ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਨੂਰਾ ਮਾਹੀ ਬੱਸ ਸਟੈਂਡ ਰਾਏਕੋਟ ਦੇ ਮੁੱਖ ਗੇਟ 'ਤੇ ਸੂਚਨਾ ਦਾ ਇਕ ਬੋਰਡ ਸਥਾਪਤ ਕੀਤਾ ਗਿਆ ਹੈ, ਜਿਸ ਉੱਪਰ ਲਿਖਿਆ ਗਿਆ ਹੈ ਕਿ ਬੱਸ ਸਟੈਂਡ ਦੇ ਅੰਦਰ ਪ੍ਰਾਈਵੇਟ ਵਾਹਨ ਲਿਜਾਣਾ ਸਖ਼ਤ ਮਨ੍ਹਾ ਹੈ | ਜੇਕਰ ਬੱਸ ਸਟੈਂਡ ਵਿਚ ਵਾਹਨ ਨਾਲ ਕੋਈ ਦੁਰਘਟਨਾ ਵਾਪਰ ਜਾਵੇਗੀ ਤਾਂ ਉਸ ਦੀ ਜ਼ਿੰਮੇਵਾਰੀ ਵਹੀਕਲ ਮਾਲਕ ਦੀ ਹੋਵੇਗੀ | ਇਸ ਸੂਚਨਾ ਬੋਰਡ ਦੇ ਲਗਾਏ ਜਾਣ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਲੋਕ ਆਪਣੇ ਨਿੱਜੀ ਵਾਹਨਾਂ ਨੂੰ ਬੱਸ ਅੱਡੇ ਦੇ ਅੰਦਰ ਲਿਜਾਂਦੇ ਹਨ | ਇਸ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਸਿਟੀ ਪੁਲਿਸ ਵਲੋਂ ਐਕਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਕਰਕੇ ਬੱਸ ਅੱਡੇ ਅੰਦਰ ਗਈਆਂ ਕਈ ਕਾਰਾਂ ਦੇ ਚਲਾਨ ਕੀਤੇ ਗਏ ਹਨ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਮੁਖੀ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ਜੇਕਰ ਕੋਈ ਨਿੱਜੀ ਵਾਹਨ ਚਾਲਕ ਇਸ ਸੂਚਨਾ ਬੋਰਡ ਦੇ ਲੱਗੇ ਹੋਣ ਦੇ ਬਾਵਜੂਦ ਵੀ ਕੋਈ ਕੁਤਾਹੀ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ | ਉਨ੍ਹਾਂ ਲੰਮੇ ਰੂਟ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਆਪੋ-ਆਪਣੀਆਂ ਬੱਸਾਂ ਨੂੰ ਬੱਸ ਅੱਡੇ ਦੇ ਅੰਦਰ ਲਿਜਾਣ, ਨਾ ਕਿ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਖੜ੍ਹੀਆਂ ਕਰਨ | ਉਨ੍ਹਾਂ ਆਖਿਆ ਕਿ ਜੇਕਰ ਕੋਈ ਡਰਾਈਵਰ ਅਣਗਹਿਲੀ ਕਰਦਾ ਹੈ ਤਾਂ ਉਸ ਬੱਸ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਬੱਸ ਦਾ ਚਲਾਨ ਕੀਤਾ ਜਾਵੇਗਾ | ਇਸ ਮੌਕੇ ਏ.ਐੱਸ.ਆਈ ਲਖਵਿੰਦਰ ਸਿੰਘ, ਏ.ਐੱਸ.ਆਈ ਸਈਅਦ ਸਕੀਲ, ਜਸਵੀਰ ਸਿੰਘ ਕਾਂਸਟੇਬਲ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |
ਖੰਨਾ, 22 ਜਨਵਰੀ (ਮਨਜੀਤ ਸਿੰਘ ਧੀਮਾਨ)-ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਦੇ ਸਾਹਮਣੇ ਜੀ.ਟੀ ਰੋਡ 'ਤੇ ਮੋਟਰਸਾਈਕਲ-ਟਰੱਕ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਨਾ ...
ਲੋਹਟਬੱਦੀ, 22 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਗਰੀਬਦਾਸੀ ਸੰਪਰਦਾਇ, ਭੂਰੀ ਵਾਲੇ ਭੇਖ ਮੁਖੀ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਧਾਮ ਤਲਵੰਡੀ ਖੁਰਦ ਵਿਖੇ ਬੱਚਿਆਂ ਦੀ ਸੰਭਾਲ ਲਈ ਸਥਾਪਤ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ...
ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਦੀ ਪ੍ਰਧਾਨਗੀ ਹੇਠ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਭਵਨ ਵਿਖੇ ਅਹਿਮ ਮੀਟਿੰਗ ਹੋਈ¢ ਇਸ ਮੀਟਿੰਗ ਵਿਚ ਪ੍ਰਾਈਵੇਟ ਬਿਲਡਿੰਗ ...
ਕੁਹਾੜਾ, 22 ਜਨਵਰੀ (ਸੰਦੀਪ ਸਿੰਘ ਕੁਹਾੜਾ)-ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ 'ਚ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਹੋਰ ਸਫਲਤਾ ਮਿਲੀ, ਜਦੋਂ ਥਾਣਾ ਜਮਾਲਪੁਰ ਅਧੀਨ ਪੈਂਦੀ ਪੁਲਿਸ ...
ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਉੱਘੇ ਆੜ੍ਹਤੀ ਤੇ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਪੰਜਾਬ ਦੇ ਆੜ੍ਹਤੀਆਂ ਦੀ ਬੀ.ਜੇ.ਪੀ ਦੀ ਸਰਕਾਰ ਵਲੋਂ ਆੜ੍ਹਤ ਫਰੀਜ਼ ਕਰਨ ਦਾ ਮੁੱਦਾ ਰਾਹੁਲ ...
ਪਾਇਲ/ਜੋੜੇਪੁਲ ਜਰਗ, 22 ਜਨਵਰੀ (ਪੱਤਰ-ਪ੍ਰੇਰਕ, ਪਾਲਾ ਰਾਜੇਵਾਲੀਆ)-ਪਾਇਲ ਪੁਲਿਸ ਵਲੋਂ ਇਲਾਕੇ 'ਚ ਚਿੱਟਾ ਨਸ਼ੀਲਾ ਪਾਊਡਰ ਤੇ ਭੁੱਕੀ ਚੂਰੇ ਦੀ ਸਪਲਾਈ ਕਰਨ ਵਾਲੇ 3 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਪਾਇਲ 'ਚ ਪਰਚਾ ਦਰਜ ਕੀਤਾ ਗਿਆ ਹੈ¢ ...
ਗੁਰੂਸਰ ਸੁਧਾਰ, 22 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੀ ਪੁਲਿਸ ਨੇ ਇਕ ਵਿਅਕਤੀ ਕੋਲੋਂ 11 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਰਾਜਦੀਪ ਸਿੰਘ ...
ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਮਸਲਿਆਂ ਨਾਲ ਸੰਬੰਧਿਤ ਪਾਰਟੀ ਦੇ 24 ਮੈਂਬਰੀ ਪੰਥਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ | ਇਸ ਬੋਰਡ 'ਚ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ...
ਮਲੌਦ, 22 ਜਨਵਰੀ (ਸਹਾਰਨ ਮਾਜਰਾ)-ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੌਰਾਨ 17 ਜਨਵਰੀ 1866 ਨੂੰ ਮਲੇਰਕੋਟਲਾ ਵਿਖੇ ਸ਼ਹੀਦ ਹੋਏ ਕੂਕਾ ਲਹਿਰ ਦੇ 66 ਸ਼ਹੀਦਾਂ 'ਚੋਂ 6 ਕੂਕਾ ਸਿੰਘ ਇਤਿਹਾਸਕ ਪਿੰਡ ਰੱਬੋਂ ਉੱਚੀ ਦੇ ਵਸਨੀਕ ਸਨ¢ ਇਨ੍ਹਾਂ 6 ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ...
ਜੌੜੇਪੁਲ ਜਰਗ, 22 ਜਨਵਰੀ (ਪਾਲਾ ਰਾਜੇਵਾਲੀਆ)-ਪਿੰਡ ਮਲਕਪੁਰ ਦੇ ਉੱਘੇ ਸਮਾਜ ਸੇਵੀ ਭਰਾਵਾਂ ਮਨਪ੍ਰੀਤ ਸਿੰਘ ਯੂ. ਕੇ. ਤੇ ਅਕਾਲੀ ਆਗੂ ਪੁਸ਼ਪਿੰਦਰ ਸਿੰਘ ਮਲਕਪੁਰ ਵਲੋਂ ਦੋ ਰੋਜ਼ਾ ਧਾਰਮਿਕ ਸੰਤ ਸਮਾਗਮ ਕਰਵਾਇਆ ਗਿਆ | ਪਹਿਲੇ ਦਿਨ ਸੰਤ ਬਾਬਾ ਰਣਜੀਤ ਸਿੰਘ ਢੀਂਗੀ ...
ਮਲੌਦ, 22 ਜਨਵਰੀ (ਸਹਾਰਨ ਮਾਜਰਾ)-ਮੁੱਖ ਸੇਵਾਦਾਰ ਬੰਤ ਦਾਸ ਲਸਾੜਾ ਨੇ ਦੱਸਿਆ ਕਿ ਸਮੁੱਚੀ ਪ੍ਰਬੰਧਕ ਕਮੇਟੀ ਤੇ ਨਗਰ ਦੀਆਂ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ ਬਹੁਤ ਹੀ ਮਾਨਤਾ ਵਾਲੇ ਅਸਥਾਨ ਡੇਰਾ ਬਾਬਾ ਗਾਜ਼ੀਦਾਸ ਲਸਾੜਾ ਵਿਖੇ ਮਹਾਨ ਪਰਉਪਕਾਰੀ ਬਾਬਾ ਗਾਜ਼ੀ ...
ਸਾਹਨੇਵਾਲ/ਕੁਹਾੜਾ, 22 ਜਨਵਰੀ (ਅਮਰਜੀਤ ਸਿੰਘ ਮੰਗਲੀ, ਸੰਦੀਪ ਸਿੰਘ)-ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਸ਼ੁਰੂਆਤੀ ਦੌਰ 'ਚ ਗੀਤਕਾਰ ਸਵਰਨ ਸਿੰਘ ...
ਡੇਹਲੋਂ, 22 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਜੱਸੜ ਵਿਖੇ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਸਵ. ਸੁਰਜੀਤ ਸਿੰਘ ਕੈਨੇਡਾ ਯਾਦਗਾਰੀ ਕੁਸ਼ਤੀ ਮੁਕਾਬਲੇ 19 ਫਰਵਰੀ ਨੂੰ ਕਰਵਾਉਣ ਸੰਬੰਧੀ ਅਹਿਮ ...
ਪਾਇਲ, 22 ਜਨਵਰੀ (ਨਿਜ਼ਾਮਪੁਰ/ ਰਜਿੰਦਰ ਸਿੰਘ)-ਪਾਇਲ ਵਿਖੇ ਪਾਇਲ ਦੇ ਨੰਬਰਦਾਰ ਐਸੋਸੀਏਸ਼ਨ ਗ਼ਾਲਿਬ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਕੰਪਲੈਕਸ ਪਾਇਲ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਹੋਈ ¢ ਮੀਟਿੰਗ 'ਚ ਕੌਮੀ ਤੇ ਸੂਬਾ ਜਨਰਲ ਸਕੱਤਰ ...
ਮਲੌਦ, 22 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮੇਰਾ ਹਲਕਾ ਮੇਰਾ ਪਰਿਵਾਰ ਦੇ ਮਕਸਦ ਨਾਲ ਨਮੂਨੇ ਦਾ ਹਲਕਾ ਬਣਾਉਣ ਲਈ ਹਮੇਸ਼ਾ ਵਚਨਬੱਧ ਹਾਂ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਨਿਜ਼ਾਮਪੁਰ ...
ਮਲੌਦ, 22 ਜਨਵਰੀ (ਦਿਲਬਾਗ ਸਿੰਘ ਚਾਪੜਾ)-ਡਾ. ਬੀ. ਆਰ. ਅੰਬੇਦਕਰ ਯੂਥ ਕਲੱਬ ਬੇਰਕਲਾਂ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਗੁਰੂ ਰਵਿਦਾਸ ਜੀ ਮਹਾਰਾਜ ਦਾ 646ਵਾਂ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਹ ...
ਮਲੌਦ, 22 ਜਨਵਰੀ (ਦਿਲਬਾਗ ਸਿੰਘ ਚਾਪੜਾ)-ਪ੍ਰਾਚੀਨ ਸਮੇਂ ਦੀ ਯਾਦ ਤਾਜ਼ਾ ਕਰਵਾਉਂਦੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਮੱਸਿਆ ਦੇ ਦਿਹਾੜੇ 'ਤੇ ਧਾਰਮਿਕ ਸਮਾਗਮ ਹੋਏ¢ ਜਿਸ 'ਚ ਮਾਤਾ ਭਾਗੋ ਦਲ ਤੇ ਸੰਤ ਖ਼ਾਲਸਾ ਦਲ ਦੇ ਸਿੰਘ ਸਿੰਘਣੀਆਂ ਵਲੋਂ ਗੁਰਬਾਣੀ ...
ਮਲੌਦ, 22 ਜਨਵਰੀ (ਦਿਲਬਾਗ ਸਿੰਘ ਚਾਪੜਾ)-ਪੰਜਾਬ 'ਚ ਰਾਹੁਲ ਗਾਂਧੀ ਦੀ ਅਗਵਾਈ 'ਚ ਲੰਘੀ ਭਾਰਤ ਜੋੜੋਂ ਯਾਤਰਾ ਨੇ ਕਾਂਗਰਸ ਦੇ ਹਰ ਵਰਕਰ 'ਚ ਨਵਾਂ ਜੋਸ਼ ਭਰਿਆ ਹੈ¢ ਹੁਣ ਯੂਥ ਕਾਂਗਰਸ ਦਾ ਹਰ ਵਰਕਰ ਕਾਂਗਰਸ ਪਾਰਟੀ ਦੀਆ ਨੀਤੀਆਂ ਨੂੰ ਘਰ ਘਰ ਲੈ ਕੇ ਜਾਵੇਗਾ | ਹਰ ਉਸ ...
ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਭਗਤ ਪੂਰਨ ਸਿੰਘ ਚੈਰੀਟੇਬਲ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਖੰਨਾ ਵਲੋਂ ਤੇ ਸੇਫ਼ ਲਾਈਫ਼ ਫਾਉਂਡੇਸ਼ਨ ਦੇ ਸਹਿਯੋਗ ਨਾਲ ਪ੍ਰਧਾਨ ਸ਼ਿਵ ਕੁਮਾਰ ਬਾਵਾ ਦੀ ਅਗਵਾਈ ਹੇਠ ਗਿੱਲ ਕਾਲੋਨੀ, ਵਾਰਡ ਨੰਬਰ 2 ਚੈਰੀਟੇਬਲ ...
ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਅਗਾਂਹਵਧੂ ਕਿਸਾਨਾਂ ਦਾ ਵਫ਼ਦ ਇਨਐਟਰੈਕਸ਼ਨ ਕਮੇਟੀ ਦੇ ਮੈਂਬਰ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਰਾਹੁਲ ਗਾਂਧੀ ਨੂੰ ਪਠਾਨਕੋਟ ਵਿਕੇ ਮਿਲਿਆ¢ ਅਗਾਂਹਵਧੂ ਕਿਸਾਨਾਂ ਦੇ ਵਫ਼ਦ 'ਚ ਦਵਿੰਦਰ ਸਿੰਘ ...
ਵਿਧਾਇਕ ਸੌਂਦ ਨੇ ਕੀਤਾ ਉਦਘਾਟਨ ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)- ਹੁਣ ਖੰਨਾ ਵਿਚ ਵੀ ਖੰਨਾ ਮਲਟੀ ਸਪੈਸ਼ਲਿਟੀ ਨਰਸਿੰਗ ਹੋਮ ਵਿਖੇ ਨਵਾਂ ਹਾਰਟ ਸੈਂਟਰ ਖੁੱਲ ਗਿਆ ਹੈ¢ ਜਿਸ ਦਾ ਉਦਘਾਟਨ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਕੀਤਾ ਗਿਆ¢ ਇਸ ...
ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਡਾਕਟਰ ਭੀਮ ਰਾਓ ਅੰਬੇਡਕਰ ਸਪੋਰਟਸ ਵੈਲਫੇਅਰ ਕਲੱਬ ਵਲੋਂ ਪਿੰਡ ਰਤਨਹੇੜੀ ਵਿਚ ਨਵਜੰਮੀਆਂ ਕੁੜੀਆਂ ਦੀ ਲੋਹੜੀ ਦਾ ਸਮਾਗਮ ਕਰਵਾਇਆ ਗਿਆ¢ ਜਿੱਥੇ ਬਤੌਰ ਮੁੱਖ ਮਹਿਮਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ...
ਮਲੌਦ, 22 ਜਨਵਰੀ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਵਿਖੇ ਪਿ੍ੰ. ਸੰਜੀਵ ਸ਼ਰਮਾ ਮੋਦਗਿੱਲ ਦੀ ਅਗਵਾਈ ਹੇਠ ਕਰਵਾਏ ਗਏ ਖੇਡਾਂ ਦੇ ਸਮਾਗਮ ਦੇ ਦੂਜੇ ਦਿਨ ਉਚੇਚੇ ਤੌਰ 'ਤੇ ਪੁੱਜੇ ਮੁੱਖ ਮਹਿਮਾਨ ਐੱਸ. ਡੀ. ਓ. ਇੰਜ. ਅਨਮੋਲਪ੍ਰੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX