ਕਪੂਰਥਲਾ/ਫੱਤੂਢੀਂਗਾ, 7 ਦਸੰਬਰ (ਅਮਰਜੀਤ ਕੋਮਲ, ਬਲਜੀਤ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਈ ਖ਼ਾਲਸਾ ਵਹੀਰ ਦਾ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਪੁੱਜਣ 'ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਦੀ ਅਗਵਾਈ ਵਿਚ ਇਲਾਕੇ ਦੀਆਂ 40 ਦੇ ਕਰੀਬ ਪਿੰਡਾਂ ਦੀਆਂ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ | ਰਾਤ ਨੂੰ ਗੁਰਦੁਆਰਾ ਸਾਹਿਬ ਦੇ ਖੁੱਲੇ੍ਹ ਪੰਡਾਲ ਵਿਚ ਸਜੇ ਧਾਰਮਿਕ ਦੀਵਾਨ ਵਿਚ ਭਾਈ ਬਲਵਿੰਦਰ ਸਿੰਘ ਲੋਪੋਕੇ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੇ ਖ਼ਾਲਸਾ ਵਹੀਰ ਨਾਲ ਚੱਲ ਰਹੇ ਤੰਤੀ ਸਾਜਾਂ ਵਾਲੇ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ, ਜਦਕਿ ਗਿਆਨੀ ਜਸਵਿੰਦਰ ਸਿੰਘ ਸ਼ਾਂਤ ਦੇ ਢਾਡੀ ਜਥੇ ਨੇ ਵਾਰਾਂ ਪੇਸ਼ ਕਰਕੇ ਸੰਗਤਾਂ ਵਿਚ ਜੋਸ਼ ਭਰਿਆ ਤੇ ਉਨ੍ਹਾਂ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਬੋਲਦਿਆਂ ਬਾਬਾ ਲੀਡਰ ਸਿੰਘ ਨੇ ਖ਼ਾਲਸਾ ਵਹੀਰ 'ਚ ਸ਼ਾਮਿਲ ਸੰਗਤਾਂ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦਾ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ | ਦੀਵਾਨ ਨੂੰ ਸੰਬੋਧਨ ਕਰਦਿਆਂ ਭਾਈ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਗੁਰੂ ਵਲੋਂ ਦਰਸਾਏ ਗਏ ਮਾਰਗ 'ਤੇ ਚੱਲ ਕੇ ਸਰਬੱਤ ਦੇ ਭਲੇ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਿੱਖਾਂ ਦਾ ਕਿਰਦਾਰ ਬੜਾ ਉੱਚਾ ਹੈ ਤੇ ਉਹ ਕਿਸੇ ਦਾ ਵੀ ਮਾੜਾ ਨਹੀਂ ਸੋਚ ਸਕਦਾ | ਉਨ੍ਹਾਂ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਗੁਰੂ ਵਾਲੇ ਬਣਨ ਤੇ ਗੁਰੂ ਦੇ ਲੜ ਲੱਗੇ ਤੋਂ ਬਿਨਾਂ ਉਨ੍ਹਾਂ ਦਾ ਮਨੁੱਖੀ ਜੀਵਨ ਸਫਲ ਨਹੀਂ ਹੋ ਸਕਦਾ | ਇਸ ਮੌਕੇ ਬਾਬਾ ਲੀਡਰ ਸਿੰਘ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਤੇ ਹੋਰ ਸ਼ਖ਼ਸੀਅਤਾਂ ਨੇ ਭਾਈ ਅੰਮਿ੍ਤਪਾਲ ਸਿੰਘ ਤੇ ਹੋਰ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਅੱਜ ਗੁਰਦੁਆਰਾ ਸਾਹਿਬ ਵਿਚ ਹੋਏ ਅੰਮਿ੍ਤ ਸੰਚਾਰ ਦੌਰਾਨ ਵੱਖ-ਵੱਖ ਪਿੰਡਾਂ ਨਾਲ ਸਬੰਧਿਤ 155 ਪ੍ਰਾਣੀ ਅੰਮਿ੍ਤ ਪਾਣ ਕਰਕੇ ਗੁਰੂ ਵਾਲੇ ਬਣੇ | ਇਸ ਮੌਕੇ ਸੰਤ ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਬਾਬਾ ਜੈ ਸਿੰਘ ਮਹਿਮਦਵਾਲ ਵਾਲੇ, ਬਾਬਾ ਹਰਜੀਤ ਸਿੰਘ ਠੱਟੇ ਵਾਲੇ, ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ ਜਾਤੀਕੇ ਵਾਲੇ, ਭਾਈ ਦਲਜੀਤ ਸਿੰਘ ਨਿਊਜ਼ੀਲੈਂਡ ਵਾਲੇ, ਸਤਨਾਮ ਸਿੰਘ ਸਰਪੰਚ ਸੈਫਲਾਬਾਦ, ਭਾਈ ਸੁਖਵਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰਦੁਆਰਾ ਗੁਰਸਰ ਸਾਹਿਬ, ਪਿੰਡ ਉੱਚਾ ਦੇ ਸਰਪੰਚ ਯਾਦਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਖ਼ਾਲਸਾ, ਗਿਆਨੀ ਪ੍ਰਤਾਪ ਸਿੰਘ, ਭਾਈ ਨਿਰਮਲ ਸਿੰਘ, ਜਥੇ. ਇੰਦਰ ਸਿੰਘ ਖੀਰਾਂਵਾਲੀ, ਭਾਈ ਪਿਆਰਾ ਸਿੰਘ, ਜਸਵਿੰਦਰ ਸਿੰਘ ਵਿਰਕ, ਤਰਲੋਕ ਸਿੰਘ ਬੂਹ, ਬਿਕਰਮ ਸਿੰਘ ਉੱਚਾ, ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਯੂਥ ਆਗੂ, ਗੁਰਿੰਦਰਪਾਲ ਸਿੰਘ ਗੋਗਾ, ਹਰਜੀਤ ਸਿੰਘ, ਮਨਪ੍ਰੀਤ ਸਿੰਘ ਬੂਹ, ਹਰਨੇਕ ਸਿੰਘ ਬੂਹ, ਸੇਵਾ ਸਿੰਘ ਪੱਡਾ, ਫ਼ਤਿਹ ਸਿੰਘ, ਮੰਗਲ ਸਿੰਘ ਮੁੰਡੀ, ਸਰਬਜੀਤ ਸਿੰਘ ਸਰਪੰਚ ਦੇਸਲ, ਭਾਈ ਅਮਰਜੀਤ ਸਿੰਘ, ਬਲਦੇਵ ਸਿੰਘ ਫੱਤੂਢੀਂਗਾ, ਗੁਰਦੀਪ ਸਿੰਘ, ਬਗੀਚਾ ਸਿੰਘ, ਨੰਬਰਦਾਰ ਬਲਦੇਵ ਸਿੰਘ, ਮਲਕੀਤ ਸਿੰਘ, ਬਾਵਾ ਸਿੰਘ, ਦਵਿੰਦਰ ਸਿੰਘ, ਅਮਰੀਕ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਸੁਲਤਾਨਪੁਰ ਲੋਧੀ, 7 ਦਸੰਬਰ (ਥਿੰਦ, ਹੈਪੀ)-ਇੰਗਲੈਂਡ ਸਮੇਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਾਤਾਰ ਯਤਨ ਕਰ ਰਹੇ ਯੂਰਪੀਅਨ ਪੰਜਾਬੀ ਸੱਥਾਂ ਦੇ ਸੰਚਾਲਕ ਮੋਤਾ ਸਿੰਘ ਸਰਾਏ ਅੱਜ ਉਚੇਚੇ ਤੌਰ 'ਤੇ ਨਿਰਮਲ ਕੁਟੀਆ ...
ਕਪੂਰਥਲਾ, 7 ਦਸੰਬਰ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਕਪੂਰਥਲਾ ਵਿਖੇ ਪੀਜ਼ਾ ਲੈ ਕੇ ਸਵਿਫ਼ਟ ਕਾਰ ਵਿਚ ਵਾਪਸ ਜਾ ਰਹੇ ਇਕ 22 ਸਾਲਾ ਨੌਜਵਾਨ ਦੀ ਸਰਕੂਲਰ ਰੋਡ 'ਤੇ ਕਾਰ ਬੇਕਾਬੂ ਹੋ ਕੇ ਦੀਵਾਰ ਵਿਚ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ...
ਕਪੂਰਥਲਾ, 7 ਦਸੰਬਰ (ਵਿ. ਪ੍ਰ.)-ਥਾਣਾ ਸਿਟੀ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਕਥਿਤ ਦੋਸ਼ ਹੇਠ ਔਜਲਾ ਫਾਟਕ ਦੇ ਇਕ ਨੌਜਵਾਨ ਰੋਹਿਤ ਆਕਾਸ਼ ਵਿਰੁੱਧ ਕੇਸ ਦਰਜ ਕਰ ਲਿਆ ਹੈ | ਲੜਕੀ ਦੇ ਪਿਤਾ ਨੇ ਥਾਣਾ ਸਿਟੀ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ...
ਕਪੂਰਥਲਾ, 7 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਛੇੜੀ ਗਈ ਵਿਸ਼ੇਸ਼ ਮੁਹਿਮ ਤਹਿਤ ਐੱਸ. ਪੀ. ਡੀ. ਹਰਵਿੰਦਰ ਸਿੰਘ ਤੇ ਡੀ. ਐੱਸ. ਪੀ. ਡੀ. ਬਰਜਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਜਰਨੈਲ ...
ਭੁਲੱਥ, 7 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ 'ਚ ਲਿਖ਼ਤੀ ਪ੍ਰੈੱਸ ਬਿਆਨ ਦਿੰਦਿਆਂ ਅਰੁਨ ਦੇਵ ਸ਼ਰਮਾ ਪੁੱਤਰ ਮਹੇਸਵਰ ਸ਼ਰਮਾ ਵਾਸੀ ਲਕਸ਼ਮੀਪੁਰ ਭਗਵਤੀ ਥਾਣਾ ਸ੍ਰੀਨਗਰ, ਜ਼ਿਲ੍ਹਾ ਮਧਿਆਪੂਰਾ ਬਿਹਾਰ ਹਾਲ ਵਾਸੀ ਰਾਜਪੁਰ ਭੁਲੱਥ ਨੇ ਦੱਸਿਆ ਕਿ ...
ਫਗਵਾੜਾ, 7 ਦਸੰਬਰ (ਹਰਜੋਤ ਸਿੰਘ ਚਾਨਾ)-ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਆਗਮਨ ਦੇ ਸਬੰਧ 'ਚ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ...
ਭੁਲੱਥ, 7 ਦਸੰਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਹੀ ਦੂਰੀ 'ਤੇ ਪੈਂਦੇ ਪਿੰਡ ਰਾਮਗੜ੍ਹ ਦੇ ਵਸਨੀਕ ਦਵਿੰਦਰ ਕੁਮਾਰ ਪੁੱਤਰ ਭਾਨਾ ਰਾਮ ਵਲੋਂ ਥਾਣਾ ਭੁਲੱਥ ਨੂੰ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਬੀਤੀ 22 ਨਵੰਬਰ ਨੂੰ ਸ਼ਾਮ 7 ਵਜੇ ਆਪਣੇ ਭਰਾ ਰੇਸ਼ਮ ਸਿੰਘ ਨਾਲ ...
ਸੁਲਤਾਨਪੁਰ ਲੋਧੀ, 7 ਦਸੰਬਰ (ਥਿੰਦ, ਹੈਪੀ)-ਇੰਗਲੈਂਡ ਸਮੇਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਾਤਾਰ ਯਤਨ ਕਰ ਰਹੇ ਯੂਰਪੀਅਨ ਪੰਜਾਬੀ ਸੱਥਾਂ ਦੇ ਸੰਚਾਲਕ ਮੋਤਾ ਸਿੰਘ ਸਰਾਏ ਅੱਜ ਉਚੇਚੇ ਤੌਰ 'ਤੇ ਨਿਰਮਲ ਕੁਟੀਆ ...
ਭੁਲੱਥ, 7 ਦਸੰਬਰ (ਮੇਹਰ ਚੰਦ ਸਿੱਧੂ)-ਭੁਲੱਥ-ਭੋਗਪੁਰ ਸੜਕ ਜੋ ਕਾਫ਼ੀ ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਸੀ, ਜਿਸ ਵਿਚ ਕਾਫ਼ੀ ਵੱਡੇ-ਵੱਡੇ ਟੋਏ ਪੈਣ ਕਰਕੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੀ ਪੁਟਾਈ ਕਰਕੇ ਨਵੀਂ ਸੜਕ ਬਣਨ ਦਾ ...
ਢਿਲਵਾਂ, 7 ਦਸੰਬਰ (ਗੋਬਿੰਦ ਸੁਖੀਜਾ, ਪ੍ਰਵੀਨ)-ਦਿੱਲੀ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਭੁਲੱਥ ਦੇ ਸੀਨੀਅਰ ਆਗੂ ਤੇ ...
ਸੁਲਤਾਨਪੁਰ ਲੋਧੀ, 7 ਦਸੰਬਰ (ਨਰੇਸ਼ ਹੈਪੀ, ਥਿੰਦ)-ਬਿ੍ਟਿਸ਼ ਵਿਕਟੋਰੀਆ ਸਕੂਲ ਲਈ ਇਹ ਬਹੁਤ ਹੀ ਮਾਣ ਤੇ ਖ਼ੁਸ਼ੀ ਦੀ ਗੱਲ ਹੈ ਕਿ ਸਕੂਲ ਦੀਆਂ ਦੋ ਅਧਿਆਪਕਾਵਾਂ ਸੋਨੀਆ ਚੱਢਾ ਤੇ ਗਰਿਮਾ ਕਪੂਰ ਨੂੰ ਬੈੱਸਟ ਟੀਚਰ ਨੈਸ਼ਨਲ ਐਵਾਰਡ ਨਾਲ ਨਿਵਾਜਿਆ ਗਿਆ ਹੈ | ਇਨ੍ਹਾਂ ...
ਫਗਵਾੜਾ, 7 ਦਸੰਬਰ (ਹਰਜੋਤ ਸਿੰਘ ਚਾਨਾ)-ਨਗਰ ਨਿਗਮ ਦਿੱਲੀ ਦੀਆਂ ਚੋਣਾਂ 'ਚ 'ਆਪ' ਦੀ ਹੋਈ ਜਿੱਤ ਦਾ 'ਆਪ' ਆਗੂ ਜੋਗਿੰਦਰ ਮਾਨ ਨੇ ਸੁਆਗਤ ਕੀਤਾ ਹੈ ਤੇ 'ਆਪ' ਵਰਕਰਾਂ ਨੇ ਲੱਡੂ ਵੰਡੇ | ਉਨ੍ਹਾਂ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਪਾਰਟੀ ਦੀ ਸੁਸ਼ਾਸਨ ਤੇ ...
ਨਡਾਲਾ, 6 ਦਸੰਬਰ (ਮਾਨ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਮਹੀਨੇ ਨੂੰ 'ਪੰਜਾਬੀ ਮਾਹ' ਵਜੋਂ ਮਨਾਇਆ ਗਿਆ | ਇਸ ਮੌਕੇ ਸਮੂਹ ਕਾਲਜ ਵਿਦਿਆਰਥੀਆਂ ਵਲੋਂ ਪੰਜਾਬੀ ਭਾਸ਼ਾ ਨੂੰ ...
ਫਗਵਾੜਾ, 7 ਦਸੰਬਰ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਦੇ ਸਫਲ ਆਯੋਜਨ ਤੋਂ ਬਾਅਦ ਮਹਾਮਾਈ ਦਾ ਸ਼ੁਕਰਾਨਾ ਕਰਨ ਲਈ 32ਵੇਂ ਸਾਲਾਨਾ ਸਮਾਗਮ ਦੌਰਾਨ ਮਾਂ ਭਗਵਤੀ ਦੀ ਚੌਂਕੀ ਦਾ ਆਯੋਜਨ ਗੁਰੂ ਨਾਨਕਪੁਰਾ ...
ਬੇਗੋਵਾਲ, 7 ਦਸੰਬਰ (ਸੁਖਜਿੰਦਰ ਸਿੰਘ)-ਲਾਇਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਰਾਵਾਂ ਦੀ ਅਗਵਾਈ ਹੇਠ ਇਕ ਹੋਟਲ 'ਚ ਹੋਈ, ਜਿਸ 'ਚ ਜਿੱਥੇ ਕਲੱਬ ਦਾ ਲੇਖਾ ਜੋਖਾ ਕੀਤਾ ਗਿਆ, ਉੱਥੇ ਹੀ ਕਲੱਬ ਵਲੋਂ ਆਉਣ ਵਾਲੇ ਸਮੇਂ ਕਰਵਾਏ ...
ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਗਏ ਜਥੇਬੰਦਕ ਢਾਂਚੇ ਦੇ ਐਲਾਨ ਮੌਕੇ ਪਾਰਟੀ ਦੇ ਸਲਾਹਕਾਰ ਬੋਰਡ ਵਿਚ ਦੋਆਬੇ ਦੇ ਜਰਨੈਲ ਐਡਵੋਕੇਟ ਜਰਨੈਲ ਸਿੰਘ ਵਾਹਦ ਨੂੰ ਮੈਂਬਰ ਲਏ ਜਾਣ ...
ਫਗਵਾੜਾ, 7 ਦਸੰਬਰ (ਹਰਜੋਤ ਸਿੰਘ ਚਾਨਾ)-ਇੰਸਟੀਚਿਊਟ ਨਾਲਜ ਹੱਬ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਬੱਚਿਆਂ ਦੀਆਂ ਕਲਾਤਮਿਕ ਰੁਚੀਆਂ ਨੂੰ ਪ੍ਰਫੁਲਿਤ ਕਰਨ ਲਈ ਅੰਤਰ ਸਕੂਲ ਸਕਿੱਟ ਮੁਕਾਬਲਾ ਡਾ. ਅੰਬੇਡਕਰ ਆਡੀਟੋਰੀਅਮ ਵਿਖੇ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ...
ਕਪੂਰਥਲਾ, 7 ਦਸੰਬਰ (ਅਮਰਜੀਤ ਕੋਮਲ)-ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਲਾਲ ਵਿਸ਼ਵਾਸ ਬੈਂਸ ਐੱਸ. ਡੀ. ਐੱਮ. ਕਪੂਰਥਲਾ ਮੁੱਖ ਮਹਿਮਾਨ ਵਜੋਂ ਤੇ ਥਾਣਾ ਫੱਤੂਢੀਂਗਾ ਦੀ ਐੱਸ. ਐੱਚ. ਓ. ਇੰਸਪੈਕਟਰ ...
ਕਪੂਰਥਲਾ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੀ ਓਪਨ ਡੋਰ ਚਰਚ ਖੋਜੇਵਾਲ ਵਿਚ ਕਮੇਟੀ ਦੇ ਚੇਅਰਮੈਨ ਤੇ ਮੁੱਖ ਪਾਸਟਰ ਹਰਪ੍ਰੀਤ ਦਿਉਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਨਾਲ ...
ਕਪੂਰਥਲਾ, 7 ਦਸੰਬਰ (ਵਿ. ਪ੍ਰ.)-ਥਾਣਾ ਕੋਤਵਾਲੀ ਪੁਲਿਸ ਨੇ ਪਿੰਡ ਬਾਦਸ਼ਾਹਪੁਰ ਦੀ ਇਕ ਔਰਤ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਕਥਿਤ ਤੌਰ 'ਤੇ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਦੱਸਿਆ ਜਾਂਦਾ ...
ਕਪੂਰਥਲਾ, 7 ਦਸੰਬਰ (ਵਿ. ਪ੍ਰ.)-ਆਜ਼ਾਦ ਲੋਕ ਪਾਰਟੀ ਦੇ ਪ੍ਰਧਾਨ ਸੁਰਜੀਤ ਸਿੰਘ ਤੇ ਮੁਹੱਲਾ ਅਜੀਤ ਨਗਰ ਦੇ ਸੀਨੀਅਰ ਆਗੂ ਅਵਤਾਰ ਸਿੰਘ ਦੀ ਅਗਵਾਈ ਵਿਚ ਅਜੀਤ ਨਗਰ ਦੇ ਕੁੱਝ ਪ੍ਰਮੁੱਖ ਵਿਅਕਤੀਆਂ ਨੇ ਅਜੀਤ ਨਗਰ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਡਿਪਟੀ ਕਮਿਸ਼ਨਰ ...
ਕਪੂਰਥਲਾ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਰਾਸ਼ਟਰੀ ਵਾਲਮੀਕਿ ਧਰਮ ਯੁੱਧ ਮੋਰਚਾ ਹਲਕਾ ਕਪੂਰਥਲਾ ਵਲੋਂ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ 'ਤੇ ਮੋਰਚੇ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸ ਆਗੂ ਜੀਆ ਲਾਲ ਨਾਹਰ ਦੀ ਅਗਵਾਈ ਵਿਚ ਇਕ ਸਮਾਗਮ ਹੋਇਆ | ਇਸ ਤੋਂ ...
ਕਪੂਰਥਲਾ, 7 ਦਸੰਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਸੰਤਪੁਰਾ ਗਲੀ ਨੰਬਰ-2 ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚ ਹੋਈ ਲੜਾਈ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਹਰਵਿੰਦਰ ...
ਫਗਵਾੜਾ, 7 ਦਸੰਬਰ (ਹਰਜੋਤ ਸਿੰਘ ਚਾਨਾ)-ਬਾਜ਼ਾਰਾਂ 'ਚ ਸੜਕਾਂ ਕੰਢੇ ਪਿਆ ਸਾਮਾਨ ਚੁਕਵਾਉਣ ਲਈ ਨਗਰ ਨਿਗਮ ਦੀ ਟੀਮ ਨੇ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਬਾਜ਼ਾਰਾਂ 'ਚ ਦੁਕਾਨਦਾਰਾ ਵਲੋਂ ਰੱਖੇ ਨਾਜਾਇਜ਼ ਸਾਮਾਨ ਨੂੰ ਜ਼ਬਤ ਵੀ ਕੀਤਾ | ਨਗਰ ਨਿਗਮ ਦੀ ਟੀਮ ਅੱਜ ਹਾਂਡਾ ...
ਕਪੂਰਥਲਾ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਐੱਫ. ਏ. ਪੀ. ਨੈਸ਼ਨਲ ਐਵਾਰਡਜ਼-2022 ਸਬੰਧੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਕਰਵਾਏ ਸਮਾਗਮ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐੱਫ. ਦੇ ...
ਸੁਲਤਾਨਪੁਰ ਲੋਧੀ, 7 ਦਸੰਬਰ (ਥਿੰਦ, ਹੈਪੀ)-ਬੀਤੇ ਦਿਨੀਂ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਹੋਈ 43ਵੀਂ ਪੰਜਾਬ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੁਲਤਾਨਪੁਰ ਲੋਧੀ ਦੇ ਉੱਘੇ ਅਥਲੀਟ ਰਵਿੰਦਰ ਰੌਕੀ ਨੇ 50 ਸਾਲ ਤੋਂ ਉੱਪਰ ਉਮਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ...
ਸੁਲਤਾਨਪੁਰ ਲੋਧੀ, 7 ਦਸੰਬਰ (ਥਿੰਦ)-ਹਵਾਈ ਉਡਾਣਾਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚ ਹੋਏ ਸਮਝੌਤੇ ਦੌਰਾਨ ਪੰਜਾਬ ਨੂੰ ਇਕ ਵਾਰ ਫਿਰ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਜੋ ਕਿ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨਾਲ ਵੱਡਾ ਧੋਖਾ ਹੈ | ਇਨ੍ਹਾਂ ਸ਼ਬਦਾਂ ...
ਡਡਵਿੰਡੀ, 7 ਦਸੰਬਰ (ਦਿਲਬਾਗ ਸਿੰਘ ਝੰਡ)-ਇਲਾਕੇ 'ਚ ਪਿੰਡ ਸ਼ੇਰਪੁਰ ਦੋਨਾਂ ਦੇ ਰਕਬੇ 'ਚੋਂ ਇਕ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਸਬਮਰਸੀਬਲ ਮੋਟਰਾਂ ਦੀਆਂ ਤਾਰਾਂ ਤੇ ਮੋਟਰਾਂ ਦੇ ਸਟਾਟਰਾਂ ਦਾ ਤੇਲ ਚੋਰੀ ਹੋ ਗਿਆ, ਜਿਸ ਕਾਰਨ ਕਿਸਾਨ ਡਾਢੇ ਪ੍ਰੇਸ਼ਾਨ ਹਨ | ਇਸ ਸਬੰਧੀ ...
ਕਪੂਰਥਲਾ, 7 ਦਸੰਬਰ (ਵਿ. ਪ੍ਰ.)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪੈਰਾ ਲੀਗਲ ਵਲੰਟੀਅਰਾਂ ਦੀ ਸਿਖ਼ਲਾਈ ਲਈ ...
ਫਗਵਾੜਾ, 7 ਦਸੰਬਰ (ਹਰਜੋਤ ਸਿੰਘ ਚਾਨਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਬੀ. ਐੱਡ. ਸਮੈਸਟਰ ਦੂਜੇ ਦੇ ਨਤੀਜੇ 'ਚ ਇੱਥੋਂ ਦੇ ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੀ ਵਿਦਿਆਰਥਣ ਰੇਨੂੰ ਨੇ 359/475 ਅੰਕ ਪ੍ਰਾਪਤ ...
ਸੁਲਤਾਨਪੁਰ ਲੋਧੀ, 7 ਦਸੰਬਰ (ਥਿੰਦ)-ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਵਲੋਂ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਰਜੁਨਾ ਐਵਾਰਡੀ ...
ਭੁਲੱਥ, 7 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ 107 ਵਿਦਿਆਰਥੀਆਂ ਨੂੰ ਆਪਣਾ ਪਿੰਡ ਭੁਲੱਥ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮ ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ | ਇਸੇ ਤਰ੍ਹਾਂ ਨਗਰ ਪੰਚਾਇਤ ਭੁਲੱਥ ਦੇ ...
ਖਲਵਾੜਾ, 7 ਦਸੰਬਰ (ਮਨਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਖਲਵਾੜਾ ਪਿੰਡ ਦੇ ਹੀ ਮੂਲ ਨਿਵਾਸੀ ਗੁਰਚੰਨ ਸਿੰਘ ਵਲੋਂ ਇਕ ਕੰਪਿਊਟਰ ਭੇਟ ਕੀਤਾ ਗਿਆ ਜਦਕਿ ਲੱਖਪੁਰ ਤੋਂ ਸੇਵਾ ਮੁਕਤ ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਵਲੋਂ ਹੌਟ ਕੇਸ ਦਿੱਤਾ ਗਿਆ | ਇਸ ਮੌਕੇ ਸਕੂਲ ...
ਕਪੂਰਥਲਾ, 7 ਦਸੰਬਰ (ਅਮਨਜੋਤ ਸਿੰਘ ਵਾਲੀਆ)-ਗੋਪਾਲ ਪਾਰਕ ਵਿਖੇ ਘਰ ਦੇ ਬਾਹਰ ਇਕ ਬਜ਼ੁਰਗ ਔਰਤ ਦੀਆਂ ਗੱਡੀ ਵਿਚ ਬੈਠਣ ਸਮੇਂ ਮੋਟਰਸਾਈਕਲ ਸਵਾਰ 3 ਅਣਪਛਾਤੇ ਲੁਟੇਰੇ ਵਾਲੀਆਂ ਲਾਹ ਕੇ ਫ਼ਰਾਰ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਜ਼ੁਰਗ ਔਰਤ ਸੱਤਿਆ ਵਤੀ ...
ਸੁਲਤਾਨਪੁਰ ਲੋਧੀ, 7 ਦਸੰਬਰ (ਨਰੇਸ਼ ਹੈਪੀ)-ਵਸੀਕਾ ਨਵੀਸ ਯੂਨੀਅਨ ਪ੍ਰਧਾਨ ਕੰਵਲਜੀਤ ਸਿੰਘ, ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ, ਜਥੇਦਾਰ ਕਸ਼ਮੀਰ ਸਿੰਘ ਫ਼ੌਜੀ ਦੰਦੂਪੁਰ ਤੇ ਹੋਰਨਾਂ ਵਲੋਂ ਵਾਤਾਵਰਣ ਪ੍ਰੇਮੀ ਸੰਤ ...
ਕਪੂਰਥਲਾ, 7 ਦਸੰਬਰ (ਅਮਰਜੀਤ ਕੋਮਲ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਰਾਸ਼ਟਰੀ ਪੁਰਸਕਾਰਾਂ ਦੇ ਦੂਜੇ ਪੜਾਅ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿਚ ਕਰਵਾਏ ਗਏ ਸਮਾਗਮ ਦੌਰਾਨ ਐੱਮ. ਜੀ. ਐੱਨ. ਪਬਲਿਕ ਸਕੂਲ ਦੀ ਪਿ੍ੰਸੀਪਲ ਪਰਵਿੰਦਰ ਕੌਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX