ਗੁਰਦਾਸਪੁਰ, 24 ਜਨਵਰੀ (ਆਰਿਫ਼)- 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਫੁਲ ਡਰੈੱਸ ਰਿਹਰਸਲ ਅੱਜ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਹੋਈ | ਜਿਸ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਡਾ: ਹਿਮਾਂਸ਼ੂ ਅਗਰਵਾਲ ਵਲੋਂ ਪਰੇਡ ਦਾ ਮੁਆਇਨਾ ਕੀਤਾ ਗਿਆ | ਉਪਰੰਤ ਪਰੇਡ ਕਮਾਂਡਰ ਡੀ.ਐੱਸ.ਪੀ. ਓਲੰਪੀਅਨ ਗੁਰਵਿੰਦਰ ਸਿੰਘ ਚੰਦੀ ਦੀ ਕਮਾਂਡ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਪੁਲਿਸ ਦੀ ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐਨ.ਸੀ.ਸੀ. ਕੈਡਟਾਂ ਅਤੇ ਪੰਜਾਬ ਪੁਲਿਸ ਦੇ ਬੈਂਡ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ | ਇਸ ਮੌਕੇ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਵੱਖ-ਵੱਖ ਵਿਭਾਗਾਂ ਵਲੋਂ ਝਾਕੀਆਂ ਕੱਢੀਆਂ ਗਈਆਂ | ਇਸ ਤੋਂ ਬਾਅਦ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੂਬੇ ਦੇ ਊਰਜਾ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਫੁਲ ਡਰੈੱਸ ਰਿਹਰਸਲ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ਕੁਮੁਦ ਬਾਮਬਾ ਵਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਸਮਾਗਮ ਦੀ ਸਫਲਤਾ ਲਈ ਜ਼ਰੂਰੀ ਨਿਰਦੇਸ਼ ਦਿੱਤੇ | ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਦੀਪਕ ਹਿਲੌਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਮੋਹਨ ਸਿੰਘ, ਐੱਸ.ਡੀ..ਐਮ ਗੁਰਦਾਸਪੁਰ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ (ਜ) ਡਾ: ਵਰੁਣ ਕੁਮਾਰ, ਐੱਸ.ਪੀ. ਪਿ੍ਥੀਪਾਲ ਸਿੰਘ, ਡੀ.ਡੀ.ਪੀ.ਓ. ਸਤੀਸ਼ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਡਾ: ਕਿ੍ਪਾਲ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਮਨਦੀਪ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ, ਸਿਵਲ ਸਰਜਨ ਡਾ: ਕੁਲਵਿੰਦਰ ਕੌਰ, ਡਿਪਟੀ ਡਾਇਰੈਕਟਰ ਡਾ: ਸ਼ਾਮ ਸਿੰਘ, ਸੈਕਟਰੀ ਰੈੱਡ ਕਰਾਸ ਰਾਜੀਵ ਸਿੰਘ, ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਹਰਚਰਨ ਸਿੰਘ ਕੰਗ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ, ਏ.ਈ.ਓ. ਹਰਮਨਪ੍ਰੀਤ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਾਸਲਰ ਪਰਮਿੰਦਰ ਸਿੰਘ ਸੈਣੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਬਟਾਲਾ, 24 ਜਨਵਰੀ (ਕਾਹਲੋਂ)- ਸ਼ਹੀਦ ਦਿਆਲ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਿਰਜਾਜਾਨ ਵਿਖੇ ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ ਨੇ ਵਿਸ਼ੇਸ਼ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਸਕੂਲ ਦੀਆਂ ...
ਡੇਰਾ ਬਾਬਾ ਨਾਨਕ, 24 ਜਨਵਰੀ (ਵਿਜੇ ਸ਼ਰਮਾ)- ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ 'ਚ ਮਹਿੰਗਾਈ, ਬੇਰੁਜ਼ਗਾਰੀ ਅਤੇ ਫਿਰਕੂ ਹਿੰਸਾ ਖ਼ਿਲਾਫ਼ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' ਨਾਲ ਜਿੱਥੇ ਦੇਸ਼ ਭਰ ਅੰਦਰ ਭਾਈਚਾਰਕ ਸਾਂਝ ...
ਗੁਰਦਾਸਪੁਰ, 24 ਜਨਵਰੀ (ਆਰਿਫ਼)- ਵਿੱਤੀ ਕਮਿਸ਼ਨਰ (ਖੇਤੀਬਾੜੀ) ਪੰਜਾਬ ਸਰਕਾਰ ਰਾਹੁਲ ਤਿਵਾੜੀ ਵਲੋਂ ਜਾਰੀ ਹੁਕਮਾਂ ਅਨੁਸਾਰ ਡਾ: ਅਮਰੀਕ ਸਿੰਘ ਨੇ ਬਤੌਰ ਜ਼ਿਲ੍ਹਾ ਸਿਖਲਾਈ ਅਫ਼ਸਰ ਗੁਰਦਾਸਪੁਰ ਦਾ ਚਾਰਜ ਸੰਭਾਲ ਲਿਆ ਹੈ | ਵਰਨਣਯੋਗ ਹੈ ਕਿ ਡਾ: ਅਮਰੀਕ ਸਿੰਘ ਵਲੋਂ 26 ...
ਬਹਿਰਾਮਪੁਰ, 24 ਜਨਵਰੀ (ਬਲਬੀਰ ਸਿੰਘ ਕੋਲਾ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ ਪਿੰਡਾਂ ਦੀ ਸਾਂਝੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਚੇਬੇ ਤੂਰ ਵਿਖੇ ਕੀਤੀ ਗਈ ਜਿਸ ਵਿਚ ਇਲਾਕੇ ਦੇ ਪਿੰਡਾਂ ਤੋਂ ਮੁਹਤਬਰਾਂ ਨੇ ...
ਪੁਰਾਣਾ ਸ਼ਾਲਾ, 24 ਜਨਵਰੀ (ਗੁਰਵਿੰਦਰ ਸਿੰਘ ਗੋਰਾਇਆ)- 60 ਪਿੰਡਾਂ ਦਾ ਕੇਂਦਰ ਬਿੰਦੂ ਕਸਬਾ ਪੁਰਾਣਾ ਸ਼ਾਲਾ 'ਚ ਪਟਵਾਰਖ਼ਾਨਾ ਨਾ ਹੋਣ ਕਾਰਨ ਲੋਕ ਬਾਦਸਤੂਰ ਖੱਜਲ ਖ਼ੁਆਰੀ ਦੇ ਸ਼ਿਕਾਰ ਹੋ ਰਹੇ ਹਨ, ਜਦਕਿ ਲੰਘੇ ਕਰੀਬ ਤਿੰਨ ਦਹਾਕਿਆਂ ਤੋਂ ਸਥਾਨਕ ਖੇਤਰ ਦੇ ਲੋਕਾਂ ...
ਧਾਰੀਵਾਲ, 24 ਜਨਵਰੀ (ਸਵਰਨ ਸਿੰਘ)- ਕੇਂਦਰ ਵਿਚਲੀ ਭਾਜਪਾ ਦੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਦਕਾ ਹੀ ਪੰਜਾਬ ਦੀ ਜਨਤਾ ਨੂੰ ਰਾਹਤਾਂ ਮਿਲ ਰਹੀਆਂ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੀ ਧਾਰੀਵਾਲ ਫੇਰੀ ਦੌਰਾਨ ...
ਕਲਾਨੌਰ, 24 ਜਨਵਰੀ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਗੁਰਦੁਆਰਾ ਬਾਬਾ ਕਾਰ ਜੀ ਦੇ ਮੁੱਖ ਸੇਵਾਦਾਰ ਬਾਬਾ ਮਹਿਲ ਸਿੰਘ ਵਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਮੱਸਿਆ ਦੇ ਦਿਹਾੜੇ 'ਤੇ ਧਾਰਮਿਕ ਸਮਾਗਮ ਕੀਤਾ ਗਿਆ | ਇਸ ਮੌਕੇ 'ਤੇ ਦੇਸ਼-ਵਿਦੇਸ਼ ਦੀਆਂ ...
ਬਹਿਰਾਮਪੁਰ, 24 ਜਨਵਰੀ (ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਇਲਾਕੇ ਵਿਚ ਚੋਰੀਆਂ ਦਾ ਸਿਲਸਿਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ | ਬੀਤੀ ਰਾਤ ਪਿੰਡ ਮੱਲੀਆਂ ਦੇ ਕਿਸਾਨਾਂ ਦੀਆਂ 8 ਮੋਟਰਾਂ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਪੀੜਤ ਕਿਸਾਨ ਗੁਰਨਾਮ ...
ਕਲਾਨੌਰ, 24 ਜਨਵਰੀ (ਪੁਰੇਵਾਲ)- ਬਲਾਕ ਕਲਾਨੌਰ ਅਧੀਨ ਗੁਜਰਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਸੁਰੱਖਿਆ ਲਈ ਤਾਇਨਾਤ ਬੀ. ਐੱਸ. ਐੱਫ. ਦੀ ਬੀ. ਓ. ਪੀ. ਬੋਹੜ ਵਡਾਲਾ ਦੇ ਜਵਾਨਾਂ ਵਲੋਂ ਭਾਰਤ-ਪਾਕਿ ਸਰਹੱਦ ਨੇੜਿਉਂ 2 ਭਾਰਤੀ ਨਾਗਰਿਕਾਂ ਨੂੰ ਸ਼ੱਕ ਦੇ ਆਧਾਰ 'ਤੇ ...
ਬਟਾਲਾ, 24 ਜਨਵਰੀ (ਕਾਹਲੋਂ)- ਕੌਮੀ ਬਾਲੜੀ ਦਿਵਸ 'ਤੇ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾ 'ਤੇ ਅੱਜ ਬਲਾਕ ਬਟਾਲਾ ਵਿਖੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਬਟਾਲਾ ਸ੍ਰੀ ਵਰਿੰਦਰ ਸਿੰਘ ਗਿੱਲ ਵਲੋ ਨਵਜੰਮੀਆਂ ...
ਬਟਾਲਾ, 24 ਜਨਵਰੀ (ਕਾਹਲੋਂ)- ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਦੇ ਇਲਾਕੇ ਸਥਾਨਕ ਰਾਮ ਤੀਰਥ ਰੋਡ ਨਜ਼ਦੀਕ ਆਰ.ਡੀ. ਖੋਸਲਾ ਸਕੂਲ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਪ੍ਰੇਸ਼ਾਨੀ ਦੇ ਆਲਮ 'ਚ ਹਨ | ਮੁਹੱਲਾ ਵਾਸੀਆਂ ਨੇ ਆਖਿਆ ਕਿ ਇਸ ...
- ਐਜੂਕੇਸ਼ਨ ਕਨਕਲੇਵ ਐਵਾਰਡਜ਼-2023 - ਬਟਾਲਾ, 24 ਜਨਵਰੀ (ਕਾਹਲੋਂ)- ਸਾਲ 2023 ਦੀ ਸ਼ੁਰੂਆਤ ਦੇ ਨਾਲ ਜੈਂਮਜ਼ ਕੈਮਬਿ੍ਜ ਇੰਟਰਨੈਸ਼ਨਲ ਸਕੂਲ ਬਟਾਲਾ ਨੂੰ ਐਜੂਕੇਸ਼ਨ ਕਨਕਲੇਵ ਐਵਾਰਡਜ਼ 2023 'ਚ 'ਆਈਕੋਨਿਕ ਸਕੂਲ ਆਫ ਦ ਰੀਜਨ' ਲਈ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ...
ਧਾਰੀਵਾਲ, 24 ਜਨਵਰੀ (ਸਵਰਨ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਇੰਟਰ ਕਾਲਜ ਵੁਸ਼ੂ ਮੁਕਾਬਲਿਆਂ ਵਿਚ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਨੇ ਸੋਨ ਤਗਮਾ ਜਿੱਤਿਆ ਹੈ | ਇਸ ਸਬੰਧ ਵਿਚ ਪਿ੍ੰਸੀਪਲ ਡਾ: ਗੁਰਜੀਤ ਸਿੰਘ ਨੇ ਦੱਸਿਆ ਕਿ ...
ਬਟਾਲਾ, 24 ਜਨਵਰੀ (ਕਾਹਲੋਂ)- ਚੀਮਾ ਪਬਲਿਕ ਸਕੂਲ ਕਿਸ਼ਨਕੋਟ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀ ਪੀਲੇ ਕੱਪੜੇ ਪਾ ਕੇ ਸਕੂਲ ਆਏ ਤੇ ਆਪਣੇ ਨਾਲ ਪੀਲੇ ਰੰਗ ਦੇ ਪੀਲੇ ਵੰਨ-ਸੁਵੰਨੇ ਪਕਵਾਨ ਵੀ ਲੈ ਕੇ ਆਏ | ਸਕੂਲ ਦੇ ...
ਬਟਾਲਾ, 24 ਜਨਵਰੀ (ਕਾਹਲੋਂ)- ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ ਪਿਛਲੇ ਲੰਮੇ ਅਰਸੇ ਤੋਂ ਬਾਬਾ ਅਮਰੀਕ ਸਿੰਘ ਦੀ ਅਗਵਾਈ ਹੇਠ ਪੇਂਡੂ ਖੇਤਰ ਵਿਚ ਵਿਦਿਆ ਦਾ ਪ੍ਰਸਾਰ ਕਰਦਾ ਆ ਰਿਹਾ ਹੈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਨਿਰਮਲ ਪਾਂਧੀ ਨੇ ਦੱਸਿਆ ...
ਬਟਾਲਾ, 24 ਜਨਵਰੀ (ਕਾਹਲੋਂ)- ਸੀਨੀਅਰ ਸਿਟੀਜਨ ਫੋਰਮ ਦੇ ਪ੍ਰਧਾਨ, ਉੱਘੇ ਸਿੱਖਿਆ ਸ਼ਾਸਤਰੀ, ਸਿਰੜੀ ਤੇ ਅਗਾਂਹਵਧੂ ਸੋਚ ਦੇ ਮਾਲਕ, ਸਮਾਜ ਸੇਵਕ ਪਿ੍ੰ. ਹਰਬੰਸ ਸਿੰਘ ਲੁੱਧੜ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...
ਧਿਆਨਪੁਰ, 24 ਜਨਵਰੀ (ਕੁਲਦੀਪ ਸਿੰਘ)- ਹਰਿਆਵਲ ਦਸਤੇ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਉਪ ਜ਼ਿਲ੍ਹਾ ਪ੍ਰਧਾਨ ਸਾ: ਸੈਨਿਕ ਵਿੰਗ ਕੈਪਟਨ ਸੁਰਜਨ ਸਿੰਘ ਚੰਦੂਮਾਂਜਾ ਨੇ ਸਾਥੀਆਂ ਸਮੇਤ ਵੱਖ-ਵੱਖ ਸਮਾਜ ਭਲਾਈ ...
ਵਡਾਲਾ ਬਾਂਗਰ, 24 ਜਨਵਰੀ (ਭੁੰਬਲੀ)- ਮਾ. ਸੁੱਚਾ ਸਿੰਘ ਬਾਂਗੋਵਾਣੀ ਜੋ ਸ.ਸ.ਸ. ਸਕੂਲ ਕਲੇਰ ਕਲਾਂ 'ਚ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ, ਆਪਣੇ ਸਕੂਲ ਦੇ ਗਰੀਬ ਲੋੜਵੰਦ ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ | ਉਨ੍ਹਾਂ ਕਿਹਾ ਕਿ ਐੱਸ.ਸੀ./ਬੀ.ਸੀ. ਬੱਚਿਆਂ ਨੂੰ ਤਾਂ ...
ਬਟਾਲਾ, 24 ਜਨਵਰੀ (ਹਰਦੇਵ ਸਿੰਘ ਸੰਧੂ)- ਉਮਰਪੁਰਾ ਬਟਾਲਾ ਦੀਆਂ ਸੰਗਤਾਂ ਵਲੋਂ ਸਰਬੱਤ ਦੇ ਭਲੇ ਲਈ ਕਰਵਾਏ ਗਏ ਮਹਾਂਮਾਈ ਦੇ ਜਾਗਰਣ 'ਚ ਵੱਖ-ਵੱਖ ਭਜਨ ਮੰਡਲੀਆਂ ਵਲੋਂ ਮਹਾਂਮਾਈ ਦਾ ਗੁਣ ਗਾਇਣ ਕੀਤਾ ਗਿਆ | ਇਸ ਜਾਗਰਣ 'ਚ ਮੁੱਖ ਮਹਿਮਾਨ ਵਜੋਂ ਬਟਾਲਾ ਨਗਰ ਨਿਗਮ ਦੇ ...
ਹਰਚੋਵਾਲ, 24 ਜਨਵਰੀ (ਭਾਮ, ਢਿੱਲੋਂ)- ਜ਼ਿਲ੍ਹਾ ਗੁਰਦਾਸਪੁਰ ਦੇ ਭੇਟ ਪੱਤਣ ਵਿਖੇ 2015 'ਚ ਉਸਾਰੇ ਗਏ ਹੈਵੀ ਡਰਾਈਵਿੰਗ ਟੈਸਟ ਕੇਂਦਰ ਦੇ ਮੈਦਾਨ ਅਤੇ ਟਰੈਕ 'ਤੇ ਨੇੜੇ ਪੈਂਦੀ ਨਿੱਜੀ ਚੱਢਾ ਸ਼ੂਗਰ ਮਿੱਲ ਦਾ ਕਥਿਤ ਕਬਜ਼ਾ ਹੋ ਚੁੱਕਾ ਹੈ | ਮੌਕੇ 'ਤੇ ਪਹੁੰਚਣ 'ਤੇ ਪਿੰਡ ਭੇਟ ...
ਬਟਾਲਾ, 24 ਜਨਵਰੀ (ਕਾਹਲੋਂ)- ਨਜ਼ਦੀਕੀ ਪਿੰਡ ਮਿਸ਼ਰਪੁਰਾ ਦੇ ਬਲਵਿੰਦਰਪਾਲ ਸਿੰਘ ਵਲੋਂ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ 'ਤੇ ਨਾਇਬ ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ ਪੁਰਬਾ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਸਬੰਧੀ ਦਾਨੀ ਬਲਵਿੰਦਰਪਾਲ ਸਿੰਘ ਨੇ ...
ਬਟਾਲਾ, 24 ਜਨਵਰੀ (ਕਾਹਲੋਂ)- ਨਜ਼ਦੀਕੀ ਪਿੰਡ ਮਿਸ਼ਰਪੁਰਾ ਦੇ ਬਲਵਿੰਦਰਪਾਲ ਸਿੰਘ ਵਲੋਂ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ 'ਤੇ ਨਾਇਬ ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ ਪੁਰਬਾ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਸਬੰਧੀ ਦਾਨੀ ਬਲਵਿੰਦਰਪਾਲ ਸਿੰਘ ਨੇ ...
ਬਟਾਲਾ, 24 ਜਨਵਰੀ (ਕਾਹਲੋਂ)- ਸੀ.ਬੀ.ਐੱਸ.ਸੀ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਵਿਖੇ ਖੇਡ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ | ਇਸ ਬਾਰੇ ਸਕੂਲ ਦੇ ਪਿ੍ੰਸੀਪਲ ਸ੍ਰ੍ਰੀਮਤੀ ਰੇਖਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ...
ਬਟਾਲਾ, 24 ਜਨਵਰੀ (ਬੁੁੱਟਰ)- ਬਟਾਲਾ ਪੁਲਿਸ ਵਲੋਂ ਨਾਕੇ ਦੌਰਾਨ ਇਕ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਹੈ | ਏ. ਐਸ. ਆਈ. ਸੁਖਰਾਜ ਸਿੰਘ, ਕੰਵਲਜੀਤ ਸਿੰਘ, ਰਾਜ ਕੁਮਾਰ ਤੇ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਐੱਸ. ਐੱਚ. ਓ. ਸਿਵਲ ਲਾਇਨ ਦੇ ਨਿਰਦੇਸ਼ਾਂ ਤਹਿਤ ਸਥਾਨਕ ...
ਗੁਰਦਾਸਪੁਰ, 24 ਜਨਵਰੀ (ਪੰਕਜ ਸ਼ਰਮਾ)- ਸਥਾਨਕ ਸ਼ਹਿਰ ਦੇ ਜੀ.ਟੀ. ਰੋਡ ਵਿਖੇ ਪੈਂਦੇ ਇਕ ਨਿੱਜੀ ਬੈਂਕ ਦੇ ਬਾਹਰੋਂ ਚਿੱਟੇ ਦਿਨ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਦੇ ਜੀ.ਟੀ. ਰੋਡ 'ਤੇ ਪੈਂਦੇ ਈਕੋ ਟੈਕਸ ਬੈਂਕ ...
ਗੁਰਦਾਸਪੁਰ, 24 ਜਨਵਰੀ (ਆਰਿਫ਼)- ਪਸ਼ੂ ਪਾਲਣ ਵਿਭਾਗ ਵਲੋਂ ਸਹਾਇਕ ਧੰਦੇ ਵਜੋਂ ਮੁਰਗੀ ਪਾਲਣ ਕਿੱਤੇ ਸਬੰਧੀ ਇਕ ਹਫ਼ਤੇ ਦੀ 16 ਜਨਵਰੀ ਤੋਂ 22 ਜਨਵਰੀ ਤੱਕ ਮੁਫ਼ਤ ਟਰੇਨਿੰਗ ਲਗਾਈ ਗਈ ਜਿਸ 'ਚ 24 ਸਿੱਖਿਆਰਥੀਆਂ ਨੇ ਭਾਗ ਲਿਆ | ਇਸ ਕੈਂਪ ਦੌਰਾਨ ਡਿਪਟੀ ਡਾਇਰੈਕਟਰ ਡਾ: ...
ਫ਼ਤਹਿਗੜ੍ਹ ਚੂੜੀਆਂ, 24 ਜਨਵਰੀ (ਐਮ.ਐਸ. ਫੁੱਲ)- ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਧਿਆਨਪੁਰ ਧਾਮ ਦੇ ਗੱਦੀਨਸ਼ੀਨ ਸ੍ਰੀ ਸ੍ਰੀ 1008 ਮਹੰਤ ਰਾਮ ਸੁੰਦਰ ਦਾਸ ਮਹਾਰਾਜ ਦੇਵਾਚਾਰਿਆ ਦੇ ਆਸ਼ੀਰਵਾਦ ਸਦਕਾ ਸ੍ਰੀ ਬਾਵਾ ਲਾਲ ਦਿਆਲ ਸੇਵਕ ...
ਗੁਰਦਾਸਪੁਰ, 24 ਜਨਵਰੀ (ਆਰਿਫ਼)- ਪੰਜਾਬ ਭਰ 'ਚ ਆਸਟ੍ਰੇਲੀਆ ਸਟੱਡੀ ਵੀਜ਼ੇ ਸਬੰਧੀ ਜਾਣੀ ਜਾਂਦੀ ਗੁਰਦਾਸਪੁਰ ਦੀ ਮਸ਼ਹੂਰ ਔਜੀ ਹੱਬ ਇਮੀਗ੍ਰੇਸ਼ਨ ਵਲੋਂ ਹਰ ਮੁਸ਼ਕਿਲ ਤੋਂ ਮੁਸ਼ਕਿਲ ਕੇਸ ਨੰੂ ਆਪਣੀ ਕਾਬਲੀਅਤ ਸਦਕਾ ਹੱਲ ਕਰਕੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ...
ਫ਼ਤਹਿਗੜ੍ਹ ਚੂੜੀਆਂ, 24 ਜਨਵਰੀ (ਹਰਜਿੰਦਰ ਸਿੰਘ ਖਹਿਰਾ)- ਸਥਾਨਕ ਕਸਬੇ ਦੇ ਗੁਰੂਦੁਆਰਾ ਕਲਗੀਧਰ ਸਿੰਘ ਸਭਾ ਤੋਂ ਗੁਰੂ ਗ©ੰਥ ਸਾਹਿਬ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ 27 ...
ਡੇਹਰੀਵਾਲ ਦਰੋਗਾ, 24 ਜਨਵਰੀ (ਹਰਦੀਪ ਸਿੰਘ ਸੰਧੂ)- ਵਤਨ ਦੀ ਆਜ਼ਾਦੀ ਲਈ ਹਥਿਆਰਬੰਦ ਲੜਾਈ ਲੜਨ ਵਾਲੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ 126ਵਾਂ ਜਨਮ ਦਿਨ ਬਾਪੂ ਗੁਰਚਰਨ ਸਿੰਘ ਮੈਮੋਰੀਅਲ ਲਾਧੂਪੁਰ ਵਿਖੇ ਫਰੀਡਮ ਫਾਈਟਰ ਪਰਿਵਾਰਾਂ ਦੀ ਹਾਜ਼ਰੀ 'ਚ ਮਨਾਇਆ ਗਿਆ | ਇਸ ...
ਡੇਰਾ ਬਾਬਾ ਨਾਨਕ, 24 ਜਨਵਰੀ (ਵਿਜੇ ਸ਼ਰਮਾ)- ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਐੱਸ. ਐੱਸ. ਸੀ. ਤੇ ਆਉਣ ਵਾਲੀ ਆਰਮੀ ਭਰਤੀ ਸਾਲ 2023-24 ਦੇ ਲਈ ਮੁਫ਼ਤ ਸਿਖਲਾਈ ਕੈਂਪ 1 ਫਰਵਰੀ ਤੋਂ 8 ਹਫ਼ਤੇ ਲਈ ਸ਼ੁਰੂ ਹੋਣ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਨਵਜੋਤ ...
ਗੁਰਦਾਸਪੁਰ, 24 ਜਨਵਰੀ (ਆਰਿਫ਼)- ਪੈਨਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਸੇਵਾ ਮੁਕਤ ਕਰਮਚਾਰੀਆਂ ਦੀਆਂ ਮੰਗਾਂ ਨੰੂ ਲੈ ਕੇ ਵਫ਼ਦ ਮੰਡਲ ਪ੍ਰਧਾਨ ਸਤਪਾਲ ਲੱਖੋਵਾਲ, ਬੇਅੰਤ ਸਿੰਘ ਮੰਡਲ ਸਕੱਤਰ, ਭੁਪਨੇਸ਼ ਕੁਮਾਰ ਪੱਪੂ ਪ੍ਰੈੱਸ ਸਕੱਤਰ, ਅਰਜਨ ਸਿੰਘ ਛੀਨਾ ਸਰਕਲ ਆਗੂ ...
ਊਧਨਵਾਲ, 24 ਜਨਵਰੀ (ਪਰਗਟ ਸਿੰਘ)- ਮੈਡੀਕਲ ਪ੍ਰੈਕਟੀਸਨਜਰ ਐਸੋਸੀਏਸ਼ਨ ਸਰਕਲ ਧੰਦੋਈ ਦੀ ਮਹੀਨਾਵਾਰੀ ਮੀਟਿੰਗ ਗੁਰਦੁਆਰਾ ਸਮਾਧਾਂ ਅੱਡਾ ਧੰਦੋਈ ਵਿਖੇ ਸਰਕਲ ਪ੍ਰਧਾਨ ਡਾ. ਕੁਲਦੀਪ ਸਿੰਘ ਦੀ ਅਗਵਾਈ 'ਚ ਹੋਈ | ਡਾ. ਕੁਲਦੀਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ...
ਊਧਨਵਾਲ, 24 ਜਨਵਰੀ (ਪਰਗਟ ਸਿੰਘ)- ਅਜੋਕੇ ਪੰਜਾਬ ਦੇ ਨੌਜਵਾਨ ਪੜ੍ਹਾਈ ਕਰਕੇ ਧੜਾਧੜ ਵਿਦੇਸ਼ ਦੀ ਧਰਤੀ ਵੱਲ ਰੁਖ਼ ਕਰੀ ਬੈਠੇ ਹਨ, ਪਰ ਇਨ੍ਹਾਂ 'ਚੋਂ ਇਕ ਨੌਜਵਾਨ ਹਲਕਾ ਅਤੇ ਬਲਾਕ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਪਿੰਡ ਕੋਹਾਲੀ ਦਾ ਨੌਜਵਾਨ ਕਿਸਾਨ ਮਹਿਤਾਬ ਸਿੰਘ ...
ਘੁਮਾਣ, 24 ਜਨਵਰੀ (ਬੰਮਰਾਹ)- ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੋਲੇਵਾਲ ਵਲੋਂ ਐਨ.ਆਰ.ਆਈਜ਼ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਬੋਲੇਵਾਲ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਥੇਦਾਰ ਭਾਈ ਰੇਸ਼ਮ ਸਿੰਘ, ਬਾਬਾ ਹਰਜੀਤ ਸਿੰਘ ਮਲੇਸ਼ੀਆ ਨੇ ਦੱਸਿਆ ਕਿ ...
ਦੋਰਾਂਗਲਾ, 24 ਜਨਵਰੀ (ਚੱਕਰਾਜਾ)- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਵਲੋਂ ਪਿੰਡ ਸੇਖਾ ਵਿਖੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ ਅਤੇ ਸੁਖਦੇਵ ਰਾਜ ਬਹਿਰਾਮਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਜਿਸ 'ਚ ਪੇਂਡੂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ...
ਗੁਰਦਾਸਪੁਰ, 24 ਜਨਵਰੀ (ਆਰਿਫ਼)- ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕੈਮਿਸਟ ਐਸੋਸੀਏਸ਼ਨ ਵਲੋਂ ਸਥਾਨਕ ਮੈਂਗਲਮ ਰਿਜ਼ਾਰਟ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ...
ਗੁਰਦਾਸਪੁਰ, 24 ਜਨਵਰੀ (ਆਰਿਫ਼)- ਆਈ.ਏ.ਈ ਗਲੋਬਲ ਇੰਡੀਆ ਸੰਸਥਾ ਵਲੋਂ ਲਗਾਤਾਰ ਆਸਟ੍ਰੇਲੀਆ ਸਟੱਡੀ ਤੇ ਟੂਰਿਸਟ ਵੀਜ਼ੇ ਹਾਸਲ ਕੀਤੇ ਜਾ ਰਹੇ ਹਨ | ਇਸ ਸਬੰਧੀ ਇਮੀਗੇ੍ਰਸ਼ਨ ਵਕੀਲ ਤੇ ਵੀਜ਼ਾ ਮਾਹਿਰ ਗਗਨ ਘੁੰਮਣ ਨੇ ਦੱਸਿਆ ਕਿ ਸੰਸਥਾ ਵਲੋਂ ਜਿਸ ਤਰੀਕੇ ਨਾਲ ਸਟੱਡੀ ...
ਬਟਾਲਾ, 24 ਜਨਵਰੀ (ਕਾਹਲੋਂ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਵਿਸਥਾਰੀ ਮੀਟਿੰਗ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿਚ ਹੋਈ, ਜਿਸ ਵਿਚ ਫ਼ੈਸਲਾ ਕੀਤਾ ਕਿ ਮਜ਼ਦੂਰ ਜਥੇਬੰਦੀਆਂ ਦੇ ਸੂਬਾ ਪੱਧਰੀ ਸੱਦੇ 'ਤੇ 9, ...
ਫ਼ਤਹਿਗੜ੍ਹ ਚੂੜੀਆਂ, 24 ਜਨਵਰੀ (ਐਮ.ਐਸ. ਫੁੱਲ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਦੀਆਂ ਲਿੰਕ ਸੜਕਾਂ ਜਿਨ੍ਹਾਂ 'ਚ ਪਿੰਡ ਵੀਲਾ ਤੇਜਾ ਤੋਂ ਲਾਲਾਨੰਗਲ, ਰਸੂਲਪੁਰ ਟੱਪਰੀਆਂ, ਬਟਾਲਾ-ਫ਼ਤਹਿਗੜ੍ਹ ...
ਬਟਾਲਾ, 24 ਜਨਵਰੀ (ਕਾਹਲੋਂ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਵਿਸਥਾਰੀ ਮੀਟਿੰਗ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿਚ ਹੋਈ, ਜਿਸ ਵਿਚ ਫ਼ੈਸਲਾ ਕੀਤਾ ਕਿ ਮਜ਼ਦੂਰ ਜਥੇਬੰਦੀਆਂ ਦੇ ਸੂਬਾ ਪੱਧਰੀ ਸੱਦੇ 'ਤੇ 9, ...
ਫ਼ਤਹਿਗੜ੍ਹ ਚੂੜੀਆਂ, 24 ਜਨਵਰੀ (ਐਮ.ਐਸ. ਫੁੱਲ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਦੀਆਂ ਲਿੰਕ ਸੜਕਾਂ ਜਿਨ੍ਹਾਂ 'ਚ ਪਿੰਡ ਵੀਲਾ ਤੇਜਾ ਤੋਂ ਲਾਲਾਨੰਗਲ, ਰਸੂਲਪੁਰ ਟੱਪਰੀਆਂ, ਬਟਾਲਾ-ਫ਼ਤਹਿਗੜ੍ਹ ...
ਗੁਰਦਾਸਪੁਰ, 24 ਜਨਵਰੀ (ਆਰਿਫ਼)- ਬਾਵਾ ਲਾਲ ਦਿਆਲ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਸ਼ਹਿਰ ਦੇ ਡਾਕਖ਼ਾਨਾ ਚੌਕ ਵਿਖੇ ਇਸ ਸਾਲ ਵੀ ਬਾਵਾ ਲਾਲ ਦਿਆਲ ਸੇਵਾ ਸਮਿਤੀ ਵਲੋਂ ਸੰਗਤਾਂ ਲਈ ਦੋ ਕੁਇੰਟਲ ਲੱਡੂਆਂ ਦਾ ਪ੍ਰਸ਼ਾਦ ਤਿਆਰ ...
ਡੇਰਾ ਬਾਬਾ ਨਾਨਕ, 24 ਜਨਵਰੀ (ਅਵਤਾਰ ਸਿੰਘ ਰੰਧਾਵਾ)- ਇਸ ਵਾਰ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਉੱਚ ਪੱਧਰੀ ਮਨਾਉਣ ਲਈ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਮੀਟਿੰਗ ਹੋਈ | ਇਸ ਮੌਕੇ ਪਲਵਿੰਦਰ ਸਿੰਘ ਨੰਬਰਦਾਰ ਪ੍ਰਧਾਨ ...
ਗੁਰਦਾਸਪੁਰ, 24 ਜਨਵਰੀ (ਆਰਿਫ਼)- ਬਾਵਾ ਲਾਲ ਦਿਆਲ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਸ਼ਹਿਰ ਦੇ ਡਾਕਖ਼ਾਨਾ ਚੌਕ ਵਿਖੇ ਇਸ ਸਾਲ ਵੀ ਬਾਵਾ ਲਾਲ ਦਿਆਲ ਸੇਵਾ ਸਮਿਤੀ ਵਲੋਂ ਸੰਗਤਾਂ ਲਈ ਦੋ ਕੁਇੰਟਲ ਲੱਡੂਆਂ ਦਾ ਪ੍ਰਸ਼ਾਦ ਤਿਆਰ ...
ਪੁਰਾਣਾ ਸ਼ਾਲਾ, 24 ਜਨਵਰੀ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਲੰਘਾਂ ਦੀ ਧਰਮਸ਼ਾਲਾ ਅਧੂਰੀ ਰਹਿਣ ਕਰਕੇ ਪਿੰਡ ਦੇ ਲੋਕ ਸਰਕਾਰ ਤੋਂ ਕਾਫ਼ੀ ਖ਼ਫ਼ਾ ਨਜ਼ਰ ਆ ਰਹੇ ਹਨ | ਇਸ ਸਬੰਧੀ ਸਰਪੰਚ ਅਸ਼ਵਨੀ ਕੁਮਾਰ, ਮੈਂਬਰ ਬਿਮਲਾ ਦੇਵੀ ਨੇ ...
ਪੁਰਾਣਾ ਸ਼ਾਲਾ, 24 ਜਨਵਰੀ (ਅਸ਼ੋਕ ਸ਼ਰਮਾ)- ਪਿੰਡ ਚੇਚੀਆਂ ਕੁੱਲੀਆਂ ਦੇ ਖੇਡ ਸਟੇਡੀਅਮ ਦੀ ਹਾਲਤ ਬੇਹੱਦ ਖ਼ਸਤਾ ਹੋਈ ਪਈ ਹੈ | ਇਸ ਨਾਲ ਇਲਾਕੇ ਦੇ 10 ਪਿੰਡਾਂ ਦੇ ਖਿਡਾਰੀ ਖੇਡਾਂ ਤੋਂ ਵਾਂਝੇ ਹੋਏ ਪਏ ਹਨ | ਇਸ ਸਬੰਧੀ ਪਿੰਡ ਚੇਚੀਆਂ ਕੁੱਲੀਆਂ ਦੇ ਸਰਪੰਚ ਸਰਦਾਰੀ ਲਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX