• ਸਰਕਾਰੀ ਰੁਖ਼ ਕਾਰਨ ਅਫ਼ਸਰਾਂ ਨੇ ਮੋਬਾਈਲ ਫੋਨਾਂ ਦੀ ਵਰਤੋਂ ਵੀ ਛੱਡੀ
• ਕਈ ਅਧਿਕਾਰੀਆਂ ਵਲੋਂ ਕੇਂਦਰੀ ਡੈਪੂਟੇਸ਼ਨਾਂ ਲਈ ਕੋਸ਼ਿਸ਼ਾਂ
ਹਰਕਵਲਜੀਤ ਸਿੰਘ
ਚੰਡੀਗੜ੍ਹ, 24 ਜਨਵਰੀ-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਵੇਂ ਕਈ ਅਫ਼ਸਰਾਂ ਦੇ 10 ਮਹੀਨਿਆਂ ਵਿਚ ਹੀ 5-5 ਵਾਰ ਤਬਾਦਲੇ ਹੋ ਰਹੇ ਹਨ ਅਤੇ ਅਫ਼ਸਰਸ਼ਾਹੀ ਨੂੰ ਜਿਸ ਤਰ੍ਹਾਂ ਦੇ ਹਾਲਾਤ 'ਚੋਂ ਗੁਜ਼ਰਨਾ ਪੈ ਰਿਹਾ ਹੈ ਤੇ ਸਰਕਾਰ ਨੇ ਜਿਸ ਤਰ੍ਹਾਂ ਬੀਤੇ ਦਿਨੀਂ ਸਾਹਮਣੇ ਆਏ ਆਈ.ਏ.ਐਸ ਅਤੇ ਪੀ.ਸੀ.ਐਸ. ਅਫ਼ਸਰਾਂ ਪ੍ਰਤੀ ਸਖ਼ਤ ਵਤੀਰਾ ਅਖ਼ਤਿਆਰ ਕੀਤਾ ਸੀ ਅਤੇ ਕੁਝ ਅਧਿਕਾਰੀਆਂ ਵਿਰੁੱਧ ਬਦਲਾਲਊ ਕਾਰਵਾਈ ਕੀਤੀ ਹੈ, ਉਸ ਕਾਰਨ ਸੂਬੇ ਦੀ ਅਫ਼ਸਰਸ਼ਾਹੀ ਡਰ ਤੇ ਸਹਿਮ ਦੇ ਮਾਹੌਲ 'ਚੋਂ ਗੁਜਰ ਰਹੀ ਹੈ | ਦਿਲਚਸਪ ਗੱਲ ਇਹ ਹੈ ਕਿ ਅਫ਼ਸਰਸ਼ਾਹੀ 'ਚ ਸਹਿਮ ਇਸ ਹੱਦ ਤੱਕ ਹੈ ਕਿ ਅਧਿਕਾਰੀ ਦੂਜੀਆਂ ਪਾਰਟੀਆਂ ਦੇ ਆਗੂਆਂ ਤੇ ਮੀਡੀਆ ਨਾਲ ਟੈਲੀਫ਼ੋਨ 'ਤੇ ਗੱਲ ਕਰਨ ਤੋਂ ਕਤਰਾਉਂਦੇ ਹਨ | ਅਧਿਕਾਰੀ ਸਿਆਸੀ ਆਗੂਆਂ ਤੇ ਮੰਤਰੀਆਂ ਦੇ ਜ਼ਬਾਨੀ ਹੁਕਮਾਂ 'ਤੇ ਕਾਰਵਾਈ ਕਰਨ ਤੋਂ ਇਨਕਾਰੀ ਹੋ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੇਵਲ ਲਿਖਤੀ ਹੁਕਮਾਂ 'ਤੇ ਹੀ ਅਮਲ ਕਰਨਗੇ | ਬੀਤੇ ਦਿਨੀਂ ਆਈ.ਏ.ਐਸ. ਅਧਿਕਾਰੀਆਂ ਵਲੋਂ ਆਪਣੀ ਇਕ ਮਹਿਲਾ ਅਧਿਕਾਰੀ ਨੀਲਿਮਾ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਜਿਵੇਂ ਇਕੱਠੇ ਹੋ ਕੇ ਮੁੱਖ ਸਕੱਤਰ ਤੇ ਮੁੱਖ ਮੰਤਰੀ ਕੋਲ ਜਾ ਕੇ ਵਿਰੋਧ ਜ਼ਾਹਿਰ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੂੰ ਜ਼ਿਲਿ੍ਹਆਂ ਤੋਂ ਵੀ ਐਸੋਸੀਏਸ਼ਨ ਵਲੋਂ ਸੁਨੇਹੇ ਭੇਜ ਕੇ ਬੁਲਾਉਣ ਵਾਲੇ ਅਧਿਕਾਰੀ ਅਜੋਏ ਸ਼ਰਮਾ ਨੂੰ ਦੋਵੇਂ ਅਹਿਮ ਵਿਭਾਗਾਂ ਤੋਂ ਬਦਲ ਕੇ ਬਿਨਾਂ ਕੰਮਕਾਜ ਦਿੱਤੇ ਉਸ ਵਿਰੁੱਧ ਜਿਵੇਂ ਜਾਂਚਾਂ ਵੀ ਖੋਲ੍ਹੀਆਂ ਗਈਆਂ ਹਨ ਉਸ ਦਾ ਅਸਰ ਪੂਰੇ ਕਾਡਰ 'ਤੇ ਪਿਆ ਨਜ਼ਰ ਆ ਰਿਹਾ ਹੈ | ਅਜੋਏ ਸ਼ਰਮਾ ਆਈ.ਏ.ਐਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਹਨ | ਰਾਜ ਸਰਕਾਰ ਵਲੋਂ ਅਧਿਕਾਰੀਆਂ ਦੀ ਬਿਨਾਂ ਕਿਸੇ ਕਾਰਨ ਜਿਵੇਂ ਲਗਾਤਾਰ ਉਥਲਪੁਥਲ ਕੀਤੀ ਜਾ ਰਹੀ ਹੈ ਉਸ ਦਾ ਸਪਸ਼ਟ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ | ਇਹ ਭਾਰਤ ਸਰਕਾਰ ਦੀਆਂ ਸਿਫ਼ਾਰਸ਼ਾਂ ਦੇ ਵੀ ਵਿਰੁੱਧ ਹੈ, ਕਿਉਂਕਿ ਸਿਫ਼ਾਰਸ਼ਾਂ ਅਨੁਸਾਰ ਅਧਿਕਾਰੀ ਨੂੰ ਆਪਣੀ ਨਿਯੁਕਤੀ ਵਾਲੇ ਸਥਾਨ 'ਤੇ ਇਕ ਸਾਲ ਜਾਂ ਇੰਨਾ ਕੁ ਸਮਾਂ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਨਵੇਂ ਕੰਮ ਨੂੰ ਸਮਝ ਸਕੇ ਤੇ ਨਤੀਜੇ ਵਿਖਾ ਸਕੇ | ਦਿਲਚਸਪ ਗੱਲ ਇਹ ਹੈ ਕਿ ਅਫ਼ਸਰਸ਼ਾਹੀ ਵਿਚ ਵੀ ਟੈਲੀਫ਼ੋਨ ਟੈਪ ਹੋਣ ਦੀ ਐਨੀ ਦਹਿਸ਼ਤ ਹੈ ਕਿ ਤਕਰੀਬਨ ਸਾਰੇ ਅਫ਼ਸਰਾਂ ਵਲੋਂ ਆਪਣੇ ਮੋਬਾਈਲ ਫ਼ੋਨਾਂ 'ਤੇ ਸਿਗਨਲ, ਟੈਲੀਗਰਾਮ, ਵੱਟਸਐਪ ਤੇ ਬੋਟਿਮ ਵਰਗੀਆਂ ਐਪ ਡਾਊਨਲੋਡ ਕਰ ਲਈਆਂ ਹਨ, ਜਿਨ੍ਹਾਂ ਨੂੰ ਟੈਪ ਕਰਨਾ ਕਾਫ਼ੀ ਮੁਸ਼ਕਿਲ ਹੁੰਦਾ ਹੈ ਅਤੇ ਅਧਿਕਾਰੀ ਹੁਣ ਬਹੁਤੀ ਗੱਲਬਾਤ ਇਨ੍ਹਾਂ ਐਪਾਂ ਤੋਂ ਹੀ ਕਰਨ ਨੂੰ ਤਰਜੀਹ ਦੇ ਰਹੇ ਹਨ | ਪੰਜਾਬ ਦੇ ਅਧਿਕਾਰੀ ਜਿਨ੍ਹਾਂ ਬਾਰੇ ਪਹਿਲਾਂ ਇਹ ਸ਼ਿਕਾਇਤ ਰਹਿੰਦੀ ਸੀ ਕਿ ਉਹ ਕੇਂਦਰੀ ਡੈਪੂਟੇਸ਼ਨ 'ਤੇ ਜਾਣ ਨੂੰ ਤਰਜੀਹ ਨਹੀਂ ਦਿੰਦੇ ਲੇਕਿਨ ਹੁਣ ਸੂਬੇ ਵਿਚ ਬਦਲੇ ਹੋਏ ਮਾਹੌਲ ਕਾਰਨ ਕਈ ਅਧਿਕਾਰੀ ਕੇਂਦਰੀ ਡੈਪੂਟੇਸ਼ਨ ਲਈ ਬੋਰੀ ਬਿਸਤਰਾ ਬੰਨ੍ਹ ਰਹੇ ਹਨ | ਇਸ ਵੇਲੇ ਕੋਈ 20 ਦੇ ਕਰੀਬ ਅਧਿਕਾਰੀ ਕੇਂਦਰੀ ਡੈਪੂਟੇਸ਼ਨ ਲਈ ਅਪਲਾਈ ਕਰ ਚੁੱਕੇ ਹਨ | ਅਫ਼ਸਰਸ਼ਾਹੀ ਵਿਚ ਸਿਆਸੀ ਆਗੂਆਂ ਪ੍ਰਤੀ ਬੇਭਰੋਸਗੀ ਇਸ ਹੱਦ ਤੱਕ ਹੈ ਕਿ ਅਧਿਕਾਰੀ ਕਿਸੇ ਵੀ ਆਦੇਸ਼ 'ਤੇ ਅਮਲ ਲਈ ਲਿਖਤੀ ਹੁਕਮਾਂ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜ਼ਬਾਨੀ ਹੁਕਮਾਂ 'ਤੇ ਅਮਲ ਕਰਕੇ ਕੋਈ ਜ਼ਿੰਮੇਵਾਰੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ | ਲੇਕਿਨ ਅਫ਼ਸਰਸ਼ਾਹੀ ਵਿਚ ਅਜਿਹੀ ਬੇਭਰੋਸਗੀ, ਡਰ ਤੇ ਸਹਿਮ ਸੂਬੇ ਦੀ ਕਾਰਜਪ੍ਰਣਾਲੀ ਤੇ ਪ੍ਰਸ਼ਾਸਨਿਕ ਵਿਵਸਥਾ 'ਤੇ ਕੀ ਅਸਰ ਪਾਵੇਗਾ ਉਸ ਦਾ ਅਸਰ ਆਉਂਦੇ ਦਿਨਾਂ ਵਿਚ ਹੀ ਸਾਹਮਣੇ ਆ ਸਕੇਗਾ |
ਪਾਕਿ ਨੇ ਨਹੀਂ ਦਿੱਤਾ ਕੋਈ ਜਵਾਬ
ਅੰਮਿ੍ਤਸਰ, 24 ਜਨਵਰੀ (ਸੁਰਿੰਦਰ ਕੋਛੜ)-ਭਾਰਤ ਨੇ ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐਸ. ਸੀ. ਓ.) ਦੀ ਬੈਠਕ 'ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ, ਜਿਸ 'ਚ ਰੂਸ ਅਤੇ ਚੀਨ ਵੀ ਸ਼ਾਮਿਲ ਹਨ | ਪਾਕਿ ਮੀਡੀਆ ਨੇ ਉਕਤ ਦਾਅਵਾ ਕਰਦਿਆਂ ਕਿਹਾ ਕਿ ਭਾਰਤ ਇਸ ਸਮੇਂ ਐਸ.ਸੀ.ਓ. ਦੀ ਪ੍ਰਧਾਨਗੀ ਕਰ ਰਿਹਾ ਹੈ, ਜਿਸ 'ਚ ਰੂਸ, ਚੀਨ, ਭਾਰਤ, ਪਾਕਿਸਤਾਨ, ਈਰਾਨ ਅਤੇ ਮੱਧ ਏਸ਼ਿਆਈ ਦੇਸ਼ ਸ਼ਾਮਿਲ ਹਨ | ਐਸ.ਸੀ.ਓ. ਮੈਂਬਰ ਦੇਸ਼ਾਂ ਦੇ ਚੀਫ਼ ਜਸਟਿਸਾਂ ਦੀ ਬੈਠਕ ਮਾਰਚ 'ਚ ਹੋਣੀ ਹੈ, ਜਦਕਿ ਵਿਦੇਸ਼ ਮੰਤਰੀਆਂ ਦੀ ਬੈਠਕ ਮਈ 'ਚ ਗੋਆ ਵਿਖੇ ਹੋਵੇਗੀ | ਪਾਕਿ ਮੀਡੀਆ ਮੁਤਾਬਿਕ ਪਾਕਿਸਤਾਨ ਸਰਕਾਰ ਨੇ ਅਜੇ ਇਹ ਸਪਸ਼ਟ ਨਹੀਂ ਕੀਤਾ ਕਿ ਚੀਫ਼ ਜਸਟਿਸ ਅਤੇ ਵਿਦੇਸ਼ ਮੰਤਰੀ ਦੋਵਾਂ ਸਮਾਗਮਾਂ 'ਚ ਸ਼ਾਮਿਲ ਹੋਣਗੇ ਜਾਂ ਪਾਕਿਸਤਾਨ ਦੀ ਨੁਮਾਇੰਦਗੀ ਲਈ ਕਿਸੇ ਨੂੰ ਨਿਯੁਕਤ ਕਰਨਗੇ | ਦੱਸਿਆ ਜਾ ਰਿਹਾ ਹੈ ਕਿ ਪਾਕਿ ਨੇ ਅਜੇ ਤੱਕ ਭਾਰਤੀ ਸੱਦੇ ਦਾ ਕੋਈ ਜਵਾਬ ਨਹੀਂ ਦਿੱਤਾ |
ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਬਲਜਿੰਦਰ ਸਿੰਘ)-ਬੇਸ਼ੱਕ ਪੰਜਾਬ ਸਰਕਾਰ ਵਲੋਂ 26 ਜਨਵਰੀ ਨੂੰ ਸੂਬੇ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ 74ਵੇਂ ਗਣਤੰਤਰ ਦਿਵਸ ਸਮਾਗਮਾਂ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਵਾਲੇ ਮੰਤਰੀਆਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ, ਪਰ ਇਤਿਹਾਸਕ ਪੱਖ ਤੋਂ ਵਿਸ਼ੇਸ਼ ਮਹੱਤਵ ਰੱਖਣ ਵਾਲੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਪੰਜਾਬ ਸਰਕਾਰ ਨੇ ਵਿਸਾਰ ਦਿੱਤਾ ਹੈ ਤੇ ਸ਼ਾਇਦ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਵੀ ਮੰਤਰੀ ਇਥੇ ਕੌਮੀ ਝੰਡਾ ਲਹਿਰਾਉਣ ਲਈ ਨਹੀਂ ਪੁੱਜੇਗਾ, ਸਗੋਂ ਖੇਡ ਸਟੇਡੀਅਮ ਸਰਹਿੰਦ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਹੀ ਸਮਾਗਮ ਦੀ ਪ੍ਰਧਾਨਗੀ ਕਰਨ ਦੇ ਨਾਲ-ਨਾਲ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਉਣਗੇ | ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਜ਼ਿਆਦਾਤਰ ਮੰਤਰੀ ਜਾਂ ਸੰਸਦੀ ਸਕੱਤਰ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਆ ਰਹੇ ਹਨ | ਫ਼ਤਹਿਗੜ੍ਹ ਸਾਹਿਬ ਦੀ ਧਰਤੀ ਸਿੱਖ ਕੌਮ ਲਈ ਹੀ ਨਹੀਂ ਬਲਕਿ ਰੋਜ਼ਾ ਸ਼ਰੀਫ਼ ਤੇ ਪੁਰਾਤਨ ਮਾਤਾ ਚਕਰੇਸ਼ਵਰੀ ਮੰਦਰ ਵੀ ਇਥੇ ਸਥਿਤ ਹੋਣ ਕਰਕੇ ਮੁਸਲਿਮ ਤੇ ਹਿੰਦੂ ਸਮਾਜ ਲਈ ਖ਼ਾਸ ਮਹੱਤਵ ਰੱਖਦੀ ਹੈ | ਦੱਸਣਯੋਗ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਪੁੱਜੇ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਦੀ ਮੰਗ 'ਤੇ ਕਰੋੜਾਂ ਰੁਪਏ ਦੀ ਲਾਗਤ ਨਾਲ 5 ਸੜਕਾਂ ਨੂੰ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ-ਪਹਿਲਾਂ ਚੌੜਾ ਕਰਨ ਦਾ ਵਾਅਦਾ ਕੀਤਾ ਸੀ, ਉਹ ਵੀ ਪੂਰਾ ਨਹੀਂ ਹੋ ਸਕਿਆ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਧਾਰਮਿਕ ਪੱਖ ਤੋਂ ਦੁਨੀਆ ਭਰ 'ਚ ਵਿਲੱਖਣ ਸਥਾਨ ਰੱਖਣ ਵਾਲੀ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਅਣਗੌਲਿਆ ਕਰਨਾ 'ਆਪ' ਸਰਕਾਰ ਦੀ ਮਨਸ਼ਾ 'ਤੇ ਕਈ ਸਵਾਲ ਖੜ੍ਹੇ ਕਰਦੀ ਹੈ |
ਦਿੜ੍ਹਬਾ ਮੰਡੀ, 24 ਜਨਵਰੀ (ਹਰਪ੍ਰੀਤ ਸਿੰਘ ਕੋਹਲੀ)-ਅਦਾਰਾ 'ਅਜੀਤ' ਵਲੋਂ ਪ੍ਰਮੁੱਖਤਾ ਨਾਲ ਛਾਪੀ ਖ਼ਬਰ ਕਰਕੇ ਪੰਜਾਬ ਦੇ ਹਜ਼ਾਰਾਂ ਉਮੀਦਵਾਰਾਂ ਨੂੰ ਲਾਭ ਮਿਲੇਗਾ¢ ਦਰਅਸਲ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਵੱਖ-ਵੱਖ ਵਿਭਾਗਾਂ 'ਚ ਕਲਰਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਸ 'ਚ ਪੰਜਾਬੀ ਭਾਸ਼ਾ ਅਤੇ ਇਤਿਹਾਸ ਨੂੰ ਦਰਕਿਨਾਰ ਕਰਨ ਕਰਕੇ ਉਮੀਦਵਾਰਾਂ 'ਚ ਨਿਰਾਸ਼ਾ ਪਾਈ ਜਾ ਰਹੀ ਸੀ ਪਰ ਹੁਣ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਉਮੀਦਵਾਰਾਂ ਨੂੰ ਰਾਹਤ ਦਿੰਦਿਆਂ ਮੁੜ ਤੋਂ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਇਤਿਹਾਸ ਨੂੰ ਮੁਕਾਬਲਾ ਪ੍ਰੀਖਿਆ (ਕੰਪੀਟਿਸ਼ਨ ਟੈਸਟ) 'ਚ ਸ਼ਾਮਿਲ ਕੀਤਾ ਗਿਆ ਹੈ ¢ ਇਸ ਸੰਬੰਧੀ ਕੁਲਵੰਤ ਸਿੰਘ, ਬਲਵੰਤ ਸਿੰਘ ਪਟਿਆਲਾ ਪ੍ਰਧਾਨ, ਜਤਿਨ ਵਰਮਾ ਨੇ ਅਦਾਰਾ 'ਅਜੀਤ' ਵਲੋਂ ਛਾਪੀ ਖ਼ਬਰ ਦੇ ਅਸਰ ਕਰਕੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਸਿਲੇਬਸ ਬਦਲਣ ਦਾ ਸਵਾਗਤ ਕਰਦਿਆਂ ਕਿਹਾ ਕਿ ਬੋਰਡ ਵਲੋਂ ਨਵੇਂ ਸਿਲੇਬਸ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ | ਬੋਰਡ ਵਲੋਂ ਪੰਜਾਬੀ ਭਾਸ਼ਾ ਨੂੰ ਕੁਆਲੀਫ਼ਾਈ ਲਈ 50 ਨੰਬਰ ਅਤੇ 100 ਨੰਬਰ ਦੀ ਮੁਕਾਬਲਾ ਪ੍ਰੀਖਿਆ 'ਚ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਇਤਿਹਾਸ ਨੂੰ ਸ਼ਾਮਿਲ ਕਰਕੇ ਦੁਬਾਰਾ ਸੈੱਟ ਕੀਤਾ ਗਿਆ ਹੈ ¢ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਪੰਜਾਬੀ ਇਤਿਹਾਸ ਨੂੰ ਮੁਕਾਬਲਾ ਪ੍ਰੀਖਿਆ 'ਚ ਸ਼ਾਮਿਲ ਕਰਨ ਨਾਲ ਪੰਜਾਬ ਦੇ ਪੇਂਡੂ ਖ਼ੇਤਰਾਂ ਦੇ ਵਧੇਰੇ ਉਮੀਦਵਾਰਾਂ ਨੂੰ ਲਾਭ ਮਿਲੇਗਾ¢ ਉਨ੍ਹਾਂ ਕਿਹਾ ਕਿ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਹਰ ਟੈਸਟ 'ਚ ਪੰਜਾਬੀ ਭਾਸ਼ਾ ਨੂੰ ਕੁਆਲੀਫ਼ਾਈ ਦੇ ਤੌਰ 'ਤੇ ਸ਼ਾਮਿਲ ਕਰਨਾ ਵੀ ਸ਼ਲਾਘਾਯੋਗ ਕੰਮ ਹੈ ¢
ਜਲੰਧਰ, 24 ਜਨਵਰੀ (ਐੱਮ. ਐੱਸ. ਲੋਹੀਆ)-ਬਸਤੀਆਂ ਦੇ ਖੇਤਰ 'ਚ ਪੈਂਦੇ ਮੁਹੱਲਾ ਤਾਰਾ ਸਿੰਘ ਐਵੀਨਿਊ 'ਚ ਇਕ ਘਰ ਅੰਦਰ ਦਾਖ਼ਲ ਹੋ ਕੇ 2 ਵਿਅਕਤੀਆਂ ਨੇ ਘਰ ਦੀ ਮਾਲਕਨ ਦੀ ਹੱਤਿਆ ਕਰ ਦਿੱਤੀ ਅਤੇ 17 ਸਾਲ ਦੇ ਪੁੱਤਰ ਨੂੰ ਬੰਧਕ ਬਣਾ ਕੇ ਘਰ ਦਾ ਕੀਮਤੀ ਸਾਮਾਨ ਲੁੱਟ ਲਿਆ | ਮਿ੍ਤਕਾ ਦੀ ਪਛਾਣ ਕਮਲਜੀਤ ਕੌਰ (49) ਪਤਨੀ ਸਵ. ਗੁਰਦੀਪ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਕੁਝ ਹੀ ਘੰਟਿਆਂ ਅੰਦਰ ਮਾਮਲੇ ਨੂੰ ਹੱਲ ਕਰਦੇ ਹੋਏ, ਦੋ ਮੁਲਜ਼ਮਾਂ ਰਾਜ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਕਾਜ਼ੀ ਮੰਡੀ, ਜਲੰਧਰ ਅਤੇ ਕਮਲੇਸ਼ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਲੰਮਾ ਪਿੰਡ, ਹਾਲ ਵਾਸੀ ਪਿੰਡ ਮਿਲਕਪੁਰ, ਖਾਜੂਰਾਤ, ਯੂ.ਪੀ. ਵਜੋਂ ਦੱਸੀ ਗਈ ਹੈ | ਮਿ੍ਤਕਾ ਦੇ ਪੁੱਤਰ ਸਤਵੀਰ ਸਿੰਘ ਉਰਫ਼ ਗੌਰਵ (17) ਨੇ ਦੱਸਿਆ ਕਿ ਉਹ ਆਪਣੇ ਕਮਰੇ 'ਚ ਪੜ੍ਹਾਈ ਕਰ ਰਿਹਾ ਸੀ ਅਤੇ ਮਾਂ ਘਰ ਦੀ ਲਾਬੀ 'ਚ ਬੈਠੀ ਸੀ | ਇਸ ਸਮੇਂ ਘਰ 'ਚ ਕੰਮਵਾਲੀ ਵੀ ਮੌਜੂਦ ਸੀ, ਜੋ ਉਪਰਲੀ ਮੰਜ਼ਿਲ 'ਤੇ ਸਫ਼ਾਈਆਂ ਕਰ ਰਹੀ ਸੀ | ਅਚਾਨਕ ਘਰ ਦੇ ਗੇਟ ਖੋਲ੍ਹ ਕੇ ਦੋ ਵਿਅਕਤੀ ਅੰਦਰ ਦਾਖ਼ਲ ਹੋਏ, ਜਿਨ੍ਹਾਂ ਅੰਦਰ ਵੜਦੇ ਹੀ ਕਮਲਜੀਤ ਕੌਰ ਦੀਆਂ ਵਾਲੀਆਂ ਝਪਟੀਆਂ, ਜਦੋਂ ਕਮਲਜੀਤ ਕੌਰ ਨੇ ਇਸ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ ਦੇ ਗਲੇ 'ਤੇ ਚਾਕੂ ਨਾਲ ਵਾਰ ਕਰ ਦਿੱਤੇ | ਇਸ ਦੌਰਾਨ ਉਨ੍ਹਾਂ ਦਾ ਪਾਲਤੂ ਕੁੱਤਾ ਹਮਲਾਵਰਾਂ ਨੂੰ ਪਿਆ ਤਾਂ, ਉਨ੍ਹਾਂ ਕੁੱਤੇ ਨੂੰ ਵੀ ਚਾਕੂ ਨਾਲ ਜ਼ਖ਼ਮੀ ਕਰ ਦਿੱਤਾ | ਉਪਰਲੀ ਮੰਜ਼ਿਲ ਤੋਂ ਕੰਮ ਵਾਲੀ ਨੇ ਘਰ ਦੇ ਅੰਦਰ ਦਾ ਮੰਜ਼ਰ ਦੇਖਿਆ ਤਾਂ ਉਸ ਨੇ ਰੌਲਾ ਪਾਇਆ ਅਤੇ ਭੱਜ ਕੇ ਛੱਤ ਤੋਂ ਬਨੇਰਾ ਟੱਪ ਕੇ ਗੁਆਂਢੀਆਂ ਦੇ ਘਰ ਛਾਲ ਮਾਰ ਦਿੱਤੀ | ਉਹ ਭੱਜ ਕੇ ਲਾਬੀ 'ਚ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਕਾਬੂ ਕਰਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਕਮਰੇ 'ਚ ਸੁੱਟ ਦਿੱਤਾ | ਹਮਲਾਵਰਾਂ ਨੇ ਕੁਝ ਹੀ ਮਿੰਟਾਂ ਅੰਦਰ ਅਲਮਾਰੀਆਂ ਦੇ ਤਾਲੇ-ਤੋੜੇ ਅਤੇ ਅੰਦਰ ਪਿਆ ਕੀਮਤੀ ਸਾਮਾਨ, ਉਸ ਦਾ ਮੋਬਾਈਲ ਫੋਨ ਅਤੇ ਮਿ੍ਤਕਾ ਦਾ ਆਈ.ਫੋਨ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ | ਲੁਟੇਰੇ ਜਾਂਦੇ ਹੋਏ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਲੈ ਗਏ | ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਡੀ.ਸੀ.ਪੀ. ਜਾਂਚ ਜਸਕਿਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੱਤੀ ਕਿ ਏ.ਡੀ.ਸੀ.ਪੀ. (ਸਿਟੀ-2) ਅਦਿਤਿਆ ਅਤੇ ਏ.ਸੀ.ਪੀ. (ਜਾਂਚ) ਪਰਮਜੀਤ ਸਿੰਘ ਦੀ ਅਗਵਾਈ ਹੇਠ ਐਸ.ਓ.ਯੂ. ਇੰਚਾਰਜ ਇੰਦਰਜੀਤ ਸਿੰਘ, ਥਾਣਾ ਡਵੀਜ਼ਨ ਨੰਬਰ 8 ਦੇ ਮੁਖੀ ਨਵਦੀਪ ਸਿੰਘ ਅਤੇ ਸੀ.ਆਈ.ਏ. ਸਟਾਫ਼ ਮੁਖੀ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਡੀ.ਸੀ.ਪੀ. ਤੇਜਾ ਨੇ ਦੱਸਿਆ ਕਿ ਮੁਲਜ਼ਮ ਰਾਜ ਕੁਮਾਰ ਅਤੇ ਕਮਲੇਸ਼ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਲੁੱਟ ਦਾ ਸਾਮਾਨ, ਵਾਰਦਾਤ 'ਚ ਇਸਤੇਮਾਲ ਕੀਤਾ ਛੁਰਾ ਅਤੇ ਪੇਪਰ ਕਟਰ ਬਰਾਮਦ ਕਰ ਲਏ ਹਨ | ਮੁਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਨਸ਼ੇ ਕਰਨ ਦੇ ਆਦੀ ਹਨ ਅਤੇ ਇਨ੍ਹਾਂ ਨੇ ਨਸ਼ਿਆਂ ਦੀ ਪੂਰਤੀ ਲਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਮੁਲਜ਼ਮਾਂ ਤੋਂ ਹੋਰ ਜਾਣਕਾਰੀ ਲੈਣ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਕਠਮੰਡੂ/ਨਵੀਂ ਦਿੱਲੀ, 24 ਜਨਵਰੀ (ਏਜੰਸੀ, ਬਲਵਿੰਦਰ ਸਿੰਘ ਸੋਢੀ)-ਨਿਪਾਲ 'ਚ ਮੰਗਲਵਾਰ ਦੁਪਹਿਰ ਨੂੰ ਭੁਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਘਰਾਂ ਨੂੰ ਨੁਕਸਾਨ ਪੁੱਜਾ | ਭਾਰਤ ਦੇ ਦਿੱਲੀ, ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਉੱਤਰਾਖੰਡ ਤੇ ਯੂ.ਪੀ. 'ਚ ਵੀ ਕਈ ਥਾਵਾਂ 'ਤੇ ਦੁਪਹਿਰ 2.28 ਵਜੇ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ | ਉਕਤ ਸੂਬਿਆਂ 'ਚ ਕਈ ਥਾਵਾਂ 'ਤੇ ਲੋਕ ਆਪਣੇ ਘਰਾਂ ਤੇ ਦਫ਼ਤਰਾਂ 'ਚੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ | ਭੁਚਾਲ ਦਾ ਕੇਂਦਰ ਨਿਪਾਲ ਦੇ ਬਾਜੂਰਾ ਜ਼ਿਲੇ 'ਚ ਪੈਂਦਾ ਮੇਲਾ ਇਲਾਕਾ ਸੀ | ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ | ਨਿਪਾਲ 'ਚ ਭੁਚਾਲ ਕਾਰਨ ਇਕ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਕਈ ਘਰਾਂ ਅਤੇ ਇਕ ਮੰਦਰ ਨੂੰ ਨੁਕਸਾਨ ਪੁੱਜਾ | ਸੂਬਾਈ ਪੁਲਿਸ ਮੁਖੀ ਅਨੁਸਾਰ ਨਿਪਾਲ ਦੇ ਬਾਜੂਰਾ ਅਤੇ ਬਝੰਗ ਜ਼ਿਲਿ੍ਹਆਂ 'ਚ ਕਈ ਘਰ ਨੁਕਸਾਨੇ ਗਏ | ਭੁਚਾਲ ਕਾਰਨ ਇਕ ਇਲਾਕੇ 'ਚ ਜ਼ਮੀਨ ਖਿਸਕਣ ਕਾਰਨ 40 ਤੋਂ ਵੱਧ ਭੇਡਾਂ ਮਾਰੀਆਂ ਗਈਆਂ | ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਭੁਚਾਲ ਦੇ ਝਟਕੇ ਮਹਿਸੂਸ ਹੋਣ ਦੀ ਗੱਲ ਆਖਦਿਆਂ ਸਾਰੇ ਲੋਕਾਂ ਦੇ ਸੁਰੱਖਿਅਤ ਹੋਣ ਦੀ ਕਾਮਨਾ ਕੀਤੀ | ਉੱਤਰਾਖੰਡ ਦੇ ਦੇਹਰਾਦੂਨ, ਉੱਤਰਕਾਸ਼ੀ ਤੇ ਪਿਥੌਰਾਗੜ੍ਹ 'ਚ ਭੁਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਅਤੇ ਲੋਕ ਘਬਰਾਹਟ 'ਚ ਆਪਣੇ ਘਰਾਂ ਤੇ ਦਫ਼ਤਰਾਂ 'ਚੋਂ ਬਾਹਰ ਆ ਗਏ | ਸੂਬੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ |
ਚੰਡੀਗੜ੍ਹ, 24 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 2009 ਬੈਚ ਦੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਸਮੇਤ 5 ਸੀਨੀਅਰ ਆਈ. ਪੀ. ਐਸ. ਪੁਲਿਸ ਅਧਿਕਾਰੀਆਂ ਦੀ ਡੀ.ਆਈ.ਜੀ. ਵਜੋਂ ਤਰੱਕੀ ਕੀਤੀ ਗਈ ਹੈ | ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਬਾਕੀ ਚਾਰ ਅਧਿਕਾਰੀਆਂ ਵਿਚ ਨਵੀਨ ਸਿੰਗਲਾ, ਸਵੱਪਨ ਸ਼ਰਮਾ, ਅਜੇ ਮਲੂਜਾ ਅਤੇ ਰਾਕੇਸ਼ ਕੁਮਾਰ ਕੌਸ਼ਲ ਸ਼ਾਮਿਲ ਹਨ |
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਮਹਿਰੋਲੀ ਹੱਤਿਆ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਅੱਜ ਸਾਕੇਤ ਅਦਾਲਤ 'ਚ ਦੋਸ਼ੀ ਆਫ਼ਤਾਬ ਪੂਨਾਵਾਲਾ ਖ਼ਿਲਾਫ਼ 6629 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਗਿਆ | ਅਦਾਲਤ ਨੇ ਦੋਸ਼ੀ ਪੂਨਾਵਾਲਾ ਦੀ ਨਿਆਂਇਕ ਹਿਰਾਸਤ ਦੋ ਹਫ਼ਤਿਆਂ ਲਈ ਵਧਾ ...
ਜੰਮੂ, 24 ਜਨਵਰੀ (ਪੀ. ਟੀ. ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਤੇ ਪਾਰਟੀ ਸਰਜੀਕਲ ਸਟ੍ਰਾਈਕ 'ਤੇ ਦਿਗਵਿਜੇ ਸਿੰਘ ਦੀ ਟਿੱਪਣੀ ਨਾਲ ਸਹਿਮਤ ਨਹੀਂ ਹਨ ਤੇ ਹਥਿਆਰਬੰਦ ਫ਼ੌਜਾਂ ਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ | ਮੱਧ ਪ੍ਰਦੇਸ਼ ਦੇ ...
ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਨੇ ਚਿੱਠੀ ਲਿਖ ਕੇ ਗ੍ਰਹਿ ਮੰਤਰੀ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ
ਨਵੀਂ ਦਿੱਲੀ, 24 ਜਨਵਰੀ (ਜਗਤਾਰ ਸਿੰਘ)-ਦਿੱਲੀ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਸੀ.ਬੀ.ਐਸ.ਈ. ਵਲੋਂ ਭਾਸ਼ਾ ਵਿਸ਼ੇ ਨੂੰ ...
ਲਖਨਊ, 24 ਜਨਵਰੀ (ਏਜੰਸੀ)-ਅੱਜ ਲਖਨਊ ਦੇ ਹਜ਼ਰਾਤਗੰਜ ਇਲਾਕੇ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਡਿਗ ਗਈ ਜਿਸ ਕਾਰਨ ਇਸ ਦੇ ਮਲਬੇ ਹੇਠ ਕਈ ਲੋਕ ਦਬ ਗਏ | ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤੱਕ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ | ਅਧਿਕਾਰੀਆਂ ਨੇ ਦੱਸਿਆ ...
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਇਕ ਔਰਤ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਵਿਅਕਤੀ ਦੀ ਆਸਟ੍ਰੇਲੀਆ ਹਵਾਲਗੀ ਕਰਨ ਦੀ ਆਗਿਆ ਦੇ ਦਿੱਤੀ | ਐਡੀਸ਼ਨਲ ਚੀਫ਼ ਮੈਟਰੋਪੁਲੀਟਨ ਮੈਜਿਸਟ੍ਰੇਟ ਸਵਾਤੀ ਸ਼ਰਮਾ ਨੇ ਕੇਂਦਰ ਸਰਕਾਰ ਦੀ ਇਕ ਅਰਜ਼ੀ 'ਤੇ ...
ਗੋਧਰਾ, 24 ਜਨਵਰੀ (ਏਜੰਸੀ)-ਗੁਜਰਾਤ ਦੇ ਪੰਚ ਮਹਿਲ ਜ਼ਿਲ੍ਹੇ ਦੇ ਹਲੋਲ ਕਸਬੇ ਵਿਚ ਇਕ ਅਦਾਲਤ ਨੇ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੇ ਮਾਮਲੇ ਵਿਚ 22 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਅਤੇ ਇਸ ਪਿੱਛੇ ਸਬੂਤਾਂ ਦੀ ਘਾਟ ਨੂੰ ਕਾਰਨ ਦੱਸਿਆ ਹੈ | ਜੋ ਲੋਕ ਬਰੀ ਹੋਏ ਹਨ ...
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਜੇ.ਐਨ.ਯੂ. ਵਿਚ ਬੀ.ਬੀ.ਸੀ. ਦੀ ਵਿਵਾਦਿਤ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਵਿਵਾਦ ਹੋ ਗਿਆ | ਘਟਨਾ ਦੌਰਾਨ ਜੇ.ਐਨ.ਯੂ. ਪ੍ਰਸ਼ਾਸਨ ਵਲੋਂ ਬਿਜਲੀ ਬੰਦ ਕਰ ਦਿੱਤੀ ਗਈ | ਇਸ ਦੌਰਾਨ ਡਾਕੂਮੈਂਟਰੀ ਦੇਖਣ ਪੁੱਜੇ ਵਿਦਿਆਰਥੀਆਂ ਨੇ ...
ਚੰਡੀਗੜ੍ਹ, 24 ਜਨਵਰੀ (ਅਜੀਤ ਬਿਊਰੋ)-ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ 25 ਜਨਵਰੀ ਨੂੰ ਲੰਡਨ ਵਿਚ 'ਇੰਡੀਆ ਯੂ.ਕੇ. ਅਚੀਵਰਜ਼ ਆਨਰਜ਼' ਵਿਖੇ 'ਆਊਟ ਸਟੈਂਡਿੰਗ ਅਚੀਵਰ' ਸਨਮਾਨ ਪ੍ਰਾਪਤ ਕਰਨਗੇ | ਰਾਘਵ ਚੱਢਾ ਨੂੰ 'ਸਰਕਾਰ ਅਤੇ ਰਾਜਨੀਤੀ' ਸ਼੍ਰੇਣੀ ਵਿਚ ਖ਼ਾਸ ...
ਚੰਡੀਗੜ੍ਹ, 24 ਜਨਵਰੀ (ਪੀ. ਟੀ. ਆਈ.)-ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਦਕਿ ਦੋਵੇਂ ਰਾਜਾਂ ਦੇ ਕੁਝ ਹਿੱਸਿਆਂ 'ਚ ਅਜੇ ਵੀ ਕੜਾਕੇ ਦੀ ਠੰਡ ਪੈ ਰਹੀ ਹੈ | ਮੌਸਮ ਵਿਭਾਗ ਨੇ ਦੱਸਿਆ ਕਿ ਦੋਵੇਂ ਰਾਜਾਂ ਦੀ ਸਾਂਝੀ ਰਾਜਧਾਨੀ ...
ਨਵੀਂ ਦਿੱਲੀ, 24 ਜਨਵਰੀ (ਜਗਤਾਰ ਸਿੰਘ)-ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਅੱਜ ਫਿਰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ | ਆਮ ਆਦਮੀ ਪਾਰਟੀ ਤੇ ਭਾਜਪਾ ਦੇ ਕੌਂਸਲਰਾਂ ਦੇ ਹੰਗਾਮੇ ਦੇ ਚੱਲਦਿਆਂ ਮੇਅਰ ਦੀ ਚੋਣ ਲਈ ਵੋਟਿੰਗ ਨਹੀਂ ਹੋ ਸਕੀ | ਇਸ ਤੋਂ ਪਹਿਲਾਂ 6 ...
ਵਾਸ਼ਿੰਗਟਨ, 24 ਜਨਵਰੀ (ਏਜੰਸੀ)-ਅਮਰੀਕਾ ਨੇ ਮੁੜ ਪੁਸ਼ਟੀ ਕੀਤੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲਬਾਤ ਦੋਵਾਂ ਦੇਸ਼ਾਂ ਦਾ ਆਪਸੀ ਮਾਮਲਾ ਹੈ ਤੇ ਇਸ ਦਾ ਫ਼ੈਸਲਾ ਵੀ ਦੋਵਾਂ ਨੇ ਖੁਦ ਹੀ ਕਰਨਾ ਹੈ | ਹਾਲਾਂਕਿ ਅਮਰੀਕਾ ਨੇ ਜ਼ੋਰ ਦੇ ਕੇ ਕਿਹਾ ਕਿ ਵਾਸ਼ਿੰਗਟਨ ਨੇ ...
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਏਅਰ ਇੰਡੀਆ ਨੇ ਉਡਾਣ 'ਚ ਯਾਤਰੀਆਂ ਨੂੰ ਸ਼ਰਾਬ ਦੇਣ ਸੰਬੰਧੀ ਨੀਤੀ 'ਚ ਸੋਧ ਕੀਤੀ ਹੈ | ਜਹਾਜ਼ 'ਚ ਬਦਸਲੂਕੀ ਦੀਆਂ ਵਧਦੀਆਂ ਘਟਨਾਵਾਂ ਦੌਰਾਨ ਹਵਾਈ ਕੰਪਨੀ ਨੇ ਇਹ ਕਦਮ ਚੁੱਕਿਆ ਹੈ | ਸੋਧੀ ਨੀਤੀ ਅਨੁਸਾਰ ਉਡਾਣ 'ਚ ਯਾਤਰੀਆਂ ਨੂੰ ਚਾਲਕ ...
ਨਵੀਂ ਦਿੱਲੀ, 24 ਜਨਵਰੀ (ਏਜੰਸੀ)-'ਲਿਵਿੰਗ ਵਿਲ' ਸੰਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਹੋਰ ਸੁਖਾਲਾ ਬਣਾਉਣ ਲਈ ਸੁਪਰੀਮ ਕੋਰਟ ਨੇ ਉਸ ਸ਼ਰਤ ਨੂੰ ਹਟਾ ਦਿੱਤਾ, ਜਿਸ 'ਚ ਇਕ ਗੰਭੀਰ ਬਿਮਾਰ ਵਿਅਕਤੀ ਦੀ 'ਜੀਵਨ ਰੱਖਿਅਕ ਪ੍ਰਣਾਲੀ' ਹਟਾਉਣ ਜਾਂ ਬਣਾਈ ਰੱਖਣ ਲਈ ਮੈਜਿਸਟ੍ਰੇਟ ...
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਪਿਛਲੇ ਮਹੀਨੇ ਏਅਰ ਇੰਡੀਆ ਦੀ ਪੈਰਿਸ-ਦਿੱਲੀ ਉਡਾਣ 'ਚ ਯਾਤਰੀਆਂ ਦੇ ਖ਼ਰਾਬ ਰਵੱਈਏ ਦੀਆਂ ਦੋ ਘਟਨਾਵਾਂ ਦੀ ਜਾਣਕਾਰੀ ਨਾ ਦੇਣ 'ਤੇ ਹਵਾਈ ਕੰਪਨੀ ਨੂੰ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ | ...
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈ. ਐਨ. ਐਸ.) ਨੇ ਸਰਕਾਰ ਨੂੰ ਸੂਚਨਾ ਤਕਨਾਲੋਜੀ (ਆਈ.ਟੀ.) ਨਿਯਮਾਂ 'ਚ ਸੋਧ ਦਾ ਖਰੜਾ ਵਾਪਸ ਲੈਣ ਦੀ ਅਪੀਲ ਕੀਤੀ ਹੈ, ਜਿਸ 'ਚ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਪ੍ਰੈੱਸ ਸੂਚਨਾ ਬਿਊਰੋ (ਪੀ.ਆਈ.ਬੀ.) ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX