ਕੋਟਫ਼ਤੂਹੀ, 24 ਜਨਵਰੀ (ਅਵਤਾਰ ਸਿੰਘ ਅਟਵਾਲ)-ਪਿੰਡ ਭਾਣਾ ਦੇ ਕਰੀਬ ਟਾਟਾ ਸਫ਼ਾਰੀ ਗੱਡੀ ਤੇ ਹੀਰੋ ਹਾਂਡਾ ਦੇ ਗਲਾਈਮਰ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਦੀ ਟੱਕਰ ਹੋਣ ਨਾਲ ਇਕ ਦੀ ਮੌਕੇ ਉੱਪਰ ਮੌਤ ਹੋ ਗਈ ਤੇ ਦੂਸਰਾ ਵਿਅਕਤੀ ਦੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਮੌਕੇ 'ਤੇ ਵੇਖਣ ਵਾਲਿਆਂ ਅਨੁਸਾਰ ਇਹ ਐਕਸੀਡੈਂਟ ਇੰਨਾ ਭਿਆਨਕ ਸੀ, ਕਿ ਗੱਡੀ ਸਵਾਰ ਮੋਟਰਸਾਈਕਲ ਸਵਾਰ ਨੂੰ ਘੜੀਸ ਕੇ ਕਾਫੀ ਦੂਰ ਤੱਕ ਲੈ ਗਿਆ ਤੇ ਆਪ ਘਟਨਾ ਸਥਾਨ 'ਤੇ ਗੱਡੀ ਛੱਡ ਕੇ ਭੱਜ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਟਾਟਾ ਸਫ਼ਾਰੀ ਗੱਡੀ ਪੀ. ਬੀ. 32 ਐੱਸ. 0530 ਲਕਸੀਹਾਂ ਵੱਲ ਨੂੰ ਆ ਰਹੀ ਸੀ, ਜਦੋਂ ਉਹ ਪਿੰਡ ਭਾਣਾ ਦੇ ਚੁਰਸਤੇ ਦੇ ਕਰੀਬ ਆਈ ਤਾਂ ਅੱਗਿਓਾ ਦੋ ਵਿਅਕਤੀ ਹੀਰੋ ਹਾਂਡਾ ਦੇ ਗਲਾਈਮਰ ਮੋਟਰਸਾਈਕਲ ਨੰਬਰ ਪੀ. ਬੀ. 07 ਜੈਡ 5007 ਉੱਪਰ ਈਸਪੁਰ ਵੱਲ ਨੂੰ ਜਾ ਰਹੇ ਸਨ, ਜਿਨ੍ਹਾਂ ਦੀ ਟਾਟਾ ਸਫ਼ਾਰੀ ਗੱਡੀ ਨਾਲ ਟੱਕਰ ਹੋਣ 'ਤੇ 53 ਸਾਲਾ ਰਾਮ ਲੁਭਾਇਆ ਪੁੱਤਰ ਸਰਵਣ ਸਿੰਘ ਨਿਵਾਸੀ ਅਜਨੋਹਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦੇ 55 ਸਾਲਾ ਸਾਥੀ ਮਦਨ ਸਿੰਘ ਪੁੱਤਰ ਸਵਰਣ ਸਿੰਘ ਨਿਵਾਸੀ ਅਜਨੋਹਾ ਇਸ ਦੁਰਘਟਨਾ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਮੌਕੇ ਉੱਪਰ ਪੁਲਿਸ ਚੌਕੀ ਕੋਟਫ਼ਤੂਹੀ ਦੇ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਜ਼ਖਮੀ ਨੂੰ ਕੋਟਫ਼ਤੂਹੀ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਿਲ ਕਰਵਾਇਆ, ਉਸ ਦੀ ਹਾਲਤ ਨਾਜ਼ਕ ਵੇਖਦੇ ਹੋਏ, ਉਸ ਨੂੰ ਫਗਵਾੜਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ, ਜਿੱਥੋਂ ਉਸ ਦੀ ਹਾਲਤ ਨਾਜ਼ਕ ਵੇਖਦੇ ਹੋਏ ਉਸ ਨੂੰ ਜਲੰਧਰ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ | ਘਟਨਾ ਸਥਾਨ 'ਤੇ ਚੌਂਕੀ ਕੋਟਫ਼ਤੂਹੀ ਦੇ ਇੰਚਾਰਜ ਐੱਸ. ਆਈ ਬਲਜਿੰਦਰ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਮੁਕੇਰੀਆਂ, 24 ਜਨਵਰੀ (ਰਾਮਗੜ੍ਹੀਆ)- ਇਟ ਭੱਠਿਆਂ ਉਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਸਰਕਾਰਾਂ ਹਮੇਸ਼ਾਂ ਦਾਅਵੇ ਕਰਦੀਆਂ ਹਨ ਪਰੰਤੂ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਲੇਬਰ ਕਾਨੂੰਨ ਤੋਂ ਇਲਾਵਾ ਕਈ ਹੋਰ ਮਜ਼ਦੂਰਾਂ ਦੇ ...
ਹਰਿਆਣਾ, 24 ਜਨਵਰੀ (ਹਰਮੇਲ ਸਿੰਘ ਖੱਖ)-ਨਗਰ ਕੌਂਸਲ ਹਰਿਆਣਾ ਵਲੋਂ ਸ਼ਹਿਰ ਦੇ ਕੂੜਾ ਕਰਕਟ ਲਈ ਸ਼ਹਿਰ ਤੋਂ ਬਾਹਰ ਪਿੰਡ ਕੋਠੇ ਜੱਟਾਂ ਨਜ਼ਦੀਕ ਡੰਪ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਬਾਰੇ ਪਿੰਡ ਕੋਠੇ ਜੱਟਾਂ ਦੀ ਪੰਚਾਇਤ ਤੇ ਪੂਰੇ ਪਿੰਡ ਵਲੋਂ ਵਿਰੋਧ ...
ਗੜ੍ਹਦੀਵਾਲਾ, 24 ਜਨਵਰੀ (ਚੱਗਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਵਣ ਵਿਭਾਗ ਰੇਂਜ ਗੜ੍ਹਸ਼ੰਕਰ ਨੇ ਚੋਰੀ ਦੀਆਂ ਲੱਕੜਾਂ ਨਾਲ ਲੱਦੀ ਹੋਈ ਇਕ ਟਰਾਲੀ ਨੂੰ ਕਬਜ਼ੇ 'ਚ ਲਿਆ ਹੈ | ਥਾਣਾ ਮਾਹਿਲਪੁਰ ਪੁਲਿਸ ਨੇ ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ...
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ)-ਆਸਟ੍ਰੇਲੀਆ ਵਿਚ ਵਾਰ ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮੰਦਰਾਂ ਦੀ ਬੇਅਦਬੀ ਕਰਨ ਵਾਲੇ ਕਦੇ ਵੀ ਗੁਰੂ ਦੇ ਸੱਚੇ ਸਿੱਖ ...
ਹੁਸ਼ਿਆਰਪੁਰ, 24 ਜਨਵਰੀ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਬੇਰੁਜ਼ਗਾਰੀ ਨੂੰ ਘਟਾਉਣ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਰਾਸ਼ਟਰੀ ...
ਹੁਸ਼ਿਆਰਪੁਰ, 24 ਜਨਵਰੀ (ਨਰਿੰਦਰ ਸਿੰਘ ਬੱਡਲਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਰਾਣਾ ਅਤੇ ਜ਼ਿਲ੍ਹਾ ਜਰਨਲ ਸਕੱਤਰ ਕੁਲਦੀਪ ਸਿੰਘ ਰਾਣਾ ਦੀ ਅਗਵਾਈ 'ਚ ਕਾਰਜਕਾਰੀ ਇੰਜੀਨੀਅਰ ...
ਮਿਆਣੀ, ਟਾਂਡਾ ਉੜਮੁੜ, 24 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ, ਕੁਲਬੀਰ ਸਿੰਘ ਗੁਰਾਇਆ)- ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਟਾਂਡਾ ਪੁਲਿਸ ਨੇ ਕਾਰ ਸਵਾਰ ਵਿਅਕਤੀਆਂ ...
ਦਸੂਹਾ, 24 ਜਨਵਰੀ (ਭੁੱਲਰ)-ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਸੰਜੀਵ ਕੁਮਾਰ ਨੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਨ ਉਪਰੰਤ ਦੱਸਿਆ ਕਿ ਛੇਤੀ ਹੀ ਪੰਜਾਬ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ | ਉਨ੍ਹਾਂ ਇੱਕ ...
ਦਸੂਹਾ, 24 ਜਨਵਰੀ (ਭੁੱਲਰ)-ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਸੰਜੀਵ ਕੁਮਾਰ ਨੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਨ ਉਪਰੰਤ ਦੱਸਿਆ ਕਿ ਛੇਤੀ ਹੀ ਪੰਜਾਬ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ | ਉਨ੍ਹਾਂ ਇੱਕ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-74ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ 26 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਗਰਾਊਾਡ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਖ਼ੁਰਾਕ ਤੇ ਸਿਵਲ ਸਪਲਾਈ ...
ਮੁਕੇਰੀਆਂ, 24 ਜਨਵਰੀ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੇ ਰਾਜਨੀਤੀ ਸ਼ਾਸਤਰ ਪੋਸਟ ਗ੍ਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਉੱਨਤੀ ਪ੍ਰਾਈਵੇਟ ਲਿਮਟਿਡ ਤਲਵਾੜਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ 'ਚ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਮੁਲਾਜ਼ਮ ਵਲੋਂ ਆਪਣੇ ਪਰਿਵਾਰ ਸਮੇਤ ਇਕ ਗਰੀਬ ਦਲਿਤ ਪਰਿਵਾਰ 'ਤੇ ਹਮਲਾ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ...
ਮਿਆਣੀ, 24 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)- ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਤੋਂ ਜਾਣੰੂ ਕਰਵਾਇਆ ਗਿਆ | ਸਰ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ 'ਤੇ ਜ਼ਿਲ੍ਹੇ ਵਿਚ ਲੋਕਾਂ ਨੂੰ ਮਿਲਾਵਟ ਮੁਕਤ ਖਾਣ-ਪੀਣ ਵਾਲੇ ਪਦਾਰਥ ਉਪਲਬੱਧ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ...
ਦਸੂਹਾ, 24 ਜਨਵਰੀ (ਭੁੱਲਰ)-ਪੰਚਾਇਤ ਸੰਮਤੀ ਸਟੇਡੀਅਮ ਦਸੂਹਾ ਵਿਖੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਐੱਸ.ਡੀ.ਐਮ. ਦਸੂਹਾ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਸ ਸਬੰਧੀ ਤਹਿਸੀਲਦਾਰ ਦਸੂਹਾ ਮਨਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੌਕੇ ਝੰਡਾ ਲਹਿਰਾਉਣ ...
ਹੁਸ਼ਿਆਰਪੁਰ, 24 ਜਨਵਰੀ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵੱਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਰੁਜ਼ਗਾਰ ਦੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਪਤੰਗਾਂ/ਗੁੱਡੀਆਂ ਉਡਾਉਣ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਡੋਗਰਾ ਪੈਰਾਮੈਡੀਕਲ ਗੁਰੂਕੁਲ ਹੁਸ਼ਿਆਰਪੁਰ ਵਿਖੇ ਗਣਤੰਤਰ ਦਿਵਸ ਸਬੰਧੀ ਡਾਇਰੈਕਟਰ ਮੁਕੇਸ਼ ਡੋਗਰਾ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਨਾਲ ਸਮਾਗਮ ਦੀ ਸ਼ੁਰੂਆਤ ...
ਹਰਿਆਣਾ, 24 ਜਨਵਰੀ (ਹਰਮੇਲ ਸਿੰਘ ਖੱਖ)-ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ 'ਚ ਦਾਖ਼ਲੇ ਸਬੰਧੀ ਬੀ.ਪੀ.ਈ.ਓ. ਦਫ਼ਤਰ ਭੂੰਗਾ ਵਿਖੇ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਤੋਂ ਸੀਤਾ ਰਾਮ ਬਾਂਸਲ ਉਚੇਚੇ ਤੌਰ 'ਤੇ ...
ਹੁਸ਼ਿਆਰਪੁਰ, 24 ਜਨਵਰੀ (ਨਰਿੰਦਰ ਸਿੰਘ ਬੱਡਲਾ)-ਖ਼ਾਲਸਾ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋਂ ਵਿਖੇ ਸਾਲਾਨਾ ਖੇਡ ਇਨਾਮ ਵੰਡ ਸਮਾਗਮ ਪਿ੍ੰ: ਸੁਖਇੰਦਰ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਉੱਘੇ ਖੇਡ ਪ੍ਰਮੋਟਰ ਹਰੀ ਸਿੰਘ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਇਕੱਤਰਤਾ ਸੰਸਥਾ ਦੇ ਪ੍ਰਧਾਨ ਮਨਮੋਹਣ ਸਿੰਘ ਦੀ ਅਗਵਾਈ 'ਚ ਸੰਸਥਾ ਦੇ ਦਫ਼ਤਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਸੰਸਥਾ ਵਲੋਂ ਕੀਤੀਆਂ ਜਾ ਰਹੀਆਂ ...
ਅੱਡਾ ਸਰਾਂ, 24 ਜਨਵਰੀ (ਮਸੀਤੀ)-ਪ੍ਰਵਾਸੀ ਭਾਰਤੀ ਸਮਾਜ ਸੇਵਕ ਜਵਾਹਰ ਸਿੰਘ ਪੱਡਾ ਕੈਨੇਡਾ ਵਲੋਂ ਪਿੰਡ ਦੇਹਰੀਵਾਲ ਵਿਖੇ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਲਈ ਦਾਨੀ ਪਰਿਵਾਰ ਨੇ 21 ਹਜ਼ਾਰ ਰੁਪਏ ਦੀ ਵਿੱਤੀ ਮਦਦ ਤੇ ਰਾਸ਼ਨ ਸਮੱਗਰੀ ਭੇਟ ਕੀਤੀ ਹੈ | ਰਜਿੰਦਰਾ ...
ਨੰਗਲ ਬਿਹਾਲਾਂ, 24 ਜਨਵਰੀ (ਵਿਨੋਦ ਮਹਾਜਨ)- ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਹਿਤਾਂ ਲਈ ਜਾਰੀ ਕਿਸਾਨ ਨਿਧੀ ਯੋਜਨਾ ਦੀ ਕਿਸ਼ਤ ਦੋ ਹਜ਼ਾਰ ਰੁਪਏ ਦੀ ਰਾਸ਼ੀ ਕਈ ਕਿਸਾਨਾਂ ਦੇ ਖਾਤਿਆਂ ਵਿਚ ਨਾ ਆਉਣ ਕਾਰਨ ਉਹ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਵਿਖੇ 26 ਜਨਵਰੀ ਨੂੰ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਵੱਖ-ਵੱਖ ਸਮਾਗਮਾਂ ਦੀ ਕਰਵਾਈ ...
ਦਸੂਹਾ, 24 ਜਨਵਰੀ (ਭੁੱਲਰ)- ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਸਥਾਪਿਤ ਕੇ. ਐਮ. ਐੱਸ. ਕਾਲਜ ਆਫ਼ ਆਈ. ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 127ਵੀਂ ਜਨਮ ਸ਼ਤਾਬਦੀ ਮਨਾਈ ...
ਸ਼ਾਮਚੁਰਾਸੀ, 24 ਜਨਵਰੀ (ਗੁਰਮੀਤ ਸਿੰਘ ਖ਼ਾਨਪੁਰੀ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੰੁਨ ਸ਼ਰਮਾ ਵਲੋਂ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਸ਼ਾਮਚੁਰਾਸੀ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਧਾਲੀਵਾਲ ਨੂੰ ਬੀ ਜੇ ਪੀ ਦਾ ਜ਼ਿਲ੍ਹਾ ਉਪ ਪ੍ਰਧਾਨ ...
ਸ਼ਾਮਚੁਰਾਸੀ, 24 ਜਨਵਰੀ (ਗੁਰਮੀਤ ਸਿੰਘ ਖ਼ਾਨਪੁਰੀ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੰੁਨ ਸ਼ਰਮਾ ਵਲੋਂ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਸ਼ਾਮਚੁਰਾਸੀ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਧਾਲੀਵਾਲ ਨੂੰ ਬੀ ਜੇ ਪੀ ਦਾ ਜ਼ਿਲ੍ਹਾ ਉਪ ਪ੍ਰਧਾਨ ...
ਹਰਿਆਣਾ, 24 ਜਨਵਰੀ (ਹਰਮੇਲ ਸਿੰਘ ਖੱਖ)-ਸਵ. ਪਰਮਜੀਤ ਸਿੰਘ ਪੰਮੀ, ਬਲਵੀਰ ਸਿੰਘ ਭੂੰਗਾ ਤੇ ਅਮਰੀਕ ਸਿੰਘ ਬਾਹਗਾ ਯਾਦਗਾਰੀ 5ਵੇਂ ਟਰੈਕਟਰ-ਤਵੀਆਂ ਮੁਕਾਬਲੇ 28 ਜਨਵਰੀ ਦਿਨ ਸ਼ਨੀਵਾਰ ਪਿੰਡ ਅੱਭੋਵਾਲ ਵਿਖੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਡੀ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਦਿ ਡੇਅਰੀ ਫਾਰਮਰਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਡੇਅਰੀ ਵਾਲਿਆਂ ਨੂੰ ਆ ਰਹੀ ਪਸ਼ੂਆਂ ਦੇ ਚਾਰੇ (ਪੱਠਿਆਂ) ਦੀ ਸਮੱਸਿਆ ਬਾਰੇ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਦਿ ਡੇਅਰੀ ਫਾਰਮਰਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਡੇਅਰੀ ਵਾਲਿਆਂ ਨੂੰ ਆ ਰਹੀ ਪਸ਼ੂਆਂ ਦੇ ਚਾਰੇ (ਪੱਠਿਆਂ) ਦੀ ਸਮੱਸਿਆ ਬਾਰੇ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਪੁਲਿਸ ਨੇ ਦੁਕਾਨ 'ਚੋਂ 21 ਗੱਟੂ ਚਾਇਨਾ ਡੋਰ ਦੇ ਬਰਾਮਦ ਕਰ ਕੇ ਇਕ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਤੋਂ ਬਾਅਦ ਕਮੇਟੀ ਬਾਜ਼ਾਰ ਹਰਿਆਣਾ ਵਿਖੇ ਇਕ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜਲੰਧਰ ਸਥਿਤ ਵਜਰਾ ਕੋਰ ਦੀ ਅਗਵਾਈ ਵਿਚ ਗਣਤੰਤਰ ਦਿਵਸ ਸਬੰਧੀ ਭਾਰਤੀ ਸੈਨਾ ਵਲੋਂ ਤੋਪਚੀ ਸਾਬਕਾ ਸੈਨਿਕ ਸੀ.ਐਸ.ਡੀ ਕੈਂਟੀਨ ਕੈਂਪਿੰਗ ਗਰਾਊਾਡ ਵਿਚ 'ਆਪਣੀ ਸੈਨਾ ਕੋ ਜਾਨੋ' ਮਿਲਟਰੀ ਇਕਿਉਪਮੈਂਟ ...
ਟਾਂਡਾ ਉੜਮੁੜ, 24 ਜਨਵਰੀ (ਭਗਵਾਨ ਸਿੰਘ ਸੈਣੀ)- ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਕਰੀਬ 10 ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ | ਚੋਣਾਂ ਦੌਰਾਨ ਸੱਤਾ 'ਤੇ ਕਾਬਜ਼ ਹੋਣ ਲਈ ਜੋ ਵਾਅਦੇ ਅਤੇ ਗਰੰਟੀਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਟੋਰੈਂਸ ਗਰੁੱਪ ਦੇ ਫਾਊਾਡਰ ਮੈਂਬਰ ਅਤੇ ਵਿਸ਼ੇਸ਼ ਦਰਜਾ ਪ੍ਰਾਪਤ ਗਿਟਾਰਿਸਟ ਮਿਸਟਰ ਅਹਿਸਾਨ ਨੁਰਾਨੀ ਨੇ ਸ਼ਿਰਕਤ ਕੀਤੀ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਸ੍ਰੀ ਬ੍ਰਾਹਮਣ ਸਭਾ ਪ੍ਰਗਤੀ ਪੰਜਾਬ ਦੀ ਮੀਟਿੰਗ ਸਭਾ ਦੇ ਦਫ਼ਤਰ ਮੁਹੱਲਾ ਨਵੀ ਆਬਾਦੀ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਚਾਈਨਾ ਡੋਰ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨ ਰਾਮ ਗੋਪਾਲ ਸ਼ਰਮਾ ਨੇ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਸਰਬੱਤ ਦਾ ਭਲਾ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਵਫ਼ਦ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨਾਲ ਮੁਲਾਕਾਤ ਕੀਤੀ ਅਤੇ ਚਾਇਨਾ ਡੋਰ 'ਤੇ ਪਾਬੰਦੀ ਲਗਾਉਣ ਲਈ ਸਖ਼ਤ ਕਾਰਵਾਈ ਕਰਨ ਲਈ ਉਨ੍ਹਾਂ ਨੂੰ ...
ਐਮਾਂ ਮਾਂਗਟ, 24 ਜਨਵਰੀ (ਗੁਰਾਇਆ)- ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ 'ਤੇ ਪਿੰਡ ਪੰਡੋਰੀ-ਲਮੀਨ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਅੰਮਿ੍ਤ ਵੇਲੇ ਸ੍ਰੀ ਗੁਰੂ ਰਵਿਦਾਸ ਆਸ਼ਰਮ ਤੋਂ ਪ੍ਰਭਾਤ ਫੇਰੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ...
ਮੁਕੇਰੀਆਂ, 24 ਜਨਵਰੀ (ਰਾਮਗੜ੍ਹੀਆ)- ਸਿਵਲ ਹਸਪਤਾਲ ਮੁਕੇਰੀਆਂ ਦੇ ਐੱਸ. ਐਮ.ਓ. ਡਾ. ਜੀ. ਪੀ. ਸਿੰਘ ਦੀ ਪ੍ਰਧਾਨਗੀ ਹੇਠ ਅੰਗਹੀਣ ਕੈਂਪ ਇੱਕ ਹਫ਼ਤੇ ਤੋਂ ਚੱਲ ਰਿਹਾ ਸੀ, ਜਿਸ ਦਾ ਅੱਜ ਸਮਾਪਤੀ ਸਮਾਰੋਹ ਕਰਵਾਇਆ ਗਿਆ | ਇਸ ਕੈਂਪ ਵਿਚ ਅੰਗਹੀਣਾਂ ਦੀ ਜਾਂਚ ਕਰਨ ਉਪਰੰਤ ਸਬ ...
ਹਾਜੀਪੁਰ, 24 ਜਨਵਰੀ (ਪੁਨੀਤ ਭਾਰਦਵਾਜ)-ਬਲਾਕ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਵਜ਼ੀਰਾਂ ਤੇ ਗੌਦਾ ਤੋਂ ਮਾਨਸਰ ਰੋਡ ਨੂੰ ਮਿਲਾਉਣ ਵਾਲੀ ਸੜਕ ਨੂੰ ਬਣੇ ਅਜੇ ਤਿੰਨ ਮਹੀਨਿਆਂ ਦਾ ਸਮਾਂ ਹੀ ਹੋਇਆ ਹੈ ਕਿ ਇਹ ਸੜਕ ਟੁੱਟਣੀ ਵੀ ਸ਼ੁਰੂ ਹੋ ਗਈ ਹੈ | ਪਿੰਡਾਂ ਦੇ ਲੋਕਾਂ ...
ਟਾਂਡਾ ਉੜਮੁੜ, 24 ਜਨਵਰੀ (ਦੀਪਕ ਬਹਿਲ)- ਸਰਪੰਚਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਬਲਾਕ ਟਾਂਡਾ ਦੇ ਸਮੂਹ ਪਿੰਡਾਂ ਦੇ ਸਰਪੰਚ ਨੇ ਅੱਜ ਇੱਕ ਮੀਟਿੰਗ ਦੌਰਾਨ ਸਰਪੰਚ ਯੂਨੀਅਨ ਦਾ ਗਠਨ ਕੀਤਾ, ਜਿਸ ਵਿਚ ਸਮੂਹ ਪਿੰਡਾਂ ਦੇ ਸਰਪੰਚਾਂ ਨੇ ਭਾਗ ਲਿਆ | ਇਸ ਮੌਕੇ ...
ਹਾਜੀਪੁਰ, 24 ਜਨਵਰੀ (ਜੋਗਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਉੱਥੇ ਸਮਾਜ ਸੇਵਕ ਸੰਤੋਖ ਸਿੰਘ ਕਾਕਾ, ਸੁਖਦੇਵ ਸਿੰਘ ਸੈਣੀ, ਸ਼ਿਵਮ ਠਾਕੁਰ ਨਿਕੂਚੱਕ ਨੇ ਕਿਹਾ ਕਿ ਚਾਈਨਾ ਡੋਰ ਇਨਸਾਨਾਂ ਤੇ ਜਾਨਵਰਾਂ ਲਈ ...
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਫ਼ੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿਚ 26 ਜਨਵਰੀ ਨੂੰ ਬਿਨਾਂ ਮਨਜ਼ੂਰੀ ਦੇ ਡਰੋਨ ...
ਹਾਜੀਪੁਰ, 24 ਜਨਵਰੀ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸਰਤਾਜ ਸਿੰਘ ਚਾਹਲ ਜ਼ਿਲ੍ਹਾ ਪੁਲਿਸ ਮੁਖੀ ਨੇ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੁਲਵਿੰਦਰ ਸਿੰਘ ਵਿਰਕ ਡੀ. ਐੱਸ. ਪੀ. ਮੁਕੇਰੀਆਂ ...
ਮਾਹਿਲਪੁਰ, 24 ਜਨਵਰੀ (ਰਜਿੰਦਰ ਸਿੰਘ)-ਅੱਜ ਮਾਹਿਲਪੁਰ ਗੜ੍ਹਸ਼ੰਕਰ ਰੋਡ 'ਤੇ ਪੈਂਦੇ ਪਿੰਡ ਟੂਟੋਮਜਾਰ ਦੇ ਕੋਲ ਮਾਰੂਤੀ ਕਾਰ ਨੇ ਡਿਜਾਇਰ ਕਾਰ ਦੀ ਆਪਸੀ 'ਚ ਭਿਆਨਕ ਟੱਕਰ ਹੋਣ ਨਾਲ ਤਿੰਨ ਔਰਤਾਂ ਸਮੇਤ ਪੰਜ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX