ਤਾਜਾ ਖ਼ਬਰਾਂ


ਬਿਹਾਰ: ਸੀਵਾਨ ਰੇਲਵੇ ਸਟੇਸ਼ਨ 'ਤੇ ਗਵਾਲੀਅਰ-ਬਰੌਨੀ ਐਕਸਪ੍ਰੈੱਸ ਰੇਲਗੱਡੀ ਤੋਂ ਕਥਿਤ ਤੌਰ 'ਤੇ ਬਰਾਮਦ ਹੋਇਆ ਵਿਸਫੋਟਕ
. . .  20 minutes ago
ਪਟਨਾ, 23 ਮਾਰਚ-ਬਿਹਾਰ ਦੇ ਸੀਵਾਨ ਰੇਲਵੇ ਸਟੇਸ਼ਨ 'ਤੇ ਗਵਾਲੀਅਰ-ਬਰੌਨੀ ਐਕਸਪ੍ਰੈੱਸ ਰੇਲਗੱਡੀ ਤੋਂ ਕਥਿਤ ਤੌਰ 'ਤੇ ਵਿਸਫੋਟਕ ਬਰਾਮਦ ਕੀਤੇ ਗਏ ਸਨ। ਬੰਬ ਨਿਰੋਧਕ ਦਸਤੇ ਦੇ ਅਧਿਕਾਰੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਅਸੀਂ ਬੰਬ...
ਉੱਤਰ ਪ੍ਰਦੇਸ਼: ਨਿੱਜੀ ਕੰਪਨੀ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ
. . .  38 minutes ago
ਨੋਇਡਾ, 23 ਮਾਰਚ- ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 10 'ਚ ਇਕ ਨਿੱਜੀ ਕੰਪਨੀ ਦੀ ਇਮਾਰਤ 'ਚ ਅੱਗ ਲੱਗ ਗਈ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ...
ਕਾਂਗਰਸ ਸਾਂਸਦ ਰਾਹੁਲ ਗਾਂਧੀ ਦਿੱਲੀ ਏਅਰਪੋਰਟ ਪਹੁੰਚੇ
. . .  about 1 hour ago
ਨਵੀਂ ਦਿੱਲੀ, 23 ਮਾਰਚ-ਰਾਹੁਲ ਗਾਂਧੀ ਅੱਜ ਸੂਰਤ ਪਹੁੰਚਣਗੇ। ਅੱਜ ਸੂਰਤ ਜ਼ਿਲ੍ਹਾ ਅਦਾਲਤ ਉਨ੍ਹਾਂ ਦੇ ਕਥਿਤ 'ਮੋਦੀ ਸਰਨੇਮ' ਟਿੱਪਣੀ ਦੇ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਆਦੇਸ਼ ਪਾਸ ਕਰ ਸਕਦੀ ਹੈ।
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਤੀਜੇ ਇਕ ਦਿਨਾ ਮੈਚ ਵਿਚ ਆਸਟ੍ਰੇਲੀਆ ਨੇ 21 ਦੌੜਾਂ ਨਾਲ ਹਰਾਇਆ ਭਾਰਤ ਨੂੰ, 2-1 ਨਾਲ ਜਿੱਤੀ ਲੜੀ
. . .  1 day ago
ਕੌਮੀ ਇਨਸਾਫ਼ ਮੋਰਚਾ ਵਲੋ ਦਿੱਤੇ ਜਾ ਰਹੇ ਧਰਨੇ ਨੂੰ ਹਟਾਉਣ ਦਾ ਮਾਮਲਾ
. . .  1 day ago
ਚੰਡੀਗੜ੍ਹ , 22 ਮਾਰਚ - ਹਾਈਕੋਰਟ ’ਚ ਸਰਕਾਰ ਨੇ ਕਿਹਾ ਕਿ ਮੁੱਦਾ ਧਾਰਮਿਕ ਤੇ ਭਾਵਨਾਤਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤਾਕਤ ਦੀ ਵਰਤੋਂ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ । ਇਸ ਨੂੰ ਤਰੀਕੇ ਨਾਲ ਹੱਲ ਕਰਨ ...
ਕੌਮੀ ਇਨਸਾਫ਼ ਮੋਰਚਾ ਵਲੋ ਦਿੱਤੇ ਜਾ ਰਹੇ ਧਰਨੇ ਨੂੰ ਹਟਾਉਣ ਦਾ ਮਾਮਲਾ
. . .  1 day ago
ਚੰਡੀਗੜ੍ਹ , 22 ਮਾਰਚ - ਹਾਈਕੋਰਟ ’ਚ ਸਰਕਾਰ ਨੇ ਕਿਹਾ ਕਿ ਮੁੱਦਾ ਧਾਰਮਿਕ ਤੇ ਭਾਵਨਾਤਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤਾਕਤ ਦੀ ਵਰਤੋਂ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ । ਇਸ ਨੂੰ ਤਰੀਕੇ ਨਾਲ ਹੱਲ ਕਰਨ ...
ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਦਮ ਪੁਰਸਕਾਰ ਜੇਤੂਆਂ ਲਈ ਰਾਤ ਦੇ ਖਾਣੇ ਦੀ ਕੀਤੀ ਮੇਜ਼ਬਾਨੀ
. . .  1 day ago
ਲੰਡਨ : ਖਾਲਿਸਤਾਨੀ ਸਮਰਥਕਾਂ ਵਲੋਂ ਭਾਰਤ ਵਿਰੋਧੀ ਪ੍ਰਦਰਸ਼ਨ, ਭਾਰਤੀ ਹਾਈ ਕਮਿਸ਼ਨ 'ਤੇ ਮੈਟਰੋਪੋਲੀਟਨ ਪੁਲਿਸ ਪਹਿਰੇ 'ਤੇ
. . .  1 day ago
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 70 ਕਮਰਿਆਂ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਨਿਵਾਸ (ਸਰਾਂ) ਦੀ ਉਸਾਰੀ ਦੀ ਕਾਰ ਸੇਵਾ ਆਰੰਭ
. . .  1 day ago
ਅੰਮ੍ਰਿਤਸਰ, 22 ਮਾਰਚ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਦਰਸ਼ਨ ਕਰਨ ਪੁੱਜਦੇ ਸ਼ਰਧਾਲੂਆਂ ਦੀ ਸਹੂਲਤ ਲਈ 70 ਕਮਰਿਆਂ ਦੀ ਸਮਰੱਥਾ ਵਾਲੇ ...
ਅੱਜ ਦੇਸ਼ ਵਿਚ ਜੋ ਸਿਆਸੀ ਸਥਿਤੀ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਏਕਤਾ ਦੀ ਸਖ਼ਤ ਲੋੜ- ਸ਼ਰਦ ਪਵਾਰ
. . .  1 day ago
ਕਰਨਾਲ, 22 ਮਾਰਚ (ਗੁਰਮੀਤ ਸਿੰਘ ਸੱਗੂ)- ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਰੱਖਿਆ ਅਤੇ ਖ਼ੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਅੱਜ ਦੇਸ਼ ਵਿਚ ਜੋ ਸਿਆਸੀ ਸਥਿਤੀ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਏਕਤਾ ਦੀ ਸਖ਼ਤ ਲੋੜ ਹੈ, ਤਾਂ ਜੋ ਭਾਜਪਾ ਨੂੰ....
ਪੰਜਾਬੀ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪਦਮ ਸ੍ਰੀ ਪ੍ਰਾਪਤ ਕੀਤਾ
. . .  1 day ago
ਪੰਜਾਬੀ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪਦਮ ਸ੍ਰੀ ਪ੍ਰਾਪਤ ਕੀਤਾ
ਅੰਮ੍ਰਿਤਪਾਲ ਨੇ 40-45 ਮਿੰਟ ਗੁਰਦੁਆਰੇ ਵਿਚ ਬਿਤਾਏ- ਐਸ.ਐਸ.ਪੀ. ਜਲੰਧਰ ਦਿਹਾਤੀ
. . .  1 day ago
ਜਲੰਧਰ, 22 ਮਾਰਚ- ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਨੰਗਲ ਅੰਬੀਆਂ ਗੁਰਦੁਆਰੇ ਵਿਚ ਵਾਪਰੀ ਘਟਨਾ ਬਾਰੇ ਦੱਸਿਆ ਕਿ ਜਦੋਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ, ਤਾਂ ਉਹ ਗੁਰਦੁਆਰੇ ਵਿਚ ਭੱਜ ਗਏ ਅਤੇ ਇਕ ਗ੍ਰੰਥੀ ਨੂੰ ਕੱਪੜੇ ਦੇਣ ਲਈ....
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸੋਮਨਹੱਲੀ ਮਾਲਿਆ ਕ੍ਰਿਸ਼ਨਾ ਪਦਮ ਵਿਭੂਸ਼ਣ ਨਾਲ ਸਨਮਾਨਿਤ
. . .  1 day ago
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸੋਮਨਹੱਲੀ ਮਾਲਿਆ ਕ੍ਰਿਸ਼ਨਾ ਪਦਮ ਵਿਭੂਸ਼ਣ ਨਾਲ ਸਨਮਾਨਿਤ
ਭਾਰਤ-ਆਸਟ੍ਰੇਲੀਆ ਤੀਜਾ ਇਕ ਦਿਨਾ ਮੈਚ: ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 270 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਇਕ ਦਿਨਾ ਮੈਚ: ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 270 ਦੌੜਾਂ ਦਾ ਟੀਚਾ
ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਸਟੇਜ 2 ਕੈਂਸਰ, ਟਵਿੱਟਰ 'ਤੇ ਭਾਵੁਕ ਪੋਸਟ ਪਾ ਕੇ ਖੁਦ ਦਿੱਤੀ ਜਾਣਕਾਰੀ
. . .  1 day ago
ਚੰਡੀਗੜ੍ਹ, 22 ਮਾਰਚ- ਨਵਜੋਤ ਕੌਰ ਸਿੱਧੂ ਨੂੰ ਜਾਨਲੇਵਾ ਕੈਂਸਰ ਹੋ ਗਿਆ ਹੈ। ਇਹ ਕੈਂਸਰ ਦੂਜੀ ਸਟੇਜ ਵਿਚ ਹੈ, ਜਿਸ ਕਾਰਨ ਅੱਜ ਚੰਡੀਗੜ੍ਹ ’ਚ ਉਨ੍ਹਾਂ ਦੀ ਸਰਜਰੀ ਹੋਵੇਗੀ। ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਭਾਵੁਕ ਟਵੀਟ ਕਰਦੇ ਹੋਏ ਕਿਹਾ ਕਿ ਉਹ...
ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਜਲੰਧਰ ਅਦਾਲਤ ’ਚ ਕੀਤਾ ਪੇਸ਼
. . .  1 day ago
ਜਲੰਧਰ, 22 ਮਾਰਚ- ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀਆਂ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਬੇਜ ਸਿੰਘ ਨੂੰ ਜਲੰਧਰ ਅਦਾਲਤ ਵਿਚ ਪੇਸ਼ ਕੀਤਾ। ਇਨ੍ਹਾਂ ਨੇ ਅੰਮ੍ਰਿਤਪਾਲ ਸਿੰਘ....
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਪਰਦਾਵਾਂ ਤੇ ਬੁੱਧੀਜੀਵੀਆਂ ਦੀ 27 ਮਾਰਚ ਨੂੰ ਸੱਦੀ ਵਿਸ਼ੇਸ਼ ਇਕੱਤਰਤਾ
. . .  1 day ago
ਅੰਮ੍ਰਿਤਸਰ, 22 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਦੇ ਮੌਜੂਦਾ ਹਾਲਾਤ, ਸਿੱਖਾਂ ਦੇ ਮਨਾਂ ਵਿਚ ਲੰਮੇਂ ਸਮੇਂ ਤੋਂ ਪਸਰੇ ਬੇਚੈਨੀ ਦੇ ਮਾਹੌਲ ਅਤੇ ਸਿੱਖ ਨੌਜਵਾਨਾਂ ਦੀਆਂ ਨਜ਼ਾਇਜ਼ ਗ੍ਰਿਫ਼ਤਾਰੀਆਂ ’ਤੇ ਵਿਚਾਰ ਉਪਰੰਤ ਭਵਿੱਖ ਦੀ ਵਿਉਂਤਬੰਦੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ....
ਮਨੀ ਲਾਂਡਰਿੰਗ ਮਾਮਲਾ: ਹਾਈਕੋਰਟ ਨੇ ‘ਆਪ’ ਆਗੂ ਸਤੇਂਦਰ ਜੈਨ ’ਤੇ ਫ਼ੈਸਲਾ ਰੱਖਿਆ ਸੁਰੱਖ਼ਿਅਤ
. . .  1 day ago
ਨਵੀਂ ਦਿੱਲੀ, 22 ਮਾਰਚ- ਦਿੱਲੀ ਹਾਈ ਕੋਰਟ ਵਿਚ ਦਿਨੇਸ਼ ਕੁਮਾਰ ਸ਼ਰਮਾ ਦੀ ਬੈਂਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਨੀ ਲਾਂਡਰਿੰਗ ਮਾਮਲੇ ’ਚ ਜੇਲ੍ਹ ’ਚ ਬੰਦ ‘ਆਪ’ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਅਤੇ ਦੋ ਹੋਰਾਂ ’ਤੇ....
ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਪਹਿਲਾ ਤਗਮਾ ਕੀਤਾ ਪੱਕਾ
. . .  1 day ago
ਨਵੀਂ ਦਿੱਲੀ, 22 ਮਾਰਚ- ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਆਪਣਾ ਕੁਆਰਟਰ ਫ਼ਾਈਨਲ ਮੁਕਾਬਲਾ ਜਿੱਤ ਕੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਦਾ ਪਹਿਲਾ ਤਗ਼ਮਾ ਪੱਕਾ ਕਰ ਲਿਆ ਹੈ। ਇਸ ਮੌਕੇ ਉਸ ਨੇ ਕਿਹਾ ਕਿ ਮੇਰਾ ਅੱਜ ਦਾ ਪ੍ਰਦਰਸ਼ਨ ਆਉਣ ਵਾਲੇ ਮੈਚਾਂ ਲਈ ਵੀ ਚੰਗਾ ਸੰਕੇਤ ਦਿੰਦਾ ਹੈ। ਮੈਂ....
ਪ੍ਰਧਾਨ ਮੰਤਰੀ ਮੋਦੀ 24 ਮਾਰਚ ਨੂੰ ਕਰਨਗੇ ਵਾਰਾਣਸੀ ਦਾ ਦੌਰਾ
. . .  1 day ago
ਨਵੀਂ ਦਿੱਲੀ, 22 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਾਰਚ ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਰੁਦ੍ਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀ.ਬੀ. ਸੰਮੇਲਨ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਉਨ੍ਹਾਂ ਵਲੋਂ ਸੰਪੂਰਨਾਨੰਦ ਸੰਸਕ੍ਰਿਤ....
ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ- ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਮਾਰਚ (ਰਣਜੀਤ ਸਿੰਘ ਢਿੱਲੋਂ)- ਦੇਸ਼ ਦੀ ਏਕਤਾ ਅਤੇ ਅਖ਼ੰਡਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਵੱਖਵਾਦੀ ਤਾਕਤਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਜੋ ਪੰਜਾਬ ਵਿਚ ਅਸਥਿਰਤਾ ਪੈਦਾ ਕਰਨੀ ਚਾਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ....
ਪੁਲਿਸ ਵਲੋਂ ਚੋਰ ਗਰੋਹ ਦੇ ਚਾਰ ਮੈਂਬਰ ਪੰਜ ਮੋਟਰਸਾਈਕਲਾਂ ਸਮੇਤ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਪ੍ਰਗਟਾਵਾ.......
ਦਲਜੀਤ ਕਲਸੀ ਦੀ ਗੈਰ-ਕਾਨੂੰਨੀ ਹਿਰਾਸਤ ਦੇ ਖ਼ਿਲਾਫ਼ ਉਸ ਦੀ ਪਤਨੀ ਨੇ ਹਾਈਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਕੀਤੀ ਦਾਇਰ
. . .  1 day ago
ਚੰਡੀਗੜ੍ਹ, 22 ਮਾਰਚ (ਤਰੁਣ ਭਜਨੀ)- ਸਰਬਜੀਤ ਸਿੰਘ ਉਰਫ਼ ਦਲਜੀਤ ਕਲਸੀ ਦੀ ਗੈਰ-ਕਾਨੂੰਨੀ ਹਿਰਾਸਤ ਦੇ ਖ਼ਿਲਾਫ਼ ਕਲਸੀ ਦੀ ਪਤਨੀ ਨੇ ਹਾਈਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ। ਇਹ ਮਾਮਲਾ ਅੱਜ ਜਸਟਿਸ ਐਨ.ਐਸ. ਸ਼ੇਖਾਵਤ ਦੀ ਬੈਂਚ ਅੱਗੇ ਸੁਣਵਾਈ ਲਈ ਆਇਆ। ਮਾਮਲੇ ਦੀ ਸੁਣਵਾਈ....
ਨਜਾਇਜ਼ ਪਿਸਤੌਲ ਸਮੇਤ ਨੌਜਵਾਨ ਕਾਬੂ
. . .  1 day ago
ਅਬੋਹਰ, 22 ਮਾਰਚ (ਸੰਦੀਪ ਸੋਖਲ)- ਪੁਲਿਸ ਵਲੋਂ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਨੰਬਰ 2 ਦੀ ਪੁਲਿਸ ਨੇ ਫੜੇ ਗਏ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹੈੱਡ.....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 23 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਜ਼ਿੰਮੇਵਾਰੀਆਂ ਸੰਭਾਲਦੇ ਹੋਏ ਮਨ ਨੂੰ ਸੁਤੰਤਰ ਰੱਖਣਾ ਵੀ ਇਕ ਕਲਾ ਹੈ। ਅਗਿਆਤ

ਸੰਗਰੂਰ

ਉਦਯੋਗਾਂ ਦੇ ਹੁਲਾਰੇ ਨਾਲ ਪੰਜਾਬ ਤਰੱਕੀ ਕਰੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੁਨਾਮ ਊਧਮ ਸਿੰਘ ਵਾਲਾ, 7 ਦਸੰਬਰ (ਰੁਪਿੰਦਰ ਸਿੰਘ ਸੱਗੂ) - ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਦਯੋਗਪਤੀਆਂ ਦੀ ਮੀਟਿੰਗ ਵਿਚ ਕਈ ਅਹਿਮ ਮੁੱਦੇ ਉਠਾਏ ਹਨ | ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੁੱਦਿਆਂ ਦਾ ਜਾਇਜ਼ਾ ਲੈ ਕੇ ਬਿਹਤਰ ਫ਼ੈਸਲੇ ਲੈਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਦਯੋਗਾਂ ਦੇ ਵਧਣ-ਫੁੱਲਣ ਨਾਲ ਹੀ ਪੰਜਾਬ ਸਹੀ ਅਰਥਾਂ ਵਿਚ ਤਰੱਕੀ ਕਰੇਗਾ | ਚੈਂਬਰ ਦੇ ਚੇਅਰਮੈਨ ਡਾ. ਏ.ਆਰ. ਸ਼ਰਮਾ ਅਤੇ ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਇੱਕ ਸੁਝਾਅ ਪੱਤਰ ਵਿਚ ਸੀ. ਐਲ. ਯੂ. ਪ੍ਰਕਿਰਿਆ ਦੀਆਂ ਗੁੰਝਲਾਂ ਨੂੰ ਸਰਲ ਬਣਾਉਣ ਦਾ ਮੁੱਦਾ ਉਠਾਇਆ ਗਿਆ ਸੀ | ਚੈਂਬਰ ਨੇ ਸੁਝਾਅ ਦਿੱਤਾ ਕਿ ਜ਼ਮੀਨ ਦੀ ਰਜਿਸਟਰੀ ਸਮੇਂ ਹੀ ਵਿਸ਼ੇਸ਼ ਫ਼ੀਸ ਲੈ ਕੇ ਰਸਮੀ ਕਾਰਵਾਈਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ | ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਤੁਰੰਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ | ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਉਦਯੋਗਾਂ ਲਈ ਪਾਣੀ ਦੀ ਕੀਮਤ ਘਟਾਉਣ ਸਬੰਧੀ ਨੀਤੀ ਬਣਾਉਣ ਦੇ ਹੁਕਮ ਦਿੱਤੇ ਹਨ | ਲੰਬਿਤ ਪਏ ਵੈਟ ਅਤੇ ਪਾਵਰ ਰਿਫੰਡ ਦੇ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ ਗਈ¢ਇਸ ਦÏਰਾਨ ਡਾ. ਏ.ਆਰ. ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਿ ਰਾਈਸੀਲਾ ਇੰਡਸਟਰੀਜ਼ ਨੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿਚ 218 ਏਕੜ ਰਕਬੇ ਵਿਚ ਹਾਈਬਿ੍ਡ ਸਰ੍ਹੋਂ ਦੀ ਬਿਜਾਈ ਆਪਣੇ ਖਰਚੇ ਉੱਤੇ ਕੀਤੀ ਹੈ | ਇਸ ਨਾਲ ਪੰਜਾਬ ਸਰਕਾਰ ਦੀ ਫ਼ਸਲੀ ਚੱਕਰ ਨੂੰ ਬਦਲਣ ਦੀ ਮੁਹਿੰਮ ਤੇਜ਼ ਹੋਵੇਗੀ ਅਤੇ ਨਾਲ ਹੀ ਪਾਣੀ ਦੀ ਸੰਭਾਲ ਵੱਲ ਵਧੇਗਾ | ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਉਪਰਾਲੇ ਲਈ ਰਾਏਸੀਲਾ ਇੰਡਸਟਰੀਜ਼ ਦੀ ਸ਼ਲਾਘਾ ਕੀਤੀ ਹੈ | ਪੰਜਾਬ ਡਿਵੈਲਪਮੈਂਟ ਟੈਕਸ ਸਿਰਫ਼ ਪੰਜਾਬ ਰਾਜ ਵਿਚ ਲਾਗੂ ਹੈ | ਉਦਯੋਗਾਂ ਨੂੰ ਪਿਛਲਾ ਪ੍ਰਭਾਵ ਨਾਲ ਟੈਕਸ ਜਮ੍ਹਾ ਕਰਨ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ | ਅਸੀਂ ਰਾਜ ਦੇ ਟੈਕਸ ਵਿਭਾਗ ਨੂੰ ਸਾਰੇ ਨੋਟਿਸ ਜਾਰੀ ਕਰਨ ਅਤੇ ਰਾਜ ਵਿਚ ਪੰਜਾਬ ਰਾਜ ਵਿਕਾਸ ਟੈਕਸ ਨੂੰ ਖ਼ਤਮ ਕਰਨ ਦੀ ਬੇਨਤੀ ਕਰਦੇ ਹਾਂ | ਬਿਜਲੀ ਦੀ ਇਸ ਕੀਮਤ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ | ਪੰਜਾਬ ਸਰਕਾਰ ਨੇ ਪੰਜਾਬ ਵਾਟਰ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਦਾ ਗਠਨ ਕੀਤਾ ਹੈ ਪਰ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਇਜਾਜ਼ਤ ਲਈ ਫ਼ੀਸ ਬਹੁਤ ਜ਼ਿਆਦਾ ਹੈ | ਸਰਕਾਰ ਨੂੰ ਇਸ ਐਕਟ ਉੱਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਅਤੇ ਪੰਜਾਬ ਆਧਾਰਿਤ ਉਦਯੋਗਾਂ ਨੂੰ ਅਥਾਰਿਟੀ ਤੋਂ ਬਿਨਾਂ ਐਨ.ਓ.ਸੀ. ਦੇ ਚੱਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ | ਜ਼ਮੀਨ ਵਿਚੋਂ ਪਾਣੀ ਕੱਢਣ ਲਈ ਕੋਈ ਫ਼ੀਸ ਨਹੀਂ ਲੈਣੀ ਚਾਹੀਦੀ | ਖ਼ਾਸ ਤÏਰ ਉੱਤੇ ਉਦਯੋਗ ਜੋ ਜ਼ਮੀਨੀ ਪਾਣੀ ਦੀ ਵਰਤੋਂ ਘਰੇਲੂ ਮੰਤਵ ਲਈ ਹੀ ਕਰ ਰਹੇ ਹਨ | ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਸਪਸ਼ਟ ਹਦਾਇਤ ਕੀਤੀ ਜਾਵੇ ਕਿ ਜੇਕਰ ਕਿਸੇ ਵਸਤੂ ਦੀ ਖ਼ਰੀਦ ਦੀ ਲੋੜ ਹੈ ਤਾਂ ਸੂਬੇ ਦੇ ਐਮ ਐਸ ਐਮ ਈ ਯੂਨਿਟਾਂ ਨੂੰ ਪਹਿਲ ਦਿੱਤੀ ਜਾਵੇ | ਇਸ ਨਾਲ ਨਾ ਸਿਰਫ਼ ਉਦਯੋਗਾਂ ਦੇ ਵਿਕਾਸ ਵਿਚ ਫ਼ਾਇਦਾ ਹੋਵੇਗਾ ਸਗੋਂ ਸੂਬੇ ਦੇ ਵਿਕਾਸ ਵਿਚ ਵੀ ਮਦਦ ਮਿਲੇਗੀ ਅਤੇ ਬਿਹਤਰ ਰੁਜ਼ਗਾਰ ਵੀ ਮਿਲੇਗਾ | ਇਸ ਦÏਰਾਨ ਰਜਿੰਦਰ ਗੁਪਤਾ, ਪਿਆਰਾ ਲਾਲ ਸੇਠ, ਆਰਐਸ ਸਚਦੇਵਾ ਮੌਜੂਦ ਸਨ |

ਰਾਖਵਾਂਕਰਨ ਨੀਤੀ ਦੀ ਉਲੰਘਣਾ ਖ਼ਿਲਾਫ਼ ਸਿੱਖਿਆ ਮੰਤਰੀ ਤੇ ਪਿ੍ੰਸੀਪਲ ਸਕੱਤਰ ਦੇ ਪੁਤਲੇ ਫੂਕੇ

ਮਲੇਰਕੋਟਲਾ, 7 ਦਸੰਬਰ (ਪਰਮਜੀਤ ਸਿੰਘ ਕੁਠਾਲਾ)-ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਮਲੇਰਕੋਟਲਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਮਲੇਰਕੋਟਲਾ ਵਿਖੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰ ਕੇ ਸੰਵਿਧਾਨਿਕ ਹੱਕਾਂ ਦੇ ਕਥਿਤ ਘਾਣ ਵਿਰੁੱਧ ਸਿੱਖਿਆ ...

ਪੂਰੀ ਖ਼ਬਰ »

ਡੇਢ ਕਿੱਲੋ ਅਫ਼ੀਮ ਸਮੇਤ 2 ਕਾਬੂ

ਅਮਰਗੜ੍ਹ, 7 ਦਸੰਬਰ (ਸੁਖਜਿੰਦਰ ਸਿੰਘ ਝੱਲ) - ਥਾਣਾ ਅਮਰਗੜ੍ਹ ਪੁਲਿਸ ਵਲੋਂ ਡੇਢ ਕਿੱਲੋ ਅਫ਼ੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਗੁਰਇਕਬਾਲ ਸਿੰਘ ਨੇ ਦੱਸਿਆ ਜ਼ਿਲ੍ਹਾ ਪੁਲਿਸ ...

ਪੂਰੀ ਖ਼ਬਰ »

ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਰੈਲੀ

ਮਲੇਰਕੋਟਲਾ, 7 ਦਸੰਬਰ (ਕੁਠਾਲਾ, ਜੈਨ, ਥਿੰਦ)-ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਅੱਜ ਸਥਾਨਕ ਦਾਣਾ ਮੰਡੀ ਵਿਖੇ ਕੀਤੀ ਗਈ ਭਰਵੀਂ ਰੈਲੀ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਮਹਿਲਾ ਮਨਰੇਗਾ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ | ਰੈਲੀ ਨੂੰ ਸਾਬਕਾ ਵਿਧਾਇਕ ਕਾ. ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚੋਂ ਬਰੀ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ) - ਪਿ੍ੰਸੀਪਲ ਜੱਜ ਜੁਵੀਨਾਇਲ ਜਸਟਿਸ ਬੋਰਡ ਸੁਮਿਤ ਸਭਰਵਾਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਜਤਿੰਦਰ ਕੁਮਾਰ ਭਵਾਨੀਗੜ੍ਹ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਨਸ਼ੀਲੀਆਂ ਦਵਾਈਆਂ ਦੇ ਇਕ ਮਾਮਲੇ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਪਤੀ-ਪਤਨੀ ਨੂੰ 10-10 ਸਾਲ ਦੀ ਕੈਦ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ) - ਜੱਜ ਸਪੈਸ਼ਲ ਕੋਰਟ ਬਲਜਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਇਕ ਮਾਮਲੇ ਵਿਚ ਪਤੀ-ਪਤਨੀ ਨੂੰ ਦਸ-ਦਸ ਸਾਲ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਸਦਰ ਸੰਗਰੂਰ ਵਿਖੇ 22 ਅਕਤੂਬਰ 2018 ...

ਪੂਰੀ ਖ਼ਬਰ »

ਚਿੱਟਾ ਵੇਚਣ ਵਾਲੀ ਔਰਤ ਚਿੱਟੇ ਸਣੇ ਗਿ੍ਫ਼ਤਾਰ

ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਚਿੱਟਾ (ਹੈਰੋਇਨ) ਸਪਲਾਈ ਕਰਨ ਲਈ ਗਾਹਕ ਦੀ ਉਡੀਕ ਕਰ ਰਹੀ 60 ਸਾਲਾ ਔਰਤ ਨੰੂ ਥਾਣਾ ਸਿਟੀ-1 ਸੰਗਰੂਰ ਪੁਲਿਸ ਵਲੋਂ 10 ਗਰਾਮ ਚਿੱਟੇ ਸਣੇ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਥਾਣਾ ਸਿਟੀ-1 ਦੇ ਸਹਾਇਕ ...

ਪੂਰੀ ਖ਼ਬਰ »

ਡਾਕਟਰ ਦੀ ਐਕਟਿਵਾ ਚੋਰੀ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ) - ਸੰਗਰੂਰ ਵਿਟ ਲੁੱਟਾਂ-ਖੋਹਾਂ ਅਤੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ | ਅੱਜ ਬਾਅਦ ਦੁਪਹਿਰ ਡੈਂਟਲ ਸਰਜਨ ਸੰਜੀਵ ਕਾਂਸਲ ਘਰ ਖਾਣਾ ਖਾਣ ਲਈ ਗਏ | ਜਦ ਮੁੜ ਘਰੋਂ ਬਾਹਰ ਆਏ ਤਾਂ ਐਕਟਿਵਾ ਗ਼ਾਇਬ ਸੀ | ਗੁਰੂ ਨਾਨਕ ਕਾਲੋਨੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਕਾਲਜ ਕੇਡਰ ਲੈਕਚਰਾਰਾਂ ਦੀ ਭਰਤੀ ਦੇ ਐਲਾਨ ਦਾ ਵਿਰੋਧ

ਮਲੇਰਕੋਟਲਾ, 7 ਦਸੰਬਰ (ਪਰਮਜੀਤ ਸਿੰਘ ਕੁਠਾਲਾ) - ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਇਲੀਜ਼ੀਬਲ ਗੈੱਸਟ ਫੈਕਲਟੀ ਯੂਨੀਅਨ ਦੇ ਆਗੂਆਂ ਨੇ ਲੈਕਚਰਾਰ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਇਕੱਠੇ ਹੋ ਕੇ ਪੰਜਾਬ ਸਰਕਾਰ ਦੁਆਰਾ ਕਾਲਜ ਕੇਡਰ ਅਧੀਨ 645 ਲੈਕਚਰਾਰ ਭਰਤੀ ਕਰਨ ...

ਪੂਰੀ ਖ਼ਬਰ »

ਰਮਨਦੀਪ ਸਿੰਘ ਬਾਵਾ ਨੇ ਥਾਣਾ ਸਿਟੀ ਦੇ ਐੱਸ. ਐੱਚ. ਓ. ਵਜੋਂ ਚਾਰਜ ਸੰਭਾਲਿਆ

ਧੂਰੀ, 7 ਦਸੰਬਰ (ਲਖਵੀਰ ਸਿੰਘ ਧਾਂਦਰਾ) - ਥਾਣਾ ਸਿਟੀ ਧੂਰੀ ਦੇ ਨਵੇਂ ਮੁਖੀ ਰਮਨਦੀਪ ਸਿੰਘ ਬਾਵਾ ਨੇ ਅਹੁਦਾ ਸੰਭਾਲਿਆ¢ ਇਸ ਮÏਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਚ.ਓ. ਰਮਨਦੀਪ ਸਿੰਘ ਬਾਵਾ ਨੇ ਕਿਹਾ ਕਿ ਥਾਣਾ ਸਿਟੀ ਧੂਰੀ ਦੇ ਅਧੀਨ ਆਉਂਦੇ ਇਲਾਕੇ ਦੇ ...

ਪੂਰੀ ਖ਼ਬਰ »

ਨਵੇਂ ਤਰੀਕੇ ਨਾਲ ਬੱਚਿਆਂ ਦੀ ਕਰਵਾ ਰਹੇ ਹਾਂ ਤਿਆਰੀ-ਸੁਖਦੇਵ ਸਿੰਘ

ਕੌਹਰੀਆਂ, 7 ਦਸੰਬਰ (ਮਾਲਵਿੰਦਰ ਸਿੰਘ ਸਿੱਧੂ)-ਪੰਜਾਬ ਵਿਚ ਅੱਜਕੱਲ੍ਹ ਬੱਚਿਆਂ ਦਾ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਜਰੀਏ ਪੱਕਾ ਹੋਣ ਦਾ ਰੁਝਾਨ ਵਧ ਰਿਹਾ ਹੈ | ਬੱਚਿਆਂ ਨੂੰ ਆਈਲਟਸ ਅਤੇ ਪੀ. ਟੀ. ਈ. ਕਰਵਾਉਣ ਲਈ ਸਾਡੀ ਸੰਸਥਾ ਵਲੋਂ ਨਵੇਂ ਮਾਧਿਅਮ ਵਰਤੇ ਜਾ ਰਹੇ ਹਨ | ਇਹ ...

ਪੂਰੀ ਖ਼ਬਰ »

ਪੰਜਾਬ ਦੀ ਧਰਤੀ 'ਤੇ ਵਧ ਰਿਹਾ ਅਪਰਾਧ ਚਿੰਤਾ ਦਾ ਵਿਸ਼ਾ-ਗੋਲਡੀ, ਸੇਖੋਂ

ਕੌਹਰੀਆਂ, 7 ਦਸੰਬਰ (ਮਾਲਵਿੰਦਰ ਸਿੰਘ ਸਿੱਧੂ)-ਗੂਰੂਆਂ, ਪੀਰਾਂ ਦੀ ਧਰਤੀ ਨੂੰ ਸੁਆਰਥੀ ਲੋਕ ਹਰ ਤਰਾਂ ਗੰਧਲਾ ਕਰ ਰਹੇ ਹਨ | ਹਰ ਰੋਜ ਅਪਰਾਧ ਦੀਆਂ ਘਟਨਾਵਾਂ ਨਾਲ ਵਿਦੇਸ਼ਾਂ ਵਿੱਚ ਬੈਠੈ ਲੋਕ ਚਿੰਤਤ ਹਨ | ਇਹ ਵਿਚਾਰ ਬਲਦੀਪ ਸਿੰਘ ਗੋਲਡੀ ਨਿਊਜੀਲੈਂਡ ਅਤੇ ਜਸਵੀਰ ...

ਪੂਰੀ ਖ਼ਬਰ »

ਲੋੜਵੰਦਾਂ ਲਈ ਆਸ ਦੀ ਕਿਰਨ 'ਗੂਰੂ ਨਾਨਕ ਮਿਸ਼ਨ ਵੈੱਲਫੇਅਰ ਸੁਸਾਇਟੀ

ਕੌਹਰੀਆਂ, 7 ਦਸੰਬਰ(ਮਾਲਵਿੰਦਰ ਸਿੰਘ ਸਿੱਧੂ)-ਜਿਥੇ ਅੱਜਕੱਲ੍ਹ ਸਿਰਫ ਵਿਖਾਵੇ ਲਈ ਸਮਾਜ ਸੇਵਾ ਭਾਰੀ ਹੁੰਦੀ ਜਾ ਰਹੀ ਹੈ ਉਥੇ ਜਮੀਨੀ ਹਾਲਾਤਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਸਮਾਜ ਵਿਚ ਮਨੁੱਖਤਾ ਦੀ ਸੇਵਾ ਕਰ ਰਹੀ ਗੂਰੂ ਨਾਨਕ ਮਿਸ਼ਨ ਵੈਲਫੇਅਰ ਸੁਸਾਇਟੀ ਭਾਈ ...

ਪੂਰੀ ਖ਼ਬਰ »

ਇਤਰਤ ਧਾਲੀਵਾਲ ਨੇ ਸ਼ੂਟਿੰਗ ਦੇ ਅੰਤਰ ਰਾਸ਼ਟਰੀ ਮੁਕਾਬਲਿਆਂ ਲਈ ਕੀਤਾ ਕੁਆਲੀਫ਼ਾਈ

ਸੰਗਰੂਰ, 7 ਦਸੰਬਰ (ਧੀਰਜ ਪਸ਼ੋਰੀਆ) - ਫੋਰਚੂਨ ਕÏਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ (ਸੰਗਰੂਰ) ਦੀ ਦਸਵੀਂ ਜਮਾਤ ਦੀ ਵਿਦਿਆਰਥਣ ਇਤਰਤ ਧਾਲੀਵਾਲ ਨੇ ਸ਼ੂਟਿੰਗ ਦੇ ਅੰਤਰ ਰਾਸ਼ਟਰੀ ਮੁਕਾਬਲਿਆਂ ਲਈ ਕੁਆਲੀਫ਼ਾਈ ਕਰ ਲਿਆ ਹੈ¢ ਇਤਰਤ ਧਾਲੀਵਾਲ ਨੇ 2020 ਵਿਚ ...

ਪੂਰੀ ਖ਼ਬਰ »

ਵਪਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ-ਬਰਿੰਦਰ ਗੋਇਲ

ਖਨੋਰੀ, 7 ਦਸੰਬਰ (ਰਮੇਸ਼ ਕੁਮਾਰ, ਬਲਵਿੰਦਰ ਸਿੰਘ ਥਿੰਦ) - ਕੱਲ੍ਹ ਖਨੋਰੀ ਸ਼ਹਿਰ ਦੇ ਵਿਚ ਸੰਜੂ ਨਾਮ ਦੇ ਇਕ ਦੁਕਾਨਦਾਰ ਨੂੰ ਅਗਵਾ ਕਰਨ ਅਤੇ 1 ਕਰੋੜ ਰੁਪਏ ਦੀ ਫਿਰÏਤੀ ਮੰਗਣ ਸਬੰਧੀ ਜੋ ਘਟਨਾ ਵਾਪਰੀ ਸੀ ਅੱਜ ਉਸ ਨੂੰ ਮਿਲਣ ਦੇ ਲਈ ਲਹਿਰਾ ਤੋਂ ਵਿਧਾਇਕ ਬਰਿੰਦਰ ਗੋਇਲ ...

ਪੂਰੀ ਖ਼ਬਰ »

ਜਥੇਬੰਦੀ ਦੀ ਸਰਬਸੰਮਤੀ ਨਾਲ ਚੋਣ

ਸ਼ੇਰਪੁਰ, 7 ਦਸੰਬਰ (ਦਰਸ਼ਨ ਸਿੰਘ ਖੇੜੀ) - ਖੇੜੀ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ ਜਿਸ ਵਿਚ ਬਲਾਕ ਸ਼ੇਰਪੁਰ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸ ਮÏਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਖੇੜੀ ਕਲਾਂ ਇਕਾਈ ...

ਪੂਰੀ ਖ਼ਬਰ »

ਨਸ਼ਾ ਵੇਚਣ ਵਾਲਿਆਂ ਨਾਲ ਖ਼ੁਦ ਨਿਪਟਾਂਗੇ-ਪਿੰਡ ਵਾਸੀ

ਲਹਿਰਾਗਾਗਾ, 7 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਨਸ਼ੇ ਵੇਚਣ ਵਾਲਿਆਂ ਦੇ ਖ਼ਿਲਾਫ਼ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਲੋਕ ਅੱਗੇ ਆਏ ਹਨ | ਇਸ ਸਬੰਧੀ ਬਕਾਇਦਾ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਵੀ ਕੀਤੀ ਗਈ | ਪਿੰਡ ਦੇ ਸਰਪੰਚ ...

ਪੂਰੀ ਖ਼ਬਰ »

ਪ੍ਰੀ-ਨਿਰਵਾਣ ਦਿਵਸ ਮਨਾਇਆ

ਧੂਰੀ, 7 ਦਸੰਬਰ (ਸੰਜੇ ਲਹਿਰੀ) - ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਧੂਰੀ ਦਫ਼ਤਰ ਵਿਖੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਓ.ਐਸ.ਡੀ. ਪ੍ਰੋ. ਓਾਕਾਰ ਸਿੰਘ, ਆਲ ਇੰਡੀਆ ...

ਪੂਰੀ ਖ਼ਬਰ »

ਫਿਜ਼ੀਕਲ ਕਾਲਜ ਦੀ ਟੀਮ ਨੇ ਓਵਰਆਲ ਚੈਂਪੀਅਨਸ਼ਿਪ 'ਤੇ ਕੀਤਾ ਕਬਜ਼ਾ

ਮਸਤੂਆਣਾ ਸਾਹਿਬ, 7 ਦਸੰਬਰ (ਦਮਦਮੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀਤੇ ਦਿਨੀਂ ਬਰਨਾਲਾ ਵਿਖੇ ਕਰਵਾਏ ਗਏ ਇੰਟਰ ਕਾਲਜ ਟੇਬਲ ਟੈਨਿਸ ਮੁਕਾਬਲੇ ਦÏਰਾਨ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀ ਟੀਮ ਨੇ ਮੋਦੀ ਕਾਲਜ ਪਟਿਆਲਾ ਨੂੰ ਹਰਾ ...

ਪੂਰੀ ਖ਼ਬਰ »

ਪ੍ਰੀ-ਨਿਰਵਾਣ ਦਿਵਸ ਮਨਾਇਆ

ਕÏਹਰੀਆਂ, 7 ਦਸੰਬਰ (ਮਾਲਵਿੰਦਰ ਸਿੰਘ ਸਿੱਧੂ) - ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾਕਟਰ ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮÏਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ਇਹ ਸ਼ਰਧਾਂਜਲੀ ਘੋੜੇਨਾਬ ਵਾਲੇ ਅੱਡੇ 'ਤੇ ਪਿੰਡ ਕÏਹਰੀਆਂ ਵਿੱਚ ਦਿੱਤੀ ਗਈ | ਇਸ ਮÏਕੇ ...

ਪੂਰੀ ਖ਼ਬਰ »

ਰੋਡੀਵਾਲ ਦੀ ਟੀਮ ਨੇ ਕੁਠਾਲਾ ਕ੍ਰਿਕਟ ਕੱਪ ਦੀ ਟਰਾਫ਼ੀ 'ਤੇ ਕੀਤਾ ਕਬਜ਼ਾ

ਸੰਦÏੜ, 7 ਦਸੰਬਰ (ਜਸਵੀਰ ਸਿੰਘ ਜੱਸੀ) - ਸਵਾਮੀ ਮੁਨੀਸ਼ਾ ਨੰਦ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਕੁਠਾਲਾ ਵਿਖੇ ਸ਼ਹੀਦ ਬਾਬਾ ਸੁਧਾ ਸਿੰਘ ਕ੍ਰਿਕਟ ਕਲੱਬ ਵਲੋਂ 9ਵਾਂ ਟੋਪ ਕ੍ਰਿਕਟ ਕੱਪ ਕਰਵਾਇਆ ਗਿਆ | ਜਿਸ ਦਾ ਉਦਘਾਟਨ ਡੇਰਾ ਮੁਖੀ ਆਤਮਾ ਨੰਦ ਵਲੋਂ ਕੀਤਾ ਗਿਆ¢ ...

ਪੂਰੀ ਖ਼ਬਰ »

ਵਾਜਬ ਫੀਸਾਂ 'ਤੇ ਉੱਚ ਸਿੱਖਿਆ ਵੰਡ ਰਿਹੈ ਸੂਬੇਦਾਰ ਕੁੰਭਾ ਸਿੰਘ ਮੈਮੋਰੀਅਲ ਸਕੂਲ

ਕੌਹਰੀਆਂ, 7 ਦਸੰਬਰ (ਮਾਲਵਿੰਦਰ ਸਿੰਘ ਸਿੱਧੂ)-ਦਹਾਕਿਆਂ ਤੋਂ ਇਲਾਕੇ ਵਿੱਚ ਵਿਦਿਆ ਦਾ ਚਾਨਣ ਵੰਡ ਰਿਹਾ ਸੂਬੇਦਾਰ ਕੁੰਭਾ ਸਿੰਘ ਮੈਮੋਰੀਅਲ ਸਕੂਲ ਲਾਡਬੰਨਜਾਰਾ ਅੱਜ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ | ਸਕੂਲ ਦੇ ਪਿ੍ੰਸੀਪਲ ਨਾਨਕ ਸਿੰਘ ਨੇ ਦੱਸਿਆ ਕਿ ਸਕੂਲ ਵਿਚ ...

ਪੂਰੀ ਖ਼ਬਰ »

-ਮਾਮਲਾ ਦਿੱਲੀ ਕੱਟੜਾ ਐਕਸਪੈੱ੍ਰਸ 'ਚ ਆਈ ਜ਼ਮੀਨ ਦਾ-

ਜ਼ਮੀਨੀ ਵੰਡ 'ਚ ਉਲਝੇ ਬੇਵੱਸ ਅੰਨਦਾਤੇ ਦੀ ਹਾਲਤ ਹੋਈ ਪਾਣੀਓਾ ਪਤਲੀ

ਕੁੱਪ ਕਲਾਂ, 7 ਦਸੰਬਰ (ਮਨਜਿੰਦਰ ਸਿੰਘ ਸਰÏਦ) - ਪੰਜਾਬ ਅੰਦਰ ਦਿੱਲੀ-ਕੱਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਨੂੰ ਜਿੱਥੇ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਸਹਿਮਤੀ ਦਿੰਦਿਆਂ ਹਾਮੀ ਭਰ ਦਿੱਤੀ ਹੈ ਉਥੇ ਹੀ ਕਾਫੀ ਕਿਸਾਨ ਅਜਿਹੇ ਵੀ ਹਨ ਜਿਨ੍ਹਾਂ ਨੂੰ ਆਪਣੀ ਪਰਿਵਾਰਕ ...

ਪੂਰੀ ਖ਼ਬਰ »

ਪੰਚਾਇਤ ਮੈਂਬਰ ਦੇ ਘਰ ਪੁਲਿਸ ਤੇ ਆਬਕਾਰੀ ਟੀਮ ਨੇ ਕੀਤੀ ਛਾਪੇਮਾਰੀ

ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਥਾਣਾ ਸਦਰ ਸੰਗਰੂਰ ਪੁਲਿਸ ਵਲੋਂ ਆਬਕਾਰੀ ਵਿਭਾਗ ਦੀ ਟੀਮ ਨਾਲ ਰਲ ਕੇ ਪਿੰਡ ਕੁਲਾਰਾਂ ਦੇ ਮੌਜੂਦਾ ਪੰਚਾਇਤ ਮੈਂਬਰ ਘਰ ਕੀਤੀ ਗਈ ਛਾਪੇਮਾਰੀ ਦੌਰਾਨ 10 ਪੇਟੀਆਂ ਦੇਸੀ ਸ਼ਰਾਬ (ਹਰਿਆਣਾ), 100 ਲੀਟਰ ਲਾਹਣ ਅਤੇ ...

ਪੂਰੀ ਖ਼ਬਰ »

ਘਰ 'ਚੋਂ ਪਿਸਤੌਲ ਤੇ ਕਾਰਤੂਸ ਲੈ ਕੇ ਜਾਣ ਵਾਲੀ ਔਰਤ ਗਿ੍ਫ਼ਤਾਰ

ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸੇਵਾ ਮੁਕਤ ਸਾਇੰਸ ਮਾਸਟਰ ਦਾ ਘਰ ਕਿਰਾਏ ਉੱਤੇ ਲੈਣ ਬਹਾਨੇ ਮਾਸਟਰ ਦਾ ਲਾਇੰਸੀ ਪਿਸਤੌਲ, ਅਸਲਾ ਲਾਇਸੰਸ ਅਤੇ 11 ਗੋਲੀਆਂ ਚੋਰੀ ਕਰ ਕੇ ਲਿਜਾਣ ਵਾਲੀ ਔਰਤ ਵਿਰੁੱਧ ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ...

ਪੂਰੀ ਖ਼ਬਰ »

ਮਾਸਟਰ ਕੁਲਵਿੰਦਰ ਮੋਹਲ ਨੂੰ ਸਦਮਾ, ਪਿਤਾ ਦਾ ਦਿਹਾਂਤ

ਸੁਨਾਮ ਊਧਮ ਸਿੰਘ ਵਾਲਾ, 7 ਦਸੰਬਰ (ਰੁਪਿੰਦਰ ਸਿੰਘ ਸੱਗੂ) - ਅਧਿਆਪਕ ਆਗੂ ਮਾਸਟਰ ਕੁਲਵਿੰਦਰ ਸਿੰਘ ਮੋਹਲ ਅਤੇ ਹਰਵਿੰਦਰ ਸਿੰਘ ਮੋਹਲ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪੁੱਜਾ ਜੱਦੋ ਉਨ੍ਹਾਂ ਦੇ ਪਿਤਾ ਸ੍ਰ ਹਰਪਾਲ ਸਿੰਘ ਮੋਹਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

540 ਨਸ਼ੇ ਵਾਲੀਆਂ ਸ਼ੀਸ਼ੀਆਂ ਸਮੇਤ ਇਕ ਵਿਅਕਤੀ ਕਾਬੂ

ਮਲੇਰਕੋਟਲਾ, 7 ਦਸੰਬਰ (ਹਨੀਫ਼ ਥਿੰਦ)-ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਪੁਲਿਸ ਵਲੋਂ ਪੰਜਾਬ ਸੂਬੇ ਨੂੰ ਜੁਰਮ ਰਹਿਤ ਬਣਾਉਣ ਲਈ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਮਲੇਰਕੋਟਲਾ ਦੀ ਪੁਲਿਸ ਨੇ 500 ਨਸ਼ੀਲੀਆਂ ਸ਼ੀਸ਼ੀਆਂ ...

ਪੂਰੀ ਖ਼ਬਰ »

7ਵੀਂ ਜ਼ਿਲ੍ਹਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਕਰਵਾਉਣ ਦੀ ਰੂਪ-ਰੇਖਾ ਤਿਆਰ

ਸੰਗਰੂਰ, 7 ਦਸੰਬਰ (ਧੀਰਜ ਪਸ਼ੋਰੀਆ) - ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਵਿਚ ਦਿਲਚਸਪੀ ਵਧਾਉਣ ਲਈ 2013 ਤੋਂ ਸ਼ੁਰੂ ਕੀਤੀ ਗਈ ਰਾਮਾਨੁਜਨ ਜ਼ਿਲ੍ਹਾ ਪੱਧਰੀ ਗਣਿਤ ਐਵਾਰਡ ਲਈ 7ਵੀਂ ਸਾਲਾਨਾ ...

ਪੂਰੀ ਖ਼ਬਰ »

ਸਰੋਦ ਰੋਡ ਤੋਂ ਦਰਜਨਾਂ ਪਿੰਡਾਂ ਨੂੰ ਜੋੜਦੀ ਲਿੰਕ ਸੜਕ ਦੇ ਕੰਮ ਦਾ ਵਿਧਾਇਕ ਰਹਿਮਾਨ ਨੇ ਕੀਤਾ ਉਦਘਾਟਨ

ਮਲੇਰਕੋਟਲਾ, 7 ਦਸੰਬਰ (ਹਨੀਫ਼ ਥਿੰਦ) - ਪਿਛਲੇ ਕਰੀਬ 10 ਸਾਲਾਂ ਤੋਂ ਨਰਕ ਕੁੰਭੀ ਬਣ ਚੁੱਕੀ ਦਰਜਨਾਂ ਪਿੰਡਾਂ ਨੂੰ ਜੋੜਦੀ ਸਰੋਦ ਰੋਡ ਵਾਲੀ ਲਿੰਕ ਸੜਕ ਨੂੰ ਬਣਾਉਣ ਦੀ ਮੰਗ ਨੂੰ ਅੱਜ ਉਸ ਸਮੇਂ ਬੂਰ ਪੈਂਦਾ ਦਿਖਾਈ ਦਿੱਤਾ ਜਦੋਂ ਅੱਜ ਆਮ ਆਦਮੀ ਪਾਰਟੀ ਦੇ ਮਲੇਰਕੋਟਲਾ ...

ਪੂਰੀ ਖ਼ਬਰ »

ਸੈਨ ਸਮਾਜ ਦੀ ਮੀਟਿੰਗ 'ਚ ਮਸਲੇ ਵਿਚਾਰੇ

ਅਹਿਮਦਗੜ੍ਹ, 7 ਦਸੰਬਰ (ਪੁਰੀ) - ਸੈਨ ਭਗਤ ਸਮਾਜ ਸਭਾ ਅਹਿਮਦਗੜ੍ਹ ਬਲਾਕ ਦੀ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਹਾਲ ਅਹਿਮਦਗੜ੍ਹ ਵਿਖੇ ਹੋਈ | ਮੀਟਿੰਗ ਵਿੱਚ ਵਿਸ਼ੇਸ਼ ਕਰਕੇ ਪੰਜਾਬ ਜਥੇਬੰਦੀ ਦੇ ਪ੍ਰਧਾਨ ਪ੍ਰਤਾਪ ...

ਪੂਰੀ ਖ਼ਬਰ »

ਹੋਮਿਓਪੈਥੀ ਦਵਾਖ਼ਾਨਾ ਸਥਾਪਿਤ

ਅਮਰਗੜ੍ਹ, 7 ਦਸੰਬਰ (ਸੁਖਜਿੰਦਰ ਸਿੰਘ ਝੱਲ) - ਗੁ: ਸਿੰਘ ਸਭਾ ਅਮਰਗੜ੍ਹ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਮੰਤਵ ਨਾਲ ਹੋਮਿਓਪੈਥੀ ਦਵਾਖ਼ਾਨਾ ਖੋਲਿ੍ਹਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਮਲਕੀਤ ...

ਪੂਰੀ ਖ਼ਬਰ »

5 ਸਕੂਲੀ ਗੱਡੀਆਂ ਦੇ ਚਲਾਨ ਕੱਟੇ

ਮਲੇਰਕੋਟਲਾ, 7 ਦਸੰਬਰ (ਪਰਮਜੀਤ ਸਿੰਘ ਕੁਠਾਲਾ) - ਸੁਰੱਖਿਅਤ ਸਕੂਲ ਵਾਹਨ ਪਾਲਿਸੀ ਅਧੀਨ ਉਪ ਮੰਡਲ ਮੈਜਿਸਟ੍ਰੇਟ ਮਲੇਰਕੋਟਲਾ ਸ੍ਰੀ ਕਰਨਦੀਪ ਸਿੰਘ ਵੱਲੋਂ ਸਬ ਡਿਵੀਜ਼ਨ ਮਲੇਰਕੋਟਲਾ ਅਤੇ ਅਮਰਗੜ੍ਹ ਅਧੀਨ ਪੈਂਦੇ ਸਕੂਲਾਂ ਦੀਆਂ ਗੱਡੀਆਂ ਦੀ ਚੈਕਿੰਗ ਮੁਹਿੰਮ ...

ਪੂਰੀ ਖ਼ਬਰ »

ਮਲਕੀਤ ਸਿੰਘ ਚੰਗਾਲ ਸਨਮਾਨਿਤ

ਸੰਗਰੂਰ, 7 ਦਸੰਬਰ (ਅਮਨਦੀਪ ਸਿੰਘ ਬਿੱਟਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਅਗਜੈਕਟਿਵ ਕਮੇਟੀ ਦੇ ਮੈਂਬਰ ਭਾਈ ਮਲਕੀਤ ਸਿੰਘ ਚੰਗਾਲ ਨੂੰ ਬਾਬਾ ਜੀਵਨ ਸਿੰਘ ਟਰੱਸਟ ਵਲੋਂ ਵਿਸੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ | ਜਗਸੀਰ ਸਿੰਘ ਖੇੜੀ ...

ਪੂਰੀ ਖ਼ਬਰ »

ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ) - ਦਿੱਲੀ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ 'ਆਪ' ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਈਲਵਾਲ, ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਲਜਾਰ ਬੋਬੀ ਅਤੇ ...

ਪੂਰੀ ਖ਼ਬਰ »

ਪੁਲਿਸ ਨੇ ਨਸ਼ਿਆਂ ਖਿਲਾਫ਼ ਲਗਾਇਆ ਜਾਗਰੂਕਤਾ ਸੈਮੀਨਾਰ

ਲਹਿਰਾਗਾਗਾ/ਧਰਮਗੜ੍ਹ, 7 ਦਸੰਬਰ (ਅਸ਼ੋਕ ਗਰਗ, ਗੁਰਜੀਤ ਸਿੰਘ ਚਹਿਲ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਦੇ ਤਹਿਤ ਪਿੰਡ ਹਰਿਆਊ ਵਾਲੇ ਲਹਿਰਾਗਾਗਾ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਸੈਮੀਨਾਰ ਲਗਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਪਰਮਪਾਲ ਸਿੰਘ ਸੋਨੀ ਜ਼ੈਲਦਾਰ ਬਣੇ ਬਲਾਕ ਸੰਮਤੀ ਅੰਨਦਾਣਾ ਦੇ ਚੇਅਰਮੈਨ

ਮੂਨਕ, 7 ਦਸੰਬਰ (ਧਾਲੀਵਾਲ, ਮਦਾਨ, ਭਾਰਦਵਾਜ) - ਐਸ.ਡੀ.ਐਮ. ਮੂਨਕ ਸੂਬਾ ਸਿੰਘ ਦੀ ਅਗਵਾਈ ਵਿੱਚ ਬਲਾਕ ਸੰਮਤੀ ਅੰਨਦਾਣਾ ਐਟ ਮੂਨਕ ਦੇ ਦਫ਼ਤਰ ਵਿਖੇ ਚੇਅਰਮੈਨ ਦੀ ਚੋਣ ਕਰਨ ਲਈ ਸਮੂਹ ਸੰਮਤੀ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਜਿਸ ਵਿਚ ਪੰਦਰਾਂ ਮੈਂਬਰਾਂ ਵਿਚੋਂ ਤੇਰਾ ...

ਪੂਰੀ ਖ਼ਬਰ »

ਰੋਟਰੀ ਡਿਸਟਿ੍ਕਟ 3090 ਸਿਹਤ ਖੇਤਰ 'ਚ ਪਾਏਗਾ ਅਹਿਮ ਯੋਗਦਾਨ

ਸੁਨਾਮ ਊਧਮ ਸਿੰਘ ਵਾਲਾ, 7 ਦਸੰਬਰ (ਰੁਪਿੰਦਰ ਸਿੰਘ ਸੱਗੂ)-ਰੋਟਰੀ ਡਿਸਟਿ੍ਕਟ 3090 ਦੇ ਚੁਣੇ ਗਏ ਗਵਰਨਰ (2023-24) ਘਨਸ਼ਿਆਮ ਕਾਂਸਲ ਨੇ ਕਿਹਾ ਕਿ ਰੋਟਰੀ ਸੰਸਥਾ ਸਿਹਤ ਖੇਤਰ 'ਚ ਵਡਮੁੱਲਾ ਯੋਗਦਾਨ ਪਾਵੇਗੀ | ਅਗਲੇ ਸਾਲ ਰੋਟਰੀ ਡਿਸਟਿ੍ਕਟ 3090 (ਜਿਸ ਵਿਚ ਪੰਜਾਬ, ਹਰਿਆਣਾ ਤੇ ...

ਪੂਰੀ ਖ਼ਬਰ »

ਸਮਾਜਿਕ ਸਿੱਖਿਆ, ਪੰਜਾਬੀ ਤੇ ਹਿੰਦੀ ਵਿਸ਼ਿਆਂ ਦੀਆਂ ਅਸਾਮੀਆਂ ਵਧਾਉਣ ਦੀ ਕੀਤੀ ਮੰਗ

ਸੰਗਰੂਰ, 7 ਦਸੰਬਰ (ਅਮਨਦੀਪ ਸਿੰਘ ਬਿੱਟਾ)-ਬੀ. ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਪੱਕਾ ਨੇ ਕਿਹਾ ਕਿ ਬੇਰੁਜ਼ਗਾਰਾਂ ਦੇ ਸੰਘਰਸ਼ ਦੇ ਰੋਹ ਨੂੰ ਦੇਖਦਿਆਂ ਪਿਛਲੀ ਕਾਂਗਰਸ ਸਰਕਾਰ ਨੇ 4161 ਅਸਾਮੀਆਂ ਭਰਨ ਦਾ ਇਸ਼ਤਿਹਾਰ ...

ਪੂਰੀ ਖ਼ਬਰ »

ਮਲਟੀ ਸਪੈਸ਼ਲਿਟੀ ਕੈਂਪ ਦੌਰਾਨ 220 ਮਰੀਜ਼ਾਂ ਦੀ ਜਾਂਚ

ਅਹਿਮਦਗੜ੍ਹ, 7 ਦਸੰਬਰ (ਰਣਧੀਰ ਸਿੰਘ ਮਹੋਲੀ)-ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਭੱਕੂ ਕਲੀਨਿਕ ਵਿਖੇ ਫੋਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਗਾਏ ਮੁਫ਼ਤ ਮਲਟੀ ਸਪੈਸ਼ਲਿਟੀ ਕੈਂਪ ਦਾ ਉਦਘਾਟਨ ਸੰਜੀਵ ਕੁਮਾਰ ਰਾਜਾ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਘਰੇਲੂ ਹਿੰਸਾ ਵਿਰੁੱਧ ਆਜੀਵਿਕਾ ਮਿਸ਼ਨ ਸਟਾਫ਼ ਨੇ ਅÏਰਤਾਂ ਨੂੰ ਕੀਤਾ ਜਾਗਰੂਕ

ਮੂਣਕ, 7 ਦਸੰਬਰ (ਭਾਰਦਵਾਜ, ਸਿੰਗਲਾ)-ਆਜੀਵਿਕਾ ਮਿਸ਼ਨ ਜੋ ਕਿ ਏ. ਡੀ. ਸੀ. (ਵਿਕਾਸ) ਸੰਗਰੂਰ ਆਈ. ਏ. ਐਸ. ਵਰਜੀਤ ਵਾਲੀਆ ਦੀ ਅਗਵਾਈ ਹੁਕਮਾਂ ਤਹਿਤ ਆਜੀਵਿਕਾ ਮਿਸ਼ਨ ਦੇ ਸਟਾਫ਼ ਵਲੋਂ ਅÏਰਤਾਂ ਵਿਰੁੱਧ ਹੋ ਰਹੀ ਘਰੇਲੂ ਹਿੰਸਾ ਨੂੰ ਰੋਕਣ ਲਈ ਅÏਰਤਾਂ ਨੂੰ ਜਾਗਰੂਕ ਕਰਨ ...

ਪੂਰੀ ਖ਼ਬਰ »

ਮਾਡਰਨ ਸਕੂਲ ਸ਼ੇਰਗੜ੍ਹ ਚੀਮਾ ਨੇ ਅੰਤਰ ਸਕੂਲ ਮੁਕਾਬਲਿਆਂ 'ਚ ਮਾਰੀ ਬਾਜ਼ੀ

ਸੰਦੌੜ, 7 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਡਾ. ਜਗਜੀਤ ਸਿੰਘ ਧੁਰੀ ਦੀ ਅਗਵਾਈ 'ਚ ਮਾਡਰਨ ਗਰੁੱਪ ਅਧੀਨ ਚੱਲ ਰਹੀਆਂ ਸੰਸਥਾਵਾਂ ਵਿਚ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਭਾਗ ਲੈਂਦਿਆਂ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਦੇ ਪਹਿਲੀ ਤੇ ...

ਪੂਰੀ ਖ਼ਬਰ »

ਮੈਡੀਕਲ ਚੈੱਕਅਪ ਤੇ ਰਾਸ਼ਨ ਵੰਡ ਸਮਾਗਮ ਕਰਵਾਇਆ

ਲਹਿਰਾਗਾਗਾ, 7 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਤੇ ਗਰੀਬ ਪਰਿਵਾਰ ਫ਼ੰਡ ਲਹਿਰਾਗਾਗਾ ਵਲੋਂ ਜੀ. ਪੀ. ਐਫ. ਧਰਮਸ਼ਾਲਾ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਮੈਡੀਕਲ ਚੈੱਕਅਪ ਕੈਂਪ ਤੇ ਰਾਸ਼ਨ ਵੰਡ ਸਮਾਰੋਹ ਕਰਵਾਇਆ ...

ਪੂਰੀ ਖ਼ਬਰ »

ਕਿਸਾਨ ਅਨਿਰੁਧ ਵਸ਼ਿਸ਼ਟ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਵਲੋਂ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 7 ਦਸੰਬਰ (ਭੁੱਲਰ, ਧਾਲੀਵਾਲ)-ਪੰਜਾਬ ਸਰਕਾਰ ਵਲੋਂ ਕੁਦਰਤੀ ਖੇਤੀ ਤੇ ਕੁਦਰਤੀ ਪੱਖੀ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਅਧੀਨ ਇਸ ਖੇਤਰ 'ਚ ਸੁਨਾਮ ਇਲਾਕੇ ਦੇ ਮੋਹਰੀ ਕਿਸਾਨ ਅਨਿਰੁਧ ਵਸ਼ਿਸ਼ਟ ਨੂੰ ਪੰਜਾਬ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਨੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਕੀਤੀ ਵਿਚਾਰ ਚਰਚਾ

ਸੁਨਾਮ ਊਧਮ ਸਿੰਘ ਵਾਲਾ, 7 ਦਸੰਬਰ (ਭੁੱਲਰ, ਧਾਲੀਵਾਲ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵਿਛੜ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਸੰਸਥਾ ਦੇ ਸਕੱਤਰ ਡਾ. ...

ਪੂਰੀ ਖ਼ਬਰ »

'ਵਿਸ਼ਵ ਮਿੱਟੀ ਦਿਵਸ' ਮੌਕੇ ਖੇਤੀ ਮਾਹਰਾਂ ਤੇ ਉੱਦਮੀ ਕਿਸਾਨਾਂ ਨੇ ਵਾਤਾਵਰਨ ਦੀ ਸ਼ੁੱਧਤਾ ਸੰਬੰਧੀ ਕੀਤੀ ਚਰਚਾ

ਸੰਗਰੂਰ, 7 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਪੰਜਾਬ ਦੇ 12 ਜ਼ਿਲਿ੍ਹਆਂ 'ਚ ਵਾਤਾਵਰਨ ਸੰਭਾਲ ਲਈ ਕੰਮ ਕਰ ਰਹੀ ਸੰਸਥਾ 'ਦਾ ਨੇਚਰ ਕੰਜਰਵੈਸੀ' ਜੋ ਪ੍ਰਾਜੈਕਟ ਪ੍ਰਾਣਾ ਤਹਿਤ ਪੰਜਾਬ 'ਚ ਕੰਮ ਕਰ ਰਹੀ ਹੈ, ਦੇ ਸਮਾਗਮ 'ਚ ਪੁੱਜੇ ਮੁੱਖ ਖੇਤੀਬਾੜੀ ਅਫਸਰ ਡਾ. ...

ਪੂਰੀ ਖ਼ਬਰ »

ਵਿਧਾਇਕਾ ਭਰਾਜ ਵਲੋਂ ਪਾਰਟੀ ਵਰਕਰਾਂ ਨਾਲ ਬੈਠਕ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਸ਼ਹਿਰ ਦੀ ਬਿਹਤਰੀ ਲਈ ਸੰਗਰੂਰ ਦੇ ਪਾਰਟੀ ਵਰਕਰਾਂ ਨਾਲ ਭਰਵੀਂ ਬੈਠਕ ਕੀਤੀ, ਜਿਸ 'ਚ ਵਰਕਰਾਂ ਤੋਂ ਸੁਝਾਅ ਲਏ ਗਏ | ਵਿਧਾਇਕਾ ਭਰਾਜ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਹਸਪਤਾਲ ਇਮਾਰਤ ਦੀ ਉਸਾਰੀ ਸ਼ੁਰੂ

ਅਹਿਮਦਗੜ੍ਹ, 7 ਦਸੰਬਰ (ਰਣਧੀਰ ਸਿੰਘ ਮਹੋਲੀ)-ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਵਲੋਂ ਮਾਨਵਤਾ ਦੀ ਸੇਵਾ ਲਈ ਅਨੇਕਾ ਕਾਰਜ ਲੋੜਵੰਦਾਂ ਲਈ ਹੋਮਿਓਪੈਥੀ ਚੈਰੀਟੇਬਲ ਡਿਸਪੈਂਸਰੀ, ਐਮਰਜੈਂਸੀ ਮਰੀਜ਼ਾ ਲਈ ਮੁਫ਼ਤ ਐਂਬੂਲੈਂਸ, ਮਿ੍ਤਕ ਸਰੀਰ ਲਈ ...

ਪੂਰੀ ਖ਼ਬਰ »

ਭਾਈ ਵੀਰ ਸਿੰਘ ਦੀ ਯਾਦ 'ਚ ਸਾਹਿਤਕ ਤੇ ਸਨਮਾਨ ਸਮਾਰੋਹ

ਮਲੇਰਕੋਟਲਾ, 7 ਦਸੰਬਰ (ਪਰਮਜੀਤ ਸਿੰਘ ਕੁਠਾਲਾ) ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਕਾਲਜ ਦੀ ਪੰਜਾਬੀ ਸਾਹਿਤ ਸਭਾ ਤੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਦੇ ਮਹਾਨ ਕਵੀ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਸਾਹਿਤਕ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਕਾਲਜ ...

ਪੂਰੀ ਖ਼ਬਰ »

ਹੜਤਾਲ 12 ਤੱਕ ਰਹੇਗੀ ਜਾਰੀ

ਲਹਿਰਾਗਾਗਾ, 7 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਜੁਆਇੰਟ ਐਕਸ਼ਨ ਕਮੇਟੀ ਪੰਚਾਇਤ ਯੂਨੀਅਨ, ਪੰਚਾਇਤ ਸਕੱਤਰ, ਵੀ.ਡੀ.ਓ ਯੂਨੀਅਨ, ਸੁਪਰਡੈਂਟ ਯੂਨੀਅਨ, ਪੰਚਾਇਤ ਅਫ਼ਸਰ ਯੂਨੀਅਨ ਪੰਜਾਬ ਵਲੋਂ ਵਿਕਾਸ ਭਵਨ ਮੋਹਾਲੀ ਵਿਖੇ ਮੀਟਿੰਗ ਕੀਤੀ ਗਈ | ਪੰਚਾਇਤ ...

ਪੂਰੀ ਖ਼ਬਰ »

ਕੁਸ਼ਤੀ ਗਰੀਕੋ ਰੋਮਨ ਮੁਕਾਬਲਿਆਂ 'ਚੋਂ ਓਵਰਆਲ ਦੂਜਾ ਸਥਾਨ ਹਾਸਲ

ਮਲੇਰਕੋਟਲਾ, 7 ਦਸੰਬਰ (ਹਨੀਫ਼ ਥਿੰਦ) - ਸਰਕਾਰੀ ਕਾਲਜ, ਮਾਲੇਰਕੋਟਲਾ ਦੀ ਰੈਸਲਿੰਗ ਟੀਮ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ ਕਾਲਜ ਰੈਸਲਿੰਗ ਮੁਕਾਬਲੇ ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ ਵਿਖੇ ਜੋ ਕਿ ਪਿਛਲੇ ਦਿਨੀਂ ਕਰਵਾਏ ਗਏ, ਵਿਚ ਭਾਗ ਲਿਆ ਜਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX