ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ)-74ਵੇਂ ਗਣਤੰਤਰਤਾ ਸਬੰਧੀ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਅੱਜ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ, ਜਿਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਨਿਭਾਈ ਗਈ | ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਿਵੇਕ ਐੱਸ ਸੋਨੀ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੁਕੜੀਆਂ ਵਲੋਂ ਸਲਾਮੀ ਦਿੱਤੀ ਗਈ | ਜਿਸ ਵਿਚ ਪੰਜਾਬ ਪੁਲਿਸ ਪੁਰਸ਼, ਪੰਜਾਬ ਪੁਲਿਸ ਮਹਿਲਾ, ਪੰਜਾਬ ਹੋਮ ਗਾਰਡਜ਼, ਵੱਖ-ਵੱਖ ਸਕੂਲਾਂ ਅਤੇ ਬੈਂਡ ਦੀ ਟੁਕੜੀਆਂ ਵਲੋਂ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ | ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੀ.ਟੀ. ਸ਼ੋਅ, ਕੋਰੀਓਗ੍ਰਆਫੀ, ਡਾਂਸ ਅਤੇ ਗਿੱਧਾ ਆਦਿ ਰੰਗਾ-ਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ | ਅੰਤ ਵਿਚ ਸ਼ਿਵਾਲਿਕ ਸਕੂਲ ਦੇ ਸਟਾਫ਼ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੇਰ ਸਿੰਘ ਗੁਰਜ਼ਰ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਸ ਉਪਰੰਤ ਡਾ. ਪ੍ਰੀਤੀ ਯਾਦਵ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ | ਉਨ੍ਹਾਂ ਕਿਹਾ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਬਣਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ | ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਨੇ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦਿਆਂ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਹਰ ਇੱਕ ਵਿਅਕਤੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਸਟੇਡੀਅਮ ਵਿਚ ਜਾਣ ਵਾਲੇ ਹਰ ਸਮਾਨ ਦੀ ਸਕੈਨਿੰਗ ਵੀ ਕੀਤੀ ਜਾਵੇਗੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵ) ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ (ਜ) ਦਿਪਾਂਕਰ ਗਰਗ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਅਨਮਜੋਤ ਕੌਰ, ਐਸ.ਪੀ. (ਹੈੱਡਕੁਆਟਰ) ਰਾਜਪਾਲ ਸਿੰਘ ਹੁੰਦਲ, ਐਸ.ਪੀ. (ਇਨਵੇਸਟੀਗੇਸ਼ਨ) ਮਨਵਿੰਦਰ ਸਿੰਘ, ਐਸ.ਡੀ.ਐਮ. ਰੂਪਨਗਰ ਹਰਬੰਸ ਸਿੰਘ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਤੇ ਕਰਮਚਾਰੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ |
ਰੂਪਨਗਰ/ਨੂਰਪੁਰ ਬੇਦੀ, 24 ਜਨਵਰੀ (ਸ.ਰ., ਪ.ਪ.)-ਪਿੰਡ ਧਮਾਣਾ ਵਿਖੇ ਜੀ. ਟੀ. ਭਾਰਤ ਕੰਪਨੀ ਵਲੋਂ ਸਾਈਲੇਜ ਅਤੇ ਹਰੇ ਚਾਰੇ ਦੀ ਖੇਤੀ ਉੱਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਵਿਚ ਮੁੱਖ ਖੇਤੀਬਾੜੀ ਅਧਿਕਾਰੀ ਰੂਪਨਗਰ ਡਾ. ਗੁਰਮੇਲ ਸਿੰਘ, ਡਾ. ਹਰਿੰਦਰ ਖੰਨਾ ...
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਵਲੋਂ ਵਾਰਡ ਨੰਬਰ 9 ਦੇ ਨੇੜੇ ਗਿਆਨੀ ਜੈਲ ਸਿੰਘ ਨਗਰ ਦੇ ਵਾਟਰ ਵਰਕਸ ਦਫ਼ਤਰ ਸਾਹਮਣੇ ਸੀਵਰੇਜ ਦੇ ਖੱਡੇ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਨਗਰ ਕੌਂਸਲ ਰੂਪਨਗਰ ਦੇ ...
ਸੁਖਸਾਲ, 24 ਜਨਵਰੀ (ਧਰਮ ਪਾਲ)-ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਗੋਹਲਣੀ ਮੰਡਲ ਦੇ ਭਾਜਪਾ ਆਗੂਆਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਫ਼ਰੰਟ ...
ਨੰਗਲ, 24 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਨੰਗਲ ਦੇ ਵਿਸ਼ੇਸ਼ ਦੌਰੇ ਦੌਰਾਨ ਬੱਸ ਸਟੈਂਡ ਨੰਗਲ ਤੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਅਪੀਲ ...
ਮੋਰਿੰਡਾ, 24 ਜਨਵਰੀ (ਕੰਗ)-ਚੋਰਾਂ ਵਲੋਂ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਰੋਡ 'ਤੇ ਅਨਾਜ ਮੰਡੀ ਮੋਰਿੰਡਾ ਦੇ ਬਾਹਰ ਖੜੇ ਟਰੱਕ ਦੀਆਂ ਬੈਟਰੀਆਂ ਚੋਰੀ ਕਰ ਲਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਚਾਲਕ ਹਰਿੰਦਰ ਸਿੰਘ ਚਤਾਮਲਾ ਨੇ ਦੱਸਿਆ ਕਿ ਉਸ ਨੇ ਆਪਣਾ ਟਰੱਕ ...
ਨੰਗਲ, 24 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਨੰਗਲ ਤੋਂ ਏਅਰਪੋਰਟ ਦਿੱਲੀ ਲਈ ਪੰਜਾਬ ਸਰਕਾਰ ਵਲੋਂ ਅੱਜ ਸਰਕਾਰੀ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਜਿਸ ਨੂੰ ਹਰੀ ਝੰਡੀ ਦੇ ਕੇ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ...
ਮੋਰਿੰਡਾ, 24 ਜਨਵਰੀ (ਪਿ੍ਤਪਾਲ ਸਿੰਘ)-ਸਿਟੀ ਪੁਲਿਸ ਮੋਰਿੰਡਾ ਵਲੋਂ ਸਥਾਨਕ ਬੱਸ ਸਟੈਂਡ ਦੇ ਨੇੜੇ ਇੱਕ ਨੌਜਵਾਨ ਕੋਲੋਂ ਡੇਢ ਦਰਜਨ ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਕਰਕੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਐੱਸ.ਐੱਚ.ਓ ਸਿਟੀ ਪੁਲਿਸ ...
ਨੰਗਲ, 24 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਨੰਗਲ ਵਿਚ ਉਸਾਰੇ ਜਾ ਰਹੇ ਫਲਾਈ ਓਵਰ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਫਲਾਈ ਓਵਰ ਜਲਦੀ ਮੁਕੰਮਲ ਕਰਨ ਲਈ ਕਿਹਾ | ਅੱਜ ਆਪਣੇ ਨੰਗਲ ਦੌਰੇ ਦੌਰਾਨ ਡਿਪਟੀ ਕਮਿਸ਼ਨਰ ...
ਮੋਰਿੰਡਾ, 24 ਜਨਵਰੀ (ਕੰਗ)-ਮੋਰਿੰਡਾ ਵਿਚ ਕੋਈ ਅਜਿਹੀ ਥਾਂ ਨਹੀਂ ਜਿੱਥੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੇ ਸਰਕਾਰੀ ਥਾਵਾਂ 'ਤੇ ਨਜਾਇਜ਼ ਕਬਜ਼ੇ ਨਾ ਕੀਤੇ ਹੋਣ | ਸਭ ਤੋਂ ਵੱਧ ਆਵਾਜਾਈ ਵਾਲੇ ਬਾਜ਼ਾਰ ਕਾਈਨੌਰ ਬਾਜ਼ਾਰ ਵਿਚ ਤਾਂ ਫਲਾਂ ਅਤੇ ਸਬਜ਼ੀਆਂ ...
ਅਨੰਦਪੁਰ ਸਾਹਿਬ, 24 ਜਨਵਰੀ (ਨਿੱਕੂਵਾਲ)-ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੂਬਾ ਕਮੇਟੀ ਵਲੋਂ ਦਿੱਤੇ ਆਦੇਸ਼ ਤਹਿਤ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਰੂਪਨਗਰ ਵਲੋਂ ਅੰਤਰ ਜ਼ਿਲ੍ਹਾ ਜ਼ੋਨਲ ਪਟਿਆਲਾ ਜ਼ੋਨ ਦੇ ਟੂਰਨਾਮੈਂਟ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ...
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਜ਼ਿਲ੍ਹਾ ਅਤੇ ਸੈਸ਼ਨ ਰੂਪਨਗਰ ਸੰਜੇ ਅਗਨੀਹੋਤਰੀ ਦੀ ਅਗਵਾਈ ਹੇਠ 11 ਫਰਵਰੀ 2023 ਨੂੰ ਰੂਪਨਗਰ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ, ਵਿਖੇ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ ...
ਨੂਰਪੁਰ ਬੇਦੀ, 24 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਬਲਾਕ ਤਖ਼ਤਗੜ੍ਹ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਸ.ਸ.ਸ.ਸ.ਸਕੂਲ ਚਨੋਲੀ ਬਸੀ ਅਤੇ ਸ.ਹ.ਸ. ਭਾਓਵਾਲ ਵਿਖੇ ਨਰੀਖਣ ...
ਪੁਰਖਾਲੀ, 24 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਭਗਤ ਰਵਿਦਾਸ ਦੇ 646ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਜੀ ਮੀਆਂਪੁਰ ਵਲੋਂ ਸੱਤਵਾਂ ਮਹਾਨ ਨਗਰ ਕੀਰਤਨ ਅੱਜ 29 ਜਨਵਰੀ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ | ਇਸ ਸਬੰਧੀ ਕੈਪਟਨ ਗੁਰਮੇਲ ਸਿੰਘ ...
ਮੋਰਿੰਡਾ, 24 ਜਨਵਰੀ (ਕੰਗ)-ਸਰਕਾਰੀ ਐਲੀਮੈਂਟਰੀ ਸਕੂਲ ਜਵੰਦਾ ਵਿਖੇ ਐੱਨ.ਆਰ.ਆਈ. ਅਮਰਜੀਤ ਸਿੰਘ ਕਾਲਾ ਯੂ.ਐੱਸ.ਏ. ਵਲੋਂ ਵਿਦਿਆਰਥੀਆਂ ਨੂੰ ਕੋਟੀਆਂ ਤੇ ਬੂਟ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕਾ ਅਮਨਿੰਦਰ ਕੌਰ ਨੇ ਦੱਸਿਆ ਕਿ ਅਮਰਜੀਤ ਸਿੰਘ ...
ਡੇਰਾਬੱਸੀ, 24 ਜਨਵਰੀ (ਗੁਰਮੀਤ ਸਿੰਘ)-ਬਰਵਾਲਾ ਸੜਕ 'ਤੇ ਇਕ 48 ਸਾਲਾ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ...
ਨੰਗਲ, 24 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਦੇ ਪੈਰਾਂ 'ਚ ਸਥਿਤ ਪਿੰਡ ਨੈਲਾ (ਜ਼ਿਲ੍ਹਾ ਬਿਲਾਸਪੁਰ) ਅਤੇ ਪਿੰਡ ਹੰਡੋਲਾ (ਜ਼ਿਲ੍ਹਾ ਊਨਾ) ਨੂੰ ਜੋੜਨ ਲਈ ਸਤਲੁਜ ਦਰਿਆ 'ਤੇ ਨਵਾਂ ਪੁਲ ਉਸਾਰਨ ਦੀ ਲੋੜ ਹੈ | ਇਲਾਕੇ ਦੇ ਲੋਕੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ...
ਸੁਖਸਾਲ, 24 ਜਨਵਰੀ (ਧਰਮ ਪਾਲ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਗੋਹਲਣੀ ਮੰਡਲ ਦੇ ਵਰਕਰਾਂ ਅਤੇ ਬੂਥ ਪ੍ਰਧਾਨਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਪਹਿਲੀ ਵਾਰ ਸਰਕਲ ਵਿਚ ਫੇਰੀ ...
ਘਨੌਲੀ, 24 ਜਨਵਰੀ (ਜਸਵੀਰ ਸਿੰਘ ਸੈਣੀ)-ਪੰਚਾਇਤ ਯੂਨੀਅਨ ਦੀ ਅਹਿਮ ਮੀਟਿੰਗ ਸਰਪੰਚ ਚਰਨਜੀਤ ਸਿੰਘ ਮਿਆਣੀ ਦੀ ਪ੍ਰਧਾਨਗੀ ਹੇਠ ਲੋਧੀਮਾਜਰਾ ਵਿਖੇ ਹੋਈ | ਇਸ ਦੌਰਾਨ ਪੰਚਾਇਤ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਪੰਜਾਬੀ ਝਾਕੀ ਨੂੰ ਪਰੇਡ ਚੋ ਬਾਹਰ ਕੱਢਣ ਤੇ ਰੋਸ ...
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਨਿੱਕੂਵਾਲ)-ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਗਮ 26 ਜਨਵਰੀ ਨੂੰ ਐੱਸ.ਜੀ.ਐੱਸ ਖ਼ਾਲਸਾ ਸੀਨੀ. ਸੈਕੰ. ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ | 74ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਐੱਸ.ਡੀ.ਐਮ ਮਨੀਸ਼ਾ ...
ਨੰਗਲ, 24 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-''ਕਿੱਕਰ ਸਿੰਘ ਤੇ ਹੋਰ ਪੁਰਾਤਨ ਪੰਜਾਬੀਆਂ ਨੇ ਸਾਂਵੀ ਖ਼ੁਰਾਕ, ਘਿਉ ਤੇ ਬਦਾਮ ਖਾ ਕੇ ਹੀ ਸਿਹਤ ਬਣਾਈ ਸੀ, ਨਕਲੀ ਖੁਰਾਕ-ਫੂਡ ਸਪਲੀਮੈਂਟਸ ਤਾਂ ਵਖ਼ਤੀ ਨਤੀਜੇ ਦਿੰਦੇ ਹਨ'' ਇਹ ਵਿਚਾਰ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ...
ਕੀਰਤਪੁਰ ਸਾਹਿਬ/ ਬੁੰਗਾ ਸਾਹਿਬ, 24 ਜਨਵਰੀ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਘ ਰਾਣਾ)-ਨਜ਼ਦੀਕੀ ਪਿੰਡ ਜਿਓਵਾਲ (ਕੀਰਤਪੁਰ ਸਾਹਿਬ) ਦੇ ਜੰਮਪਲ ਮਨਜੀਤ ਸਿੰਘ ਰਾਣਾ ਜੋ ਕਿ ਪੰਜਾਬ ਪੁਲਿਸ ਵਿਚ ਬਤੌਰ ਏ.ਐਸ.ਆਈ. ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ, ਦਾ ...
ਨੰਗਲ, 24 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-''ਇਨਕਲਾਬ'' ਤੇ ''ਬਦਲਾਵ'' ਵਰਗੇ ਸ਼ਬਦ ਵਰਤ ਕੇ ''ਸੁਨਾਮੀ'' ਵਾਂਗ ਆਈ ''ਝਾੜੂ ਸਰਕਾਰ'' ਨਿੱਤ ਨਵੇਂ-ਨਵੇਂ ਐਲਾਨ ਕਰ ਰਹੀ ਹੈ ਪਰ ਪੁਰਾਣੇ ਐਲਾਨ ਦਫ਼ਨ ਹੋ ਰਹੇ ਹਨ | ਚੋਣ ਪ੍ਰਚਾਰ ਵੇਲੇ ਨੰਗਲ ਆਏ ਸਰਦਾਰ ਭਗਵੰਤ ਮਾਨ ਨੇ ਐਲਾਨ ...
ਰੂਪਨਗਰ, 24 ਜਨਵਰੀ (ਸਟਾਫ਼ ਰਿਪੋਰਟਰ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਰੂਪਨਗਰ ਦੇ ਕੈਨਾਲ ਰੈਸਟ ਹਾਊਸ ਪੁੱਜਣ 'ਤੇ ਪੁਲਿਸ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਿੱਖਿਆ ...
ਮੋਰਿੰਡਾ, 24 ਜਨਵਰੀ (ਕੰਗ)-ਅੱਜ ਐੱਸ.ਡੀ.ਐੱਮ. ਮੋਰਿੰਡਾ ਅਮਰੀਕ ਸਿੰਘ ਸਿੱਧੂ ਵਲੋਂ ਮੋਰਿੰਡਾ ਦੀਆਂ ਪਤੰਗ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਅਤੇ ਦੁਕਾਨਾਂ ਵਾਲਿਆਂ ਦੇ ਘਰਾਂ ਦੀ ਅਚਨਚੇਤ ਚੈਕਿੰਗ ਕੀਤੀ | ਜਿਸ ਵਿੱਚ ਉਨ੍ਹਾਂ ਮੋਰਿੰਡਾ ਵਾਸੀਆਂ ਤੇ ਆਸ-ਪਾਸ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX