ਜੈਤੋ, 22 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਆਮ ਆਦਮੀ ਪਾਰਟੀ ਵਾਪਰ ਸੈੱਲ ਜੈਤੋ ਦੇ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਲੋਕਾਂ ਨੇ ਪੰਜਾਬ ਸਰਕਾਰ ਅਤੇ ਸੀਵਰੇਜ ਬੋਰਡ ਦੇ ਵਿਰੁੱਧ ਸਥਾਨਕ ਬਾਜਾਖਾਨਾ ਚੌਂਕ ਤੋਂ ਮੇਨ ਬਾਜ਼ਾਰ ਨੂੰ ਜਾਂਦੀ ਸੜਕ 'ਤੇ ਧਰਨਾ ਲਗਾ ਕੇ ਪ੍ਰਦਰਸ਼ਨ ਕਰ ਰਹੇ ਸਨ, ਕਿ ਜੈਤੋ ਤੋਂ ਆਪ ਵਿਧਾਇਕ ਅਮੋਲਕ ਸਿੰਘ ਦੀ ਗੱਡੀ ਆ ਗਈ, ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਲੋਕਾਂ ਦਾ ਕਹਿਣਾ ਹੈ ਕਿ ਸਥਾਨਕ ਸ਼ਹਿਰ ਵਿਚ ਨਵਾਂ ਸੀਵਰੇਜ ਸਿਸਟਮ ਪਾਇਆ ਗਿਆ ਹੈ, ਉਦੋਂ ਤੋਂ ਬਾਜਾਖਾਨਾ ਚੌਂਕ, ਮੇਨ ਬਾਜ਼ਾਰ, ਤੇਲੀ ਮੁਹੱਲੇ ਵਿਚ ਹਰ ਰੋਜ਼ ਸੀਵਰੇਜ ਸਿਸਟਮ ਠੱਪ ਪਿਆ ਰਹਿੰਦਾ ਹੈ | ਜਦ ਕਿ ਪਟਵਾਰੀਆਂ ਵਾਲੀ ਗਲੀ ਤੋਂ ਇਲਾਵਾ ਕਈ ਗਲੀਆਂ ਅਤੇ ਮੁਹੱਲਿਆਂ ਵਿਚ ਵੀ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਗੰਦਗੀ ਫ਼ੈਲਾ ਰਿਹਾ ਹੈ | ਗੱਡੀ ਦਾ ਘਿਰਾਓ ਕੀਤੇ ਜਾਣ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਅਮੋਲਕ ਸਿੰਘ ਧਰਨਾਕਾਰੀਆਂ ਕੋਲ ਪੁੱਜੇ ਅਤੇ ਧਰਨਾਕਾਰੀਆਂ ਨਾਲ ਕਾਫ਼ੀ ਬਹਿਸ ਹੋਈ | ਮੇਨ ਬਾਜ਼ਾਰ ਤੇ ਬਾਜਾਖਾਨਾ ਚੌਂਕ ਦੇ ਦੁਕਾਨਦਾਰਾਂ ਨੇ ਕਿਹਾ ਕਿ ਸ਼ਹਿਰ ਦੇ ਵਿਚ ਸੀਵਰੇਜ ਦੇ ਗੰਦੇ ਪਾਣੀ ਦੀ ਭਰਮਾਰ ਹੋਣ ਕਾਰਨ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ | ਵਿਧਾਇਕ ਨੇ ਧਰਨਕਾਰੀਆਂ ਨੂੰ ਦੱਸਿਆ ਕਿ ਸੀਵਰੇਜ ਸਿਸਟਮ ਦੇ ਹੱਲ ਲਈ 9 ਕਰੋੜ ਦੀ ਗ੍ਰਾਂਟ ਕੀ ਮੰਗ ਕੀਤੀ ਗਈ ਹੈ, ਗਰਾਂਟ ਮਿਲਦਿਆਂ ਹੀ ਸਮੱਸਿਆ ਹੱਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ, ਉਦੋਂ ਤੱਕ ਗੰਦੇ ਪਾਣੀ ਦੀ ਨਿਕਾਸੀ ਲਈ ਹੋਰ ਨਿਸ਼ਾਨਦੇਹੀ ਕੀਤੀ ਜਾਵੇਗੀ | ਮਿਲੇ ਵਿਸ਼ਵਾਸ ਤੋਂ ਬਾਅਦ ਇਕ ਵਾਰ ਫਿਰ ਸ਼ਹਿਰ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ¢ ਇਸ ਮੌਕੇ ਗਗਨ ਦਾਸ ਬੰਟੀ, ਸੁਖਵਿੰਦਰ ਸਿੰਘ, ਤਾਰਾ ਚੰਦ, ਮੋਹਿਤ ਕੁਮਾਰ, ਅਮਰਜੀਤ ਰਾਏ, ਨਰੇਸ਼ ਕੁਮਾਰ ਗੌਤਮ ਆਦਿ ਹਾਜ਼ਰ ਸਨ | ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਜਿਉਂ ਦਾ ਤਿਉ ਹੀ ਬਰਕਾਰ ਹੈ |
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਹਰਮਹਿੰਦਰ ਪਾਲ, ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਤੋਂ 30 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਬੀਤੀ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਦੀ ਨਿਸ਼ਾਨਦੇਹੀ 'ਤੇ ਗੈਂਗਸਟਰ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਾਘੀ ਜੋੜ ਮੇਲੇ 'ਤੇ ਦੂਰ ਦੂਰਾਡੇ ਤੋਂ ਲੋਕ ਲਗਾਤਾਰ ਪਹੁੰਚ ਰਹੇ ਹਨ | ਸ਼ਨਿਚਰਵਾਰ ਨੂੰ ਮੱਸਿਆ ਕਰਕੇ ਭਾਰੀ ਰਸ਼ ਵੇਖਣ ਨੂੰ ਮਿਲਿਆ ਤੇ ਅੱਜ ਐਤਵਾਰ ਹੋਣ ਕਰਕੇ ਵੱਡੀ ਗਿਣਤੀ ਵਿਚ ਲੋਕ ਮਾਘੀ ਦੇ ਮਨੋਰੰਜਨ ...
ਮੰਡੀ ਬਰੀਵਾਲਾ, 22 ਜਨਵਰੀ (ਨਿਰਭੋਲ ਸਿੰਘ)-ਨਿਰਮਲ ਸਿੰਘ, ਗੁਰਸੇਵਕ ਸਿੰਘ, ਪ੍ਰੀਤਮ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੰਧਾਵਾ ਤੋਂ ਡੋਹਕ ਨੂੰ ਜਾਣ ਵਾਲਾ ਰਸਤਾ ਕੱਚਾ ਹੈ | ਉਨ੍ਹਾਂ ਦੱਸਿਆ ਕਿ ਰਸਤਾ ਕੱਚਾ ਹੋਣ ਕਾਰਨ ਲੋਕਾ ਦਾ ਲੰਘਣਾ ਕਾਫ਼ੀ ਮੁਸ਼ਕਿਲ ...
ਫ਼ਰੀਦਕੋਟ, 22 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਦੇ ਪ੍ਰਧਾਨ ਅਤੇ ਉੱਘੇ ਲੇਖਕ ਸ਼ਿਵਨਾਥ ਦਰਦੀ ਆਪਣੇ ਜਨਮ ਦਿਨ ਮੌਕੇ ਬਲੱਡ ਬੈਂਕ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ 50ਵੀਂ ਵਾਰ ਖ਼ੂਨਦਾਨ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਹਰਮਹਿੰਦਰ ਪਾਲ)-ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ 9,10,11 ਫ਼ਰਵਰੀ ਨੂੰ ਪੇਂਡੂ ਤੇ ਖ਼ੇਤ ਮਜ਼ਦੂਰ ਜਥੇਬੰਦੀਆਂ ਵਲੋਂ ਪੰਜਾਬ ਭਰ ਵਿਚ ਮਜ਼ਦੂਰਾਂ ਵਲੋਂ ਮੰਤਰੀਆਂ ਦੇ ਘਰਾਂ ਵੱਲ ਮਾਰਚ ਕੀਤੇ ਜਾਣਗੇ | ਮੁੱਖ ਮੰਤਰੀ ਹਾਜ਼ਰ ਹੋ ਦੇ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਹਰਮਹਿੰਦਰ ਪਾਲ)-ਮੁਲਾਕਾਤ ਦੌਰਾਨ ਹਵਾਲਾਤੀ ਨੂੰ ਮੋਬਾਇਲ ਫ਼ੋਨ ਦੇਣ ਦੇ ਦੋਸ਼ 'ਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਹਵਾਲਾਤੀ ਅਤੇ ਦੋ ਔਰਤਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੀ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 100 ਲੀਟਰ ਲਾਹਣ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਸਹਾਇਕ ਥਾਣੇਦਾਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਜਦ ਉਹ ਗਸ਼ਤ ਅਤੇ ਚੈਂਕਿੰਗ ਦੇ ਸਬੰਧ ਵਿਚ ...
ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਪਿੰਡ ਗੋਲੇਵਾਲਾ ਵਿਖੇ 7ਵਾਂ ਸੁਪਰ ਮਹੰਤ ਸ਼ੇਰ ਸਿੰਘ ਯਾਦਗਾਰੀ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਲੱਬ ਪ੍ਰਧਾਨ ਹਰਵਿੰਦਰ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਂਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਰਾ ਗੋਲੇਵਾਲੀਆ, ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਾਘੀ ਜੋੜ ਮੇਲੇ 'ਤੇ ਦੂਰ ਦੂਰਾਡੇ ਤੋਂ ਲੋਕ ਲਗਾਤਾਰ ਪਹੁੰਚ ਰਹੇ ਹਨ | ਸ਼ਨਿਚਰਵਾਰ ਨੂੰ ਮੱਸਿਆ ਕਰਕੇ ਭਾਰੀ ਰਸ਼ ਵੇਖਣ ਨੂੰ ਮਿਲਿਆ ਤੇ ਅੱਜ ਐਤਵਾਰ ਹੋਣ ਕਰਕੇ ਵੱਡੀ ਗਿਣਤੀ ਵਿਚ ਲੋਕ ਮਾਘੀ ਦੇ ਮਨੋਰੰਜਨ ...
ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਐਨ.ਆਰ.ਆਈ. ਸਭਾ ਫ਼ਰੀਦਕੋਟ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਸਰਬਸੰਮਤੀ ਨਾਲ ਪ੍ਰਵਾਸੀ ਭਾਰਤੀ ਅਜੈਬ ਸਿੰਘ ਸੰਧੂ ਰਿਟਾ: ਪੀ.ਈ.ਐਸ. ਨੂੰ ਸਭਾ ਦਾ ਜ਼ਿਲ੍ਹਾ ਫ਼ਰੀਦਕੋਟ ਪ੍ਰਧਾਨ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ...
ਫ਼ਰੀਦਕੋਟ, 22 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਸਮਾਈਲਿੰਗ ਫ਼ੇਸ ਇੰਟਰਨੈਸ਼ਨਲ ਕਲੱਬ ਰਜਿ: ਦੇ ਚੇਅਰਮੈਨ ਬਲਜੀਤ ਸਿੰਘ ਬਿੰਦਰਾ, ਪ੍ਰਧਾਨ ਡਾ. ਪ੍ਰਭਦੀਪ ਸਿੰਘ ਚਾਵਲਾ ਅਤੇ ਸਕੱਤਰ ਮਨਪ੍ਰੀਤ ਲੂੰਬਾ ਵਲੋਂ ਸ਼ਹਿਰ ਦੇ ਮੁੱਖ ਪਤੰਗ-ਡੋਰ ਵਿਕ੍ਰੇਤਵਾਂ ਅਤੇ ਬੱਚਿਆਂ ...
ਬਾਜਾਖਾਨਾ, 22 ਜਨਵਰੀ (ਜਗਦੀਪ ਸਿੰਘ ਗਿੱਲ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਹਰਜੀਤ ਬਰਾੜ ਬਾਜਾਖਾਨਾ ਦੀ ਯਾਦ ਵਿਚ ਹਰਜੀਤ ਬਰਾੜ ਕਲੱਬ ਬਾਜਾਖਾਨਾ ਵਲੋਂ ਹਰਜੀਤ ਯਾਦਗਾਰੀ ਕਬੱਡੀ ਟੂਰਨਾਮੈਂਟ 18 ਤੇ 19 ਫ਼ਰਵਰੀ ਨੂੰ ਅੰਤਰ9ਰਾਸ਼ਟਰੀ ਹਰਜੀਤ ਬਰਾੜ ਕਬੱਡੀ ...
ਬਰਗਾੜੀ, 22 ਜਨਵਰੀ (ਲਖਵਿੰਦਰ ਸ਼ਰਮਾ)-ਪਿੰਡ ਬਹਿਬਲ ਖੁਰਦ ਨਿਆਮੀਵਾਲਾ ਵਿਖੇ ਸਮੂਹ ਨਗਰ ਨਿਵਾਸੀਆਂ ਕ੍ਰਿਕਟ ਪ੍ਰੇਮੀਆਂ ਅਤੇ ਐਨ.ਆਰ.ਆਈ ਸੱਜਣਾਂ ਵਲੋਂ ਚਾਰ ਰੋਜ਼ਾ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਸਰਾਵਾਂ ...
ਬਾਜਾਖਾਨਾ, 22 ਜਨਵਰੀ (ਜਗਦੀਪ ਸਿੰਘ ਗਿੱਲ)-ਸ਼ੇਖ਼ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦਾ 23ਵਾਂ ਸਥਾਪਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸਕੂਲ ਦੇ ਪਿ੍ੰਸੀਪਲ ਸਤਵਿੰਦਰਪਾਲ ਕੌਰ, ਸਕੂਲ ਦੇ ਪ੍ਰਬੰਧਕ ਮਨਿੰਦਰ ਸਿੰਘ ...
ਫ਼ਰੀਦਕੋਟ, 22 ਜਨਵਰੀ (ਸਤੀਸ਼ ਬਾਗ਼ੀ)-ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਓਹਾਰ ਮਨਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕ ਗੁਰਦਿੱਤ ਸਿੰਘ ...
ਮਲੋਟ, 22 ਜਨਵਰੀ (ਪਾਟਿਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨੋਹਰ ਲਾਲ ਸ਼ਰਮਾ, ਜਨਰਲ ਸਕੱਤਰ ਮਨਜੀਤ ਸਿੰਘ, ਪ੍ਰੈਸ ਸਕੱਤਰ ਪਰਮਜੀਤ ਸਿੰਘ ਨੇ ਕੁਝ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵਲੋਂ 2022-23 ਦੀਆਂ ਸਮੱਗਰਾ ਤਹਿਤ ਆਈਆਂ ...
ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸਵਿੰਦਰ ਸਿੰਘ ਸਿੱਖਾਂਵਾਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਮੁਹੱਲਾ ਕਲੀਨਿਕਾਂ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਗੁੰਮਰਾਹਕੁੰਨ ਹੈ ਜਦੋਂ ਕਿ ਅਸਲੀਅਤ ਕੁਝ ਹੋਰ ਹੈ | ...
ਸ੍ਰੀ ਮੁਕਤਸਰ ਸਾਹਿਬ 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦੀ ਐਸੋਸੀਏਸ਼ਨ ਦੀ ਚੋਣ ਸਟੇਟ ਕਮੇਟੀ ਵਲੋਂ ਨਿਯੁਕਤ ਅਬਜ਼ਰਵਰ ਬਰਜਿੰਦਰ ਸਿੰਘ ਜੋਗਾ ਅਤੇ ਅਵਤਾਰ ਸਿੰਘ ਮਾਨਸਾ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਸੰਪੰਨ ਹੋਈ | ਜਿਸ ...
ਫ਼ਰੀਦਕੋਟ, 22 ਜਨਵਰੀ (ਸਤੀਸ਼ ਬਾਗ਼ੀ)-ਅਰੋੜਾ ਮਹਾਂ ਸਭਾ ਫ਼ਰੀਦਕੋਟ ਨੇ ਗਊਸ਼ਾਲਾ ਅਨੰਦੇਆਨਾ ਗੇਟ ਵਿਖੇ ਪ੍ਰਧਾਨ ਰਮੇਸ਼ ਕੁਮਾਰ ਗੇਰਾ ਅਤੇ ਸਕੱਤਰ ਦਰਸ਼ਨ ਲਾਲ ਚੁੱਘ ਦੀ ਅਗਵਾਈ ਹੇਠ ਗੁੜ, ਚੋਕਰ ਅਤੇ ਹਰੇ ਚਾਰੇ ਦੀ ਸੇਵਾ ਕੀਤੀ ਗਈ | ਇਸ ਸੇਵਾ ਦੀ ਸ਼ੁਰੂਆਤ ਸਭਾ ਦੇ ...
ਜੈਤੋ, 22 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਇਤਿਹਾਸਕ ਡੇਰਾ ਬਾਬਾ ਭਾਈ ਭਗਤੂ ਜੀ ਰਾਮਗੜ੍ਹ (ਭਗਤੂਆਣਾ) ਦੇ ਸੰਚਾਲਕ ਕ੍ਰਿਸ਼ਨਾ ਨੰਦ ਸ਼ਾਸਤਰੀ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ ...
ਜੈਤੋ, 22 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਸਵ: ਜਗਮੀਤ ਸਿੰਘ ਪਟਵਾਰੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਦੇ ਸਹਿਯੋਗ ਨਾਲ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਪ੍ਰੀਸ਼ਦ ਭਵਨ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਚੜ੍ਹਦੀ ਕਲਾਂ ਸੇਵਾ ...
ਲੰਬੀ, 22 ਜਨਵਰੀ (ਮੇਵਾ ਸਿੰਘ)-ਰਣਜੀਤ ਭਾਰਤ ਗੈਸ ਸਰਵਿਸ ਲੰਬੀ ਵਲੋਂ ਰਾਸ਼ਟਰੀ ਸੁਰੱਖਿਆ ਦਿਵਸ ਨੂੰ ਮੁੱਖ ਰੱਖਦਿਆਂ ਪਿੰਡ ਆਧਨੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਮਿ: ਵਿਨੋਦ ਸੋਮਵੰਸ਼ੀ ਟੀ.ਐਮ. ਅਤੇ ਵਿਪੁਲ ਵਾਡਨਰੇ ਬੀ.ਪੀ.ਸੀ.ਐਲ. ਬਠਿੰਡਾ ਦੇ ਦਿਸਾ ਨਿਰਦੇਸ਼ਾਂ ...
ਮਲੋਟ, 22 ਜਨਵਰੀ (ਪਾਟਿਲ)-ਬੀਤੇ ਦਿਨੀਂ ਬਜਰੰਗ ਦਲ ਹਿੰਦੁਸਤਾਨ ਦੀ ਬਠਿੰਡਾ ਵਿਖੇ ਹੋਈ ਇਕ ਅਹਿਮ ਮੀਟਿੰਗ ਮੌਕੇ ਕੋਰ ਕਮੇਟੀ ਮੈਂਬਰ ਅਤੇ ਬਜਰੰਗ ਦਲ ਹਿੰਦੁਸਤਾਨ ਦੇ ਕੌਮੀ ਜਨਰਲ ਸਕੱਤਰ ਕੁਲਦੀਪ ਸੋਨੀ ਨੇ ਮਲੋਟ ਸ਼ਹਿਰ ਦੇ ਪ੍ਰਵੀਨ ਮਦਾਨ ਨੂੰ ਬਜਰੰਗ ਦਲ ...
ਜੈਤੋ, 22 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਕੈਲਾਸ਼ਪਤੀ ਲੰਗਰ ਸੇਵਾ ਸੰਮਤੀ ਜੈਤੋ ਅਤੇ ਨਿਸ਼ਕਾਮ ਫ਼ਾਊਾਡੇਸ਼ਨ ਵਲੋਂ ਸਥਾਨਕ ਗੁਰੂ ਰਾਮਦਾਸ ਜਰਨਲ ਹਸਪਤਾਲ ਵਿਖੇ ਮਾਨਸਿਕ ਰੋਗੀਆਂ ਦੇ ਇਲਾਜ਼ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਵਿਚ ਸਿੰਗਾਪੁਰ ਦੇ ...
ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਡਾ. ਅੰਬੇਦਕਰ ਅਪਾਹਜ ਵੈਲਫ਼ੇਅਰ ਸੁਸਾਇਟੀ (ਸਭਾ) ਫ਼ਰੀਦਕੋਟ ਮਹੀਨਾਵਾਰ ਬੈਠਕ ਰੈਸਟ ਹਾਊਸ ਵਿਖੇ ਪ੍ਰਬੰਧਕ ਸਕੱਤਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਹੋਈ | ਬੈਠਕ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰ ...
ਦੋਦਾ, 22 ਜਨਵਰੀ (ਰਵੀਪਾਲ)-ਡੇਰਾ ਬਾਬਾ ਧਿਆਨ ਦਾਸ ਪਾਰਕ ਦੋਦਾ 'ਚ ਸਮੂਹ ਦੁਕਾਨਦਾਰਾਂ ਦੀ ਮੀਟਿੰਗ ਬਲਕਾਰ ਇਲੈਕਟਿ੍ਕ ਵਰਕਸ ਦੋਦਾ ਦੇ ਦੁਕਾਨ 'ਚ ਪਿਛਲੇ ਦਿਨੀਂ ਹੋਈ ਚੋਰੀ ਦੇ ਸਬੰਧ 'ਚ ਕੀਤੀ ਗਈ | ਵੱਡੀ ਗਿਣਤੀ 'ਚ ਇਕੱਠੇ ਹੋਏ ਦੁਕਾਨਦਾਰਾਂ ਨੇ ਬਲਕਾਰ ਸਿੰਘ ਦੀ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ. ਡਾਕਟਰ ਐੱਸ.ਪੀ. ਸਿੰਘ ਉਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ 170 ...
ਰੁਪਾਣਾ, 22 ਜਨਵਰੀ (ਜਗਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਵਿਖੇ ਚਾਈਨਾ ਡੋਰ ਨਾ ਵਰਤਣ ਸਬੰਧੀ ਵਿਦਿਆਰਥੀਆਂ ਨੂੰ ਸਕੂਲ ਸਟਾਫ਼ ਵਲੋਂ ਜਾਗਰੂਕ ਕੀਤਾ ਗਿਆ | ਸਕੂਲ ਪਿ੍ੰਸੀਪਲ ਪਰਸਾ ਸਿੰਘ ਨੇ ਵਿਦਿਆਰਥੀਆਂ ਚਾਈਨਾ ਡੋਰ ਦੇ ਮਾਰੂ ਪ੍ਰਭਾਵ ਬਾਰੇ ...
ਮਲੋਟ, 22 ਜਨਵਰੀ (ਪਾਟਿਲ)-ਮਹਾਂਵੀਰ ਗਊਸ਼ਾਲਾ ਵਿਖੇ 24ਵੀਂ ਇਕੌਤਰੀ ਦੇ ਸਮਾਪਤੀ ਸਮਾਰੋਹ ਮੌਕੇ ਮਲੋਟ ਬਲੱਡ ਗਰੁੱਪ ਅਤੇ ਸ਼ਿਵਪੁਰੀ ਕਮੇਟੀ ਵਲੋਂ ਸਾਂਝੇ ਤੌਰ 'ਤੇ 16ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ | ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਬਲਾਕ ...
ਮਲੋਟ, 22 ਜਨਵਰੀ (ਪਾਟਿਲ)-ਮਹਾਂਵੀਰ ਗਊਸ਼ਾਲਾ ਦੇ ਮੁੱਖ ਸੰਸਥਾਪਕ ਬ੍ਰਹਮਲੀਨ ਪੰਡਿਤ ਗਿਰਧਾਰੀ ਲਾਲ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਗਊਸ਼ਾਲਾ ਵਿਖੇ ਚੱਲ ਰਹੀ 24ਵੀਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀ ਦਾ ਸਮਾਪਨ ਅੱਜ ਹੋਇਆ | ਇਸ ਮੌਕੇ ...
ਮਲੋਟ, 22 ਜਨਵਰੀ (ਪਾਟਿਲ)-ਮਹਾਂਵੀਰ ਗਊਸ਼ਾਲਾ ਦੇ ਮੁੱਖ ਸੰਸਥਾਪਕ ਬ੍ਰਹਮਲੀਨ ਪੰਡਿਤ ਗਿਰਧਾਰੀ ਲਾਲ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਗਊਸ਼ਾਲਾ ਵਿਖੇ ਚੱਲ ਰਹੀ 24ਵੀਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀ ਦਾ ਸਮਾਪਨ ਅੱਜ ਹੋਇਆ | ਇਸ ਮੌਕੇ ...
ਮਲੋਟ, 22 ਜਨਵਰੀ (ਪਾਟਿਲ)-ਬੀਤੇ ਕਈ ਮਹੀਨਿਆਂ ਤੋਂ ਚਰਚਾ 'ਚ ਚਲੇ ਆ ਰਹੇ ਕਾਂਗਰਸੀ ਆਗੂ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਅੱਜ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੀ ਹਾਜ਼ਰੀ 'ਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਕੈਬਨਿਟ ...
ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਦੇ ਹਾਰ ਪਾ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਨ ਮੌਕੇ ਸਵਾਗਤ ਕਰਦੇ ਹੋਏ ਕੈਬਨਿਟ ਮੰਤਰੀ ਡਾ: ਬਲਜੀਤ ਕੌਰ | ਤਸਵੀਰ: ਪਾਟਿਲ ਮਲੋਟ, 22 ਜਨਵਰੀ (ਪਾਟਿਲ)-ਬੀਤੇ ਕਈ ਮਹੀਨਿਆਂ ਤੋਂ ਚਰਚਾ 'ਚ ਚਲੇ ਆ ਰਹੇ ਕਾਂਗਰਸੀ ਆਗੂ ਬਲਦੇਵ ਕੁਮਾਰ ...
ਮੋਗਾ, 22 ਜਨਵਰੀ (ਅਸ਼ੋਕ ਬਾਂਸਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਪੰਜਾਬ ਦੇ ਸੂਬਾ ਪ੍ਰਧਾਨ ਵੈਦ ਧੰਨਾ ਮਲ ਗੋਇਲ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਡਾ. ਜਸਵੀਰ ਸਿੰਘ ਸਹਿਗਲ, ਬਲਾਕ ਮੋਗਾ ਸਿਟੀ ਪ੍ਰਧਾਨ ਡਾ. ਦਰਸ਼ਨ ਲਾਲ ਅਤੇ ...
ਮੰਡੀ ਬਰੀਵਾਲਾ, 22 ਜਨਵਰੀ (ਨਿਰਭੋਲ ਸਿੰਘ)-ਸੁਖਮੰਦਰ ਸਿੰਘ, ਰਘਵੀਰ ਸਿੰਘ, ਰਣਧੀਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰੀਵਾਲਾ ਤੋਂ ਵੜਿੰਗ ਨੂੰ ਜਾਣ ਵਾਲੀ ਸੜਕ 'ਤੇ ਸੇਮ ਨਾਲੇ ਤੇ ਜੋ ਪੁਲ ਬਣਿਆ ਹੋਇਆ ਹੈ | ਉਹ ਪੁਲ ਤੰਗ ਹੈ ਜਿਸ ਕਾਰਨ ਲੋਕਾਂ ਨੂੰ ਕਾਫ਼ੀ ...
ਬਾਘਾ ਪੁਰਾਣਾ, 22 ਜਨਵਰੀ (ਕਿ੍ਸ਼ਨ ਸਿੰਗਲਾ)-ਇੰਡੀਅਨ ਨੈਸ਼ਨਲ ਕਾਂਗਰਸ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਅਤੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' ਜੋ ਕਿ ਅੰਤਿਮ ਪੜਾਅ ਵੱਲ ਨੂੰ ਵੱਧ ਰਹੀ ਹੈ, ਇਸ ਯਾਤਰਾ ਵਿਚ ਸ਼ਮੂਲੀਅਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX