ਲੁਧਿਆਣਾ, 22 ਜਨਵਰੀ (ਪੁਨੀਤ ਬਾਵਾ)-ਵਾਤਾਵਰਨ ਪ੍ਰੇਮੀਆਂ ਵਲੋਂ ਅੱਜ ਬੁੱਢਾ ਦਰਿਆ ਦੇ ਪੁਨਰ-ਨਿਰਮਾਨ ਪ੍ਰੋਜੈਕਟ ਦੀ ਮਜ਼ਬੂਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਬੁੱਢਾ ਦਰਿਆ ਪੈਦਲ ਯਾਤਰਾ ਦੇ ਦਸਵੇਂ ਪੜ੍ਹਾਅ ਨੂੰ ਮੁਕੰਮਲ ਕੀਤਾ ਗਿਆ, ਜਿਸ ਦੌਰਾਨ ਵਾਤਾਵਰਨ ਪ੍ਰੇਮੀਆਂ ਨੇ ਦਰਿਆ ਦਾ ਪਾਣੀ ਕਾਲਾ ਤੇ ਦੂਸ਼ਿਤ ਦੇਖਿਆ | ਅੱਜ ਦੀ ਪੈਦਲ ਯਾਤਰਾ ਦੇ ਆਗੂ ਉੱਘੇ ਸਮਾਜ ਸੇਵਕ ਤੇ ਸੇਵਾ ਮੁਕਤ ਸਫਲ ਬੈਂਕ ਅਧਿਕਾਰੀ ਸੁਭਾਸ਼ ਚੰਦਰ ਸਨ, ਜਿਹੜੇ ਕਿ ਪਿਛਲੇ 10 ਸਾਲਾਂ ਤੋਂ ਬੁੱਢਾ ਦਰਿਆ ਦੇ ਮੁੱਦਿਆਂ ਨਾਲ ਲਗਾਤਾਰ ਜੁੜੇ ਹੋਏ ਹਨ | ਦਸਵੇਂ ਪੜ੍ਹਾਅ ਦੀ ਪੈਦਲ ਯਾਤਰਾ 'ਦਰੇਸੀ ਸ਼ਮਸ਼ਾਨ ਘਾਟ' ਨੇੜਲੇ ਕੂੜਾ ਡੰਪ ਤੋਂ ਸ਼ੁਰੂ ਹੋਈ ਤੇ ਪੁਰਾਣੇ ਜੀ.ਟੀ ਰੋਡ ਪੁਲ ਵਿਖੇ ਸਮਾਪਤ ਹੋਈ | ਯਾਤਰਾ ਨੇ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕੀਤੀ | ਪੈਦਲ ਯਾਤਰਾ ਦੌਰਾਨ ਵਾਤਾਵਰਨ ਪ੍ਰੇਮੀਆਂ ਨੇ 'ਪ੍ਰਦੂਸ਼ਣ ਫੈਲਾਉਣ ਵਾਲ਼ੀਆਂ ਸਨਅਤਾਂ ਬੰਦ ਕਰੋ', 'ਬੁੱਢਾ ਦਰਿਆ ਸਾਫ਼ ਕਰੋ', 'ਜਾਗਾਂਗੇ ਜਗਾਵਾਂਗੇ ਬੁੱਢਾ ਦਰਿਆ ਬਚਾਵਾਂਗੇ' ਆਦਿ ਨਾਅਰੇ ਲਗਾਏ | ਪੈਦਲ ਯਾਤਰਾ 'ਚ ਬਿ੍ਗੇਡੀਅਰ ਇੰਦਰਮੋਹਨ ਸਿੰਘ, ਕਰਨਲ ਜੇ.ਐਸ.ਗਿੱਲ, ਮਨਿੰਦਰਜੀਤ ਸਿੰਘ ਬੈਨੀਪਾਲ ਮਾਛੀਆਂ, ਡਾ: ਅਮਨਦੀਪ ਸਿੰਘ ਬੈਂਸ, ਜਸਕੀਰਤ ਸਿੰਘ, ਡਾ: ਨੀਲਮ ਸੋਢੀ, ਮੈਡਮ ਰੀਤੂ ਮੱਲ੍ਹਣ, ਮਿਸਟਰ ਮੱਲ੍ਹਣ, ਦਾਨ ਬੀਰ ਸਿੰਘ, ਰਜਿੰਦਰ ਸਿੰਘ ਕਾਲੜਾ, ਮੋਹਿਤ ਸੱਗੜ, ਸੁਨੀਲ ਭਾਅ ਜੀ, ਗੁਰਪ੍ਰੀਤ ਸਿੰਘ ਪਲਾਹਾ, ਪੂਜਾ ਸੇਨ ਗੁਪਤਾ, ਕਿ੍ਸ਼ਣੇਂਦੂ ਸੇਨਗੁਪਤਾ, ਐਡਵੋਕੇਟ ਆਰ.ਐਸ ਅਰੋੜਾ, ਐਡਵੋਕੇਟ ਯੋਗੇਸ਼ ਖੰਨਾ, ਮਹਿੰਦਰ ਸਿੰਘ ਸੇਖੋਂ, ਕਰਨਲ ਸੀ.ਐਮ ਲਖਨਪਾਲ ਸਮੇਤ ਬਹੁਤ ਸਾਰੇ ਸਥਾਨਕ ਲੋਕ ਹਾਜ਼ਰ ਸਨ | ਡਾ. ਰਾਕੇਸ਼ ਸ਼ਾਰਦਾ ਦੀ ਅਗਵਾਈ ਵਾਲੀ ਟੀਮ ਵਲੋਂ ਪਾਣੀ ਦੇ ਨਮੂਨੇ ਲਏ ਗਏ | ਅੱਜ ਵੀ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਕੋਈ ਮੈਂਬਰ ਪੈਦਲ ਯਾਤਰਾ ਵਿਚ ਸ਼ਾਮਲ ਨਹੀਂ ਹੋਇਆ |
ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖਤਰਨਾਕ ਲੁਟੇਰਾ ਗਿਰੋਹ ਦੇ 7 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਮੋਬਾਈਲ ਤੇ ਹੋਰ ਸਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਏਡੀਸੀਪੀ 3 ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਾਬੂ ...
ਫੁੱਲਾਂਵਾਲ, 22 ਜਨਵਰੀ (ਮਨਜੀਤ ਸਿੰਘ ਦੁੱਗਰੀ)-ਕਾਹਲੀ ਅੱਗੇ ਟੋਏ, ਜਰਾ ਜਿੰਨੀ ਕੀਤੀ ਲਾਪ੍ਰਵਾਹੀ ਨਾਲ ਕਈ ਵਾਰ ਸਮਾਂ ਬਚਾਉਂਦਾ ਇਨਸਾਨ ਆਪਣੀ ਜਾਨ ਤੋਂ ਹੱਥ ਥੋ ਬੈਠਦਾ ਹੈ | ਜਿਸ ਦੀ ਤਾਜਾ ਉਦਾਹਰਨ ਅੱਜ ਭਾਈ ਹਿੰਮਤ ਸਿੰਘ ਨਗਰ ਦੇ ਬੰਦ ਪਏ ਪੁਰਾਣੇ ਫਾਟਕ 'ਤੇ ਉਦੋਂ ...
ਢੰਡਾਰੀ ਕਲਾਂ, 22 ਜਨਵਰੀ (ਪ.ਪ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਸਨਅਤਕਾਰਾਂ ਨੂੰ ਵੱਡੀ ਆਸ ਸੀ ਕਿ ਹੁਣ ਉਨ੍ਹਾਂ ਦੀ ਫ਼ਰਿਆਦ ਸੁਣੀ ਜਾਵੇਗੀ ਤੇ ਉਦਯੋਗਿਕ ਇਲਾਕਿਆਂ 'ਚ ਸੜਕਾਂ, ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ | ਉਦਯੋਗਪਤੀ ਅਮਰੀਕ ...
ਲੁਧਿਆਣਾ, 22 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਮੀਟ ਵਿਕਰੇਤਾਵਾਂ ਨੰੂ ਗੈਰ ਕਾਨੂੰਨੀ ਢੰਗ ਨਾਲ ਮੀਟ ਨਾ ਵੇਚਣ ਦੀ ਹਦਾਇਤਾਂ ਕਰਨ ਦੇ ਬਾਵਜੂਦ ਵੀ ਸ਼ਹਿਰ ਵਿਚ ਗੈਰ ਕਾਨੂੰਨੀ ਢੰਗ ਨਾਲ ਮੀਟ ਵਿਕਰੇਤਾਵਾਂ ਵਲੋੋਂ ਮੀਟ ਵੇਚਿਆ ਜਾ ਰਿਹਾ ਹੈ | ...
ਲੁਧਿਆਣਾ, 22 ਜਨਵਰੀ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਡਮੀ ਦੀ ਪੁਰਸਕਾਰ ਕਮੇਟੀ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਜਿਸ 'ਚ ਪੰਜ ਪੁਰਸਕਾਰ ਸਰਬਸੰਮਤੀ ਨਾਲ ਦੇਣ ਦਾ ਫ਼ੈਸਲਾ ਕੀਤਾ ਗਿਆ | ਦੋ ਸਾਲਾਂ ਦੇ ਕਾਮਰੇਡ ਜਗਜੀਤ ਸਿੰਘ ਆਨੰਦ ਯਾਦਗਾਰੀ ...
ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ 'ਚ ਅੰਕਿਤ ਕੁਮਾਰ ਤੇ ਸਵਿਮ ਕੁਮਾਰ ਵਾਸੀ ਪਿੰਡ ਤਾਜਪੁਰ ਸ਼ਾਮਿਲ ਹਨ | ਪੁਲਿਸ ਨੇ ...
ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਾਊਥ ਸਿਟੀ ਦੇ ਸੁਖਮਨੀ ਇਨਕਲੇਵ ਸਥਿਤ ਸਿਲਕ ਰੈਸਟੋਰੈਂਟ 'ਤੇ ਛਾਪੇਮਾਰੀ ਦੌਰਾਨ ਪੁਲਿਸ ਨੇ 8 ਹੱੁਕੇ ਤੇ ਹੋਰ ਸਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ...
ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਪ੍ਰੀਤ ਨਗਰ ਦੇ ਰਹਿਣ ਵਾਲੇ ਮੁਜਾਹਿਲ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ ਤੇ ...
ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਉਪਰੰਤ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਤੇ ਅਫੀਮ ਬਰਾਮਦ ਕੀਤੀ | ਕਥਿਤ ਦੋਸ਼ੀਆਂ ਵਿਚ ਰਾਜ ਕੁਮਾਰ ਵਾਸੀ ਜਮਾਲਪੁਰ ...
ਫੁੱਲਾਂਵਾਲ, 22 ਜਨਵਰੀ (ਮਨਜੀਤ ਸਿੰਘ ਦੁੱਗਰੀ)-ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬੇ ਦੀ ਜਨਤਾ ਨਾਲ ਚੋਣਾਂ ਤੋਂ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਪੂਰੀ ਦਿ੍ੜਤਾ ਨਾਲ ਵਚਨਬੱਧ ਹੈ | ਜਿਸ ਦੀ ਸ਼ੁਰੂਆਤ 'ਆਪ' ਦੀ ਸਰਕਾਰ ਵਲੋਂ ਸੱਤਾ ਸੰਭਾਲਦੇ ...
ਲੁਧਿਆਣਾ, 22 ਜਨਵਰੀ (ਸਲੇਮਪੁਰੀ)-ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਹੋਈ ਲੋਕ ਪੱਖੀ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਕੇਂਦਰ ਦੀ ਮੋਦੀ ਹਕੂਮਤ ਵਲੋਂ ਵੱਖ-ਵੱਖ ਵਰਗਾਂ ਉੱਤੇ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਖਿਲਾਫ, 26 ਜਨਵਰੀ ਨੂੰ ...
ਲੁਧਿਆਣਾ, 22 ਜਨਵਰੀ (ਪੁਨੀਤ ਬਾਵਾ)-ਉਡਾਣ ਮੀਡੀਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਵਲੋਂ ਫਾਰਮ ਮਸ਼ੀਨਰੀ ਤੇ ਡੇਅਰੀ ਤਕਨਾਲੋਜੀ ਬਾਰੇ ਲਗਾਈ ਗਈ ਤੀਸਰੀ ਕੌਮਾਂਤਰੀ ਇੰਡੀਆ ਐਗਰੀ ਪ੍ਰੋਗਰੈਸ ਪ੍ਰਦਰਸ਼ਨੀ ਹਜ਼ਾਰਾਂ ਕਿਸਾਨਾਂ ਤੇ ਡੀਲਰਾਂ ਦੀ ਆਮਦ ਨਾਲ ...
ਲੁਧਿਆਣਾ, 22 ਜਨਵਰੀ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਕੌਮ ਦੇ ਮਹਾਨ ਸ਼ਹੀਦ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ...
ਲੁਧਿਆਣਾ, 22 ਜਨਵਰੀ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਆਰੰਭਤਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਦੇ ਸ਼ਬਦੀ ...
ਲੁਧਿਆਣਾ, 22 ਜਨਵਰੀ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਆਰੰਭਤਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਦੇ ਸ਼ਬਦੀ ...
ਢੰਡਾਰੀ ਕਲਾਂ, 22 ਜਨਵਰੀ (ਪਰਮਜੀਤ ਸਿੰਘ ਮਠਾੜੂ)-ਹਲਕਾ ਦੱਖਣੀ ਦੇ ਉਦਯੋਗਿਕ ਇਲਾਕੇ 'ਚ ਪ੍ਰਤੀ ਦਿਨ ਲੁੱਟ, ਖੋਹ ਤੇ ਲੋਕਾਂ ਨੂੰ ਜ਼ਖ਼ਮੀ ਕਰਨ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ | ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੇ ਉਦਯੋਗਪਤੀਆਂ ਲਈ ਇੱਕ ਵੱਡੀ ਸਮੱਸਿਆ ...
ਆਲਮਗੀਰ, 22 ਜਨਵਰੀ (ਜਰਨੈਲ ਸਿੰਘ ਪੱਟੀ)-ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਕਾਰ ਸੇਵਾ ਸੰਪਰਦਾਇ ਪਟਿਆਲਾ ਮੁਖੀ ਸੰਤ ਅਮਰੀਕ ਸਿੰਘ ਦੇ ਸਥਾਨਕ ਜਥੇਦਾਰ ਹਰਭਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਨਵੇਂ ਬਣੇ ਦਰਬਾਰ ...
ਆਲਮਗੀਰ, 22 ਜਨਵਰੀ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਹਰਨਾਮਪੁਰਾ ਦੀ ਸਰਪੰਚ ਬੀਬੀ ਕੁਲਵਿੰਦਰ ਕੌਰ ਬੈਂਸ, ਨੈਸ਼ਨਲ ਐਵਾਰਡ ਜੇਤੂ ਤੇ ਸਾਬਕਾ ਪੰਚ ਸੁਖਵਿੰਦਰ ਸਿੰਘ ਬੈਂਸ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ...
ਭਾਮੀਆਂ ਕਲਾਂ, 22 ਜਨਵਰੀ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਾਲ ਸਿੰਘ ਮਰਵਾਹਾ ਨੇ ਸੱਤਾਧਾਰੀ ਪਾਰਟੀ ਦੇ ਕਾਰਜਕਾਲ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਭਾਵੇਂ ਸੱਤਾਧਾਰੀ ਪਾਰਟੀ ਦੀ ਸਰਕਾਰ ਬਣੀ ਨੂੰ ਕੁੱਲ ਮਿਲਾਕੇ 9 ਕੁ ਮਹੀਨੇ ਹੀ ਹੋਏ ਹਨ ...
ਲੁਧਿਆਣਾ, 22 ਜਨਵਰੀ (ਕਵਿਤਾ ਖੁੱਲਰ/ਪੁਨੀਤ ਬਾਵਾ)-ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਬੀਰ ਸਿੰਘ ਨਿੱਝਰ ਵਲੋਂ ਨਗਰ ਸੁਧਾਰ ਟਰੱਸਟ ਦੇ 5 ਜ਼ਿਲਿ੍ਹਆਂ ਦੇ ਚੇਅਰਮੈਨਾਂ ਨਾਲ ਅਹਿਮ ਮੀਟਿੰਗ ਕੀਤੀ, ਜਿਸ ਦੌਰਾਨ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ...
ਭਾਮੀਆਂ ਕਲਾਂ, 22 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਅਮਰ ਕਲੋਨੀ ਦੀ ਪੰਚਾਇਤ ਮਹਿਲਾ ਸਰਪੰਚ ਕਵਲਜੀਤ ਕੌਰ ਦੇ ਪਤੀ ਟੀਟੂ ਜੋਲੀ ਦੀ ਅਗਵਾਈ ਹੇਠ 'ਆਪ' ਵਿਚ ਸ਼ਾਮਿਲ ਹੋ ਗਈ | ਇਸ ਮੌਕੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਅਮਰ ...
ਭਾਮੀਆਂ ਕਲਾਂ, 22 ਜਨਵਰੀ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਾਲ ਸਿੰਘ ਮਰਵਾਹਾ ਨੇ ਸੱਤਾਧਾਰੀ ਪਾਰਟੀ ਦੇ ਕਾਰਜਕਾਲ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਭਾਵੇਂ ਸੱਤਾਧਾਰੀ ਪਾਰਟੀ ਦੀ ਸਰਕਾਰ ਬਣੀ ਨੂੰ ਕੁੱਲ ਮਿਲਾਕੇ 9 ਕੁ ਮਹੀਨੇ ਹੀ ਹੋਏ ਹਨ ...
ਆਲਮਗੀਰ, 22 ਜਨਵਰੀ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਹਰਨਾਮਪੁਰਾ ਦੀ ਸਰਪੰਚ ਬੀਬੀ ਕੁਲਵਿੰਦਰ ਕੌਰ ਬੈਂਸ, ਨੈਸ਼ਨਲ ਐਵਾਰਡ ਜੇਤੂ ਤੇ ਸਾਬਕਾ ਪੰਚ ਸੁਖਵਿੰਦਰ ਸਿੰਘ ਬੈਂਸ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ...
ਲੁਧਿਆਣਾ, 22 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਮੀ ਖ਼ੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਲੋਕਾਂ ਨੂੰ ਮੁਫ਼ਤ ਕਣਕ ਵੰਡੀ ਜਾਵੇਗੀ | ਕੇਂਦਰ ਸਰਕਾਰ ਵਲੋਂ ਲਏ ਗਏ ਮਹੱਤਵਪੂਰਨ ਫ਼ੈਸਲੇ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX