ਚੁਗਿੱਟੀ/ਜੰਡੂਸਿੰਘਾ, 7 ਦਸੰਬਰ (ਨਰਿੰਦਰ ਲਾਗੂ)-ਜਲੰਧਰ-ਅੰਮਿ੍ਤਸਰ ਮਾਰਗ 'ਤੇ ਚੁਗਿੱਟੀ ਫਲਾਈਓਵਰ ਲਾਗੇ ਬੁੱਧਵਾਰ ਨੂੰ ਆਸ-ਪਾਸ ਜਾ ਰਹੇ ਵਾਹਨਾਂ ਨੂੰ ਬਚਾਉਂਦਿਆ ਰੇਤਾ ਨਾਲ ਭਰਿਆ ਇਕ ਟਰੱਕ ਪਲਟ ਗਿਆ | ਇਸੇ ਦੌਰਾਨ ਉਸਦੀ ਲਪੇਟ 'ਚ ਆਉਣ 'ਤੇ ਮਸਾ ਬਚੀ ਇਕ ਕਾਰ ਦਾ ਵੀ ਮਾਮੂਲੀ ਨੁਕਸਾਨ ਹੋ ਗਿਆ ਚੰਗੀ ਕਿਸਮਤ ਕਾਰਨ ਇਸ ਹਾਦਸੇ 'ਚ ਦੋਵਾਂ ਧਿਰਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਇਸ ਘਟਨਾ ਦੇ ਹੋਣ ਨਾਲ ਉਕਤ ਮਾਰਗ 'ਤੇ ਦੂਰ-ਦੂਰ ਤੱਕ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ | ਜਿਸ ਨੂੰ ਖੁੱਲ੍ਹਵਾਉਣ ਲਈ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ | ਘਟਨਾ ਸਥਾਨ 'ਤੇ ਗੱਲਬਾਤ ਕਰਦਿਆਂ ਟਰੱਕ ਚਾਲਕ ਰਾਮ ਲੁਭਾਇਆ ਪੁੱਤਰ ਦਾਸ ਰਾਮ ਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਆਪਣੇ ਉਕਤ ਸ਼ਹਿਰ ਤੋਂ ਰੇਤਾ ਨਾਲ ਟਰੱਕ ਭਰ ਕੇ ਫਗਵਾੜਾ ਵੱਲ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਇਸ ਫਲਾਈਓਵਰ ਲਾਗੇ ਪਹੁੰਚਿਆ ਤਾਂ ਅਚਾਨਕ ਇਕ ਆਟੋ ਚਾਲਕ ਵਲੋਂ ਸਵਾਰੀਆਂ ਚੁੱਕਣ ਦੇ ਮਕਸਦ ਨਾਲ ਬ੍ਰੇਕ ਲਗਾ ਦਿੱਤੀ ਗਈ ਤੇ ਇਸੇ ਮੌਕੇ ਤੇਜ਼ੀ ਨਾਲ ਜਾ ਰਹੇ ਇਕ ਕਾਰ ਚਾਲਕ ਵਲੋਂ ਅਗਾਂਹ ਲੰਘਣ ਲਈ ਓਵਰਟੇਕ ਕਰਨਾ ਚਾਹਿਆ | ਜਿਸ ਨੂੰ ਬਚਾਉਣ ਸਮੇਂ ਸੰਤੁਲਨ ਵਿਗੜ ਜਾਣ ਕਾਰਨ ਉਸ ਦਾ ਟਰੱਕ ਪਲਟ ਗਿਆ | ਉਨ੍ਹਾਂ ਕਿਹਾ ਕਿ ਚੰਗੇ ਭਾਗੀ ਉਸਦਾ ਸਰੀਰਿਕ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਦੂਜੇ ਪਾਸੇ ਥਾਣਾ ਰਾਮਾਮੰਡੀ ਦੇ ਇੰਚਾਰਜ ਇੰਸਪੈਕਟਰ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਕਾਰ ਜਿਸ ਨੂੰ ਕਿ ਝਾਵਰ ਸਿੰਘ ਵਾਸੀ ਗੁਰੂ ਨਗਰ ਚਲਾ ਰਿਹਾ ਸੀ, ਨਾਲ ਉਸਦੀ ਮਾਲਕਣ ਬੈਠੀ ਸੀ, ਜੋ ਕਿ ਬੇਗੋਵਾਲ ਤੋਂ ਵਾਪਸ ਆ ਰਹੇ ਸਨ, ਇਸ ਹਾਦਸੇ ਦਾ ਸ਼ਿਕਾਰ ਹੋ ਗਏ | ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਵਾਹਨਾਂ 'ਚ ਸਵਾਰ ਜੀਆਂ ਦੇ ਸੱਟ-ਪੇਟ ਨਹੀਂ ਲੱਗੀ | ਪਰ ਟਰੱਕ ਕਾਫੀ ਨੁਕਸਾਨਿਆਂ ਗਿਆ | ਇਸ ਹਾਦਸੇ ਦੌਰਾਨ ਉਕਤ ਮਾਰਗ 'ਤੇ ਸੜਕ ਦੇ ਦੋਵੀਂ ਪਾਸੀ ਦੂਰ-ਦੂਰ ਤੱਕ ਵਾਹਨਾਂ ਦਾ ਜਾਮ ਲੱਗ ਗਿਆ | ਹਾਲਾਤ ਏਨੇ ਗੰਭੀਰ ਹੋ ਗਏ ਕਿ ਸਰਵਿਸ ਲਾਈਨ ਤੋਂ ਲੰਘਣਾ ਵੀ ਕਾਫੀ ਦੇਰ ਤੱਕ ਔਖਾ ਬਣਿਆ ਰਿਹਾ ਹੈ | ਜਿਸ ਕਾਰਨ ਲੋਕ ਬਦਲਵਾਂ ਰਾਹ ਲੱਭਦੇ ਵਿਖਾਈ ਦਿੱਤੇ | ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਵਲੋਂ ਜੇ. ਸੀ. ਬੀ. ਮਸ਼ੀਨ ਦਾ ਇੰਤਜਾਮ ਕਰ ਕੇ ਘਟਨਾ ਸਥਾਨ 'ਤੇ
ਪਲਟੇ ਟਰੱਕ ਨੂੰ ਚੁਕਵਾਇਆ ਗਿਆ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਅਕਸਰ ਹੁੰਦੇ ਰਹਿੰਦੇ ਉਕਤ ਮਾਰਗ 'ਤੇ ਹਾਦਸੇ
ਮੌਕੇ 'ਤੇ ਗੱਲਬਾਤ ਕਰਦਿਆਂ ਵੀਨਾ ਦੇਵੀ, ਜੁਗਿੰਦਰ ਸਿੰਘ, ਪਰਮਜੀਤ ਕੁਮਾਰ, ਨੀਰੂ, ਗਿਆਨ ਚੰਦ, ਅਜੈ ਸ਼ਰਮਾ, ਪ੍ਰਦੀਪ ਸਿੰਘ ਤੇ ਨਰਾਇਣ ਦਾਸ ਸਮੇਤ ਕਈ ਹੋਰ ਲੋਕਾਂ ਨੇ ਦੱਸਿਆ ਕਿ ਟਰੈਫਿਕ ਪੁਲਿਸ ਦੀ ਢਿੱਲ ਕਾਰਨ ਉਕਤ ਮਾਰਗ 'ਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲੇ ਲੋਕ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਰਹਿੰਦੇ ਹਨ | ਜਿਨ੍ਹਾਂ 'ਤੇ ਸ਼ਿਕੰਜਾ ਕੱਸਣ ਲਈ ਕਈ ਵਾਰ ਪੁਲਿਸ ਅਫ਼ਸਰਾਂ ਤਾਈਾ ਅਪੀਲ ਕੀਤੀ ਗਈ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਜਿਸ ਦਾ ਨਤੀਜਾ ਇਹ ਹੈ ਕਿ ਉਕਤ ਮਾਰਗ 'ਤੇ ਆਏ ਦਿਨ ਭਿਆਨਕ ਹਾਦਸੇ ਹੁੰਦੇ ਰਹਿੰਦੇ ਹਨ ਤੇ ਉਸ ਦੌਰਾਨ ਲੋਕਾਂ ਦਾ ਜਾਨੀ ਤੇ ਮਾਮਲੀ ਨੁਕਸਾਨ ਹੁੰਦਾ ਰਹਿੰਦਾ ਹੈ | ਇਲਾਕਾ ਵਸਨੀਕਾਂ ਵਲੋਂ ਉਕਤ ਮਾਰਗ 'ਤੇ ਟ੍ਰੈਫਿਕ ਪੁਲਿਸ ਦੀ ਗਸ਼ਤ ਵਧਾਉਣ ਦੀ ਮੰਗ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ |
ਬਰਸਾਤੀ ਸੀਵਰ ਨੂੰ ਜੋੜਨ ਕਰਕੇ ਪ੍ਰਭਾਵਿਤ ਰਹੇਗਾ ਕਪੂਰਥਲਾ ਚੌਕ ਦਾ ਟ੍ਰੈਫਿਕ
ਜਲੰਧਰ, (ਸ਼ਿਵ)-ਕਪੂਰਥਲਾ ਚੌਕ ਤੋਂ ਲੈ ਕੇ ਵਰਕਸ਼ਾਪ ਚੌਕ ਤੱਕ ਤਾਂ ਪਹਿਲਾਂ ਹੀ ਟੁੱਟੀਆਂ ਸੜਕਾਂ ਜਾਂ ਫਿਰ ਲੀਕੇਜ ਨੂੰ ਰੋਕਣ ਲਈ ਸੜਕਾਂ ਪੁੱਟਣ ਕਰਕੇ ਪਹਿਲਾਂ ਹੀ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਕਪੂਰਥਲਾ ਚੌਕ ਵਿਚ ਬਰਸਾਤੀ ਸੀਵਰ ਜੋੜਨ ਦਾ ਕੰਮ ਸ਼ੁਰੂ ਹੋਣ ਕਰਕੇ ਇਕ ਹਫ਼ਤੇ ਤੱਕ ਇਸ ਚੌਕ ਵਿਚ ਟੈ੍ਰਫਿਕ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ | ਬਰਸਾਤੀ ਸੀਵਰ ਦਾ ਕੁਨੈਕਸ਼ਨ ਕਰਨ ਲਈ ਇਸ ਜਗਾ 'ਤੇ 6-6 ਫੁੱਟੀ ਦੀ ਹੌਦੀ ਬਣਾਈ ਜਾਣੀ ਹੈ | ਜਿਸ ਕਰਕੇ ਦੋਵੇਂ ਪਾਸੇ ਸੜਕਾਂ ਦਾ ਅੱਧਾ ਹਿੱਸਾ ਪੁੱਟਿਆ ਜਾਵੇਗਾ | ਨਿਗਮ ਦੇ ਐੱਸ. ਡੀ. ਓ. ਦਾ ਕਹਿਣਾ ਸੀ ਕਿ ਇਸ ਕੰਮ ਨੂੰ ਕਰਨ ਲਈ ਇਕ ਹਫ਼ਤੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ ਜਿਸ ਕਰਕੇ ਟ੍ਰੈਫਿਕ ਕਰਕੇ ਪ੍ਰੇਸ਼ਾਨੀ ਆ ਸਕਦੀ ਹੈ | ਬਰਸਾਤੀ ਸੀਵਰ ਨੂੰ ਜੋੜਨ ਦਾ ਕੰਮ ਨਿਗਮ ਵੱਲੋਂ ਜਲਦੀ ਕਰਨ ਲਈ ਕਿਹਾ ਗਿਆ ਹੈ ਪਰ ਇਸ ਦੇ ਬਾਵਜੂਦ ਇਸ ਜਗਾ 'ਤੇ ਸਮਾਂ ਲੱਗਣ ਨਾਲ ਲੋਕਾਂ ਨੂੰ ਹੁਣ ਪ੍ਰੇਸ਼ਾਨੀ ਆਏਗੀ ਜਦੋਂ ਇਸ ਜਗਾ ਤੋਂ ਪੁੱਟੀ ਗਈ ਮਿੱਟੀ ਵੀ ਉੱਡੇਗੀ |
ਜਲੰਧਰ, 7 ਦਸੰਬਰ (ਸ਼ਿਵ)-ਚੁਗਿੱਟੀ ਕੋਲ ਹਾਈਵੇ 'ਤੇ ਗੱਡੀ ਪਲਟਣ ਕਰਕੇ ਜਿੱਥੇ ਲੰਬਾ ਜਾਮ ਲੱਗਣ ਕਰਕੇ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਗੋਂ ਸ਼ਹਿਰ ਦੇ ਅੰਦਰ ਵੀ ਕਿਸ਼ਨਪੁਰਾ, ਦਮੋਰੀਆ ਪੁਲ ਵਾਲੇ ਪਾਸੇ ਸ਼ਾਮ ਵੀ ਕਾਫੀ ਜਾਮ ਲੱਗਣ ਕਰਕੇ ...
ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ)- ਕਾਰ ਚੋਰੀ ਕਰਕੇ ਉਸ ਦੇ ਟੁਕੜੇ ਕਰਨ ਤੋਂ ਬਾਅਦ ਵੇਚ ਦੇਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗਿ੍ਫ਼ਤਾਰ ਕਰਕੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਕੁੱਝ ਦਿਨ ਪਹਿਲਾਂ ਗਾਰਡਨ ਕਾਲੋਨੀ 'ਚੋਂ ਇਕ ਕਾਰੋਬਾਰੀ ਦੀ ਚੋਰੀ ਹੋਈ ਸਵਿਫ਼ਟ ...
ਜਲੰਧਰ, 7 ਦਸੰਬਰ (ਸ਼ਿਵ)- ਨਾਜਾਇਜ਼ ਬਣਦੀਆਂ ਇਮਾਰਤਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਇਲਾਵਾ ਨਿਗਮ ਦੀ ਟੀਮ ਵਲੋਂ ਹੁਣ ਨਾਜਾਇਜ਼ ਬਣੀਆਂ ਕੋਠੀਆਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਨਿਗਮ ਦੇ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਰਾਇਲ ਐਨਕਲੇਵ ਅਤੇ ਜੀ. ਜੀ. ...
ਜਲੰਧਰ, ਨਗਰ ਨਿਗਮ ਦੀ ਇਕ ਟੀਮ ਨੇ ਸੈਂਟਰਲ ਟਾਊਨ ਵਿਚ ਹੋ ਰਹੇ ਨਾਜਾਇਜ਼ ਉਸਾਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਤੋੜ ਦਿੱਤਾ ਹੈ | ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਰਿਹਾਇਸ਼ੀ ਇਲਾਕੇ ਵਿਚ ਵਪਾਰਕ ਉਸਾਰੀ ਹੋਣ 'ਤੇ ਇਹ ਕਾਰਵਾਈ ਕੀਤੀ ਹੈ | ਏ. ਟੀ. ਪੀ. ...
ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ)- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਜ਼ਿਲ੍ਹਾ ਇਕਾਈ ਦੀ ਸਾਲ 2024 ਦੀ ਕਾਰਜਕਾਰਨੀ ਦੇ ਪ੍ਰਧਾਨ ਦੀ ਚੋਣ 18 ਦਸੰਬਰ ਨੂੰ ਐਲਾਨੀ ਗਈ ਹੈ | ਚੋਣਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾ. ਵੀ.ਕੇ. ਵਾਸੂਦੇਵ ਨੂੰ ਮੁੱਖ ਚੋਣ ...
ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਵਲੋਂ ਪੰਜਾਬ ਵਿਲੇਜ ਤੇ ਸਮਾਲ ਟਾਊਨਜ਼ ਪੈਟਰੋਲ ਐਕਟ-1918 ਦੀ ਧਾਰਾ 3 ਅਤੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਗਏ ਹਨ ...
-ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਦਸਤਖ਼ਤੀ ਮੁਹਿੰਮ ਦਾ -
ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਹਿਉਮਨ ਰਾਇਟਸ ਦੀ ਸੇਵਾਦਾਰ ਬੀਬੀ ਜਸਵਿੰਦਰ ਕੌਰ ਸੋਹਲ ਅਤੇ ਯੂਥ ਅਕਾਲੀ ਦਲ ਦੇ ...
-ਮਾਮਲਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਦਾ-
ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਬਾਲ ਭਲਾਈ ਕਮੇਟੀ (ਸੀ ਡਬਲਿਊ ਸੀ) ਨੂੰ ਬਾਲ ਅਧਿਕਾਰਾਂ ਦੀ ਰਾਖੀ ਲਈ ਪ੍ਰਭਾਵਸ਼ਾਲੀ ਢੰਗ ਨਾਲ ਸਰਗਰਮ ...
ਜਲੰਧਰ, 7 ਦਸੰਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ 'ਚ ਕਾਂਗਰਸ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਦੀ ਰਿਹਾਇਸ਼ 'ਤੇ ਪੁੱਜੇ ਉੱਘੇ ਪੱਤਰਕਾਰ ਤੇ ਲੇਖਕ ਐੱਸ. ਅਸ਼ੋਕ ਭੌਰਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ...
ਜਲੰਧਰ, 7 ਦਸੰਬਰ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਦੁਆਰਾ ਸਾਈਬਰ ਸਕਿਉਰਿਟੀ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪ੍ਰੋ. ਗੁਰਸਿਮਰਨ ਸਿੰਘ ਬਤੌਰ ਮੁੱਖ ਬੁਲਾਰਾ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ...
ਜਲੰਧਰ, 7 ਦਸੰਬਰ (ਜਸਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਦਿੱਤਾ ਜਾ ਰਿਹਾ ਧਰਨਾ 12ਵੇਂ ਦਿਨ ਵਿਚ ਦਾਖਲ ਹੋ ਗਿਆ | ਇਸ ਮੌਕੇ ਜਥੇਬੰਦੀ ਦੇ ਸੱਦੇ 'ਤੇ ਕਿਸਾਨਾਂ ਮਜ਼ਦੂਰਾਂ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ...
ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜਲੰਧਰ ਦੀ ਮੀਟਿੰਗ ਪਿਛਲੇ ਦਿਨੀ ਹੋਈ ਜਿਸ ਦੀ ਪ੍ਰਧਾਨਗੀ ਪਿਆਰਾ ਸਿੰਘ ਨੇ ਕੀਤੀ | ਮੀਟਿੰਗ 'ਚ ਹਾਜ਼ਰ ਮੈਂਬਰਾਂ ਨੇ ਫੈਸਲਾ ਕੀਤਾ ਕਿ ਇਸ ਸਾਲ ਦਾ ਪੈਨਸ਼ਨਰਜ਼ ਦਿਵਸ ਮਿਤੀ 10 ...
ਚੁਗਿੱਟੀ/ਜੰਡੂਸਿੰਘਾ, 7 ਦਸੰਬਰ (ਨਰਿੰਦਰ ਲਾਗੂ)-ਪੰਚਾਇਤੀ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਸਰਪੰਚ ਯੂਨੀਅਨ ਦੇ ਪ੍ਰਧਾਨ ਤੇ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਦੇ ਹੋਏ ਨੂੰ ...
ਜਲੰਧਰ, 7 ਦਸੰਬਰ (ਐੱਮ.ਐੱਸ. ਲੋਹੀਆ) - ਹੰਗਾਮਾ ਕਰ ਰਹੇ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਮਿਲਣ 'ਤੇ ਮੌਕੇ ਉੱਤੇ ਪਹੁੰਚੀ ਯੂਲੋ ਟੀਮ ਨਾਲ ਹੰਗਾਮਾ ਕਰਨ ਵਾਲੇ ਮੁਲਾਜ਼ਮ ਦਾ ਝਗੜਾ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਚੱਲ ਰਹੇ ਪੈਟਰੋਲ ...
ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ)- ਨਾਰਦਨ ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬਾਰਟਰੀ (ਐਨ.ਆਰ.ਡੀ.ਡੀ.ਐਲ.) ਜਲੰਧਰ ਵਲੋਂ ਜੈਪੁਰ, ਰਾਜਸਥਾਨ ਵਿਖੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਮੌਜੂਦਾ ਹਾਲਾਤਾਂ ਨੂੰ ਵਿਚਾਰਨ ਸਬੰਧੀ ਦੋ ਦਿਨਾਂ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ...
ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ) - ਸਰਹੱਦੀ ਖੇਤਰ ਤੋਂ ਨਸ਼ੀਲੇ ਪਦਾਰਥ ਲਿਆ ਕੇ ਜਲੰਧਰ 'ਚ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਮਹਿਲਾ ਸਾਥਣ ਸਮੇਤ ਗਿ੍ਫ਼ਤਾਰ ਕਰਕੇ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੁਲਜ਼ਮਾਂ ਤੋਂ 70 ਗ੍ਰਾਮ ਹੈਰੋਇਨ ਬਰਾਮਦ ...
ਜਲੰਧਰ, 7 ਦਸੰਬਰ (ਸ਼ਿਵ)- ਰਾਸ਼ਟਰੀ ਸੇਵਿਕਾ ਸਮਿਤੀ ਪੰਜਾਬ ਰਾਜ ਦੇ ਤਰੁਣੀ ਵਿਭਾਗ ਵਲੋਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਜੈਅੰਤੀ ਮੌਕੇ ਜਲੰਧਰ ਵਿਚ ਸ਼ੋਭਾ ਯਾਤਰਾ ਕੱਢੀ ਗਈ | ਇਸ ਦਾ ਆਰੰਭ ਸ੍ਰੀ ਰਾਮ ਚੌਕ ਤੋਂ ਕੀਤਾ ਗਿਆ | ਪ੍ਰਸਿੱਧ ਉਦਯੋਗਪਤੀ ਰੇਣੂ ਅਰੋੜਾ ਨੇ ...
ਜਲੰਧਰ, 7 ਦਸੰਬਰ (ਰਣਜੀਤ ਸਿੰਘ ਸੋਢੀ)-ਸੂਬੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ ਵੱਖ ਸੰਸਥਾਵਾਂ, ਆਮ ਜਨਤਕ ਥਾਵਾਂ ਵੱਡੇ ਮਾਲਜ਼ ਤੇ ਸੰਘਣੀ ਆਬਾਦੀ ਵਾਲੇ ਖੇਤਰਾਂ 'ਚ ਜਾਗਰੂਕ ਕਰਨ ਲਈ ਫਾਇਰ ਬਿ੍ਗੇਡ ਮੋਕ ਡਰਿਲ ਰਾਹੀਂ ਜਾਗਰੂਕ ਕਰ ਰਹੀ ਹੈ, ਜਿਸ ...
ਜਲੰਧਰ, 7 ਦਸੰਬਰ (ਸ਼ਿਵ)-ਆਉਣ ਵਾਲੇ ਦਿਨਾਂ ਵਿਚ ਫੋਲੜੀਵਾਲ ਟਰੀਟਮੈਂਟ ਪਲਾਂਟ ਕੰਪਲੈਕਸ ਦੇ ਅੰਦਰ ਖਾਦ ਬਣਾਉਣ ਲਈ ਬਣਾਈਆਂ ਗਈਆਂ ਪਿੱਟਾਂ ਵਿਚ ਕੂੜਾ ਸੁੱਟਣ ਨੂੰ ਲੈ ਕੇ ਰੇੜਕਾ ਵਧਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਇਲਾਕਾ ਵਾਸੀਆਂ ਨੇ ਤਾਂ ਨਗਰ ...
ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਮਾਡਲ ਟਾਊਨ ਦੇ ਪ੍ਰਸਿੱਧ ਹਾਂਡਾ ਡੇਅਰੀ ਦੇ ਮਾਲਿਕ ਦੀ ਪਤਨੀ ਸੁਜਾਤਾ ਹਾਂਡਾ ਅਤੇ ਉਨ੍ਹਾਂ ਦੇ ਨੌਕਰ ਹਰੀਸ਼ ਦੇ ਕਤਲ ਕਾਂਡ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX