ਤਾਜਾ ਖ਼ਬਰਾਂ


ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  24 minutes ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  42 minutes ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  about 1 hour ago
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀ ਵਿਚ ਫ਼ਸੇ ਭਾਰਤੀ ਸੁਰੱਖ਼ਿਅਤ ਹਨ- ਭਾਰਤੀ ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਸੈਕਟਰੀ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਤੁਰਕੀ ਦੇ ਅਡਾਨਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਭਾਰਤੀ ਪ੍ਰਭਾਵਿਤ ਖ਼ੇਤਰਾਂ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਫ਼ਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ। ਇਕ ਭਾਰਤੀ ਨਾਗਰਿਕ ਜੋ ਵਪਾਰਕ ਦੌਰੇ ’ਤੇ ਸੀ.....
ਪ੍ਰਧਾਨ ਮੰਤਰੀ ਗੌਤਮ ਅਡਾਨੀ ਦੀ ਰੱਖਿਆ ਕਰ ਰਹੇ ਹਨ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ ਸੰਬੰਧੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ। ਇਸ ਵਿਚ ਪੁੱਛਗਿੱਛ ਬਾਰੇ ਕੋਈ ਗੱਲ ਨਹੀਂ ਹੋਈ। ਜੇਕਰ ਉਹ ਗੌਤਮ ਅਡਾਨੀ ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇਹ.......
ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੈ- ਪ੍ਰਧਾਨ ਮੰਤਰੀ ਮੋਦੀ
. . .  1 minute ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੁੰਦਾ ਹੈ ਅਤੇ ਜੇਕਰ ਪਰਿਵਾਰ ਮਜ਼ਬੂਤ ​​ਹੈ ਤਾਂ ਪੂਰਾ ਸਮਾਜ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਵਾਂ-ਭੈਣਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਅਸੀਂ.....
ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਵੱਡਾ ਸੰਦੇਸ਼- ਆਈ.ਓ.ਸੀ.ਐਲ ਚੇਅਰਮੈਨ
. . .  about 3 hours ago
ਨਵੀਂ ਦਿੱਲੀ, 8 ਫਰਵਰੀ- ਆਈ.ਓ.ਸੀ.ਐਲ ਦੇ ਚੇਅਰਮੈਨ ਐਸ. ਐਮ ਵੈਦਿਆਇਸ ਕਿਹਾ ਕਿ ਇਸ ਤੋਂ ਵੱਡਾ ਸੰਦੇਸ਼ ਹੋਰ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਅੱਜ ਪਲਾਸਟਿਕ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣੀ ਜੈਕਟ ਪਾ ਕੇ ਸੰਸਦ ਵਿਚ ਗਏ। ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਇੰਨਾ ਵੱਡਾ.......
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ। ਸਾਡੇ ਕਰੋੜਾਂ ਨਾਗਰਿਕਾਂ ਨੂੰ ਵੈਕਸੀਨ ਦੇ ਮੁਫ਼ਤ ਟੀਕੇ ਦਿੱਤੇ ਗਏ। ਸੰਕਟ ਦੇ ਇਸ ਸਮੇਂ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਟੀਕੇ ਪਹੁੰਚਾਏ, ਜਿੱਥੇ ਉਨ੍ਹਾਂ ਦੀ ਲੋੜ ਸੀ। ਅੱਜ ਦੁਨੀਆ ਦੇ.....
ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 3 hours ago
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ.........
ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਹਮਲਾ
. . .  about 3 hours ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਹੀ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਕੁਝ ਲੋਕਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉੱਛਲ ਰਹੇ ਸਨ। ਉਨ੍ਹਾਂ ਨੂੰ....
ਰਾਸ਼ਟਰਪਤੀ ਨੇ ਸਾਡਾ ਅਤੇ ਕਰੋੜਾਂ ਭਾਰਤੀਆਂ ਦਾ ਮਾਰਗਦਰਸ਼ਨ ਕੀਤਾ- ਪ੍ਰਧਾਨ ਮੰਤਰੀ
. . .  about 4 hours ago
ਨਵੀਂ ਦਿੱਲੀ, 8 ਫਰਵਰੀ- ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਰਾਸ਼ਟਰਪਤੀ ਦੇ ਸੰਬੋਧਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਚੰਗੀ ਕਿਸਮਤ ਰਹੀ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ......
ਈ.ਡੀ. ਨੇ ਗੌਤਮ ਮਲਹੋਤਰਾ ਦਾ ਮੰਗਿਆ 14 ਦਿਨਾਂ ਰਿਮਾਂਡ
. . .  about 4 hours ago
ਨਵੀਂ ਦਿੱਲੀ, 8 ਫਰਵਰੀ- ਈ.ਡੀ. ਨੇ ਐਕਸਾਈਜ਼ ਪੁਲਿਸ ਕੇਸ ਵਿਚ ਗ੍ਰਿਫ਼ਤਾਰ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਹੈ। ਰਾਉਸ ਐਵੇਨਿਊ ਕੋਰਟ ਨੇ ਮਲਹੋਤਰਾ ਦੇ ਈ.ਡੀ. ਹਿਰਾਸਤੀ ਰਿਮਾਂਡ ਦੇ ਦਿਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਸੰਬੰਧੀ ਜਲਦੀ ਹੀ ਹੁਕਮ ਕੀਤਾ.......
ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ ਅਤੇ ਦਿਲ ਗੰਗਾ ਨਦੀ ਵਾਂਗ ਸ਼ੁੱਧ- ਕਿਰਨ ਰਿਜਿਜੂ
. . .  about 4 hours ago
ਨਵੀਂ ਦਿੱਲੀ, 8 ਫਰਵਰੀ- ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ 2014 ਤੋਂ ਪਹਿਲਾਂ ਅਖ਼ਬਾਰਾਂ ਵਿਚ ਨਿੱਤ ਨਵੇਂ ਘੁਟਾਲੇ ਸਾਹਮਣੇ ਆ ਰਹੇ ਸਨ ਅਤੇ ਲੋਕਾਂ ਦਾ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠ ਰਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਅਤੇ ਚੁਣੇ ਹੋਏ ਨੁਮਾਇੰਦਿਆਂ ਵਿਚ ਜਨਤਾ ਦਾ ਵਿਸ਼ਵਾਸ ਮੁੜ ਸਥਾਪਿਤ........
'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਕੀਤਾ ਵਿਸ਼ਵਾਸਘਾਤ-ਸੁਖਬੀਰ ਸਿੰਘ ਬਾਦਲ
. . .  about 4 hours ago
ਜਲੰਧਰ, 8 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ 'ਆਪ' ਸਰਕਾਰ ਉੱਪਰ ਝੂਠ ਤੇ ਫ਼ਰੇਬ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ...
ਕੇਰਲ: ਰਨਵੇ ’ਤੋਂ ਉਲਟੀ ਫ਼ਲਾਈਟ
. . .  about 5 hours ago
ਤਿਰੂਵੰਨਤਪੁਰਮ, 8 ਫਰਵਰੀ- ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਏਵੀਏਸ਼ਨ ਦੀ ਇਕ ਸਿਖਲਾਈ ਫ਼ਲਾਈਟ ਅੱਜ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਟੇਕ-ਆਫ਼ ਦੌਰਾਨ ਰਨਵੇ ਤੋਂ ਉਲਟ ਗਈ। ਇਸ ਹਾਦਸੇ ਵਿਚ.....
ਮਨਰੇਗਾ ਬਜਟ ਦੇ ਵਿਰੋਧ ’ਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ’ਚ ਰੋਸ ਧਰਨਾ
. . .  about 5 hours ago
ਚੋਗਾਵਾਂ, 8 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੁਬਾਈ ਸਕੱਤਰ ਤਰਸੇਮ ਸਿੰਘ ਟਪਿਆਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮਨਰੇਗਾ ਬਜਟ ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਨੇ ਬੀ.ਡੀ.ਪੀ.ਓ ਦਫ਼ਤਰ ਚੋਗਾਵਾਂ ਵਿਖੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ....
ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਤੋਂ ਬਣੀ ਜੈਕੇਟ ਪਹਿਨ ਸੰਸਦ ਪਹੁੰਚੇ ਪ੍ਰਧਾਨ ਮੰਤਰੀ
. . .  about 6 hours ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤਾ ਪੇਸ਼ ਕਰਨ ਲਈ ਸੰਸਦ ਪਹੁੰਚੇ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਕੱਪੜਿਆਂ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜੋ ਜੈਕਟ ਪਹਿਨੀ ਸੀ, ਉਹ ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ......
ਤੁਰਕੀ ਭੁਚਾਲ ਪੀੜਤਾਂ ਦੀ ਮਦਦ ਲਈ ਭਾਰਤੀ ਹਵਾਈ ਸੈਨਾ ਦਾ ਚੌਥਾ ਜਹਾਜ਼ ਪਹੁੰਚਿਆ
. . .  about 6 hours ago
ਅੰਕਾਰਾ, 8 ਫਰਵਰੀ- ਤੁਰਕੀ ਦੇ ਭੁਚਾਲ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਜਾ ਰਿਹਾ ਭਾਰਤੀ ਹਵਾਈ ਸੈਨਾ ਦਾ ਚੌਥਾ ਸੀ 17 ਜਹਾਜ਼ ਅੱਜ ਅਡਾਨਾ ਵਿਚ....
ਤੁਰਕੀ, ਸੀਰੀਆ ਭੁਚਾਲ: ਨਾਟੋ ਦੇਸ਼ਾਂ ਨੇ ਝੁਕਾਏ ਅੱਧੇ ਝੰਡੇ
. . .  about 6 hours ago
ਬ੍ਰਸੇਲਜ਼ (ਬੈਲਜੀਅਮ), 8 ਫਰਵਰੀ- ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਰੇ 30 ਮੈਂਬਰ ਦੇਸ਼ਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਤੁਰਕੀ ਅਤੇ ਸੀਰੀਆ ਵਿਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਸਨਮਾਨ ਵਿਚ ਆਪਣੇ ਝੰਡੇ ਬ੍ਰਸੇਲਜ਼ ਵਿਚ ਗਠਜੋੜ ਦੇ........
ਜੰਮੂ ਕਸ਼ਮੀਰ ਵਿਚ ਗੁੰਡਾਰਾਜ ਹੈ- ਮਹਿਬੂਬਾ ਮੁਫ਼ਤੀ
. . .  about 6 hours ago
ਨਵੀਂ ਦਿੱਲੀ, 8 ਫਰਵਰੀ- ਪੀ.ਡੀ.ਪੀ. ਨੇਤਾ ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਵਿਚ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਕਬਜ਼ੇ ਵਿਰੋਧੀ ਮੁਹਿੰਮ ਵਿਰੁੱਧ ਦਿੱਲੀ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਗੁੰਡਾ ਰਾਜ ਹੈ ਅਤੇ ਇਹ ਅਫ਼ਗਾਨਿਸਤਾਨ ਵਾਂਗ ਤਬਾਹ ਹੋ ਰਿਹਾ ਹੈ। ਪੁਲਿਸ ਵਲੋਂ ਮਹਿਬੂਬਾ ਮੁਫ਼ਤੀ....
ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬੀ ਕਾਰੋਬਾਰੀ ਗੌਤਮ ਮਲਹੋਤਰਾ ਗਿ੍ਫ਼ਤਾਰ
. . .  about 7 hours ago
ਨਵੀਂ ਦਿੱਲੀ, 8 ਫਰਵਰੀ- ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ 2021-22 ਮਨੀ ਲਾਂਡਰਿੰਗ ਮਾਮਲੇ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਪੰਜਾਬ ਦੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ....
ਵਪਾਰਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਵੇਚਿਆ ਗਿਆ ਜੀ.ਵੀ.ਕੇ ਹਵਾਈ ਅੱਡਾ- ਉਪ ਚੇਅਰਮੈਨ ਜੀ.ਵੀ.ਕੇ ਗਰੁੱਪ
. . .  about 7 hours ago
ਮਹਾਰਾਸ਼ਟਰ, 8 ਫਰਵਰੀ- ਅਡਾਨੀ ਗਰੁੱਪ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦੋਸ਼ਾਂ ’ਤੇ ਜੀ.ਵੀ.ਕੇ. ਗਰੁੱਪ ਦੇ ਉਪ ਚੇਅਰਮੈਨ ਵੀ. ਸੰਜੇ ਰੈਡੀ ਨੇ ਕਿਹਾ ਕਿ ਜਿੱਥੋਂ ਤੱਕ ਜੀ.ਵੀ.ਕੇ. ਦੇ ਮੁੰਬਈ ਹਵਾਈ ਅੱਡੇ ਨੂੰ ਵੇਚਣ ਦਾ ਸਵਾਲ ਹੈ, ਸਾਡੇ ’ਤੇ ਗੌਤਮ ਅਡਾਨੀ ਜਾਂ ਸਰਕਾਰ ਦਾ ਕੋਈ ਦਬਾਅ ਨਹੀਂ ਸੀ। ਅਸੀਂ ਵਪਾਰਕ....
6 ਟਨ ਤੋਂ ਵੱਧ ਐਮਰਜੈਂਸੀ ਰਾਹਤ ਮਦਦ ਸਮੇਤ 3 ਟਰੱਕ ਪਹੁੰਚੇ ਸੀਰੀਆ- ਭਾਰਤੀ ਵਿਦੇਸ਼ ਮੰਤਰਾਲਾ
. . .  about 7 hours ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 6 ਟਨ ਤੋਂ ਵੱਧ ਐਮਰਜੈਂਸੀ ਰਾਹਤ ਮਦਦ ਸਮੇਤ 3 ਟਰੱਕ-ਸੁਰੱਖ਼ਿਆਤਮਕ ਗੇਅਰ, ਐਮਰਜੈਂਸੀ ਵਰਤੋਂ ਦੀਆਂ ਦਵਾਈਆਂ, ਈ.ਸੀ.ਜੀ. ਮਸ਼ੀਨਾਂ ਅਤੇ ਹੋਰ ਮੈਡੀਕਲ ਵਸਤੂਆਂ ਸੀਰੀਆ ਪਹੁੰਚ ਗਈਆਂ ਹਨ। ਇਹ ਟਰੱਕ ਦਮਿਸ਼ਕ ਹਵਾਈ ਅੱਡੇ ’ਤੇ ਸਥਾਨਕ ਪ੍ਰਸ਼ਾਸਨ ਅਤੇ.....
ਝਾਰਖ਼ੰਡ ਦੇ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 7 hours ago
ਅੰਮ੍ਰਿਤਸਰ, 8 ਫਰਵਰੀ (ਜਸਵੰਤ ਸਿੰਘ ਜੱਸ)- ਝਾਰਖ਼ੰਡ ਦੇ ਮੁੱਖ ਮੰਤਰੀ ਸ੍ਰੀ ਹੇਮੰਤ ਸੋਰੇਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਕੱਤਰ ਪ੍ਰਤਾਪ ਸਿੰਘ ਤੇ ਸੂਚਨਾ ਅਧਿਕਾਰੀਆਂ ਅੰਮ੍ਰਿਤਪਾਲ ਸਿੰਘ ਤੇ ਰਣਧੀਰ ਸਿੰਘ......
ਘੁਸਪੈਠ ਕਰਨ ਆਏ ਪਾਕਿਸਤਾਨੀ ਡਰੋਨ ’ਤੇ ਬੀ.ਐਸ.ਐਫ਼. ਵਲੋਂ ਫ਼ਾਇਰਿੰਗ
. . .  about 7 hours ago
ਅੰਮ੍ਰਿਤਸਰ, 8 ਫਰਵਰੀ - ਬੀ.ਐਸ.ਐਫ਼ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਬਾਬਾਪੀਰ ਸਰਹੱਦੀ ਚੌਕੀ ਵਿਖੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖ਼ੇਤਰ ਵਿਚ ਘੁਸਪੈਠ ਕਰਨ ਵਾਲੇ ਇਕ ਡਰੋਨ ਦਾ ਪਤਾ ਲਗਾਇਆ ਹੈ। ਬੀ.ਐਸ.ਐਫ਼. ਦੇ ਜਵਾਨਾਂ ਨੇ ਡਰੋਨ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ........
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਮਾਘ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਆਈ.ਟੀ.ਆਈ. ਗਰਾਊਾਡ ਵਿਖੇ ਗਣਤੰਤਰ ਦਿਹਾੜਾ ਮਨਾਉਣ ਲਈ ਰਿਹਰਸਲਾਂ ਹੋਈਆਂ

ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਜ਼ਿਲ੍ਹਾ ਪੱਧਰੀ ਗਣਤੰਤਰ ਦਿਹਾੜਾ ਮਨਾਉਣ ਲਈ ਸਥਾਨਕ ਆਈ. ਟੀ. ਆਈ. ਸਟੇਡੀਅਮ ਵਿਖੇ ਜ਼ਿਲ੍ਹਾ ਪੁਲਿਸ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਰਿਹਰਸਲਾਂ ਕੀਤੀਆਂ ਗਈਆਂ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਕੁਲਤਰਨ ਸਿੰਘ ਨੇ ਦੱਸਿਆ ਕਿ 74ਵੇਂ ਗਣਤੰਤਰ ਦਿਵਸ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਭਲਕੇ 24 ਜਨਵਰੀ ਨੂੰ ਹੋਣ ਵਾਲੀ ਫੁੱਲ ਡਰੈੱਸ ਰਿਹਰਸਲ ਦੇ ਸੰਬੰਧ 'ਚ ਆਈ. ਟੀ. ਆਈ. ਗਰਾਊਾਡ ਵਿਖੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਦਿਖਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਪਰੇਡ, ਪੀ. ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਚ 25 ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ, ਜਿਨ੍ਹਾਂ ਦੀ ਗਿਣਤੀ 2 ਹਜ਼ਾਰ ਦੇ ਕਰੀਬ ਹੋਵੇਗੀ | ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਪੇਸ਼ਕਾਰੀਆਂ 'ਚ ਸੇਂਟ ਸੋਲਜਰ ਸਕੂਲ ਕੁਲਾਮ, ਸੇਂਟ ਜੋਜ਼ਫ਼ ਕਾਨਵੈਂਟ ਸਕੂਲ ਮੱਲਪੁਰ ਅੜਕਾਂ, ਸਰਕਾਰੀ ਪ੍ਰਾਇਮਰੀ ਸਕੂਲ ਮੁਕੰਦਪੁਰ, ਸਕਾਲਰ ਪਬਲਿਕ ਸਕੂਲ ਜਾਡਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ, ਗੁਰੂ ਰਾਮ ਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ, ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀ ਭਾਗ ਲੈ ਰਹੇ ਹਨ | ਇਨ੍ਹਾਂ ਪੇਸ਼ਕਾਰੀਆਂ ਦੀ ਜ਼ਿੰਮੇਵਾਰੀ ਜਸਵੀਰ ਸਿੰਘ ਬੈਂਸ ਡੀ. ਐਮ. (ਖੇਡਾਂ), ਨਵਦੀਪ ਸਿੰਘ ਡੀ. ਪੀ. ਈ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਤੇ ਅਮਨਦੀਪ ਕੰਪਿਊਟਰ ਫੈਕਲਿਟੀ ਸਰਕਾਰੀ ਹਾਈ ਸਕੂਲ ਸੈਦਪੁਰ ਕਲਾਂ ਨੂੰ ਸੌਂਪੀ ਗਈ ਹੈ | ਪੀ. ਟੀ. ਸ਼ੋਅ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ, ਬੱਬਰ ਕਰਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ, ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਅਤੇ ਦੋਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ ਭਾਗ ਲੈ ਰਹੇ ਹਨ | ਇਨ੍ਹਾਂ ਦੀ ਤਿਆਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਦੇ ਲੈਕਚਰਾਰ ਸਰੀਰਕ ਸਿੱਖਿਆ ਬਲਦੇਵ ਰਾਜ ਸਾਥੀ ਅਧਿਆਪਕਾਂ ਨਾਲ ਕਰਵਾ ਰਹੇ ਹਨ | ਇਸ ਤੋਂ ਇਲਾਵਾ ਪ੍ਰੇਡ 'ਚ ਸ਼ਾਮਿਲ ਹੋਣ ਵਾਲੇ ਸਕੂਲਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰਾਹੋਂ, ਗਰਲ ਗਾਈਡਜ਼ ਜਵਾਹਰ ਵਿਦਿਆਲਿਆ ਪੋਜੇਵਾਲ, ਕਿ੍ਪਾਲ ਸਾਗਰ ਅਕੈਡਮੀ ਰਾਹੋਂ ਤੇ ਪ੍ਰਕਾਸ਼ ਮਾਡਲ ਸਕੂਲ ਨਵਾਂਸ਼ਹਿਰ ਤੋਂ ਇਲਾਵਾ ਕੇ. ਸੀ. ਪਬਲਿਕ ਸਕੂਲ ਦਾ ਸਕੂਲ ਬੈਂਡ ਸ਼ਾਮਲ ਹਨ | ਆਈ.ਟੀ.ਆਈ. ਗਰਾਊਾਡ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅਤੇ ਡੀ.ਸੀ. ਰਿਹਾਇਸ਼ ਵਿਖੇ ਰਾਸ਼ਟਰੀ ਗਾਇਨ ਲਈ ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ, ਸੇਂਟ ਜੋਜ਼ਫ਼ ਕਾਨਵੈਂਟ ਸਕੂਲ ਮੱਲਪੁਰ ਅੜਕਾਂ ਅਤੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੀ ਡਿਊਟੀ ਲਾਈ ਗਈ ਹੈ | ਉਨ੍ਹਾਂ ਦੱਸਿਆ ਕਿ ਆਈ. ਟੀ. ਆਈ. ਵਿਖੇ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਹਰ ਪੇਸ਼ਕਾਰੀ ਦੀ ਮੁਕੰਮਲ ਰਿਹਰਸਲ ਕਰਵਾਉਣ ਉਪਰੰਤ ਉਨ੍ਹਾਂ 'ਚ ਨਜ਼ਰ ਆਈਆਂ ਖਾਮੀਆਂ ਨੂੰ ਮੌਕੇ 'ਤੇ ਹੀ ਦੁਬਾਰਾ ਰਿਹਰਸਲ ਕਰਵਾ ਕੇ ਦੂਰ ਕੀਤਾ ਗਿਆ | ਇਸ ਮੌਕੇ ਮੌਜੂਦ ਜ਼ਿਲ੍ਹਾ ਪੁਲਿਸ ਦੇ ਚੀਫ਼ ਡਿ੍ਲ ਇੰਟ੍ਰੱਕਟਰ ਏ.ਐਸ.ਆਈ. ਕਮਲ ਰਾਜ ਨੇ ਦੱਸਿਆ ਕਿ ਸਮੁੱਚੀ ਪਰੇਡ ਦੀ ਅਗਵਾਈ ਡੀ.ਐਸ.ਪੀ. (ਜਾਂਚ) ਹਰਸ਼ਪ੍ਰੀਤ ਸਿੰਘ ਕਰਨਗੇ ਜਦਕਿ ਪਰੇਡ 'ਚ ਸ਼ਾਮਿਲ ਪੁਲਿਸ ਟੁਕੜੀਆਂ ਦੀ ਅਗਵਾਈ ਕ੍ਰਮਵਾਰ ਏ.ਐਸ. ਆਈ. ਸਰਬਜੀਤ ਸਿੰਘ, ਸਬ ਇੰਸਪੈਕਟਰ ਗੁਰਵਿੰਦਰ ਸਿੰਘ, ਏ.ਐਸ.ਆਈ. ਅਮਰਜੀਤ ਕੌਰ ਕਰ ਰਹੇ ਹਨ | ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਕੱਲ੍ਹ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ. ਭਾਗੀਰਥ ਸਿੰਘ ਮੀਣਾ ਲੈਣਗੇ | ਇਸ ਮੌਕੇ ਡਿਪਟੀ ਡੀ.ਈ.ਓ. ਰਾਜੇਸ਼ ਕੁਮਾਰ ਤੇ ਇੰਸਪੈਕਟਰ ਰਘਵੀਰ ਸਿੰਘ ਤੋਂ ਇਲਾਵਾ ਸਮਾਗਮ 'ਚ ਭਾਗ ਲੈ ਰਹੇ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਸਨ |

ਕੈਨੇਡੀਅਨ ਪਰਿਵਾਰ ਵਲੋਂ ਲਾਇਬ੍ਰੇਰੀ ਦੀ ਨਵੀਂ ਇਮਾਰਤ ਲਈ ਸਾਰਾ ਖਰਚਾ ਚੁੱਕਣ ਦਾ ਜ਼ਿੰਮਾ ਲਿਆ

ਮੁਕੰਦਪੁਰ, 23 ਜਨਵਰੀ (ਅਮਰੀਕ ਸਿੰਘ ਢੀਂਡਸਾ) - ਪਿੰਡ ਰਹਿਪਾ ਵਿਖੇ ਕੇਂਦਰੀ ਸਾਹਿਤ ਸਭਾ ਦਿੱਲੀ ਦੇ ਸਹਿਯੋਗ ਨਾਲ ਬਹੁ-ਮੰਤਵੀ ਸਹਿਕਾਰੀ ਸਭਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਖੋਲ੍ਹੀ ਗਈ | ਲਾਇਬ੍ਰੇਰੀ ਲਈ ਆਧੁਨਿਕ ਦਿੱਖ ਵਾਲੀ ...

ਪੂਰੀ ਖ਼ਬਰ »

ਪਾਵਰ ਪਲਾਂਟ ਦੇ ਘਿਰਾਓ ਲਈ ਆਗੂਆਂ ਵਲੋਂ ਘਰ-ਘਰ ਪਹੁੰਚ

ਨਵਾਂਸ਼ਹਿਰ, 23 ਜਨਵਰੀ (ਗੁਰਬਖਸ਼ ਸਿੰਘ ਮਹੇ) -24 ਜਨਵਰੀ ਨੂੰ ਨਵਾਂਸ਼ਹਿਰ ਵਾਸੀਆਂ ਵਲੋਂ ਕੀਤੇ ਜਾ ਰਹੇ ਕੋ-ਜਨਰੇਸ਼ਨ ਪਾਵਰ ਪਲਾਂਟ ਦੇ ਘਿਰਾਓ ਲਈ ਲੋਕ ਸੰਘਰਸ਼ ਮੰਚ ਦੇ ਆਗੂ ਇਸ ਦੀ ਤਿਆਰੀ ਲਈ ਘਰ-ਘਰ ਪਹੁੰਚ ਕਰ ਰਹੇ ਹਨ | ਮੰਚ ਦੇ ਆਗੂਆਂ ਨੇ ਬੱਕਰ ਖਾਨਾ ਰੋਡ, ਨਵੀਂ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਦੋਆਬਾ ਕਿਸਾਨ ਯੂਨੀਅਨ ਨੇ ਕੀਤਾ ਸੰਘਰਸ਼ ਤੇਜ਼

ਰਾਹੋਂ, 23 ਜਨਵਰੀ (ਬਲਬੀਰ ਸਿੰਘ ਰੂਬੀ) - ਆਪਣੀਆਂ ਸਜਾਵਾਂ ਭੁਗਤ ਚੁੱਕੇ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਦੋਆਬਾ ਕਿਸਾਨ ਯੂਨੀਅਨ ਨੇ ਵੀ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਹੈ | ਦੋਆਬਾ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਕੁਲਦੀਪ ਸਿੰਘ ਬਾਜ਼ੀਦਪੁਰ ਦੀ ...

ਪੂਰੀ ਖ਼ਬਰ »

ਕੱਪੜੇ ਵੇਚ ਕੇ ਪਰਤ ਰਹੇ ਕਸ਼ਮੀਰੀ ਲੜਕੇ ਦੀ ਸੜਕ ਹਾਦਸੇ 'ਚ ਮੌਤ

ਬਲਾਚੌਰ, 23 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ-ਰੋਪੜ ਨੈਸ਼ਨਲ ਹਾਈਵੇਅ 'ਤੇ ਸੋਨੀ ਫਿਲਿੰਗ ਸਟੇਸ਼ਨ ਨੇੜੇ ਅਣਪਛਾਤੇ ਵਾਹਨ ਵਲੋਂ ਮਾਰੀ ਟੱਕਰ ਕਾਰਨ ਜੰਮੂ ਕਸ਼ਮੀਰ ਨਾਲ ਸੰਬੰਧਤ ਕੱਪੜਾ ਵੇਚਣ ਵਾਲੇ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੇ ਪਿਤਾ ਨਜੀਰ ਅਹਿਮਦ ...

ਪੂਰੀ ਖ਼ਬਰ »

ਪਾਵਰ ਪਲਾਂਟ ਦੇ ਘਿਰਾਓ ਲਈ ਨਵਾਂਸ਼ਹਿਰ ਦੇ ਨੌਜਵਾਨ ਪੱਬਾਂ ਭਾਰ

ਨਵਾਂਸ਼ਹਿਰ, 23 ਜਨਵਰੀ (ਗੁਰਬਖਸ਼ ਸਿੰਘ ਮਹੇ) -ਨਵਾਂਸ਼ਹਿਰ 'ਤੇ ਜ਼ਹਿਰੀਲੀ ਸੁਆਹ ਪਾਉਣ ਵਾਲੇ ਕੋ-ਜਨਰੇਸ਼ਨ ਪਾਵਰ ਪਲਾਂਟ ਦੇ ਸ਼ਹਿਰ ਵਾਸੀਆਂ ਵਲੋਂ 24 ਜਨਵਰੀ ਨੂੰ ਕੀਤੇ ਜਾ ਰਹੇ ਘਿਰਾਓ ਵਿਚ ਸ਼ਾਮਿਲ ਹੋਣ ਲਈ ਸ਼ਹਿਰ ਦੇ ਨੌਜਵਾਨ ਪੱਬਾਂ ਭਾਰ ਹਨ | ਲੋਕ ਸੰਘਰਸ਼ ਮੰਚ ...

ਪੂਰੀ ਖ਼ਬਰ »

ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ 'ਚ ਡਿਵਾਈਡਰ 'ਤੇ ਬੋਤਲਾਂ 'ਚ ਬੂਟੇ ਲਾ ਕੇ ਦਿੱਤਾ ਹਰਿਆਵਲ ਪੰਜਾਬ ਦਾ ਸੰਦੇਸ਼

-ਕਲੀਨ ਐਂਡ ਗਰੀਨ ਨਵਾਂਸ਼ਹਿਰ ਮੁਹਿੰਮ ਸ਼ੁਰੂ- ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ) - ਸਾਡੇ ਰੋਜ਼ਾਨਾ ਜੀਵਨ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਅਸੀਂ ਵਰਤੋਂ ਤੋਂ ਬਾਅਦ ਕੂੜੇ ਵਿਚ ਸੁੱਟ ਦਿੰਦੇ ਹਾਂ | ਜੋ ...

ਪੂਰੀ ਖ਼ਬਰ »

ਔਰਤਾਂ ਨੇ ਝਾੜੂ ਹੱਥਾਂ 'ਚ ਫੜਕੇ ਪਾਵਰ ਪਲਾਂਟ ਦੀ ਸੁਆਹ ਵਿਰੁੱਧ ਰੋਸ ਪ੍ਰਗਟਾਇਆ

ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ) - ਮੁਹੱਲਾ ਸ਼ਿਵ ਨਗਰ ਰੇਲਵੇ ਰੋਡ ਨਵਾਂਸ਼ਹਿਰ ਦੀਆਂ ਔਰਤਾਂ ਨੇ ਇਸਤਰੀ ਆਗੂ ਰਜਨੀ ਕੰਡਾ ਦੀ ਅਗਵਾਈ ਵਿਚ ਝਾੜੂ ਹੱਥਾਂ ਵਿਚ ਫੜ੍ਹ ਕੇ ਪਾਵਰ ਪਲਾਂਟ ਦੀ ਸ਼ਹਿਰ 'ਤੇ ਡਿਗਦੀ ਸੁਆਹ ਬੰਦ ਕਰਨ ਦੀ ਮੰਗ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਨਸ਼ਿਆਂ ਦੇ ਰੁਝਾਨ ਨੂੰ ਰੋਕਣ 'ਚ ਪੰਜਾਬ ਸਰਕਾਰ ਅਸਫ਼ਲ ਰਹੀ-ਪੱਲੀ ਝਿੱਕੀ

ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਨਸ਼ਿਆਂ ਦੇ ਰੁਝਾਨ ਨੂੰ ਰੋਕਣ 'ਚ ਅਸਫ਼ਲ ਰਹੀ | ਨਿੱਤ ਦਿਨ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਸਿਵਿਆਂ ਦੀ ਅੱਗ ਠੰਡੀ ਨਹੀਂ ਪੈ ਰਹੀ | ਇਹ ਪ੍ਰਗਟਾਵਾ ਸਤਵੀਰ ਸਿੰਘ ਪੱਲੀ ...

ਪੂਰੀ ਖ਼ਬਰ »

ਸਿਹਤ ਵਿਭਾਗ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਜੜੋਂ੍ਹ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਗੰੰਭੀਰ - ਡਾ. ਰਾਕੇਸ਼ ਚੰਦਰ

ਨਵਾਂਸ਼ਹਿਰ/ਬੰਗਾ, 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਬੰਗਾ ਵਿਚ 3 ਨਿੱਜੀ ਅਲਟਰਾਸਾਊਾਡ ਸਕੈਨ ਸੈਂਟਰਾਂ ਦੀ ਅਚਨਚੇਤ ...

ਪੂਰੀ ਖ਼ਬਰ »

ਢਾਡੀ ਸਭਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਦੀ ਹਮਾਇਤ

ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਕਾਲ ਢਾਡੀ ਸਭਾ ਦੀ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਚੰਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸੰਗੀਤ ਖੇਤਰ 'ਚ ਵਿਛੜ ਚੁੱਕੀਆਂ ਸ਼ਖਸੀਅਤਾਂ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ 15 ਫਰਵਰੀ ਨੂੰ 'ਆਪ' ਦੇ ਹਲਕਾ ਇੰਚਾਰਜ ਨੂੰ ਦੇਵੇਗੀ ਮੰਗ ਪੱਤਰ

ਰਾਹੋਂ, 23 ਜਨਵਰੀ (ਬਲਬੀਰ ਸੰਘ ਰੂਬੀ) - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸੱਦੇ 'ਤੇ ਅੱਜ ਪਿੰਡ ਕੋਟ ਰਾਂਝਾ ਵਿਖੇ ਭਰਵਾਂ ਇਕੱਠ ਕੀਤਾ ਗਿਆ | ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਸ਼ਹਾਬਪੁਰ, ਲਾਡੀ ਕੋਟ ਰਾਂਝਾ ਅਤੇ ਨੀਲਮ ਕੋਟ ਰਾਂਝਾ ਨੇ ਕਿਹਾ ਕਿ ...

ਪੂਰੀ ਖ਼ਬਰ »

ਪੱਦੀ ਮੱਠਵਾਲੀ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਮੇਜ਼ਬਾਨ ਕਲੱਬ ਅਤੇ ਲਧਾਣਾ ਝਿੱਕਾ ਜੇਤੂ

ਬੰਗਾ, 23 ਜਨਵਰੀ (ਕਰਮ ਲਧਾਣਾ) - ਸਵ. ਡਾ. ਸਾਧੂ ਸਿੰਘ ਹਮਦਰਦ ਸਪੋਰਟਸ ਕਲੱਬ ਪੱਦੀ ਮੱਠਵਾਲੀ ਵਲੋਂ ਪਿੰਡ ਦੇ ਖੇਡ ਮੈਦਾਨ ਵਿਚ ਕਰਾਏ ਪੰਜ ਰੋਜ਼ਾ ਸਵ. ਜਸਵੰਤ ਰਾਏ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਫੁੱਟਬਾਲ 'ਏ' ਵਰਗ ਵਿਚ ਮੇਜ਼ਬਾਨ ਕਲੱਬ ਦੀ ਟੀਮ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਬਲਾਚੌਰ 'ਚ ਬਾਲ ਵਿਆਹ ਰੁਕਵਾਇਆ

ਬਲਾਚੌਰ, 23 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਸਬ-ਡਵੀਜ਼ਨਲ ਮੈਜਿਸਟ੍ਰੇਟ ਬਲਾਚੌਰ ਵਿਕਰਮਜੀਤ ਪਾਂਥੇ ਦੀ ਮੱਦਦ ਨਾਲ ਇਕ 12 ਸਾਲ ਦੀ ਉਮਰ ਦੀ ਬੱਚੀ ਦੇ ਵਿਆਹ ਨੂੰ ਰੋਕਣ ...

ਪੂਰੀ ਖ਼ਬਰ »

ਗੜ੍ਹਪਧਾਣੇ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ

ਔੜ, 23 ਜਨਵਰੀ (ਜਰਨੈਲ ਸਿੰਘ ਖੁਰਦ) - ਸ੍ਰੀ ਆਦਿ ਗੁਰਦੁਆਰਾ ਸਾਹਿਬ ਰਜਿ. ਪਿੰਡ ਗੜ੍ਹਪਧਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ...

ਪੂਰੀ ਖ਼ਬਰ »

ਦੁਆਬਾ ਕਿਸਾਨ ਯੂਨੀਅਨ ਦਾ ਜਥਾ ਚੰਡੀਗੜ੍ਹ ਮੋਰਚੇ ਲਈ ਰਵਾਨਾ

ਕਾਠਗੜ੍ਹ, 23 ਜਨਵਰੀ (ਬਲਦੇਵ ਸਿੰਘ ਪਨੇਸਰ) - ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਦੀਆਂ ਬਰੰੂਹਾਂ 'ਤੇ ਲੱਗੇ ਮੋਰਚੇ ਨੂੰ ਸਮਰਥਨ ਦੇਣ ਲਈ ਦੁਆਬਾ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ 'ਚ ਮਨਾਇਆ ਜਾਵੇਗਾ-ਮੇਜਰ ਸ਼ਿਵਰਾਜ ਸਿੰਘ ਬੱਲ

ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ 25 ਜਨਵਰੀ ਨੂੰ 13ਵੇਂ ਨੈਸ਼ਨਲ ਵੋਟਰ ਦਿਵਸ ਦੇ ਸੰਬੰਧ 'ਚ ਜ਼ਿਲ੍ਹਾ ਪੱਧਰ ਦਾ ਸਮਾਗਮ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ | ਐਸ. ਡੀ. ਐਮ. ...

ਪੂਰੀ ਖ਼ਬਰ »

ਬੰਗਾ 'ਚ ਐਨ. ਪੀ. ਐੱਸ ਮੁਲਾਜ਼ਮਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਬੰਗਾ, 23 ਜਨਵਰੀ (ਕਰਮ ਲਧਾਣਾ) - ਬੰਗਾ ਵਿਖੇ ਐਨ. ਪੀ. ਐਸ. ਮੁਲਾਜ਼ਮਾਂ ਵਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੇ ਸੱਦੇ 'ਤੇ ਕੇਂਦਰੀ ਭਾਜਪਾ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਅਰਥ-ਵਿਵਸਥਾ ਲਈ ਨੁਕਸਾਨ ਦਾਇਕ ਐਲਾਨਣ ਅਤੇ ਨਿਯਮਾਂ ਦੀ ਆੜ ...

ਪੂਰੀ ਖ਼ਬਰ »

ਸੰਤ ਬਾਬਾ ਸੇਵਾ ਸਿੰਘ ਦੀ ਸਾਲਾਨਾ ਬਰਸੀ 'ਤੇ ਨੌਰਾ ਵਿਖੇ ਸਮਾਗਮ

ਪੱਲੀ ਝਿੱਕੀ, 23 ਜਨਵਰੀ (ਕੁਲਦੀਪ ਸਿੰਘ ਪਾਬਲਾ) - ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ ਪਿੰਡ ਨੌਰਾ ਵਿਖੇ ਸੰਤ ਬਾਬਾ ਘਨੱਯਾ ਸਿੰਘ ਦੀ ਪਠਲਾਵੇ ਵਾਲੇ, ਸੰਤ ਬਾਬਾ ਸੇਵਾ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ, ਸੰਤ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਕੰਨਾਂ ਦਾ ਮੁਫ਼ਤ ਟੈਸਟ ਅਤੇ 50 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ

ਬਠਿੰਡਾ, 23 ਜਨਵਰੀ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਇਹ ਮਸ਼ੀਨਾਂ 25 ਜਨਵਰੀ ਦਿਨ ਬੁੱਧਵਾਰ ਨੂੰ ਹੋਟਲ ...

ਪੂਰੀ ਖ਼ਬਰ »

ਪੈਨਸ਼ਨਰਜ਼ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਈ | ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਆਰੰਭ

ਜਾਡਲਾ, 23 ਜਨਵਰੀ (ਬੱਲੀ) - ਸ਼੍ਰੀ ਗੁਰੂ ਰਵਿਦਾਸ ਜੀ ਦੇ 5 ਫਰਵਰੀ ਨੂੰ ਆਗਮਨ ਪੁਰਬ ਦੇ ਸੰਬੰਧ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਭਜਨ ਮੰਡਲੀਆਂ ਵਲੋਂ ਪ੍ਰਭਾਤ ਫੇਰੀਆਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਇਹ ਭਜਨ ਮੰਡਲੀਆਂ ਕੜਾਕੇ ਦੀ ਠੰਢ ਦੇ ਬਾਵਜੂਦ ...

ਪੂਰੀ ਖ਼ਬਰ »

ਫਿਜ਼ਾ ਸੰਗੀਤਮਈ ਰੰਗ 'ਚ ਰੰਗ ਗਿਆ 'ਸੰਜੀਦਾ ਗਾਇਕੀ ਦੇ ਰੰਗ ਪ੍ਰੋ. ਸ਼ਮਸ਼ਾਦ ਅਲੀ ਦੇ ਸੰਗ' ਸਮਾਗਮ

ਮੁਕੰਦਪੁਰ, 23 ਜਨਵਰੀ (ਅਮਰੀਕ ਸਿੰਘ ਢੀਂਡਸਾ) - ਸਥਾਨਕ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਵਿਖੇ 'ਸੰਜੀਦਾ ਗਾਇਕੀ ਦੇ ਰੰਗ ਪ੍ਰੋਫੈਸਰ ਸ਼ਾਮਸ਼ਾਦ ਅਲੀ ਦੇ ਸੰਗ' ਇਕ ਸਮਾਗਮ ਸ਼ਮਸ਼ਾਦ ਅਲੀ ਦੇ ਫੈਨਜ਼/ਸ਼ਗਿਰਦ, ਸੰਗੀਤ ਕਲਾ ਪੰਜਾਬ ਵਲੋਂ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਸ਼ੇਰੇ ਪੰਜਾਬ ਸੇਵਾ ਦਲ ਵਲੋਂ ਲਗਾਏ ਅੱਖਾਂ ਦੇ ਕੈਂਪ 'ਚ 500 ਤੋਂ ਵੱਧ ਮਰੀਜ਼ਾਂ ਦੀ ਜਾਂਚ

ਰਾਹੋਂ, 23 ਜਨਵਰੀ (ਬਲਬੀਰ ਸਿੰਘ ਰੂਬੀ) - ਸ਼ੇਰੇ-ਪੰਜਾਬ ਸੇਵਾ ਦਲ (ਰਜਿ.) ਵਲੋਂ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਲਗਾਏ ਅੱਖਾਂ ਦੇ ਜਾਂਚ ਕੈਂਪ ਵਿਚ ਪੰਜ ਸੌ ਤੋਂ ਵੱਧ ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ | ਕੈਂਪ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਮੈਂਬਰ ...

ਪੂਰੀ ਖ਼ਬਰ »

ਆਮ ਆਦਮੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਸਾਡਾ ਪਹਿਲਾ ਫ਼ਰਜ਼-ਜਲਵਾਹਾ

ਬੰਗਾ, 23 ਜਨਵਰੀ (ਕਰਮ ਲਧਾਣਾ) - ਸਿਵਲ ਹਸਪਤਾਲ ਸੁੱਜੋਂ ਵਿਖੇ ਹੋਏ ਇਕ ਸਮਾਗਮ 'ਚ ਸ਼ਮੂਲੀਅਤ ਕਰਨ ਉਪਰੰਤ ਆਪ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸ. ਸਤਨਾਮ ਸਿੰਘ ਜਲਵਾਹਾ ਨੇ ਮੀਡੀਆ ਕਰਮੀਆਂ ਨਾਲ ਗੱਲ ਕਰਦਿਆਂ ਕਿਹਾ ਲੋਕਾਂ ਦਾ ਸੇਵਾਦਾਰ ਹੋਣ ...

ਪੂਰੀ ਖ਼ਬਰ »

ਭੰਗਲ ਖੁਰਦ ਦੀ ਵਿਦਿਆਰਥਣ ਭਾਸ਼ਨ ਮੁਕਾਬਲੇ 'ਚ ਜੇਤੂ ਰਹੀ

ਮੱਲਪੁਰ ਅੜਕਾਂ, 23 ਜਨਵਰੀ (ਮਨਜੀਤ ਸਿੰਘ ਜੱਬੋਵਾਲ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ ਬਲਾਕ ਪੱਧਰੀ ...

ਪੂਰੀ ਖ਼ਬਰ »

ਸਰਕਾਰੀ ਦਰੱਖਤਾਂ 'ਤੇ ਨੰਬਰ ਲਾਉਣ ਦੀ ਮੁਹਿੰਮ ਸ਼ੁਰੂ

ਸੰਧਵਾਂ, 23 ਜਨਵਰੀ (ਪ੍ਰੇਮੀ ਸੰਧਵਾਂ) - ਜੰਗਲਾਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇੰਚਾਰਜ ਗਾਰਡ ਅਮਰ ਜੋਤੀ ਫਗਵਾੜਾ ਦੀ ਅਗਵਾਈ ਹੇਠ ਵੱਖ-ਵੱਖ ਸੜਕਾਂ ਤੇ ਨਹਿਰਾਂ ਕੰਢੇ ਖੜ੍ਹੇ ਸਰਕਾਰੀ ਦਰਖਤਾਂ ਦੀ ਚੋਰੀ ਰੋਕਣ ਲਈ ਬੇਲਦਾਰ ਪਰਗਣ ਰਾਮ ਚੱਕ ਗੁਰੂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਬੰਗਾ ਦੇ ਸਟਾਫ਼ ਵਲੋਂ ਐਡਵੋਕੇਟ ਧਾਮੀ 'ਤੇ ਹਮਲੇ ਦੀ ਸਖ਼ਤ ਨਿੰਦਾ

ਬੰਗਾ, 23 ਜਨਵਰੀ (ਕਰਮ ਲਧਾਣਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਸਮੂਹ ਸਟਾਫ਼ ਮੈਬਰਜ਼ ਦੀ ਇਕ ਮੀਟਿੰਗ ਪਿ੍ੰਸੀਪਲ ਡਾ. ਰਣਜੀਤ ਸਿੰਘ ਦੀ ...

ਪੂਰੀ ਖ਼ਬਰ »

ਸੰਧਵਾਂ 'ਚ ਚਾਰ ਰੋਜ਼ਾ ਖੇਡ ਮੇਲਾ 21 ਫਰਵਰੀ ਤੋਂ

ਸੰਧਵਾਂ, 23 ਜਨਵਰੀ (ਪ੍ਰੇਮੀ ਸੰਧਵਾਂ) - ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਦੇ ਨੇੜੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਖੇਡ ਸਟੇਡੀਅਮ ਸੰਧਵਾਂ ਵਿਖੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX