ਜਲਾਲਾਬਾਦ, 23 ਜਨਵਰੀ (ਕਰਨ ਚੁਚਰਾ) - ਜਲਾਲਾਬਾਦ ਦੇ ਪਿੰਡ ਬੱਘੇ ਕੇ ਹਿਠਾੜ ਅਤੇ ਢਾਣੀ ਪੰਜਾਬਪੁਰਾ ਦੀ 309 ਏਕੜ ਜ਼ਮੀਨ ਦਾ ਮਸਲੇ ਨੂੰ ਲੈ ਕੇ ਅੱਜ ਵੱਖ ਵੱਖ ਕਿਸਾਨ ਹਿਤੈਸ਼ੀ ਜਥੇਬੰਦੀਆਂ ਵਲੋਂ ਐਸ.ਡੀ.ਐਮ. ਦਫ਼ਤਰ ਜਲਾਲਾਬਾਦ ਦੇ ਮੂਹਰੇ ਰੋਸ ਧਰਨਾ ਦਿੱਤਾ ਅਤੇ ਇਕ ਯਾਦ ਪੱਤਰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਸੇਨੂੰ ਦੁੱਗਲ ਨੂੰ ਸੌਂਪਿਆ ਗਿਆ | ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸੁਰਿੰਦਰ ਢੰਡੀਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰੇਸ਼ਮ ਮਿੱਢਾ, ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਭੋਡੀਪੁਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਖਚੈਨ ਸਿੰਘ ਨੇ ਕਿਹਾ ਕਿ ਬੱਘੇ ਕੇ ਹਿਠਾੜ ਦੀ 309 ਏਕੜ ਜ਼ਮੀਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦਾ ਸੰਘਰਸ਼ ਜਾਰੀ ਹੈ | ਇਸ ਸੰਬੰਧੀ ਜ਼ਮੀਨ ਬਚਾਓ ਕਮੇਟੀ ਨਾਲ ਪ੍ਰਸ਼ਾਸਨ ਦੀ 3 ਵਾਰ ਮੀਟਿੰਗ ਹੋ ਚੁੱਕੀ ਹੈ ਜਿਸ ਵਿਚ ਪ੍ਰਸ਼ਾਸਨਿਕ ਆਗੂਆਂ ਨੇ ਭਰੋਸਾ ਦਿੱਤਾ ਸੀ ਕਿ 19 ਜਨਵਰੀ 2023 ਨੂੰ ਉਕਤ ਰਕਬੇ ਦੀ ਗਿਰਦਾਵਰੀ ਕਾਸ਼ਤਕਾਰਾਂ ਦੇ ਨਾਂਅ ਕਰ ਦਿੱਤੀ ਜਾਵੇਗੀ ਪਰ ਅੱਜ ਤੱਕ ਪ੍ਰਸ਼ਾਸਨ ਨੇ ਕੋਈ ਵੀ ਹੱਲ ਨਹੀਂ ਕੀਤਾ | ਜਿਸ ਕਾਰਨ ਉਹ ਸੰਘਰਸ਼ ਜਾਰੀ ਰੱਖਣ ਲਈ ਮਜਬੂਰ ਹੋਏ ਹਨ | ਉਨ੍ਹਾਂ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅਸੀਂ ਇਕ ਹਫ਼ਤੇ ਦਾ ਹੋਰ ਸਮਾਂ ਪ੍ਰਸ਼ਾਸਨ ਨੂੰ ਦਿੰਦੇ ਹਾਂ ਜੇਕਰ ਹੱਲ ਨਾ ਕੀਤਾ ਗਿਆ ਤਾਂ ਪਿੰਡ ਬੱਘੇ ਕੇ ਮੌੜ 'ਤੇ ਹਾਈਵੇ ਨੂੰ ਅਣਮਿਥੇ ਸਮੇਂ ਲਈ ਜਾਮ ਕਰ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ | ਇਸ ਤੋਂ ਬਾਅਦ ਮੌਕੇ 'ਤੇ ਪੁੱਜੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਹਾਸਿਲ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਭਰੋਸਾ ਦਿੱਤਾ |
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਦੀ ਮੰਡੀ ਹਜ਼ੂਰ ਸਿੰਘ 'ਚ ਮਨਰੇਗਾ ਸਕੀਮ ਤਹਿਤ ਮਿ੍ਤਕ ਲਾਭਪਾਤਰੀਆਂ ਦੇ ਨਾਂਅ 'ਤੇ ਪੈਸੇ ਹੜੱਪ ਕਰਨ ਦੇ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਵਲੋਂ ਪਰਿਵਾਰਾਂ ਸਮੇਤ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ...
ਅਬੋਹਰ, 23 ਜਨਵਰੀ (ਵਿਵੇਕ ਹੂੜੀਆ) - ਭਾਵੇਂ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਅਬੋਹਰ ਇਲਾਕੇ ਅੰਦਰ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ...
ਅਬੋਹਰ, 23 ਜਨਵਰੀ (ਵਿਵੇਕ ਹੂੜੀਆ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਿਹਤ ਵਿਭਾਗ ਵਲੋਂ ਸਵਾਈਨ ਫ਼ਲੂ ਤੋਂ ਬਚਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸਿਵਲ ਹਸਪਤਾਲ ਦੇ ਐਨ.ਵੀ.ਬੀ.ਡੀ.ਸੀ.ਪੀ. ਸ਼ਾਖਾ ਦੇ ਇੰਚਾਰਜ ਟਹਿਲ ਸਿੰਘ ਨੇ ਜਾਣਕਾਰੀ ...
ਜਲਾਲਾਬਾਦ, 23 ਜਨਵਰੀ (ਕਰਨ ਚੁਚਰਾ) - ਸਥਾਨਕ ਦਸਮੇਸ਼ ਨਗਰ 'ਚ ਚੋਰਾਂ ਵਲੋਂ ਇਕ ਸੁੰਨੇ ਪਏ ਘਰ ਚੋਂ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰੀਸ਼ ਵਰਮਾ ਨੇ ਦੱਸਿਆ ਕਿ ਉਹ ਐਤਵਾਰ ਨੂੰ ਆਪਣੇ ਰਿਸ਼ਤੇਦਾਰੀ 'ਚ ਅਬੋਹਰ ਗਿਆ ਹੋਇਆ ...
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ) - ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂ ਵਾਲੀ ਵਿਖੇ ਸ਼ੁਰੂ 7 ਦਿਨਾਂ ਦੇ ਐਨ.ਐਸ.ਐਸ. ਕੈਂਪ ਦੌਰਾਨ ਛੇਵੇਂ ਦਿਨ ਵਲੰਟੀਅਰਜ਼ ਨੇ ਕਾਲਜ ਅੰਦਰ ਅਤੇ ਬਾਹਰ ਸਫ਼ਾਈ ਕੀਤੀ | ਇਸ ਤੋਂ ਬਾਅਦ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ 'ਚ ...
ਫ਼ਾਜ਼ਿਲਕਾ, 23 ਜਨਵਰੀ (ਅਮਰਜੀਤ ਸ਼ਰਮਾ)-ਸੂਬਾ ਕਮੇਟੀ ਦੇ ਸੱਦੇ 'ਤੇ ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਪ੍ਰਧਾਨ ਅੰਕੁਰ ਸ਼ਰਮਾ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ...
ਮੰਡੀ ਅਰਨੀਵਾਲਾ, 23 ਜਨਵਰੀ (ਨਿਸ਼ਾਨ ਸਿੰਘ ਮੋਹਲਾ) - ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਚਾਈਨਾ ਡੋਰ ਦੇ ਵਿਰੋਧ ਕਰਨ ਦੇ ਸੱਦੇ ਤਹਿਤ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ...
ਬੱਲੂਆਣਾ, 23 ਜਨਵਰੀ (ਜਸਮੇਲ ਸਿੰਘ ਢਿੱਲੋਂ) - ਸੀਤੋ ਗੁੰਨ੍ਹੋ-ਅਬੋਹਰ ਰੋਡ 'ਤੇ ਸਥਿਤ ਪਿੰਡ ਸਰਦਾਰਪੁਰਾ ਨੇੜੇ ਇਕ ਅਣਪਛਾਤੇ ਵਾਹਨ ਕਾਰਨ ਇਕ ਗਊ ਦੀ ਮੌਤ ਹੋ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਬੋਹਰ ਸੈਂਚੁਰੀ 'ਚ ਪੈਂਦੇ ਕਰੀਬ 15 ਪਿੰਡਾਂ 'ਚ ...
ਜਲੰਧਰ, 23 ਜਨਵਰੀ (ਅ.ਬ.)-ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹਿਅਰਿੰਗ ਚੈੱਕਅਪ ਕੈਂਪ 24 ਜਨਵਰੀ ਦਿਨ ਮੰਗਲਵਾਰ ਨੂੰ ਹੋਟਲ ਚਾਵਲਾ, ਨੇੜੇ ਊਧਮ ਸਿੰਘ ਚੌਕ, ਨੇੜੇ ਸਿਟੀ ਚਰਚ ਫ਼ਿਰੋਜ਼ਪੁਰ ਅਤੇ 25 ਜਨਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸਭਾ ਨੇੜੇ ਗਊਸ਼ਾਲਾ ...
• ਅਬੋਹਰ ਸ਼ਹਿਰ ਦੀ ਸੁਰੱਖਿਆ ਵਿਵਸਥਾ 'ਤੇ ਲੱਗਿਆ ਸਵਾਲੀਆਂ ਚਿੰਨ੍ਹ? ਅਬੋਹਰ, 23 ਜਨਵਰੀ (ਵਿਵੇਕ ਹੂੜੀਆ) - ਅਬੋਹਰ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਦਾ ਇਸ ਕਦਰ ਘਾਣ ਹੋ ਚੁੱਕਿਆ ਹੈ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਬਿਲਕੁਲ ਵੀ ਭੈਅ ਨਹੀਂ ਰਿਹਾ | ਅਜਿਹਾ ਹੀ ...
ਜਲਾਲਾਬਾਦ, 23 ਜਨਵਰੀ (ਕਰਨ ਚੁਚਰਾ) - ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵਲੋਂ ਚਲਾਈ ਜਾ ਰਹੀ ਚੈਰੀਟੇਬਲ ਡਿਸਪੈਂਸਰੀ ਵਿਖੇ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਾ. ਰਾਜੀਵ ਮਿੱਢਾ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ | ...
ਅਬੋਹਰ, 23 ਜਨਵਰੀ (ਵਿਵੇਕ ਹੂੜੀਆ) - ਸਥਾਨਕ ਡੀ. ਏ. ਵੀ. ਕਾਲਜ ਅਬੋਹਰ ਦੇ ਪਿੰ੍ਰਸੀਪਲ ਡਾ. ਵਿਜੇ ਗਰੋਵਰ ਦੀ ਅਗਵਾਈ ਹੇਠ ਸਾਹਿਤ ਖੋਜ ਦੀ ਵਿੱਦਿਅਕ ਅਤੇ ਸਮਾਜਿਕ ਉਪਯੋਗਤਾ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਸਾਹਿਲ ...
ਮੰਡੀ ਅਰਨੀਵਾਲਾ, 23 ਜਨਵਰੀ (ਨਿਸ਼ਾਨ ਸਿੰਘ ਮੋਹਲਾ) - ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਨੇ ਅੱਜ ਇਥੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕਿਹਾ ਕਿ ਮੈਂ ਹਮੇਸ਼ਾ ਪਾਰਟੀ ਦਾ ਹੁਕਮ ਮੰਨਿਆ ਹੈ, ਜੇਕਰ ਪਾਰਟੀ ...
ਅਬੋਹਰ, 23 ਜਨਵਰੀ (ਵਿਵੇਕ ਹੂੜੀਆ) - ਅਬੋਹਰ ਹਲਕੇ ਨਾਲ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਇਸ ਤੋਂ ਵੀ ਦੁੱਖ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਵਲੋਂ ਵੀ ਹਲਕੇ ਦੇ ਮੁੱਦੇ ਨਹੀਂ ਚੁੱਕੇ ਜਾ ਰਹੇ | ...
ਅਬੋਹਰ, 23 ਜਨਵਰੀ (ਵਿਵੇਕ ਹੂੜੀਆ) - ਪਿਛਲੇ ਮਹੀਨੇ ਦਿਨ ਦਿਹਾੜੇ ਆਪਣੀ ਦੁਕਾਨ 'ਤੇ ਰੋਟੀ ਦੇਣ ਲਈ ਜਾ ਰਹੀ ਮਹਿਲਾ ਤੋਂ ਸੋਨੇ ਦੇ ਗਹਿਣੇ ਲੁੱਟਣ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦਿਆਂ ਇੰਸਪੈਕਟਰ ਪਰਮਜੀਤ ਕੁਮਾਰ ਨੇ ...
ਮੰਡੀ ਰੋੜਾਂਵਾਲੀ, 23 ਜਨਵਰੀ (ਮਨਜੀਤ ਸਿੰਘ ਬਰਾੜ) - ਇੱਥੋਂ ਨਾਲ ਲੱਗਦੇ ਪਿੰਡ ਚੱਕ ਪੱਖੀ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਦੋ ਦਿਨਾਂ ਪੀਰ ਬਾਬਾ ਲੱਖੇ ਸ਼ਾਹ ਯਾਦਗਾਰੀ ਮੇਲਾ 28 ਅਤੇ 29 ਜਨਵਰੀ ਦਿਨ ਸ਼ਨੀਵਾਰ 'ਤੇ ਐਤਵਾਰ ਨੂੰ ਪੰਚਾਇਤ ਅਤੇ ਨਗਰ ...
ਬੱਲੂਆਣਾ, 23 ਜਨਵਰੀ (ਜਸਮੇਲ ਸਿੰਘ ਢਿੱਲੋਂ) - ਭਾਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਰੇਕ ਪ੍ਰਭਾਵਿਤ ਕਿਸਾਨ ਨੂੰ ਫ਼ਸਲ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ, ਪਰ ਜੇ ਫਾਰਮ ਵਾਲੇ ਕਿਸਾਨਾਂ ਦਾ ਮੁਆਵਜ਼ਾ ਕੱਟਣ ਯੋਗ ਦੀ ਸ਼ਰਤ ਨੂੰ ਲੈ ਕੇ ...
ਜਲਾਲਾਬਾਦ, 23 ਜਨਵਰੀ (ਕਰਨ ਚੁਚਰਾ) - ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਗੋਲਡ ਵਲੋਂ 29ਵਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪੇ੍ਰਸ਼ਨ ਕੈਂਪ ਬੀਬੀ ਰਾਜਵੰਤ ਕੌਰ ਦੀ ਯਾਦ 'ਚ ਅਮਰੀਕਾ ਵਾਸੀ ਆਹਲੂਵਾਲੀਆ ਪਰਿਵਾਰ ਦੇ ਸਹਿਯੋਗ ਨਾਲ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ...
ਅਬੋਹਰ, 23 ਜਨਵਰੀ (ਵਿਵੇਕ ਹੂੜੀਆ) - ਸਮਾਜ ਸੁਧਾਰ ਸਭਾ (ਰਜਿ.) ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਮਾਧਿਅਮ ਨਾਲ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਅਤੇ ਪੰਜਾਬ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਭੇਜਦੇ ...
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ) - ਭਾਜਪਾ ਯੁਵਾ ਮੋਰਚਾ ਦੀ ਸੂਬਾ ਟੀਮ ਨੇ ਸਰਹੱਦੀ ਯਾਤਰਾ ਸਕੀਮ ਤਹਿਤ ਸਰਹੱਦੀ ਪਿੰਡਾਂ ਵਿਚ ਲੋਕਾਂ ਨਾਲ ਗੱਲਬਾਤ ਕੀਤੀ | ਸੂਬਾ ਪ੍ਰਧਾਨ ਕੰਵਰਜੀਤ ਸਿੰਘ ਟੌਹੜਾ, ਜ਼ਿਲ੍ਹਾ ਪ੍ਰਧਾਨ ਰਾਣਾ ਸੰਧੂ ਦੀ ਅਗਵਾਈ ਹੇਠ ...
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਅੱਜ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਪਰੇਡ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਹੋਈ, ਜਿਸ ਵਿਚ ਵਧੀਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX