ਤਾਜਾ ਖ਼ਬਰਾਂ


ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਘੱਲੂਘਾਰਾ ਯਾਦਗਾਰੀ ਸਮਾਗਮ
. . .  35 minutes ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-39 ਵਰ੍ਹੇ ਪਹਿਲਾਂ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਤ ਯਾਦਗਾਰੀ ਸਮਾਗਮ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਜਾ ਰਿਹਾ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਨਾਭਾ 'ਚ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ,ਮੱਖਣ ਸਿੰਘ ਲਾਲਕਾ ਨੇ ਮੁੜ ਤੋਂ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ
. . .  1 day ago
ਨਾਭਾ,5 ਜੂਨ (ਜਗਨਾਰ ਸਿੰਘ ਦੁਲੱਦੀ/ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਨੂੰ ਨਾਭਾ ਵਿਚ ਉਸ ਸਮੇਂ ਅੱਜ ਜ਼ੋਰਦਾਰ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਕਰਜ਼ੇ ਦੇ ਨਪੀੜੇ ਮੰਡੀ ਕਲਾਂ ਦੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਬਾਲਿਆਂਵਾਲੀ, 5 ਜੂਨ (ਕੁਲਦੀਪ ਮਤਵਾਲਾ)-ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਮੰਡੀ ਕਲਾਂ (ਬਠਿੰਡਾ) ਵਿਖੇ ਜਗਸੀਰ ਸਿੰਘ ਨਾਂਅ ਦੇ ਇਕ ਕਿਸਾਨ ਵਲੋ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮਿ੍ਤਕ ਕਿਸਾਨ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ...
ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ
. . .  1 day ago
ਸ੍ਰੀ ਚਮਕੌਰ ਸਾਹਿਬ, 5 ਜੂਨ (ਜਗਮੋਹਨ ਸਿੰਘ ਨਾਰੰਗ)-ਅੱਜ ਦੇਰ ਸ਼ਾਮ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ...
ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ ਅਤੇ ਭਾਈ ਬਗੀਚਾ ਸਿੰਘ ਵੜੈਚ ਗ੍ਰਿਫ਼ਤਾਰ, ਪੁਲਿਸ ਨੇ ਖ਼ੁਦ ਨਹੀਂ ਕੀਤੀ ਪੁਸ਼ਟੀ
. . .  1 day ago
ਸਮਾਣਾ (ਪਟਿਆਲਾ), 5 ਜੂਨ (ਸਾਹਿਬ ਸਿੰਘ)-ਘੱਲੂਘਾਰਾ ਹਫ਼ਤੇ ਨੂੰ ਲੈ ਕੇ ਸਮਾਣਾ ਪੁਲਿਸ ਨੇ ਗਰਮ-ਖ਼ਿਆਲੀ ਸਿੱਖਾਂ ਦੀ ਫੜ੍ਹੋ ਫੜ੍ਹੀ ਸ਼ੁਰੂ ਕਰ ਦਿੱਤੀ ਹੈ। ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ...
ਨਵਾਂਸ਼ਹਿਰ ਲਾਗੇ ਆਪ ਵਿਧਾਇਕ ਦੀ ਗੱਡੀ ਨਾਲ ਹਾਦਸੇ ਚ ਇਕ ਦੀ ਮੌਤ, ਤਿੰਨ ਜ਼ਖ਼ਮੀ
. . .  1 day ago
ਨਵਾਂਸ਼ਹਿਰ, 5 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਲਾਗੇ ਮੁੱਖ ਮਾਰਗ ਤੇ ਬਾਬਾ ਬਕਾਲਾ ਤੋਂ 'ਆਪ' ਵਿਧਾਇਕ ਦੀ ਗੱਡੀ ਨਾਲ ਹੋਏ ਭਿਆਨਕ ਹਾਦਸੇ 'ਚ ਪਿੰਡ ਮਜਾਰੀ ਦੇ ਸੂਬੇਦਾਰ ਦਰਸ਼ਨ ਸਿੰਘ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ...
ਬਿਜਲੀ ਦਾ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੀਤੀ ਸ਼ਾਮ ਨੇੜਲੇ ਪਿੰਡ ਉੱਪਲੀ ਵਿਖੇ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ...
ਐਨ.ਡੀ.ਏ. ਵਿਰੋਧੀ ਪਾਰਟੀਆਂ ਦੀ ਮੀਟਿੰਗ 'ਤੇ ਬੋਲੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ
. . .  1 day ago
ਨਵੀਂ ਦਿੱਲੀ, 5 ਜੂਨ-ਪਟਨਾ, ਜੰਮੂ ਵਿਚ ਗੈਰ-ਐਨ.ਡੀ.ਏ. ਵਿਰੋਧੀ ਪਾਰਟੀਆਂ ਦੀ ਮੀਟਿੰਗ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਸੀਂ ਇਕ ਜ਼ਿੰਮੇਵਾਰ ਵਿਰੋਧੀ ਧਿਰ ਚਾਹੁੰਦੇ ਹਾਂ, ਪਰ ਇਹ ਇਕ ਵੱਖਰੀ ਕਿਸਮ ਦੀ...
‘ਅੰਦੋਲਨ ਵਾਪਸ ਲੈਣ ਦੀ ਖ਼ਬਰ ਬਿਲਕੁਲ ਅਫ਼ਵਾਹ’, ਬਜਰੰਗ ਪੁਨੀਆ ਬੋਲੇ- ਅਸੀਂ ਨਾ ਪਿੱਛੇ ਹਟੇ ਹਾਂ ਤੇ ਨਾ ਹੀ ਅਸੀਂ..
. . .  1 day ago
ਨਵੀਂ ਦਿੱਲੀ, 5 ਜੂਨ-ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਅੰਦੋਲਨ ਨੂੰ ਵਾਪਸ ਲੈਣ ਦੀਆਂ ਖਬਰਾਂ ਵਿਚਾਲੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ...
ਮਨੀਸ਼ ਸਿਸੋਦੀਆ ਨੂੰ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਮਿਲੀ ਇਜਾਜ਼ਤ
. . .  1 day ago
ਨਵੀਂ ਦਿੱਲੀ, 5 ਜੂਨ- ਦਿੱਲੀ ਹਾਈ ਕੋਰਟ ਨੇ ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਮਨੀਸ਼ ਸਿਸੋਦੀਆ....
ਮੁਖ਼ਤਾਰ ਅੰਸਾਰੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ
. . .  1 day ago
ਲਖਨਊ, 5 ਜੂਨ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਐਮ.ਪੀ. ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ...
ਅਸੀਂ ਵਿਰੋਧ ਪ੍ਰਦਰਸ਼ਨ ਤੋਂ ਪਿੱਛੇ ਨਹੀਂ ਹੋਏ- ਸਾਕਸ਼ੀ ਮਲਿਕ, ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 5 ਜੂਨ- ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਵਲੋਂ ਭਾਰਤੀ ਰੇਲਵੇ ਵਿਚ ਓ.ਐਸ.ਡੀ. (ਖੇਡਾਂ) ਵਜੋਂ ਆਪਣੇ ਅਹੁਦਿਆਂ ’ਤੇ ਮੁੜ ਸ਼ਾਮਿਲ ਹੋਣ ਦੀਆਂ ਖ਼ਬਰਾਂ ਨੂੰ ਫ਼ਰਜ਼ੀ ਦੱਸਦਿਆਂ....
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਸ਼ੱਕੀ ਵਿਅਕਤੀ ਕਾਬੂ
. . .  1 day ago
ਅਜਨਾਲਾ, ਗੱਗੋਮਾਹਲ 5 ਜੂਨ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)- ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜੇ ਪੈਂਦੀ ਚੋਂਕੀ ਵਧਾਈ ਚੀਮਾ ਨੇੜਿਓ ਬੀ.ਐਸ.ਐਫ਼. 73 ਬਟਾਲੀਅਨ ਦੇ ਜਵਾਨਾਂ....
ਜਵਾਹਰ ਲਾਲ ਨਹਿਰੂ ਭਵਨ ’ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 5 ਜੂਨ- ਦਿੱਲੀ ਫ਼ਾਇਰ ਸਰਵਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ ਦੇ ਜਵਾਹਰ ਲਾਲ ਨਹਿਰੂ ਭਵਨ ’ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਅੱਗ ’ਤੇ....
ਅਮਰੀਕਾ ਸੜਕ ਹਾਦਸੇ ਦੇ ਸ਼ਿਕਾਰ ਨੌਜਵਾਨ ਦੀ ਮਿ੍ਤਕ ਦੇਹ ਪੁੱਜੀ ਪਿੰਡ
. . .  1 day ago
ਚੋਗਾਵਾਂ, 5 ਜੂਨ (ਗੁਰਵਿੰਦਰ ਸਿੰਘ ਕਲਸੀ)- ਰੋਜ਼ੀ ਰੋਟੀ ਦੀ ਭਾਲ ਲਈ ਵਿਦੇਸ਼ ਗਏ ਰਸਾਲ ਸਿੰਘ ਪੁੱਤਰ ਬਚਿੱਤਰ ਸਿੰਘ ਕਸਬਾ ਚੋਗਾਵਾਂ ਦੀ ਅਮਰੀਕਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ....
ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਮਿਲਿਆ ਸਰਵੋਤਮ ਯੂਨੀਵਰਸਿਟੀ ਦਾ ਦਰਜਾ
. . .  1 day ago
ਨਵੀਂ ਦਿੱਲੀ, 5 ਜੂਨ- ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਜਾਰੀ ਐਨ.ਆਈ.ਆਰ.ਐਫ਼. ਦਰਜਾਬੰਦੀ ਅਨੁਸਾਰ ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਸਰਵੋਤਮ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ....
ਨਸ਼ਾ ਲਿਜਾ ਰਹੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸਥਾਨਕ ਸ਼ਹਿਰ ਵਿਚ ਅੱਜ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਨੌਜਵਾਨ ਦੇ ਪੱਟ ਵਿੱਚ ਗੋਲੀ ਮਾਰ ਦੇਣ ਦੀ....
ਅਵਧੇਸ਼ ਰਾਏ ਕਤਲ ਕੇਸ ਵਿਚ ਮੁਖ਼ਤਾਰ ਅੰਸਾਰੀ ਦੋਸ਼ੀ ਕਰਾਰ
. . .  1 day ago
ਲਖਨਊ, 5 ਜੂਨ- ਵਾਰਾਣਸੀ ਦੇ ਐਮ.ਪੀ. ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਸ ਦੇਈਏ ਕਿ 3 ਅਗਸਤ 1991...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਐਸ. ਡੀ. ਐਮ. ਦਫ਼ਤਰ ਅੱਗੇ ਰੋਸ ਧਰਨਾ
. . .  1 day ago
ਖਰੜ, 5 ਜੂਨ (ਗੁਰਮੁੱਖ ਸਿੰਘ ਮਾਨ )- ਦਿੱਲੀ ਵਿਚ ਪਹਿਲਵਾਨਾਂ ਵਲੋਂ ਕੀਤੇ ਜਾ ਰਹੇ ਸ਼ੰਘਰਸ਼ ਦੀ ਹਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ....
ਨਹੀਂ ਰਹੇ ਮਹਾਭਾਰਤ ਦੇ ਮਾਮਾ ‘ਸ਼ਕੁਨੀ’
. . .  1 day ago
ਮਹਾਰਾਸ਼ਟਰ, 5 ਜੂਨ- ਮਹਾਭਾਰਤ ਵਿਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਫ਼ੀ ਪੇਂਟਲ ਦਾ ਦਿਹਾਂਤ ਹੋ ਗਿਆ...
ਜਨਤਕ ਜਥੇਬੰਦੀਆਂ ਨੇ ਬ੍ਰਿਜ ਭੂਸ਼ਨ ਦਾ ਸਾੜਿਆ ਪੁਤਲਾ
. . .  1 day ago
ਅਜਨਾਲਾ, 5 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਜ਼ਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਸਮੇਤ ਹੋਰਨਾਂ ਜਨਤਕ ਜਥੇਬੰਦੀਆਂ ਦੇ ਆਗੂਆਂ ਡਾ. ਸਤਨਾਮ ਸਿੰਘ...
ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼
. . .  1 day ago
ਸੁਲਤਾਨਵਿੰਡ, 5 ਜੂਨ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਤੋਂ ਦੋਬੁਰਜੀ ਲਿੰਕ ਰੋਡ ਤੋਂ ਇਕ 50,55 ਸਾਲਾ ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ....
ਛੱਤੀਸਗੜ੍ਹ: ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ ਦੇ ਦੋ ਜਵਾਨ ਜ਼ਖ਼ਮੀ
. . .  1 day ago
ਰਾਏਪੁਰ, 5 ਜੂਨ- ਛੱਤੀਸਗੜ੍ਹ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ 85 ਬੀ.ਐਨ. ਦੇ ਦੋ ਜਵਾਨ....
ਬਾਲਾਸੋਰ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 5 ਜੂਨ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਓਡੀਸ਼ਾ ਰੇਲ ਹਾਦਸੇ ਨੂੰ ਭਾਰਤੀ ਰੇਲ ਦੇ.....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਮਾਘ ਸੰਮਤ 554

ਬਰਨਾਲਾ

ਡੀ.ਸੀ. ਦਫ਼ਤਰ ਵਿਖੇ ਅਵਾਰਾ ਪਸ਼ੂ ਛੱਡਣ ਲਈ ਮੀਟਿੰਗ 'ਚ ਆਗੂਆਂ ਦੀਆਂ ਡਿਊਟੀਆਂ ਲਾਈਆਂ

ਰੂੜੇਕੇ ਕਲਾਂ, 22 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ 27 ਜਨਵਰੀ ਨੂੰ ਜ਼ਿਲ੍ਹਾ ਭਰ ਦੇ ਆਵਾਰਾ ਪਸ਼ੂ ਡੀ.ਸੀ ਦਫ਼ਤਰ ਬਰਨਾਲਾ ਵਿਖੇ ਛੱਡਣ ਦੇ ਸੱਦੇ ਤਹਿਤ ਕਿਸਾਨ ਜਥੇਬੰਦੀ ਦੇ ਬਲਾਕ ਆਗੂਆਂ ਦੀਆਂ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਰੂੜੇਕੇ ਕਲਾਂ ਦੀ ਅਗਵਾਈ ਵਿਚ ਰੂੜੇਕੇ ਕਲਾਂ ਵਿਖੇ ਹੋਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਬਿੱਟੂ ਤੇ ਜ਼ਿਲ੍ਹਾ ਜਰਨਲ ਸਕੱਤਰ ਜਸਮੇਲ ਸਿੰਘ ਕਾਲੇਕੇ ਨੇ ਕਿਹਾ ਕਿ ਜਥੇਬੰਦੀ ਦੇ ਸੱਦੇ ਤਹਿਤ 27 ਜਨਵਰੀ ਇਲਾਕੇ ਦੇ ਸਾਰੇ ਆਵਾਰਾ ਪਸ਼ੂ ਇਕੱਠੇ ਕਰ ਕੇ ਡੀ.ਸੀ. ਦਫ਼ਤਰ ਬਰਨਾਲਾ ਵਿਖੇ ਛੱਡਣ ਲਈ ਬਲਾਕ ਬਰਨਾਲਾ ਦੇ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਕਿਉਂਕਿ ਸਰਕਾਰ ਵਲੋਂ ਪੰਜਾਬ ਵਾਸੀਆਂ ਤੋਂ ਗਊ ਸੈੱਸ ਟੈਕਸ ਲਗਾ ਕੇ ਕਰੋੜਾਂ ਰੁਪਏ ਤਾਂ ਇਕੱਠੇ ਕੀਤੇ ਜਾ ਰਹੇ ਹਨ ਪ੍ਰੰਤੂ ਆਵਾਰਾ ਪਸ਼ੂਆਂ ਦਾ ਹੱਲ ਕੋਈ ਨਹੀਂ ਕੀਤਾ ਜਾ ਰਿਹਾ ਹੈ | ਜਿਸ ਕਰ ਕੇ ਵੱਡੀ ਗਿਣਤੀ 'ਚ ਮੁੱਖ ਮਾਰਗਾਂ ਸੜਕਾਂ 'ਤੇ ਘੁੰਮਦੇ ਫਿਰ ਰਹੇ ਆਵਾਰਾ ਪਸ਼ੂਆਂ ਕਾਰਨ ਮਨੁੱਖਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ | ਕਰੋੜਾਂ ਰੁਪਏ ਦੇ ਪੰਜਾਬ ਵਾਸੀਆਂ ਦੇ ਵਹੀਕਲਾਂ ਦਾ ਪਸ਼ੂਆਂ ਕਾਰਨ ਵਾਪਰੇ ਸੜਕ ਹਾਦਸਿਆਂ ਕਾਰਨ ਨੁਕਸਾਨ ਹੋ ਚੁੱਕਿਆ ਹੈ | ਆਵਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਰਹੇ ਹਨ | ਇਲਾਕੇ ਵਿਚ ਆਵਾਰਾ ਪਸ਼ੂਆਂ ਦੀ ਭਰਮਾਰ ਨੇ ਇਲਾਕਾ ਨਿਵਾਸੀਆਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ | ਪੰਜਾਬ ਸਰਕਾਰ ਤੁਰੰਤ ਆਵਾਰਾ ਪਸ਼ੂਆਂ ਦਾ ਹੱਲ ਕਰੇ | ਇਸ ਮੌਕੇ ਕਿਸਾਨ ਆਗੂ ਯਾਦਵਿੰਦਰ ਸਿੰਘ, ਬਲਦੇਵ ਸਿੰਘ ਬਿੱਟੂ, ਸਰਕਲ ਪ੍ਰਧਾਨ ਰਣਜੀਤ ਸਿੰਘ, ਰਣਧੀਰ ਸਿੰਘ ਸੇਖਾ, ਜਸਵੀਰ ਸਿੰਘ ਕਾਲੇਕੇ, ਹਰਜੀਤ ਸਿੰਘ ਫ਼ਤਿਹਗੜ੍ਹ ਛੰਨਾ, ਬਲਜੀਤ ਸਿੰਘ ਬੱਲ੍ਹੀ ਪੱਖੋ ਕਲਾਂ, ਜਗਸੀਰ ਸਿੰਘ ਕਰਮਗੜ੍ਹ, ਹਰਦੀਪ ਸਿੰਘ ਬਿਲਾਸਪੁਰ ਧੌਲਾ, ਜੱਗਾ ਸਿੰਘ ਸੇਖਾ, ਮਲਕੀਤ ਸਿੰਘ ਫਰਵਾਹੀ, ਪਾਲ ਸਿੰਘ ਉੱਪਲੀ, ਕੁਲਦੀਪ ਸਿੰਘ ਪੱਤੀ ਸੇਖਵਾਂ, ਗੋਪੀ ਸਿੰਘ ਅਸਪਾਲ ਕਲਾਂ, ਸ਼ਿੰਗਾਰਾ ਸਿੰਘ ਰਾਜੀਆ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ |

ਮੌੜ ਮੁਖਸੂਥਾ ਦੀ ਅਨਾਜ ਮੰਡੀ ਤੱਕ ਸੜਕ ਬਣਾਉਣ ਦੀ ਮੰਗ

ਸ਼ਹਿਣਾ, 22 ਜਨਵਰੀ (ਸੁਰੇਸ਼ ਗੋਗੀ)- ਬਲਾਕ ਸ਼ਹਿਣਾ ਦੇ ਪਿੰਡ ਮੌੜ ਮੁਖਸੂਥਾ, ਜੰਡਸਰ ਅਤੇ ਧਰਮਪੁਰਾ ਦੀ ਪੰਚਾਇਤੀ ਜ਼ਮੀਨ ਵਿਚ ਕਈ ਸਾਲ ਪਹਿਲਾਂ ਬਣੇ ਗਰਿੱਡ, ਵਾਟਰ ਵਰਕਸ ਅਤੇ ਅਨਾਜ ਮੰਡੀ ਨੂੰ ਅਜੇ ਤੱਕ ਪੱਕੀ ਸੜਕ ਨਸੀਬ ਨਹੀਂ ਹੋਈ | ਜਿਸ ਸਬੰਧੀ ਕਈ ਵਾਰ ਲਿਖਤੀ ...

ਪੂਰੀ ਖ਼ਬਰ »

-ਮਾਮਲਾ ਬੇਰੁਜ਼ਗਾਰੀ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ-

ਵੱਖ-ਵੱਖ ਜਥੇਬੰਦੀਆਂ ਵਲੋਂ ਹਲਕਾ ਵਿਧਾਇਕ ਦਾ ਘਿਰਾਓ 8 ਨੂੰ

ਤਪਾ ਮੰਡੀ, 22 ਜਨਵਰੀ (ਪ੍ਰਵੀਨ ਗਰਗ)- ਪਿੰਡ ਢਿਲਵਾਂ ਵਿਖੇ ਪਿਛਲੇ ਕੁਝ ਦਿਨ ਪਹਿਲਾਂ ਬੇਰੁਜ਼ਗਾਰ ਦਲਿਤ ਨ”ੌਜਵਾਨ ਆਕਾਸ਼ਦੀਪ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ ਵਿਚੋਂ ਗੁਜ਼ਰਦੇ ਖ਼ੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਸੀ | ਜਿਸ 'ਤੇ ਆਕਾਸ਼ਦੀਪ ...

ਪੂਰੀ ਖ਼ਬਰ »

ਆਲੂਆਂ ਦੀ ਖ਼ਰੀਦ 'ਚ 27 ਲੱਖ ਰੁਪਏ ਦੇ ਕਰੀਬ ਠੱਗੀ ਮਾਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 22 ਜਨਵਰੀ (ਰਾਜ ਪਨੇਸਰ)- ਥਾਣਾ ਸਿਟੀ ਬਰਨਾਲਾ ਵਲੋਂ ਆਲੂਆਂ ਦੀ ਆੜ 'ਚ ਪੌਣੇ 27 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਮੱੁਦਈ ਅਸੀਸ ਭਨੋਟ ਪੱੁਤਰ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਸੜਕ ਹਾਦਸੇ 'ਚ ਦੋ ਵਿਅਕਤੀ ਜ਼ਖ਼ਮੀ

ਹੰਡਿਆਇਆ, 22 ਜਨਵਰੀ (ਗੁਰਜੀਤ ਸਿੰਘ ਖੁੱਡੀ)-ਸਟੈਂਡਰਡ ਚੌਕ ਹੰਡਿਆਇਆ ਨੇੜੇ ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ ਵਿਚ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਟਰਾਲਾ ਨੰਬਰ ਐਨ.ਐੱਲ-02 ਕਿਉ-4173 ਬੀਤੀ ਰਾਤ ਸਟੈਂਡਰਡ ਚੌਕ ਹੰਡਿਆਇਆ ...

ਪੂਰੀ ਖ਼ਬਰ »

ਟੱਲੇਵਾਲ ਵਿਖੇ ਲੋਕਾਂ ਨੇ ਆਪਮੁਹਾਰੇ ਪਿੰਡ ਦੀ ਝੀਲ ਅਤੇ ਪਿੰਡ ਦੇ ਪਾਰਕਾਂ ਦੀ ਕੀਤੀ ਸਫ਼ਾਈ

ਟੱਲੇਵਾਲ, 22 ਜਨਵਰੀ (ਸੋਨੀ ਚੀਮਾ)-ਕਿਸੇ ਵੀ ਪਿੰਡ ਦਾ ਵਿਕਾਸ ਪਿੰਡ ਵਾਸੀਆਂ ਦੀ ਸਹਿਯੋਗ ਤੋਂ ਬਿਨਾਂ ਅਸੰਭਵ ਹੈ | ਇਹ ਸ਼ਬਦ ਪਿੰਡ ਟੱਲੇਵਾਲ ਦੇ ਸਰਪੰਚ ਹਰਸ਼ਰਨ ਸਿੰਘ ਧਾਲੀਵਾਲ ਨੇ ਟੱਲੇਵਾਲ ਵਿਖੇ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਚਲਾਈ ਸਫ਼ਾਈ ਮੁਹਿੰਮ ਦੀ ...

ਪੂਰੀ ਖ਼ਬਰ »

ਸਬ-ਡਵੀਜ਼ਨ ਹਸਪਤਾਲ ਵਿਖੇ ਹੱਡੀਆਂ ਦੇ ਮਾਹਿਰ ਡਾਕਟਰ ਨੇ ਚਾਰਜ ਸੰਭਾਲਿਆ

ਤਪਾ ਮੰਡੀ, 22 ਜਨਵਰੀ (ਵਿਜੇ ਸ਼ਰਮਾ)-ਪਿਛਲੇ ਲੰਮੇ ਸਮੇਂ ਤੋਂ ਸਬ-ਡਵੀਜ਼ਨ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਹੋਣ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ¢ ਜਿਸ ਨੂੰ ਵੇਖਦਿਆਂ ਹੋਇਆਂ ਪਿਛਲੇ ਦਿਨ ਪੰਜਾਬ ਸਰਕਾਰ ਨੇ ਤਪਾ ...

ਪੂਰੀ ਖ਼ਬਰ »

ਟੱਲੇਵਾਲ ਪੁਲਿਸ ਨੇ ਗਣਤੰਤਰ ਦਿਵਸ ਸੰਬੰਧੀ ਨਾਕਾਬੰਦੀ ਕਰ ਕੇ ਕੀਤੀ ਵਾਹਨਾਂ ਦੀ ਚੈਕਿੰਗ, ਕੱਟੇ ਚਲਾਨ

ਟੱਲੇਵਾਲ, 22 ਜਨਵਰੀ (ਸੋਨੀ ਚੀਮਾ)-ਥਾਣਾ ਟੱਲੇਵਾਲ ਦੇ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ, ਤਾਂ ਕਿ ਕੋਈ ਵੀ ਅਸਮਾਜਿਕ ਤੱਤ ਪੁਲਿਸ ਦੀ ਨਜ਼ਰ ਤੋਂ ਬਚ ਨਾ ਸਕੇ | ਇਸ ਤੋਂ ...

ਪੂਰੀ ਖ਼ਬਰ »

ਆਊਟਸੋਰਸਿੰਗ ਮੁਲਾਜ਼ਮਾਂ ਵਲੋਂ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਸ਼ੁਰੂ ਕੀਤਾ ਗਿਆ ਮੋਰਚਾ 24ਵੇਂ ਦਿਨ ਸਮਾਪਤ

ਬਰਨਲਾ, 22 ਜਨਵਰੀ (ਅਸ਼ੋਕ ਭਾਰਤੀ)-ਆਊਟਸੋਰਸਿੰਗ ਕਰਮਚਾਰੀ ਯੂਨੀਅਨ ਦਫ਼ਤਰ ਡਿਪਟੀ ਕਮਿਸ਼ਨਰ (ਪੰਜਾਬ) ਦੇ ਬੈਨਰ ਹੇਠ ਡੀ.ਸੀ. ਦਫ਼ਤਰ ਬਰਨਾਲਾ ਦੇ ਆਊਟਸੋਰਸਿੰਗ ਮੁਲਾਜ਼ਮਾਂ ਵਲੋਂ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਸ਼ੁਰੂ ਕੀਤਾ ਗਿਆ ਮੋਰਚਾ 24ਵੇਂ ਦਿਨ 'ਚ ਸ਼ਾਮਿਲ ...

ਪੂਰੀ ਖ਼ਬਰ »

ਨਸ਼ੀਲੀ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ

ਬਰਨਾਲਾ, 22 ਜਨਵਰੀ (ਰਾਜ ਪਨੇਸਰ)- ਥਾਣਾ ਸਿਟੀ-2 ਵਲੋਂ ਇਕ ਵਿਅਕਤੀ ਨੂੰ 280 ਨਸ਼ੀਲੀ ਗੋਲੀਆਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ...

ਪੂਰੀ ਖ਼ਬਰ »

ਪੁਲਿਸ ਥਾਣਾ ਰੂੜੇਕੇ ਕਲਾਂ ਦੇ ਗੇਟ 'ਤੇ ਭਕਿਯੂ ਸਿੱਧੂਪੁਰ ਦਾ ਰੋਸ ਧਰਨਾ ਅੱਜ

ਰੂੜੇਕੇ ਕਲਾਂ, 22 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਸਹਿਕਾਰੀ ਸਭਾ ਧੂਰਕੋਟ ਦੇ ਸੇਲਜ਼ਮੈਨ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਪਿਰਥਾ ਪੱਤੀ ਧੂਰਕੋਟ ਵਲੋਂ ਉਸ ਦੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਸਹਿਕਾਰੀ ...

ਪੂਰੀ ਖ਼ਬਰ »

ਮੇਰੀ ਉੱਚ ਯੋਗਤਾ ਵਿਚ ਬੀ.ਜੀ.ਐਸ. ਸਕੂਲ ਦੀ ਅਹਿਮ ਭੂਮਿਕਾ-ਡਾ: ਨਿਤਿਸ਼ ਗੁਪਤਾ

ਭਦੌੜ, 22 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)- ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਐਮ.ਡੀ. ਰਣਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਰਹਿ ਚੁੱਕੇ ਵਿਦਿਆਰਥੀ ਡਾ: ਨਿਤਿਸ਼ ਗੁਪਤਾ ਇੰਡੀਅਨ ਡਿਫੈਂਸ ਅਫ਼ਸਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ...

ਪੂਰੀ ਖ਼ਬਰ »

ਹੋਲੀ ਏਾਜਲਸ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ

ਤਪਾ ਮੰਡੀ, 22 ਜਨਵਰੀ (ਵਿਜੇ ਸ਼ਰਮਾ)- ਸਥਾਨਕ ਦਰਾਜ਼ ਰੋਡ 'ਤੇ ਸਥਿਤ ਹੋਲੀ ਏਾਜਜਲ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਅਮਿੱਟ ਛਾਪ ਛੱਡਦਾ ਹੋਇਆ ਸੰਪੰਨ ਹੋਇਆ | ਸਮਾਗਮ ਦਾ ਮੱੁਖ ਮਹਿਮਾਨ ਰਿਟਾ: ਵਧੀਕ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਪਿੰਡ ਪੱਖੋਕੇ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ, 50 ਯੂਨਿਟ ਖ਼ੂਨ ਇਕੱਤਰ ਕੀਤਾ

ਟੱਲੇਵਾਲ, 22 ਜਨਵਰੀ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਸਮੂਹ ਨਗਰ ਨਿਵਾਸੀ, ਕਿਸਾਨ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲਾ ਵਿਸਾਲ ਖ਼ੂਨਦਾਨ ਕੈਂਪ ਬਲੱਡ ਡੋਨਰ ਸੁਸਾਇਟੀ ਭਦੌੜ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸੁੱਚਾਸਰ ...

ਪੂਰੀ ਖ਼ਬਰ »

ਸਮਾਜ ਸੇਵੀ ਕਾਰਜਾਂ ਲਈ ਪ੍ਰੀਤ ਕਾਹਲੋਂ, ਰਵੀ ਸ਼ਰਮਾ ਤੇ ਹਰਵਿੰਦਰ ਸ਼ਰਮਾ ਨੂੰ ਸਨਮਾਨਿਤ ਕੀਤਾ

ਭਦੌੜ, 22 ਜਨਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਕੈਨੇਡਾ ਦੀ ਧਰਤੀ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਮਾਣ ਵਧਾਉਣ ਵਾਲੀਆਂ ਨਾਮੀ ਸਮਾਜ ਸੇਵੀ ਹਸਤੀਆਂ ਦਾ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪ੍ਰਭਾਵਸ਼ਾਲੀ ਸਮਾਗਮ ...

ਪੂਰੀ ਖ਼ਬਰ »

ਜਾਅਲੀ ਦਸਤਾਵੇਜ਼ ਬਣਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ

ਧਨੌਲਾ, 22 ਜਨਵਰੀ (ਜਤਿੰਦਰ ਸਿੰਘ ਧਨੌਲਾ)-ਧਨੌਲਾ ਪੁਲਿਸ ਨੇ ਮਹੰਤ ਪਰਮਿੰਦਰ ਦਾਸ ਪੁੱਤਰ ਚੇਲਾ ਮਹੰਤ ਮਦਨ ਦਾਸ ਵਾਸੀ ਧਨੌਲਾ ਦੇ ਬਿਆਨ ਦੇ ਆਧਾਰ 'ਤੇ ਧਾਰਾ 420 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁੱਦਈ ਨੇ ਆਪਣੇ ਬਿਆਨ ਵਿਚ ਦੱਸਿਆ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਹੰਡਿਆਇਆ, 22 ਜਨਵਰੀ (ਗੁਰਜੀਤ ਸਿੰਘ ਖੁੱਡੀ)- ਹੰਡਿਆਇਆ ਦੀ ਸਲਾਨੀ ਪੱਤੀ ਵਾਰਡ ਨੰ: 2 ਦੀ ਧਰਮਸ਼ਾਲਾ ਵਿਖੇ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਭੋਗ ਉਪਰੰਤ ਰਾਗੀ ਨਨਵੀਰ ਸਿੰਘ ਦੇ ਜਥੇ ਨੇ ...

ਪੂਰੀ ਖ਼ਬਰ »

ਸਿਟੀ ਪਾਰਕ ਵਿਚ ਨੌਜਵਾਨ ਜੋੜਿਆਂ ਦੀਆਂ ਹਰਕਤਾਂ ਤੋਂ ਸੈਰ ਕਰਨ ਆਉਂਦੇ ਸ਼ਹਿਰ ਵਾਸੀ ਪ੍ਰੇਸ਼ਾਨ

ਸੰਗਰੂਰ, 22 ਜਨਵਰੀ (ਧੀਰਜ ਪਸ਼ੌਰੀਆ)- ਸਿਟੀ ਪਾਰਕ ਸੰਗਰੂਰ ਜੋ 15-16 ਸਾਲ ਪਹਿਲਾਂ ਹੌਂਦ ਵਿਚ ਆਇਆ ਸੀ ਅੱਜ ਕੱਲ੍ਹ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਬੇਸ਼ੱਕ ਸਮੇਂ-ਸਮੇਂ 'ਤੇ ਇਸ ਪਾਰਕ 'ਤੇ ਕਾਫੀ ਪੈਸਾ ਖ਼ਰਚਿਆ ਜਾਂਦਾ ਰਿਹਾ ਹੈ ਪਰ ਸਹੀ ਤਰੀਕੇ ਨਾਲ ਸਾਂਭ ਸੰਭਾਲ ਨਾ ...

ਪੂਰੀ ਖ਼ਬਰ »

ਬਸੰਤ ਰੁੱਤ ਕਵੀ ਦਰਬਾਰ ਵਿਚ ਕਵੀਆਂ ਨੇ ਰੰਗ ਬੰਨੇ੍ਹ

ਸੰਗਰੂਰ, 22 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਅੱਜ ਇੱਥੇ ਸਿਟੀਜਨ ਮੰਚ ਸੰਗਰੂਰ ਵਲੋਂ ਕਰਵਾਇਆ ਬਸੰਤ ਰੁੱਤ ਕਵੀ ਦਰਬਾਰ ਆਪਣੀ ਸੁਗੰਧੀ ਬਿਖੇਰਣ ਵਿਚ ਸਫਲ ਰਿਹਾ | ਚਰਚਿਤ ਪੰਜਾਬੀ ਸ਼ਾਇਰ ਮੋਹਨ ਸ਼ਰਮਾ, ਆਸ਼ਵੀਨ, ਜੀਤ ਹਰਜੀਤ, ਰਮਨੀਤ ਚਾਨੀ, ਮੂਲ ਚੰਦ ਸ਼ਰਮਾ, ਬੀਰਪਾਲ ...

ਪੂਰੀ ਖ਼ਬਰ »

ਕਿਸਾਨਾਂ ਨੇ ਅਹਿਮ ਮਸਲਿਆਂ 'ਤੇ ਮੰਤਰੀ ਅਰੋੜਾ ਨੂੰ ਮੰਗ ਪੱਤਰ ਦਿੱਤਾ

ਲÏਾਗੋਵਾਲ, 22 ਜਨਵਰੀ (ਵਿਨੋਦ, ਸ.ਸ. ਖੰਨਾ)- ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਬਲਾਕ ਲੌਂਗੋਵਾਲ ਦੇ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਕਰਵਾਉਣ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਦੇ ਕੇ ...

ਪੂਰੀ ਖ਼ਬਰ »

ਰਾਮਾਨੁਜਨ ਜ਼ਿਲ੍ਹਾ ਪੱਧਰੀ ਗਣਿਤ ਐਵਾਰਡ” ਪ੍ਰੀਖਿਆ ਲਈ ਵਿਦਿਆਰਥੀਆਂ ਨੇ ਦਿਖਾਇਆ ਭਾਰੀ ਉਤਸ਼ਾਹ

ਸੰਗਰੂਰ, 22 ਜਨਵਰੀ (ਧੀਰਜ ਪਸ਼ੋਰੀਆ) - 'ਰਾਮਾਨੁਜਨ ਜ਼ਿਲ੍ਹਾ ਪੱਧਰੀ ਗਣਿਤ ਐਵਾਰਡ' ਲਈ ਸੱਤਵੀਂ ਸਾਲਾਨਾ ਪ੍ਰੀਖਿਆ ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਖੇਤਰਾਂ ਵਿਚ ਸਥਾਪਿਤ ਕੀਤੇ ਗਏ 25 ਪ੍ਰੀਖਿਆ ਕੇਂਦਰਾਂ ਵਿਚ ਕਰਵਾਈ ਗਈ | ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ...

ਪੂਰੀ ਖ਼ਬਰ »

ਅਕਾਲ ਅਕੈਡਮੀ ਦੇ ਉੱਭਿਆ ਦੀਆਂ ਵਿਦਿਆਰਥਣਾਂ ਨੇ ਫੁੱਟਬਾਲ 'ਚ ਮਾਰੀਆਂ ਮੱਲ੍ਹਾਂ

ਕÏਹਰੀਆਂ, 22 ਜਨਵਰੀ (ਮਾਲਵਿੰਦਰ ਸਿੰਘ ਸਿੱਧੂ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉੱਭਿਆ ਦੀਆਂ ਵਿਦਿਆਰਥਣਾਂ ਨੇ ਡੀ.ਐਫ.ਏ. ਵਲੋਂ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਫੁੱਟਬਾਲ ਲੀਗ ...

ਪੂਰੀ ਖ਼ਬਰ »

ਪੈਨਸ਼ਨਰਾਂ ਦਾ ਵਫ਼ਦ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 22 ਜਨਵਰੀ (ਭੁੱਲਰ, ਧਾਲੀਵਾਲ) - ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਟਰਾਂਸਮਿਸ਼ਨ ਕਾਰਪੋਰੇਸ਼ਨ ਡਵੀਜ਼ਨ ਸੁਨਾਮ ਦੇ ਇਕ ਵਫ਼ਦ ਨੇ ਪ੍ਰਧਾਨ ਸੋਮ ਸਿੰਘ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੂੰ ਮਿਲ ਕੇ ਇਕ ਮੰਗ ਪੱਤਰ ...

ਪੂਰੀ ਖ਼ਬਰ »

ਸੰਤ ਅਵਤਾਰ ਸਿੰਘ ਮੌੜਾਂ ਵਾਲਿਆਂ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸਾਧੂ ਮਹਾਤਮਾਂ ਨੇ ਕੀਤੀ ਸ਼ਿਰਕਤ

ਸ਼ਹਿਣਾ, 22 ਜਨਵਰੀ (ਸੁਰੇਸ਼ ਗੋਗੀ)- ਪਿਛਲੇ ਦਿਨ ਡੇਰਾ ਭਜਨਗੜ੍ਹ ਦੇ ਮੁੱਖ ਸੇਵਾਦਾਰ ਸੰਤ ਅਵਤਾਰ ਸਿੰਘ ਮੌੜਾਂ ਵਾਲਿਆਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸੁਖਪੁਰਾ ਵਿਖੇ ਹੋਈ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਜ਼ੂਰੀ ਰਾਗੀ ਭਾਈ ਗੁਰਸੇਵਕ ...

ਪੂਰੀ ਖ਼ਬਰ »

24 ਘੰਟੇ ਜਣੇਪਾ ਸੇਵਾਵਾਂ ਤੇ ਆਯੁਸ਼ਮਾਨ ਭਾਰਤ ਸਕੀਮ ਪੰਜਾਬ ਭਰ 'ਚ ਮੋਹਰੀ ਰਹੇ ਹਸਪਤਾਲ 'ਚੋਂ ਡਾਕਟਰ ਦੀ ਅਸਾਮੀ ਖਾਲੀ ਤੇ ਦਵਾਈਆਂ ਦੀ ਵੱਡੀ ਘਾਟ

ਮਹਿਲ ਕਲਾਂ, 22 ਜਨਵਰੀ (ਤਰਸੇਮ ਸਿੰਘ ਗਹਿਲ)- ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਆਯੂਸ਼ਮਾਨ ਭਾਰਤ ਸਕੀਮ ਅਧੀਨ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰ ਚੁੱਕੇ ਬਲਵੀਰ ਮੈਮੋਰੀਅਲ ਕਮਿਊਨਿਟੀ ਹੈਲਥ ...

ਪੂਰੀ ਖ਼ਬਰ »

ਪਿੰਡ ਲੋਹਗੜ੍ਹ ਵਿਖੇ ਸਾਬਕਾ ਸਰਪੰਚ ਚੇਤ ਸਿੰਘ ਚੁੰਬਰ ਨੂੰ ਸ਼ਰਧਾਂਜਲੀਆਂ ਭੇਟ

ਮਹਿਲ ਕਲਾਂ, 22 ਜਨਵਰੀ (ਅਵਤਾਰ ਸਿੰਘ ਅਣਖੀ)-ਸਾਬਕਾ ਸਰਪੰਚ ਚੇਤ ਸਿੰਘ ਚੁੰਬਰ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ, ਪਿੰਡ ਲੋਹਗੜ੍ਹ ਵਿਖੇ ਹੋਇਆ | ਇਸ ਮੌਕੇ ਸ੍ਰੀ ਸਾਹਿਬ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹੰਤ ...

ਪੂਰੀ ਖ਼ਬਰ »

ਮੁਢਲਾ ਸਿਹਤ ਕੇਂਦਰ ਰੂੜੇਕੇ ਕਲਾਂ ਨੂੰ ਮੁਹੱਲਾ ਕਲੀਨਿਕ ਬਣਾਉਣ ਦੇ ਵਿਰੋਧ 'ਚ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

ਰੂੜੇਕੇ ਕਲਾਂ, 22 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਮੁੱਢਲਾ ਸਿਹਤ ਕੇਂਦਰ ਰੂੜੇਕੇ ਕਲਾਂ ਨੂੰ ਮੁਹੱਲਾ ਕਲੀਨਿਕ ਬਣਾਉਣ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਗ੍ਰਾਮ ...

ਪੂਰੀ ਖ਼ਬਰ »

ਪਿੰਡ ਉਗੋਕੇ ਵਿਖੇ ਸ਼ਹੀਦ ਨਛੱਤਰ ਸਿੰਘ ਦੇ ਬੁੱਤ ਦਾ ਕੀਤਾ ਉਦਘਾਟਨ

ਸ਼ਹਿਣਾ, 22 ਜਨਵਰੀ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ 1971 ਦੀ ਜੰਗ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੇ ਪਰਿਵਾਰ ਵਲੋਂ ਪਿੰਡ ਵਿਚ ਪਾਰਕ ਬਣਾ ਕੇ ਸਥਾਪਿਤ ਕੀਤੇ ਗਏ ਬੁੱਤ ਦਾ ਉਦਘਾਟਨ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਜਗਸੀਰ ਸਿੰਘ ਸੀਰਾ ਛੀਨੀਵਾਲ ਜ਼ਿਲ੍ਹਾ ...

ਪੂਰੀ ਖ਼ਬਰ »

ਚਾਈਨਾ ਡੋਰ ਤੋਂ ਮਾਪੇ ਬੱਚਿਆਂ ਨੂੰ ਸਾਵਧਾਨ ਕਰਨ-ਡੀ.ਐੱਸ.ਪੀ. ਰੰਧਾਵਾ

ਤਪਾ ਮੰਡੀ, 22 ਜਨਵਰੀ (ਪ੍ਰਵੀਨ ਗਰਗ)- ਪਤੰਗਬਾਜ਼ੀ ਲਈ ਵਰਤੀ ਜਾਂਦੀ ਚਾਈਨਾ ਡੋਰ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਜੋ ਮਨੁੱਖ ਜਾਤੀ ਅਤੇ ਪੰਛੀਆਂ ਲਈ ਮੌਤ ਨੂੰ ਆਵਾਜ਼ਾਂ ਮਾਰਨ ਦੇ ਬਰਾਬਰ ਹੈ | ਇਸ ਤੋਂ ਬਚਣਾ ਸਾਡੇ ਲਈ ਅਤਿ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਪਿੰਡ ਠੀਕਰੀਵਾਲਾ ਵਿਖੇ 92 ਪ੍ਰਾਣੀਆਂ ਵਲੋਂ ਅੰਮਿ੍ਤਪਾਨ

ਮਹਿਲ ਕਲਾਂ, 22 ਜਨਵਰੀ (ਅਵਤਾਰ ਸਿੰਘ ਅਣਖੀ)-ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਠੀਕਰੀਵਾਲਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਅੰਮਿ੍ਤ ਸੰਚਾਰ ਕਰਵਾਇਆ ਗਿਆ | ਇਸ ਮੌਕੇ ਦਮਦਮੀ ਟਕਸਾਲ ਵਲੋਂ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜ ਪਿਆਰਿਆਂ ਦੀ ਅਗਵਾਈ ...

ਪੂਰੀ ਖ਼ਬਰ »

ਟਰਾਈਡੈਂਟ ਫ਼ੈਕਟਰੀ ਨਾਲ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਮੁਕੱਦਮਾ ਦਰਜ

ਬਰਨਾਲਾ, 22 ਜਨਵਰੀ (ਰਾਜ ਪਨੇਸਰ)-ਟਰਾਈਡੈਂਟ ਗਰੱੁਪ ਲਿਮਟਿਡ ਬਰਨਾਲਾ ਨਾਲ ਜਾਅਲੀ ਪਾਵਰ ਆਫ਼ ਅਟਾਰਨੀ ਲਗਾ ਕੇ ਧੋਖਾਧੜੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-2 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਯਸ਼ਪਾਲ ਸਿੰਘ ਨੇ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 29 ਨੂੰ

ਤਪਾ ਮੰਡੀ, 22 ਜਨਵਰੀ (ਪ੍ਰਵੀਨ ਗਰਗ)-ਆਸ਼ਾ ਵਰਕਰਜ਼ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਸਬੰਧੀ 29 ਜਨਵਰੀ ਦਾ ਪ੍ਰੋਗਰਾਮ ਉਲੀਕਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਏਟਕ ਗਰੁੱਪ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX