ਰੂਪਨਗਰ, 22 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਪੰਜਾਬ ਦੇ ਛੋਟੇ ਸ਼ਹਿਰਾਂ 'ਚ ਸ਼ੁਮਾਰ ਹੈ ਪਰ ਇੱਥੇ ਦੀਆਂ ਛੋਟੀਆਂ ਸਮੱਸਿਆਵਾਂ ਵੀ ਵੱਡੀਆਂ ਹੋ ਗਈਆਂ ਹਨ ਜਿਨ੍ਹਾਂ ਕਰਕੇ ਸ਼ਹਿਰ ਦੀ ਚਾਲ ਰੁਕ ਜਾਂਦੀ ਹੈ | ਰੂਪਨਗਰ ਸ਼ਹਿਰ ਅੱਜ ਕੱਲ੍ਹ ਟਰੈਫ਼ਿਕ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਪੁਲੀਸ ਦਾ ਟਰੈਫ਼ਿਕ ਵਿੰਗ ਨਾ ਹੋਣ ਕਰਕੇ ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਹੈ | ਰੂਪਨਗਰ ਦੇ ਕੁੱਝ ਪੁਆਇੰਟ ਤਾਂ ਟਰੈਫ਼ਿਕ ਸਮੱਸਿਆ ਦਾ ਗੜ੍ਹ ਬਣ ਗਏ ਹਨ ਜਿਨ੍ਹਾਂ 'ਚ ਐਕਸਿਸ ਬੈਂਕ ਦੇ ਸਾਹਮਣੇ, ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਤੋਂ ਸਿੰਘ ਸਭਾ ਗੁਰਦੁਆਰਾ ਮਾਰਗ, ਕਲਿਆਣ ਸਿਨੇਮਾ, ਪੰਜਾਬ ਨੈਸ਼ਨਲ ਬੈਂਕ ਮੂਹਰੇ ਪਸ਼ੂ ਚਾਰੇ ਦੀ ਟਾਲ, ਸਿਵਲ ਹਸਪਤਾਲ ਦੇ ਮੁੱਖ ਗੇਟ ਤੋਂ ਲੈ ਕੇ ਲਹਿਰੀ ਸ਼ਾਹ ਮੰਦਰ ਤੱਕ ਕਈ ਥਾਵਾਂ 'ਤੇ ਟਰੈਫ਼ਿਕ ਇੰਨੀ ਜਟਿਲ ਬਣੀ ਰਹਿੰਦੀ ਹੈ ਕਿ ਹਸਪਤਾਲ ਪੁੱਜਣ ਵਾਲੀਆਂ ਐਂਬੂਲੈਂਸਾਂ ਵੀ ਟਰੈਫ਼ਿਕ 'ਚ ਫਸ ਜਾਂਦੀਆਂ ਹਨ, ਇਸੇ ਤਰ੍ਹਾਂ ਲਹਿਰੀ ਸ਼ਾਹ ਮੰਦਰ ਤੋਂ ਰਾਮ-ਲੀਲ੍ਹਾ ਮੈਦਾਨ, ਇੰਡੀਅਨ ਬੈਂਕ, ਰੇਲੋਂ ਰੋਡ ਤੇ ਡੀਏਵੀ ਸਕੂਲ ਤੱਕ ਟਰੈਫ਼ਿਕ ਦਾ ਬੁਰਾ ਹਾਲ ਰਹਿੰਦਾ ਹੈ | ਟਰੈਫ਼ਿਕ ਸਮੱਸਿਆ ਦਾ ਮੁੱਖ ਕਾਰਨ ਸੜਕ ਵਿਚ ਬੇਤਰਤੀਬੇ ਢੰਗ ਨਾਲ ਦੁਕਾਨਾਂ ਮੂਹਰੇ ਖੜਦੇ ਕਾਰਾਂ ਅਤੇ ਦੋਪਹੀਆ ਵਾਹਨ ਹਨ, ਕਈਆਂ ਨੇ ਤਾਂ ਅੱਧੀ ਸੜਕ ਹੀ ਦੱਬੀ ਹੁੰਦੀ ਹੈ | ਕੁੱਝ ਤਾਂ ਦੁਕਾਨਦਾਰ ਖੁਦ ਹੀ ਇਸ ਸਮੱਸਿਆ ਦ ਸਬੱਬ ਬਣੇ ਹੋਏ ਜਿਨ੍ਹਾਂ ਦੀਆ ਦੁਕਾਨਾਂ ਦੇ ਬੋਰਡ ਅਤੇ ਕੁੱਝ ਸਮਾਨ ਵੀ ਬਾਹਰ ਸੜਕ 'ਤੇ ਰੱਖਿਆ ਹੁੰਦਾ ਹੈ ਅਤੇ ਕਈਆਂ ਦੀਆਂ ਆਪਣੀਆਂ ਕਾਰਾਂ ਵੀ ਟਰੈਫ਼ਿਕ 'ਚ ਵਿਘਨ ਪਾਉਂਦੀਆਂ ਹਨ, ਐਕਸਿਸ ਬੈਂਕ ਮੂਹਰੇ ਸੜਕ ਦੇ ਦੋਵੇਂ ਪਾਸੇ ਅਕਸਰ ਕਾਰਾਂ ਖੜੀਆਂ ਰਹਿੰਦੀਆਂ ਹਨ ਜਿਸ ਕਰਕੇ ਲੋਕ ਬੇਹੱਦ ਪ੍ਰੇਸ਼ਾਨ ਹੁੰਦੇ ਹਨ | ਸਕੂਲਾਂ ਦੀ ਛੁੱਟੀ ਦੇ ਸਮੇਂ ਤਾਂ ਜਿਵੇਂ ਸ਼ਹਿਰ ਹੀ ਜਾਮ ਹੋ ਜਾਂਦਾ ਹੈ |
ਪੁਲੀਸ ਦੀ ਢਿੱਲ-ਜੇ ਪੁਲੀਸ ਇਸ ਸਮੱਸਿਆ ਦਾ ਹੱਲ ਕਰਨ 'ਤੇ ਆਏ ਤਾਂ 5 ਮਿੰਟ 'ਚ ਟਰੈਫ਼ਿਕ ਦਰੁਸਤ ਹੋ ਜਾਂਦੀ ਹੈ ਇਸ ਦੀ ਇੱਕ ਉਦਾਹਰਨ ਬੀਤੇ ਦਿਨ ਏਡੀਜੀਪੀ ਅਰਪਿਤ ਸ਼ੁਕਲਾ ਦੀ ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਦੀ ਫੇਰੀ ਮੌਕੇ ਮਿਲੀ | ਪੁਲੀਸ ਨੇ ਸ਼ੁਕਲਾ ਦੀ ਆਮਦ ਤੋਂ ਇੱਕ ਘੰਟਾ ਕੁ ਪਹਿਲਾਂ ਦੁਕਾਨਦਾਰਾਂ ਨੂੰ ਤਾੜਨਾ ਕਰ ਦਿੱਤੀ ਕਿ ਦੁਕਾਨ ਦੇ ਮੂਹਰੇ ਕੋਈ ਵਾਹਨ ਖੜ੍ਹਾ ਨਹੀਂ ਦਿੱਖਣਾ ਚਾਹੀਦਾ, ਸਖ਼ਤ ਕਾਰਵਾਈ ਹੋਵੇਗੀ | ਇਸ ਦਾ ਅਸਰ ਤੁਰੰਤ ਹੋਇਆ ਅਤੇ ਸੜਕ ਦੁਆਲੇ ਲੱਗੀ ਲਾਈਨ ਤੋਂ ਬਾਹਰ ਕੋਈ ਵਾਹਨ ਨਹੀਂ ਸੀ ਖੜ੍ਹਾ, ਲੋਕਾਂ ਨੇ ਕੁੱਝ ਘੰਟੇ ਸੁੱਖ ਦਾ ਸਾਹ ਲਿਆ ਜਦਕਿ ਇਸ ਦਾ ਅਸਰ ਇੱਕ ਦੋ ਦਿਨ ਹੀ ਰਹੇਗਾ, ਮੁੜ੍ਹਕੇ ਫੇਰ ਉਹੀ ਹਾਲ ਹੋ ਜਾਵੇਗਾ |
ਵਨ ਵੇਅ ਅਤੇ ਪਾਰਕਿੰਗ ਬਣਾਉਣ ਦੀ ਮੰਗ-ਲੋਕਾਂ ਨੇ ਮੰਗ ਕੀਤੀ ਹੈ ਕਿ ਹਸਪਤਾਲ ਦੇ ਮੂਹਰੇ ਪੁਰਾਣੇ ਥਾਣੇ ਦੀ ਜਗ੍ਹਾ ਖੰਡਰ ਬਣੀ ਹੋਈ ਹੈ ਇੱਥੇ ਆਰਜ਼ੀ ਤੌਰ 'ਤੇ ਪਾਰਕਿੰਗ ਬਣ ਸਕਦੀ ਹੈ, ਇਸੇ ਤਰ੍ਹਾਂ ਹਸਪਤਾਲ ਦੀ ਪੁਰਾਣੀ ਇਮਾਰਤ, ਰਾਮ-ਲੀਲ੍ਹਾ ਮੈਦਾਨ, ਪੁਰਾਣਾ ਪਸ਼ੂ ਹਸਪਤਾਲ ਸਰਕਾਰੀ ਸੀਨੀਅਰ ਸਕੂਲ ਲੜਕੀਆਂ ਦਾ ਬੇਲਾ ਚੌਂਕ ਵਾਲਾ ਕੁੱਝ ਖੇਤਰ ਜਿਸ ਦਾ ਗੇਟ ਖ਼ੋਲ੍ਹ ਕੇ ਆਰਜ਼ੀ ਪੇਡ ਪਾਰਕਿੰਗ ਬਣਾਈ ਜਾ ਸਕਦੀ ਹੈ | ਇਸ ਤੋਂ ਇਲਾਵਾ ਵਨ ਵੇਅ ਟਰੈਫ਼ਿਕ ਦਾ ਫ਼ਾਰਮੂਲਾ ਸਭ ਤੋਂ ਕਾਰਗਰ ਹੋ ਸਕਦਾ ਹੈ | ਪ੍ਰਸ਼ਾਸਨਿਕ ਅਧਿਕਾਰੀਆਂ 'ਚੋਂ 80 ਫ਼ੀਸਦੀ ਤੋਂ ਵਧੇਰੇ ਤਾਂ ਇੱਥੇ ਰਹਿੰਦੇ ਹੀ ਨਹੀਂ ਜਿਸ ਕਰਕੇ ਉਨ੍ਹਾਂ ਨੂੰ ਇਸ ਸ਼ਹਿਰ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਹੀ ਨਹੀਂ ਜਾਪਦਾ ਜਿਸ ਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ |
ਨੰਗਲ, 22 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਵਲੋਂ ਕੱਢੀ ਗਈ ਭਾਰਤ ਜੋੜੋ ਯਾਤਰਾ ਦੌਰਾਨ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਡਾ. ਅੱਛਰ ਸ਼ਰਮਾ ਵਲੋਂ ਉਨਾਂ ਨਾਲ ਮੁਲਾਕਾਤ ਕਰਕੇ ਦੇਸ਼ ਅੰਦਰ ਹਰੀਕ੍ਰਾਂਤੀ ਦੇ ਪ੍ਰਤੀਕ ...
ਨੰਗਲ, 22 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਫਾਊਾਡੇਸ਼ਨ ਪੰਜਾਬ ਦੀ ਇੱਕ ਅਹਿਮ ਬੈਠਕ ਨਵਾਂ ਨੰਗਲ ਵਿਖੇ ਅੱਜ ਸੂਬਾ ਸਕੱਤਰ ਪ੍ਰਤਾਪ ਸੈਣੀ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਜਿੱਥੇ ਪੰਜਾਬ ਇਕਾਈ ਦੇ ਪ੍ਰਧਾਨ ਹੁਸਨ ਚੰਦ ਸੈਣੀ ਨੇ ...
ਨੂਰਪਰ ਬੇਦੀ, 22 ਜਨਵਰੀ (ਵਿੰਦਰ ਪਾਲ ਝਾਂਡੀਆਂ)-ਵੇਰਕਾ ਮਿਲਕ ਪਲਾਂਟ ਮੋਹਾਲੀ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਜਿੱਥੇ ਅਨੇਕਾਂ ਭਲਾਈ ਸਕੀਮਾਂ ਤਹਿਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਅਚਾਨਕ ਤੇ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਆਰਥਿਕ ...
ਸ੍ਰੀ ਚਮਕੌਰ ਸਾਹਿਬ, 22 ਜਨਵਰੀ (ਜਗਮੋਹਣ ਸਿੰਘ ਨਾਰੰਗ)-ਅੱਜ ਸੈਂਟਰ ਸ੍ਰੀ ਚਮਕੌਰ ਸਾਹਿਬ-1 ਅਧੀਨ ਆਉਂਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਇੱਕ ਦਿਨਾਂ ਤਕਨੀਕੀ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ ਰਿਸੋਰਸ ਯੰਗ ਲੀਡਰਜ਼ ਸ੍ਰੀ ਰਾਜੇਸ਼ ...
ਬੇਲਾ, 22 ਜਨਵਰੀ (ਮਨਜੀਤ ਸਿੰਘ ਸੈਣੀ)-ਪਰਮ ਸੇਵਾ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਮੋਹਾਲੀ ਵਿਖੇ ਹੋਈ ਜਿਸ ਵਿਚ ਸੁਸਾਇਟੀ ਵਲੋਂ ਕੀਤੇ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਇਸ ਮੀਟਿੰਗ ਦੌਰਾਨ ਸਰਵਸੀ ਨਿਰਮਲ ਸਿੰਘ, ਪਿੰਸੀਪਲ ...
ਪੁਰਖਾਲੀ, 22 ਜਨਵਰੀ (ਬੰਟੀ)-ਪੁਲਿਸ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਚੌਕੀ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਵਿਅਕਤੀ ਵਲੋਂ ਫ਼ੋਨ ਰਾਹੀਂ ਨਾਜਾਇਜ਼ ਮਾਈਨਿੰਗ ਸਬੰਧੀ ਸੂਚਨਾ ਦਿੱਤੀ ਗਈ | ਇਸ ਤੋਂ ਇਲਾਵਾ ...
ਪੁਰਖਾਲੀ, 22 ਜਨਵਰੀ (ਬੰਟੀ)-ਪੁਰਖਾਲੀ ਦੇ ਕਈ ਘਰਾਂ 'ਚ ਪਿਛਲੇ ਦੋ ਦਿਨ ਤੋਂ ਪੀਣ ਵਾਲਾ ਪਾਣੀ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਰਖਾਲੀ ਦੇ ਕਈ ਘਰਾਂ 'ਚ ਪੀਣ ਵਾਲਾ ਪਾਣੀ ਨਹੀਂ ਪੁੱਜ ਰਿਹਾ | ਉਨ੍ਹਾਂ ਦੱਸਿਆ ਕਿ ...
ਸ੍ਰੀ ਚਮਕੌਰ ਸਾਹਿਬ, 22 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਵਾਰਡ ਨੰਬਰ 7 (ਮਾਣੇਮਾਜਰਾ) ਵਿਖੇ ਇੱਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਥਾਣਾ ਮੁਖੀ ਇੰਸਪੈਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਸੁਖਵਿੰਦਰ ਸਿੰਘ ਦੇ ਪਿਤਾ ...
ਨੂਰਪੁਰ ਬੇਦੀ, 22 ਜਨਵਰੀ (ਰਾਜੇਸ਼ ਚੌਧਰੀ)-ਸਥਾਨਕ ਪੁਲਿਸ ਨੇ ਸਨਰਾਈਜ਼ ਪੈਲੇਸ ਪਿੰਡ ਆਜ਼ਮਪੁਰ ਲਾਗੇ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ 50 ਗ੍ਰਾਮ ਨਸ਼ੀਲੇ ਪਦਾਰਥ ਸਹਿਤ ਕਾਬੂ ਕੀਤਾ ਹੈ | ਪੁੱਛ-ਗਿੱਛ ਦੌਰਾਨ ਤਫ਼ਤੀਸ਼ ਕਰਦਿਆਂ ਪੁਲਿਸ ਨੇ ਮੁਲਜ਼ਮ ...
ਰੂਪਨਗਰ, 22 ਜਨਵਰੀ (ਸਤਨਾਮ ਸਿੰਘ ਸੱਤੀ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਚੱਲ ਰਹੀ ਸੰਗਤ ਜੋੜੋ ਮੁਹਿੰਮ ਤਹਿਤ ਨੌਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਵਿਚ ਹਜ਼ੂਰੀ ਰਾਗੀ ਭਾਈ ਕੁਲਵਿੰਦਰ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਊਨਾ ...
ਮੋਰਿੰਡਾ, 22 ਜਨਵਰੀ (ਕੰਗ)-ਅੱਜ ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ. ਮੋਰਿੰਡਾ ਵਲੋਂ ਸਥਾਨਕ ਮਿਲਟਰੀ ਗਰਾਊਾਡ ਵਿਚ ਕਰਵਾਇਆ 17ਵਾਂ ਅਮਰਦੀਪ ਯਾਦਗਾਰੀ ਹੈਂਡਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਜਿਸ ਵਿਚ ਲੜਕੇ ਤੇ ਲੜਕੀਆਂ ਦੀਆਂ 14 ਟੀਮਾਂ ਨੇ ...
ਪੁਰਖਾਲੀ, 22 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ ਜ਼ਿਲ੍ਹਾ ਰੂਪਨਗਰ ਟੀਮ ਵਲੋਂ ਪਿੰਡ ਸੰਤੋਖਗੜ੍ਹ ਟੱਪਰੀਆਂ ਵਿਖੇ ਮੀਟਿੰਗ ਕਰਕੇ ਨਵੀਂ ਇਕਾਈ ਦਾ ਗਠਨ ਕੀਤਾ ਗਿਆ | ਪਿੰਡ ਵਾਸੀਆਂ ਦੇ ਜਥੇਬੰਦੀ ਪ੍ਰਤੀ ਉਤਸ਼ਾਹ ਨੂੰ ਵੇਖਦਿਆਂ ...
ਰੂਪਨਗਰ, 22 ਜਨਵਰੀ (ਸਟਾਫ਼ ਰਿਪੋਰਟਰ)-ਅੰਬੂਜਾ ਸੀਮਿੰਟ ਫ਼ੈਕਟਰੀ ਦੇ ਪ੍ਰਬੰਧਕਾਂ ਅਤੇ ਦੀ ਰੋਪੜ ਗੁਡਜ਼ ਕੈਰੀਅਰ ਟਰਾਂਸਪੋਰਟ ਸੁਸਾਇਟੀ ਰੂਪਨਗਰ ਦਰਮਿਆਨ ਟਰੱਕਾਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਚੱਲ ਰਿਹਾ ਰੇੜਕਾ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਹੋਏ ...
ਰੂਪਨਗਰ, 22 ਜਨਵਰੀ (ਸਤਨਾਮ ਸਿੰਘ ਸੱਤੀ)-ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਮੁਹੱਲਾ ਚੰਦਰਗੜ੍ਹ ਰੋਪੜ ਵਲੋਂ ਗੁਰੂ ਰਵਿਦਾਸ ਦਾ 646ਵਾਂ ਜਨਮ ਦਿਵਸ 5 ਫਰਵਰੀ ਨੂੰ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜਥੇਦਾਰ ਭਾਗ ਸਿੰਘ ਨੇ ਦੱਸਿਆ ਕਿ 3 ...
ਰੂਪਨਗਰ, 22 ਜਨਵਰੀ (ਸਟਾਫ਼ ਰਿਪੋਰਟਰ)-ਅਮਰੀਕਾ 'ਚ ਬੇਕਰਜ਼ਫੀਲਡ ਕੈਲੇਫੋਰਨੀਆ ਪੈਰਾਡਾਈਜ਼ ਹਾਲ ਵਿਚ ਪੰਜਾਬੀਆਂ ਦੇ ਭਰਵੇਂ ਇਕੱਠ ਵਿਚ ਧੀਦੋ ਗਿੱਲ (ਸੁਖਜੀਤ ਸੁਖੀ) ਦੀ 'ਬੇਗਮਪੁਰਾ ਬੀਟਸ' ਨਾਮੀ ਕਿਤਾਬਾਂ ਡਾ. ਸੁਖਪਾਲ ਸਿੰਘ ਮੈਂਬਰ ਖੇਤੀਬਾੜੀ ਕਮਿਸ਼ਨ ਪੰਜਾਬ, ...
ਨੂਰਪੁਰ ਬੇਦੀ, 22 ਜਨਵਰੀ (ਰਾਜੇਸ਼ ਚੌਧਰੀ)-ਸ਼ਹੀਦ ਨਾਇਕ ਹਰਜਿੰਦਰ ਸਿੰਘ ਸਪੋਰਟਸ ਕਲੱਬ ਪਿੰਡ ਬਾਹਮਣਮਾਜਰਾ ਵਲੋਂ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਆਰੰਭ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਅੱਜ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ...
ਸ੍ਰੀ ਅਨੰਦਪੁਰ ਸਾਹਿਬ, 22 ਜਨਵਰੀ (ਜੇ.ਐਸ.ਨਿੱਕੂਵਾਲ)-ਸਰਹੱਦੀ ਪਿੰਡ ਨੀਲਾਂ ਦੇ ਮੰਦਿਰ ਬਾਬਾ ਵੱਡਭਾਗ ਸਿੰਘ ਵਿਖੇ 10 ਰੋਜ਼ਾ ਸ੍ਰੀ ਰਾਮ ਕਥਾ ਸ਼ੁਰੂ ਹੋ ਗਈ ਅਤੇ ਸ਼ਿਵ ਪਰਿਵਾਰ ਮੂਰਤੀ ਸਥਾਪਨਾ ਕੀਤੀ ਗਈ | ਇਸ ਤੋਂ ਪਹਿਲਾਂ ਇੱਕ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ...
ਸ੍ਰੀ ਅਨੰਦਪੁਰ ਸਾਹਿਬ, 22 ਜਨਵਰੀ (ਜੇ.ਐਸ.ਨਿੱਕੂਵਾਲ)-ਇੱਥੋਂ ਦੇ ਜੈ ਸਿੱਧ ਬਾਬਾ ਬਾਲਕ ਨਾਥ ਮੰਦਿਰ ਰਾਜਾ ਭਰਥੜੀ ਵਲੋਂ ਸ਼ਿਵ ਪੁਰਾਣ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਪਿੰਡਾਂ ਤੋਂ ਹੁੰਦੀ ਹੋਈ ਮੁੜ ਸ਼ੁਰੂਆਤੀ ਸਥਾਨ 'ਤੇ ਸਮਾਪਤ ...
ਘਨੌਲੀ, 22 ਜਨਵਰੀ (ਜਸਵੀਰ ਸਿੰਘ ਸੈਣੀ)-ਇਲਾਕਾ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਦਬੁਰਜੀ ਟੀ ਪੁਆਇੰਟ 'ਤੇ ਧਰਨੇ ਵਾਲੇ ਸਥਾਨ 'ਤੇ ਹੋਈ | ਇਸ ਮੌਕੇ ਰਜਿੰਦਰ ਸਿੰਘ ਘਨੌਲਾ ਸਿੰਘ ਨੇ ਦੱਸਿਆ ਕਿ ਟਰੱਕ ਯੂਨੀਅਨ ਅਤੇ ਅੰਬੂਜਾ ਸੀਮਿੰਟ ਵਿਚਕਾਰ ਤਾਂ ਕੋਈ ਰੇੜਕਾ ਹੀ ਨਹੀਂ ...
ਰੂਪਨਗਰ, 22 ਜਨਵਰੀ (ਸਤਨਾਮ ਸਿੰਘ ਸੱਤੀ)-ਰੈੱਡ ਕਰਾਸ ਸੋਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਗ਼ 'ਚ ਲੱਗਾ ਲੋਹੜੀ ਮੇਲਾ ਸਮਾਪਤ ਹੋਇਆਂ 5 ਦਿਨ ਬੀਤ ਚੁੱਕੇ ਹਨ ਪਰ ਬਾਗ਼ 'ਚ ਗੰਦਗੀ ਦੇ ਲੱਗੇ ਢੇਰ ਲੋਕਾਂ ਅਤੇ ਸੈਰ ਕਰਨ ਵਾਲਿਆਂ ਦਾ ਮੂੰਹ ...
ਖਰੜ, 22 ਜਨਵਰੀ (ਗੁਰਮੁੱਖ ਸਿੰਘ ਮਾਨ)-ਸਿਵਲ ਹਸਪਤਾਲ ਖਰੜ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਰਵ ਸਿੱਖਿਆ ਅਭਿਆਨ ਦੁਆਰਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਰਟੀਫ਼ਿਕੇਟ ਬਣਾਉਣ ਲਈ ਸੁਵਿਧਾ ਕੈਂਪ ਲਗਾਇਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ...
ਨੂਰਪੁਰ ਬੇਦੀ, 22 ਜਨਵਰੀ (ਹਰਦੀਪ ਸਿੰਘ ਢੀਂਡਸਾ)-ਸਿੱਖ ਪੰਥ ਨਾਲ ਸਬੰਧਤ ਪੰਥਕ ਮਸਲਿਆਂ ਨੂੰ ਨਜਿੱਠਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬੀਤੇ ਦਿਨ ਪੰਥਕ ਸਲਾਹਕਾਰ ਬੋਰਡ ਦਾ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਮੈਂਬਰ ਬਣਏ ਜਾਣ ...
ਐੱਸ. ਏ. ਐੱਸ. ਨਗਰ, 22 ਜਨਵਰੀ (ਕੇ. ਐੱਸ. ਰਾਣਾ)-ਆਪ ਦੇ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਵਲੋਂ ਯੂਥ ਆਗੂ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੀ ਅਗਵਾਈ ਹੇਠ ਬੀਤੇ ਕੱਲ੍ਹ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਆਪ ਕੌਂਸਲਰਾਂ ...
ਚੰਡੀਗੜ੍ਹ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਦੇ ਚੋਣ ਕਮਿਸ਼ਨ ਵਲੋਂ ਰਾਜ ਪੱਧਰੀ ਕੌਮੀ ਚੋਣ ਦਿਵਸ ਸਮਾਰੋਹ 25 ਜਨਵਰੀ ਨੂੰ ਮਹਾਰਾਜਾ ਅਗਰਸੇਨ ਕਾਲਜ, ਜਗਾਧਰੀ, ਯਮੁਨਾਨਗਰ ਵਿਚ ਪ੍ਰਬੰਧਿਤ ਕੀਤਾ ਜਾਵੇਗਾ, ਜਿਸ ਦੀ ਅਗਵਾਈ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX