ਘੁਮਾਣ, 22 ਜਨਵਰੀ (ਬੰਮਰਾਹ, ਬਾਵਾ)- ਥਾਣਾ ਘੁਮਾਣ ਦੇ ਐੱਸ.ਐੱਚ.ਓ. ਬਲਕਾਰ ਸਿੰਘ ਦੀ ਅਗਵਾਈ 'ਚ ਸਕੂਲ ਵਿਖੇ ਵਾਰ-ਵਾਰ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਘੁਮਾਣ ਦੇ ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਲੜਕੇ ਤੇ ਲੜਕੀਆਂ ਜੋ ਵੱਖ-ਵੱਖ ਹਨ, ਜਿਨ੍ਹਾਂ ਵਿਚ ਚੋਰਾਂ ਨੇ 2-3 ਵਾਰ ਚੋਰੀ ਕਰਕੇ ਸਕੂਲ ਦਾ ਕਾਫ਼ੀ ਸਾਮਾਨ, ਜਿਸ 'ਚ ਕੰਪਿਊਟਰ, ਪੱਖੇ, ਸਿਲੰਡਰ, ਭਾਡੇ, ਐੱਲ.ਈ.ਡੀ., ਦਰੀਆਂ ਆਦਿ ਸਾਮਾਨ ਚੋਰੀ ਕਰ ਲਿਆ ਸੀ, ਜਿਸ ਤੋਂ ਬਾਅਦ ਥਾਣਾ ਘੁਮਾਣ ਅੰਦਰ 2022 ਵਿਚ 118 ਨੰਬਰ ਤੇ ਇਸ ਵਾਰ 2023 ਵਿਚ 12 ਨੰਬਰ ਮੁਕੱਦਮਾ ਦਰਜ ਕੀਤਾ ਸੀ | ਇਨ੍ਹਾਂ ਮੁਕੱਦਮਿਆਂ ਵਿਚ ਲੋੜੀਂਦੇ ਦੋਸ਼ੀਆਂ 'ਚੋਂ ਦੋ ਦੋਸ਼ੀਆਂ ਨੂੰ ਨਾਕੇ ਦੌਰਾਨ ਕਾਬੂ ਕੀਤਾ ਹੈ, ਜਿਨ੍ਹਾਂ 'ਚ ਗੁਰਸੇਵਕ ਸਿੰਘ ਪੁੱਤਰ ਕੇਵਲ ਸਿੰਘ ਭੱਟੀਵਾਲ ਤੇ ਸਲੀਮ ਮੁਹੰਮਦ ਪੁੱਤਰ ਕਰਮਦੀਨ ਪਿੰਡ ਸੋਹੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ ਸਕੂਲ 'ਚੋਂ ਚੋਰੀ ਕੀਤਾ ਕੰਪਿਊਟਰ, ਪੱਖੇ, ਭਾਂਡੇ ਤੇ ਹੋਰ ਥਾਵਾਂ ਤੋਂ ਚੋਰੀ ਕੀਤੇ ਗਾਡਰ ਬਰਾਮਦ ਕੀਤੇ ਹਨ | ਉਨ੍ਹਾਂ ਕਿਹਾ ਕਿ ਕਾਬੂ ਕੀਤੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਉਪਰੰਤ ਇਲਾਕੇ 'ਚ ਹੋਈਆਂ ਹੋਰ ਵੀ ਚੋਰੀਆਂ ਤੇ ਚੋਰੀ ਕੀਤੇ ਸਾਮਾਨ ਨੂੰ ਕਿੱਥੇ-ਕਿੱਥੇ ਵੇਚਿਆ ਹੈ, ਉਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ |
ਬਟਾਲਾ, 22 ਜਨਵਰੀ (ਕਾਹਲੋਂ)- ਗੁਰਦੁਅਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤਹਿਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਅਤੇ ਬਾਬਾ ...
ਬਟਾਲਾ, 22 ਜਨਵਰੀ (ਕਾਹਲੋਂ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਮਸਲਿਆਂ ਨੂੰ ਵਿਚਾਰਨ ਤੇ ਹੱਲ ਕਰਨ ਲਈ 24 ਮੈਂਬਰੀ ਪੰਥਕ ਸਲਾਹਕਾਰ ਬੋਰਡ ਦਾ ਐਲਾਨ ਕੀਤਾ ਹੈ, ਜਿਸ ਵਿਚ ਪੁਰਾਣੇ ਟਕਸਾਲੀ ਅਕਾਲੀ ਅਤੇ ਪੰਥ ਦਰਦੀ ਜਥੇਦਾਰ ਸੁੱਚਾ ...
ਗੁਰਦਾਸਪੁਰ, 22 ਜਨਵਰੀ (ਆਰਿਫ਼)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਾਨ ਕੌਰ ਸਿੰਘ ਦੀ ਹੋਣਹਾਰ ਧੀ ਰੁਪਿੰਦਰ ਕੌਰ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਪੂਰੇ ਭਾਰਤ 'ਚੋਂ 113ਵਾਂ ਰੈਂਕ ਹਾਸਲ ਕੀਤਾ ਹੈ ਜਿਸ ਦੀ ਇਨਫੋਰਸਮੈਂਟ ਅਫ਼ਸਰ ਈ.ਪੀ.ਐੱਫ.ਓ. ਵਜੋਂ ...
ਬਟਾਲਾ, 22 ਜਨਵਰੀ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਬਹਿਲੂਵਾਲ ਦੀ ਔਰਤ ਪੂਨਮ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਤੇ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਲਈ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਉਣ ਲਈ ਸੜਕਾਂ 'ਤੇ ਉੱਤਰੀ ਹੈ | ਅੱਜ ...
ਗੁਰਦਾਸਪੁਰ, 22 ਜਨਵਰੀ (ਆਰਿਫ਼)- ਜਗਰੂਪ ਸਿੰਘ ਸੇਖਵਾਂ ਨੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ | ਸ. ਸੇਖਵਾਂ ਦੇ ਅਹੁਦਾ ਸੰਭਾਲਣ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਲਾਲ ਚੰਦ ...
ਬਟਾਲਾ, 22 ਜਨਵਰੀ (ਕਾਹਲੋਂ)- 3ਡੀ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਓਪਨ ਰਗਬੀ ਖੇਡ ਦਾ ਪੰਜਾਬ ਪੱਧਰ 'ਤੇ ਟੂਰਨਾਮੈਂਟ ਕਰਵਾਇਆ ਗਿਆ | ਇਸ 'ਚ 7 ਜ਼ਿਲਿ੍ਹਆਂ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ, ਜਿਸ 'ਚ ਮੇਜਬਾਨ ਜ਼ਿਲ੍ਹਾ ਗੁਰਦਾਸਪੁਰ, ਹੁਸ਼ਿਆਰਪੁਰ, ਫ਼ਾਜ਼ਿਲਕਾ, ...
ਗੁਰਦਾਸਪੁਰ, 22 ਜਨਵਰੀ (ਆਰਿਫ਼)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਇਸਮਾਈਲਪੁਰ ਵਿਖੇ ਸਹੁਰੇ ਪਰਿਵਾਰ ਵਲੋਂ ਨੰੂਹ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਥਾਣਾ ਬਹਿਰਾਮਪੁਰ ਦੀ ਪੁਲਿਸ ਵਲੋਂ ਪੰਜ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪੀੜਤ ...
ਕਾਦੀਆਂ, 22 ਜਨਵਰੀ (ਯਾਦਵਿੰਦਰ ਸਿੰਘ)- ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਮੋਕਲ ਤੋਂ ਖੁਜਾਲਾ ਰੋਡ 'ਤੇ ਬਾਅਦ ਦੁਪਹਿਰ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਇਕ ਨੌਜਵਾਨ ਕੋਲੋਂ ਮੋਬਾਈਲ ਖੋਹ ਲਿਆ | ਇਸ ਸਬੰਧੀ ਅਕਬਾਲ ਅਹਿਮਦ ਪੁੱਤਰ ਮਜੂਰ ਅਹਿਮਦ ...
ਬਟਾਲਾ, 22 ਜਨਵਰੀ (ਕਾਹਲੋਂ)- ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਮੁਖੀ ਨੂੰ ਦੁਬਾਰਾ 40 ਦਿਨ ਦੇ ਪੈਰੋਲ ਦੇਣ ਦੇ ਫ਼ੈਸਲੇ 'ਤੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਕਿ ਜੇਕਰ ਜਬਰ ਜਨਾਹ ...
ਦੀਨਾਨਗਰ, 22 ਜਨਵਰੀ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਸਕੂਟਰੀ ਸਵਾਰ ਦੋ ਵਿਅਕਤੀਆਂ ਨੰੂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਐਸ.ਐੱਚ.ਓ. ...
ਕਲਾਨੌਰ, 22 ਜਨਵਰੀ (ਪੁਰੇਵਾਲ)- ਸਥਾਨਕ ਬੀ.ਐੱਸ. ਬੁਲਾਰੀਆ ਰਿਜ਼ੋਰਟ 'ਚ ਜਮਹੂਰੀ ਕਿਸਾਨ ਸਭਾ ਦਾ 6ਵਾਂ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਹੋਇਆ, ਜਿਸ 'ਚ ਸੂਬਾ ਪ੍ਰਧਾਨ ਕਾਮਰੇਡ ਸਤਨਾਮ ਸਿੰਘ ਅਜਨਾਲਾ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ | ਇਜਲਾਸ ਦੀ ਸ਼ੁਰੂਆਤ ਕਾ. ਰਘਬੀਰ ...
ਕੋਟਲੀ ਸੂਰਤ ਮੱਲ੍ਹੀ, 22 ਜਨਵਰੀ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਅਵਤਾਰ ਸਿੰਘ ਜੀ ਛੱਤਵਾਲਿਆ ਦੇ ਗੁਰਦੁਆਰਾ ਅੰਗੀਠਾ ਸਾਹਿਬ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਸੰਤ ਬਾਬਾ ਅਵਤਾਰ ਸਿੰਘ ਜੀ ਚੈਰੀਟੇਬਲ ਸੁਸਾਇਟੀ ਕੋਟਲੀ ਸੂਰਤ ਮੱਲ੍ਹੀ ਵਲੋਂ ਸੰਗਤਾਂ ਦੇ ...
ਗੁਰਦਾਸਪੁਰ, 22 ਜਨਵਰੀ (ਆਰਿਫ਼)- ਮੋਦੀ ਸਰਕਾਰ ਦੇ ਰਾਜ ਵਿਚ ਮਹਿੰਗਾਈ ਹੱਦਾਂ ਪਾਰ ਕਰ ਚੁੱਕੀ ਹੈ, ਜਿਸ ਨਾਲ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ, ਜਦਕਿ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੰੂ ਬੜ੍ਹਾਵਾ ਦਿੱਤਾ ...
ਧਿਆਨਪੁਰ, 22 ਜਨਵਰੀ (ਕੁਲਦੀਪ ਸਿੰਘ)- ਯੋਗੀਰਾਜ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਦੇ 668ਵੇਂ ਜਨਮ ਦਿਹਾੜੇ ਮੌਕੇ ਅੱਜ 23 ਜਨਵਰੀ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ 'ਚ ਸਥਾਨਕ ਛੁੱਟੀ ਘੋਸ਼ਿਤ ...
ਕਾਦੀਆਂ, 22 ਜਨਵਰੀ (ਯਾਦਵਿੰਦਰ ਸਿੰਘ)-ਬੁਰਕੀਨਾ ਫ਼ਾਸੋ (ਸਾਊਥ ਅਫ਼ਰੀਕਾ ਦੇਸ਼) 'ਚ ਸਥਿਤ ਇਕ ਅਹਿਮਦੀਆ ਮਸਜਿਦ 'ਚ ਅੱਤਵਾਦੀਆਂ ਨੇ ਹਮਲਾ ਕਰ ਕੇ 9 ਅਹਿਮਦੀਆ ਮੁਸਲਮਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ | ਇਸ ਸਬੰਧ 'ਚ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੇ ਬੁਲਾਰੇ ਕੇ ...
ਗੁਰਦਾਸਪੁਰ, 22 (ਆਰਿਫ਼)- ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਰਵੱਈਏ ਕਾਰਨ ਸਫ਼ਰ ਕਰਨ ਵਾਲੀਆਂ ਔਰਤਾਂ ਅਕਸਰ ਹੀ ਬੱਸਾਂ 'ਚ ਜ਼ਲੀਲ ਹੋਣ ਪੈਂਦਾ ਹੈ | ਇਹ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਕਮਲਬੀਰ ਕੌਰ ਬੱਬੇਹਾਲੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਅੰਮਿ੍ਤਸਰ ਤੇ ...
ਭੈਣੀ ਮੀਆਂ ਖਾਂ, 22 ਜਨਵਰੀ (ਜਸਬੀਰ ਸਿੰਘ ਬਾਜਵਾ)- ਸਾਬਕਾ ਅਧਿਆਪਕ ਗੁਰਚਰਨ ਸਿੰਘ ਵੜੈਚ ਵਲੋਂ ਬੇਟ ਖੇਤਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਸਮੱਗਰੀ ਵੰਡੀ ਗਈ | ਇਸ ਸਬੰਧੀ ਅਧਿਆਪਕ ਗੁਰਚਰਨ ਸਿੰਘ ਵੜੈਚ ਨੇ ਦੱਸਿਆ ਕਿ ...
ਡੇਹਰੀਵਾਲ ਦਰੋਗਾ, 22 ਜਨਵਰੀ (ਹਰਦੀਪ ਸਿੰਘ ਸੰਧੂ)- ਭਾਈ ਹਰਜੋਤ ਸਿੰਘ ਠੀਕਰੀਵਾਲ ਦੀ ਮਿੱਠੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਸਿਮਰਨ ਅਭਿਆਸ ਅਤੇ ਅਕੱਥ ਕਥਾ ਸਮਾਗਮ ਪਿੰਡ ਠੀਕਰੀਵਾਲ ਗੁਰਾਇਆ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ 'ਚ ਸ੍ਰੀ ਗੁਰੂ ਗ੍ਰੰਥ ...
ਕਲਾਨੌਰ, 22 ਜਨਵਰੀ (ਪੁਰੇਵਾਲ)- ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜਾਮਾਂ ਤਹਿਤ ਡੀ.ਐੱਸ.ਪੀ. ਗੁਰਵਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਭਾਰੀ ਪੁਲਿਸ ਅਮਲੇ ਸਮੇਤ ਕੌਮਾਂਤਰੀ ਸਰਹੱਦ ਅਤੇ ਕੌਮੀ ਸ਼ਾਹ ਮਾਰਗ-354 'ਤੇ ਸਥਿਤ ਟੀ-ਪੁਆਇੰਟ ਕਲਾਨੌਰ ...
ਵਡਾਲਾ ਬਾਂਗਰ, 22 ਜਨਵਰੀ (ਭੁੰਬਲੀ)- ਗੁਰੂ ਨਾਨਕ ਟਰਾਂਸਪੋਰਟ ਕੰਪਨੀ ਕਨੇਡਾ (ਟਰਾਂਟੋ) ਦੇ ਮਾਲਕ ਤੇ ਇਲਾਕੇ ਦੇ ਪਿੰਡ ਉਗੜੂਖੈੜਾ ਦੇ ਜੰਮਪਲ ਪ੍ਰਸਿੱਧ ਸਮਾਜ ਸੇਵਕ ਜਗਮੋਹਣ ਸਿੰਘ ਮੱਲ੍ਹੀ, ਜੋ ਅੱਜ-ਕੱਲ੍ਹ ਪੰਜਾਬ ਆਏ ਹੋਏ ਹਨ, ਨੇ ਆਪਣੇ ਪਿੰਡ ਦੀ ਸਮੂਹ ਗ੍ਰਾਮ ...
ਬਟਾਲਾ, 22 ਜਨਵਰੀ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਬਾਵਾ ਲਾਲ ਦਿਆਲ ਦੇ ਪਵਿੱਤਰ ਅਸਥਾਨ ਧਿਆਨਪੁਰ ਧਾਮ ਵਿਖੇ ਬਾਵਾ ਲਾਲ ਦਿਆਲ ਦੇ 668ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਬਾਵਾ ਲਾਲ ਸੇਵਕ ਜਥਾ ਬਟਾਲਾ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 22ਵੀਂ ਸ਼ੋਭਾ ...
ਸ੍ਰੀ ਹਰਿਗੋਬਿੰਦਪੁਰ, 22 ਜਨਵਰੀ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਦੀ ਸਰਪੰਚ ਜਸਪ੍ਰੀਤ ਕੌਰ ਦੇ ਪਤੀ ਜੁਗਰਾਜ ਸਿੰਘ ਜੁੱਗਾ ਸੰਮਤੀ ਮੈਂਬਰ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਰੋਧੀ ਧਿਰ ...
ਗੁਰਦਾਸਪੁਰ, 22 ਜਨਵਰੀ (ਪੰਕਜ ਸ਼ਰਮਾ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੰੂ ਸਮਰਪਿਤ ਆਮ ਆਦਮੀ ਪਾਰਟੀ ਬੀ.ਸੀ ਵਿੰਗ ਦੇ ਜੁਆਇੰਟ ਸਕੱਤਰ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਹਰਦੋਛੰਨੀ ਰੋਡ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ | ਸੰਯੁਕਤ ...
ਨੌਸ਼ਹਿਰਾ ਮੱਝਾ ਸਿੰਘ, 22 ਜਨਵਰੀ (ਤਰਸੇਮ ਸਿੰਘ ਤਰਾਨਾ)- ਆਮ ਆਦਮੀ ਪਾਰਟੀ ਵਲੋਂ ਕੀਤੇ ਜਾਣ ਵਾਅਦੇ ਮੁਤਾਬਿਕ ਹਰੇਕ ਵਰਗ ਦੇ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਘਰੇਲੂੁ ਵਰਤੋਂ ਲਈ ਪ੍ਰਤੀ ਮਹੀਨਾ ਮੁਫ਼ਤ, ਬੁਨਿਆਦੀ ਸਹੂਲਤਾਂ ਤੇ ਭਿ੍ਸ਼ਟਾਚਾਰ ਰਹਿਤ ਪ੍ਰਸ਼ਾਸਨ ...
ਕਲਾਨੌਰ, 22 ਜਨਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਆਗੂ ਸ: ਅਮਰਜੀਤ ਸਿੰਘ ਉਦੋਵਾਲੀ ਵਲੋਂ ਰਾਜ ਸਭਾ ਮੈਂਬਰ ਸ੍ਰੀ ਸੰਦੀਪ ਪਾਠਕ ਨੈਸਨਲ ਜਨਰਲ ਸਕੱਤਰ ਨਾਲ ਮੁਲਾਕਾਤ ਕੀਤੀ ਗਈ | ਮੁਲਾਕਾਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ...
ਬਟਾਲਾ, 22 ਜਨਵਰੀ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਦੇ ਕਾਰਜਕਾਰੀ ਪਿ੍ੰਸੀਪਲ ਡਾ. ਅਸ਼ਵਨੀ ਕਾਂਸਰਾ ਨੇ ਦੱਸਿਆ ਕਿ ਕਾਲਜ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਮਾਜ ਸ਼ਾਸਤਰ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਰਜਨੀ ਬਾਲਾ ਨੂੰ ...
ਗੁਰਦਾਸਪੁਰ, 22 ਜਨਵਰੀ (ਆਰਿਫ਼)-ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਮੁਸਤਫਾਬਾਦ ਜੱਟਾਂ ਬੱਬੇਹਾਲੀ ਵਿਖੇ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 125ਵਾਂ ਜਨਮ ਦਿਨ ਮਨਾਇਆ ਗਿਆ | ਇਸ ਵਿਚ ਸਰਕਾਰ ਵਲੋਂ ਆਯੋਜਿਤ ਕਰਵਾਏ ਗਏ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ...
ਗੁਰਦਾਸਪੁਰ, 22 ਜਨਵਰੀ (ਆਰਿਫ਼)- ਥਾਣਾ ਸਦਰ ਦੀ ਪੁਲਿਸ ਵਲੋਂ ਬੱਬਰੀ ਬਾਈਪਾਸ ਵਿਖੇ ਲਗਾਏ ਨਾਕੇ ਦੌਰਾਨ ਦੋ ਕਾਰ ਸਵਾਰਾਂ ਨੰੂ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਧਰਮਿੰਦਰ ਕੁਮਾਰ ਵਲੋਂ ਪੁਲਿਸ ਪਾਰਟੀ ਸਮੇਤ ਬੱਬਰੀ ਬਾਈਪਾਸ ...
ਕਾਦੀਆਂ, 22 ਜਨਵਰੀ (ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ)- ਵੱਖ-ਵੱਖ ਲੁੱਟਾਂ-ਖੋਹਾਂ ਦੇ ਮਾਮਲੇ ਵਿਚ ਕਾਦੀਆਂ ਪੁਲਿਸ ਵਲੋਂ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਕਾਦੀਆਂ ਦੇ ਐਸ. ਐੱਚ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ...
ਘੱਲੂਘਾਰਾ ਸਾਹਿਬ, 22 ਜਨਵਰੀ (ਮਿਨਹਾਸ)- ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡਾਂ ਦੇ 'ਆਪ' ਵਰਕਰਾਂ ਵਲੋਂ ਜਗਰੂਪ ਸਿੰਘ ਸੇਖਵਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਸੀਨੀਅਰ 'ਆਪ' ਆਗੂ ਕਸ਼ਮੀਰ ਸਿੰਘ ਸੁਲਤਾਨਪੁਰ ਦੀ ਅਗਵਾਈ ਹੇਠ ...
ਭੈਣੀ ਮੀਆਂ ਖਾਂ, 22 ਜਨਵਰੀ (ਜਸਬੀਰ ਸਿੰਘ ਬਾਜਵਾ)- ਸਥਾਨਕ ਕਸਬੇ 'ਚ ਕੀਰਤਨ ਦਰਬਾਰ 25 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਭਾਈ ਕਾਲਾ ਸਿੰਘ ਤੇ ਭਾਈ ਸਮਿੱਤਰ ਸਿੰਘ ਨੇ ਦੱਸਿਆ ਕਿ ਧੰਨ-ਧੰਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਅਤੇ ਸਵਾਮੀ ਸੋਭਾ ਸਿੰਘ ...
ਧਾਰੀਵਾਲ, 22 ਜਨਵਰੀ (ਜੇਮਸ ਨਾਹਰ)- ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਖੁੰਡੀ ਵਿਖੇ ਸਿੱਖ ਵੈੱਲਫੇਅਰ ਫਾਊਾਡੇਸ਼ਨ ਦੇ ਸਮੂਹ ਮੈਂਬਰਾਂ ਵਲੋਂ ਇਕ ਲੋੜਵੰਦ ਪਰਿਵਾਰ ਦੇ ਬੱਚੇ ਦੇ ਇਲਾਜ ਲਈ ਨਕਦੀ ਰਾਸ਼ੀ ਭੇਟ ਕਰਕੇ ਮਦਦ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਮੈਂਬਰਾਂ ...
ਗੁਰਦਾਸਪੁਰ, 22 ਜਨਵਰੀ (ਆਰਿਫ਼)- ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਟੋਲ ਪਲਾਜ਼ਾ ਵਿਰੋਧੀ ਸੰਘਰਸ਼ ਕਮੇਟੀ ਦਾ ਇਕ ਵਫ਼ਦ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਿਆ | ਇਸ ਮੌਕੇ ਸੰਘਰਸ਼ ਕਮੇਟੀ ਨੇ ਮੰਗ ...
ਗੁਰਦਾਸਪੁਰ, 22 ਜਨਵਰੀ (ਆਰਿਫ਼)- ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ ਹੁਣ 25 ਜਨਵਰੀ ਨੂੰ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਜ਼ਿਲ੍ਹਾ ਪੱਧਰੀ ਕਵੀ ਸੰਮੇਲਨ ਕਰਵਾਇਆ ਜਾਵੇਗਾ | ਇਸ ਸਮਾਗਮ ਦੇ ਮੁੱਖ ...
ਬਟਾਲਾ, 22 ਜਨਵਰੀ (ਬੁੱਟਰ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕੰਧ ਸਾਹਿਬ ਦੇ ਸੇਵਾਦਾਰਾਂ (ਮੁਲਾਜ਼ਮਾਂ) ਵਲੋਂ ਇਕ ਸ਼ਰਧਾਲੂ ਬੀਬੀ ਦਾ ਗਵਾਚਿਆ ਪਰਸ ਵਾਪਸ ਕਰਕੇ ਇਮਾਨਦਾਰੀ ਵਾਲੀ ਸੇਵਾ ਦਾ ਸਬੂਤ ਦਿੱਤਾ ਹੈ | ਗੁਰਦੁਆਰਾ ਸਾਹਿਬ ...
ਧਾਰੀਵਾਲ, 22 ਜਨਵਰੀ (ਸਵਰਨ ਸਿੰਘ)- ਕਿ੍ਸਨ ਭਾਰਦਵਾਜ ਜਨਰਲ ਸਕੱਤਰ ਤੇ ਜਸਵੀਰ ਸਿੰਘ ਆੜਲੂ ਪ੍ਰਧਾਨ ਗਰਿੱਡ ਸਬ ਸਟੇਸਨ ਇੰਪਲਾਈਜ਼ ਯੂਨੀਅਨ ਪੰਜਾਬ ਪਾਵਰਕਾਮ ਤੇ ਟਰਾਂਸਕੋ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ ਵਿਚ ਗੁੰਡਾ ਅਨਸਰਾਂ ...
ਵਡਾਲਾ ਗ੍ਰੰਥੀਆਂ, 22 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)- ਵਿਧਾਨ ਸਭਾ ਹਲਕਾ ਬਟਾਲਾ 'ਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਵਿਚ ਵੱਡੀ ਪੱਧਰ 'ਤੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਜਿੱਥੇ ਨੁਹਾਰ ਬਦਲੀ ਜਾ ਰਹੀ ਹੈ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ...
ਧਿਆਨਪੁਰ, 22 ਜਨਵਰੀ (ਕੁਲਦੀਪ ਸਿੰਘ)- ਸ੍ਰੀ ਸ੍ਰੀ 1008 ਸ੍ਰੀ ਬਾਵਾ ਲਾਲ ਦਿਆਲ ਦੇ 668ਵੇਂ ਜਨਮ ਦਿਨ ਨੂੰ ਸਮਰਪਿਤ ਪੀਠਦਵੇਸ਼ਵਰ ਸ੍ਰੀ-ਸ੍ਰੀ 1008 ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਆਚਾਰੀਆ ਮਾਹਰਾਜ ਮਹੰਤ ਗੋਪਾਲ ਦਾਸ ਅਤੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਅਤੇ ...
ਊਧਨਵਾਲ, 22 ਜਨਵਰੀ (ਪਰਗਟ ਸਿੰਘ)- ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਨਾਪੱਖੀ ਵਤੀਰਾ ਜੱਗ ਜ਼ਾਹਿਰ ਹੋ ਗਿਆ, ਜਦੋਂ ਉਨ੍ਹਾਂ ਦੇ ਬਣਦੇ ਬਕਾਇਆ ਰਕਮ ਦੇਣ ਤੋਂ ਪਾਸਾ ਵੱਟੀ ਬੈਠੇ ਹਨ | ਇਹ ਪ੍ਰਗਟਾਵਾ ਕਰਦਿਆਂ ਹਰਪਾਲ ਸਿੰਘ ਭਗਤੂਪੁਰ ਸਾਬਕਾ ...
ਗੁਰਦਾਸਪੁਰ, 22 ਜਨਵਰੀ (ਪੰਕਜ ਸ਼ਰਮਾ)- ਨੇਤਾਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਵਸ ਮੌਕੇ 'ਤੇ ਗੌਰਮਿੰਟ ਆਫ਼ ਇੰਡੀਆ ਕਲਚਰਲ ਕਮੇਟੀ ਵਲੋਂ ਜੈ ਹਿੰਦ ਦਾ ਨਾਅਰਾ ਲਗਾਉਂਦੇ ਹੋਏ ਪੰਜਾਬ ਦੀਆਂ ਵੱਖ ਵੱਖ ਸਟੇਟਾਂ ਤੋਂ ਕੱਢੀ ਜਾ ਰਹੀ ਵਿਸ਼ੇਸ਼ ਯਾਤਰਾ ਸ਼ਿਵਾਲਿਕ ...
ਬਟਾਲਾ, 22 ਜਨਵਰੀ (ਕਾਹਲੋਂ)- ਪਿੰਡ ਸੁਨੱਈਆ ਵਿਖੇ ਫਤਹਿਗੜ੍ਹ ਚੂੜੀਆਂ ਸੜਕ ਬਣਾਉਣ ਸਬੰਧੀ ਸਿਟੀਜਨ ਸੋਸ਼ਲ ਵੈਲਫੇਅਰ ਫੋਰਮ ਤੇ ਸਹਾਰਾ ਕਲੱਬ ਦਾ ਵਫ਼ਦ ਸਾਂਝੇ ਤੌਰ 'ਤੇ ਕਾਰਜਕਾਰੀ ਇੰਜੀਨੀਅਰ ਹਰਜੋਤ ਸਿੰਘ ਅਤੇ ਸਮੂਹ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ...
ਗੁਰਦਾਸਪੁਰ, 22 ਜਨਵਰੀ (ਆਰਿਫ਼)-ਡਬਲਯੂ.ਡਬਲਯੂ.ਈ.ਸੀ ਵਲੋਂ ਕੈਨੇਡਾ ਦੇ ਰਿਕਾਰਡਤੋੜ ਸਟੱਡੀ ਵੀਜ਼ੇ ਲਗਵਾਏ ਜਾਣ ਕਾਰਨ ਇਹ ਸੰਸਥਾ ਇਮੀਗਰੇਸ਼ਨ ਦੇ ਖੇਤਰ ਵਿਚ ਲਗਾਤਾਰ ਸਫਲਤਾ ਹਾਸਲ ਕਰ ਰਹੀ ਹੈ | ਇਸ ਸਬੰਧੀ ਸੰਸਥਾ ਦੇ ਐਮ.ਡੀ ਤੇ ਸਟੱਡੀ ਵੀਜ਼ਾ ਮਾਹਿਰ ਗੁਰਮਨਜੀਤ ...
ਗੁਰਦਾਸਪੁਰ, 22 ਜਨਵਰੀ (ਆਰਿਫ਼)-ਆਸਟ੍ਰੇਲੀਆ ਸਟੱਡੀ ਤੇ ਸਪਾਊਸ ਵੀਜ਼ੇ ਸਬੰਧੀ ਪੰਜਾਬ ਭਰ ਵਿਚ ਜਾਣੀ ਜਾਂਦੀ ਗੁਰਦਾਸਪੁਰ ਦੀ ਮੰਨੀ ਪ੍ਰਮੰਨੀ ਔਜੀ ਹੱਬ ਇਮੀਗਰੇਸ਼ਨ ਨੇ ਅਣਗਿਣਤ ਵਿਦਿਆਰਥੀਆਂ ਦੇ ਆਸਟ੍ਰੇਲੀਆ ਜਾਣ ਦੇ ਸੁਪਨੇ ਪੂਰੇ ਕਰਕੇ ਉਨ੍ਹਾਂ ਨੰੂ ਇਕ ...
ਗੁਰਦਾਸਪੁਰ, 22 ਜਨਵਰੀ (ਆਰਿਫ਼)-ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਡੀ.ਜੀ.ਪੀ. ਪੰਜਾਬ ਵਲੋਂ ਸ਼ੁਰੂ ਕੀਤੇ ਗਏ ਅਪ੍ਰੇਸ਼ਨ ਈਗਲ ਤਹਿਤ ਪੰਜਾਬ ਭਰ ਵਿਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਉੱਪਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ | ਜਿਸ ਤਹਿਤ ਅੱਜ ...
ਧਾਰੀਵਾਲ, 22 ਜਨਵਰੀ (ਸਵਰਨ ਸਿੰਘ)-ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ ਪੰਜਾਬ ਇੰਚਾਰਜ ਹਨੀ ਮਹਾਜਨ ਨੇ ਦੱਸਿਆ ਕਿ ਸ੍ਰੀ ਯੋਗਰਾਜ ਸਰਮਾ ਪੰਜਾਬ ਪ੍ਰਧਾਨ ਅਤੇ ਉਨ੍ਹਾਂ ਦੀ ਪੰਜਾਬ ਬਾਡੀ ਦੇ ਮੈਂਬਰਾਂ ਨੇ ਪੰਜਾਬ ਦੇ ਹਾਲਾਤਾਂ 'ਤੇ ਨਜ਼ਰ ਰੱਖਦਿਆਂ ਸ੍ਰੀ ਸੰਜੇ ਰਾਊਤ ...
ਕਿਲ੍ਹਾ ਲਾਲ ਸਿੰਘ, 22 ਜਨਵਰੀ (ਬਲਬੀਰ ਸਿੰਘ)- ਹਲਕਾ ਫਤਹਿਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਤਾਰਾਗੜ੍ਹ ਵਿਖੇ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪਨੂੰ ਨੇ 20 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਥਾਪਰ ਮਾਡਲ ਛੱਪੜ ਤੇ 25 ਲੱਖ ਦੀ ਲਾਗਤ ਨਾਲ ਬਣ ਰਹੀਆਂ ...
ਗੁਰਦਾਸਪੁਰ, 22 ਜਨਵਰੀ (ਪੰਕਜ ਸ਼ਰਮਾ)-ਬੀਤੀ ਰਾਤ ਸਥਾਨਕ ਸ਼ਹਿਰ ਦੇ ਬਟਾਲਾ ਰੋਡ ਨਜ਼ਦੀਕ ਸੀਤਾਰਾਮ ਪੈਟਰੋਲ ਪੰਪ ਦੇ ਨੇੜੇ ਬਣੇ ਡਿਵਾਈਡਰ ਵਿਚ ਵੱਜਣ ਨਾਲ ਇਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ | ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ.ਬੀ.02 ਬੀ.ਵੀ. 8122 ਜੋ ਕਿ ਪਠਾਨਕੋਟ ...
ਗੁਰਦਾਸਪੁਰ, 22 ਜਨਵਰੀ (ਆਰਿਫ਼)-ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਬਿਹਤਰੀਨ ਸੇਵਾਵਾਂ ਦੇ ਰਹੀ 'ਕੀਵੀ ਐਂਡ ਕੰਗਾਰੂ ਸਟੱਡੀਜ਼' ਲਗਾਤਾਰ ਵੱਖ-ਵੱਖ ਦੇਸ਼ਾਂ ਦੇ ਸਟੱਡੀ ਵੀਜ਼ੇ ਲਗਵਾ ਕੇ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ | ਜ਼ਿਲ੍ਹਾ ਗੁਰਦਾਸਪੁਰ ਵਿਚ ...
ਵਡਾਲਾ ਬਾਂਗਰ, 22 ਜਨਵਰੀ (ਭੁੰਬਲੀ)-ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੱਲਿਆਂਵਾਲ ਦੀ 2019-20 ਦੀ ਹੋਣਹਾਰ ਵਿਦਿਆਰਥਣ ਤਨਦੀਪ ਕੌਰ ਦੀ ਨਿਯੁਕਤੀ ਨੇਵੀ ਵਿਚ ਹੋਣ 'ਤੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ | ਤਨਦੀਪ ਕੌਰ ਨੇ ਆਪਣੀ ...
ਬਟਾਲਾ, 22 ਜਨਵਰੀ (ਕਾਹਲੋਂ)-ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ ਬਟਾਲਾ , ਜੋ ਕਿ ਸੀ.ਬੀ.ਐਸ.ਈ. ਵਲੋਂ ਮਾਨਤਾ ਪ੍ਰਾਪਤ ਹੈ, ਵਿਖੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਕੁਇਜ਼ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲਾ ਲਾਇਬ੍ਰੇਰੀ ਅਧਿਆਪਕਾ ਰਮਨਦੀਪ ਕੌਰ ਦੀ ਅਗਵਾਈ 'ਚ ...
ਧਾਰੀਵਾਲ, 22 ਜਨਵਰੀ (ਸਵਰਨ ਸਿੰਘ)-ਹੋਮਿਓਪੈਥਿਕ ਵਿਭਾਗ ਚੰਡੀਗੜ ਪੰਜਾਬ ਦੇ ਦਿਸਾ-ਨਿਰਦੇਸ਼ਾਂ ਅਤੇ ਡਾ. ਮਨਿੰਦਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਧਾਰੀਵਾਲ ਦੀ ਨਿਗਰਾਨੀ ਹੇਠ ਡਾ. ਅਮਰਿੰਦਰ ਸਿੰਘ ਕਲੇਰ ਮੈਡੀਕਲ ਅਫਸਰ ਹੋਮਿਓਪੈਥੀ ਅਤੇ ਐਨ.ਸੀ.ਡੀ. ...
ਬਟਾਲਾ, 22 ਜਨਵਰੀ (ਕਾਹਲੋਂ)- ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲਏ ਗਏ ਫੈਸਲੇ ਕਿ ਡਿਪਟੀ ਕਮਿਸ਼ਨਰ, ਤਹਿਸੀਲਦਾਰ, ਐਸਡੀਐਮ ਤੇ ਏਡੀਸੀ ਹੁਣ ਪਿੰਡਾਂ 'ਚ ਆਉਣਗੇ ਅਤੇ ਪਿੰਡਾਂ ਦੀਆਂ ਰਜਿਸਟਰੀਆਂ ਪਿੰਡਾਂ ਵਿਚ ਕਰਵਾਉਣ ਦੇ ਫ਼ੈਸਲੇ ਦਾ ਬਟਾਲਾ ...
ਧਾਰੀਵਾਲ, 22 ਜਨਵਰੀ (ਸਵਰਨ ਸਿੰਘ)- ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਹੁੰ ਚੁੱਕੀ ਕਿ ਅਸੀਂ ਕਦੇ ਵੀ ਚਾਈਨਾ ਡੋਰ ਦੀ ਵਰਤੋ ਨਹੀਂ ਕਰਾਂਗੇ ਤੇ ਨਾ ਹੀ ਇਸ ਨੂੰ ਬਾਜ਼ਾਰ 'ਚੋਂ ...
ਕਿਲ੍ਹਾ ਲਾਲ ਸਿੰਘ, 22 ਜਨਵਰੀ (ਬਲਬੀਰ ਸਿੰਘ)- ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਦੇਖਦਿਆਂ ਲੋਕਾਂ ਦੀਆਂ ਆਸਾਂ ਪੂੀਰਆਂ ਹੋ ਰਹੀਆਂ ਹਨ ਕਿਉਂਕਿ ਸਰਕਾਰ ਦਾ ਮੁੱਖ ਏਜੰਡਾ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ, ਭਿ੍ਸ਼ਟਾਚਾਰ ਖ਼ਤਮ ਕਰਨਾ ਤੇ ਸਾਫ-ਸੁਥਰਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX