ਤਾਜਾ ਖ਼ਬਰਾਂ


ਅਦਾਰਾ ‘ਅਜੀਤ’ ਦੇ ਹੱਕ ਵਿਚ ਸੜਕਾਂ ’ਤੇ ਉਤਰੇ ਲੋਕ
. . .  28 minutes ago
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਕੋਟਕਪੁਰਾ ਰੋਡ ’ਤੇ ਭਗਵੰਤ ਮਾਨ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਨੂੰ ਮਿਲਣ ਲਈ ਹਸਪਤਾਲ ਰਵਾਨਾ ਹੋਏ ਪ੍ਰਧਾਨ ਮੰਤਰੀ
. . .  41 minutes ago
ਭੁਵਨੇਸ਼ਵਰ, 3 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ...
ਬਾਲਾਸੋਰ ਰੇਲ ਹਾਦਸਾ: ਘਟਨਾ ਵਾਲੀ ਥਾਂ ’ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 1 hour ago
ਭੁਵਨੇਸ਼ਵਰ, 3 ਜੂਨ- ਓਡੀਸ਼ਾ ਵਿਖੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪੁੱਜੇ ਹਨ।
ਬਾਲਾਸੋਰ ਰੇਲ ਹਾਦਸਾ: ਪਾਕਿਸਤਾਨੀ ਪ੍ਰਧਾਨਮੰਤਰੀ ਵਲੋਂ ਮਿ੍ਤਕਾਂ ਲਈ ਦੁੱਖ ਦਾ ਪ੍ਰਗਟਾਵਾ
. . .  about 1 hour ago
ਇਸਲਾਮਾਬਦ, 3 ਜੂਨ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਓਡੀਸ਼ਾ ਵਿਚ ਵਾਪਰੇ ਰੇਲ ਹਾਦਸੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਅਦਾਰਾ ‘ਅਜੀਤ’ ਦੇ ਹੱਕ ਵਿਚ ਭਰਵੀਂ ਇਕੱਤਰਤਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)- ਪਿੰਡਾਂ ਵਿਚ ਵੀ ਲੋਕ ਹੁਣ ਅਦਾਰਾ ਅਜੀਤ ਦੇ ਹੱਕ ਵਿਚ ਮਤੇ ਪਾਸ ਕਰਨ ਲੱਗੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਇਕ ਵੱਡਾ ਇਕੱਠ ਪਿੰਡ ਕਾਨਿਆਂ ਵਾਲੀ ਵਿਖੇ ਕੀਤਾ ਗਿਆ, ਜਿਸ ਵਿਚ ਸਰਬਸੰਮਤੀ....
ਪੁਲਿਸ ਨੇ ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ’ਕੇ ਕੀਤਾ ਕਾਤਲ ਨੂੰ ਗਿ੍ਫ਼ਤਾਰ
. . .  about 1 hour ago
ਗੁਰਾਇਆ, 3 ਜੂਨ (ਚਰਨਜੀਤ ਸਿੰਘ ਦੁਸਾਂਝ)- ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਨਪ੍ਰੀਤ ਸਿੰਘ....
ਬੀਬੀ ਜਗੀਰ ਕੋਰ ਵਲੋਂ ਸ਼੍ਰੋਮਣੀ ਅਕਾਲੀ ਪੰਥ ਬੋਰਡ ਬਣਾਉਣ ਦਾ ਐਲਾਨ
. . .  about 2 hours ago
ਬੇਗੋਵਾਲ, 3 ਜੂਨ (ਅਮਰਜੀਤ ਕੋਮਲ, ਸੁਖਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੀ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ....
ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਕਾਰ ਖ਼ੋਹ ਕੇ ਫ਼ਰਾਰ
. . .  about 3 hours ago
ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਮਾਡਲ ਟਾਉਨ ਇਲਾਕੇ ਵਿਚ ਅੱਜ ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦੀ ਬਰੀਜ਼ਾ ਕਾਰ ਖ਼ੋਹ ਕੇ ਫ਼ਰਾਰ ਹੋ ਗਏ। ਸੂਚਨਾ.....
ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਬੀਬਾ ਹਰਸਿਮਰਤ ਕੌਰ ਬਾਦਲ
. . .  about 3 hours ago
ਤਲਵੰਡੀ ਸਾਬੋ, 3 ਜੂਨ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਅਚਾਨਕ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ....
ਓਡੀਸ਼ਾ: ਰੇਲ ਹਾਦਸੇ ਵਿਚ ਮਿ੍ਤਕਾਂ ਦੀ ਗਿਣਤੀ ਹੋਈ 261
. . .  about 4 hours ago
ਭੁਵਨੇਸ਼ਵਰ, 3 ਜੂਨ- ਦੱਖਣੀ ਪੂਰਬੀ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਲਾਸੋਰ ਰੇਲ ਹਾਦਸੇ ਵਿਚ ਹੁਣ ਤੱਕ 261 ਮੌਤਾਂ ਹੋ ਚੁੱਕੀਆਂ ਹਨ....
ਬਾਲਾਸੋਰ ਰੇਲ ਹਾਦਸਾ: ਰਾਹਤ ਕਾਰਜਾਂ ਲਈ ਡਾਕਟਰਾਂ ਦੀਆਂ ਟੀਮਾਂ ਹੋਈਆਂ ਰਵਾਨਾ- ਕੇਂਦਰੀ ਸਿਹਤ ਮੰਤਰੀ
. . .  about 4 hours ago
ਨਵੀਂ ਦਿੱਲੀ, 3 ਜੂਨ- ਬਾਲਾਸੋਰ ਵਿਖੇ ਵਾਪਰੇ ਰੇਲ ਹਾਦਸੇ ਸੰਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਓਡੀਸ਼ਾ ਵਿਚ ਰੇਲ ਹਾਦਸੇ ਵਾਲੀ ਥਾਂ ’ਤੇ ਰਾਹਤ....
ਬਾਲਾਸੋਰ ਰੇਲ ਹਾਦਸਾ: ਤਾਮਿਲਨਾਡੂ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ
. . .  about 4 hours ago
ਚੇਨੱਈ, 3 ਜੂਨ- ਤਾਮਿਲਨਾਡੂ ਸਰਕਾਰ ਵਲੋਂ ਰੇਲ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ....
ਨਵਜੋਤ ਕੌਰ ਦੀ ਸਿਹਤਯਾਬੀ ਲਈ ਅਰਦਾਸ ਕਰਨ ਵਾਲਿਆਂ ਦਾ ਲੱਖ ਲੱਖ ਧੰਨਵਾਦ- ਨਵਜੋਤ ਸਿੰਘ ਸਿੱਧੂ
. . .  about 5 hours ago
ਅੰਮ੍ਰਿਤਸਰ, 3 ਜੂਨ- ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਨਾਲ ਜੂਝ ਰਹੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਤਨੀ ਦੀ ਦੂਜੀ ਕੀਮੋਥੈਰੇਪੀ ਦੀ ਇਕ ਤਸਵੀਰ ਸਾਂਝੀ....
ਬਾਲਾਸੋਰ ਰੇਲ ਹਾਦਸਾ: ਅੱਜ ਹਾਦਸੇ ਵਾਲੀ ਥਾਂ ’ਤੇ ਜਾਣਗੇ ਪ੍ਰਧਾਨ ਮੰਤਰੀ
. . .  about 5 hours ago
ਨਵੀਂ ਦਿੱਲੀ, 3 ਜੂਨ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਜਾਣਗੇ, ਜਿੱਥੇ....
ਬਾਲਾਸੋਰ ਰੇਲ ਹਾਦਸਾ:ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਬੁਲਾਈ ਮੀਟਿੰਗ
. . .  about 6 hours ago
ਨਵੀਂ ਦਿੱਲੀ, 3 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਦੇ ਸੰਬੰਧ ਵਿਚ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਬੁਲਾਈ...
ਬੀਮਾਰ ਪਤਨੀ ਨੂੰ ਮਿਲਣ ਦਿੱਲੀ ਸਥਿਤ ਰਿਹਾਇਸ਼ ਤੇ ਪਹੁੰਚੇ ਮਨੀਸ਼ ਸਿਸੋਦੀਆ
. . .  about 6 hours ago
ਨਵੀਂ ਦਿੱਲੀ, 3 ਜੂਨ - ਦਿੱਲੀ ਹਾਈਕੋਰਟ ਵਲੋਂ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 'ਆਪ' ਆਗੂ ਮਨੀਸ਼ ਸਿਸੋਦੀਆ ਰਾਸ਼ਟਰੀ ਰਾਜਧਾਨੀ...
ਇਸ ਮੁਸ਼ਕਲ ਸਮੇਂ ਚ, ਭਾਰਤ ਦੇ ਲੋਕਾਂ ਨਾਲ ਖੜੇ ਹਨ ਕੈਨੇਡਾ ਦੇ ਲੋਕ -ਬਾਲਾਸੋਰ ਰੇਲ ਹਾਦਸੇ ਤੇ ਟਰੂਡੋ ਦਾ ਟਵੀਟ
. . .  about 6 hours ago
ਓਟਾਵਾ, 3 ਜੂਨ-ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਬਾਲਾਸੋਰ ਟਰੇਨ ਹਾਦਸੇ ਵਿਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟਾਇਆ।ਉਨ੍ਹਾਂ ਕਿਹਾ, "ਓਡੀਸ਼ਾ, ਭਾਰਤ ਵਿਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਨੇ ਮੇਰਾ ਦਿਲ...
ਵਿਰਾਟ ਕੋਹਲੀ ਨੇ ਟਵੀਟ ਕਰ ਓਡੀਸ਼ਾ ਰੇਲ ਹਾਦਸੇ 'ਤੇ ਜਤਾਇਆ ਦੁਖ
. . .  about 6 hours ago
ਨਵੀਂ ਦਿੱਲੀ, 3 ਜੂਨ-ਕ੍ਰਿਕਟਰ ਵਿਰਾਟ ਕੋਹਲੀ ਨੇ ਟਵੀਟ ਕੀਤਾ, "ਓਡੀਸ਼ਾ ਵਿਚ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁਖੀ...
ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਲਈ ਰਵਾਨਾ
. . .  about 7 hours ago
ਨਵੀਂ ਦਿੱਲੀ, 3 ਜੂਨ-ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਓਡੀਸ਼ਾ ਦੇ ਬਾਲਾਸੋਰ ਲਈ ਰਵਾਨਾ ਹੋਏ। ਉਸ ਦੇ ਕੁਝ ਘੰਟਿਆਂ 'ਚ ਮੌਕੇ...
ਬਾਲਾਸੋਰ ਰੇਲ ਹਾਦਸਾ:ਹਾਦਸੇ ਵਾਲੀ ਥਾਂ ਪਹੁੰਚੇ ਮੁੱਖ ਮੰਤਰੀ ਨਵੀਨ ਪਟਨਾਇਕ
. . .  about 7 hours ago
ਬਾਲਾਸੋਰ, 3 ਜੂਨ - ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਬਾਲਸੋਰ ਪਹੁੰਚੇ, ਜਿਥੇ ਬੀਤੀ ਰਾਤ ਤਿੰਨ ਰੇਲ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਸਨ। ਇਸ ਰੇਲ ਹਾਦਸੇ 'ਚ ਅੱਜ ਸਵੇਰੇ ਮਰਨ ਵਾਲਿਆਂ ਦੀ ਗਿਣਤੀ...
ਬਾਲਾਸੋਰ ਰੇਲ ਹਾਦਸਾ:ਰੇਲਵੇ ਵਲੋਂ 238 ਮੌਤਾਂ ਦੀ ਪੁਸ਼ਟੀ
. . .  about 7 hours ago
ਬਾਲਾਸੋਰ, 3 ਜੂਨ-ਦੱਖਣੀ ਪੂਰਬੀ ਰੇਲਵੇ ਅਨੁਸਾਰ ਬਾਲਾਸੋਰ ਰੇਲ ਹਾਦਸੇ 'ਚ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ 238 ਮੌਤਾਂ ਹੋ ਚੁੱਕੀਆਂ ਹਨ। ਲਗਭਗ 650 ਜ਼ਖਮੀ ਯਾਤਰੀਆਂ ਨੂੰ ਗੋਪਾਲਪੁਰ...
ਸਰਹੱਦੀ ਖੇਤਰ ਚ ਡਰੋਨ ਦੀ ਹਲਚਲ, 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ
. . .  1 minute ago
ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਅੰਮਿ੍ਤਸਰ ਭਾਰਤ ਪਾਕਿਸਤਾਨ ਨੇੜੇ ਸਰਹੱਦੀ ਬੀ.ਓ.ਪੀ. ਰਾਮਕੋਟ ਚੌਂਕੀ ਦੇ ਜਵਾਨਾਂ ਅਤੇ ਪੁਲਿਸ ਵਲੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਓ.ਪੀ. ਚੌਂਕੀ ਰਾਮਕੋਟ ਦੇ ਨੇੜਲੇ ਪਿੰਡਾ ਵਿਚ ਡਰੋਨ...
ਬਾਲਾਸੋਰ ਰੇਲ ਹਾਦਸੇ ਦੀ ਜਾਂਚ ਲਈ ਬਣਾਈ ਗਈ ਹੈ ਉੱਚ ਪੱਧਰੀ ਕਮੇਟੀ-ਅਸ਼ਵਿਨੀ ਵੈਸ਼ਨਵ
. . .  about 8 hours ago
ਬਾਲਾਸੋਰ, 3 ਜੂਨ-ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਹ ਇਕ ਵੱਡਾ ਦੁਖਦਾਈ ਹਾਦਸਾ ਹੈ। ਰੇਲਵੇ, ਐਨ.ਡੀ.ਆਰ.ਐਫ.,ਐਸ.ਡੀ.ਆਰ.ਐਫ. ਅਤੇ...
ਨਿਪਾਲ ਦੇ ਪ੍ਰਧਾਨ ਮੰਤਰੀ ਦਹਿਲ ਨੇ ਓਡੀਸ਼ਾ ਰੇਲ ਹਾਦਸੇ ਤੇ ਪ੍ਰਗਟਾਇਆ ਦੁੱਖ
. . .  about 8 hours ago
ਨਵੀਂ ਦਿੱਲੀ, 3 ਜੂਨ - ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਨੇ ਓਡੀਸ਼ਾ 'ਚ ਹੋਏ ਰੇਲ ਹਾਦਸੇ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਲਿਆ ਜਾਇਜ਼ਾ
. . .  about 8 hours ago
ਬਾਲਾਸੋਰ, 3 ਜੂਨ-ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ, ਜਿਥੇ ਖੋਜ ਅਤੇ ਬਚਾਅ ਕਾਰਜ ਚੱਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਮਾਘ ਸੰਮਤ 554

ਹੁਸ਼ਿਆਰਪੁਰ / ਮੁਕੇਰੀਆਂ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਮੁਕੇਰੀਆਂ ਦੌਰੇ ਦੌਰਾਨ ਵੱਖ-ਵੱਖ ਸਮਾਗਮਾਂ 'ਚ ਹੋਏ ਸ਼ਾਮਿਲ

ਮੁਕੇਰੀਆਂ, 22 ਜਨਵਰੀ (ਰਾਮਗੜ੍ਹੀਆ)- ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਪਹਿਲੀ ਵਾਰ ਦੇਸ਼ ਵਾਸੀਆਂ ਨੇ 'ਹਰ ਘਰ ਤਿਰੰਗਾ ਅਭਿਆਨ' ਰਾਹੀਂ ਆਜ਼ਾਦੀ ਦੇ ਜਸ਼ਨ ਦਾ ਰੋਮਾਂਚ ਮਹਿਸੂਸ ਕੀਤਾ ਹੈ | ਉਨ੍ਹਾਂ ਕਿਹਾ 200 ਸਾਲਾਂ ਤੱਕ ਭਾਰਤ 'ਤੇ ਰਾਜ ਕਰਨ ਵਾਲੇ ਬਿ੍ਟੇਨ ਨੂੰ ਛੱਡ ਕੇ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਅਤੇ ਹੁਣ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ | ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਮੁਕੇਰੀਆਂ ਦੌਰੇ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਉਪਰੰਤ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਸ ਦੌਰਾਨ ਬਾਰ ਐਸੋਸੀਏਸ਼ਨ ਮੁਕੇਰੀਆਂ ਵਲੋਂ ਕਚਹਿਰੀ ਕੰਪਲੈਕਸ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵਕੀਲਾਂ ਨੂੰ ਨਵੇਂ ਕੋਰਟ ਕੰਪਲੈਕਸ ਵਿੱਚ ਚੈਂਬਰ ਬਣਾਉਣ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਮੁੱਖ ਮਹਿਮਾਨ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਮੁਕੇਰੀਆਂ ਬਾਰ ਐਸੋਸੀਏਸ਼ਨ ਨੂੰ ਨਵੇਂ ਕਚਹਿਰੀ ਕੰਪਲੈਕਸ ਵਿੱਚ ਚੈਂਬਰ ਬਣਾਉਣ ਲਈ 50,000 ਰੁਪਏ ਨਕਦ ਦਿੱਤੇ | ਇਸ ਤੋਂ ਬਾਅਦ ਉਹ ਮੁਕੇਰੀਆਂ ਦੇ ਪਿੰਡ ਹੁਸ਼ਿਆਰਪੁਰ ਕਲੋਤਾ ਦੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ | ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਅਜੈ ਕੌਸ਼ਲ ਸੇਠੂ ਜ਼ਿਲ੍ਹਾ ਭਾਜਪਾ ਪ੍ਰਧਾਨ, ਤਹਿਸੀਲਦਾਰ ਅਰਵਿੰਦ ਸਲਵਾਨ, ਭਾਜਪਾ ਆਗੂ ਐਡਵੋਕੇਟ ਰਾਜ ਗੁਰਜਿੰਦਰ ਸਿੰਘ ਸਿੱਧੂ,, ਭਾਜਪਾ ਆਗੂ ਪ੍ਰਦੀਪ ਕਟੋਚ, ਵਿਕਰਮ ਸਿੰਘ, ਪ੍ਰਧਾਨ ਹਿਮ ਮਿੱਤਰ ਮੰਡਲ ਸਰਵਜੀਤ ਸਿੰਘ, ਸ. ਮੁੰਦਰ ਮੁਕੇਰੀਆਂ, ਡਾ. ਨੀਰਜ ਜੈਨ, ਸੰਤੋਸ਼ ਰਾਵਤ, ਰੋਹਿਤ ਅਰੋੜਾ, ਵਿਸ਼ਾਲ ਹੰਸ ਬਾਬੂ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ |

ਘਰ 'ਚ ਚੋਰੀ ਕਰਨ ਵਾਲਾ ਗਿ੍ਫ਼ਤਾਰ

ਟਾਂਡਾ ਉੜਮੁੜ, 22 ਜਨਵਰੀ (ਕੁਲਬੀਰ ਸਿੰਘ ਗੁਰਾਇਆ)- ਬੀਤੇ ਦਿਨੀਂ ਉੜਮੁੜ ਵਾਸੀ ਅਖਬਾਰਾਂ ਵੰਡਣ ਵਾਲੇ ਹਾਕਰ ਦੇ ਘਰ ਚੋਰੀ ਕਰਨ ਦੇ ਦੋਸ਼ ਵਿਚ ਨਾਮਜ਼ਦ ਇਕ ਮੁਲਜ਼ਮ ਨੂੰ ਟਾਂਡਾ ਪੁਲਿਸ ਨੇ ਗਿ੍ਫਤਾਰ ਕੀਤਾ ਹੈ | ਮੁਲਜ਼ਮ ਦੀ ਪਹਿਚਾਣ ਅਮਨਦੀਪ ਸਿੰਘ ਅਮਨ ਪੁੱਤਰ ...

ਪੂਰੀ ਖ਼ਬਰ »

ਮੁਹੱਲਾ ਨਿਊ ਸੁਖੀਆਬਾਦ ਦੇ ਵਾਸੀਆਂ ਵਲੋਂ ਕੌਂਸਲਰ ਖ਼ਿਲਾਫ਼ ਰੋਸ ਪ੍ਰਗਟ

ਹੁਸ਼ਿਆਰਪੁਰ, 22 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸਥਾਨਕ ਵਾਰਡ ਨੰ: 2 ਅਧੀਨ ਆਉਂਦੇ ਮੁਹੱਲਾ ਨਿਊ ਸੁਖੀਆਬਾਦ ਦੇ ਵਾਸੀਆਂ ਵਲੋਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਕੌਂਸਲਰ ਲਵਕੇਸ਼ ਓਹਰੀ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ | ਇਸ ਮੌਕੇ ਮੁਹੱਲਾ ਵਾਸੀਆਂ ਨੇ ਕਿਹਾ ਕਿ ...

ਪੂਰੀ ਖ਼ਬਰ »

ਪਗੜੀ ਸੰਭਾਲ ਲਹਿਰ ਹਾਜੀਪੁਰ ਇਕਾਈ ਦੀ ਮੀਟਿੰਗ

ਹਾਜੀਪੁਰ, 22 ਜਨਵਰੀ (ਜੋਗਿੰਦਰ ਸਿੰਘ)- ਪਗੜੀ ਸੰਭਾਲ ਲਹਿਰ ਪੰਜਾਬ ਦੀ ਵਿਸ਼ੇਸ਼ ਮੀਟਿੰਗ ਬਲਾਕ ਹਾਜੀਪੁਰ ਦੇ ਪਿੰਡ ਪੂਰੋਚੱਕ ਸਰਿਆਣਾ ਵਿਖੇ ਹੋਈ ਜਿਸ ਵਿਚ ਪਿੰਡ ਬੇਲਾ ਸਰਿਆਣਾ ਨੂੰ ਜਾਣ ਵਾਲੇ ਸ਼ਾਹ ਨਹਿਰ 'ਤੇ ਬਣੇ ਪੁਲ ਦੀ ਖਸਤਾ ਹਾਲਤ ਕਾਰਨ ਕਿਸਾਨਾਂ ਨੂੰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਹਾਜੀਪੁਰ, 22 ਜਨਵਰੀ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਸੰਬੰਧ ਵਿਚ ਪਿੰਡ ਭਵਨਾਲ ਦੀ ...

ਪੂਰੀ ਖ਼ਬਰ »

ਚੋਰਾਂ ਵਲੋਂ 5 ਘਰਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਮਾਹਿਲਪੁਰ, 22 ਜਨਵਰੀ (ਰਜਿੰਦਰ ਸਿੰਘ)-ਬੀਤੀ ਰਾਤ ਪਹਾੜੀ ਖ਼ਿੱਤੇ 'ਚ ਪੈਂਦੇ ਬਲਾਕ ਮਾਹਿਲਪੁਰ ਦੇ ਆਖ਼ਰੀ ਪਿੰਡ ਗੱਜਰ ਵਿਖੇ ਅਣਪਛਾਤੇ ਚੋਰਾਂ ਵਲੋਂ ਪੰਜ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 305000 ਰੁਪਏ ਨਗਦੀ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ | ...

ਪੂਰੀ ਖ਼ਬਰ »

ਬੀਤ ਭਲਾਈ ਕਮੇਟੀ ਦੀ ਅਗਵਾਈ 'ਚ ਲੋਕਾਂ ਨੇ ਫੂਕਿਆ ਡਿਪਟੀ ਸਪੀਕਰ ਰੌੜੀ ਦਾ ਪੁਤਲਾ

ਬੀਣੇਵਾਲ, 22 ਜਨਵਰੀ (ਬੈਜ ਚੌਧਰੀ)-ਬੀਤੀ 18 ਜਨਵਰੀ ਨੂੰ ਬੀਤ ਇਲਾਕੇ ਦੀਆਂ ਭੱਖਦੀਆਂ ਮੰਗਾਂ ਸਬੰਧੀ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੂੰ ਯਾਦ ਪੱਤਰ ਦੇਣ ਜਾ ਰਹੇ ਬੀਤ ਭਲਾਈ ਕਮੇਟੀ ਦੇ ਅਹੁਦੇਦਾਰਾਂ ਤੋਂ ਮੰਗ ਪੱਤਰ ਲੈਣ ਤੋਂ ਇਨਕਾਰ ਕਰਨ ਅਤੇ ਅਹੁਦੇਦਾਰਾਂ ...

ਪੂਰੀ ਖ਼ਬਰ »

ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ 28 ਨੂੰ

ਹਰਿਆਣਾ, 22 ਜਨਵਰੀ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਮਾਗਮ ਸੰਤ ਬਸੰਤ ਸਿੰਘ ਦੇ ਤਪ ਅਸਥਾਨ ਪਿੰਡ ਫਤਿਹਪੁਰ-ਭਟੋਲੀਆਂ ਤੋਂ ਸ੍ਰੀ ਗੁਰੂ ...

ਪੂਰੀ ਖ਼ਬਰ »

ਸੜਕ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਅੱਡਾ ਸਰਾਂ, 22 ਜਨਵਰੀ (ਮਸੀਤੀ)-ਪਿੰਡ ਢੱਟ ਮੋੜ ਨਜ਼ਦੀਕ ਵਾਪਰੇ ਸੜਕ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਦੇ ਖ਼ਿਲਾਫ਼ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਟਾਂਡਾ ਐੱਸ.ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮਾਮਲਾ ਜਸਵੀਰ ਕੌਰ ਪਤਨੀ ...

ਪੂਰੀ ਖ਼ਬਰ »

ਚਾਈਨਾ ਡੋਰ ਨਾਲ 2 ਜ਼ਖ਼ਮੀ

ਦਸੂਹਾ, 22 ਜਨਵਰੀ (ਕੌਸ਼ਲ)- ਜਿਵੇਂ-ਜਿਵੇਂ ਬਸੰਤ ਨੇੜੇ ਆ ਰਹੀ ਹੈ ਉਵੇਂ-ਉਵੇਂ ਪਤੰਗਬਾਜ਼ੀ ਵੱਡੇ ਪੱਧਰ 'ਤੇ ਹੋ ਰਹੀ ਹੈ | ਬੱਚਿਆਂ ਵੱਲੋਂ ਕੀਤੀ ਜਾਂਦੀ ਚਾਈਨਾ ਡੋਰ ਨਾਲ ਪਤੰਗਬਾਜ਼ੀ ਉਸ ਵੇਲੇ ਘਾਤਕ ਹੋ ਰਹੀ ਹੈ ਜਦ ਇਸ ਡੋਰ ਨਾਲ ਜਾਨੀ ਨੁਕਸਾਨ ਹੋ ਰਿਹਾ ਹੈ | ...

ਪੂਰੀ ਖ਼ਬਰ »

ਆਰ. ਟੀ. ਆਈ. ਤਹਿਤ ਮੰਗੀ ਜਾਣਕਾਰੀ 3 ਮਹੀਨੇ ਬਾਅਦ ਵੀ ਨਹੀਂ ਮਿਲੀ-ਸੁਭਾਸ਼ ਸਿੰਘ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਆਬਕਾਰੀ ਅਤੇ ਕਰ ਵਿਭਾਗ ਹੁਸ਼ਿਆਰਪੁਰ ਦਫ਼ਤਰ ਤੋਂ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਕਰੀਬ 3 ਮਹੀਨੇ ਤੋਂ ਬਾਅਦ ਵੀ ਉਪਲਬਧ ਨਹੀਂ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਸ਼ਾ ਮੁਕਤ ਕੰਢੀ ਸੰਘਰਸ਼ ...

ਪੂਰੀ ਖ਼ਬਰ »

ਕਸਬਾ ਹਾਜੀਪੁਰ ਵਿਚ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ

ਹਾਜੀਪੁਰ, 22 ਜਨਵਰੀ (ਜੋਗਿੰਦਰ ਸਿੰਘ)- ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਟੁੱਟੀਆਂ ਸੜਕਾਂ ਦਾ ਨਿਰਮਾਣ ਪਹਿਲੇ ਦੇ ਆਧਾਰ 'ਤੇ ਕਰਵਾਇਆ ਜਾਵੇਗਾ ਪਰ 10 ਮਹੀਨਿਆਂ ਦਾ ਸਮਾਂ ਬੀਤਣ ...

ਪੂਰੀ ਖ਼ਬਰ »

ਸੈਨਾ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਭਲਕੇ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੀ ਆਰਮੀ ਗਰਾਊਾਡ, ਪੁਲਿਸ ਲਾਈਨ ਨਜ਼ਦੀਕ 24 ਜਨਵਰੀ ਨੂੰ ਸੈਨਾ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ | ਇਸ ਸਬੰਧੀ ਸੈਨਾ ਦੇ ਜਵਾਨਾਂ ਵਲੋਂ ਗਰਾਊਾਡ 'ਚ ਪਹੁੰਚ ਕੇ ਤਿਆਰੀਆਂ ਸ਼ੁਰੂ ਕਰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਜਿੰਪਾ ਨੇ ਬਿਲਾਸਪੁਰ ਦੀ ਟੁਟੀ ਪੁਲੀ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਲੋਕ ਨਿਰਮਾਣ ਵਿਭਾਗ ਤੇ ਪੰਚਾਇਤੀ ਰਾਜ ਵਿਭਾਗ ਤੋਂ ਹੁਸ਼ਿਆਰਪੁਰ ਦੇ ਸਾਰੇ ਇਲਾਕਿਆਂ ਦੇ ਕਾਜ਼ਵੇਅ 'ਤੇ ਪੁਲੀਆਂ ਦੀ ਕੀ ਸਥਿਤੀ ਹੈ, ਦੀ ਰਿਪੋਰਟ ...

ਪੂਰੀ ਖ਼ਬਰ »

ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਯਾਤਰਾ ਦੇ ਨਵ-ਨਿਯੁਕਤ ਜਥੇਦਾਰ ਦਾ ਸਨਮਾਨ

ਬੁੱਲੋ੍ਹਵਾਲ, 22 ਜਨਵਰੀ (ਲੁਗਾਣਾ)-ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੁਸਾਇਟੀ ਧਾਲੀਵਾਲ ਵਲੋਂ ਸਮਾਗਮ ਦÏਰਾਨ ਸੁਸਾਇਟੀ ਦੇ ਸੀਨੀਅਰ ਵਿੰਗ ਦੇ ਪ੍ਰਧਾਨ ਮਾਸਟਰ ਰਣਧੀਰ ਸਿੰਘ ਨੂੰ ਇਤਿਹਾਸਕ ਪਿੰਡ ਖਡਿਆਲਾ ਸੈਣੀਆਂ ਦੀ ਸਮੁੱਚੀ ਸੰਗਤ ਵਲੋਂ ਮੇਲਾ ਚੋਲ੍ਹਾ ...

ਪੂਰੀ ਖ਼ਬਰ »

ਵਿਧਾਇਕ ਘੁੰਮਣ ਵਲੋਂ ਗਲੀ ਦੇ ਕੰਮ ਦਾ ਉਦਘਾਟਨ

ਦਸੂਹਾ, 22 ਜਨਵਰੀ (ਭੁੱਲਰ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਤਹਿਤ ਸੂਬੇ ਦੀ ਨੁਹਾਰ ਬਦਲੀ ਜਾਵੇਗੀ ਤੇ ਨਵਾਂ ਪੰਜਾਬ ਸਿਰਜਿਆ ਜਾਵੇਗਾ | ਇਸ ਗੱਲ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਵਿਧਾਇਕ ਜਸਵੀਰ ਸਿੰਘ ਰਾਜਾ ਦਾ ਸਨਮਾਨ

ਦਸੂਹਾ, 22 ਜਨਵਰੀ (ਭੁੱਲਰ)-ਵਿਧਾਇਕ ਜਸਵੀਰ ਸਿੰਘ ਰਾਜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ...

ਪੂਰੀ ਖ਼ਬਰ »

ਕਿ੍ਸ਼ਨਾ ਤਾਈਕਵਾਂਡੋ ਅਕੈਡਮੀ ਦੀਆਂ ਖਿਡਾਰਨਾਂ ਨੇ ਜਿੱਤੇ ਸੋਨ ਤਗਮੇਂ

ਗੜ੍ਹਦੀਵਾਲਾ, 22 ਜਨਵਰੀ (ਚੱਗਰ)-ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਵਲੋਂ ਪੀ.ਏ.ਪੀ. ਇੰਡੋਰ ਸਟੇਡੀਅਮ ਜਲੰਧਰ ਵਿਖੇ ਤਾਈਕਵਾਂਡੋ ਚੈਂਪੀਅਨਸ਼ਿਪ ਕਰਵਾਈ ਗਈ | ਜਿਸ 'ਚ ਕਿ੍ਸ਼ਨਾ ਤਾਈਕਵਾਂਡੋ ਅਕੈਡਮੀ ਗੜ੍ਹਦੀਵਾਲਾ ਦੀ ਖਿਡਾਰਨ ਅੰਚਨ ਨੇ 41 ਕਿੱਲੋ ਵਰਗ, ਜੈਸਲੀਨ ਨੇ 47 ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਕੈਂਪ

ਹੁਸ਼ਿਆਰਪੁਰ, 22 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਵਿਖੇ ਮੱੁਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਤੇ ਬੀਬੀ ਸੰਦੀਪ ਕੌਰ ਦੀ ਦੇਖ-ਰੇਖ ਹੇਠ ਮੁਫ਼ਤ ਮੈਡੀਕਲ ...

ਪੂਰੀ ਖ਼ਬਰ »

ਫਲਾਇੰਗ ਅਫ਼ਸਰ ਗੁਰਿੰਦਰ ਚੌਧਰੀ ਦਾ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ

ਗੜ੍ਹਸ਼ੰਕਰ, 22 ਜਨਵਰੀ (ਧਾਲੀਵਾਲ)- ਮਾਰਕੀਟ ਕਮੇਟੀ ਗੜ੍ਹਸ਼ੰਕਰ ਵਿਖੇ ਬਤੌਰ ਸੈਕਟਰੀ ਤਾਇਨਾਤ ਰਹੇ ਰਾਮਜੀ ਦਾਸ ਦੇ ਪੁੱਤਰ ਗੁਰਿੰਦਰ ਚੌਧਰੀ ਦਾ ਫਲਾਇੰਗ ਅਫ਼ਸਰ ਸਿਵਲ ਇੰਜੀਨੀਅਰ ਬਣਨ 'ਤੇ ਪਹਿਲੀ ਵਾਰ ਪਿੰਡ ਪੋਜੇਵਾਲ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | 15 ...

ਪੂਰੀ ਖ਼ਬਰ »

ਐਨ. ਐਸ. ਐਸ. ਵਲੰਟੀਅਰਾਂ ਵਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਦਾ ਦੌਰਾ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਖੇ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਸੈਂਟਰ ਸਵਾਮੀ ਸਰਵਾਨੰਦ ਗਿਰੀ ਬਜਵਾੜਾ ਦੇ ਐਨ.ਐਸ.ਐਸ. ਦੇ 35 ਵਲੰਟੀਅਰਾਂ ਵਿਦਿਆਰਥੀਆਂ ਨੇ ਸਕੂਲ ਦਾ ਦੌਰਾ ਕੀਤਾ ਅਤੇ ਉਹ ...

ਪੂਰੀ ਖ਼ਬਰ »

ਜਗਮੋਹਨ ਵਿਜ ਦੀ ਵਰਲਡ ਕਰਾਟੇ ਪ੍ਰੀਮੀਅਰ ਲੀਗ 'ਚ ਰੈਫ਼ਰੀ ਵਜੋਂ ਚੋਣ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਾਟੇ ਕੋਚ ਅਤੇ ਅੰਤਰਰਾਸ਼ਟਰੀ ਰੈਫ਼ਰੀ ਸ਼ਿਹਾਨ ਜਗਮੋਹਨ ਵਿਜ ਨੂੰ ਵਰਲਡ ਕਰਾਟੇ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਕੈਰੋਂ ਕਾਹਿਰਾ ਵਿਖੇ ਹੋਣ ਵਾਲੀ ਡਬਲਯੂ.ਕੇ.ਐਫ. ...

ਪੂਰੀ ਖ਼ਬਰ »

ਜਗਮੋਹਨ ਵਿਜ ਦੀ ਵਰਲਡ ਕਰਾਟੇ ਪ੍ਰੀਮੀਅਰ ਲੀਗ 'ਚ ਰੈਫ਼ਰੀ ਵਜੋਂ ਚੋਣ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਾਟੇ ਕੋਚ ਅਤੇ ਅੰਤਰਰਾਸ਼ਟਰੀ ਰੈਫ਼ਰੀ ਸ਼ਿਹਾਨ ਜਗਮੋਹਨ ਵਿਜ ਨੂੰ ਵਰਲਡ ਕਰਾਟੇ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਕੈਰੋਂ ਕਾਹਿਰਾ ਵਿਖੇ ਹੋਣ ਵਾਲੀ ਡਬਲਯੂ.ਕੇ.ਐਫ. ...

ਪੂਰੀ ਖ਼ਬਰ »

ਵਸ਼ਿਸ਼ਟ ਨੇ ਢੋਲਵਾਹਾ ਸਕੂਲ 'ਚ ਪ੍ਰੀ-ਬੋਰਡ ਪੇਪਰਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਿਸ਼ਿਸ਼ਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਵਾਹਾ ਵਿਖੇ ਵਿਸ਼ੇਸ਼ ਤੌਰ 'ਤੇ ਨਿਰੀਖਣ ਕੀਤਾ, ਜਿਸ 'ਚ ਉਨ੍ਹਾਂ ਨੇ ਪ੍ਰੀ-ਬੋਰਡ ਪੇਪਰਾਂ ਦਾ ਨਿਰੀਖਣ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਝਾਂਵਾ 'ਚ ਪਾਠਕ ਹਸਪਤਾਲ ਨੇ ਮੁਫ਼ਤ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ

ਅੱਡਾ ਸਰਾਂ, 22 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੀ ਗੁਰਦੁਆਰਾ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਝਾਂਵਾ ਦੇ ਗੁਰਦੁਆਰਾ ਬਾਬਾ ਸੁਲਤਾਨੀ ਰਾਮ 'ਚ ਇਕ ਰੋਜ਼ਾ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਵਿਚ ਪਾਠਕ ਹਸਪਤਾਲ ਅਤੇ ...

ਪੂਰੀ ਖ਼ਬਰ »

ਕੋਚ ਪ੍ਰੋ. ਮੱਖਣ ਸਿੰਘ ਨੇ ਵੇਟਲਿਫਟਿੰਗ ਸੈਂਟਰ ਦੇ ਖਿਡਾਰੀਆਂ ਨੂੰ ਸਿਖਲਾਈ ਦਿੱਤੀ

ਅੱਡਾ ਸਰਾਂ, 22 ਜਨਵਰੀ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਵਿਚ ਕੌਮਾਂਤਰੀ ਪੱਧਰ ਦੇ ਉੱਘੇ ਵੇਟਲਿਫਟਰ ਰਹੇ ਹਰਦੀਪ ਸਿੰਘ ਬੀਰਮਪੁਰ ਦੀ ਅਗਵਾਈ ਵਿਚ ਚੱਲ ਰਹੇ ਵੇਟਲਿਫਟਿੰਗ ਸੈਂਟਰ ਵਿਚ ਵਿਸ਼ੇਸ਼ ਰੂਪ ਵਿਚ ਪਹੁੰਚੇ ਕੌਮਾਂਤਰੀ ਕੋਚ ਪ੍ਰੋ.ਮੱਖਣ ਸਿੰਘ ਸੰਧੂ ...

ਪੂਰੀ ਖ਼ਬਰ »

ਅਮਰ ਕੌਰ ਚਰਨ ਕੌਰ ਵੈੱਲਫੇਅਰ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ

ਹੁਸ਼ਿਆਰਪੁਰ, 22 ਜਨਵਰੀ (ਨਰਿੰਦਰ ਸਿੰਘ ਬੱਡਲਾ)- ਅਮਰ ਕੌਰ ਚਰਨ ਕੌਰ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਭੁੰਗਰਨੀ ਵਿਖੇ ਲੋੜਵੰਦ 4 ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਮਸੂਤਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ, ਪੰਜ ਪਿਆਰਿਆਂ ਦੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ, ਪੰਜ ਪਿਆਰਿਆਂ ਦੀ ...

ਪੂਰੀ ਖ਼ਬਰ »

ਸੇਵਾ ਮੁਕਤ ਐਕਸੀਅਨ ਸਵ. ਇੰਜ. ਕੁਲਦੀਪ ਸਿੰਘ ਨਮਿਤ ਰਸਮ ਪਗੜੀ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ

ਤਲਵਾੜਾ, 22 ਜਨਵਰੀ (ਮਨੀਸ਼ਾ ਮਹਿਤਾ)-ਸੇਵਾ ਮੁਕਤ ਐਕਸੀਅਨ ਪੀ.ਸੀ.ਪੀ.ਸੀ.ਐਲ. ਕੰਵਰ ਕੁਲਦੀਪ ਸਿੰਘ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਹਿਲਾਂ ਤੋਂ ਹੀ ਆਰੰਭੇ ਗਏ ਸ੍ਰੀ ਪਾਠ ਦੇ ਭੋਗ, ਰਸਮ ਪਗੜੀ ਅਤੇ ਸ਼ਰਧਾਂਜਲੀ ਸਮਾਗਮ ਅੱਜ ...

ਪੂਰੀ ਖ਼ਬਰ »

ਦਸੂਹਾ ਵਿਖੇ ਨਰਸਿੰਗ ਕਾਲਜ ਖੋਲ੍ਹਣ ਦੀ ਮੰਗ

ਦਸੂਹਾ, 22 ਜਨਵਰੀ (ਭੁੱਲਰ)-ਉੱਘੇ ਸਮਾਜ ਸੇਵਕ ਜਸਬੀਰ ਸਿੰਘ ਬੋਦਲ ਰੰਧਾਵਾ ਨੇ ਦਸੂਹਾ ਵਿਖੇ ਨਰਸਿੰਗ ਕਾਲਜ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਦਸੂਹਾ ਵਿਖੇ ਨਰਸਿੰਗ ਦੇ ਕਾਲਜ ਦੀ ਸਹੂਲਤ ਨਾ ਹੋਣ ਕਾਰਨ ਲੜਕੀਆਂ ਨੂੰ ਦੂਰ-ਦੁਰੇਡੇ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX