ਤਾਜਾ ਖ਼ਬਰਾਂ


"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  about 1 hour ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  about 1 hour ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  about 2 hours ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  about 2 hours ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  about 2 hours ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  about 3 hours ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  about 3 hours ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  about 4 hours ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  about 4 hours ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  about 4 hours ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  about 4 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  about 4 hours ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 minute ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  about 5 hours ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 5 hours ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  about 7 hours ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  about 7 hours ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  about 8 hours ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  about 8 hours ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  about 8 hours ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  about 8 hours ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 8 hours ago
ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ-ਪ੍ਰਧਾਨ ਮੰਤਰੀ
. . .  about 8 hours ago
ਨਵੇਂ ਟੀਚੇ ਤੈਅ ਕਰ ਰਿਹਾ ਹੈ ਨਵਾਂ ਭਾਰਤ-ਪ੍ਰਧਾਨ ਮੰਤਰੀ
. . .  about 8 hours ago
ਲੋਕਤੰਤਰ ਦਾ ਮੰਦਰ ਹੈ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਮਾਘ ਸੰਮਤ 554

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸੀ. ਟੀ. ਯੂ. ਵਰਕਰਜ਼ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ

ਚੰਡੀਗੜ੍ਹ, 22 ਜਨਵਰੀ (ਅਜਾਇਬ ਸਿੰਘ ਔਜਲਾ) : ਮੁਲਾਜ਼ਮ ਜਥੇਬੰਦੀ ਸੀ.ਟੀ.ਯੂ ਵਰਕਰਜ਼ ਯੂਨੀਅਨ ਦੀ ਸੈਕਟਰ-17 ਵਿਚ ਆਮ ਸਹਿਮਤੀ ਨਾਲ ਚੋਣ ਪਾਰਟੀ ਦਾ ਇਜਲਾਸ ਬੁਲਾ ਕੇ ਕੀਤੀ ਗਈ | ਇਸ ਇਜਲਾਸ ਦੀ ਅਗਵਾਈ ਰਣਜੀਤ ਸਿੰਘ ਹੰਸ ਅਤੇ ਰਣਵੀਰ ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਜਲਾਸ ਵਿਚ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਵਿਭਾਗ ਦੀ ਬਿਹਤਰੀ ਲਈ ਕੰਮ ਕਰਨ ਅਤੇ ਸੀ.ਟੀ.ਯੂ ਵਰਕਰਜ਼ ਯੂਨੀਅਨ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦਾ ਅਹਿਦ ਲਿਆ | ਮੀਟਿੰਗ ਵਿਚ ਮੰਚ ਸੰਚਾਲਕ ਦੀ ਭੂਮਿਕਾ ਜੋਗਿੰਦਰ ਸਿੰਘ ਨੇ ਅਦਾ ਕੀਤੀ | ਇਸ ਤੋਂ ਪਹਿਲਾਂ ਸੀ.ਟੀ.ਯੂ ਵਰਕਰਜ਼ ਯੂਨੀਅਨ ਵਿਚ ਸ਼ਾਮਿਲ ਹੋਏ ਨਵੇਂ ਸਾਥੀਆਂ ਨੂੰ ਧਰਮਿੰਦਰ ਸਿੰਘ ਰਾਹੀ ਨੇ ਜੀ ਆਇਆਂ ਕਿਹਾ | ਰਣਜੀਤ ਸਿੰਘ ਹੰਸ ਨੇ ਲੋਕ ਰਾਇ ਨਾਲ ਤਿਆਰ ਪੈਨਲ ਨੂੰ ਵਰਕਰਾਂ ਅੱਗੇ ਪੇਸ਼ ਕੀਤਾ, ਜਿਸ ਨੂੰ ਸਾਰੇ ਹਾਜ਼ਰ ਸਾਥੀਆਂ ਨੇ ਦੋਵੇਂ ਹੱਥ ਖੜੇ੍ਹ ਕਰਕੇ ਪ੍ਰਵਾਨਗੀ ਦਿੱਤੀ | ਇਜਲਾਸ ਵਿਚ ਪਾਰਟੀ ਪ੍ਰਧਾਨ ਲਈ ਜੋਗਿੰਦਰ ਸਿੰਘ, ਜਨਰਲ ਸਕੱਤਰ ਧਰਮਿੰਦਰ ਸਿੰਘ ਰਾਹੀ, ਸੀਨੀਅਰ ਵਾਇਸ ਪ੍ਰਧਾਨ ਤੇਜਵੀਰ ਸਿੰਘ ਅਤੇ ਕੈਸ਼ੀਅਰ ਦੇ ਅਹੁਦੇ 'ਤੇ ਰਵੀ ਕੁਮਾਰ ਨੂੰ ਚੁਣਿਆ ਗਿਆ | ਇਸ ਤੋਂ ਇਲਾਵਾ ਚੈਅਰਮੈਨ ਦੇ ਅਹੁਦੇ ਲਈ ਬਲਦੇਵ ਸਿੰਘ, ਉਪ ਚੇਅਰਮੈਨ ਲਈ ਵਿਜੇ ਕੁਮਾਰ ਦੇ ਨਾਮ ਨੂੰ ਵਰਕਰਾਂ ਵਲੋਂ ਸਹਿਮਤੀ ਦਿੱਤੀ ਗਈ | ਇਸ ਤੋਂ ਇਲਾਵਾ ਪਾਰਟੀ ਦਾ ਕੰਮ ਬਿਹਤਰ ਢੰਗ ਨਾਲ ਕਰਨ ਲਈ ਹਾਈ ਪਾਵਰ ਸਲਾਹ ਕਾਰ ਗਰੁੱਪ ਦਾ ਵੀ ਗਠਨ ਕੀਤਾ ਗਿਆ, ਜਿਸ ਵਿਚ ਸੰਜੀਵ ਕੁਮਾਰ, ਕਰਨੈਲ ਸਿੰਘ, ਜਸਵਿੰਦਰ ਸਿੰਘ, ਉਮ ਪ੍ਰਕਾਸ, ਹਰਵਿੰਦਰ ਸਿੰਘ, ਗੁਲਜ਼ਾਰ ਸਿੰਘ, ਸੁਰਿੰਦਰ ਸਿੰਘ, ਹਰਜੀਤ ਸਿੰਘ ਬਿੱਟੂ ਤੋਂ ਇਲਾਵਾ ਹਰਮੀਤ ਸਿੰਘ, ਦਰਸ਼ਨ ਸਿੰਘ, ਇਕਬਾਲ ਸਿੰਘ ਖਾਲਸਾ, ਸੋਹਣ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ ਮੱਲ, ਮਹਿਬੂਬ ਅਲੀ ਦੇ ਨਾਮ ਸ਼ਾਮਿਲ ਹਨ | ਪਾਰਟੀ ਦੀ ਸਮੇਂ 'ਤੇ ਅਗਵਾਈ ਕਰ ਚੁੱਕੇ ਸਾਬਕਾ ਆਗੂ, ਭੁਪਿੰਦਰ ਸਿੰਘ, ਦਲਵਾਰ ਸਿੰਘ, ਅਮਰ ਸਿੰਘ, ਰਣਵੀਰ ਸਿੰਘ, ਰਣਜੀਤ ਸਿੰਘ ਹੰਸ ਅਤੇ ਭੁਪਿੰਦਰ ਸਿੰਘ ਰੰਗੀ ਅਤੇ ਗੁਰਚਰਨ ਸਿੰਘ ਨੂੰ ਸਲਾਹਕਾਰ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ | ਇਜਲਾਸ ਵਿਚ ਸਪੈਸ਼ਲ ਇਨਵਾਇਟੀ ਮੈਬਰਾਂ ਦੇ ਤੌਰ 'ਤੇ ਸਮਸ਼ੇਰ ਸਿੰਘ ਅਤੇ ਅਤਰ ਸਿੰਘ ਨੂੰ ਲਿਆ ਗਿਆ | ਨਵੀਂ ਚੁਣੀ ਗਈ ਟੀਮ ਨੇ ਆਪਣੇ-ਆਪਣੇ ਸੰਬੋਧਨ ਰਾਹੀਂ ਵਰਕਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਸੰਘਰਸ਼ਾਂ ਰਾਹੀਂ ਹਾਸਿਲ ਕੀਤੇ ਵੱਡੇ ਟੀਚਿਆਂ ਅਤੇ ਵਿਭਾਗ ਦੀ ਰਾਖੀ ਲਈ ਹਰ ਲੜਾਈ ਨੂੰ ਲੜਨ ਲਈ ਤਿਆਰ ਰਹਿਣਗੇ |

ਸਵੈ-ਵਿਸ਼ਵਾਸ ਦੀ ਉਤਪਤੀ ਲਈ ਸੱਭਿਆਚਾਰਕ ਤੇ ਸਾਹਿਤਕ ਗਤੀਵਿਧੀਆਂ ਨਾਲ ਜੁੜਨਾ ਜ਼ਰੂਰੀ : ਪ੍ਰਭਜੋਤ ਜੋਤ

ਚੰਡੀਗੜ੍ਹ, 22 ਜਨਵਰੀ (ਅਜਾਇਬ ਸਿੰਘ ਔਜਲਾ) : ਸਾਡੇ ਸਮਾਜ ਵਿਚ ਜਿਉਂ-ਜਿਉਂ ਸੋਸ਼ਲ ਮੀਡੀਆ ਦਾ ਪ੍ਰਭਾਵ ਵਧ ਰਿਹੈ, ਤਿਉਂ-ਤਿਉਂ ਅਜੋਕੀ ਪੀੜ੍ਹੀ ਦੀ ਪੁਸਤਕ ਕਲਚਰ ਪ੍ਰਤੀ ਰੁਚੀ ਵੀ ਘੱਟ ਹੁੰਦੀ ਜਾ ਰਹੀ ਹੈ ਜਦਕਿ ਸਾਹਿਤ ਤੇ ਨੌਜਵਾਨਾਂ ਵਿਚਕਾਰ ਵਧਦੇ ਸਾਹਿਤਕ ਪਾੜੇ ...

ਪੂਰੀ ਖ਼ਬਰ »

ਛੇ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ) -ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਛੇ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀਆਂ ਦੇ ਨਿਯੁਕਤੀ ਅਤੇ ਤਬਾਦਲਾ ਆਦੇਸ਼ ਜਾਰੀ ਕੀਤੇ ਹਨ | ਨੁੰਹ ਦੀ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ...

ਪੂਰੀ ਖ਼ਬਰ »

ਸੈਰ-ਸਪਾਟਾ ਵਿਭਾਗ ਵਲੋਂ ਕਰਵਾਇਆ ਲੋਕ ਨਾਚਾਂ ਦਾ ਪ੍ਰੋਗਰਾਮ

ਚੰਡੀਗੜ੍ਹ, 22 ਜਨਵਰੀ (ਅਜਾਇਬ ਸਿੰਘ ਔਜਲਾ) : ਚੰਡੀਗੜ੍ਹ ਦੇ ਹੈਪਨਿੰਗ ਵੀਕੈਂਡ ਦੇ ਹਿੱਸੇ ਵਜੋਂ, ਸੈਰ-ਸਪਾਟਾ ਵਿਭਾਗ, ਚੰਡੀਗੜ੍ਹ ਵਲੋਂ ਉੱਤਰ-ਪੂਰਬੀ ਦੇ ਨਾਲ ਮਹਾਰਾਸ਼ਟਰ ਅਤੇ ਗੁਜਰਾਤੀ ਪੇਸ਼ਕਾਰੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ | ਉੱਤਰ ਪੂਰਬੀ ਪੇਸ਼ਕਾਰੀਆਂ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਨੇ 48 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਚੰਡੀਗੜ੍ਹ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ) -ਮੁੱਖ ਮੰਤਰੀ ਮਨੋਹਰ ਲਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠ ਸੂਬਾ ਸਰਕਾਰ ਸੂਬੇ ਵਿਚ ਪਾਰਦਰਸ਼ੀ ਪ੍ਰਣਾਲੀ ਸਥਾਪਤ ਕਰਦੇ ਹੋਏ ਭਿ੍ਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਕੰਮ ਕਰ ਰਹੀ ਹੈ | ...

ਪੂਰੀ ਖ਼ਬਰ »

26 ਜਨਵਰੀ ਗਣਤੰਤਰ ਦਿਵਸ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਵਾਲੇ ਮਹਿਮਾਨਾਂ ਦੇ ਪ੍ਰੋਗਰਾਮ ਵਿਚ ਕੁਝ ਬਦਲਾਅ

ਚੰਡੀਗੜ੍ਹ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਰਾਜ ਵਿਚ ਵੱਖ-ਵੱਖ ਥਾਵਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਵਾਲੇ ਮਹਿਮਾਨਾਂ ਦੇ ਪ੍ਰੋਗਰਾਮ ਵਿਚ ਕੁਝ ਬਦਲਾਅ ਕੀਤੇ ਹਨ | ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਕੰਬਲ ਵੰਡੇ

ਚੰਡੀਗੜ੍ਹ, 22 ਜਨਵਰੀ (ਮਨਜੋਤ ਸਿੰਘ ਜੋਤ)-ਭਾਜਪਾ ਯੁਵਾ ਮੋਰਚਾ ਦੇ ਆਗੂ ਸੌਰਭ ਬਖਸ਼ੀ ਵਲੋਂ ਜ਼ਰੂਰਤਮੰਦ ਲੋਕਾਂ ਨੂੰ ਸੈਕਟਰ-49, 50 ਅਤੇ 20 ਵਿਚ ਕੰਬਲ ਵੰਡੇ ਗਏ ਤੇ ਇਸ ਦੇ ਨਾਲ ਹੀ ਦਿਹਾੜੀਦਾਰਾਂ ਨੂੰ ਮਠਿਆਈ ਵੀ ਵੰਡੀ ਗਈ | ਇਸ ਮੌਕੇ ਸਾਵਰ ਕੌਲ, ਰਜਤ ਸ਼ਾਹੀ, ਗੌਰਵ ਸੂਰੀ, ...

ਪੂਰੀ ਖ਼ਬਰ »

ਸ਼ਾਰਦਾ ਸਰਵਹਿਤਕਾਰੀ ਸਕੂਲ ਦੇ ਵਿਦਿਆਰਥੀ ਅਰਸ਼ ਨੇ ਚਾਂਦੀ ਦਾ ਤਗਮਾ ਜਿੱਤਿਆ

ਚੰਡੀਗੜ੍ਹ, 22 ਜਨਵਰੀ (ਮਨਜੋਤ ਸਿੰਘ ਜੋਤ)- ਤਾਈਕਵਾਂਡੋ ਸਬ ਜੂਨੀਅਰ ਚੈਂਪੀਅਨਸ਼ਿਪ ਜੋ ਕਿ 19 ਤੋਂ 21 ਜਨਵਰੀ ਨੂੰ ਹੋਈ ਸੀ, ਵਿਚ ਸ਼ਾਰਦਾ ਸਰਵਹਿਤਕਾਰੀ ਸਕੂਲ 40-ਡੀ ਚੰਡੀਗੜ੍ਹ ਦੇ ਛੇਵੀਂ ਕਲਾਸ ਦੇ ਵਿਦਿਆਰਥੀ ਅਰਸ਼ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ...

ਪੂਰੀ ਖ਼ਬਰ »

ਅਜੋਕੇ ਦੌਰ 'ਚ ਹਰ ਕੋਈ ਸੋਹਣਾ ਲੱਗਣਾ ਲੋਚਦੈ : ਰਿਚਾ ਅਗਰਵਾਲ

ਚੰਡੀਗੜ੍ਹ, 22 ਜਨਵਰੀ (ਅਜਾਇਬ ਸਿੰਘ ਔਜਲਾ) : ਅਜੋਕੇ ਦੌਰ 'ਚ ਹਰ ਕੋਈ ਆਪਣੇ ਆਪ ਵਿਚ ਸੋਹਣਾ ਲੱਗਣਾ ਲੋਚਦਾ ਹੈ.. | ਇਹ ਗੱਲ ਇੱਥੇ ਫ਼ੈਸ਼ਨ ਮਾਹਰ ਰਿਚਾ ਅਗਰਵਾਲ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਕਿਹਾ ਕਿ ਇਕ ਨਵੀਂ ਦਿੱਖ ਦੁਲਹਨ ਲਈ ਪੇਸ਼ ਕੀਤੀ ਗਈ, ਜਿਸ ਵਿਚ ਫੁੱਲਾਂ ...

ਪੂਰੀ ਖ਼ਬਰ »

ਨਗਰ ਨਿਗਮ ਦੇ ਨਾਮਜ਼ਦ ਕੌਂਸਲਰ ਡਾ. ਆਰ.ਐਸ. ਬੇਦੀ ਦਾ ਸਨਮਾਨ

ਚੰਡੀਗੜ੍ਹ, 22 ਜਨਵਰੀ (ਮਨਜੋਤ ਸਿੰਘ ਜੋਤ)-ਨੈਸ਼ਨਲ ਇੰਟੀਗੇਰਟਿਡ ਮੈਡੀਕਲ ਐਸੋਸੀਏਸ਼ਨ ਵਲੋਂ ਚੰਡੀਗੜ੍ਹ ਨਗਰ ਨਿਗਮ ਦੇ ਨਾਮਜ਼ਦ ਕੌਂਸਲਰ ਡਾ. ਆਰ.ਐਸ. ਬੇਦੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਬੇਦੀ ਨੇ ਕਿਹਾ ਕਿ ਹਰ ਪ੍ਰਣਾਲੀ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਇਸ ...

ਪੂਰੀ ਖ਼ਬਰ »

ਏਅਰਪੋਰਟ ਰੋਡ ਦੇ ਸੁੰਦਰੀਕਰਨ ਲਈ ਗਮਾਡਾ ਵਲੋਂ ਲਗਾਏ ਫੱੁਲ ਬੂਟਿਆਂ ਨੰੂ ਕਾਰਾਂ ਵਾਲੇ ਬਣਾਉਣ ਲੱਗੇ ਘਰਾਂ ਦਾ ਸ਼ਿੰਗਾਰ

ਐੱਸ. ਏ. ਐੱਸ. ਨਗਰ, 22 ਜਨਵਰੀ (ਕੇ. ਐੱਸ. ਰਾਣਾ)-ਬੇਸ਼ੱਕ ਗਮਾਡਾ ਵਲੋਂ ਮੁਹਾਲੀ ਵਿਚਲੀ ਏਅਰਪੋਰਟ ਰੋਡ ਦੇ ਸੁੰਦਰੀਕਰਨ ਲਈ ਕਰੋੜਾਂ ਰੁਪਏ ਖ਼ਰਚ ਕਰਕੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਖੂਬਸੂਰਤੀ ਨੂੰ ਦਾਗ਼ ਲਗਾਉਣ ਵਾਲੇ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਤੇ ...

ਪੂਰੀ ਖ਼ਬਰ »

ਇਕ ਸਾਲ ਤੋਂ ਭਗੌੜਾ ਮੁਲਜ਼ਮ ਗਿ੍ਫ਼ਤਾਰ

ਜ਼ੀਰਕਪੁਰ, 22 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਜਬਰ-ਜਨਾਹ ਦੇ ਦੋਸ਼ ਹੇਠ ਨਾਮਜ਼ਦ 1 ਸਾਲ ਤੋਂ ਭਗੌੜੇ ਚੱਲ ਰਹੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਜ਼ੀਰਕਪੁਰ ਇੰਸਪੈਕਟਰ ਦੀਪਇੰਦਰ ਸਿੰਘ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਮੱਦੇਨਜ਼ਰ ਹੋਟਲਾਂ 'ਚ ਚਲਾਇਆ ਤਲਾਸ਼ੀ ਅਭਿਆਨ

ਜ਼ੀਰਕਪੁਰ, 22 ਜਨਵਰੀ (ਅਵਤਾਰ ਸਿੰਘ)-ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਵਿਸ਼ੇਸ਼ ਅਭਿਆਨ ਆਪ੍ਰੇਸ਼ਨ ਈਗਲ-2 ਚਲਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਅਪਰਾਧਿਕ ਅਤੇ ਸਮਾਜ ਵਿਰੋਧੀ ਤੱਤਾਂ ਦੀ ਭਾਲ ਕਰਨਾ ਅਤੇ ਸ਼ੱਕੀ ਲੋਕਾਂ ਨੂੰ ਕਾਬੂ ਕਰਨਾ ਹੈ | ...

ਪੂਰੀ ਖ਼ਬਰ »

ਨਗਰ ਨਿਗਮ ਚੰਡੀਗੜ੍ਹ ਅਤੇ ਸਮਾਰਟ ਸਿਟੀ ਲਿਮਟਿਡ ਨੇ ਸੜਕ ਸੁਰੱਖਿਆ ਵਿਧੀ ਨੂੰ ਉਤਸ਼ਾਹਿਤ ਕਰਨ ਲਈ ਪਟਿਆਲਾ ਫਾਊਾਡੇਸ਼ਨ ਨਾਲ ਕੀਤੀ ਭਾਈਵਾਲੀ

ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ) ਪਟਿਆਲਾ ਫਾਊਾਡੇਸ਼ਨ ਵਲੋਂ ਜਨਵਰੀ ਮਹੀਨੇ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਫੋਰਮ ਵਿਚ ਨਗਰ ਨਿਗਮ ਚੰਡੀਗੜ੍ਹ ਦੇ ਨਾਲ ਸੜਕ ਸੁਰੱਖਿਆ ਸੰਬੰਧੀ ਆਪਣੇ ਸਹਿਯੋਗੀ ਯਤਨਾਂ ਦਾ ਪ੍ਰਦਰਸ਼ਨ ਕਰੇਗੀ | ਇਸ ਮੌਕੇ ਨਗਰ ਨਿਗਮ ...

ਪੂਰੀ ਖ਼ਬਰ »

ਕੌਮੀ ਇਨਸਾਫ਼ ਮੋਰਚੇ ਦੇ ਸਮਰਥਨ 'ਚ ਕੁਰਾਲੀ ਤੇ ਬਲਾਕ ਮਾਜਰੀ ਦੇ ਪਿੰਡਾਂ ਦੇ ਵਸਨੀਕਾਂ ਨੇ ਕੱਢਿਆ ਪੈਦਲ ਮਾਰਚ

ਐੱਸ. ਏ. ਐੱਸ. ਨਗਰ, 22 ਜਨਵਰੀ (ਤਰਵਿੰਦਰ ਸਿੰਘ ਬੈਨੀਵਾਲ)-ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ ਚੱਲ ਰਿਹਾ ਕੌਮੀ ਇਨਸਾਫ਼ ਮੋਰਚਾ ਦਿਨੋਂ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ | ਅੱਜ ਜਿਥੇ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਅਤੇ ਨੇੜਲੇ ਪਿੰਡਾਂ ਤੋਂ ਹਿੰਦੂ ਭਾਈਚਾਰੇ ਦਾ ...

ਪੂਰੀ ਖ਼ਬਰ »

ਰੈਸਟੋਰੈਂਟ 'ਚ ਬਿਨਾਂ ਲਾਇਸੰਸ ਤੋਂ ਸ਼ਰਾਬ ਪ੍ਰੋਸਣ 'ਤੇ ਹੋਟਲ ਮਾਲਕ ਖ਼ਿਲਾਫ਼ ਮਾਮਲਾ ਦਰਜ

ਜ਼ੀਰਕਪੁਰ, 22 ਜਨਵਰੀ (ਅਵਤਾਰ ਸਿੰਘ)-ਪੁਲਿਸ ਨੇ ਛੱਤ ਲਾਈਟ ਪੁਆਇੰਟ ਨੇੜੇ ਸਥਿਤ ਇਕ ਰੈਸਟੋਰੈਂਟ 'ਚ ਬਿਨਾਂ ਲਾਇਸੰਸ ਤੋਂ ਸ਼ਰਾਬ ਪ੍ਰੋਸਣ ਦੇ ਦੋਸ਼ ਹੇਠ ਹੋਟਲ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੜਤਾਲੀਆ ਅਫ਼ਸਰ ਨੇ ਦੱਸਿਆ ...

ਪੂਰੀ ਖ਼ਬਰ »

ਬੱਚਿਆਂ ਨੂੰ ਚਾਈਨਾ ਡੋਰ ਦੇ ਨੁਕਸਾਨਾਂ ਤੋਂ ਕਰਵਾਇਆ ਜਾਣੂ

ਖਰੜ, 22 ਜਨਵਰੀ (ਜੰਡਪੁਰੀ)-ਪੰਜਾਬ ਵਿਚ ਅੱਜ ਚਾਇਨਾ ਡੋਰ ਕਰਨ ਵਾਪਰਨ ਵਾਲੇ ਹਾਦਸਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਪਤੰਗਬਾਜ਼ੀ ਦੇ ਸ਼ੌਕੀਨ ਬੱਚੇ ਆਪਣੇ ਮਨੋਰੰਜਨ ਖਾਤਰ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਰਹੇ ਹਨ | ਇਨ੍ਹਾਂ ਤੱਥਾਂ ਨੂੰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਵਿਆਹ ਦੇ ਬੰਧਨ 'ਚ ਬੱਝੇ

ਕੁਰਾਲੀ, 22 ਜਨਵਰੀ (ਬਿੱਲਾ ਅਕਾਲਗੜ੍ਹੀਆ)-ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ | ਕੁਰਾਲੀ ਨੇੜਲੇ ਪਿੰਡ ਨਿਹੋਲਕਾ ਦੇ ਜੰਮਪਲ ਹਰਜੀਤ ਸਿੰਘ ਤੁਲੀ ਪੁੱਤਰ ਰਾਮਪਾਲ ਸਿੰਘ ...

ਪੂਰੀ ਖ਼ਬਰ »

ਜਗਦੀਪ ਔਜਲਾ ਦਾ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਜਾਣ 'ਤੇ ਸਨਮਾਨ

ਖਰੜ, 22 ਜਨਵਰੀ (ਜੰਡਪੁਰੀ)-ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਦੌਰਾਨ ਜਗਦੀਪ ਸਿੰਘ ਔਜਲਾ ਨੂੰ ਮੁੜ ਤੋਂ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ ਹੈ | ਇਸ ਤੋਂ ਇਲਾਵਾ ਜਗਦੀਪ ਔਜਲਾ ਭਾਜਪਾ ਪੰਜਾਬ ਦੇ ...

ਪੂਰੀ ਖ਼ਬਰ »

6 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਕਾਬੂ

ਜ਼ੀਰਕਪੁਰ, 22 ਜਨਵਰੀ (ਅਵਤਾਰ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਡਾ. ਸੰਦੀਪ ਗਰਗ ਦੀਆਂ ਹਦਾਇਤਾਂ ਦੇ ਚਲਦਿਆਂ ਡੀ. ਐਸ. ਪੀ. ਸਬ-ਡਵੀਜਨ ਜ਼ੀਰਕਪੁਰ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਜ਼ੀਰਕਪੁਰ ਦੀਪਇੰਦਰ ਸਿੰਘ ਬਰਾੜ ਦੀ ਅਗਵਾਈ 'ਚ ...

ਪੂਰੀ ਖ਼ਬਰ »

ਲੇਖਕਾਂ/ਸਾਹਿਤਕਾਰਾਂ ਦੀ ਪਲੇਠੀ ਮੀਟਿੰਗ-ਸਾਹਿਤਕ ਸੱਥ ਖਰੜ ਬਣਾਉਣ ਦਾ ਐਲਾਨ

ਖਰੜ, 22 ਜਨਵਰੀ (ਜੰਡਪੁਰੀ)-ਅੱਜ ਖਰੜ ਅਤੇ ਆਸਪਾਸ ਦੇ ਖੇਤਰ ਦੇ ਲੇਖਕਾਂ/ਸਾਹਿਤਕਾਰਾਂ ਦੀ ਪਲੇਠੀ ਮੀਟਿੰਗ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ | ਇਸ ਮੌਕੇ ਹਾਜ਼ਰੀਨਾਂ ਦੀ ਸਹਿਮਤੀ ਨਾਲ ਪਤਵੰਤਿਆਂ ਵਲੋਂ 'ਸਾਹਿਤਕ ਸੱਥ ਖਰੜ' ਬਣਾਉਣ ਦਾ ਐਲਾਨ ਕੀਤਾ ਗਿਆ ...

ਪੂਰੀ ਖ਼ਬਰ »

ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ 26 ਨੂੰ

ਐੱਸ. ਏ. ਐੱਸ. ਨਗਰ, 22 ਜਨਵਰੀ (ਕੇ. ਐੱਸ. ਰਾਣਾ)-ਵਰਲਡ ਕੈਂਸਰ ਕੇਅਰ ਵਲੋਂ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਫਾਊਾਡੇਸ਼ਨ ਸੋਹਾਣਾ ਦੇ ਸਹਿਯੋਗ ਨਾਲ 26 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੁਫ਼ਤ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ

ਡੇਰਾਬੱਸੀ, 22 ਜਨਵਰੀ (ਰਣਬੀਰ ਸਿੰਘ ਪੜ੍ਹੀ)-ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਨੇੜੇ ਰਹਿਣ ਵਾਲੇ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਜਾਗਰੂਕਤਾ ਸੋਸ਼ਲ ਵੈੱਲਫੇਅਰ ਸੁਸਾਇਟੀ ਕਰਵਾਇਆ ਗਿਆ | ਇਸ ਦੌਰਾਨ ਅਨੰਦ ਕਾਰਜ ਦੀ ਰਸਮ ਆਦਰਸ਼ ਨਗਰ ਦੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਮੁਹਾਲੀ ਨੇ ਸਕੂਲੀ ਵਿਦਿਆਰਥੀਆਂ ਲਈ ਸਟਾਰਅੱਪ ਵਰਕਸ਼ਾਪ ਦਾ ਕੀਤਾ ਪ੍ਰਬੰਧ

ਐੱਸ. ਏ. ਐੱਸ. ਨਗਰ, 22 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਮੁਹਾਲੀ ਵਲੋਂ ਇਨੋਵੇਟਿਵ ਮਿਸ਼ਨ ਪੰਜਾਬ ਨਾਲ ਮਿਲ ਕੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਮੁਹਾਲੀ ਵਿਖੇ 'ਸਟਾਰਟਅੱਪ ਵਰਕਸ਼ਾਪ' ਦਾ ਪ੍ਰਬੰਧ ਕੀਤਾ ਗਿਆ, ਜਿਸ ...

ਪੂਰੀ ਖ਼ਬਰ »

ਬੋਰਡ ਪ੍ਰੀਖਿਆਵਾਂ ਮੁੱਖ ਰੱਖਦਿਆਂ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ

ਚੰਡੀਗੜ੍ਹ, 22 ਜਨਵਰੀ (ਨਵਿੰਦਰ ਸਿੰਘ ਬੜਿੰਗ) ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਮਾਰਟ ਸਕੂਲ ਸੈਕਟਰ 41 ਵਿਖੇ ਫਰਵਰੀ/ਮਾਰਚ 2023 ਵਿਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਮੁੱਖ ਰੱਖਦਿਆਂ ਅਤੇ ਵਿਦਿਆਰਥੀਆਂ ਦੀ ਸਫਲਤਾ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ...

ਪੂਰੀ ਖ਼ਬਰ »

ਵਿੱਤ ਸਕੱਤਰ-ਕਮ-ਸਕੱਤਰ ਆਬਕਾਰੀ ਅਤੇ ਕਰ ਵੱਲੋਂ ਸਮੀਖਿਆ ਮੀਟਿੰਗ

ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ) ਵਿੱਤ ਸਕੱਤਰ-ਕਮ-ਸਕੱਤਰ ਆਬਕਾਰੀ ਅਤੇ ਕਰ ਨੇ ਜੀ.ਐੱਸ.ਟੀ. ਅਧੀਨ ਟੈਕਸ ਉਗਰਾਹੀ ਸੰਬੰਧੀ ਸਮੀਖਿਆ ਮੀਟਿੰਗ ਕੀਤੀ | ਉਨ੍ਹਾਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਦਸੰਬਰ ਮਹੀਨੇ ਤੱਕ ਜੀ.ਐਸ.ਟੀ ਕੁਲੈਕਸ਼ਨ ਵਿਚ 23% ਵਾਧੇ ਲਈ ਜੀ.ਐਸ.ਟੀ ...

ਪੂਰੀ ਖ਼ਬਰ »

ਸੈਕਟਰ 45 'ਚ ਨਵੇਂ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ

ਚੰਡੀਗੜ੍ਹ, 22 ਜਨਵਰੀ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੇ ਸੈਕਟਰ 45-ਸੀ ਵਿਚ ਨਵੇਂ ਪੇਵਰ ਬਲਾਕ ਲਗਾਉਣ ਦਾ ਕੰਮ ਸੰਪਰਕ ਸੈਂਟਰ ਸੈਕਟਰ 45 ਦੇ ਸਾਹਮਣੇ ਅੱਜ ਸ਼ੁਰੂ ਕੀਤਾ ਗਿਆ | ਇਸ ਦਾ ਉਦਘਾਟਨ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਕੀਤਾ ਗਿਆ | ਨਗਰ ਨਿਗਮ ਕਮਿਸ਼ਨਰ ...

ਪੂਰੀ ਖ਼ਬਰ »

ਚੰਡੀਗੜ੍ਹ ਬਾਲ ਸਾਹਿਤ ਦਾ ਦੋ ਰੋਜ਼ਾ 7ਵਾਂ ਉਤਸਵ 4 ਤੋਂ

ਚੰਡੀਗੜ੍ਹ, 22 ਜਨਵਰੀ, (ਅਜਾਇਬ ਸਿੰਘ ਔਜਲਾ) : ਦਿਕਸ਼ਾਂਤ ਗਲੋਬਲ ਸਕੂਲ ਵਿਖੇ 4 ਅਤੇ 5 ਫਰਵਰੀ ਨੂੰ ਚੰਡੀਗੜ੍ਹ ਬਾਲ ਸਾਹਿਤ ਦਾ 7ਵਾਂ ਉਤਸਵ ਆਯੋਜਿਤ ਕੀਤਾ ਜਾਵੇਗਾ | ਇਸ ਸਮਾਰੋਹ ਵਿਚ ਬੱਚਿਆਂ ਦੇ ਕੁਝ ਪ੍ਰਮੁੱਖ ਲੇਖਕ, ਚਿੱਤਰਕਾਰ ਅਤੇ ਕਹਾਣੀਕਾਰ ਵੀ ਸ਼ਮੂਲੀਅਤ ...

ਪੂਰੀ ਖ਼ਬਰ »

ਐਸ.ਸੀ. ਕਮਿਸ਼ਨਰ ਗਠਨ ਕਰਨ 'ਤੇ ਪ੍ਰਗਟਾਇਆ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ

ਚੰਡੀਗੜ੍ਹ, 22 ਜਨਵਰੀ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਕੰਮ ਸਮਾਜ ਦੀ ਜ਼ਰੂਰਤਾਂ ਦੇ ਅਨੁਰੂਪ ਨਵੀਂ ਵਿਵਸਥਾਵਾਂ ਦਾ ਨਿਰਮਾਣ ਕਰਨਾ ਹੁੰਦਾ ਹੈ | ਇਸ ਲਈ ਕਮਿਸ਼ਨ ਸਮਾਜ ਹਿੱਤ ਵਿਚ ਸਰਕਾਰ ਨੰੂ ਜੋ ਵੀ ...

ਪੂਰੀ ਖ਼ਬਰ »

ਰੋਟਰੀ ਕਲੱਬ ਸੈਂਟਰਲ ਵਲੋਂ ਅਹੁਦੇਦਾਰਾਂ ਦਾ ਐਲਾਨ

ਚੰਡੀਗੜ੍ਹ, 22 ਜਨਵਰੀ (ਮਨਜੋਤ ਸਿੰਘ ਜੋਤ)- ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵਲੋਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਕਲੱਬ ਦੇ ਪ੍ਰਧਾਨ ਰੋਟੇਰੀਅਨ ਭੁਪਿੰਦਰ ਸਿੰਘ ਕਪੂਰ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟਰੀ ਸਾਲ 2023-24 ਲਈ ...

ਪੂਰੀ ਖ਼ਬਰ »

ਕਿਸਾਨਾਂ ਨੂੰ ਟਰੈਕਟਰ ਦੀ ਖਰੀਦ 'ਤੇ ਪਹਿਲੀ ਵਾਰ ਈ-ਵਾਊਚਰ ਰਾਹੀਂ ਦਿੱਤੀ ਜਾਵੇਗੀ ਸਬਸਿਡੀ

ਚੰਡੀਗੜ੍ਹ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਵਿਭਾਗ ਵਲੋਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਟਰੈਕਟਰ 'ਤੇ ਕੀਮਤ ਦਾ 50 ਫੀਸਦੀ ਵੱਧ ਤੋਂ ਵੱਧ 3 ਲੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX