ਲੁਧਿਆਣਾ, 23 ਜਨਵਰੀ (ਜੁਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸਿੱਧਵਾਂ ਨਹਿਰ 'ਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰਦਿਆਂ, ਨਗਰ ਨਿਗਮ ਨੇ ਪਿਛਲੇ 2 ਹਫ਼ਤਿਆਂ ਵਿਚ ਕੂੜਾ ਸੁੱਟਣ/ ਨਹਿਰ ਨੂੰ ਪ੍ਰਦੂਸ਼ਿਤ ਕਰਨ ਵਾਲੇ 55 ਵਸਨੀਕਾਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ | ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵਲੋਂ ਜਾਰੀ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਵਲੋਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ.ਕਰਨ ਲਈ ਸਿਫ਼ਾਰਸ਼ ਸਿੰਜਾਈ ਵਿਭਾਗ ਨੂੰ ਭੇਜ ਦਿੱਤੀ ਗਈ ਹੈ, ਕਿਉਂਕਿ ਇਹ ਨਹਿਰ ਸਿੰਜਾਈ ਵਿਭਾਗ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ | ਸਿੰਜਾਈ ਵਿਭਾਗ ਨੂੰ ਕਾਨੂੰਨੀ ਕਾਰਵਾਈ ਕਰਨ ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਲਈ ਲਿਖਿਆ ਗਿਆ ਹੈ |
ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਦੱਸਿਆ ਕਿ ਨਗਰ ਨਿਗਮ ਨਹਿਰ ਦੀ ਸਫ਼ਾਈ ਦਾ ਕੰਮ ਕਰ ਰਿਹਾ ਹੈ ਤੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਨਹਿਰ ਵਿੱਚ ਕੂੜਾ ਸੁੱਟਣ ਤੋਂ ਰੋਕਣ ਦੀ ਅਪੀਲ ਕੀਤੀ ਹੈ | ਪਰ ਇਹ ਉਲੰਘਣਾ ਕਰਨ ਵਾਲੇ ਹੁਣ ਵੀ ਨਹਿਰ ਵਿਚ ਕੂੜਾ ਸੁੱਟ ਰਹੇ ਹਨ, ਜਿਸ ਕਾਰਨ ਸਿੰਜਾਈ ਵਿਭਾਗ ਨੂੰ ਇਨ੍ਹਾਂ ਵਿਰੁੱਧ ਐਫ.ਆਈ.ਆਰ. ਕਰਨ ਲਈ ਲਿਖਿਆ ਗਿਆ ਹੈ | ਇਨ੍ਹਾਂ ਵਿਚੋਂ ਕਈ ਵਿਅਕਤੀ ਨਹਿਰ ਦੇ ਉਸ ਹਿੱਸੇ ਵਿੱਚ ਕੂੜਾ ਸੁੱਟਦੇ ਫੜੇ ਗਏ ਹਨ, ਜਿਸ ਦੀ ਨਗਰ ਨਿਗਮ ਵਲੋਂ ਪਿਛਲੇ ਦਿਨੀਂ ਸਫ਼ਾਈ ਕਰਵਾਈ ਗਈ ਹੈ | ਹਾਲ ਹੀ ਵਿਚ ਸਿੰਜਾਈ ਵਿਭਾਗ ਨੇ ਨਹਿਰ ਵਿਚ ਕੂੜਾ ਸੁੱਟਣ ਦੇ ਦੋਸ਼ ਵਿਚ ਤਿੰਨ ਵਸਨੀਕਾਂ ਖਿਲਾਫ਼ ਐਫ.ਆਈ.ਆਰ. ਵੀ ਦਰਜ ਕਰਵਾਈ ਸੀ | ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਦੱਸਿਆ ਕਿ ਲੋਕਲ ਬਾਡੀਜ਼ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਜਨਵਰੀ ਦੇ ਪਹਿਲੇ ਹਫ਼ਤੇ ਸਿੱਧਵਾਂ ਨਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਨਹਿਰ ਦੇ ਵੱਖ-ਵੱਖ ਸਥਾਨਾਂ 'ਤੇ ਚੌਕਸੀ ਰੱਖਣ ਤੇ ਨਹਿਰ ਵਿਚ ਕੂੜਾ ਸੁੱਟਣ ਵਾਲੇ ਨਿਵਾਸੀਆਂ ਨੂੰ ਫੜਨ ਲਈ ਨਗਰ ਨਿਗਮ ਦੇ 10 ਮੁਲਾਜ਼ਮਾਂ ਤੇ ਮਾਰਸ਼ਲ ਏਡ (ਐਨ.ਜੀ.ਓ.) ਦੇ 10 ਵਲੰਟੀਅਰਾਂ ਸਮੇਤ 20 ਦੇ ਕਰੀਬ ਵਿਅਕਤੀ ਤਾਇਨਾਤ ਕੀਤੇ ਗਏ ਹਨ | ਉਲੰਘਣਾ ਕਰਨ ਵਾਲਿਆਂ ਦੇ ਵੱਡੇ ਚਲਾਨ ਵੀ ਕੀਤੇ ਜਾ ਰਹੇ ਹਨ | ਲੋਕਾਂ ਨੂੰ ਨਹਿਰ ਵਿਚ ਕੂੜਾ ਸੁੱਟਣ ਤੋਂ ਰੋਕਣ ਲਈ ਤਾਇਨਾਤ ਨਗਰ ਨਿਗਮ ਦੀਆਂ ਟੀਮਾਂ ਨੇ ਉਨ੍ਹਾਂ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਨੋਟ ਕੀਤੇ ਹਨ ਜਿਨ੍ਹਾਂ ਵਿਚ ਉਲੰਘਣਾ ਕਰਨ ਵਾਲੇ ਨਹਿਰ 'ਤੇ ਪਹੁੰਚੇ ਸਨ | ਇਨ੍ਹਾਂ ਵਿਚ ਕਾਰਾਂ, ਦੋ ਪਹੀਆ ਵਾਹਨ ਅਤੇ ਚਾਰ ਪਹੀਆ ਆਦਿ ਸ਼ਾਮਿਲ ਹਨ | ਇਹ ਸੂਚੀ ਸਿੰਜਾਈ ਵਿਭਾਗ ਨੂੰ ਵੀ ਭੇਜ ਦਿੱਤੀ ਗਈ ਹੈ ਤਾਂ ਜੋ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ | ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਉਲੰਘਣਾ ਕਰਨ ਵਾਲਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਹਨ ਅਤੇ ਜੇਕਰ ਵਸਨੀਕ ਨਹਿਰ ਵਿਚ ਕੂੜਾ ਸੁੱਟਣਾ ਜਾਰੀ ਰੱਖਦੇ ਹਨ ਤਾਂ ਨਗਰ ਨਿਗਮ ਉਲੰਘਣਾ ਕਰਨ ਵਾਲਿਆਂ ਦੀਆਂ ਤਸਵੀਰਾਂ/ਵੀਡੀਓ ਸੋਸ਼ਲ ਮੀਡੀਆ ਨੈਟਵਰਕਾਂ 'ਤੇ ਪੋਸਟ ਕਰਕੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਸ਼ਰਮਸਾਰ ਵੀ ਕਰੇਗਾ |
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਅੱਜ ਵੱਖ-ਵੱਖ ਬਲਾਕਾਂ ਤੋਂ ਪੰਹੁਚੇ ਵੱਡੀ ਗਿਣਤੀ ਕਿਸਾਨਾਂ ਨੇ ਡਿਪਟੀ ਕਮਿਸ਼ਨਰ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬੀ ਦੀ ਕਹਾਵਤ ਹੈ, ਅਖੇ ਪੰਚਾਂ ਦਾ ਕਿਹਾ, ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ | ਇਹ ਕਹਾਵਤ ਮਿੰਨੀ ਸਕੱਤਰੇਤ ਸਥਿਤ ਬਹੁਮੰਜ਼ਲੀ ਪਾਰਕਿੰਗ ਦੇ ਪ੍ਰਬੰਧਕਾਂ ਉਪਰ ਠੀਕ ਢੁਕਦੀ ਹੈ | ਪਿਛਲੇ ਦਿਨੀਂ ਹਲਕਾ ਪੱਛਮੀ ਦੇ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਨਗਰ ਨਿਗਮ ਦੇ ਵਾਰਡ ਨੰਬਰ 44 ਵਿਚ ਵੋਟਰ ਕਾਰਡ, ਅਧਾਰ ਕਾਰਡ ਤੇ ਪੈਨਸ਼ਨ ਸਬੰਧੀ ਕੈਂਪ 24 ਜਨਵਰੀ ਨੂੰ ਲਗਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਬਲਾਕ ਇੰਚਾਰਜ ਜਤਿੰਦਰ ਸਿੰਘ ਸੇਵਕ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ...
ਲੁਧਿਆਣਾ, 23 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਖ਼ੁਰਾਕ ਸਪਲਾਈ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਬਾਵਜੂਦ ਘਰੇਲੂ ਰਸੋਈ ਗੈਸ ਦੀ ਕਾਲਾ ਬਾਜ਼ਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਜੋ ਕਿ ਗੰਭੀਰਤਾ ਵਾਲਾ ਵਿਸ਼ਾ ਹੈ | ਅਨੇਕਾਂ ਹੀ ਵਾਰ ਕਾਰਵਾਈਆਂ ਕਰਦੇ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਨਸ਼ਾ ਤਸਕਰ ਰਾਣੋ ਦੀਆਂ 16 ਜਾਇਦਾਦਾਂ ਸਮੇਤ ਪੰਜਾਬ ਅੰਦਰ 27 ਜਾਇਦਾਦਾਂ ਨੂੰ ਮੁਕੱਦਮਿਆਂ ਨਾ ਜੋੜ ਲਿਆ ਹੈ | ਈ.ਡੀ. ਨੇ ਗੁਰਦੀਪ ਸਿੰਘ ਰਾਣੋਂ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਨੌਜਵਾਨ ਨੂੰ ਜ਼ਖ਼ਮੀ ਕਰਨ ਉਪਰੰਤ ਉਸ ਪਾਸੋਂ ਮੋਬਾਈਲ ਤੇ ਨਕਦੀ ਖੋਹਣ ਦੇ ਮਾਮਲੇ 'ਚ ਪੁਲਿਸ ਨੇ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਦੁੱਗਰੀ ਦੇ ਰਹਿਣ ਵਾਲੇ ਪਿ੍ਆ ਬੱਤਾ ਨਾਇਕ ਦੀ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫ਼ਿਰੋਜ਼ਪੁਰ ਸੜਕ 'ਤੇ ਹੋਟਲ ਨਾਗਪਾਲ ਰਿਜੈਂਸੀ ਨੇੜੇ ਕਾਰ ਪਾਰਕਿੰਗ ਲਈ ਰਸਤਾ ਨਾ ਮਿਲਣ 'ਤੇ ਇਕ ਨੌਜਵਾਨ ਵਲੋਂ ਉਥੇ ਖੜੇ੍ਹ ਮੋਟਰਸਾਈਕਲ ਦੀ ਇੱਟਾਂ ਨਾਲ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ | ਇਹ ਮੋਟਰਸਾਈਕਲ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਘਰ 'ਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਗੁਰਸ਼ਰਨਜੀਤ ਸਿੰਘ ਵਾਸੀ ਹਰਗੋਬਿੰਦ ਨਗਰ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਹੈ | ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਜੇਲ੍ਹ 'ਚੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਤੇ ਮੋਬਾਇਲ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਜੇਲ੍ਹ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ 5 ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਪਲਾਟ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ 3 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਾਡਲ ਟਾਊਨ ਦੇ ਰਹਿਣ ਵਾਲੇ ਰਾਜੀਵ ਜੈਨ ਦੀ ਸ਼ਿਕਾਇਤ 'ਤੇ ਅਮਲ ...
ਲੁਧਿਆਣਾ, 23 ਜਨਵਰੀ (ਭੁਪਿੰਦਰ ਸਿੰਘ ਬੈਂਸ/ਜੋਗਿੰਦਰ ਸਿੰਘ ਅਰੋੜਾ)ਨਗਰ ਨਿਗਮ ਨੇ ਠੋਸ ਰਹਿੰਦ ਖੁੰੂਹਦ ਪ੍ਰਬੰਧਨ ਨਿਯਮਾਂ 2016 ਦੀ ਪਾਲਣਾ ਕਰਨ 'ਚ ਅਸਫ਼ਲ ਰਹਿਣ ਵਾਲੇ ਬਲਕ ਜਨਰੇਟਰਾਂ ਦੇ ਦੁਆਲੇ ਨਕੇਲ ਕੱਸਦੇ ਹੋਏ, ਨਗਰ ਨਿਗਮ ਨੇ ਉਲੰਘਣਾ ਕਰਨ ਵਾਲਿਆਂ ਨੰੂ ਇਕ ...
ਲੁਧਿਆਣਾ, 23 ਜਨਵਰੀ (ਸਲੇਮਪੁਰੀ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ 'ਬੈਕ-ਟੂ-ਬੇਸਿਕਸ-ਨੋਸੋਲੌਜੀ ਤੇ ਫੇਨੋਮੇਨੋਲੌਜੀ' ਦੇ ਵਿਸ਼ੇ 'ਤੇ ਦੋ ਦਿਨਾਂ ਪਨਸਿਪ-2022 ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਵੱਖ-ਵੱਖ ਮਨੋਵਿਗਿਆਨਕਾਂ ਤੇ ਪੀ. ਜੀ. ਡਾਕਟਰ-ਵਿਦਿਆਰਥੀਆਂ ...
ਆਲਮਗੀਰ, 23 ਜਨਵਰੀ (ਜਰਨੈਲ ਸਿੰਘ ਪੱਟੀ)-ਕੇਂਦਰ ਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਸਿਆਸੀ ਲਾਹਾ ਲੈਣ ਲਈ ਰਾਮ ਰਹੀਮ ਨੂੰ ਪੈਰੋਲ ਦੇ ਰਹੀਆਂ ਹਨ, ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਚਿੰਤਕ ਤੇ ਉੱਘੇ ਸਮਾਜ ...
ਆਲਮਗੀਰ, 23 ਜਨਵਰੀ (ਜਰਨੈਲ ਸਿੰਘ ਪੱਟੀ)-ਕੇਂਦਰ ਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਸਿਆਸੀ ਲਾਹਾ ਲੈਣ ਲਈ ਰਾਮ ਰਹੀਮ ਨੂੰ ਪੈਰੋਲ ਦੇ ਰਹੀਆਂ ਹਨ, ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਚਿੰਤਕ ਤੇ ਉੱਘੇ ਸਮਾਜ ...
ਲੁਧਿਆਣਾ, 23 ਜਨਵਰੀ (ਕਵਿਤਾ ਖੱੁਲਰ)-ਉੱਘੇ ਸਮਾਜ ਸੇਵੀ ਸਰਪੰਚ ਗੁਰਚਰਨ ਸਿੰਘ ਖੁਰਾਨਾ ਨੇ ਕਿਹਾ ਕਿ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਆਯੋਜਿਤ ਪਰੇਡ 'ਚ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਝਾਂਕੀ ਨੂੰ ਸ਼ਾਮਿਲ ਨਾ ਕਰਨਾ ਸਿੱਧੇ ਰੂਪ ਵਿਚ ਪੰਜਾਬ ਦੇ ਵੀਰ ਯੋਧਿਆਂ, ...
ਲੁਧਿਆਣਾ, 23 ਜਨਵਰੀ (ਕਵਿਤਾ ਖੱੁਲਰ)-ਉੱਘੇ ਸਮਾਜ ਸੇਵੀ ਸਰਪੰਚ ਗੁਰਚਰਨ ਸਿੰਘ ਖੁਰਾਨਾ ਨੇ ਕਿਹਾ ਕਿ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਆਯੋਜਿਤ ਪਰੇਡ 'ਚ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਝਾਂਕੀ ਨੂੰ ਸ਼ਾਮਿਲ ਨਾ ਕਰਨਾ ਸਿੱਧੇ ਰੂਪ ਵਿਚ ਪੰਜਾਬ ਦੇ ਵੀਰ ਯੋਧਿਆਂ, ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ ਵਿਖੇ ਹੋਣ ਵਾਲਾ ਅਖੰਡ ਮਹਾਂਯੱਗ ਸਾਰੇ ਧਰਮਾਂ ਨੂੰ ਜੋੜਨ ਦਾ ਸਾਧਨ ਬਣੇਗਾ | ਯੱਗ ਕਰਨ ਨਾਲ ਪ੍ਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਤੇ ਦੇਵੀ-ਦੇਵਤੇ ਖ਼ੁਸ਼ ਹੁੰਦੇ ਹਨ | ਇਸ ਲਈ ਸਾਰੇ ਵਰਗਾਂ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਸ਼ਹਿਰ ਦੇ ਕੇਂਦਰੀ ਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਚਾਲੀ ਮੁਕਤਿਆਂ ਦੀ ਯਾਦ 'ਚ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਸ਼ਾਮ 6 ਤੋਂ ਰਾਤ 10 ਵਜੇ ਤੱਕ ਕਰਵਾਏ ਗਏ, ਜਿਸ 'ਚ ਭਾਈ ਤਨਵੀਰ ਸਿੰਘ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਗਾਰਮੈਂਟਸ ਮਸ਼ੀਨਰੀ ਮੈਨੂੰਫ਼ੈਕਚਰਰਸ ਐਂਡ ਸਪਲਾਇਰਸ ਐਸੋਸੀਏਸ਼ਨ (ਗਮਸਾ) ਦੀ ਮੀਟਿੰਗ ਸਥਾਨਕ ਹੋਟਲ ਨਾਗਪਾਲ ਰਿਜੈਂਸੀ ਵਿਖੇ ਹੋਈ | ਜਿਸ 'ਚ ਚੇਅਰਮੈਨ ਰਾਮ ਕ੍ਰਿਸ਼ਨ ਨੇ ਪ੍ਰਧਾਨ ਤੇਜਾ ਸਿੰਘ, ਸੀਨੀਅਰ ਮੀਤ ਪ੍ਰਧਾਨ ਗਰਪ੍ਰੀਤ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਉਰਦੂ ਤੇ ਪੰਜਾਬੀ ਦੇ ਨਾਮਵਰ ਲੇਖਕ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਡਾ. ਕੇਵਲ ਧੀਰ ਦੀਆਂ ਕਹਾਣੀਆਂ ਦੀ ਕਿਤਾਬ 'ਕਥਾ ਯਾਤਰਾ' ਪੰਜਾਬੀ ਭਵਨ ਵਿਖੇ ਬੀਤੀ ਸ਼ਾਮ ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਾਰਜਕਾਰੀ ਕਮੇਟੀ ਨੇ ਪੰਜਾਬ, ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਇਕ ਟਰਾਲਾ ਡਰਾਈਵਰ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਦੋਸ਼ੀ ਦੀ ਸ਼ਨਾਖਤ ਰਵਿੰਦਰ ਸਿੰਘ ਵਾਸੀ ਕਠੂਆ ਵਜੋਂ ਕੀਤੀ ਗਈ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਗਾਰਮੈਂਟਸ ਮਸ਼ੀਨਰੀ ਮੈਨੂੰਫ਼ੈਕਚਰਰਸ ਐਂਡ ਸਪਲਾਇਰਸ ਐਸੋਸੀਏਸ਼ਨ (ਗਮਸਾ) ਦੀ ਮੀਟਿੰਗ ਸਥਾਨਕ ਹੋਟਲ ਨਾਗਪਾਲ ਰਿਜੈਂਸੀ ਵਿਖੇ ਹੋਈ | ਜਿਸ 'ਚ ਚੇਅਰਮੈਨ ਰਾਮ ਕ੍ਰਿਸ਼ਨ ਨੇ ਪ੍ਰਧਾਨ ਤੇਜਾ ਸਿੰਘ, ਸੀਨੀਅਰ ਮੀਤ ਪ੍ਰਧਾਨ ਗਰਪ੍ਰੀਤ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਮੋਗਾ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਨੂੰ ਨਸ਼ਾ ਤਸਕਰੀ ਦੇ ਦੋਸ਼ 'ਚ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਸ਼ੀ ਨੂੰ 1 ਲੱਖ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ...
ਲੁਧਿਆਣਾ, 23 ਜਨਵਰੀ (ਭੁੁਪਿੰਦਰ ਸਿੰਘ ਬੈਂਸ)-ਦੀ ਹੋਪ ਐਂਡ ਪੀਪਲ ਅਵੇਅਰਨੈਂਸ ਸੁਸਾਇਟੀ ਵਲੋਂ ਢਾਬਿਆਂ ਤੇ ਰੇਹੜੀਆਂ ਵਾਲਿਆਂ ਨੰੂ ਗ੍ਰਾਹਕਾਂ ਨੰੂ ਖਾਣ ਪੀਣ ਦਾ ਸਾਫ ਸੁਥਰਾ ਸਾਮਾਨ ਬਣਾਉਣ ਅਤੇ ਵੇਚਣ ਲਈ ਇਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ...
ਲੁਧਿਆਣਾ, 23 ਜਨਵਰੀ (ਜੋਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਨਗਰ ਨਿਗਮ ਦੀ ਮਹੱਤਵਪੂਰਨ ਕਮੇਟੀ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ ਰੋਜ਼ ਗਾਰਡਨ ਨੇੜੇ ਸਥਿਤ ਕੈਂਪ ਹਾਊਸ ਵਿਚ ਅੱਜ ਸਵੇਰੇ 11.00 ਵਜੇ ਹੋਈ, ਜਿਸ 'ਚ ਨਗਰ ...
ਲੁਧਿਆਣਾ, 23 ਜਨਵਰੀ (ਭੁਪਿੰਦਰ ਸਿੰਘ ਬੈਂਸ)-ਕਿ੍ਕਟਰ ਨਿਹਾਲ ਵਡੇਰਾ ਜੋ ਹਾਲ ਹੀ ਵਿਚ ਮੁੰਬਈ ਇੰਡੀਅਨਜ਼ ਵਿਚ ਚੁਣਿਆ ਗਿਆ ਹੈ, ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਦਾ ਦੌਰਾ ਕੀਤਾ | ਉਹ ਐਨ.ਐਸ.ਪੀ.ਐਸ. ਵਿਖੇ ਆਪਣੇ ਕਿ੍ਕਟ ਕੋਚ ਚਰਨਜੀਤ ਨੂੰ ਮਿਲਣ ...
ਲੁਧਿਆਣਾ, 23 ਜਨਵਰੀ (ਭੁਪਿੰਦਰ ਸਿੰਘ ਬੈਂਸ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਦੇ ਤਿੰਨ ਐਥਲੀਟਾਂ ਨੂੰ ਸੀਬੀਐਸਈ ਦੀ ਕੌਮੀ ਪੱਧਰ ਦੀ ਐਥਲੈਟਿਕ ਮੀਟ ਲਈ ਚੁਣੇ ਜਾਣ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਨੂੰ ...
ਲੁਧਿਆਣਾ, 23 ਜਨਵਰੀ (ਸਲੇਮਪੁਰੀ)-ਪੰਜਾਬ ਦੇ ਪੇਂਡੂ ਖੇਤਰਾਂ 'ਚ ਬਣੀਆਂ ਡਿਸਪੈਂਸਰੀਆਂ 'ਚ ਪਿਛਲੇ 16 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਵਲੋਂ ਮੰਗਾਂ ਨੂੰ ਲੈ ਕੇ ਅੱਜ ਸੂਬੇ ਦੇ ਸਮੂਹ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਜਨਰਲ ਇਜਲਾਸ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਇਆ | ਅਕਾਡਮੀ ਪਰਿਵਾਰ ਦੇ ਸਦੀਵੀਂ ਵਿਛੋੜਾ ਦੇ ਗਏ ਮੈਂਬਰਾਂ ਨੂੰ ਦੋ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਪੰਜਾਬ ਵਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਲੁਧਿਆਣਾ ਸ਼ਹਿਰੀ ਪੂਰਬੀ ਤੇ ਲੁਧਿਆਣਾ ਸ਼ਹਿਰੀ ਪੱਛਮੀ ਦੋਨੋਂ ਸਰਕਲਾਂ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਸਮੂਹ ਸਾਥੀਆਂ ਨਾਲ ਸੂਬਾ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਲੁਧਿਆਣਾ ਪੱਛਮੀ ਦੀ ਅਹਿਮ ਮੀਟਿੰਗ ਸਾਬਕਾ ਕੈਬਨਿਟ ਮੰਤਰੀ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ ਵਿਚ ਹੋਈ, ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਮੁਹੱਲਾ ਰਣਜੀਤ ਨਗਰ ਫਿਰੋਜਪੁਰ ਰੋਡ ਦੀਆਂ ਸਮੁੱਚੀਆਂ ਸੰਗਤਾ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ | ਸਵੇਰੇ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਪੀ.ਏ.ਯੂ. ਦੀ ਸਥਾਪਨਾ ਦੇ ਡਾਇਮੰਡ ਜੁਬਲੀ ਸਮਾਗਮਾਂ ਦੇ ਹਿੱਸੇ ਵਜੋਂ ਸ਼ਬਦ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 2 ਤੇ 3 ਫਰਵਰੀ ਨੂੰ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਾਹਮਣੇ ਵਾਲੇ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 91 ਅਧੀਨ ਪ੍ਰੀਤ ਵਿਹਾਰ ਵਿਖੇ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਪਈਆਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ, ਜਿਸ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX