ਤਾਜਾ ਖ਼ਬਰਾਂ


ਓਡੀਸ਼ਾ ਰੇਲ ਹਾਦਸਾ: ਪੀੜਤਾਂ ਲਈ ਲੋੜੀਂਦੀ ਮਦਦ ਯਕੀਨੀ ਬਣਾਈ ਜਾਵੇ- ਪ੍ਰਧਾਨ ਮੰਤਰੀ
. . .  18 minutes ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਾਲੀ ਥਾਂ ’ਤੇ ਪੁੱਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਟ ਤੋਂ ਕੈਬਨਿਟ ਸਕੱਤਰ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਜ਼ਖ਼ਮੀਆਂ....
ਅਦਾਰਾ ‘ਅਜੀਤ’ ਦੇ ਹੱਕ ਵਿਚ ਸੜਕਾਂ ’ਤੇ ਉਤਰੇ ਲੋਕ
. . .  52 minutes ago
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਕੋਟਕਪੁਰਾ ਰੋਡ ’ਤੇ ਭਗਵੰਤ ਮਾਨ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਨੂੰ ਮਿਲਣ ਲਈ ਹਸਪਤਾਲ ਰਵਾਨਾ ਹੋਏ ਪ੍ਰਧਾਨ ਮੰਤਰੀ
. . .  about 1 hour ago
ਭੁਵਨੇਸ਼ਵਰ, 3 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ...
ਬਾਲਾਸੋਰ ਰੇਲ ਹਾਦਸਾ: ਘਟਨਾ ਵਾਲੀ ਥਾਂ ’ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 1 hour ago
ਭੁਵਨੇਸ਼ਵਰ, 3 ਜੂਨ- ਓਡੀਸ਼ਾ ਵਿਖੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪੁੱਜੇ ਹਨ।
ਬਾਲਾਸੋਰ ਰੇਲ ਹਾਦਸਾ: ਪਾਕਿਸਤਾਨੀ ਪ੍ਰਧਾਨਮੰਤਰੀ ਵਲੋਂ ਮਿ੍ਤਕਾਂ ਲਈ ਦੁੱਖ ਦਾ ਪ੍ਰਗਟਾਵਾ
. . .  about 1 hour ago
ਇਸਲਾਮਾਬਦ, 3 ਜੂਨ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਓਡੀਸ਼ਾ ਵਿਚ ਵਾਪਰੇ ਰੇਲ ਹਾਦਸੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਅਦਾਰਾ ‘ਅਜੀਤ’ ਦੇ ਹੱਕ ਵਿਚ ਭਰਵੀਂ ਇਕੱਤਰਤਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)- ਪਿੰਡਾਂ ਵਿਚ ਵੀ ਲੋਕ ਹੁਣ ਅਦਾਰਾ ਅਜੀਤ ਦੇ ਹੱਕ ਵਿਚ ਮਤੇ ਪਾਸ ਕਰਨ ਲੱਗੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਇਕ ਵੱਡਾ ਇਕੱਠ ਪਿੰਡ ਕਾਨਿਆਂ ਵਾਲੀ ਵਿਖੇ ਕੀਤਾ ਗਿਆ, ਜਿਸ ਵਿਚ ਸਰਬਸੰਮਤੀ....
ਪੁਲਿਸ ਨੇ ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ’ਕੇ ਕੀਤਾ ਕਾਤਲ ਨੂੰ ਗਿ੍ਫ਼ਤਾਰ
. . .  about 2 hours ago
ਗੁਰਾਇਆ, 3 ਜੂਨ (ਚਰਨਜੀਤ ਸਿੰਘ ਦੁਸਾਂਝ)- ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਨਪ੍ਰੀਤ ਸਿੰਘ....
ਬੀਬੀ ਜਗੀਰ ਕੋਰ ਵਲੋਂ ਸ਼੍ਰੋਮਣੀ ਅਕਾਲੀ ਪੰਥ ਬੋਰਡ ਬਣਾਉਣ ਦਾ ਐਲਾਨ
. . .  about 2 hours ago
ਬੇਗੋਵਾਲ, 3 ਜੂਨ (ਅਮਰਜੀਤ ਕੋਮਲ, ਸੁਖਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੀ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ....
ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਕਾਰ ਖ਼ੋਹ ਕੇ ਫ਼ਰਾਰ
. . .  about 3 hours ago
ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਮਾਡਲ ਟਾਉਨ ਇਲਾਕੇ ਵਿਚ ਅੱਜ ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦੀ ਬਰੀਜ਼ਾ ਕਾਰ ਖ਼ੋਹ ਕੇ ਫ਼ਰਾਰ ਹੋ ਗਏ। ਸੂਚਨਾ.....
ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਬੀਬਾ ਹਰਸਿਮਰਤ ਕੌਰ ਬਾਦਲ
. . .  about 4 hours ago
ਤਲਵੰਡੀ ਸਾਬੋ, 3 ਜੂਨ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਅਚਾਨਕ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ....
ਓਡੀਸ਼ਾ: ਰੇਲ ਹਾਦਸੇ ਵਿਚ ਮਿ੍ਤਕਾਂ ਦੀ ਗਿਣਤੀ ਹੋਈ 261
. . .  about 4 hours ago
ਭੁਵਨੇਸ਼ਵਰ, 3 ਜੂਨ- ਦੱਖਣੀ ਪੂਰਬੀ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਲਾਸੋਰ ਰੇਲ ਹਾਦਸੇ ਵਿਚ ਹੁਣ ਤੱਕ 261 ਮੌਤਾਂ ਹੋ ਚੁੱਕੀਆਂ ਹਨ....
ਬਾਲਾਸੋਰ ਰੇਲ ਹਾਦਸਾ: ਰਾਹਤ ਕਾਰਜਾਂ ਲਈ ਡਾਕਟਰਾਂ ਦੀਆਂ ਟੀਮਾਂ ਹੋਈਆਂ ਰਵਾਨਾ- ਕੇਂਦਰੀ ਸਿਹਤ ਮੰਤਰੀ
. . .  about 5 hours ago
ਨਵੀਂ ਦਿੱਲੀ, 3 ਜੂਨ- ਬਾਲਾਸੋਰ ਵਿਖੇ ਵਾਪਰੇ ਰੇਲ ਹਾਦਸੇ ਸੰਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਓਡੀਸ਼ਾ ਵਿਚ ਰੇਲ ਹਾਦਸੇ ਵਾਲੀ ਥਾਂ ’ਤੇ ਰਾਹਤ....
ਬਾਲਾਸੋਰ ਰੇਲ ਹਾਦਸਾ: ਤਾਮਿਲਨਾਡੂ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ
. . .  about 5 hours ago
ਚੇਨੱਈ, 3 ਜੂਨ- ਤਾਮਿਲਨਾਡੂ ਸਰਕਾਰ ਵਲੋਂ ਰੇਲ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ....
ਨਵਜੋਤ ਕੌਰ ਦੀ ਸਿਹਤਯਾਬੀ ਲਈ ਅਰਦਾਸ ਕਰਨ ਵਾਲਿਆਂ ਦਾ ਲੱਖ ਲੱਖ ਧੰਨਵਾਦ- ਨਵਜੋਤ ਸਿੰਘ ਸਿੱਧੂ
. . .  about 5 hours ago
ਅੰਮ੍ਰਿਤਸਰ, 3 ਜੂਨ- ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਨਾਲ ਜੂਝ ਰਹੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਤਨੀ ਦੀ ਦੂਜੀ ਕੀਮੋਥੈਰੇਪੀ ਦੀ ਇਕ ਤਸਵੀਰ ਸਾਂਝੀ....
ਬਾਲਾਸੋਰ ਰੇਲ ਹਾਦਸਾ: ਅੱਜ ਹਾਦਸੇ ਵਾਲੀ ਥਾਂ ’ਤੇ ਜਾਣਗੇ ਪ੍ਰਧਾਨ ਮੰਤਰੀ
. . .  about 5 hours ago
ਨਵੀਂ ਦਿੱਲੀ, 3 ਜੂਨ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਜਾਣਗੇ, ਜਿੱਥੇ....
ਬਾਲਾਸੋਰ ਰੇਲ ਹਾਦਸਾ:ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਬੁਲਾਈ ਮੀਟਿੰਗ
. . .  about 6 hours ago
ਨਵੀਂ ਦਿੱਲੀ, 3 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਦੇ ਸੰਬੰਧ ਵਿਚ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਬੁਲਾਈ...
ਬੀਮਾਰ ਪਤਨੀ ਨੂੰ ਮਿਲਣ ਦਿੱਲੀ ਸਥਿਤ ਰਿਹਾਇਸ਼ ਤੇ ਪਹੁੰਚੇ ਮਨੀਸ਼ ਸਿਸੋਦੀਆ
. . .  about 6 hours ago
ਨਵੀਂ ਦਿੱਲੀ, 3 ਜੂਨ - ਦਿੱਲੀ ਹਾਈਕੋਰਟ ਵਲੋਂ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 'ਆਪ' ਆਗੂ ਮਨੀਸ਼ ਸਿਸੋਦੀਆ ਰਾਸ਼ਟਰੀ ਰਾਜਧਾਨੀ...
ਇਸ ਮੁਸ਼ਕਲ ਸਮੇਂ ਚ, ਭਾਰਤ ਦੇ ਲੋਕਾਂ ਨਾਲ ਖੜੇ ਹਨ ਕੈਨੇਡਾ ਦੇ ਲੋਕ -ਬਾਲਾਸੋਰ ਰੇਲ ਹਾਦਸੇ ਤੇ ਟਰੂਡੋ ਦਾ ਟਵੀਟ
. . .  about 6 hours ago
ਓਟਾਵਾ, 3 ਜੂਨ-ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਬਾਲਾਸੋਰ ਟਰੇਨ ਹਾਦਸੇ ਵਿਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟਾਇਆ।ਉਨ੍ਹਾਂ ਕਿਹਾ, "ਓਡੀਸ਼ਾ, ਭਾਰਤ ਵਿਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਨੇ ਮੇਰਾ ਦਿਲ...
ਵਿਰਾਟ ਕੋਹਲੀ ਨੇ ਟਵੀਟ ਕਰ ਓਡੀਸ਼ਾ ਰੇਲ ਹਾਦਸੇ 'ਤੇ ਜਤਾਇਆ ਦੁਖ
. . .  about 6 hours ago
ਨਵੀਂ ਦਿੱਲੀ, 3 ਜੂਨ-ਕ੍ਰਿਕਟਰ ਵਿਰਾਟ ਕੋਹਲੀ ਨੇ ਟਵੀਟ ਕੀਤਾ, "ਓਡੀਸ਼ਾ ਵਿਚ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁਖੀ...
ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਲਈ ਰਵਾਨਾ
. . .  about 7 hours ago
ਨਵੀਂ ਦਿੱਲੀ, 3 ਜੂਨ-ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਓਡੀਸ਼ਾ ਦੇ ਬਾਲਾਸੋਰ ਲਈ ਰਵਾਨਾ ਹੋਏ। ਉਸ ਦੇ ਕੁਝ ਘੰਟਿਆਂ 'ਚ ਮੌਕੇ...
ਬਾਲਾਸੋਰ ਰੇਲ ਹਾਦਸਾ:ਹਾਦਸੇ ਵਾਲੀ ਥਾਂ ਪਹੁੰਚੇ ਮੁੱਖ ਮੰਤਰੀ ਨਵੀਨ ਪਟਨਾਇਕ
. . .  about 7 hours ago
ਬਾਲਾਸੋਰ, 3 ਜੂਨ - ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਬਾਲਸੋਰ ਪਹੁੰਚੇ, ਜਿਥੇ ਬੀਤੀ ਰਾਤ ਤਿੰਨ ਰੇਲ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਸਨ। ਇਸ ਰੇਲ ਹਾਦਸੇ 'ਚ ਅੱਜ ਸਵੇਰੇ ਮਰਨ ਵਾਲਿਆਂ ਦੀ ਗਿਣਤੀ...
ਬਾਲਾਸੋਰ ਰੇਲ ਹਾਦਸਾ:ਰੇਲਵੇ ਵਲੋਂ 238 ਮੌਤਾਂ ਦੀ ਪੁਸ਼ਟੀ
. . .  about 8 hours ago
ਬਾਲਾਸੋਰ, 3 ਜੂਨ-ਦੱਖਣੀ ਪੂਰਬੀ ਰੇਲਵੇ ਅਨੁਸਾਰ ਬਾਲਾਸੋਰ ਰੇਲ ਹਾਦਸੇ 'ਚ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ 238 ਮੌਤਾਂ ਹੋ ਚੁੱਕੀਆਂ ਹਨ। ਲਗਭਗ 650 ਜ਼ਖਮੀ ਯਾਤਰੀਆਂ ਨੂੰ ਗੋਪਾਲਪੁਰ...
ਸਰਹੱਦੀ ਖੇਤਰ ਚ ਡਰੋਨ ਦੀ ਹਲਚਲ, 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ
. . .  about 8 hours ago
ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਅੰਮਿ੍ਤਸਰ ਭਾਰਤ ਪਾਕਿਸਤਾਨ ਨੇੜੇ ਸਰਹੱਦੀ ਬੀ.ਓ.ਪੀ. ਰਾਮਕੋਟ ਚੌਂਕੀ ਦੇ ਜਵਾਨਾਂ ਅਤੇ ਪੁਲਿਸ ਵਲੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਓ.ਪੀ. ਚੌਂਕੀ ਰਾਮਕੋਟ ਦੇ ਨੇੜਲੇ ਪਿੰਡਾ ਵਿਚ ਡਰੋਨ...
ਬਾਲਾਸੋਰ ਰੇਲ ਹਾਦਸੇ ਦੀ ਜਾਂਚ ਲਈ ਬਣਾਈ ਗਈ ਹੈ ਉੱਚ ਪੱਧਰੀ ਕਮੇਟੀ-ਅਸ਼ਵਿਨੀ ਵੈਸ਼ਨਵ
. . .  about 9 hours ago
ਬਾਲਾਸੋਰ, 3 ਜੂਨ-ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਹ ਇਕ ਵੱਡਾ ਦੁਖਦਾਈ ਹਾਦਸਾ ਹੈ। ਰੇਲਵੇ, ਐਨ.ਡੀ.ਆਰ.ਐਫ.,ਐਸ.ਡੀ.ਆਰ.ਐਫ. ਅਤੇ...
ਨਿਪਾਲ ਦੇ ਪ੍ਰਧਾਨ ਮੰਤਰੀ ਦਹਿਲ ਨੇ ਓਡੀਸ਼ਾ ਰੇਲ ਹਾਦਸੇ ਤੇ ਪ੍ਰਗਟਾਇਆ ਦੁੱਖ
. . .  about 9 hours ago
ਨਵੀਂ ਦਿੱਲੀ, 3 ਜੂਨ - ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਨੇ ਓਡੀਸ਼ਾ 'ਚ ਹੋਏ ਰੇਲ ਹਾਦਸੇ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਮਾਘ ਸੰਮਤ 554

ਪੰਜਾਬ / ਜਨਰਲ

ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾਈ ਪ੍ਰਤੀਨਿਧ ਕਨਵੈਨਸ਼ਨ ਵਲੋਂ 'ਆਪ' ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ

ਲੁਧਿਆਣਾ, 22 ਜਨਵਰੀ (ਸਲੇਮਪੁਰੀ)-ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਸੂਬਾ ਪੱਧਰੀ ਪ੍ਰਤੀਨਿੱਧ ਕਨਵੈਨਸ਼ਨ ਕਰਕੇ ਭਗਵੰਤ ਮਾਨ ਸਰਕਾਰ ਖਿਲਾਫ਼ 19 ਫ਼ਰਵਰੀ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕਰਨ ਅਤੇ ਬਜਟ ਸੈਸ਼ਨ ਦੌਰਾਨ ਸਮਾਨੰਤਰ ਸੈਸ਼ਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ | ਕਨਵੈਨਸ਼ਨ ਦੌਰਾਨ ਸਾਂਝੇ ਫਰੰਟ ਨਾਲ ਜੁੜੀਆਂ ਫੈਡਰੇਸ਼ਨਾਂ ਅਤੇ ਜਥੇਬੰਦੀਆਂ ਦੇ ਪ੍ਰਤੀਨਿੱਧਾਂ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਕਨਵੀਨਰਾਂ 'ਚ ਸ਼ਾਮਿਲ ਠਾਕੁਰ ਸਿੰਘ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਸੁਰਿੰਦਰ ਸਿੰਘ ਮੋਲੋਵਾਲੀ, ਬਾਜ ਸਿੰਘ ਖਹਿਰਾ, ਗਗਨਦੀਪ ਬਠਿੰਡਾ, ਕਰਮ ਸਿੰਘ ਧਨੋਆ, ਸੁਖਦੇਵ ਸਿੰਘ ਸੈਣੀ, ਰਣਜੀਤ ਸਿੰਘ ਰਾਣਵਾਂ, ਐਨ. ਕੇ. ਕਲਸੀ ਅਤੇ ਪ੍ਰੇਮ ਸਾਗਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਾਅਦਾ ਆਧਾਰਿਤ ਮੰਗਾਂ ਨੂੰ ਪੂਰਾ ਕਰਨ ਲਈ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਐਕਸ਼ਨਾਂ ਦੀ ਤਿਆਰੀ ਲਈ 30 ਤੇ 31 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ | ਇਸ ਮੌਕੇ ਹਰਦੀਪ ਟੋਡਰਪੁਰ, ਸੁਰਿੰਦਰ ਰਾਮ ਕੁੱਸਾ, ਤੀਰਥ ਸਿੰਘ ਬਾਸੀ, ਬਖਸ਼ੀਸ਼ ਸਿੰਘ, ਸ਼ਿੰਗਾਰਾ ਸਿੰਘ, ਐਨ.ਡੀ.ਤਿਵਾੜੀ, ਚਰਨ ਸਿੰਘ ਸਰਾਭਾ, ਜਗਦੀਸ਼ ਚੰਦਰ ਸ਼ਰਮਾਂ, ਧਨਵੰਤ ਸਿੰਘ ਭੱਠਲ ਅਤੇ ਹਰਮਿੰਦਰ ਸਿੰਘ ਤਾਜਪੁਰ ਆਦਿ ਵੀ ਹਾਜ਼ਰ ਸਨ |

26 ਦੇ ਦੇਸ਼-ਵਿਆਪੀ ਜ਼ਿਲ੍ਹਾ ਪੱਧਰੀ ਟਰੈਕਟਰ ਮਾਰਚਾਂ ਲਈ ਬੀ.ਕੇ.ਯੂ. (ਡਕੌਂਦਾ) ਵਲੋਂ ਸੂਬੇ ਭਰ 'ਚ ਮੀਟਿੰਗਾਂ

ਸੰਯੁਕਤ ਕਿਸਾਨ ਮੋਰਚਾ ਦੀ ਜੀਂਦ 'ਚ ਵਿਸ਼ਾਲ ਕਿਸਾਨ ਮਹਾਂਪੰਚਾਇਤ 'ਚ ਵੀ ਹੋਵੇਗੀ ਵੱਡੀ ਸ਼ਮੂਲੀਅਤ-ਬੁਰਜ ਗਿੱਲ

ਚੰਡੀਗੜ੍ਹ, 22 ਜਨਵਰੀ (ਅਜਾਇਬ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਨੇ ਸੰਯੁਕਤ ਕਿਸਾਨ ਮੋਰਚਾ ਵਲੋਂ 26 ਜਨਵਰੀ ਨੂੰ ਦੇਸ਼-ਭਰ 'ਚ ਜ਼ਿਲ੍ਹਾ ਪੱਧਰ 'ਤੇ ਕੀਤੇ ਜਾਣ ਵਾਲੇ ਟਰੈਕਟਰ ਮਾਰਚਾਂ ਅਤੇ ਜੀਂਦ 'ਚ ਉੱਤਰੀ ਭਾਰਤ ਦੇ ਕਿਸਾਨਾਂ ਦੀ ਵਿਸ਼ਾਲ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਪੁਲਿਸ ਨੇ ਗੋਲੀਆਂ ਚਲਾ ਕੇ ਡਰੋਨ ਹੇਠਾਂ ਸੁੱਟਿਆ

ਚੋਗਾਵਾਂ, 22 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਅੰਮਿ੍ਤਸਰ ਦਿਹਾਤੀ ਪੁਲਿਸ ਨੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਸਰਹੱਦੀ ਪਿੰਡ ਕੱਕੜ ਵੱਲ ਆਏ ਡਰੋਨ ਨੂੰ ਗੋਲੀਆਂ ਚਲਾ ਕੇ ਹੇਠਾਂ ਸੁੱਟ ਲਿਆ | ਇਸ ਸੰਬੰਧੀ ਡੀ.ਐੈਸ.ਪੀ. ਅਟਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਥਾਣਾ ...

ਪੂਰੀ ਖ਼ਬਰ »

ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾ ਰਹੇ ਵਿਅਕਤੀ ਕੋਲੋਂ ਅਫੀਮ ਤੇ ਭੁੱਕੀ ਬਰਾਮਦ

ਬੀ.ਐਸ.ਐਫ. ਨੇ ਮਾਮਲਾ ਪੁਲਿਸ ਨੂੰ ਸੌਂਪਿਆ

ਡੇਰਾ ਬਾਬਾ ਨਾਨਕ, 22 ਜਨਵਰੀ (ਅਵਤਾਰ ਸਿੰਘ ਰੰਧਾਵਾ/ਵਿਜੇ ਸ਼ਰਮਾ)-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਚੱਲ ਰਹੀ ਨਿਰੰਤਰ ਯਾਤਰਾ ਦੌਰਾਨ ਅੱਜ ਡੇਰਾ ਬਾਬਾ ਨਾਨਕ ਕੋਰੀਡੋਰ 'ਤੇ ਪਹੁੰਚੇ ਇਕ ਵਿਅਕਤੀ ਕੋਲੋਂ ਕੁਝ ਮਾਤਰਾ 'ਚ ਅਫੀਮ ਅਤੇ ਭੁੱਕੀ ਬਰਾਮਦ ਹੋਣ ਦੀ ...

ਪੂਰੀ ਖ਼ਬਰ »

ਟੈਂਡਰ ਜਾਰੀ ਨਾ ਹੋਣ ਕਰਕੇ ਪੰਜ ਮਹੀਨੇ ਤੋਂ ਕਣਕ ਲਈ ਤਰਸੀਆਂ ਆਟਾ ਮਿੱਲਾਂ

ਸ਼ਿਵ ਸ਼ਰਮਾ ਜਲੰਧਰ, 22 ਜਨਵਰੀ-ਕੇਂਦਰੀ ਏਜੰਸੀ ਵਲੋਂ ਭਰੋਸਾ ਦੇਣ ਦੇ ਬਾਵਜੂਦ ਪਿਛਲੇ ਪੰਜ ਮਹੀਨੇ ਤੋਂ ਕਣਕ ਦਾ ਟੈਂਡਰ ਜਾਰੀ ਨਾ ਹੋਣ ਕਰ ਕੇ ਰਾਜ ਦੀਆਂ ਆਟਾ ਮਿੱਲਾਂ ਕਣਕ ਨੂੰ ਤਰਸ ਗਈਆਂ ਹਨ, ਜਿਸ ਕਰਕੇ ਰਾਜ 'ਚ ਪਹਿਲੀ ਵਾਰ ਮੈਦੇ ਦਾ ਭਾਅ ਖੰਡ ਦੇ ਭਾਅ ਬਰਾਬਰ ਪੁੱਜ ...

ਪੂਰੀ ਖ਼ਬਰ »

ਐਨ.ਆਈ.ਏ. ਦੇ ਸਪੈਸ਼ਲ ਜੱਜ ਦੇ ਹੁਕਮਾਂ 'ਤੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)-ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਵਲੋਂ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਖ਼ਿਲਾਫ਼ ਸਪੈਸ਼ਲ ਜੱਜ ਐੱਨ.ਆਈ.ਏ. ਪੰਚਕੁਲਾ (ਹਰਿਆਣਾ) ਦੇ ਹੁਕਮਾਂ 'ਤੇ ਥਾਣਾ ਚੋਹਲਾ ਸਾਹਿਬ ...

ਪੂਰੀ ਖ਼ਬਰ »

ਅੜੈਚਾਂ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਫੈੱਡਰੇਸ਼ਨ ਪੰਜਾਬ ਦੇ ਪ੍ਰਧਾਨ ਨਿਯੁਕਤ

ਲੋਹਟਬੱਦੀ, 22 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)- ਦੇਸ਼ ਭਰ ਅੰਦਰ ਡਿੱਪੂ ਹੋਲਡਰਜ਼ ਦੀਆਂ ਹੱਕੀ ਮੰਗਾਂ ਨੂੰ ਕੇਂਦਰ ਸਰਕਾਰ ਅੱਗੇ ਉਠਾ ਰਹੀ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਡੀਲਰਜ਼ ਫੈੱਡਰੇਸ਼ਨ ਦੀ ਨੈਸ਼ਨਲ ਵਰਕਿੰਗ ਕਮੇਟੀ ਵਲੋਂ ਕਰਮਜੀਤ ਸਿੰਘ ਅੜੈਚਾਂ ਨੂੰ ...

ਪੂਰੀ ਖ਼ਬਰ »

'ਸਿਹਤ ਤੇ ਸਿੱਖਿਆ ਲਈ ਚੁਣੌਤੀਆਂ' ਵਿਸ਼ੇ ਉੱਪਰ ਵਿਚਾਰ ਚਰਚਾ

30 ਫੀਸਦੀ ਸਪੈਸ਼ਲਿਸਟ ਤੇ 15 ਫ਼ੀਸਦੀ ਮੈਡੀਕਲ ਡਾਕਟਰਾਂ ਦੀਆਂ ਅਸਾਮੀਆਂ ਖ਼ਾਲੀ-ਡਾ. ਗਿੱਲ

ਲੁਧਿਆਣਾ, 22 ਜਨਵਰੀ (ਸਲੇਮਪੁਰੀ)-ਸਿਹਤ ਤੇ ਸਿੱਖਿਆ ਕਿਸੇ ਵੀ ਸਮਾਜ ਦੇ ਵਿਕਾਸ ਦਾ ਆਧਾਰ ਬਣਦੇ ਹਨ, ਪਰ ਬਦਕਿਸਮਤੀ ਨਾਲ ਇਨ੍ਹਾਂ ਦੋਵਾਂ ਨੂੰ ਸਰਕਾਰਾਂ ਨੇ ਅਣਗੌਲਿਆ ਕੀਤਾ ਹੈ | ਇਹ ਵਿਚਾਰ ਸੋਸ਼ਲ ਥਿੰਕਰਜ਼ ਫੋਰਮ ਲੁਧਿਆਣਾ ਵਲੋਂ ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੇ ...

ਪੂਰੀ ਖ਼ਬਰ »

ਪਾਕਿ 'ਚ ਦੋ ਹਿੰਦੂ ਔਰਤਾਂ ਨਾਲ ਜਬਰ ਜਨਾਹ

ਮੰਦਰ 'ਚ ਕੀਤੀ ਭੰਨਤੋੜ, ਵਪਾਰੀ ਨੂੰ ਕੀਤਾ ਜ਼ਖ਼ਮੀ

ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਮੀਰਪੁਰ ਖ਼ਾਸ 'ਚ ਸ਼ਾਂਤੀ ਜੋਗੀ ਨਾਂਅ ਦੀ ਔਰਤ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਤੌਰ 'ਤੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਦੇ ਇਲਾਵਾ ਜ਼ਿਲ੍ਹਾ ਉਮਰਕੋਟ ਦੇ ਕਸਬਾ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ 75ਵੀਂ ਵਰ੍ਹੇਗੰਢ 'ਤੇ ਰਾਜ ਪੱਧਰੀ ਸਮਾਗਮ

ਦੋ ਸਰਬੋਤਮ ਪੁਰਸਕਾਰਾਂ ਨਾਲ ਡਾ. ਅਲੋਕ ਲਲਵਾਨੀ ਜਲੰਧਰ ਦਾ ਸਨਮਾਨ

ਨਵਾਂਸ਼ਹਿਰ, 22 ਜਨਵਰੀ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ 75ਵਾਂ ਵਰ੍ਹੇਗੰਢ ਸਮਾਗਮ ਸੂਬਾ ਪ੍ਰਧਾਨ ਡਾ. ਪਰਮਜੀਤ ਮਾਨ ਦੀ ਅਗਵਾਈ 'ਚ ਕਰਵਾਇਆ ਗਿਆ | ਮੁੱਖ ਮਹਿਮਾਨ ਡਾ. ਬਲਵੀਰ ਸਿੰਘ ...

ਪੂਰੀ ਖ਼ਬਰ »

ਪਾਕਿ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੁਫ਼ਰ ਕਾਨੂੰਨ 'ਤੇ ਪ੍ਰਗਟਾਈ ਚਿੰਤਾ

ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐਚ.ਆਰ.ਸੀ.ਪੀ.) ਨੇ ਅਪਰਾਧਿਕ ਕਾਨੂੰਨ (ਸੋਧ) ਐਕਟ 2023 ਤਹਿਤ ਕੁਫਰ ਨਾਲ ਸੰਬੰਧਿਤ ਵਿਵਸਥਾਵਾਂ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ | ਪਾਕਿਸਤਾਨੀ ਸੰਸਦ ਨੇ ਇਸ ਕਾਨੂੰਨ ਨੂੰ 17 ਜਨਵਰੀ ...

ਪੂਰੀ ਖ਼ਬਰ »

ਪਾਕਿਸਤਾਨ ਨੂੰ ਵਿਦੇਸ਼ੀ ਸ਼ਿਪਿੰਗ ਏਜੰਟਾਂ ਦੀ ਸਖ਼ਤ ਚਿਤਾਵਨੀ

ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸ਼ਿਪ ਏਜੰਟ ਐਸੋਸੀਏਸ਼ਨ (ਪੀ. ਐਸ. ਏ.) ਦੇ ਪ੍ਰਧਾਨ ਅਬਦੁਲ ਰਾਊਫ ਨੇ ਦੇਸ਼ ਦੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਮੌਜੂਦਾ ਸਥਿਤੀ ਬਾਰੇ ਚੇਤਾਵਨੀ ਦਿੱਤੀ ਹੈ ਕਿ ਆਰਥਿਕ ਸੰਕਟ ਕਾਰਨ ਉਨ੍ਹਾਂ ਨੂੰ ਮਜਬੂਰਨ ਸ਼ਿਪਿੰਗ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਜਥੇ: ਮਲਕੀਅਤ ਸਿੰਘ ਏ.ਆਰ. ਨਮਿਤ ਸ਼ਰਧਾਂਜਲੀ ਸਮਾਗਮ

ਜਥੇ: ਮਲਕੀਅਤ ਸਿੰਘ ਏ. ਆਰ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸਨ-ਮਜੀਠੀਆ

ਅੰਮਿ੍ਤਸਰ/ਜੰਡਿਆਲਾ ਗੁਰੂ, 22 ਜਨਵਰੀ (ਹਰਮਿੰਦਰ ਸਿੰਘ, ਰਣਜੀਤ ਸਿੰਘ ਜੋਸਨ)- ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਜਥੇਦਾਰ ਮਲਕੀਅਤ ਸਿੰਘ ਏ. ਆਰ. ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸ਼ਹੀਦ ਊਧਮ ਸਿੰਘ ...

ਪੂਰੀ ਖ਼ਬਰ »

29 ਨੂੰ ਸੰਗਰੂਰ 'ਚ ਕੀਤੀ ਜਾ ਰਹੀ ਰਾਜ ਪੱਧਰੀ ਮੁਲਾਜ਼ਮ-ਪੈਨਸ਼ਨਰ ਰੈਲੀ ਇਤਿਹਾਸਕ ਹੋਵੇਗੀ-ਫੈਡਰੇਸ਼ਨ

ਲੁਧਿਆਣਾ, 22 ਜਨਵਰੀ (ਸਲੇਮਪੁਰੀ)- ਲੁਧਿਆਣਾ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੁਬਾਈ ਪ੍ਰਮੁੱਖ ਆਗੂਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ | ਇਸ ਮੌਕੇ ਫੈਡਰੇਸ਼ਨ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ...

ਪੂਰੀ ਖ਼ਬਰ »

ਡੀ.ਏ.ਪੀ. ਖਾਦ 'ਚ ਝੋਨੇ ਦੇ ਛਿਲਕੇ ਦੀ ਰਾਖ ਮਿਲਾ ਕੇ ਫ਼ਸਲਾਂ ਬੀਜਣ ਦੀ ਖੋਜ ਕਿਸਾਨਾਂ ਲਈ ਹੋ ਸਕਦੀ ਹੈ ਲਾਹੇਵੰਦ

ਧੂਰੀ, 22 ਜਨਵਰੀ (ਸੰਜੇ ਲਹਿਰੀ)- ਝੋਨੇ ਦੇ ਛਿਲਕੇ ਦੀ ਰਾਖ ਤੇ ਗੰਨੇ ਨੂੰ ਪੀੜਣ ਉਪਰੰਤ ਬਚਦੇ ਛਿਲਕੇ ਦੀ ਰਾਖ (ਸ਼ੂਗਰ ਕੈਨ ਬੇਗਾਸ ਦੀ ਰਾਖ) ਨੂੰ ਕਿਸਾਨ ਡੀ.ਏ.ਪੀ. ਖਾਦ ਦੇ ਬਦਲ ਵਜੋਂ ਵਰਤ ਸਕਦੇ ਹਨ ਅਤੇ ਇਸ ਤਰ੍ਹਾਂ ਕਰਨ ਨਾਲ ਜਿੱਥੇ ਉਹ ਆਪਣੀਆਂ ਫ਼ਸਲਾਂ ਵਿਚ ਖਾਦਾਂ ...

ਪੂਰੀ ਖ਼ਬਰ »

ਬਰਸੀ ਸਮਾਗਮ 'ਤੇ ਵਿਸ਼ੇਸ਼

ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ਼ ਵਾਲੇ

ਜਗਦੇਵ ਕਲਾਂ, 22 ਜਨਵਰੀ-ਸੱਚਖੰਡ ਵਾਸੀ ਸੰਤ ਬਾਬਾ ਹਜਾਰਾ ਸਿੰਘ ਤੇ ਸੰਤ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਤੇ ਮਿੱਠੇ ਸੁਭਾਅ ਦੇ ਮਾਲਕ ਸਨ | ਬਾਬਾ ਹਜ਼ਾਰਾ ਸਿੰਘ ਦਾ ਜਨਮ 1926 ਨੂੰ ਪਿਤਾ ਅਮਰ ਸਿੰਘ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਸੀ.ਜੀ.ਸੀ. ਝੰਜੇੜੀ ਨੇ ਉੱਤਰੀ ਭਾਰਤ ਦੀ ਬਿਹਤਰੀਨ ਸਿੱਖਿਆ ਤੇ ਪਲੇਸਮੈਂਟ ਲਈ ਜਿੱਤਿਆ ਪੁਰਸਕਾਰ

ਐੱਸ. ਏ. ਐੱਸ. ਨਗਰ, 22 ਜਨਵਰੀ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆ ਪ੍ਰਣਾਲੀ ਵਿਚ ਸਿਰਜਣਾਤਮਿਕਤਾ, ਨਵੀਨਤਮ ਪਾਠਕ੍ਰਮ ਦੇ ਤਰੀਕੇ ਅਤੇ ਪੜ੍ਹਾਈ ਵਿਚ ਕੁਆਲਿਟੀ ਦੀ ਗੁਣਵੱਤਾ ਦੇਣ ਅਤੇ ਡਿਗਰੀ ਪੂਰੀ ਹੋਣ ...

ਪੂਰੀ ਖ਼ਬਰ »

ਹਰਕੀਰਤ ਸਿੰਘ ਸੰਧਰ ਦੀ ਕਿਤਾਬ 'ਮੇਰੇ ਹਿੱਸੇ ਦਾ ਲਾਹੌਰ' ਲੋਕ ਅਰਪਿਤ

ਦਸੂਹਾ, 22 ਜਨਵਰੀ (ਭੁੱਲਰ)- 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਸਿਡਨੀ ਤੋਂ 'ਅਜੀਤ' ਦੇ ਪੱਤਰਕਾਰ ਹਰਕੀਰਤ ਸਿੰਘ ਸੰਧਰ ਦੀ ਕਿਤਾਬ 'ਮੇਰੇ ਹਿੱਸੇ ਦਾ ਲਾਹੌਰ' ਲੋਕ ਅਰਪਣ ਕੀਤੀ ਗਈ | ਇਸ ਮੌਕੇ ਡਾਕਟਰ ਬਰਜਿੰਦਰ ਸਿੰਘ ਹਮਦਰਦ ...

ਪੂਰੀ ਖ਼ਬਰ »

30 ਲੱਖ ਅਮਰੀਕੀ ਡਾਲਰ ਨਿੱਜੀ ਹਾਊਸਿੰਗ ਪ੍ਰੋਜੈਕਟ 'ਚ ਕੀਤੇ ਨਿਵੇਸ਼-ਇਮਰਾਨ ਨੇ ਕੀਤਾ ਖ਼ੁਲਾਸਾ

ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖ਼ਾਨ ਨੇ ਮੰਨਿਆ ਕਿ ਉਨ੍ਹਾਂ ਵਲੋਂ ਸ਼ੌਕਤ ਖ਼ਾਨਮ ਮੈਮੋਰੀਅਲ ਟਰੱਸਟ ਨੂੰ ਦਾਨ ਵਜੋਂ ਦਿੱਤੀ ਗਈ 30 ਲੱਖ ਅਮਰੀਕੀ ਡਾਲਰ ਦੀ ਰਕਮ ਇਕ ਨਿੱਜੀ ਹਾਊਸਿੰਗ ਪ੍ਰੋਜੈਕਟ ...

ਪੂਰੀ ਖ਼ਬਰ »

ਸਾਡੇ ਇਕ ਹੱਥ ਨਿਊਕਲੀਅਰ ਪਾਵਰ, ਦੂਜੇ ਹੱਥ ਭੀਖ ਦਾ ਕਟੋਰਾ-ਸ਼ਾਹਬਾਜ਼ ਸ਼ਰੀਫ਼

ਕਿਹਾ, ਵਾਰ-ਵਾਰ ਬਾਹਰੀ ਮੁਲਕਾਂ ਤੋਂ ਦਾਨ ਮੰਗਣ 'ਚ ਆ ਰਹੀ ਸ਼ਰਮ

ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਅਰਥਵਿਵਸਥਾ ਦੀਵਾਲੀਆ ਹੋਣ ਦੀ ਕਗਾਰ 'ਤੇ ਹੈ | ਹਾਲਾਤ ਏਨੇ ਗੰਭੀਰ ਹਨ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਅਸੀਮ ਮੁਨੀਰ ਦੁਨੀਆ ਭਰ 'ਚ ਕਰਜ਼ੇ ਦੀ ਗੁਹਾਰ ਲਗਾ ਰਹੇ ਹਨ | ਇਸ ਬਾਰੇ ...

ਪੂਰੀ ਖ਼ਬਰ »

ਬਿਦਰ ਵਿਖੇ ਗਿਆਨੀ ਦਰਬਾਰਾ ਸਿੰਘ 'ਸਮਾਜ ਭੂਸ਼ਣ' ਪੁਰਸਕਾਰ ਨਾਲ ਸਨਮਾਨਿਤ

ਜਲੰਧਰ, 22 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸਮਾਜ ਸੇਵਕ ਅਤੇ ਗੁਰਦੁਆਰਾ ਨਾਨਕ ਝੀਰਾ ਬਿਦਰ ਦੇ ਸਾਬਕਾ ਮੈਨੇਜਰ ਤੇ ਕਥਾਵਾਚਕ ਗਿਆਨੀ ਦਰਬਾਰਾ ਸਿੰਘ ਨੂੰ ਉਨ੍ਹਾਂ ਦੀਆਂ ਸਮਾਜ ਅਤੇ ਧਰਮ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ 'ਸਮਾਜ ਭੂਸ਼ਨ' ਪੁਰਸਕਾਰ ਨਾਲ ...

ਪੂਰੀ ਖ਼ਬਰ »

ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸੰਬੰਧਿਤ 5 ਗੈਂਗਸਟਰਾਂ ਖ਼ਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 22 ਜਨਵਰੀ (ਕੇ. ਐੱਸ. ਰਾਣਾ)- ਪੰਜਾਬ 'ਚ ਮਿੱਥ ਕੇ ਕਤਲ ਕਰਨ ਅਤੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੇ ਦੋਸ਼ ਹੇਠ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਜੁੜੇ ਪੰਜ ਗੈਂਗਸਟਰਾਂ ਖ਼ਿਲਾਫ਼ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਨੇ ਆਈ. ਪੀ. ...

ਪੂਰੀ ਖ਼ਬਰ »

ਪੰਜਾਬ 'ਚ ਠੰਢ ਤੋਂ ਰਾਹਤ ਨਹੀਂ

ਚੰਡੀਗੜ੍ਹ, 22 ਜਨਵਰੀ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ 'ਚ ਠੰਢ ਦਾ ਕਹਿਰ ਬਣਿਆ ਰਿਹਾ, ਜਿੱਥੇ ਅੰਮਿ੍ਤਸਰ ਘੱਟੋ-ਘੱਟ 3 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ | ਅਗਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ | ਮੌਸਮ ...

ਪੂਰੀ ਖ਼ਬਰ »

ਕੁਲ-ਹਿੰਦ ਉਰਦੂ ਮੁਸ਼ਾਇਰਾ ਯਾਦਗਾਰੀ ਹੋ ਨਿੱਬੜਿਆ

ਮਲੇਰਕੋਟਲਾ, 22 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਅੰਜ਼ੁਮਨ-ਏ-ਫਰੋਗ-ਏ-ਅਦਬ ਰਜਿ. ਮਲੇਰਕੋਟਲਾ ਪੰਜਾਬ ਵਲੋਂ ਪੰਜਾਬ ਉਰਦੂ ਅਕੈਡਮੀ ਵਿਖੇ ਕੁਲ-ਹਿੰਦ ਉਰਦੂ ਮੁਸ਼ਾਇਰਾ ਕਰਵਾਇਆ ਗਿਆ ¢ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ...

ਪੂਰੀ ਖ਼ਬਰ »

ਮਿੱਥ ਕੇ ਕਤਲ ਕਰਨ ਤੇ ਮਾਹੌਲ ਖ਼ਰਾਬ ਕਰਨ ਦੇ ਦੋਸ਼ ਹੇਠ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸੰੰਬੰਧਿਤ 5 ਗੈਂਗਸਟਰਾਂ ਖ਼ਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 22 ਜਨਵਰੀ (ਕੇ. ਐੱਸ. ਰਾਣਾ)- ਪੰਜਾਬ 'ਚ ਮਿੱਥ ਕੇ ਕਤਲ ਕਰਨ ਅਤੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੇ ਦੋਸ਼ ਹੇਠ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਜੁੜੇ ਪੰਜ ਗੈਂਗਸਟਰਾਂ ਖ਼ਿਲਾਫ਼ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਨੇ ਆਈ. ਪੀ. ...

ਪੂਰੀ ਖ਼ਬਰ »

ਸ਼ਾਹਰੁਖ਼ ਖ਼ਾਨ ਨੇ ਮੇਰੇ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ-ਹੇਮੰਤ ਬਿਸਵਾ ਸਰਮਾ

ਗੁਹਾਟੀ, 22 ਜਨਵਰੀ (ਏਜੰਸੀ)-ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਅੱਜ ਸਵੇਰੇ ਉਨ੍ਹਾਂ ਨਾਲ ਫੋਨ 'ਤੇ ਗੱਲ ਕੀਤੀ ਹੈ ਤੇ ਸ਼ਹਿਰ 'ਚ ਆਪਣੀ ਨਵੀਂ ਫਿਲਮ 'ਪਠਾਨ' ਦੇ ਵਿਰੋਧ 'ਤੇ ਚਿੰਤਾ ਪ੍ਰਗਟਾਈ ਹੈ | ਇਸ ਤੋਂ ...

ਪੂਰੀ ਖ਼ਬਰ »

ਭਾਰਤ ਵਲੋਂ ਅਜਮੇਰ ਸ਼ਰੀਫ ਦੀ ਯਾਤਰਾ ਲਈ 249 ਪਾਕਿ ਯਾਤਰੀਆਂ ਨੂੰ ਵੀਜ਼ਾ ਜਾਰੀ

ਇਸਲਾਮਾਬਾਦ, 22 ਜਨਵਰੀ (ਏਜੰਸੀ)- ਭਾਰਤ ਨੇ ਰਾਜਸਥਾਨ ਦੇ ਅਜਮੇਰ 'ਚ ਸੂਫੀ ਸੰਤ ਮੋਈਨਉਦੀਨ ਚਿਸ਼ਤੀ ਸਮਾਧ ਦੀ ਯਾਤਰਾ ਲਈ 249 ਪਾਕਿਸਤਾਨੀ ਯਾਤਰੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ | ਇਹ ਜਾਣਕਾਰੀ ਇਕ ਅਧਿਕਾਰੀ ਨੇ ਐਤਵਾਰ ਨੂੰ ਦਿੱਤੀ | ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮ ...

ਪੂਰੀ ਖ਼ਬਰ »

ਟੀ.ਐਮ.ਸੀ. ਸੰਸਦ ਮੈਂਬਰਾਂ ਨੇ ਬੀ.ਬੀ.ਸੀ. ਦੀ ਵਿਵਾਦਤ ਡਾਕੂਮੈਂਟਰੀ ਦੇ ਸਾਂਝੇ ਕੀਤੇ ਲਿੰਕ

ਨਵੀਂ ਦਿੱਲੀ, 22 ਜਨਵਰੀ (ਏਜੰਸੀ)- ਤਿ੍ਣਮੂਲ ਕਾਂਗਰਸ (ਟੀ. ਐਮ. ਸੀ.) ਦੇ ਸੰਸਦ ਮੈਂਬਰਾਂ- ਮਹੂਆ ਮੋਇਤਰਾ ਤੇ ਡੈਰੇਕ ਓ ਬ੍ਰਾਇਨ ਨੇ ਐਤਵਾਰ ਨੂੰ ਕੇਂਦਰ 'ਤੇ ਵਰ੍ਹਦਿਆਂ 2002 ਦੇ ਗੁਜਰਾਤ ਦੰਗਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬੀ.ਬੀ.ਸੀ. ਵਲੋਂ ਬਣਾਈ ...

ਪੂਰੀ ਖ਼ਬਰ »

ਸ਼ਰਧਾ ਹੱਤਿਆ ਮਾਮਲਾ

ਪੁਲਿਸ ਵਲੋਂ 100 ਗਵਾਹਾਂ ਦੀ ਸੂਚੀ ਵਾਲਾ 3000 ਪੰਨਿਆਂ ਦਾ ਦੋਸ਼ ਪੱਤਰ ਤਿਆਰ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਦਿੱਲੀ ਪੁਲਿਸ ਨੇ ਸ਼ਰਧਾ ਵਾਲਕਰ ਹੱਤਿਆ ਮਾਮਲੇ 'ਚ 100 ਗਵਾਹਾਂ ਦੀ ਸੂਚੀ ਵਾਲਾ 3000 ਪੰਨਿਆਂ ਦਾ ਦੋਸ਼ ਪੱਤਰ ਤਿਆਰ ਕੀਤਾ ਹੈ | ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਡਰਾਫਟ ਦੋਸ਼ ਪੱਤਰ ਨੂੰ ਕਾਨੂੰਨੀ ਰਾਏ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ...

ਪੂਰੀ ਖ਼ਬਰ »

ਸ੍ਰੀਨਗਰ ਗ੍ਰਨੇਡ ਹਮਲੇ 'ਚ ਇਕ ਨਾਗਰਿਕ ਜ਼ਖ਼ਮੀ

ਸ੍ਰੀਨਗਰ, 22 ਜਨਵਰੀ (ਏਜੰਸੀ)- ਜੰਮੂ-ਕਸ਼ਮੀਰ 'ਚ ਸ੍ਰੀਨਗਰ ਦੇ ਈਦਗਾਹ ਇਲਾਕੇ 'ਚ ਐਤਵਾਰ ਨੂੰ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਕੀਤੇ ਗ੍ਰਨੇਡ ਹਮਲੇ 'ਚ ਇਕ ਨਾਗਰਿਕ ਜ਼ਖ਼ਮੀ ਹੋ ਗਿਆ ਹੈ | ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਈਦਗਾਹ ਇਲਾਕੇ 'ਚ ਹੋਏ ਇਸ ਗ੍ਰਨੇਡ ...

ਪੂਰੀ ਖ਼ਬਰ »

ਪੰਜਾਬ 'ਚ ਠੰਢ ਤੋਂ ਰਾਹਤ ਨਹੀਂ

ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਬਰਫ਼ਬਾਰੀ

ਚੰਡੀਗੜ੍ਹ, 22 ਜਨਵਰੀ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ 'ਚ ਠੰਢ ਦਾ ਕਹਿਰ ਬਣਿਆ ਰਿਹਾ, ਜਿੱਥੇ ਅੰਮਿ੍ਤਸਰ ਘੱਟੋ-ਘੱਟ 3 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ | ਅਗਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ | ਮੌਸਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX