ਤਰਨ ਤਾਰਨ, 23 ਜਨਵਰੀ (ਹਰਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨੇ ਲੌਹਕਾ ਸ਼ਰਾਬ ਫੈਕਟਰੀ ਦੁਆਰਾ ਜ਼ਹਿਰੀਲਾ ਦੂਸ਼ਿਤ ਪਾਣੀ ਧਰਤੀ ਹੇਠ ਪਾਉਣ 'ਤੇ 40 ਪਿੰਡਾਂ 'ਚ ਰੋਸ ਮਾਰਚ ਕੀਤਾ ਤੇ ਪੀੜਤ ਜਨਤਾ ਨੂੰ ਜਾਗਿ੍ਤ ਕਰਨ ਅਤੇ ਸੰਘਰਸ਼ਾਂ ਦੇ ਰਸਤੇ 'ਤੇ ਚੱਲਣ ਦੀ ਅਪੀਲ ਕੀਤੀ | ਜ਼ੀਰਾ ਸ਼ਰਾਬ ਫੈਕਟਰੀ ਤੋਂ ਬਾਅਦ ਹੁਣ ਕਿਸਾਨਾਂ ਵਲੋਂ ਲੌਹਕਾ ਸ਼ਰਾਬ ਫੈਕਟਰੀ ਖ਼ਿਲਾਫ਼ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਹਰਪ੍ਰੀਤ ਸਿੰਘ ਸਿੱਧਵਾਂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ੍ਹ, ਹਰਜਿੰਦਰ ਸਿੰਘ ਸ਼ੱਕਰੀ ਤੇ ਫਤਹਿ ਸਿੰਘ ਪਿੱਦੀ ਨੇ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਫੈਕਟਰੀ ਖਿਲਾਫ਼ ਕੋਈ ਐਕਸ਼ਨ ਨਾ ਲਿਆ ਤਾਂ 6 ਫ਼ਰਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਦਾ ਘਿਰਾਓ ਕੀਤਾ ਜਾਵੇਗਾ, ਜਿਸ 'ਚ 40 ਪਿੰਡਾਂ ਦੇ ਹਜ਼ਾਰਾਂ ਪੀੜਤ ਪਰਿਵਾਰ ਸ਼ਾਮਿਲ ਹੋਣਗੇ | ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਗ਼ੈਰ-ਕਾਨੂੰਨੀ ਢੰਗ ਨਾਲ ਦੂਸ਼ਿਤ ਪਾਣੀ ਬਗੈਰ ਸਾਫ਼ ਕੀਤੇ ਧਰਤੀ ਹੇਠ ਬੋਰ ਕਰ ਕੇ ਪਾਇਆ ਜਾ ਰਿਹਾ ਹੈ | ਲੌਹਕਾ ਫੈਕਟਰੀ ਦੇ ਘੇਰੇ-ਘੇਰੇ ਵੱਸਦੇ 40 ਪਿੰਡਾਂ ਦਾ ਪਾਣੀ ਖਰਾਬ ਹੋ ਚੁੱਕਾ ਹੈ, ਜੋ ਮਨੁੱਖਾਂ ਤੇ ਪਸ਼ੂਆਂ ਦੇ ਪੀਣ ਦੇ ਯੋਗ ਨਹੀਂ ਹੈ | ਕਿਸਾਨ ਆਗੂਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੌਜੂਦਾ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਮਾਹਿਰਾਂ ਦੀ ਟੀਮ ਗਠਨ ਕਰੇ, ਜੋ ਲੌਹਕਾ ਸ਼ਰਾਬ ਫੈਕਟਰੀ ਸਮੇਤ ਪੰਜਾਬ ਭਰ ਦੀਆਂ ਸਨਅਤੀ ਇਕਾਈਆਂ ਵਲੋਂ ਧਰਤੀ, ਪਾਣੀ, ਹਵਾ ਨੂੰ ਜ਼ਹਿਰੀਲਾ ਕਰਨ ਦੀ ਜਾਂਚ ਕਰੇ ਤੇ ਦੋਸ਼ੀ ਪਾਏ ਜਾਣ 'ਤੇ ਅਪਰਾਧਿਕ ਪਰਚੇ ਦਰਜ ਕੀਤੇ ਜਾਣ | ਇਸ ਦੇ ਨਾਲ ਹੀ ਉਨ੍ਹਾਂ ਨੇ ਤਰਨ ਤਾਰਨ ਜ਼ਿਲ੍ਹੇ ਦੀਆਂ ਡਰੇਨਾਂ, ਸੇਮ ਨਾਲਿਆਂ, ਜਿਵੇਂ ਸੀਤੋ ਰੋਹੀ ਪੱਟੀ, ਝਬਾਲ, ਭਿੱਖੀਵਿੰਡ ਆਦਿ ਦੀ ਉੱਚ ਪੱਧਰੀ ਪ੍ਰਦੂਸ਼ਣ ਕੰਟਰੋਲ ਬੋਰਡ ਜਾਂਚ ਕਰੇ |
ਤਰਨ ਤਾਰਨ, 23 ਜਨਵਰੀ (ਪਰਮਜੀਤ ਜੋਸ਼ੀ)- '84 ਸਿੱਖ ਦੰਗਾ ਪੀੜਤ ਪਰਿਵਾਰਾਂ ਦੀ ਇਕ ਜਰੂਰੀ ਮੀਟਿੰਗ 29 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਸਰਾਂ ਤਰਨ ਤਾਰਨ ਵਿਖੇ ਸਵੇਰੇ 10 ਵਜੇ ਹੋਵੇਗੀ | ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਤਰਨ ਤਾਰਨ ਦੇ ...
ਝਬਾਲ, 23 ਜਨਵਰੀ (ਸਰਬਜੀਤ ਸਿੰਘ)- ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਰਾਤਾ ਸ਼੍ਰੋਮਣੀ ਕਮੇਟੀ ਮੈਂਬਰ, ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਮੈਂਬਰ ਅਤੇ ਮਾਝੇ ਦੇ ਟਕਸਾਲੀ ਅਕਾਲੀ ਆਗੂ ਭਾਈ ਮਨਜੀਤ ਸਿੰਘ ...
ਤਰਨ ਤਾਰਨ, 23 ਜਨਵਰੀ (ਹਰਿੰਦਰ ਸਿੰਘ)- ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਵਿਚ ਲਿੰਕ ਸੜਕਾਂ ਦੇ ਅਧੂਰੇ ਬਰਮ ਪੂਰੇ ਕਰਨ ਲਈ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੀਆਂ 571 ...
ਤਰਨ ਤਾਰਨ, 23 ਜਨਵਰੀ (ਹਰਿੰਦਰ ਸਿੰਘ)- ਅਜੋਕੇ ਸਮੇਂ ਦੌਰਾਨ ਪੈਸਿਆਂ ਦੇ ਮੋਹ 'ਚ ਹਰ ਕੋਈ ਡੁੱਬਾ ਹੋਇਆ ਪਿਆ ਹੈ ਤੇ ਪੈਸਿਆਂ ਦੇ ਲਾਲਚ ਪਿੱਛੇ ਕੁਝ ਵੀਂ ਕਰ ਸਕਦਾ ਹੈ ਪਰ ਕੁਝ ਵਿਅਕਤੀ ਅਜਿਹੇ ਵੀ ਹਨ ਜੋ ਕਿਰਤ ਕਮਾਈ ਨੂੰ ਹੀ ਆਪਣਾ ਸਭ ਤੋਂ ਵੱਡਾ ਧਰਮ ਸਮਝਦੇ ਹਨ, ਜਿਸ ਦੀ ...
ਗੋਇੰਦਵਾਲ ਸਾਹਿਬ, 23 ਜਨਵਰੀ (ਸਕੱਤਰ ਸਿੰਘ ਅਟਵਾਲ)- ਇਤਿਹਾਸਕ ਨਗਰ ਅਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਦੇ ਪਵਿੱਤਰ ਜਲ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਬਣਾਏ ਗਏ ਵਾਟਰ ਟਰੀਟਮੈਂਟ ਪਲਾਂਟ ਨੂੰ ...
ਤਰਨ ਤਾਰਨ, 23 ਜਨਵਰੀ (ਹਰਿੰਦਰ ਸਿੰਘ)- ਕਾਂਗਰਸ ਕਮੇਟੀ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕਾਂਗਰਸ ਭਵਨ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨਾਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ ਤੇ ...
ਝਬਾਲ, 23 ਜਨਵਰੀ ( ਸੁਖਦੇਵ ਸਿੰਘ, ਸਰਬਜੀਤ ਸਿੰਘ)- ਝਬਾਲ ਵਿਖੇ ਢਾਡੀ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੱਸ ਅੱਡੇ ਦਾ ਜਾਇਜ਼ਾ ਲੈਣ ਪੁੱਜੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮਹੁੱਈਆ ਕਰਵਾਉਣ ਲਈ ...
ਤਰਨ ਤਾਰਨ, 23 ਜਨਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਦਰ ਪੱਟੀ ਵਿਖੇ ਗੁਰਬਿੰਦਰ ਕੌਰ ਪਤਨੀ ਜਗਦੇਵ ਸਿੰਘ ਵਾਸੀ ਪਿੰਡ ...
ਖਾਲੜਾ/ਭਿੱਖੀਵਿੰਡ, 23 ਜਨਵਰੀ (ਜੱਜ, ਬੌਬੀ)- ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ-ਏ-ਦਸਤਾਰ ਲਹਿਰ ਵਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਪ੍ਰਬੰਧਕ ਕਮੇਟੀ, ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਪ੍ਰਧਾਨ ਭਾਈ ਪਲਵਿੰਦਰ ਸਿੰਘ ...
ਖਡੂਰ ਸਾਹਿਬ, 23 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਭਾਜਪਾ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਮੀਆਂਵਿੰਡ ਦੀ ਪ੍ਰੇਰਨਾ ਸਦਕਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਆਗੂ ਹਰਪਾਲ ਸਿੰਘ ਕੰਬੋਜ ਆਪਣੇ ਸਾਥੀਆਂ ਜਤਿੰਦਰ ਸਿੰਘ ...
ਪੱਟੀ, 23 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਪਿ੍ਆ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਤਿਮਾ ਅਰੋੜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ...
ਤਰਨ ਤਾਰਨ, 23 ਜਨਵਰੀ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ 'ਚ ਵਧੀਆ ਸੇਵਾਵਾਂ ਦੇਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਸਮੇਂ-ਸਮੇਂ ਪਾਰਟੀ ਸੰਬੰਧੀ ਜਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ, ਇਸੇ ਲੜੀ ਤਹਿਤ ਪਾਰਟੀ ...
ਭਿੱਖੀਵਿੰਡ, 23 ਜਨਵਰੀ (ਬੌਬੀ)- ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਮਰਗਿੰਦਪੁਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਮਰਗਿੰਦਪੁਰ ਦਾ ਅਚਨਚੇਤੀ ਦੌਰਾ ਕੀਤਾ ਗਿਆ | ਇਸ ਮੌਕੇ ਐੱਸ.ਡੀ.ਐੱਮ. ਭਿੱਖੀਵਿੰਡ ਅਮਨਪ੍ਰੀਤ ਸਿੰਘ ਤੇ ਬੀ.ਡੀ.ਪੀ.ਓ. ...
ਜੇਠੂਵਾਲ, 23 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਗਰੁੱਪ ਆਫ ਕਾਲਜ ਜੇਠੂਵਾਲ ਵਿਖੇ ਗਲੋਬਲ ਪੰਜਾਬੀ ਐਸੋਸੀਏਸ਼ਨ ਤੇ ਅਹਿਮਦੀਆ ਇੰਡੀਆ ਮੁਸਲਿਮ ਕਮਿਊਨਿਟੀ ਵਲੋਂ ਕਾਲਜ ਦੇ ਸਮੂਹ ਸਟਾਫ ਤੇ ਵਿਦਿਅਰਾਥੀਆਂ ਦੇ ...
ਤਰਨ ਤਾਰਨ, 23 ਜਨਵਰੀ (ਹਰਿੰਦਰ ਸਿੰਘ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਜੇਲ੍ਹ ਦੀ ਚੈਕਿੰਗ ਦੁਰਾਨ ਸੁਰੱਖਿਆ ਕਰਮਚਾਰੀਆਂ ਨੂੰ 2 ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਤੇ ਹੈੱਡਫੋਨ ਬਰਾਮਦ ਹੋਏ ਹਨ | ਥਾਣਾ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਜੇਲ੍ਹ ਗੋਇੰਦਵਾਲ ...
ਤਰਨ ਤਾਰਨ, 23 ਜਨਵਰੀ (ਇਕਬਾਲ ਸਿੰਘ ਸੋਢੀ)- ਐੱਮ.ਐੱਲ.ਟੀ. ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਚੋਣ ਸੰਬੰਧੀ ਮੀਟਿੰਗ ਸਟੇਟ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਯੁਕਤ ਅਬਜ਼ਰਬਰ ਨਿਸ਼ਾਨ ਸਿੰਘ ਤੇ ਮੋਹਨ ਸਿੰਘ ਲੇਖੀ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿਚ ਪਰਮਜੀਤ ...
ਖਡੂਰ ਸਾਹਿਬ, 23 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਗਗੜੇਵਾਲ ਵਿਖੇ ਹੋਈ | ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਤਰਨ ਤਾਰਨ ਕਨਵੀਨਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਹਿਬ ਤੇ ਕਮਲਜੀਤ ...
ਸੁਰ ਸਿੰਘ, 23 ਜਨਵਰੀ (ਧਰਮਜੀਤ ਸਿੰਘ)- ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਲੋਕਾਂ ਨੂੰ ਦਿੱਲੀ ਦੀ ਤਰਜ਼ 'ਤੇ ਬਿਹਤਰ ਸਿਹਤ ਸਹੂਲਤਾਂ ਦੇਣ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਪਰ ਭਗਵੰਤ ਮਾਨ ਸਰਕਾਰ ਦੇ ਲਗਪਗ ਇਕ ਸਾਲ ਦੇ ਕਾਰਜਕਾਲ ਦੌਰਾਨ ਸਿਹਤ ਸਹੂਲਤਾਂ ...
ਜਗਦੇਵ ਕਲਾਂ (ਗੁਰੂ ਕਾ ਬਾਗ), 23 ਜਨਵਰੀ (ਸ਼ਰਨਜੀਤ ਸਿੰਘ ਗਿੱਲ)- ਮਹਾਨ ਤਪੱਸਵੀ, ਸੇਵਾ ਦੇ ਪੁੰਜ, ਸੱਚਖੰਡ ਵਾਸੀ ਸੰਤ ਬਾਬਾ ਹਜ਼ਾਰਾ ਸਿੰਘ ਦੀ 33ਵੀਂ ਤੇ ਸੰਤ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ 10ਵੀਂ ਬਰਸੀ ਡੇਰਾ ਕਾਰ ਸੇਵਾ ਗੁਰੂ ਕਾ ਬਾਗ ...
ਤਰਨ ਤਾਰਨ, 23 ਜਨਵਰੀ (ਇਕਬਾਲ ਸਿੰਘ ਸੋਢੀ)- ਪਿੰਡ ਗੋਹਲਵੜ ਵਿਖੇ ਨਿਰਮਾਣ ਮਜ਼ਦੂਰਾਂ ਦੀ ਮੀਟਿੰਗ ਕਾਮਰੇਡ ਜਤਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਤੇ ਭਾਰਤ ਨਿਰਮਾਣ ਮਿਸਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX