ਨਵਾਂਸ਼ਹਿਰ, 22 ਜਨਵਰੀ (ਜਸਬੀਰ ਸਿੰਘ ਨੂਰਪੁਰ) - ਸ਼ਹਿਰ ਦੇ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਦੇ ਵੱਖ-ਵੱਖ ਚੌਕਾਂ ਚੰਡੀਗੜ੍ਹ ਚੌਕ, ਬੱਸ ਸਟੈਂਡ, ਰਾਹੋਂ ਰੋਡ, ਨਵਾਂਸ਼ਹਿਰ ਰੋਡ, ਅੰਬੇਡਕਰ ਚੌਕ 'ਚ 15 ਸਾਲ ਪਹਿਲਾਂ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਸਨ | ਜੋ ਇਸ ਸਮੇਂ ਸ਼ੋਅ ਪੀਸ ਬਣ ਕੇ ਰਹਿ ਗਈਆਂ ਹਨ | ਪਿਛਲੇ 10 ਸਾਲਾਂ ਤੋਂ ਬੰਦ ਲਾਈਟਾਂ ਨੂੰ ਅਜੇ ਤੱਕ ਸਵਾਰਿਆ ਨਹੀਂ ਗਿਆ | ਜਾਣਕਾਰੀ ਅਨੁਸਾਰ ਇਹ ਲਾਈਟਾਂ ਬਿਜਲੀ ਦੇ ਕੱਟਾਂ ਅਤੇ ਬਿਜਲੀ ਸਮੱਸਿਆ ਕਾਰਨ ਖ਼ਰਾਬ ਹੋਈਆਂ ਸਨ | ਸਰਕਾਰ ਦੀ ਅਣਦੇਖੀ ਕਾਰਨ ਇਨ੍ਹਾਂ ਲਾਈਟਾਂ ਵੱਲ ਧਿਆਨ ਨਹੀਂ ਦਿੱਤਾ ਗਿਆ | ਇਸ ਸਮੇਂ ਲਾਈਟਾਂ ਦੇ ਖੰਭਿਆਂ 'ਤੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੇ ਸਾਈਨ ਬੋਰਡ ਹੀ ਦਿਖਾਈ ਦਿੰਦੇ ਹਨ | ਲਾਈਟਾਂ ਖਰਾਬ ਹੋਣ ਕਾਰਨ ਟ੍ਰੈਫਿਕ ਪੁਲਿਸ ਨੂੰ ਚੌਕਾਂ ਵਿਚ ਜ਼ਿਆਦਾ ਮੁਲਾਜ਼ਮ ਲਗਾ ਕੇ ਕੰਮ ਕਰਨਾ ਪੈ ਰਿਹਾ ਹੈ | ਕਈ ਵਾਰ ਮੁਲਾਜ਼ਮਾਂ ਦੀ ਘਾਟ ਕਾਰਨ ਅਤੇ ਟ੍ਰੈਫਿਕ ਲਾਈਟਾਂ ਬੰਦ ਹੋਣ ਕਰਕੇ ਸ਼ਹਿਰ 'ਚ ਘੰਟਿਆਂ ਬੱਧੀ ਜਾਮ ਲੱਗੇ ਰਹਿੰਦੇ ਹਨ | ਵਿਕਾਸ ਦੇ ਦਮਗਜੇ ਮਾਰਨ ਵਾਲੀ ਸਰਕਾਰ ਵੀ ਅਣਦੇਖੀ ਕਰ ਰਹੀ ਹੈ | ਲੋਕਾਂ ਦੀ ਮੰਗ ਹੈ ਕਿ ਸ਼ਹਿਰ 'ਚ ਨਵੀਆਂ ਟ੍ਰੈਫਿਕ ਲਾਈਟਾਂ ਲਗਾ ਕੇ ਸ਼ਹਿਰ ਦੇ ਟ੍ਰੈਫਿਕ ਪ੍ਰਬੰਧ ਮਜ਼ਬੂਤ ਬਣਾਏ ਜਾਣ | ਨਵਾਂਸ਼ਹਿਰ ਹਲਕੇ ਦੇ ਵਿਧਾਇਕ ਡਾ. ਨਛੱਤਰਪਾਲ ਨੇ ਆਖਿਆ ਕਿ ਹਰ ਸ਼ਹਿਰ ਦਾ ਟ੍ਰੈਫਿਕ ਪ੍ਰਬੰਧ ਜਿਆਦਾਤਰ ਟ੍ਰੈਫਿਕ ਲਾਈਟਾਂ 'ਤੇ ਨਿਰਭਰ ਕਰਦਾ ਹੈ | ਉਨ੍ਹਾਂ ਕਿਹਾ ਕਿ ਜੋ ਸਰਕਾਰ ਵਿਕਾਸ ਦੇ ਦਮਗਜੇ ਮਾਰ ਰਹੀ ਸੀ ਉਸ ਨੇ ਅਸਲੀਅਤ 'ਚ ਕੁੱਝ ਨਹੀਂ ਕੀਤਾ | ਉਨ੍ਹਾਂ ਕਿਹਾ ਉਹ ਸ਼ਹਿਰ ਦੇ ਹਰ ਮਸਲੇ ਪ੍ਰਤੀ ਸੰਜੀਦਾ ਢੰਗ ਨਾਲ ਆਵਾਜ਼ ਉਠਾਈ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਨਵੀਆਂ ਲਾਈਟਾਂ ਲਈ ਗ੍ਰਾਂਟ ਜਾਰੀ ਕਰੇ | ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ ਨੇ ਆਖਿਆ ਕਿ ਇਨ੍ਹਾਂ ਲਾਈਟਾਂ ਨੂੰ ਚਾਲੂ ਕਰਵਾਉਣ ਲਈ ਉਹ ਹਰ ਯਤਨ ਕਰਨਗੇ | ਇਨ੍ਹਾਂ ਲੰਬੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਨੂੰ ਚਲਾਉਣ ਬਾਰੇ ਨਗਰ ਕੌਂਸਲ ਸਬੰਧਤ ਅਧਿਕਾਰੀਆਂ ਨਾਲ ਵੀ ਸੰਪਰਕ ਕਰੇਗੀ ਤਾਂ ਕਿ ਇਸ ਦਾ ਹੱਲ ਨਿਕਲ ਸਕੇ | ਇਨ੍ਹਾਂ ਲਾਈਟਾਂ ਦੇ ਠੀਕ ਹੋਣ ਨਾਲ ਟ੍ਰੈਫਿਕ ਪ੍ਰਬੰਧ ਵੀ ਵਧੀਆ ਚਲਣਗੇ | ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੁਲਜੀਤ ਸਿੰਘ ਲੱਕੀ ਨੇ ਆਖਿਆ ਕਿ ਸ਼ਹਿਰ 'ਚ ਹਰ ਚੌਂਕ 'ਤੇ ਟ੍ਰੈਫਿਕ ਲਾਈਟਾਂ ਦਾ ਠੀਕ ਹੋਣਾ ਜਰੂਰੀ ਹੈ | ਟ੍ਰੈਫਿਕ ਪੁਲਿਸ ਹਰ ਰੋਜ਼ ਕਿੰਨੀ ਮਿਹਨਤ ਕਰ ਰਹੀ ਹੈ | ਜੇਕਰ ਲਾਈਟਾਂ ਸਹੀ ਤਰੀਕੇ ਨਾਲ ਚੱਲਣਗੀਆਂ ਤਾਂ ਸ਼ਹਿਰ ਦਾ ਟ੍ਰੈਫਿਕ ਪ੍ਰਬੰਧ ਵੀ ਕਾਫੀ ਸੁਧਰ ਸਕਦਾ ਹੈ ਅਤੇ ਮੁਲਾਜ਼ਮਾਂ ਨੂੰ ਰਾਹਤ ਮਿਲ ਸਕਦੀ ਹੈ |
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ) - ਲੋਕ ਸੰਘਰਸ਼ ਮੰਚ ਦੇ ਸੱਦੇ 'ਤੇ ਨਵਾਂਸ਼ਹਿਰ ਵਾਸੀਆਂ ਵਲੋਂ 24 ਜਨਵਰੀ ਨੂੰ ਕੀਤੇ ਜਾ ਰਹੇ ਕੋਜਨਰੇਸ਼ਨ ਪਲਾਂਟ ਦੇ ਘਿਰਾਓ ਵਿਚ ਪੰਡੋਰਾ ਮੁਹੱਲਾ ਦੀਆਂ ਬੀਬੀਆਂ ਭਰਵੀਂ ਸ਼ਮੂਲੀਅਤ ਕਰਨਗੀਆਂ | ਇਹ ਵਿਚਾਰ ਇਸਤਰੀ ...
ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਲੋਕ ਨਿਰਮਾਣ ਵਿਭਾਗ ਤੇ ਪੰਚਾਇਤੀ ਰਾਜ ਵਿਭਾਗ ਤੋਂ ਹੁਸ਼ਿਆਰਪੁਰ ਦੇ ਸਾਰੇ ਇਲਾਕਿਆਂ ਦੇ ਕਾਜ਼ਵੇਅ 'ਤੇ ਪੁਲੀਆਂ ਦੀ ਕੀ ਸਥਿਤੀ ਹੈ, ਦੀ ਰਿਪੋਰਟ ਮੰਗੀ ਹੈ | ਉਨ੍ਹਾਂ ...
ਬੰਗਾ, 22 ਜਨਵਰੀ (ਕਰਮ ਲਧਾਣਾ) - ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ, ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਦਲਿਤ ਸ਼ੋਸ਼ਣ ...
ਭੱਦੀ, 22 ਜਨਵਰੀ (ਨਰੇਸ਼ ਧੌਲ)-ਭੱਦੀ ਬਲਾਚੌਰ ਮੁੱਖ ਸੜਕ 'ਤੇ ਪਿੰਡ ਜੋਗੇਵਾਲ ਮੋੜ ਵਿਖੇ ਇਕ ਬੇਕਾਬੂ ਤੇਜ਼ ਰਫ਼ਤਾਰ ਅਲਟੋ ਕਾਰ ਖੜ੍ਹੀ ਸਕੂਟਰੀ ਨਾਲ ਟਕਰਾਉਣ ਦੀ ਖਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਗੀਤਾ ਦੇਵੀ ਪਤਨੀ ਮਦਨ ਲਾਲ ਵਾਸੀ ਬਲਾਚੌਰ ਜੋ ਜੋਗੇਵਾਲ ...
ਸਮੁੰਦੜਾ, 22 ਜਨਵਰੀ (ਤੀਰਥ ਸਿੰਘ ਰੱਕੜ) - ਸਥਾਨਕ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਸੜਕਾਂ ਦੇ ਨਾਲ਼ ਵੱਖ- ਵੱਖ ਕਈ ਥਾਵਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਨੇ ਰਾਹਗੀਰਾਂ ਦਾ ਲੰਘਣਾਂ ਔਖਾ ਕੀਤਾ ਹੋਇਆ ਹੈ | ਸਮੁੰਦੜਾ ਅੱਡੇ ਤੋਂ ਕੁਝ ਦੂਰੀ 'ਤੇ ਗੜ੍ਹਸ਼ੰਕਰ ਵੱਲ ਨੂੰ ...
ਸੰਧਵਾਂ, 22 ਜਨਵਰੀ (ਪ੍ਰੇਮੀ ਸੰਧਵਾਂ) - ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਜਦ ਸਰਕਾਰਾਂ ਕਈ ਬਿੱਲਾਂ 'ਤੇ ਗਊ ਸੈੱਸ ਲਾਉਂਦੀਆਂ ਹਨ ਤਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨੀ ਵੀ ਸਰਕਾਰ ਦਾ ਫਰਜ ਹੈ | ਪਰ ਅਜਿਹਾ ਨਾ ਹੋਣ ਕਾਰਨ ਅਵਾਰਾ ਪਸ਼ੂਆਂ ਵਲੋਂ ...
ਬੰਗਾ, 22 ਜਨਵਰੀ (ਕਰਮ ਲਧਾਣਾ)-ਸਥਾਨਕ ਗੜ੍ਹਸ਼ੰਕਰ ਰੋਡ 'ਤੇ ਪੈਂਦੇ ਰਾਇਲ ਰੀਟਰੀਟ ਮੈਰਿਜ ਪੈਲੇਸ ਦੇ ਨਜ਼ਦੀਕ ਰਹਿੰਦੇ ਅਤੇ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਦੇ ਇਕ ਪਰਿਵਾਰ ਦੇ ਝੁੱਗੀਨੁਮਾ ਘਰ 'ਚ ਚੋਰੀ ਕਰ ਕੇ ਚੋਰਾਂ ਨੇ ਜਿੱਥੇ ਪਰਿਵਾਰ ਵਲੋਂ ਰੱਖੀਆਂ ਬੱਕਰੀਆਂ ...
ਘੁੰਮਣਾਂ, 22 ਜਨਵਰੀ (ਮਹਿੰਦਰਪਾਲ ਸਿੰਘ) - ਪਿੰਡ ਮੁੰਨਾ ਤੋਂ ਫਗਵਾੜਾ ਨੂੰ ਜਾਂਦੀ ਸੜਕ ਦਾ ਕੰਮ ਰੁਕੇ ਨੂੰ ਕਈ ਸਾਲ ਹੋ ਗਏ ਹਨ | ਇਸ ਵਿੱਚ ਬਹੁਤ ਡੂੰਘੇ- ਡੂੰਘੇ ਹੋਏ ਪਏ ਹੋਏ ਹਨ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ | ਰਾਹਗੀਰਾਂ ਨੂੰ ਕੰਮਾਂ 'ਤੇ ਜਾਣ 'ਚ ਮੁਸ਼ਕਿਲ ...
ਬਹਿਰਾਮ, 22 ਜਨਵਰੀ (ਸਰਬਜੀਤ ਸਿੰਘ ਚੱਕਰਾਮੂੰ) - ਐਨ. ਆਰ. ਆਈ ਵੀਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਸੇਵਾ ਸੁਸਾਇਟੀ ਸਰਹਾਲਾ ਰਾਣੂੰਆਂ ਵਲੋਂ ਸਥਾਪਿਤ ਡਿਸਪੈਂਸਰੀ 'ਚ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਐਤਵਾਰ ਨੂੰ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ...
ਨਵਾਂਸ਼ਹਿਰ, 22 ਜਨਵਰੀ (ਜਸਬੀਰ ਸਿੰਘ ਨੂਰਪੁਰ) - ਸਮੱਗਰ ਸਿੱਖਿਆ ਅਭਿਆਨ ਅਤੇ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾਕਟਰ ਦਵਿੰਦਰ ਢਾਂਡਾ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਸਮੇਤ ਪੰਜ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ...
ਸੰਧਵਾਂ, 22 ਜਨਵਰੀ (ਪ੍ਰੇਮੀ ਸੰਧਵਾਂ) - ਕਾਂਗਰਸ ਯੂਥ ਵਿੰਗ ਹਲਕਾ ਬੰਗਾ ਦੇ ਪ੍ਰਧਾਨ ਤੇ ਸੀਨੀਅਰ ਯੂਥ ਆਗੂ ਰਾਜਨ ਅਰੋੜਾ ਮਕਸੂਦਪੁਰ ਨੇ ਯੂਥ ਵਿੰਗ ਦੀ ਇਕੱਤਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵਲੋਂ ਭਾਰਤ ਜੋੜੋ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ) - ਲੋਕ ਸੰਘਰਸ਼ ਮੰਚ ਵਲੋਂ ਬਿਜਲੀ ਦੇ ਪਾਵਰ ਪਲਾਂਟ ਵਲੋਂ ਸ਼ਹਿਰ ਵਿਚ ਕਾਲਖ ਸੁੱਟ ਕੇ ਫੈਲਾਏ ਗਏ ਪ੍ਰਦੂਸ਼ਣ ਨੂੰ ਬੰਦ ਕਰਾਉਣ ਸਬੰਧੀ ਬਿਜਲੀ ਪਾਵਰ ਪਲਾਂਟ ਦੇ ਘਿਰਾਓ ਦੇ ਐਲਾਨ ਨੂੰ ਨੇਪਰੇ ਚਾੜ੍ਹਨ ਸਬੰਧੀ ਵੱਖ-ਵੱਖ ...
ਦਸੂਹਾ, 22 ਜਨਵਰੀ (ਭੁੱਲਰ)-ਵਿਧਾਇਕ ਜਸਵੀਰ ਸਿੰਘ ਰਾਜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ...
ਬੁੱਲੋ੍ਹਵਾਲ, 22 ਜਨਵਰੀ (ਲੁਗਾਣਾ)-ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੁਸਾਇਟੀ ਧਾਲੀਵਾਲ ਵਲੋਂ ਸਮਾਗਮ ਦÏਰਾਨ ਸੁਸਾਇਟੀ ਦੇ ਸੀਨੀਅਰ ਵਿੰਗ ਦੇ ਪ੍ਰਧਾਨ ਮਾਸਟਰ ਰਣਧੀਰ ਸਿੰਘ ਨੂੰ ਇਤਿਹਾਸਕ ਪਿੰਡ ਖਡਿਆਲਾ ਸੈਣੀਆਂ ਦੀ ਸਮੁੱਚੀ ਸੰਗਤ ਵਲੋਂ ਮੇਲਾ ਚੋਲ੍ਹਾ ...
ਬਹਿਰਾਮ, 22 ਜਨਵਰੀ (ਨਛੱਤਰ ਸਿੰਘ ਬਹਿਰਾਮ) - ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਜੱਸੋਮਜਾਰਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਸਮਾਗਮ 24 ਤੋਂ 26 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸੰਗਤਾਂ ...
ਮਿਆਣੀ, 22 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)- ਸਰ ਮਾਰਸ਼ਲ ਸਕੂਲ ਬੈਂਸ ਅਵਾਨ ਸਕੂਲ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਅਤੇ ਹੱਡੀਆਂ ਦਾ ਮੁਫ਼ਤ ਜਾਂਚ ਕੈਂਪ 29 ਜਨਵਰੀ ਨੂੰ ਲਗਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਸੋਨੂੰ ...
ਗੜ੍ਹਦੀਵਾਲਾ, 22 ਜਨਵਰੀ (ਚੱਗਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮਹਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਐੱਸ.ਐੱਮ.ਓ. ਡਾ.ਹਰਜੀਤ ਸਿੰਘ ਦੀ ਅਗਵਾਈ ਹੇਠ ਪੀ.ਐੱਚ.ਸੀ. ਭੂੰਗਾ ਵਿਖੇ ਇਕ ਸਮਾਗਮ ਦੌਰਾਨ ਕੋਰੋਨਾ ਕਾਲ ਦੌਰਾਨ ਤਨਦੇਹੀ ਨਾਲ ਡਿਊਟੀਆਂ ਨਿਭਾਉਣ ਲਈ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ) - ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਠੇਕੇਦਾਰ ਸੋਹਣ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ ਪਰਿਵਾਰ ਵਲੋਂ ਖਾਲਸਾ ਸਕੂਲ ਨਵਾਂਸ਼ਹਿਰ ਦੇ ਖੇਡ ਮੈਦਾਨ 'ਚ ਕਰਵਾਏ ਗਏ | ਇਸ ਤੋਂ ਪਹਿਲਾ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ) - ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਠੇਕੇਦਾਰ ਸੋਹਣ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ ਪਰਿਵਾਰ ਵਲੋਂ ਖਾਲਸਾ ਸਕੂਲ ਨਵਾਂਸ਼ਹਿਰ ਦੇ ਖੇਡ ਮੈਦਾਨ 'ਚ ਕਰਵਾਏ ਗਏ | ਇਸ ਤੋਂ ਪਹਿਲਾ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ...
ਸੰਧਵਾਂ, 22 ਜਨਵਰੀ (ਪ੍ਰੇਮੀ ਸੰਧਵਾਂ) -ਪਿੰਡ ਫਰਾਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਮੂਹ ਸੰਗਤਾਂ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ 27 ਤੋਂ 31 ਜਨਵਰੀ ਤੱਕ ਧਾਰਮਿਕ ਸਮਾਗਮ ਕਰਵਾਏ ਜਾ ...
ਔੜ/ਝਿੰਗੜਾਂ, 22 ਜਨਵਰੀ (ਕੁਲਦੀਪ ਸਿੰਘ ਝਿੰਗੜ) - ਪਿੰਡ ਝਿੰਗੜਾਂ ਵਿਖੇ ਪੰਡਿਤ ਵੀ. ਕੇ ਜੌਹਲ ਦੇ ਪਰਿਵਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਿਸ਼ਨ ਵੈਲਫੇਅਰ ਸੁਸਾਇਟੀ ਥਾਂਦੀਆਂ ਦੇ ਸਹਿਯੋਗ ਨਾਲ ਸਥਾਨਕ ਸ਼ਨੀ ਮੰਦਿਰ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ...
ਬਲਾਚੌਰ, 22 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਬਾਬਾ ਬਲਰਾਜ ਮੰਦਰ ਕਮੇਟੀ ਬਲਾਚੌਰ ਵਲੋਂ ਮੰਦਰ ਬਾਬਾ ਬਲਰਾਜ ਜੀ ਵਿਖੇ 18ਵਾਂ ਮੂਰਤੀ ਸਥਾਪਨਾ ਮਹਾਂਉਤਸਵ (ਬਾਬਾ ਬਾਲਕ ਨਾਥ ਅਤੇ ਪੰਚਮੁੱਖੀ ਹਨੂਮਾਨ ਜੀ) ਅਤੇ ਬਸੰਤ ਪੰਚਮੀ ਸਮਾਗਮ 24 ਤੋਂ 26 ਜਨਵਰੀ ਤੱਕ ਸ਼ਰਧਾ ਤੇ ...
ਬਲਾਚੌਰ, 22 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਬਾਬਾ ਬਲਰਾਜ ਮੰਦਰ ਕਮੇਟੀ ਬਲਾਚੌਰ ਵਲੋਂ ਮੰਦਰ ਬਾਬਾ ਬਲਰਾਜ ਜੀ ਵਿਖੇ 18ਵਾਂ ਮੂਰਤੀ ਸਥਾਪਨਾ ਮਹਾਂਉਤਸਵ (ਬਾਬਾ ਬਾਲਕ ਨਾਥ ਅਤੇ ਪੰਚਮੁੱਖੀ ਹਨੂਮਾਨ ਜੀ) ਅਤੇ ਬਸੰਤ ਪੰਚਮੀ ਸਮਾਗਮ 24 ਤੋਂ 26 ਜਨਵਰੀ ਤੱਕ ਸ਼ਰਧਾ ਤੇ ...
ਨਵਾਂਸ਼ਹਿਰ, 22 ਜਨਵਰੀ (ਜਸਬੀਰ ਸਿੰਘ ਨੂਰਪੁਰ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਨਵਾਂਸ਼ਹਿਰ ਪੁੱਜਣ 'ਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਵਲੋਂ ਸਵਾਗਤ ਕੀਤਾ ਗਿਆ | ...
ਔੜ, 22 ਜਨਵਰੀ (ਜਰਨੈਲ ਸਿੰਘ ਖੁਰਦ) - ਇਥੋਂ ਦੇ ਇਤਿਹਾਸਕ ਧਾਰਮਿਕ ਅਸਥਾਨ ਗੁਰਦੁਆਰਾ ਭਗਵਾਨੀ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਨੇੜੇ ਬੱਸ ਅੱਡਾ ਔੜ ਵਿਖੇ ਪਿੰਡ ਔੜ-ਗੜੁਪੱੜ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ...
ਮਜਾਰੀ/ਸਾਹਿਬਾ, 22 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੇ ਵਿਦਿਆਰਥੀਆਂ ਨੂੰ ਪਿੰਡ ਸਜਾਵਲਪੁਰ ਦੇ ਵਿਦੇਸ਼ ਰਹਿੰਦੇ ਸਰਪੰਚ ਮਨਮੋਹਣ ਸਿੰਘ ਦੇ ਪਰਿਵਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਹੋਰ ਮੁਹਾਰਤ ਹਾਸਲ ਕਰਨ ਲਈ ਦੋ ...
ਉੜਾਪੜ/ਲਸਾੜਾ, 22 ਜਨਵਰੀ (ਲਖਵੀਰ ਸਿੰਘ ਖੁਰਦ) - ਬਲਾਕ ਔੜ ਦੇ ਪਿੰਡ ਬੇਗੋਵਾਲ ਵਿਖੇ ਮਾਹੀ ਸਪੋਰਟਸ ਕਲੱਬ ਵਲੋਂ 5 ਦਿਨਾ ਕਿ੍ਕਟ ਟੂਰਨਾਮੈਂਟ ਬਹੁਤ ਧੂਮਧਾਮ ਨਾਲ ਕਰਾਇਆ | ਇਸ ਟੂਰਨਾਮੈਂਟ ਵਿਚ 64 ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਕੇ ...
ਪੋਜੇਵਾਲ ਸਰਾਂ, 22 ਜਨਵਰੀ (ਨਵਾਂਗਰਾਈਾ) -ਭੂਰੀ ਵਾਲੇ ਲਾਲ ਦਾਸ ਨਿੱਤਿਆ ਨੰਦ ਆਸ਼ਰਮ ਕਰੀਮਪੁਰ ਚਾਹਵਾਲਾ ਵਿਖੇ ਸਵਾਮੀ ਨਿਤਿਆ ਨੰਦ ਰਮਤਾ ਰਾਮ ਭੂਰੀ ਵਾਲਿਆਂ ਅਤੇ ਸਵਾਮੀ ਅਤੁੱਲ ਕਿ੍ਸ਼ਨ ਦੀ ਸਰਪ੍ਰਸਤੀ ਹੇਠ ਸਵਾਮੀ ਲਾਲ ਦਾਸ ਜੀ ਭੂਰੀ ਵਾਲਿਆਂ ਦਾ ਨਿਰਵਾਣ ਦਿਵਸ ...
ਔੜ/ਝਿੰਗੜਾਂ, 22 ਜਨਵਰੀ (ਕੁਲਦੀਪ ਸਿੰਘ ਝਿੰਗੜ) - ਸਮਾਜ ਸੇਵੀ ਤੇ ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੇ ਧਾਰਮਿਕ ਅਸਥਾਨ ਦੇ ਪ੍ਰਧਾਨ ਸੋਢੀ ਸਿੰਘ ਸ਼ੇਰਗਿੱਲ ਕੈਨੇਡਾ ਦਾ ਵਿਦੇਸ਼ੋਂ ਪਰਤਣ 'ਤੇ ਪਿੰਡ ਝਿੰਗੜਾਂ ਦੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ...
ਬਲਾਚੌਰ, 22 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - 23 ਪੰਜਾਬ ਐਨ. ਸੀ. ਸੀ ਬਟਾਲੀਅਨ ਰੋਪੜ ਦੇ ਕਮਾਂਡਿੰਗ ਅਫ਼ਸਰ ਕਰਨਲ ਸ਼ਸ਼ੀ ਭੂਸ਼ਨ ਰਾਣਾ ਨੇ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਅਚਾਨਕ ਦੌਰਾ ਕੀਤਾ ਅਤੇ ਐਨ. ਸੀ. ਸੀ ਵਿੰਗ ਦਾ ਨਿਰੀਖਣ ਕੀਤਾ ਗਿਆ | ਇਸ ਤੋਂ ...
ਬਲਾਚੌਰ, 22 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - 23 ਪੰਜਾਬ ਐਨ. ਸੀ. ਸੀ ਬਟਾਲੀਅਨ ਰੋਪੜ ਦੇ ਕਮਾਂਡਿੰਗ ਅਫ਼ਸਰ ਕਰਨਲ ਸ਼ਸ਼ੀ ਭੂਸ਼ਨ ਰਾਣਾ ਨੇ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਅਚਾਨਕ ਦੌਰਾ ਕੀਤਾ ਅਤੇ ਐਨ. ਸੀ. ਸੀ ਵਿੰਗ ਦਾ ਨਿਰੀਖਣ ਕੀਤਾ ਗਿਆ | ਇਸ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX