ਭੁਵਨੇਸ਼ਵਰ, 22 ਜਨਵਰੀ (ਏਜੰਸੀ)-ਮੇਜ਼ਬਾਨ ਭਾਰਤ ਐਤਵਾਰ ਨੂੰ ਖੇਡੇ ਗਏ ਦੂਜੇ ਬੇਹੱਦ ਰੋਮਚਾਂਕ ਕਰਾਸਓਵਰ ਮੈਚ 'ਚ ਨਿਊਜ਼ੀਲੈਂਡ ਤੋਂ ਪੈਨਲਟੀ ਸ਼ੂਟਆਊਟ 'ਚ 4-5 ਨਾਲ ਹਾਰ ਕੇ ਹਾਕੀ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ | ਭਾਰਤ 'ਚ ਖੇਡੇ ਗਏ ਲਗਾਤਾਰ ਦੂਜੇ ਵਿਸ਼ਵ ਕੱਪ ਦੌਰਾਨ ਵੀ ਟੀਮ ਕੁਆਰਟਰ ਫਾਈਨਲ 'ਚ ਨਹੀਂ ਪਹੁੰਚ ਸਕੀ ਹੈ | ਭਾਰਤ ਆਖਰੀ ਵਾਰ 2010 ਦੇ ਟੂਰਨਾਮੈਂਟ ਦੌਰਾਨ ਕੁਆਰਟਰ ਫਾਈਨਲ 'ਚ ਪੁੱਜਾ ਸੀ | ਇਸ ਤੋਂ ਪਹਿਲਾਂ ਦੋਵਾਂ ਟੀਮਾਂ ਨੇ ਪਹਿਲੇ ਕੁਆਰਟਰ 'ਚ ਗੋਲ ਕਰਨ ਲਈ ਕਾਫੀ ਜੱਦੋ-ਜ਼ਹਿਦ ਕੀਤੀ ਪਰ ਕੋਈ ਵੀ ਗੋਲ ਨਹੀਂ ਹੋ ਸਕਿਆ | ਦੂਜੇ ਕੁਆਰਟਰ ਦੇ 17ਵੇਂ ਮਿੰਟ 'ਚ ਲਲਿਤ ਕੁਮਾਰ ਉਪਾਧਿਆਏ ਨੇ ਭਾਰਤ ਦਾ ਖਾਤਾ ਖੋਲਿ੍ਹਆ, ਜਦੋਂਕਿ 24ਵੇਂ ਮਿੰਟ 'ਚ ਸੁਖਜੀਤ ਸਿੰਘ ਨੇ ਭਾਰਤ ਦੀ ਬੜਤ ਨੂੰ ਦੁੱਗਣਾ ਕਰ ਦਿੱਤਾ | ਨਿਊਜ਼ੀਲੈਂਡ ਦੇ ਸੈਮ ਲੇਨ ਨੇ 28ਵੇਂ ਮਿੰਟ 'ਚ ਟੀਮ ਲਈ ਪਹਿਲਾ ਗੋਲ ਕੀਤਾ | ਤੀਜੇ ਕੁਆਰਟਰ 'ਚ ਵਰੁਣ ਕੁਮਾਰ ਨੇ 40ਵੇਂ ਮਿੰਟ 'ਚ ਗੋਲ ਕਰਕੇ ਭਾਰਤ ਦੀ ਬੜਤ ਨੂੰ 3-1 ਕਰ ਦਿੱਤਾ ਪਰ ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਜ਼ਬਰਦਸਤ ਵਾਪਸੀ ਕਰਦਿਆਂ ਲਗਾਤਾਰ ਦੋ ਗੋਲ (ਕੇਨ ਰਸਲ ਨੇ ਤੀਜੇ ਕੁਆਰਟਰ ਦੇ 43ਵੇਂ ਮਿੰਟ ਅਤੇ ਸੀਨ ਫਿੰਡਲੇ ਨੇ ਚੌਥੇ ਕੁਆਰਟਰ ਦੇ 49ਵੇਂ ਮਿੰਟ) ਕਰਕੇ ਮੈਚ ਦਾ ਪਾਸਾ ਪਲਟਦਿਆਂ ਸਕੋਰ 3-3 ਕਰਕੇ ਮੈਚ ਨੂੰ ਪੂਰੇ ਸਮੇਂ ਤੱਕ ਬਰਾਬਰੀ 'ਤੇ ਸਮਾਪਤ ਕੀਤਾ |
ਸ਼ੂਟਆਊਟ ਦੌਰਾਨ ਭਾਰਤੀ ਗੋਲਕੀਪਰ ਸ੍ਰੀਜੇਸ਼ ਹੋਏ ਜ਼ਖ਼ਮੀ
ਦੂਜੇ ਪੈਨਲਟੀ ਸ਼ੂਟਆਊਟ ਦੀ ਪਹਿਲੀ ਪੈਨਲਟੀ 'ਤੇ ਭਾਰਤ ਦੇ ਸਟਾਰ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੇ ਬਚਾਅ ਲਈ ਪਰ ਉਹ ਪੈਨਲਟੀ ਲਈ ਆਏ ਫਿਲਿਪ ਹੇਡਨ ਦੀ ਗੇਂਦ ਲੱਗਣ ਨਾਲ ਜ਼ਖ਼ਮੀ ਹੋ ਗਏ, ਜਿਸ ਕਾਰਨ ਉਨ੍ਹਾਂ ਦੀ ਜਗ੍ਹਾ ਕ੍ਰਿਸ਼ਨ ਪਾਠਕ ਬਦਲਵੇ ਗੋਲਕੀਪਰ ਵਜੋਂ ਮੈਦਾਨ 'ਤੇ ਆਏ ਪਰ ਉਹ ਟੀਮ ਦੀ ਹਾਰ ਨੂੰ ਟਾਲ ਨਹੀਂ ਸਕੇ | ਨਿਊਜ਼ੀਲੈਂਡ ਦੇ ਗੋਲਕੀਪਰ ਲਿਓਨ ਹੇਵਰਡ ਪੈਨਲਟੀ ਸ਼ੂਟਆਊਟ ਦੇ ਹੀਰੋ ਰਹੇ, ਜਿਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਅੰਤਿਮ-8 'ਚ ਪਹੁੰਚਾ ਦਿੱਤਾ, ਜਿਥੇ ਉਸ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ |
ਜਲੰਧਰ, 22 ਜਨਵਰੀ (ਅ. ਬ.)-ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ 23ਵਾਂ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ 27 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਗੁਰਮੀਤ ਸਿੰਘ ਖਹਿਰਾ ਅਤੇ ਮਨੋਹਰ ਸਿੰਘ ...
ਮੈਲਬੌਰਨ, 22 ਜਨਵਰੀ (ਏਜੰਸੀ)-ਆਸਟ੍ਰੇਲੀਅਨ ਓਪਨ 'ਚ ਮਹਿਲਾ ਸਿੰਗਲ 'ਚ ਐਤਵਾਰ ਨੂੰ ਦੋ ਉਲਟਫੇਰ ਹੋਏ | ਪਹਿਲੇ 'ਚ ਦੁਨੀਆ ਦੀ ਨੰਬਰ ਇਕ ਮਹਿਲਾ ਖਿਡਾਰਨ ਈਗਾ ਸਵੀਏਟੇਕ (21) ਤੇ ਦੂਜੇ 'ਚ ਕੋਕੋ ਗਾੱਫ (18) ਚੌਥੇ ਦੌਰ ਦੇ ਮੈਚ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ | ਦੂਜੇ ...
ਭੁਵਨੇਸ਼ਵਰ, 22 ਜਨਵਰੀ (ਪੀ. ਟੀ. ਆਈ.)-ਸਪੇਨ ਨੇ ਮਲੇਸ਼ੀਆ ਨੂੰ ਬੇਹੱਦ ਰੋਮਾਂਚਕ ਪਹਿਲੇ ਕਰਾਸਓਵਰ ਮੈਚ 'ਚ ਪੈਨਲਟੀ ਸ਼ੂਟਆਊਟ 'ਚ 4-3 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ | ਸਪੇਨ ਹੁਣ ਮੰਗਲਵਾਰ ਨੂੰ ਆਖਰੀ-8 ਗੇੜ 'ਚ ਖ਼ਿਤਾਬ ਦੇ ...
ਮੁੰਬਈ, 22 ਜਨਵਰੀ (ਏਜੰਸੀ)-ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਕੇ.ਐਲ. ਰਾਹੁਲ ਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ 23 ਜਨਵਰੀ ਨੂੰ ਵਿਆਹ ਕਰਵਾਉਣਗੇ | ਆਥੀਆ ਦਿਗਜ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਦੀ ਬੇਟੀ ਹੈ | ਸੁਨੀਲ ਦੇ ਖੰਡਾਲਾ ਸਥਿਤ ਫਾਰਮਹਾਊਸ 'ਚ ਦੋਵੇਂ ...
ਅਯੁੱਧਿਆ, 22 ਜਨਵਰੀ (ਪੀ. ਟੀ. ਆਈ.)-ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ.ਐਫ.ਆਈ.) ਦੀ ਐਤਵਾਰ ਨੂੰ ਅਯੁੱਧਿਆ 'ਚ ਹੋਣ ਵਾਲੀ ਐਮਰਜੈਂਸੀ ਜਨਰਲ ਕੌਂਸਲ ਦੀ ਮੀਟਿੰਗ ਖੇਡ ਮੰਤਰਾਲੇ ਵਲੋਂ ਰੱਦ ਕਰ ਦਿੱਤੀ ਗਈ, ਜਿਸ 'ਚ ਫੈਡਰੇਸ਼ਨ 'ਤੇ ਲੱਗੇ ਦੋਸ਼ਾਂ ਸਮੇਤ ਕਈ ਮਾਮਲਿਆਂ 'ਤੇ ...
ਐਬਸਟਫੋਰਡ, 22 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ (ਬੀ.ਸੀ.) ਦੇ ਸ਼ਹਿਰ ਸਰੀ ਵਿਖੇ ਪੰਜਾਬੀ ਪ੍ਰਵਾਸੀ ਪਰਿਵਾਰ ਦੀਆਂ ਕੇਨੈਡਾ 'ਚ ਜੰਮੀਆਂ ਮੰਡੇਰ ਭੈਣਾਂ ਸੀਰਤ ਕੌਰ ਮੰਡੇਰ (10), ਆਰੀਆ ਕੌਰ ਮੰਡੇਰ (8) ਤੇ ਆਮਾਈਆ ਕੌਰ ਮੰਡੇਰ (4) ਨੇ ...
ਮੈਲਬੌਰਨ, 22 ਫਰਵਰੀ (ਏਜੰਸੀ)-ਦੇਸ਼ ਦੀ ਚੋਟੀ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਨ੍ਹਾਂ ਦੀ ਜੋੜੀਦਾਰ ਐਨਾ ਡੈਨੀਲੀਨਾ ਐਤਵਾਰ ਨੂੰ ਮਹਿਲਾ ਡਬਲਜ਼ ਵਰਗ ਦੇ ਦੂਜੇ ਦੌਰ 'ਚ ਹਾਰ ਕੇ ਆਸਟ੍ਰੇਲੀਅਨ ਓਪਨ ਤੋਂ ਬਾਹਰ ਹੋ ਗਈ | ਭਾਰਤ ਤੇ ਕਜ਼ਾਕਿਸਤਾਨ ਖਿਡਾਰਨ ਦੀ ਜੋੜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX