ਐਨ. ਐੱਸ. ਲੋਹੀਆ
ਜਲੰਧਰ, 22 ਜਨਵਰੀ-ਆਈ. ਪੀ. ਐਸ. ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਅੱਜ ਜਲੰਧਰ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਵਿਸ਼ੇਸ਼ ਪੁਲਿਸ ਟੁਕੜੀ ਨੇ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਪੇਸ਼ ਕੀਤਾ ਅਤੇ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਅਪਰਾਧੀਆਂ ਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਰਵਾਈ ਕਰਨ ਕਰਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਸ. ਚਾਹਲ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਕਿਹਾ ਕਿ ਖੇਤਰ 'ਚ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਤੇ ਅਮਨ-ਸ਼ਾਂਤੀ ਬਣਾਈ ਰੱਖਣ ਨੂੰ ਹਮੇਸ਼ਾ ਪਹਿਲ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹਰ ਸ਼ਿਕਾਇਤਕਰਤਾ ਨੂੰ ਥਾਣੇ ਪੱਧਰ 'ਤੇ ਇਨਸਾਫ਼ ਮਿਲੇ, ਇਸ ਲਈ ਮੁਲਾਜ਼ਮਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ | ਉਨ੍ਹਾਂ ਵਲੋਂ ਬਕਾਇਆ ਪਈਆਂ ਸ਼ਿਕਾਇਤਾਂ ਤੇ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ | ਪੰਜਾਬ ਕੇਡਰ 2009 ਬੈਚ ਦੇ ਅਧਿਕਾਰੀ ਕੁਲਦੀਪ ਸਿੰਘ ਚਾਹਲ ਮੂਲ ਰੂਪ 'ਚ ਪਿੰਡ ਉਝਾਨਾ, ਜੀਂਦ ਹਰਿਆਣਾ ਦੇ ਰਹਿਣ ਵਾਲੇ ਹਨ, ਉਨ੍ਹਾਂ ਆਪਣੀ ਐਮ. ਏ. ਹਿਸਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਲ 2005 'ਚ ਪੁਲਿਸ ਵਿਭਾਗ 'ਚ ਬਤੌਰ ਏ. ਐਸ. ਆਈ. ਸੇਵਾਵਾਂ ਸ਼ੁਰੂ ਕੀਤੀਆਂ ਅਤੇ ਡਿਊਟੀ ਦੇ ਨਾਲ-ਨਾਲ ਆਪਣੀ ਆਈ. ਪੀ. ਐਸ. ਦੀ ਤਿਆਰੀ ਕਰਕੇ ਇਸ 'ਚ ਸਫਲਤਾ ਵੀ ਹਾਸਲ ਕੀਤੀ | ਸ. ਚਾਹਲ ਨੇ ਸਾਲ 2012 'ਚ ਗੈਂਗਸਟਰ ਸ਼ੇਰਾ ਖੁਬਣ ਦਾ ਐਨਕਾਊਾਟਰ ਕੀਤਾ ਅਤੇ ਮੁਹਾਲੀ 'ਚ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਅੰਕਿਤ ਭਾਦੂ ਨੂੰ ਵੀ ਮੁਕਾਬਲੇ 'ਚ ਮਾਰ ਮੁਕਾਇਆ ਸੀ | ਪੁਲਿਸ ਵਿਭਾਗ 'ਚ ਸੇਵਾਵਾਂ ਸ਼ੁਰੂ ਕਰਨ ਵਾਲੇ ਨਵੇਂ ਮੁਲਾਜ਼ਮਾਂ ਲਈ ਸ. ਚਾਹਲ ਪੇ੍ਰਰਨਾ ਸਰੋਤ ਵਜੋਂ ਮੰਨੇ ਜਾਂਦੇ ਹਨ | ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਵਿਭਾਗ ਨਾਲ ਸਹਿਯੋਗ ਕਰਨ ਤਾਂ ਜੋ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ, ਅਮਨ-ਸ਼ਾਂਤੀ ਦਾ ਮਾਹੌਲ ਬਣਾਇਆ ਜਾਵੇ | ਇਸ ਮੌਕੇ ਡੀ. ਸੀ. ਪੀ. ਸਥਾਨਕ ਸ੍ਰੀਮਤੀ ਵਤਸਲਾ ਗੁਪਤਾ, ਡੀ. ਸੀ. ਪੀ. ਲਾਅ ਐਂਡ ਆਰਡਰ ਡਾ. ਅੰਕੁਰ ਗੁਪਤਾ, ਡੀ. ਸੀ. ਪੀ. ਜਾਂਚ ਜਸਕਿਰਨਜੀਤ ਸਿੰਘ ਤੇਜਾ, ਏ. ਡੀ. ਸੀ. ਪੀ. ਸਥਾਨਕ ਜਗਜੀਤ ਸਿੰਘ ਸਰੋਆ, ਏ. ਡੀ. ਸੀ. ਪੀ. ਕੰਵਲਪ੍ਰੀਤ ਸਿੰਘ ਚਾਹਲ, ਏ. ਡੀ. ਸੀ. ਪੀ. ਪਰਮਿੰਦਰ ਸਿੰਘ ਹੀਰ, ਏ. ਐਸ. ਪੀ. ਰਣਧੀਰ ਕੁਮਾਰ, ਏ. ਸੀ. ਪੀ. ਬਬਨਦੀਪ ਸਿੰਘ, ਏ. ਸੀ. ਪੀ. ਮਨਵੀਰ ਸਿੰਘ ਬਾਜਵਾ ਤੇ ਹੋਰ ਅਧਿਕਾਰੀ ਹਾਜ਼ਰ ਸਨ |
ਸ਼ਿਵ ਸ਼ਰਮਾ
ਜਲੰਧਰ, 22 ਜਨਵਰੀ-ਨਗਰ ਨਿਗਮ ਦੇ ਕਮਿਸ਼ਨਰ ਤੇ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਅਭੀਜੀਤ ਕਪਲਿਸ਼ ਨੇ ਚਾਹੇ ਵਰਿਆਣਾ ਡੰਪ 'ਤੇ ਪਏ 9 ਲੱਖ ਟਨ ਕੂੜੇ ਨੂੰ ਖ਼ਤਮ ਕਰਨ ਲਈ ਚੇਨਈ ਦੀ ਕੰਪਨੀ ਨੂੰ 15 ਫਰਵਰੀ ਤੱਕ ਕੂੜਾ ਸੰਭਾਲ ਪ੍ਰਾਜੈਕਟ ਸ਼ੁਰੂ ਕਰਨ ਦੀ ਹਦਾਇਤ ...
ਜਲੰਧਰ, 22 ਜਨਵਰੀ (ਸ਼ਿਵ ਸ਼ਰਮਾ)-ਮੌਜੂਦਾ ਨਗਰ ਨਿਗਮ ਹਾਊਸ ਦੇ ਖ਼ਤਮ ਹੋਣ ਦੇ ਦੋ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਹਾਊਸ 'ਚ ਵਿਰੋਧੀ ਧਿਰ ਦੇ ਆਗੂ ਤੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਚੱਠਾ ਕੌਂਸਲਰ (ਵਾਰਡ ਨੰਬਰ 14), ਕਾਕੂ ਆਹਲੂਵਾਲੀਆ ਸਮੇਤ ...
ਜਲੰਧਰ, 22 ਜਨਵਰੀ (ਐੱਮ. ਐੱਸ. ਲੋਹੀਆ)-ਪ੍ਰਵਾਸੀ ਭਾਰਤੀ ਦੇ ਘਰ 'ਚੋਂ ਚੋਰੀ ਹੋਇਆ ਸਾਮਾਨ ਬਰਾਮਦ ਕਰਕੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਰਮੇਸ਼ ਕੁਮਾਰ ਉਰਫ਼ ਕਾਕਾ ਪੁੱਤਰ ਲੱਭਾ ਰਾਮ ਵਾਸੀ ਤਿਲਕ ਨਗਰ, ਜਲੰਧਰ ...
ਜਲੰਧਰ, 22 ਜਨਵਰੀ (ਐੱਮ. ਐੱਸ. ਲੋਹੀਆ)-ਜਾਨਲੇਵਾ ਸਾਬਤ ਹੋ ਰਹੀ ਚਾਈਨਾ ਡੋਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਐਕਟਿਵਾ 'ਤੇ ਜਾ ਰਹੇ ਦੋ ਨੌਜਵਾਨਾਂ ਤੋਂ 17 ਗੱਟੂ ਚਾਈਨਾ ਡੋਰ ਬਰਾਮਦ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਹੈ | ...
ਜਲੰਧਰ, 22 ਜਨਵਰੀ (ਐੱਮ. ਐੱਸ. ਲੋਹੀਆ)-ਕਰਜ਼ਾ ਲੈ ਕੇ ਧੋਖਾਧੜੀ ਕਰਨ ਦੇ ਮਾਮਲੇ 'ਚ ਦਰਜ ਮੁਕੱਦਮੇ ਤਹਿਤ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਮੁਲਜ਼ਮ ਨਿਰਮਲ ਸਿੰਘ ਪੁੱਤਰ ਦਸੌਂਧਾ ਸਿੰਘ ਵਾਸੀ ਪਿੰਡ ਉੱਚਾ, ਕਪੂਰਥਲਾ ਤੇ ਗਰੰਟੀ ਪਾਉਣ ਵਾਲੀ ਉਸ ...
ਜਲੰਧਰ, 22 ਜਨਵਰੀ (ਸ਼ਿਵ)-ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਤੇ ਚੈਰੀਟੇਬਲ ਟਰੱਸਟ ਅਤੇ ਸਤਿਗੁਰੂ ਰਵਿਦਾਸ ਧਾਮ ਦੀ ਮੈਨੇਜਮੈਂਟ ਕਮੇਟੀ ਦੇ ਸੱਦੇ 'ਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸਾਬਕਾ ਮੇਅਰ ਸੁਰਿੰਦਰ ਮਹੇ ਦੇ ਘਰ ਜਾ ਕੇ ...
ਜਲੰਧਰ, 22 ਜਨਵਰੀ (ਜਸਪਾਲ ਸਿੰਘ)-ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਆਰ. ਐਨ. ਸਿੰਘ ਦੀ ਬਰਸੀ ਦੇ ਸੰਦਰਭ 'ਚ ਸਥਾਨਕ ਵਿਰਸਾ ਵਿਹਾਰ ਵਿਖੇ 3 ਦਿਨਾ ਫੋਟੋ ਪ੍ਰਦਰਸ਼ਨੀ 25 ਤੋਂ 27 ਜਨਵਰੀ ਤੱਕ ਲਗਾਈ ਜਾ ਰਹੀ ਹੈ | ਇਸ ਸੰਬੰਧੀ ਪੰਜਾਬ ਪ੍ਰੈੱਸ ਦੇ ਕਲੱਬ ਪ੍ਰਧਾਨ ਤੇ ...
ਜਲੰਧਰ, 22 ਜਨਵਰੀ (ਡਾ. ਜਤਿੰਦਰ ਸਾਬੀ)-ਸਰਕਾਰੀ ਮਾਡਲ ਸਕੂਲ ਜਲੰਧਰ ਨੇ ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਨੂੰ 4-2 ਦੇ ਫ਼ਰਕ ਨਾਲ ਹਰਾ ਕੇ 16ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ (ਅੰਡਰ 19) ਦਾ ਖ਼ਿਤਾਬ ਜਿੱਤ ਲਿਆ ਜਦ ਕਿ ਸ਼ਹੀਦ ਊਧਮ ਸਿੰਘ ਸਕੂਲ ...
ਚੁਗਿੱਟੀ/ਜੰਡੂਸਿੰਘਾ, 22 ਜਨਵਰੀ (ਨਰਿੰਦਰ ਲਾਗੂ)-ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਭਾਜਪਾ ਦੀ ਕੇਂਦਰ ਸਰਕਾਰ ਕਨੂੰਨ ਦਾ ਮਜ਼ਾਕ ਬਣਾ ਰਹੀ ਹੈ | ਸਿੱਖ ਕੌਮ ਦੇ ਦਿਲਾਂ 'ਤੇ ਹੋਏ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ | ਜਬਰ ਜਨਾਹ ਦੇ ਕੇਸ 'ਚ 20 ...
ਚੁਗਿੱਟੀ/ਜੰਡੂਸਿੰਘਾ, 22 ਜਨਵਰੀ (ਨਰਿੰਦਰ ਲਾਗੂ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਗੀ ਭਾਈ ਜਤਿੰਦਰ ਸਿੰਘ, ਕਥਾਵਾਚਕ ...
ਮਹਿਤਪੁਰ, 22 ਜਨਵਰੀ (ਹਰਜਿੰਦਰ ਸਿੰਘ ਚੰਦੀ)-ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਵਾਲਾ ਮਹਿਤਪੁਰ ਵਿਖੇ 26 ਜਨਵਰੀ ਨੂੰ ਮਨਾਇਆ ਜਾਵੇਗਾ | ਇਸ ਸੰਬੰਧੀ ਚੈਅਰਮੈਨ ਹਰਪ੍ਰੀਤ ਸਿੰਘ ਮੱਟੂ ਤੇ ਸੁਖਬੀਰ ਸਿੰਘ ਸੰਧੂ ਨੇ ਜਾਣਕਾਰੀ ...
ਚੁਗਿੱਟੀ/ਜੰਡੂਸਿੰਘਾ, 22 ਜਨਵਰੀ (ਨਰਿੰਦਰ ਲਾਗੂ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਇਕ ਬੈਠਕ ਕੀਤੀ ਗਈ | ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਜਿਸਟਰੀਆਂ ਸੰਬੰਧੀ ਦਿੱਤੇ ਬਿਆਨ 'ਤੇ ਚਿੰਤਾ ਜ਼ਾਹਰ ਕੀਤੀ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਜਸਵੀਰ ...
ਜਲੰਧਰ, 22 ਜਨਵਰੀ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਮੰਦਰ ਆਦਿ ਧਰਮਸ਼ਾਲਾ ਮੁਹੱਲਾ ਇਸਲਾਮਗੰਜ ਦੇ ਪ੍ਰਧਾਨ ਵਿਨੋਦ ਗਿੱਲ ਤੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਮੁਫ਼ਤ ਬੱਸ ਯਾਤਰਾ ਨੂੰ ...
ਜਲੰਧਰ, 22 ਜਨਵਰੀ (ਸ਼ਿਵ)-ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਸੁਨੀਲ ਜਾਖੜ ਨੇ ਅੱਜ ਸਵ. ਚੌਧਰੀ ਸੰਤੋਖ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਚੌਧਰੀ ਸੰਤੋਖ ਸਿੰਘ ਦੀ ਧਰਮ ...
ਜਲੰਧਰ, 22 ਜਨਵਰੀ (ਜਸਪਾਲ ਸਿੰਘ)-ਸ਼ਹਿਰ 'ਚ ਭਾਜਪਾ ਨੂੰ ਅੱਜ ਉਸ ਸਮੇਂ ਤਕੜਾ ਝਟਕਾ ਲੱਗਾ, ਜਦੋਂ ਪਾਰਟੀ ਦੇ ਸਰਗਰਮ ਆਗੂ ਸੌਦਾਗਰ ਸਿੰਘ ਔਜਲਾ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਉਨ੍ਹਾਂ ਦਾ ਪਾਰਟੀ 'ਚ ...
ਜਲੰਧਰ ਛਾਉਣੀ, 22 ਜਨਵਰੀ (ਪਵਨ ਖਰਬੰਦਾ)-ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹੇ ਦੀ ਟੀਮ 'ਚ ਸਕੱਤਰ ਚੁਣੇ ਗਏ ਸ਼ਾਮ ਸ਼ਰਮਾ ਵਲੋਂ ਅੱਜ ਸਾਬਕਾ ਕੇਂਦਰੀ ਮੰਤਰੀ ਮਨੋਰੰਜਨ ਕਾਲੀਆ ਨਾਲ ਮੁਲਾਕਾਤ ਕੀਤੀ ਗਈ ਤੇ ਅਸ਼ੀਰਵਾਦ ਲਿਆ ਗਿਆ | ਦੱਸਣਯੋਗ ਹੈ ਕਿ ਸ਼ਾਮ ਸ਼ਰਮਾ ਇਸ ਤੋਂ ...
ਜਲੰਧਰ, 22 ਜਨਵਰੀ (ਡਾ. ਜਤਿੰਦਰ ਸਾਬੀ)-ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ 16ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ ਦੌਰਾਨ ਤੀਜੇ ਤੇ ਚੌਥੇ ਸਥਾਨ ਦੇ ਹਾਕੀ ਮੈਚ ਦੌਰਾਨ ਟੀਮਾਂ ਨਾਲ ਜਾਣ ਪਛਾਣ ਕਰਨ ਲਈ ਬਤੌਰ ਮੁੱਖ ਮਹਿਮਾਨ ...
ਜਲੰਧਰ, 22 ਜਨਵਰੀ (ਸ਼ਿਵ)-ਸੁਭਾਨਾਂ ਦੇ ਕੋਲ ਬਣਨ ਵਾਲੇ ਅੰਡਰ ਪਾਥ ਦਾ ਕੰਮ ਹੁਣ ਸ਼ੁਰੂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਪਾਵਰਕਾਮ ਵਲੋਂ ਹੁਣ ਇਸ ਜਗ੍ਹਾ 'ਤੇ ਬਿਜਲੀ ਦੀਆਂ ਤਾਰਾਂ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਇਸ ਜਗ੍ਹਾ 'ਤੇ ਅੰਡਰ ਪਾਥ ...
ਜਲੰਧਰ, 22 ਜਨਵਰੀ (ਸ਼ਿਵ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਲੰਧਰ ਵਲੋਂ 75 ਸਾਲ ਪੂਰੇ ਹੋਣ ਨੂੰ ਸਮਰਪਿਤ ਜ਼ਿਲ੍ਹਾ ਸੰਮੇਲਨ ਐੱਚ. ਐਮ. ਵੀ. ਕਾਲਜ ਵਿਚ ਕਰਵਾਇਆ ਗਿਆ, ਜਿਸ 'ਚ ਅਲੱਗ-ਅਲੱਗ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨੌਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ...
ਜਲੰਧਰ, 22 ਜਨਵਰੀ (ਸ਼ਿਵ)-ਇਸ ਵੇਲੇ ਟਰਾਂਸਪੋਰਟ ਵਿਭਾਗ ਦੀ ਵੀ ਕੋਈ ਪੁੱਛ ਪੜਤਾਲ ਕਰਨ ਵਾਲਾ ਨਹੀਂ ਹੈ ਕਿਉਂਕਿ ਕਈ ਲੋਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ ਜਿਸ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧਣ ਵਾਲੀ ਹੈ | ਹੁਣ ਤੱਕ ਤਾਂ ਡਰਾਈਵਿੰਗ ਟਰੈਕ ਦੇ ਉੱਪਰ ਬਣੇ ਐਮ. ਵੀ. ...
ਜਲੰਧਰ ਛਾਉਣੀ, 22 ਜਨਵਰੀ (ਪਵਨ ਖਰਬੰਦਾ)-ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹੇ ਦੀ ਟੀਮ 'ਚ ਸਕੱਤਰ ਚੁਣੇ ਗਏ ਸ਼ਾਮ ਸ਼ਰਮਾ ਵਲੋਂ ਅੱਜ ਸਾਬਕਾ ਕੇਂਦਰੀ ਮੰਤਰੀ ਮਨੋਰੰਜਨ ਕਾਲੀਆ ਨਾਲ ਮੁਲਾਕਾਤ ਕੀਤੀ ਗਈ ਤੇ ਅਸ਼ੀਰਵਾਦ ਲਿਆ ਗਿਆ | ਦੱਸਣਯੋਗ ਹੈ ਕਿ ਸ਼ਾਮ ਸ਼ਰਮਾ ਇਸ ਤੋਂ ...
ਜਲੰਧਰ, 22 ਜਨਵਰੀ (ਸ਼ਿਵ)-ਸਮਾਰਟ ਸਿਟੀ ਦੇ ਪ੍ਰਾਜੈਕਟ ਜਿਸ ਗਤੀ ਨਾਲ ਚੱਲ ਰਹੇ ਹਨ, ਉਸ ਗਤੀ ਨਾਲ ਤਾਂ ਇਹ ਪ੍ਰਾਜੈਕਟ ਤੈਅ ਸਮੇਂ 'ਚ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਹਨ ਜਿਸ ਕਰ ਕੇ ਇਨ੍ਹਾਂ 'ਚ ਕਈ ਛੋਟੇ ਪ੍ਰਾਜੈਕਟਾਂ ਬੰਦ ਹੋ ਸਕਦੇ ਹਨ ਜਿਨ੍ਹਾਂ 'ਤੇ ਅਜੇ ਤੱਕ ਕੰਮ ...
ਜਲੰਧਰ, 22 ਜਨਵਰੀ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ 'ਚ ਕਾਂਗਰਸ ਨੂੰ ਅੱਜ ਇਕ ਵਾਰ ਫਿਰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਹਲਕਾ ਵਿਧਾਇਕ ਪਰਗਟ ਸਿੰਘ ਦੇ ਕਰੀਬੀ ਕਈ ਕਾਂਗਰਸੀ ਆਗੂਆਂ ਨੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖਦਿਆਂ ਆਮ ਆਦਮੀ ...
ਮਲਸੀਆਂ, 22 ਜਨਵਰੀ (ਸੁਖਦੀਪ ਸਿੰਘ)-ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲ ਸਰੋਤਾਂ ਬਾਰੇ ਬਣੀ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਨੂੰ ਸਮੁੱਚੀ ਕਮੇਟੀ ਸਹਿਤ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਅਧਿਐਨ ਕਰਨ ਲਈ ਪੰਜਾਬ ਆਉਣ ਸੱਦਾ ਦਿੱਤਾ | ...
ਜਲੰਧਰ, 22 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫ਼ੇਜ਼-2 ਦੀ ਮੁੜ ਉਸਾਰੀ ਜਾ ਰਹੀ ਨਵੀਂ ਇਮਾਰਤ ਦੀ ਨੀਂਹ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ (ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ) ਵਲੋਂ ਰੱਖੀ ਗਈ | ਇਸ ...
ਆਦਮਪੁਰ, 22 ਜਨਵਰੀ (ਹਰਪ੍ਰੀਤ ਸਿੰਘ)-ਥਾਣਾ ਆਦਮਪੁਰ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਮਾਮਲੇ ਸੰਬੰਧੀ ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਏ. ਐਸ. ਆਈ. ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX