ਕਰਨਾਲ, 22 ਜਨਵਰੀ (ਗੁਰਮੀਤ ਸਿੰਘ ਸੱਗੂ)-ਬੀਤੀ ਰਾਤ ਸਥਾਨਕ ਮੇਰਠ ਰੋਡ 'ਤੇ ਸਥਿਤ ਬਿਜਲੀ ਦੇ ਵੱਡੇ-ਵੱਡੇ ਉਦਯੋਗਿਕ ਟਰਾਂਸਫਾਰਮਰ ਬਣਾਉਣ ਵਾਲੀ ਹਰਿ ਸੰਨਜ਼ ਫੈਕਟਰੀ ਨੂੰ ਇਕ ਦਰਜਨ ਤੋਂ ਵੱਧ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਫੈਕਟਰੀ ਦੇ ਗਾਰਡ ਸਮੇਤ ਪੰਜ ਕਰਮਚਾਰੀਆਂ ਨੂੰ ਬੰਧਕ ਬਣਾ ਕੇ 25 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਤਾਂਬੇ ਦੀਆਂ ਤਾਰਾਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ | ਇਸ ਤੋਂ ਇਲਾਵਾ ਲੁਟਾਰੇ ਜਾਂਦੇ ਸਮੇਂ ਇਕ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਏ | ਲੁਟੇਰਿਆਂ ਨੇ 4 ਘੰਟਿਆਂ 'ਚ ਵਾਰਦਾਤ ਨੂੰ ਅੰਜਾਮ ਦਿੱਤਾ | ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਫੈਕਟਰੀ ਮਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਉਪਰੰਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ | ਮੁਲਜ਼ਮਾਂ ਤੱਕ ਪਹੁੰਚਣ ਲਈ ਪੁਲਿਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ | ਦੱਸਿਆ ਕਿ ਰਿਹਾ ਹੈ ਕਿ ਬੀਤੀ ਰਾਤ ਕਰੀਬ ਸਵਾ 1 ਵਜੇ ਇਕ ਦਰਜਨ ਤੋਂ ਵੱਧ ਨਕਾਬਪੋਸ਼ ਹਥਿਆਰਬੰਦ ਲੁਟੇਰੇ ਫੈਕਟਰੀ ਦੇ ਪਿਛਲੇ ਪਾਸੇ ਤੋਂ ਖੇਤਾਂ ਰਾਹੀਂ ਪੌੜੀ ਲਗਾ ਕੇ ਫੈਕਟਰੀ ਵਿਚ ਦਾਖ਼ਲ ਹੋਏ, ਜਿਨ੍ਹਾਂ ਨੇ ਫੈਕਟਰੀ ਦੇ ਕੈਬਿਨ ਵਿਚ ਬੈਠੇ ਗਾਰਡ ਨੂੰ ਬੰਧਕ ਬਣਾ ਲਿਆ ਅਤੇ ਉਸ ਤੋਂ ਬਾਅਦ ਫੈਕਟਰੀ ਅੰਦਰ ਹੀ ਬਣੇ ਇਕ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਬਣੇ ਵੱਖ-ਵੱਖ ਕਮਰਿਆਂ 'ਚ ਸੁੱਤੇ ਪਏ 4 ਹੋਰਨਾਂ ਕਰਮਚਾਰੀਆਂ ਨੂੰ ਵੀ ਬੰਧਕ ਬਣਾ ਲਿਆ ਅਤੇ ਸਾਰਿਆਂ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਅਤੇ ਉਨ੍ਹਾਂ ਦੇ ਸਿਰ 'ਤੇ ਦੋ ਹਥਿਆਰਬੰਦ ਨਕਾਬਪੋਸ਼ ਲੁਟੇਰੇ ਖੜ੍ਹੇ ਹੋ ਗਏ | ਇਸ ਤੋਂ ਬਾਅਦ ਲੁਟੇਰਿਆਂ ਨੇ ਕਰੀਬ 4 ਘੰਟੇ ਤੱਕ ਫੈਕਟਰੀ 'ਚ ਰੱਖੀਆਂ ਹੋਈਆਂ ਤਾਂਬੇ ਦੀਆਂ ਤਾਰਾਂ ਦੀਆਂ ਵੱਡੀਆਂ-ਵੱਡੀਆਂ ਰੀਲਾਂ ਅਤੇ ਤਿਆਰ ਕੁਆਇਲਾਂ ਨੂੰ ਇਕੱਠਾ ਕਰ ਲਿਆ | ਇਸ ਦੌਰਾਨ ਲੁਟੇਰਿਆਂ ਨੇ ਫੈਕਟਰੀ ਦੇ ਅੰਦਰ ਇਕ ਹਾਲ ਦੇ ਸ਼ਟਰ ਨੂੰ ਤੋੜਨ ਸਮੇਤ ਦਫ਼ਤਰ ਦੇ ਸ਼ੀਸ਼ੇ ਦਾ ਦਰਵਾਜਾ ਵੀ ਤੋੜ ਦਿੱਤਾ | ਲੁਟੇਰੇ ਹੋਰ ਸਾਮਾਨ ਤੋਂ ਇਲਾਵਾ ਫੈਕਟਰੀ 'ਚ ਖੜ੍ਹਾ ਇਕ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਏ ਹਨ | ਲੁਟੇਰੇ ਇਕ ਵਾਹਨ 'ਚ ਸਾਮਾਨ ਲੋਡ ਕਰਕੇ ਤੜਕੇ ਕਰੀਬ 5 ਵਜੇ ਮੌਕੇ ਤੋਂ ਫ਼ਰਾਰ ਹੋਏ, ਜਿਸ ਤੋਂ ਬਾਅਦ ਬੰਧਕ ਬਣਾਏ ਗਏ ਕਰਮਚਾਰੀਆਂ ਨੇ ਆਪਣੇ ਹੱਥ ਖੋਲ੍ਹੇ ਅਤੇ ਘਟਨਾ ਦੀ ਸੂਚਨਾ ਆਪਣੇ ਮਾਲਕ ਵਿਕਾਸ ਅਰੋੜਾ ਨੂੰ ਦਿੱਤੀ, ਜਿਨ੍ਹਾਂ ਅੱਗੇ ਪੁਲਿਸ ਨੂੰ ਸੂਚਿਤ ਕੀਤਾ | ਇਸ ਤੋਂ ਬਾਅਦ ਐਫ. ਐਸ. ਐਲ., ਸੀ. ਆਈ. ਏ., ਥਾਣਾ ਸਦਰ ਅਤੇ ਥਾਣਾ ਮਧੂਬਨ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਫੈਕਟਰੀ ਕਾਮਿਆਂ ਨੇ ਪੁਲਿਸ ਨੂੰ ਦੱਸਿਆ ਕਿ ਸਾਰੇ ਹੀ ਮੁਲਜ਼ਮਾਂ ਨੇ ਨਕਾਬ ਨਾਲ ਆਪਣੇ ਚਿਹਰੇ ਢਕੇ ਹੋਏ ਸਨ ਅਤੇ ਕਿਸੇ ਦੇ ਹੱਥ ਵਿਚ ਪਿਸਤੌਲ ਅਤੇ ਕਿਸੇ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਸੀ | ਪੁਲਿਸ ਨੇ ਫੈਕਟਰੀ ਦਾ ਡੀ. ਵੀ. ਆਰ. ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਸਿਰਫ ਇਹੀ ਸਪੱਸ਼ਟ ਹੋ ਰਿਹਾ ਹੈ ਕਿ ਡਕੈਤ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਸਾਮਾਨ ਇਕ ਕੈਂਟਰ 'ਚ ਲੋਡ ਕਰਕੇ ਫ਼ਰਾਰ ਹੋ ਗਏ | ਪੁਲਿਸ ਕਈ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ |
ਸ਼ਾਹਬਾਦ ਮਾਰਕੰਡਾ, 22 ਜਨਵਰੀ (ਅਵਤਾਰ ਸਿੰਘ)-ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਨੇ ਕੰਪਨੀ 'ਚ ਪੈਸੇ ਨਿਵੇਸ਼ ਕਰਨ ਦੇ ਨਾਂਅ 'ਤੇ 50 ਲੱਖ ਰੁ. ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਔਰਤ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ਮਹਿਲਾ ਦੀ ਪਛਾਣ ਕਾਮਿਨੀ ...
ਕਾਲਾਂਵਾਲੀ/ਸਿਰਸਾ, 22 ਜਨਵਰੀ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਪੇਂਡੂ ਮਜ਼ਦੂਰ ਯੂਨੀਅਨ ਹਰਿਆਣਾ ਵੱਲੋਂ ਪਿੰਡ ਜਗਮਾਲਵਾਲੀ ਵਿੱਚ ਰਾਸ਼ਨ ਕਾਰਡਾਂ ਦੇ ਗਲਤ ਕੱਟੇ ਜਾਣ ਦੇ ਵਿਰੋਧ ...
ਕਾਲਾਂਵਾਲੀ/ਸਿਰਸਾ, 22 ਜਨਵਰੀ (ਭੁਪਿੰਦਰ ਪੰਨੀਵਾਲੀਆ)- ਬਿਜਲੀ ਮੰਤਰੀ ਰਣਜੀਤ ਸਿੰਘ ਨੇ ਪਿੰਡ ਪੰਨੀਵਾਲਾ ਮੋਟਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਐਫਐਫਸੀ ਫੰਡ ਵਿੱਚੋਂ 42 ਲੱਖ 39 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ¢ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਡੀ-ਪਲਾਨ ...
ਕਰਨਾਲ, 22 ਜਨਵਰੀ (ਗੁਰਮੀਤ ਸਿੰਘ ਸੱਗੂ)-ਉੱਤਰੀ ਹਰਿਆਣਾ ਬਿਜਲੀ ਸਪਲਾਈ ਨਿਗਮ ਦੇ ਕਰਨਾਲ ਸਰਕਲ ਦੇ ਟੈਕਨੀਕਲ ਸਟਾਫ਼ ਨੂੰ ਸਾਵਧਾਨੀਆਂ ਰੱਖਣ ਅਤੇ ਲਾਈਨਾਂ ਦੇ ਰੱਖ-ਰਖਾਵ ਲਈ ਡਾ. ਮੰਗਲ ਸੈਨ ਆਡੀਟੋਰੀਅਮ ਵਿਖੇ ਐਚ. ਪੀ. ਟੀ. ਆਈ. ਦੇ ਡਾਇਰੈਕਟਰ ਵੀ. ਐਸ. ਮਾਨ ਅਤੇ ...
ਪਿਹੋਵਾ, 22 ਜਨਵਰੀ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਹਰਿਆਣਾ ਦੇ ਪਿ੍ੰਟਿੰਗ ਅਤੇ ਸਟੇਸ਼ਨਰੀ ਮੰਤਰੀ ਸੰਦੀਪ ਸਿੰਘ ਨੇ ਦੱਸਿਆ ਕਿ ਅੰਬਾਲਾ ਰੋਡ 'ਤੇ ਡਰੇਨ ਪੁਲ ਦੇ ਨਵੇਂ ਨਿਰਮਾਣ ਲਈ ਕਰੀਬ 11 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ | ਜਲਦੀ ਹੀ ਟੈਂਡਰ ਪ੍ਰਕਿਰਿਆ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨਤਾਰਨ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਦਰ ਪੱਟੀ ਦੇ ਏ.ਐੱਸ.ਆਈ. ਕਿਰਪਾਲ ...
ਰਤੀਆ 22 ਜਨਵਰੀ (ਮੰਡੇਰ)-ਗੁਰੂ ਰਾਮਦਾਸ ਹਸਪਤਾਲ ਵਲੋਂ 27 ਜਨਵਰੀ ਨੂੰ ਖ਼ੂਨ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ, ਜਿਸ 'ਚ ਮੁੱਖ ਤੌਰ 'ਤੇ 29 ਜਨਵਰੀ ਨੂੰ ਹੋਣ ਵਾਲੇ ਖ਼ੂਨਦਾਨ ਕੈਂਪ 'ਚ ਖ਼ੂਨਦਾਨ ਕਰਨ ਦੇ ਚਾਹਵਾਨ ਲੋਕਾਂ ਦੇ ਖ਼ੂਨ ਦੇ ਸੈਂਪਲ ਲਏ ਜਾਣਗੇ | ਜਾਣਕਾਰੀ ਦਿੰਦੇ ...
ਕੋਲਕਾਤਾ, 22 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਦੀ ਪ੍ਰਸਿੱਧ ਪ੍ਰੇਸੀਡੇਂਸੀ ਯੂਨੀਵਰਸਿਟੀ 'ਚ ਇਸ ਸਾਲ ਸਰਸਵਤੀ ਪੂਜਾ ਕਰਨ ਲਈ ਤਿ੍ਣਮੂਲ ਕਾਂਗਰਸ ਛਾਤਰ ਪ੍ਰੀਸ਼ਦ ਬਜਿੱਦ ਹੈ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹਰ ਹਾਲਤ 'ਚ ਪੂਜਾ ਕੀਤੀ ਜਾਵੇਗੀ | ਦੂਜੇ ...
ਤਰਨ ਤਾਰਨ, 22 ਜਨਵਰੀ (ਪਰਮਜੀਤ ਜੋਸ਼ੀ)- ਵਿਅਕਤੀ ਪਾਸੋਂ ਮੋਬਾਈਲ ਖੋਹ ਕੇ ਭੱਜਣ ਵਾਲੇ ਇਕ ਲੁਟੇਰੇ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਇਕ ਲੁਟੇਰਾ ਫ਼ਰਾਰ ਹੈ | ਏ ਐੱਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਸ ਗੁਰਵਿੰਦਰ ਸਿੰਘ ਪੁੱਤਰ ਵਿਰਸਾ ਸਿੰਘ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਬੱਚਿਆਂ ਵਿਚ ਭੁੱਖ ਘੱਟ ਲੱਗਣਾ ਚਿੰਤਾ ਦਾ ਵਿਸ਼ਾ ਹੈ, ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇ ਦੇ ਸਰੀਰ ਵਿਚ ਆਈਰਨ ਦੀ ਕਮੀ ਹੋਣਾ, ਕਬਜ਼ ਰਹਿਣਾ, ਜ਼ਿਆਦਾ ਫਾਸਟ ਫੂਡ ਦਾ ਸੇਵਨ ਕਰਨਾ, ਜ਼ਿਆਦਾ ਮਿੱਠਾ ਖਾਣਾ, ਪੇਟ 'ਚ ਕੀੜੇ ...
ਤਰਨ ਤਾਰਨ, 22 ਜਨਵਰੀ (ਇਕਬਾਲ ਸਿੰਘ ਸੋਢੀ)-ਸ਼ਹੀਦਾਂ ਦੇ ਸਿਰਤਾਜ ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਏ ਪਵਿੱਤਰ ਸ਼ਹਿਰ ਤਰਨ ਤਾਰਨ ਵਿਖੇ ਸ਼ੁਸ਼ੋਭਿਤ ਸ੍ਰੀ ਦਰਬਾਰ ਸਾਹਿਬ ਵਿਖੇ ਮਾਘ ਮਹੀਨੇ ਦੀ ਚੌਦਸ ਅਤੇ ਮੱਸਿਆਂ ਦਾ ਦਿਹਾੜਾ ਬੜੀ ...
ਫਤਿਆਬਾਦ, 22 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਤੇ ਆਸ-ਪਾਸ ਦੇ ਇਲਾਕੇ ਵਿਚ ਜਿਥੇ ਲੁੱਟਾਂਖੋਹਾਂ ਦਾ ਬੋਲਬਾਲਾ ਹੈ ਉਥੇ ਠੰਡ ਦਾ ਫਾਇਦਾ ਉਠਾ ਕੇ ਚੋਰਾਂ ਵਲੋਂ ਵੀ ਆਪਣਾ ਕੰਮ ਜਾਰੀ ਰੱਖਿਆ ਜਾ ਰਿਹਾ ਹੈ | ਕਸਬਾ ਫਤਿਆਬਾਦ ਵਿਖੇ ਚੋਰਾਂ ਨੇ ਬੀਤੀ ਰਾਤ ...
ਤਰਨ ਤਾਰਨ, 22 ਜਨਵਰੀ (ਇਕਬਾਲ ਸਿੰਘ ਸੋਢੀ)- ਜ਼ਿਲ੍ਹਾ ਸੈਸ਼ਨ ਜੱਜ ਪਿ੍ਯਾ ਸੂਦ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਪ੍ਰਤਿਮਾ ਅਰੋੜਾ ਵਲੋਂ ਪਿੰਡ ਪੱਖੋਕੇ, ਰੱਖ ਸ਼ੇਖ ਫੱਤਾ ...
ਪੱਟੀ, 22 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ 'ਤੇ ਤਰਨ ਤਾਰਨ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਚੌਹਾਨ ਦੇ ਨਿਰਦੇਸ਼ਾਂ ਤਹਿਤ ਲੋਕਾਂ ਦੀ ਸੁਰੱਖਿਆ ਲਈ ਆਪ੍ਰੇਸ਼ਨ ਈਗਲ-2 ਤਹਿਤ ਪੁਲਿਸ ਵਲੋਂ ਲਗਾਏ ...
ਚੋਹਲਾ ਸਾਹਿਬ, 22 ਜਨਵਰੀ (ਬਲਵਿੰਦਰ ਸਿੰਘ)- ਜਮਹੂਰੀ ਕਿਸਾਨ ਸਭਾ ਪੰਜਾਬ ਦਾ ਜ਼ਿਲ੍ਹਾ ਇਜਲਾਸ ਇਤਿਹਾਸਕ ਨਗਰ ਗੰਡੀਵਿੰਡ ਵਿਖੇ ਹੋਇਆ | ਇਜਲਾਸ ਦੀ ਸ਼ੁਰੂਆਤ ਜਗੀਰ ਸਿੰਘ ਵਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਤੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ 'ਆਪ' ਦੀ ਸਰਕਾਰ ਬਣਦਿਆਂ ਸਾਰ ਹੀ ਅਕਾਲੀ ਤੇ ਕਾਂਗਰਸੀ ਸਰਕਾਰਾਂ ਦੌਰਾਨ ਸਰਕਾਰੀ ਦਫ਼ਤਰਾਂ ਵਿਚ ਫੈਲੇ ਭਿ੍ਸ਼ਟਾਚਾਰ ਨੂੰ ...
ਖਡੂਰ ਸਾਹਿਬ, 22 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਰਾਜਨੀਤੀ ਵਿਭਾਗ ਤੇ ਐੱਨ.ਐੱਸ.ਐੱਸ. ਵਿਭਾਗ ਵਲੋਂ 'ਰਾਸ਼ਟਰੀ ਵੋਟਰ ਦਿਵਸ' ਮਨਾਇਆ ਗਿਆ | ਇਸ ਮੌਕੇ ਡਾ: ਰਮਨਦੀਪ ਕੌਰ ...
ਤਰਨ ਤਾਰਨ, 22 ਜਨਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਬਾਗ ਵਿਚ ਲੱਗੇ ਨਾਸਪਤੀ ਦੇ ਬੂਟੇ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਿਟੀ ਪੱਟੀ ਵਿਖੇ ਪਿ੍ਥੀਪਾਲ ਸਿੰਘ ...
ਨਵੀਂ ਦਿੱਲੀ, 22 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਵਾਲੀ ਮੁੜ ਵਿਚਾਰ ਪਟੀਸ਼ਨ ਨੂੰ ਖਾਰਜ ਕਰਨ ਦੇ ਰਾਉਸ ਐਵੇਨਿਊ ਸਪੈਸ਼ਲ ...
ਨਵੀਂ ਦਿੱਲੀ, 22 ਜਨਵਰੀ (ਜਗਤਾਰ ਸਿੰਘ)-ਭਾਈ ਮਤੀ ਦਾਸ ਜੀ ਚੈਰੀਟੇਬਲ ਸੁਸਾਇਟੀ ਜਮਨਾ ਪਾਰ ਦਿੱਲੀ ਵੱਲੋਂ ਲੋੜਵੰਦ ਤੇ ਕਾਬਲ ਬੱਚਿਆਂ ਨੂੰ ਸਿਵਲ ਸਰਵਿਸਿਜ਼ ਦੀ ਪੜ੍ਹਾਈ ਦੀ ਵਿਸ਼ੇਸ਼ ਤਿਆਰੀ ਮੁਫਤ ਕਰਵਾਉਣ ਲਈ ਆੱਨ ਲਾਈਨ ਕੋਚਿੰਗ ਦੀ ਸ਼ੁਰੂਆਤ ਕੀਤੀ ਗਈ ਹੈ | ਮੁਫਤ ...
ਨਵੀਂ ਦਿੱਲੀ, 22 ਜਨਵਰੀ (ਜਗਤਾਰ ਸਿੰਘ)-ਭਾਜਪਾ ਦੇ ਸਿੱਖ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਜਾਅਲੀ ਚਿੱਠੀ ਦੇ ਮਾਮਲੇ ਵਿਚ ਮਾਣਯੋਗ ਜੱਜ ਵਿਕਾਸ ...
ਨਵੀਂ ਦਿੱਲੀ, 22 ਜਨਵਰੀ (ਜਗਤਾਰ ਸਿੰਘ)-ਸਚਖੰਡ ਵਾਸੀ ਗੁਰਬਖਸ਼ ਸਿੰਘ ਮੌਟੂੰ ਸ਼ਾਹ (ਸਾਬਕਾ ਮੈਂਬਰ ਦਿੱਲੀ ਕਮੇਟੀ) ਦੇ ਪਰਿਵਾਰ ਵੱਲੋਂ ਗੁਰਦੁਆਰਾ ਕਮੇਟੀ 20 ਬਲਾਕ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗੁਰਬਖਸ਼ ...
ਨਵੀਂ ਦਿੱਲੀ, 22 ਜਨਵਰੀ (ਜਗਤਾਰ ਸਿੰਘ)- ਯੂਨਾਈਟਿਡ ਸਿੰਘ ਸਭਾ ਫੈਡਰੇਸ਼ਨ ਨੇ, ਸੰਗੀਨ ਦੋਸ਼ਾਂ 'ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਨੂੰ ਮੁੜ ਤੋਂ ਪੈਰੋਲ ਦੇਣ ਦੇ ਫੈਸਲੇ 'ਤੇ ਸਵਾਲ ਖੜੇ ਕੀਤੇ ਹਨ | ਫੈਡਰੇਸ਼ਨ ਦੇ ਮੁਖੀ ਰਾਮ ਸਿੰਘ ਰਾਠੌਰ ਨੇ ਕਿਹਾ ਕਿ ਕਿੰਨੀ ...
ਜਲੰਧਰ, 22 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਜਿੰਦਰ ਸਿੰਘ ਉਰਫ਼ ਚੀਮਾ ਪੁੱਤਰ ਸਤਨਾਮ ਸਿੰਘ ਵਾਸੀ ਸੁਖਚੈਨ ਨਗਰ, ਥਾਣਾ ਸਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX