਼ਾਨਾ ਹੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਚੌਕਾਂ 'ਚ ਲੱਗਦਾ ਵਾਹਨਾਂ ਦਾ ਜਾਮ ਤਾਂ ਅੱਜ-ਕੱਲ੍ਹ ਇਕ ਆਮ ਜਿਹੀ ਗੱਲ ਬਣ ...
ਅਟਾਰੀ, 7 ਦਸੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਿਆ | ਪੀ. ਆਰ. ਓ. ਅਰੁਣ ਮਾਹਲ ਅਤੇ ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਚੰਦੂ ਨੇ ਗੱਲਬਾਤ ਕਰਦੇ ਦੱਸਿਆ ਕਿ ...
ਰਾਮ ਤੀਰਥ, 7 ਦਸੰਬਰ (ਧਰਵਿੰਦਰ ਸਿੰਘ ਔਲਖ)-ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਸੁੱਚਾ ਰਾਮ ਲੱਧੜ (ਆਈ.ਏ.ਐੱਸ.) ਅੱਜ ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ) ਵਿਖੇ ਨਤਮਸਤਕ ਹੋਏ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ | ਜਿੱਥੇ ਪਹੁੰਚਣ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX