ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ 'ਚ ਅੱਜ ਸਵੇਰੇ ਵੱਡੇ ਪੱਧਰ 'ਤੇ ਲਗਾਏ ਬਿਜਲੀ ਕੱਟ ਦੇ ਚੱਲਦਿਆਂ ਇਸਲਾਮਾਬਾਦ, ਕਰਾਚੀ, ਪਿਸ਼ਾਵਰ, ਕਵੇਟਾ ਸਮੇਤ 22 ਜ਼ਿਲਿ੍ਹਆਂ 'ਚ ਬਿਜਲੀ ਸਪਲਾਈ ਬੰਦ ਹੋ ਗਈ | ਪਾਕਿਸਤਾਨ ਦੇ ਊਰਜਾ ਮੰਤਰਾਲੇ ਨੇ ਇਸ ਬਾਰੇ ਬਿਆਨ ਜਾਰੀ ਕਰਕੇ ਕਿਹਾ ਕਿ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ ਤੇ ਉਮੀਦ ਹੈ ਕਿ ਜਲਦੀ ਹੀ ਸਪਲਾਈ ਸ਼ੁਰੂ ਹੋ ਜਾਵੇਗੀ | ਇਹ ਵੱਡੇ ਪੱਧਰ 'ਤੇ ਬਿਜਲੀ ਕੱਟ ਨੈਸ਼ਨਲ ਗਰਿੱਡ 'ਚ ਖ਼ਰਾਬੀ ਤੋਂ ਬਾਅਦ ਲੱਗਾ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੇਂ ਮੁਤਾਬਕ ਅੱਜ ਸਵੇਰੇ 7:34 ਵਜੇ ਨੈਸ਼ਨਲ ਗਰਿੱਡ ਪ੍ਰਣਾਲੀ 'ਚ ਇਹ ਖ਼ਰਾਬੀ ਆਈ | ਕਵੇਟਾ ਇਲੈਕਟਿ੍ਕ ਸਪਲਾਈ ਕੰਪਨੀ ਮੁਤਾਬਕ ਸਿੰਧ ਦੇ ਗੁੱਡੂ ਇਲਾਕੇ ਤੋਂ ਕਵੇਟਾ ਨੂੰ ਜਾਣ ਵਾਲੀਆਂ ਦੋ ਟਰਾਂਸਮਿਸ਼ਨ ਲਾਈਨਾਂ ਜੁੜ ਗਈਆਂ | ਇਸ ਕਾਰਨ ਕਵੇਟਾ ਸਮੇਤ ਬਲੋਚਿਸਤਾਨ ਦੇ 22 ਜ਼ਿਲਿ੍ਹਆਂ 'ਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ | ਕਰਾਚੀ ਦੇ ਵੀ ਬਹੁਤੇ ਇਲਾਕਿਆਂ 'ਚ ਬਿਜਲੀ ਗਈ ਹੋਈ ਹੈ | ਦੂਜੇ ਪਾਸੇ, ਪਾਕਿ ਦੀ ਨੈਸ਼ਨਲ ਇਲੈਕਟਿ੍ਕ ਪਾਵਰ ਰੈਗੂਲੇਟਰੀ ਅਥਾਰਿਟੀ ਵਲੋਂ ਨਵੀਂ ਦਰ ਲਾਗੂ ਕੀਤੇ ਜਾਣ ਤੋਂ ਬਾਅਦ ਖਪਤਕਾਰਾਂ ਨੂੰ 43 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲ ਰਹੀ ਹੈ | ਇਸ 'ਤੇ ਸਰਕਾਰ ਬਿਜਲੀ ਕੰਪਨੀਆਂ ਨੂੰ 18 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਵੀ ਦੇ ਰਹੀ ਹੈ |
ਵਾਸ਼ਿੰਗਟਨ, 23 ਜਨਵਰੀ (ਏਜੰਸੀਆਂ)-ਦੁਨੀਆ ਭਰ 'ਚ ਆਰਥਿਕ ਮੰਦੀ ਨੂੰ ਲੈ ਕੇ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾ ਰਹੀਆਂ ਹਨ | ਇਨ੍ਹਾਂ ਕੰਪਨੀਆਂ ਨੇ ਪਿਛਲੇ ਸਾਲ 2022 ਦੇ ਨਵੰਬਰ ਮਹੀਨੇ 'ਚ ਛਾਂਟੀ ਸ਼ੁਰੂ ਕੀਤੀ ਹੈ | ...
ਮੋਂਟਰੇ ਪਾਰਕ (ਅਮਰੀਕਾ), 23 ਜਨਵਰੀ (ਏਜੰਸੀਆਂ)-ਅਮਰੀਕਾ ਦੇ ਲਾਸ ਏਾਜਲਸ 'ਚ 'ਲੂਨਰ ਨਿਊ ਯੀਅਰ' (ਚੰਦਰ ਨਵਾਂ ਸਾਲ) ਦੇ ਜਸ਼ਨ ਦੌਰਾਨ ਗੋਲੀਆਂ ਚਲਾ ਕੇ 10 ਵਿਅਕਤੀਆਂ ਦੀ ਹੱਤਿਆ ਕਰਨ ਵਾਲਾ ਸ਼ੱਕੀ ਹਮਲਾਵਰ ਬੀਤੀ ਦੇਰ ਰਾਤ ਇਕ ਵੈਨ 'ਚੋਂ ਮਿ੍ਤਕ ਮਿਲਿਆ | ਇਹ ਗੋਲੀਬਾਰੀ ਦੀ ...
ਲੰਡਨ, 23 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀ.ਬੀ. ਸੀ. ਦੀ ਇਕ ਵਿਵਾਦਤ ਦਸਤਾਵੇਜ਼ੀ ਫ਼ਿਲਮ ਨੂੰ ਲੈ ਕੇ ਬਰਤਾਨੀਆ ਵਿਚ ਇਕ ਆਨਲਾਈਨ ਪਟੀਸ਼ਨ ਦਾਇਰ ਕੀਤੀ ਗਈ ਹੈ | ਇਸ ਪਟੀਸ਼ਨ ਵਿਚ ਜਨਤਕ ਪ੍ਰਸਾਰਕ ਵਜੋਂ ਬੀ.ਬੀ. ਸੀ. ਦੁਆਰਾ ...
ਮੁੰਬਈ, 23 ਜਨਵਰੀ (ਪੀ.ਟੀ.ਆਈ.)-ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦਾ ਸ਼ਰਲਿਨ ਚੋਪੜਾ ਨਾਲ ਵਿਵਾਦ ਵਧਣ ਤੋਂ ਬਾਅਦ ਰਾਖੀ ਸਾਵੰਤ ਨੇ ਹੁਣ ਬੰਬੇ ਹਾਈਕੋਰਟ ਵੱਲ ਰੁਖ਼ ਕੀਤਾ ਹੈ | ਇਸ ਤੋਂ ਪਹਿਲਾਂ ਸ਼ਰਲਿਨ ਨੇ ਰਾਖੀ 'ਤੇ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦੀ ...
ਕੈਲਗਰੀ, 23 ਜਨਵਰੀ (ਜਸਜੀਤ ਸਿੰਘ ਧਾਮੀ)-ਅਲਬਰਟਾ ਵਿਧਾਨ ਸਭਾ ਦੀਆਂ ਆਉਣ ਵਾਲੀਆਂ 2023 'ਚ ਚੋਣਾਂ ਤੋਂ ਪਹਿਲਾਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵਲੋਂ ਹਰ ਵਿਧਾਨ ਸਭਾ ਹਲਕੇ ਦੀ ਨੌਮੀਨੇਸ਼ਨ ਕਰਵਾਈ ਜਾ ਰਹੀ ਹੈ | ਵਿਧਾਨ ਸਭਾ ਹਲਕਾ ਕੈਲਗਰੀ ਉੱਤਰ-ਪੂਰਬ ਵਾਸਤੇ ...
ਮੁੰਬਈ, 23 ਜਨਵਰੀ (ਏਜੰਸੀਆਂ)-ਬਾਲੀਵੁੱਡ ਦੇ ਨਾਮੀ ਅਦਾਕਾਰ ਨਵਾਜੂਦੀਨ ਸਿਦਕੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾਂ ਹੀ ਚਰਚਾ 'ਚ ਰਹਿੰਦੇ ਹਨ | ਨਵਾਜੂਦੀਨ ਦੀ ਉਸ ਦੀ ਪਤਨੀ ਨਾਲ ਕਈ ਸਾਲਾ ਤੋਂ ਅਣਬਣ ਚਲ ਰਹੀ ਹੈ | ਇਸ ਮਾਮਲੇ 'ਚ ਕੁਝ ਨਾ ਕੁਝ ਨਵਾਂ ਹੁੰਦਾ ...
ਨਵੀਂ ਦਿੱਲੀ, 23 ਜਨਵਰੀ (ਏਜੰਸੀਆਂ)-ਪਟਿਆਲਾ ਹਾਊਸ ਕੋਰਟ ਨੇ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਹਵਾਲਾ ਮਾਮਲੇ 'ਚ ਅਦਾਕਾਰਾ ਜੈਕਲਿਨ ਫਰਨਾਂਡਿਜ਼ ਨੂੰ ਰਾਹਤ ਦੇ ਦਿੱਤੀ ਹੈ | ਅਦਾਲਤ ਨੇ ਅਦਾਕਾਰਾ ਨੂੰ ਅਦਾਲਤ 'ਚ ਨਿੱਜੀ ਤੌਰ 'ਤੇ ਪੇਸ਼ ਹੋਣ ਦੀ ਇਕ ਦਿਨ ਲਈ ...
ਐਬਟਸਫੋਰਡ, 23 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਤੇ ਕਿਨ ਹਾਰਡੀ ਨੇ ਬਿ੍ਟਿਸ਼ ਕੋਲੰਬੀਆ 'ਚ ਪੰਜਾਬੀ ਪੱਤਰਕਾਰਾਂ ਦੀ ਸੰਸਥਾ 'ਪੰਜਾਬੀ ਪ੍ਰੈੱਸ ਕਲੱਬ' ਦੀ ਪ੍ਰਧਾਨ ਬਲਜਿੰਦਰ ਕੌਰ ਤੇ ਉੱਘੇ ਰੇਡੀਓ ਤੇ ਟੀ. ਵੀ. ਹੋਸਟ ...
ਕੈਲਗਰੀ, 23 ਜਨਵਰੀ (ਜਸਜੀਤ ਸਿੰਘ ਧਾਮੀ)-ਪੰਜਾਬ ਤੋਂ ਜਸਵਿੰਦਰ ਸਿੰਘ ਸ਼ਾਂਤ ਨਕੋਦਰ ਵਾਲਿਆਂ ਦਾ ਢਾਡੀ ਜਥਾ ਵਿਕਟੋਰੀਆ ਦੇ ਗੁਰਦੁਆਰਾ ਸਾਹਿਬ ਦੀ ਸਪਾਂਸਰਸ਼ਿਪ 'ਤੇ ਕੈਨੇਡਾ ਆਇਆ ਹੋਇਆ ਸੀ | ਜੋ ਕੈਲਗਰੀ ਆਉਣ ਉਪਰੰਤ ਸਾਰੰਗੀ ਵਾਲਾ ਅਤੇ ਉਸ ਦੇ ਨਾਲ ਦੋ ਢੱਡ ਵਜਾਉਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX